Posts Uploaded By DEEEPNIMANA

Sub Categories

ਅਜਾਦੀ ਪਿਆਰ ਕਤਲ
ਸਮਝ ਵਿਚਾਰ ਕੇ ਪੜ੍ਹਿਓ ਕੰਮ ਦੀ ਪੋਸਟ ਆ:-
ਕਲ ਦੀ ਇੱਕ ਖਬਰ ਘੁੱਮ ਰਹੀ! ਮਹਾਰਾਸ਼ਟਰ ਦੀ ਕਿਸੇ ਸ਼ਰਧਾ ਨਾਮ ਦੀ ਕੁੜੀ ਦੇ ਕਤਲ ਦੀ! ਕਹਾਣੀ ਤਾਂ ਪੁਰਾਣੀ ਸੀ ਪਰ ਮੁੱਦਾ ਉਸਨੂੰ ਬਿੱਲਕੁੱਲ ਚੋਣਾਂ ਵਾਲਾ ਬਣਾਇਆ! ! ਇਹ ਕੁੜੀ ਨੂੰ ਪਿਆਰ ਹੁੰਦਾ ਅਫ਼ਤਾਬ ਨਾਮ ਦੇ ਮੁੰਡੇ ਨਾਲ…. ਕੁੜੀ ਮਲਟੀਨੇਸ਼ਨਲ ਕੰਪਨੀ ਚ ਜੋਬ ਵੀ ਕਰਦੀ ਸੀ! I am the indendent women ਵਾਲਾ proud ਹੋਣਾਂ ਆਮ ਜਹੀ ਗੱਲ ਹੈ! ਪੜ੍ਹੀ-ਲਿਖੀ ਅਤੇ ਚੰਗੀ ਨੌਕਰੀ ਕਰ ਰਹੀ ਹਰ ਕੁੜੀ ਨੂੰ ਹੁੰਦਾ! ਹੋਣਾ ਵੀ ਚਾਹੀਦਾ ਜਦੋਂ ਤੁਸੀਂ ਕੁੱਝ ਵੀ ਅੱਪਣੇ ਦਮ ਅੱਪਣੀ ਮਿਹਨਤ ਨਾਲ ਹਾਸਿਲ ਕਰੋਂ!
ਪਰ ਸਮਾਜ ਜਾਂ ਮਾਪੇ ਕਿੱਥੇ ਟੰਗ ਅੜਾਉਂਦੇ! ਜਦੋਂ ਕਿਸੇ ਐਸੀ ਕੁੜੀ ਨੂੰ ਪਿਆਰ ਹੋ ਜਾਂਦਾ! ਸ਼ਰਧਾ ਨੂੰ ਵੀ ਪਿਆਰ ਹੋ ਗਿਆ! ਪਰ ਜਦੋਂ ਘਰੇ ਪਤਾ ਲੱਗ ਗਿਆ ਤਾਂ ਓਹੀਓ ਗਲਤੀ ਕਰੀ ਜੋ ਅਨਪੜ੍ਹ ਕੁੜੀਆਂ ਕਰਦੀਆਂ! ਘਰ ਛੱਡ ਕੇ ਭੱਜ ਆਈ ਦਿੱਲ੍ਹੀ…. ਅਤੇ ਦੂਜੀ ਗਲਤੀ ਇਹ ਕਰੀ ਕਿ ਆ ਕੇ ਅੱਪਣੇ ਆਸ਼ਿਕ ਨਾਲ ਲਿਵ ਇਨ ਚ ਰਹਿਣਾ ਸ਼ੁਰੂ ਕਰਤਾ! ਹੁੰਣ ਇਹ ਲਿਵ ਇਨ ਨਾ ਭਾਰਤੀ ਮਾਨਸਿਕਤਾ ਅਨੁਸਾਰ ਫਿੱਟ ਬਹਿੰਦਾ ਨਾ ਹੀ ਇਹ ਕਦੇ ਐਥੇ ਕਾਮਯਾਬ ਹੋ ਸੱਕਦਾ! ਪਰ ਗੁਨਾਹਾਂ ਦੀ ਵਜ੍ਹਾ ਜਰੂਰ ਬਣ ਜਾਂਦਾ! ਲਿਵ ਇਨ ਚ ਜੇ ਮੁੰਡਾ ਕੁੜੀ ਇਕੱਠੇ ਰਹਿੰਦੇ ਤਾਂ ਸਵਭਾਵਿਕ ਹੈ ਕਿ ਉਨ੍ਹਾਂ ਚ ਕੋਈ ਦੂਰੀ ਨਹੀਂ ਰਹੀ…. ਪਿਆਰ ਕਰਦੇ ਸੀ ਤਾਂ ਓਨ੍ਹਾਂ 5 6 ਮਹੀਨਿਆਂ ਚ ਪਿਆਰ ਦਾ ਹਾਲ ਵੀ ਚੂਪੇ ਹੋਏ ਅੰਬ ਵਰਗਾ ਕਰ ਲਿਆ ਹੋਣਾਂ!
ਫਿਰ ਉਸ ਕੁੜੀ ਨੂੰ ਲੱਗਾ ਕਿ ਮੇਰੇ ਚ ਇੰਟਰੇਸਟ ਘੱਟ ਰਿਹਾ… ਹੁੰਣ ਵਿਆਹ ਕਰਾਇਆ ਜਾਵੇ…. ਪਰ ਰੱਜਿਆ ਹੋਇਆ ਮਰਦ ਕਿੱਥੇ ਹੱਥ ਫੜਾਉਂਦਾ ਹੁੰਦਾ… ਉਹ ਕਹਿੰਦਾ ਹੋਣਾ ਸੈੱਟਲ ਹੋਣਾ… ਜਾਂ ਉਸਦੀ ਨਿਅਤ ਬਦੱਲ ਗਈ ਇਸਨੂੰ ਵਰਤ ਕੇ… ਦੂਜਾ ਉਸ ਲਈ ਪੋਜ਼ਿਟਿਵ ਚੀਜ ਇਹ ਸੀ ਕਿ ਉਹ ਘਰ ਛੱਡ ਕੇ ਆਈ ਅਤੇ ਵਰਤ ਹੋ ਚੁੱਕੀ ਕੁੜੀ ਹੁੰਣ ਸਿਰ੍ਫ ਓਹਦੀ ਮੋਹਤਾਜ ਸੀ! ਫਿਰ ਜਿੱਦ ਫੜੀ ਦੋਨ੍ਹਾਂ ਅਤੇ ਇਹ ਕਤਲ ਹੋਇਆ ਅਤੇ ਕਾਤਿਲ ਨੇ ਸੁਰਾਗ ਖਤਮ ਕਰਣ ਲਈ ਲਾਸ਼ ਵੱਡੀ ….ਟੁਕੜੇ ਜੰਗਲ ਚ ਖਿੰਡਾਏ ਵਗੈਰਾ ਵਗੈਰਾ!
” ਪਿਆਰ ਹੁੰਦਾ ਤਾਂ ਨੌਂਹ ਨਹੀਂ ਮਾਰ ਹੁੰਦਾ ਕਤਲ ਬਹੁਤ ਵੱਡੀ ਗੱਲ ਹੁੰਦੀ… ਇਨ੍ਹਾਂ ਦੋਨ੍ਹਾਂ ਚ ਸਿਰ੍ਫ ਹਵਸ ਸੀ…. ਜੋ ਘਰੇ ਰਹਿ ਕੇ ਕਿਰਾਏ ਦੇ ਹੋਟਲਾਂ ਚ ਨਹੀਂ ਪੂਰ ਸੱਕਦੇ ਸੀ ਉਹ ਲਿਵ ਇਨ ਚ ਰਹਿ ਕੇ ਪੂਰ ਲਈ ” .
ਹੁੰਣ ਗੁਜਰਾਤ ਅਤੇ ਹਿਮਾਚਲ ਚੋਣਾਂ ਕਰਕੇ ਅਫ਼ਤਾਬ ਇੱਕ ਮੁਸਲਮਾਨ ਦਰਿੰਦਾ ਬਣਾਇਆ ਜਾ ਰਿਹਾ! ਲਵ ਜਿਹਾਦ ਵਾਲਾ ਜਿਨ੍ਹ ਬਾਹਰ ਕੱਢ ਲਿਆ! ਕਤੀੜ ਮੀਡਿਆ ਤਾਂ ਇਹੀ ਕੁੱਝ ਲੱਬ ਰਿਹਾ ਹੁੰਦਾ… ਉਨ੍ਹਾਂ ਨੂੰ ਇਸ ਮੌਕੇ ਰੱਬ ਮਿਲ ਗਿਆ!
