Punjabi Quotes Graphics, Images For Facebook, Whatsapp, Twitter & Threads
You Can Also Share Your Images, Graphics in this Website, If you like then please upload it Here.

...
...

...
...
...
...
...
...
...
...

ਤਾਂਘ

ਮਿੱਤਰ ਹੈ ਤੂੰ ਵੀ ਮੇਰਾ, ਤੈਨੂੰ ਮਿਲਣ ਅਵਾਂਗਾ,
ਲਾਰਾ ਜਿਹਾ ਲਾ ਬੈਠਾ, ਕੀ ਉਹ ਹੋਵੇਗਾ, ਉਸ ਤਰ੍ਹਾਂ ਦਾ,
ਜੋ ਖੁਆਬਾ ਵਿੱਚ ਤਰਾਸ਼ਿਆ ਹੈ, ਯਾ ਫੇਰ ਏਸ ਦੇ ਉਲਟ।

ਕੀ ਉਹ ਮੈਨੂੰ ਪਛਾਣ ਲਵੇਗਾ, ਯਾ ਫੇਰ ਮੈ ਉਸਨੂੰ,
ਅਣਭੋਲ, ਬੇਖ਼ਬਰ, ਕਹੀਆਂ ਸਹਿਪਾਠੀਆਂ ਦੀਆਂ ਗੱਲਾ।
ਉਸਨੂੰ ਮੇਰੀ ਬਚਪਨ ਦੀ, ਮਿਲਣ ਦੀ ਤਾਂਘ,
ਕੀ ਉਸ ਨੂੰ ਪਤਾ ਹੋਵੇਗਾ, ਮੈ ਜੋ ਉਸ ਬਾਰੇ ਸੁਣਿਆ ਹੈ,
ਜੋ ਖੁਆਬਾ ਵਿੱਚ ਤਰਾਸ਼ਿਆ ਹੈ, ਯਾ ਫੇਰ ਏਸ ਦੇ ਉਲਟ।

ਮਿੱਤਰ ਹੈ ਤੂੰ ਵੀ ਮੇਰਾ, ਤੈਨੂੰ ਮਿਲਣ ਅਵਾਂਗਾ,
ਲਾਰਾ ਜਿਹਾ ਲਾ ਬੈਠਾ, ਕੀ ਉਹ ਹੋਵੇਗਾ, ਉਸ ਤਰ੍ਹਾਂ ਦਾ,
ਮੈਨੂੰ ਲੱਗੇ ਕ੍ਰਿਸ਼ਨ ਵਾਂਗ, ਸ਼ਾਇਦ ਮੈ ਉਸਨੂੰ ਸੁਦਾਮਾ,
ਸ਼ਾਇਦ ਉਹ ਮੰਨੇ ਆਪਣੇ ਆਪ ਨੂੰ, ਮੈ ਉਸਨੂੰ ਵੀ ਮੰਨ੍ਹਾ,

ਦੋਨਾਂ ਦੇ ਸੱਟ ਲੱਗੀ ਹੋਵੇ, ਹੋਸਲਾ ਦੇਣ, ਇੱਕ ਦੂਜੇ ਨੂੰ ਕਿੰਨਾ,
ਕੀ ਉਹ ਮੈਨੂੰ ਪਹਿਚਾਣ ਲਵੇਗਾ, ਇਸ ਦੁਨਿਆਵੀਂ ਭੀੜ ਚੋਂ।
ਜਾ ਫੁੱਲ ਸੁੱਟੇਗਾ, ਮੇਰੇ ਵੱਲ, ਸ਼ਮਸ਼ਦ ਦੇ ਉਸ ਮਿੱਤਰ ਵਾਂਗ,
ਕੋਈ ਮਾਰ ਜਾਵੇ, ਜੇ ਭਾਨੀ, ਨਿੱਜੀ ਸੁਆਰਥ ਹੋਵੇਗਾ, ਉਸਨੂੰ ਕਿੰਨਾ !

ਮਿੱਤਰ ਹੈ ਤੂੰ ਵੀ ਮੇਰਾ, ਤੈਨੂੰ ਮਿਲਣ ਅਵਾਂਗਾ,
ਲਾਰਾ ਜਿਹਾ ਲਾ ਬੈਠਾ, ਕੀ ਉਹ ਹੋਵੇਗਾ, ਉਸ ਤਰ੍ਹਾਂ ਦਾ,
ਜੋ ਖੁਆਬਾ ਵਿੱਚ ਤਰਾਸ਼ਿਆ ਹੈ, ਯਾ ਫੇਰ ਏਸ ਦੇ ਉਲਟ।

