Sub Categories

...
...

...
...

...
...

...
...

...
...

...
...

...
...

ਕਿਸੇ ਵੀ ਇਨਸਾਨ ਦਾ ਦਿਮਾਗੀ ਤੌਰ ਤੇ ਬਿਮਾਰ ਹੋਣਾ ਕੋਈ ਛੋਟੀ ਜਿਹੀ ਗੱਲ ਨਹੀਂ ਹੁੰਦੀ। ਬਹੁਤ ਵਾਰ ਦੁੱਖ ਦਰਦ ਏਨੇ ਵਧ ਜਾਂਦੇ ਆ ਕਿ ਅਸੀਂ ਆਪਣਾ ਮਾਨਸਿਕ ਸੰਤੁਲਨ ਗੁਆ ਕੇ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਆਂ।

ਕਿਸੇ ਦੇ ਚਲੇ ਜਾਣ ਬਾਦ ਹੀ ਅਸੀਂ ਕਹਿਣੇ ਆਂ ਕਿ ਇੱਕ ਵਾਰ ਪ੍ਰੌਬਲਮ ਦੱਸੀ ਹੁੰਦੀ ਤਾਂ ਕੋਈ ਹੱਲ ਲੱਭ ਲੈਂਦੇ। ਪਰ ਜਿਉਂਦੇ ਜੀਅ ਅਸੀਂ ਦੂਜਿਆਂ ਦੀ ਪੀੜ ਨੂੰ ਬੀਮਾਰੀ ਕਹਿ ਕੇ ਪਾਸੇ ਹੋ ਜਾਨੇ ਆਂ।
ਆਰਥਿਕ ਤੰਗੀ, ਰਿਸ਼ਤਿਆਂ ਵਿੱਚ ਅਣਬਣ ਜਾਂ ਕਿਸੇ ਵੀ ਤਰਾਂ ਦੀ ਸਮਾਜਿਕ ਤੇ ਪਰਿਵਾਰਿਕ ਪੀੜ ਕਿਤੇ ਨਾਂ ਕਿਤੇ ਮਾਨਸਿਕ ਰੋਗ ਤੱਕ ਪਹੁੰਚ ਜਾਂਦੀ ਆ। ਇਨਸਾਨ ਦਾ ਇਕੱਲਾਪਨ ਉਸ ਨੂੰ ਬਹੁਤ ਵਾਰ ਅੰਦਰੋਂ ਤੋੜ ਦਿੰਦਾ। ਅਸੀਂ ਸਭ ਹੱਡ ਮਾਸ ਦੇ ਬਣੇ ਹੋਏ ਪੁਤਲੇ ਆਂ। ਨਿੱਕੀਆਂ ਨਿੱਕੀਆਂ ਤਕਲੀਫਾਂ ਵਿੱਚ ਵੀ ਇੱਕ ਦੂਜੇ ਦਾ ਸਾਥ ਲੱਭਦੇ ਆਂ। ਆਪਣਿਆਂ ਦਾ ਸਾਥ ਦੁੱਖ ਵੇਲੇ ਮੱਲਮ ਦਾ ਕੰਮ ਕਰਦਾ। ਕੋਈ ਨਾਲ ਖੜਾ ਹੋਵੇ ਤਾਂ ਪੀੜ ਵੀ ਘਟ ਜਾਂਦੀ ਆ। ਪਰ ਅਫਸੋਸ ਕਿ ਦੁੱਖ ਦੀ ਘੜੀ ‘ਚ ਅਸੀਂ ਬਹੁਤ ਵਾਰ ਦੂਜਿਆਂ ਨੂੰ ਕੱਲੇ ਛੱਡ ਦਿੰਨੇ ਆਂ। ਕਿਸੇ ਨੂੰ ਦਿਮਾਗੀ ਤੌਰ ਤੇ ਬੀਮਾਰ ਕਹਿ ਕੇ ਮਜ਼ਾਕ ਉਡਾਉਣ ਨਾਲ ਅਸੀਂ ਉਸ ਇਨਸਾਨ ਨੂੰ ਹੋਰ ਵੀ ਕਮਜ਼ੋਰ ਕਰ ਦਿੰਨੇ ਆਂ। ਇਹੋ ਜਿਹੀ ਹਾਲਤ ਵਿੱਚ ਦਵਾਈ ਤੋਂ ਵੀ ਕਿਤੇ ਜਿਆਦਾ ਸਾਨੂੰ ਆਪਣਿਆਂ ਦੀ ਲੋੜ ਹੁੰਦੀ ਆ ਜੋ ਸਾਡੇ ਦੁੱਖ ਦਰਦ ਨੂੰ ਸਮਝ ਕੇ ਤੰਦਰੁਸਤ ਹੋਣ ਵਿੱਚ ਸਾਡੀ ਮੱਦਦ ਕਰਨ।