ਸਿੱਖਿਆ – ਇੰਡੀਪੈਂਡੈਂਟ ਕੁੜੀਆਂ ਨੂੰ ਪਿਆਰ ਨਹੀਂ ਕਰਨਾ ਚਾਹੀਦਾ! ਕਿਉਂਕਿ ਇਹ ਕਰਕੇ ਤੁਸੀਂ ਅੱਪਣੀ ਮਿਹਨਤ ਖੂਹ ਚ ਸੁੱਟਣੀ ਹੁੰਦੀ ਅਤੇ ਹੋਰ ਕੁੜੀਆਂ ਲਈ ਬੇੜੀਆਂ ਤਿਆਰ ਕਰ ਦੇਣੀਆਂ ਹੁੰਦੀਆਂ!
ਅਗਰ ਬਾਈ ਚਾਂਸ ਪਿਆਰ ਹੋ ਵੀ ਗਿਆ ਤਾਂ ਉਸਨੂੰ ਇਨਜੋਏ ਕਰੋ ਵਿਆਹ ਵਾਲੇ ਖਵਾਬ ਨਾ ਦੇਖੋ… ਜੇ ਪਿਆਰ ਨਾਲ ਵਿਆਹ ਨਾ ਹੋਵੇ ਕੋਈ ਪਹਾੜ ਨਹੀਂ ਟੁੱਟਦਾ! ਇੰਡੀਪੈਂਡੈਂਟ ਹੋਣ ਦੇ ਨਾਲ ਨਾਲ ਸੋਚ ਵੀ ਇੰਡੀਪੈਂਡੈਂਟ ਕਰੋ ਕਿ ਫਿਜ਼ੀਕਲ ਰਿਲੇਸ਼ਨ ਨਾਲ ਕੋਈ ਇੱਜਤ ਦੇ ਮਹਿਲ ਨਹੀਂ ਢਹਿ ਜਾਂਦੇ ਅਤੇ ਨਾ ਹੀ ਇਸਦਾ ਢੋਲ ਵਜਾਉਣ ਦੀ ਲੋੜ ਹੁੰਦੀ! ਜਦੋਂ ਵੀ ਇੱਕ ਦੂਜੇ ਤੋਂ ਮਨ ਭਰੇ ਅਲੱਗ ਹੋ ਜਾਉ!
ਲਿਵ ਇਨ ਸਿਰ੍ਫ ਹਵਸ ਪੂਰੀ ਕਰਣ ਦਾ ਜਰੀਆ ਹੈ ਭਾਰਤ ਚ! ਅਤੇ ਇਹੀ ਰਹੇਗਾ… ਇਸਤੋੰ ਵੱਧ ਕੁੱਝ ਨਹੀਂ! ਕਿਉਂਕਿ 2 ਅਜਨਬੀ ਜਾਂ ਗੈਰ ਮੁੰਡਾ ਕੁੜੀ ਅੱਪਣੇ ਦੇਸ਼ ਚ ਇਕੋ ਕਮਰੇ ਚ ਬਹੁਤੇ ਦਿਨ ਇੰਟੀਮੇਟ ਹੋਏ ਬਿਣਾ ਨਹੀਂ ਰਹਿ ਸੱਕਦੇ… ਇਹ ਨੈਚੁਰਲ ਹੈ! ਅਗਰ ਤੁਸੀਂ ਸੋਚੋ ਐਦਾਂ ਨਹੀਂ ਹੁੰਦਾ…. ਪਰਵਰਿਸ਼ ਜਾਂ ਹੋਰ ਕੁੱਝ ਉਹ ਸੱਬ ਭਰਮ ਜਾਂ ਵਹਿਮ ਹੈ!
ਅਖੀਰ ਜਦੋਂ ਸੱਬ ਕੁੱਝ ਹੋ ਚੁੱਕਾ ਤੁਸੀਂ ਵਧੀਆ ਨੌਕਰੀ ਕਰ ਰਹੇ ਹੋ! ਅਗਰ ਥੋਡਾ ਪਾਰਟਨਰ ਨਹੀਂ ਵਿਆਹ ਕਰਵਾਉਣਾ ਚਾਹੁੰਦਾ ਤਾਂ ਨਾ ਸਹੀ! ਜੋ ਕਰਵਾਉਣਾ ਚਾਹੇ ਉਸ ਨਾਲ ਕਰਵਾਓ! ਨਾ ਕਤਲ ਹੋਣਗੇ ਨਾ ਕੋਈ ਕਾਤਿਲ…. ਅਜਾਦੀ ਦੇ ਢੰਢੋਰੇ ਨਾ ਪਿੱਟੋ ਇਸਦੇ ਅਰਥ ਸਮਝੋ!