ਸੱਚ ਦੀ ਦਾਸਤਾਂ ਸੁਣਾਈ, ਕਿਸ ਨੇ ਕਿਸੇ ਨੂੰ, ਦੇਵੇ ਤੈਨੂੰ ਇਹ ਮਸ਼ਵਰਾ,
ਸ਼ਰਮਦ, ਸ਼ਮਸ਼ਦ, ਸ਼ਾਹ ਮਨਸੂਰ ਦੀ ਕਹਾਣੀ ਸੁਣਾ ਕੇ, ਰੱਬ ਦੀ ਹੋਂਦ,
ਸਮਝਾਈ ਸੰਤਾਂ ਨੇ, ਸੰਦੀਪ ਤੈਨੂੰ, ਆਪਣੇ ਤਖਤ ਦੇ ਕੋਲ ਬਿਠਾ ਕੇ,
ਤੂੰ ਕੀ ਜੋੜਿਆ, ਉਹ ਕੀ ਜੋੜਦੇ, ਪ੍ਰਤੱਖ ਦਿਖਾਇਆ, ਸਾਹਮਣੇ ਬਿਠਾ ਕੇ।

ਮਿੱਤਰ ਹੈ ਤੂੰ ਵੀ ਮੇਰਾ, ਤੈਨੂੰ ਮਿਲਣ ਆਵਾਂਗਾ,
ਲਾਰਾ ਜਿਹਾ ਲਾ ਬੈਠਾ, ਕੀ ਉਹ ਹੋਵੇਗਾ, ਉਸ ਤਰ੍ਹਾਂ ਦਾ,
ਜੋ ਖੁਆਬਾ ਵਿੱਚ ਤਰਾਸ਼ਿਆ ਹੈ, ਯਾ ਫੇਰ ਏਸ ਦੇ ਉਲਟ।

ਹਾਂ, ਮੈਂ ਵੀ, ਤੂੰ ਵੀ ‘ਅੰਸ਼, ਉਸ ਰੱਬ ਦੀ ਦੁਨੀਆਂ ਦਾ, ਜੋ ਗੁਆਚ ਜਾਂਦਾ,
ਆਪੇ ਨੂੰ ‘ਸੋਚਾਂ’ ਵਿੱਚ ਪਾ ਕੇ, ਖੁਆਬ ਵੇਖਦਾ, ਕਿਸੇ ਨੂੰ ਆਪਣਾ ਬਣਾ ਕੇ,
ਕੀ ਬੁਰਾ, ਕੀ ਚੰਗਾ, ਕਿਸੇ ਨੂੰ ਆਖਾ, ਧੋਖੇ ਕਿਉ ਦੇਵਾਂ, ਮਿੱਤਰ ਬਣਾ ਕੇ।

ਮਿੱਤਰ ਹੈ ਤੂੰ ਵੀ ਮੇਰਾ, ਤੈਨੂੰ ਮਿਲਣ ਅਵਾਂਗਾ,
ਲਾਰਾ ਜਿਹਾ ਲਾ ਬੈਠਾ, ਕੀ ਉਹ ਹੋਵੇਗਾ, ਉਸ ਤਰ੍ਹਾਂ ਦਾ,
ਜੋ ਖੁਆਬਾ ਵਿੱਚ ਤਰਾਸ਼ਿਆ ਹੈ, ਯਾ ਫੇਰ ਏਸ ਦੇ ਉਲਟ।

ਗੱਲ – ਗੱਲ ਵਿੱਚ ਕਰ ਜਾਂਦਾ, ਉਹ ਸਾਡੇ ਪੰਜਾਬ ਦੀ ਗੱਲ,
ਆਪਣਿਆ ਤੇ ਬਾਹਰਲਿਆ ਦੀ ਗੱਲ, ਲੱਗੇ ਮੈਨੂੰ ਸੋਝਵਾਨ ਉਹ ਵੀਂ,
ਇਸ਼ਕ ਵਿੱਚ ਹਾਰਿਆ ਲੱਗਦਾ, ਜਿਵੇਂ ਪੰਜਾਬ ਦੇ ਨੈਣਾਂ ਵਿਚੋਂ ਹੋਵੇ ‘ਹੱਝੂ ਵੱਗਦਾ।
ਕਹਿੰਦੇ ਗੱਲ ਵਿੱਚ ਉਹ ਮੈਂ – ਮੈ ਨੀ ਕਰਦਾ, ਹੱਕ – ਸੱਚ ਦੀ ਹਾਮੀ ਭਰਦਾ,
ਜੇ ‘ਨਰ’ ਆਪਣੇ ਆਪ ਨੂੰ ‘ਸਵਾਰਥੀ’ ਨਾ ਆਖੇ, ਫੇਰ ‘ਕਿਉਂ, ਕੋਈ ਇਹਨੂੰ ਪੜ੍ਹਦਾ।