ਆਪਣੇ ਕਿਸੇ ਵੀ ਭੈਣ ਭਰਾ, ਦੋਸਤ ਮਿੱਤਰ, ਰਿਸ਼ਤੇ ਜਾਂ ਫਿਰ ਜਾਣ ਪਹਿਚਾਣ ਵਿੱਚ ਕਦੇ ਵੀ ਤੁਹਾਨੂੰ ਲੱਗੇ ਕਿ ਕਿਸੇ ਨੂੰ ਮਾਨਸਿਕ ਤੌਰ ਤੇ ਸਾਡੀ ਲੋੜ ਹੈ ਤਾਂ ਇੱਕ ਵਾਰ ਸਭ ਕੁਛ ਭੁੱਲ ਕੇ ਉਹਦਾ ਸਾਥ ਦਿਉ ਕਿਉਂਕਿ ਸਾਡੀ ਇੱਕ ਨਿੱਕੀ ਜਿਹੀ ਕੋਸ਼ਿਸ਼ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਆ।ਕਿਸੇ ਨੂੰ ਮੈਂਟਲੀ ਸਿੱਕ ਕਹਿ ਕੇ ਅਸੀਂ ਆਪਣੇ ਆਪ ਨੂੰ ਇੱਕ ਪਲ ਦੀ ਖੁਸ਼ੀ ਤਾਂ ਦੇ ਸਕਦੇ ਆਂ ਪਰ ਜ਼ਿੰਦਗੀ ਭਰ ਦਾ ਸਕੂਨ ਨਹੀਂ।
ਸਿੱਧੂ ਰਮਨ

...
...

ਵਰ੍ਹਿਆਂ ਤੋਂ ਚੱਲਦੇ ਆਏ ਸਾਂਝੇ ਘਰ ਦੀ ਅਖੀਰ ਉਸ ਦਿਨ ਵੰਡ ਕਰ ਦਿੱਤੀ ਗਈ..
ਵੰਡ ਵਾਲੇ ਸੰਤਾਪ ਦਾ ਭੰਨਿਆ ਅਗਲੇ ਦਿਨ ਉੱਠ ਅਜੇ ਪੱਗ ਬੰਨ੍ਹਣ ਹੀ ਲੱਗਾ ਸੀ ਕੇ ਸਾਮਣੇ ਪਾਏ ਸ਼ੀਸ਼ੇ ਉੱਤੇ ਪਈ “ਤਰੇੜ” ਦੇਖ ਮੇਰੀ ਧਾਹ ਜਿਹੀ ਨਿੱਕਲ ਗਈ !
ਪੱਗ ਦੇ ਲੜ ਦਾ ਇੱਕ ਸਿਰਾ ਮੂੰਹ ਚ ਪਾਈ ਸੋਚਣ ਲੱਗਾ ਕੇ “ਜਮੀਨ ਵੰਡੀ ਗਈ..ਵੇਹੜਾ ਵੰਡਿਆ ਗਿਆ..ਡੰਗਰ..ਸੰਦ..ਟਿਊਬਵੈੱਲ..ਕੋਠੇ..ਰੁੱਖ..ਨੌਕਰ ਚਾਕਰ..ਗੱਲ ਕੀ ਬੀ ਘੜੀਆਂ-ਪਲਾਂ ਵਿਚ ਹੀ ਸਭ ਕੁਝ ਵੰਡ ਦਿੱਤਾ ਗਿਆ..ਤੇ ਅੱਜ ਇਹ ਵਰ੍ਹਿਆਂ ਤੋਂ ਨਾਲ ਨਿਭਦਾ ਆਉਂਦਾ ਸ਼ੀਸ਼ਾ ਵੀ..ਪਤਾ ਨੀ ਕਿਹੜੇ ਵੇਲੇ ਕਿਹੜੀ ਭੁੱਲ ਹੋ ਗਈ ਸੀ ਮੇਰੇ ਕੋਲੋਂ..”

