Posts Uploaded By Gurvinder Sharma

Sub Categories

...
...

ਅੱਜ ਕਰੀਬ 7:15 ਵਜੇ ਸਵੇਰੇ ਮੇਰੇ ਦੋਸਤ ਮਨਵੀਰ ਦੇ ਘਰ ਉਸ ਦੀ ਗੱਡੀ ਵਿੱਚ ਗੋਹ ਵੜ ਗਈ। ਜਦੋਂ ਉਸ ਨੇ ਦੇਖਿਆ ਕਿ ਗੱਡੀ ਵਿੱਚ ਗੋਹ ਹੈ ਤਾਂ ਉਸ ਨੇ ਉਸ ਨੂੰ ਮਾਰਨ ਦੀ ਬਜਾਏ ਮੇਰੇ ਨਾਲ ਸੰਪਰਕ ਕੀਤਾ।
ਲਗਭਗ ਇਕ ਘੰਟੇ ਦੀ ਕੜੀ ਮਸ਼ੱਕਤ ਤੋਂ ਬਾਅਦ ਇਸ ਗੋਹ ਨੂੰ ਸੁਰੱਖਿਅਤ ਕਾਬੂ ਕਰ ਲਿਆ ਗਿਆ ਅਤੇ ਇਸ ਨੂੰ ਆਬਾਦੀ ਤੋਂ ਦੂਰ ਕੁਦਰਤੀ ਵਾਤਾਵਰਨ ਵਿੱਚ ਛੱਡ ਦਿੱਤਾ ਗਿਆ ।
ਬਹੁਤ ਸਾਰੇ ਲੋਕਾਂ ਵਿਚ ਭੁਲੇਖਾ ਹੈ ਕਿ ਗੋਹ ਅਤੇ ਚੰਨਣ ਗਹੀਰਾ ਬਹੁਤ ਹੀ ਖ਼ਤਰਨਾਕ ਜੀਵ ਹਨ ਪ੍ਰੰਤੂ ਅਜਿਹਾ ਬਿਲਕੁਲ ਵੀ ਨਹੀਂ ਗੋਹ ਅਤੇ ਚੰਨਣ ਗਹੀਰਾ ਵਿੱਚ ਜ਼ਹਿਰ ਬਿਲਕੁਲ ਵੀ ਨਹੀਂ ਹੁੰਦਾ ਇਨ੍ਹਾਂ ਵਿੱਚ ਸਿਰਫ਼ ਬੈਕਟੀਰੀਆ ਹੁੰਦਾ ਹੈ। ਪ੍ਰੰਤੂ ਫਿਰ ਵੀ ਲੋਕ ਕਿੰਨਾਂ ਨੂੰ ਜ਼ਹਿਰੀਲਾ ਸਮਝ ਕੇ ਮਾਰ ਦਿੰਦੇ ਹਨ।
ਜੀਓ ਔਰ ਜੀਨੇ ਦੋ
ਸੇਵਾਦਾਰ
ਗੁਰਵਿੰਦਰ ਸ਼ਰਮਾ ਬਠਿੰਡਾ
M:-9501811001

...
...
...
...

*ਘਰਾਂ ਅੰਦਰ ਵੜੇ 2 ਸੱਪ ਕਾਬੂ ਕੀਤੇ*
ਅੱਜ ਸਵੇਰੇ ਲਾਲ ਸਿੰਘ ਬਸਤੀ ਨੇੜੇ ਪੀਰਖਾਨਾ ਅਤੇ ਊਧਮ ਸਿੰਘ ਨੰਬਰ ਗਲੀ ਨੰਬਰ 12 ਵਿਚ ਘਰਾਂ ਅੰਦਰੋਂ ਤਕਰੀਬਨ 6 ਫੁੱਟ ਅਤੇ 5 ਫੁੱਟ ਲੰਬੇ ਧਾਮਨ ਨਸਲ ਦੇ ਸੱਪਾਂ ਨੂੰ ਸੁਰੱਖਿਅਤ ਢੰਗ ਨਾਲ ਕਾਬੂ ਕਰਕੇ ਉਹਨਾਂ ਨੂੰ ਆਬਾਦੀ ਤੋਂ ਦੂਰ ਕੁਦਰਤੀ ਵਾਤਾਵਰਨ ਵਿੱਚ ਛੱਡਿਆ ਗਿਆ।
ਇਹ ਨਸਲ ਦੇ ਸੱਪ ਬਹੁਤ ਫੁਰਤੀਲੇ ਅਤੇ ਤਾਕਤਵਰ ਹੁੰਦੇ ਹਨ ਪਰ ਜ਼ਹਿਰੀਲੇ ਨਹੀਂ ਹੁੰਦੇ। ਖੇਤਾਂ ਵਿੱਚ ਕੀੜੇ , ਚੂਹੇ ਆਦਿ ਇਹਨਾ ਦਾ ਪਸੰਦੀਦਾ ਭੋਜਨ ਹੁੰਦਾ ਹੈ ਜਿਸ ਦੀ ਭਾਲ ਚ ਇਹ ਰਿਹਾਇਸ਼ੀ ਇਲਾਕਿਆਂ ਵਿੱਚ ਆ ਜਾਂਦੇ ਹਨ। ਇਹ ਕੁਦਰਤੀ ਵਾਤਾਵਰਨ ਮਿੱਤਰ ਜੀਵ ਹਨ। ਹਰੇਕ ਸੱਪ ਨੂੰ ਜਹਿਰੀਲਾ ਸਮਝ ਕੇ ਨਾ ਮਾਰੋ।
ਜੀਓ ਔਰ ਜੀਨੇ ਦੋ
ਸੇਵਾਦਾਰ
ਗੁਰਵਿੰਦਰ ਸ਼ਰਮਾਂ ਬਠਿੰਡਾ
M:- 95018 11001

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)