ਮਿੱਤਰ ਹੈ ਤੂੰ ਵੀ ਮੇਰਾ, ਤੈਨੂੰ ਮਿਲਣ ਅਵਾਂਗਾ,
ਲਾਰਾ ਜਿਹਾ ਲਾ ਬੈਠਾ, ਕੀ ਉਹ ਹੋਵੇਗਾ, ਉਸ ਤਰ੍ਹਾਂ ਦਾ,
ਜੋ ਖੁਆਬਾ ਵਿੱਚ ਤਰਾਸ਼ਿਆ ਹੈ, ਯਾ ਫੇਰ ਏਸ ਦੇ ਉਲਟ।

ਜਿਵੇਂ ਬੁਲ੍ਹਾਂ ਕਦਰ ਕਰੇ, ਆਪਣੇ ਮੁਰਸ਼ਦ ਦੀ, ਐਸਾ ਕੋਈ ਨਾਚ – ਨਚਾ, ਜਾ ਫੇਰ,
ਗੁਰੂ ਰਵਿਦਾਸ ਜੀ ਦੇ ਅਨੁਸਾਰ, ਇਕ – ਮਿਕ ਧਰਮ ਦਾ, ਸੰਦੇਸ਼ ਲੋਕਾਂ ਤੱਕ ਤਾਂ ਲੈਕੇ ਜਾ।
ਸੰਦੀਪ ਦਾ ਜੋਰ ਕਿੱਥੇ, ਰੱਬ ਤੱਕ ਪਹੁੰਚਣ ਦਾ, ਐਂਵੇ ਜਾਂਦਾ ਸੁੱਕੇ ਰਾਗ ਵਜਾ,
ਸੰਤ ਗੰਗਾ ਦਾਸ ਦਾ ਮੈ ਬਣਕੇ ਦਾਸ, ਦੇਵਾਂ ਮੈਂ ਸਦੀਆਂ ਦੇ, ਆਪਣੇ ਪਾਪ ਧੁਆ।
ਬਾਪੂ ਕੁੰਭ ਦਾਸ ਜੀ ਦੇ ਅਨੁਸਾਰ, ਬੰਦਿਆ ਤੇਰਾ ਏਥੇ ਕੀ ਏ, ਲੈ ਰੱਬ ਦੇ ਘਰ, ਖਾਤਾ ਬਣਾ,
ਮਕਸਦ ਮੇਰਾ ਇਹੋ, ਸਿੱਟੇ ਵਿਜੋ, ਏ ਜਹਾਨ ਨੂੰ, ਰੱਬ ਦੇ ਨੇੜੇ ਹੋਰ, ਦੇਵਾਂ ਪਹੁੰਚਾ,
ਆਜਾ ਤੂੰ ਵੀ ਹੱਥ ਮਿਲਾ, ਕੁਝ ਤਾਂ ਕਰ ਜਾਈਏ, ਜੱਗ ਉੱਤੇ, ਇਕਜੁੱਟ ਹੋ ਕੇ ‘ਬਦਲਾਅ’।

ਸੰਦੀਪ ਕੁਮਾਰ ਨਰ ਬਲਾਚੌਰ
ਮੋਬਾਇਲ : 9041543692

...
...

Nothing

...
...

N/A

...
...
...
...

-:- ਜਿੰਦਗੀ ਦੇ ਅਸੂਲ -:-

ਜਿਉਣਾ ਮਰਨਾ ਓਸ ਕੁਦਰਤ ਨੇ ਲਿਖਿਆ ਫੇਰ ਆਪਾਂ ਕਿਓ ਡਰੀਏ,
ਜਿਸ ਰਾਹ ਤੁਰ ਪਏ ਤੁਰੇ ਜਾਈਏ ਕਦੇ ਪਿੱਛੇ ਨਾ ਮੁੜੀਏ,