ਸੋਚਾਂ ਦੀ ਘੁੰਮਣ-ਘੇਰੀ ਵਿਚ ਪਏ ਨੇ ਅਜੇ ਪੱਗ ਦਾ ਦੂਜਾ ਲੜ ਹੀ ਮੋੜ ਕੇ ਲਿਆਂਦਾ ਸੀ ਕੇ ਅਚਾਨਕ ਧਿਆਨ ਥੱਲੇ ਕੰਧ ਮਾਰ ਰਹੇ ਮਿਸਤਰੀਆਂ ਦੇ ਕੋਲ ਦੀ ਗਲਾਸ ਫੜੀ ਤੁਰੀ ਜਾਂਦੀ ਤਿੰਨਾਂ ਵਰ੍ਹਿਆਂ ਦੀ ਧੀ ਵੱਲ ਚਲਾ ਗਿਆ..ਸਾਹ ਸੂਤੇ ਜਿਹੇ ਗਏ..ਸੋਚਣ ਲੱਗਾ ਕੇ ਪਤਾ ਨੀ ਹੁਣ ਕੀ ਭਾਣਾ ਵਰਤੂ?

ਦੂਜੇ ਪਾਸੇ ਇਸ ਸਾਰੇ ਵਰਤਾਰੇ ਤੋਂ ਅਣਜਾਣ ਨਿੱਕੀ ਧੀ ਨੇ ਰਵਾਂ-ਰਵੀਂ ਜਾ ਧਾਰ ਚੋ ਰਹੇ ਆਪਣੇ ਚਾਚੇ ਅੱਗੇ ਖਾਲੀ ਗਲਾਸ ਕਰ ਦਿੱਤਾ..ਤੇ ਫੇਰ ਨਿੰਮਾਂ ਨਿੰਮਾਂ ਹਾਸਾ ਹੱਸਣ ਲੱਗ ਪਈ..
ਅਕਸਰ ਹੀ ਰੋਜ ਸੁਵੇਰੇ ਸੁਵੇਰੇ ਧਾਰਾਂ ਚੋਂਦੇ ਚਾਚੇ ਕੋਲੋਂ ਤਾਜੇ ਦੁੱਧ ਦਾ ਗਲਾਸ ਭਰਵਾ ਕੇ ਪੀਂਦੀ ਹੁੰਦੀ ਨਿੱਕੀ ਜਿਹੀ ਨੂੰ ਕੀ ਪਤਾ ਸੀ ਕੇ ਹੁਣ ਘਰ ਦਾ “ਲਵੇਰਾ” ਤੱਕ ਵੀ ਦੋ ਹਿੱਸਿਆਂ ਵਿਚ ਵੰਡਿਆ ਜਾ ਚੁੱਕਾ ਸੀ..

ਹੁਣ ਚੁਬਾਰੇ ਤੇ ਖਲੋਤੇ ਦਾ ਮੇਰਾ ਦਿੱਲ ਫੜਕ ਫੜਕ ਵੱਜਣ ਲੱਗਾ !
ਅੰਦਾਜੇ ਦੇ ਉਲਟ ਨਿੱਕੇ ਨੇ ਧੀ ਦਾ ਮੂੰਹ ਚੁੰਮ ਉਸਨੂੰ ਆਪਣੀ ਬੁੱਕਲ ਵਿਚ ਲੈ ਲਿਆ ਤੇ ਉਸਦਾ ਗਲਾਸ ਦੁੱਧ ਨਾਲ ਨੱਕੋ ਨੱਕ ਭਰ ਦਿੱਤਾ !
ਨਿੱਕੀ ਨੇ ਵੀ ਰੋਜ ਵਾਂਙ ਚਾਚੇ ਦੇ ਮੂੰਹ ਤੇ ਹਲਕੇ ਬੁਲਾਂ ਨਾਲ ਪਾਰੀ ਕੀਤੀ ਤਾਜੇ ਦੁੱਧ ਦਾ ਗਲਾਸ ਮੂੰਹ ਨੂੰ ਲਾ ਪਿਛਾਂਹ ਨੂੰ ਪਰਤ ਆਈ..

