23 ਹਜ਼ਾਰ ਫੁੱਟ ਡੂੰਘੇ ਪਾਣੀ ਵਿੱਚੋਂ ਡੁੱਬੇ ਜਹਾਜ਼ ਦਾ ਮਿਲਿਆ ਮਲਬਾ


ਮਨੀਲਾ, ਫਿਲੀਪੀਨ ਸਾਗਰ ਵਿੱਚ ਖੋਜਕਾਰਾਂ ਨੂੰ ਡੁੱਬੇ ਹੋਏ ਜਹਾਜ਼ ਦਾ ਮਲਬਾ ਮਿਲਿਆ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਇਹ ਅੱਜ ਤਕ ਦਾ ਸਭ ਤੋਂ ਡੂੰਘਾਈ ਵਿੱਚ ਮਿਲਣ ਵਾਲਾ ਜਹਾਜ਼ ਹੈ।
ਖੋਜਕਾਰਾਂ ਨੇ ਇਸ ਜਹਾਜ਼ ਨੂੰ 22,621 ਫੁੱਟ (6,895 ਮੀਟਰ) ਦੀ ਡੂੰਘਾਈ ਵਿੱਚ ਲੱਭਿਆ ਹੈ। ਜਹਾਜ਼ ਯੂ ਐਸ ਐਸ ਸੈਮੁਅਲ ਬੀ ਰਾਬਟਰਸ ਨੂੰ ਪਿੱਛੇ ਜਿਹੇ ਅਰਬਪਤੀ ਖੋਜਕਰਤਾ ਵਿਕਟਰ ਵੈਸਕੋਵੋ ਅਤੇ ਸੋਨਾਰ ਮਾਹਰ ਜੇਰੇਮੀ ਮੋਰਿਜੈਟ ਨੇ ਲੱਭਿਆ ਹੈ। ਇਸ ਜਹਾਜ਼ ਨੂੰ ਸੈਮੀ ਬੀ ਵੀ ਕਿਹਾ ਜਾਂਦਾ ਹੈ। ਇਹ 306 ਫੁੱਟ ਲੰਬਾ ਜਹਾਜ਼ ਮਾਰਕ ਜਹਾਜ਼ ਸੀ, ਜਿਸ ਨੂੰ ਦੂਸਰੇ ਵਿਸ਼ਵ ਜੰਗ ਦੌਰਾਨ ਅਮਰੀਕਾ ਦੀ ਸਮੁੰਦਰੀ ਫੌਜ ਲਈ ਬਣਾਇਆ ਗਿਆ ਸੀ। ਲੇਟੇ ਖਾੜੀ ਦੀ ਵੱਡੀ ਲੜਾਈ ਦਾ ਹਿੱਸਾ ਰਹੇ ਬੈਟਲ ਆਫ ਸਮਰ ਵਿੱਚ ਜਾਪਾਨ ਨਾਲ ਆਹਮੋ-ਸਾਹਮਣੀ ਲੜਾਈ ਦੌਰਾਨ ਅਕਤੂਬਰ 1944 ਵਿੱਚ ਇਹ ਪਾਣੀ...

ਵਿੱਚ ਡੁੱਬ ਗਿਆ ਸੀ। ਇਸ ਜਹਾਜ਼ ਵਿੱਚ 224 ਕਰੂ ਮੈਂਬਰ ਸਨ, ਜਿਸ ਵਿੱਚੋਂ 89 ਜਹਾਜ਼ ਦੇ ਨਾਲ ਹੀ ਡੁੱਬ ਗਏ ਸਨ। ਇਸ ਲਿਹਾਜ਼ ਦੀ ਲੋਕੇਸ਼ਨ ਬਾਰੇ ਸਹੀ ਜਾਣਕਾਰੀ ਨਹੀਂ ਸੀ। ਸਬ ਮਰਸੀਬਲ ਵਹੀਕਲ ਅਤੇ ਸੋਨਾਰ-ਬੀਮਿੰਗ ਜਹਾਜ਼ਾਂ ਦੇ ਇਸਤੇਮਾਲ ਨਾਲ ਕੈਲਾਡਨ ਓਸ਼ਨਿਕ ਦੇ ਸੰਸਥਾਪਕ ਵੇਸਕੋਵੋ ਅਤੇ ਏਯੋਸ ਖੋਜ ਦਲ ਨੇ 17 ਅਤੇ 24 ਜੂਨ ਵਿਚਾਲੇ ਛੇ ਡਾਈਵ ਲਾਈਆਂ। 18 ਜੂਨ ਨੂੰ ਤਿੰਨ ਟਿਊਬ ਵਾਲੇ ਟਾਰਪੀਡੋ ਲਾਂਚਰ ਦੀ ਮਦਦ ਨਾਲ ਉਹ ਮਲਬਾ ਲੱਭਣ ਵਿੱਚ ਕਾਮਯਾਬ ਰਹੇ। ਗੋਤਾਖੋਰਾਂ ਨੇ ਸੈਮੀ ਬੀ ਨੂੰ 22,621 ਫੁੱਟ ਦੀ ਡੂੰਘਾਈ ਵਿੱਚ ਦੋ ਟੁਕੜਿਆਂ ਵਿੱਚ ਟੁੱਟਾ ਹੋਇਆ ਦੇਖਿਆ। ਇਹ ਹੁਣ ਤਕ ਦਾ ਲੱਭਿਆ ਗਿਆ ਸਭ ਤੋਂ ਡੰੂਘਾ ਮਲਬਾ ਹੈ। ਇਸ ਤੋਂ ਪਹਿਲਾਂ ਵੇਸਕੋਵੋ ਨੇ ਪਿਛਲੇ ਸਾਲ 21,223 ਫੁੱਟ ਦੀ ਡੂੰਘਾਈ ਵਿੱਚ ਯੂ ਐਸ ਐਸ ਜਾਨਸਟਨ ਨੂੰ ਲੱਭਿਆ ਸੀ।

Leave A Comment!

(required)

(required)


Comment moderation is enabled. Your comment may take some time to appear.

Like us!