ਜਿੰਦਗੀ ਦੇ ਅਸੂਲਾਂ ਨੂੰ ਏਨ੍ਹਾਂ ਮਜਬੂਤ ਬਣਾ ਲਵੋ ਕਿ ਤੁਹਾਡੇ ਮੁਕਾਬਲੇ ਕੋਈ ਨਾ ਖੜ ਸਕੇ। ਹਰ ਮੁਕਾਮ, ਮੰਜਿਲ ਨੂੰ ਤੁਸੀਂ ਹੱਸ-ਹੱਸ ਕੇ ਜਿੱਤੋਂ। ਕੋਈ ਔਕੜਾਂ ਮੁਸ਼ਕਿਲਾਂ ਦੀ ਪਰਵਾਹ ਨਾ ਹੋਵੇ। ਬਸ ਇਕ ਹੀ ਨਿਸ਼ਾਨਾ ਹੋਵੇ, ਜਿਸ ਮੰਜਿਲ ‘ਤੇ ਜਾਣਾ। ਕਿਓਕਿ ਦੋ ਬੇੜੀਆਂ ‘ਚ ਪੈਰ ਪਾਉਣ ਵਾਲੇ ਅਕਸਰ ਹੀ ਡਿੱਗ ਪੈਂਦੇ ਹਨ। ਇਸ ਲਈ ਤੁਸੀਂ ਆਪਣਾ ਇਕ ਨਿਸ਼ਾਨਾ (ਮੰਜਿਲ) ਧਾਰ ਲਵੋ, ਫੇਰ ਦੇਖਿਓ ਕਦੇ ਪਿੱਛੇ ਮੁੜਣ ਦੀ ਲੋੜ ਨਹੀੰ ਪਵੇਗੀ। ਆਪਣੇ ਆਪ ਹੀ ਰਾਹ ਬਣਦੇ ਜਾਣਗੇ।
ਇਸ ਜਿੰਦਗੀ ਦੇ ਰਾਹਾਂ ਵਿੱਚ ਬੜੇ ਪੈਰ ਖਿੱਚਣ ਵਾਲੇ ਵੀ ਮਿਲਣਗੇ। ਜੋ ਤੁਹਾਡੇ ਤੋਂ ਈਰਖਾ ਕਰਦੇ ਹੋਣਗੇ। ਪਰ ਤੁਸੀਂ ਕਿਸੇ ਦੀ ਪਰਵਾਹ ਨਾ ਕਰਿਓ। ਜਿੰਦਗੀ ਇਕ ਇਮਤਿਹਾਨ ਹੈ, ਜੋ ਤੁਹਾਨੂੰ ਹਰ ਮੋੜ ਤੇ ਅਜਮਾ ਰਹੀ ਹੈ ਤੇ ਅਜਮਾਏਗੀ। ਪਰ ਤੁਸੀਂ ਹੌਂਸਲੇ ਬੁਲੰਦ ਕਰਕੇ, ਸਮੁੰਦਰ ਚੀਰ ਕੇ ਵਿੱਚੋਂ ਦੀ ਲੰਘ ਜਾਣਾ। ਜਿੰਦਗੀ ਦੇ ਅਸੂਲ ਨੂੰ ਇਕ ਬਣਾਲੋ। ਆਪਣੀ ਸੋਚ ਇਕ ਕਰਲੋ, ਆਪਣੇ ਦਿਮਾਗ ਤੇ ਕਾਬੂ ਪਾਉਣਾ ਸਿੱਖੋ, ਉਹਨੂੰ ਦੋਗਲਾ ਨਾ ਸੋਚਣ ਦਿਓ। ਕਿਓਕਿ ਜਦੋਂ ਬੰਦਾ ਦੋਗਲਾ ਸੋਚਦਾ ਹੈ, ਤਾਂ ਓਹ ਕਿਸੇ ਪਾਸੇ ਦਾ ਨਹੀੰ ਰਹਿੰਦਾ। ਤੇ ਉਹਦੀ ਸੋਚ ਤੇ ਦਿਮਾਗ ਦੋਨੋ ਭਟਕਦੇ ਰਹਿੰਦੇ ਹਨ। ਇਸ ਕਰਕੇ ਤੁਸੀਂ ਇਕ ਮਿਸ਼ਨ ਧਾਰ ਲਓ ਤੇ ਉਸ ਦਾਤੇ ਅੱਗੇ ਸੱਚੇ ਦਿਲੋਂ ਅਰਦਾਸ ਕਰਕੇ ਆਪਣੇ ਰਾਹਾਂ ਵੱਲ ਸਿੱਧੇ ਤੁਰਦੇ ਜਾਓ। ਕਿਓਕਿ ਜਿਸਦੇ ਸਿਰ ਤੇ ਉਸ ਦਾਤੇ ਦਾ ਹੱਥ ਆ, ਓਹ ਕਦੇ ਡੋਲਦਾ ਨਹੀਂ। ਨਾ ਹੀ ਓਹ ਕਿਸੇ ਔਕੜਾਂ ਤੋਂ ਡਰਦਾ ਹੈ। ਓਹ ਨਿਡਰ ਹੋ ਤੁਰਦਾ ਜਾਂਦਾ ਹੈ।

– ਧੰਜਲ ਜ਼ੀਰਾ।
+91-98885-02020

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)