ਇਹ ਨਹੀਂ ਹੋ ਸੱਕਦਾ ਕਿ ਤੁਸੀਂ ਪਿਆਰ ਵੀ ਕਰਨਾ… ਹਵਸ ਵੀ ਪੂਰੀ ਕਰਨੀ ਅਤੇ ਤੁਹਾਡੀ ਇੱਜਤ ਦੀ ਚੁੰਨੀ ਵੀ ਬੇਦਾਗ ਰਹੇ! ਇਸ ਬੇਬੁਨਿਆਦ ਮਾਨਸਿਕਤਾ ਦੀ ਗੁਲਾਮੀ ਨੂੰ ਤਿਆਗ ਦਿਓ!
ਇਸ ਹਵਸ਼ੀ ਕਾਤਿਲ ਨੂੰ ਕਤਲ ਕਰ ਦੇਣਾ ਚਾਹੀਦਾ ਜਿਸਨੇ ਕੁੜੀ ਦਾ ਸੱਬ ਕੁੱਝ ਲੁੱਟ ਉਸਦੀ ਜਾਨ ਵੀ ਨਹੀਂ ਬਖਸ਼ੀ! ਕਿਉਂਕਿ ਇੱਕ ਵਾਰ ਵਿਆਹ ਕਰਾ ਕੇ ਬਾਅਦ ਚ ਤਲਾਕ ਦਾ ਓਪਸ਼ਨ ਵੀ ਬਾਕੀ ਹੁੰਦਾ! ਅਗਰ ਨਾ ਨਿਭੇ ਜਾਂ ਵਿਆਹ ਨਾ ਪਚੇ!
ਜਰਮਨਦੀਪ ਧਨੋਆ
ਇਹਨਾਂ ਦੀ ਪੋਸਟ ਦੋ ਦਿਨਾਂ ਤੋਂ ਘੁੰਮ ਰਹੀ ਸੀ ਮੈਂ ਸੋਚ ਰਿਹਾ ਸੀ ਕਿ ਕੁਝ ਚੰਗਾ ਮਿਲੇ ਪੋਸਟ ਕਰਨ ਨੂੰ
ਨਹੀਂ ਤਾਂ ਜਿੰਨੀਆਂ ਵੀ ਪੋਸਟਾਂ ਮਿਲੀਆਂ ਸਭ ਤੋਂ ਨਫਰਤ ਦੀ ਬੋਅ ਆ ਰਹੀ ਸੀ ਸੋ ਇਹ ਪੋਸਟ ਮਿਲੀ ਤੇ ਮੈਨੂੰ ਚੰਗਾ ਲੱਗਿਆ ਕਿ ਕਮ ਸੇ ਕਮ ਜੋ ਪਰਦੇ ਪਿੱਛੇ ਹੋ ਰਿਹਾ ਓਹਦੇ ਬਾਰੇ ਤਾਂ ਪਤਾ ਲੱਗ ਸਕੇ
Copy

...
...

24818.jpg (62 KB)

...
...

24826.jpg (46 KB)

...
...

24841.jpg (45 KB)

...
...

24836.JPG (77 KB)

...
...

24846.jpg (75 KB)

...
...

24851.jpg (52 KB)

...
...

24856.jpg (70 KB)

...
...

24861.jpg (86 KB)

...
...

24866.jpg (51 KB)

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)