ਫੇਰ ਕੀ ਵੇਖਿਆ ਕੇ ਮੇਰੇ ਨਾਲਦੀ ਅੰਦਰੋਂ ਛੇਤੀ ਨਾਲ ਨਿੱਕਲ ਕੁੜੀ ਵੱਲ ਨੂੰ ਦੌੜ ਪਈ ਏ..ਮੈਂ ਅੰਦਾਜਾ ਲਾ ਲਿਆ ਕੇ ਹੁਣ ਪੱਕਾ ਨਿਆਣੀ ਦੀਆਂ ਕੂਲ਼ੀਆਂ ਗੱਲਾਂ ਤੇ ਕੱਸ ਕੇ ਚਪੇੜ ਮਾਰੂ ਤੇ ਫੇਰ ਉਸਦੇ ਹੱਥੋਂ ਦੁੱਧ ਦਾ ਗਲਾਸ ਖੋਹ ਪਰਾਂ ਵਗਾਹ ਮਾਰੂਗੀ..!.
ਪਰ ਚੋਰ ਅਖ੍ਹ ਨਾਲ ਚੁਬਾਰੇ ਵੱਲ ਤੱਕਦੀ ਹੋਈ ਨੇ ਦੁੱਧ ਪੀਂਦੀ ਨਿਆਣੀ ਨੂੰ ਕੁੱਛੜ ਚੁੱਕ ਛੇਤੀ ਨਾਲ ਆਪਣੀ ਬੁੱਕਲ ਵਿਚ ਲਕੋ ਲਿਆ ਤੇ ਕਾਹਲੀ ਨਾਲ ਨਾਲ ਕਮਰੇ ਅੰਦਰ ਵੜ ਗਈ..ਸ਼ਇਦ ਸੋਚ ਰਹੀ ਹੋਣੀ ਕੇ ਕਿਤੇ ਇਹ ਸਭ ਕੁਝ ਤੇ ਚੁਬਾਰੇ ਵਿਚ ਪੱਗ ਬੰਨ੍ਹਦੇ ਘਰ ਵਾਲੇ ਦੀ ਨਜਰ ਹੀ ਨਾ ਪੈ ਜਾਵੇ..!

ਇਹ ਸਭ ਕੁਝ ਦੇਖ ਮੇਰੇ ਦਿੱਲ ਤੇ ਪਿਆ ਮਣਾਂ-ਮੂੰਹੀ ਭਾਰ ਇਕਦੰਮ ਉੱਤਰ ਜਿਹਾ ਗਿਆ..
ਫੇਰ ਸਹਿ ਸੁਭਾ ਹੀ ਸ਼ੀਸ਼ੇ ਤੇ ਹੱਥ ਰੱਖ ਇਹ ਦੇਖਣ ਦੀ ਕੋਸ਼ਿਸ਼ ਕੀਤੀ ਕੇ ਦੇਖਾ ਤਾਂ ਸਹੀ “ਤਰੇੜ” ਕਿੰਨੀ ਕੁ ਡੂੰਗੀ ਹੈ..ਪਰ ਹੱਕਾ-ਬੱਕਾ ਰਹਿ ਗਿਆ ਕਿਓੰਕੇ ਸ਼ੀਸ਼ੇ ਤੇ ਕੋਈ ਤਰੇੜ ਹੈ ਹੀ ਨਹੀਂ ਸੀ ਸਗੋਂ ਇਹ ਤਾਂ ਸ਼ੀਸ਼ੇ ਦੇ ਐਨ ਵਿਚਕਾਰ ਚਿਪਕਿਆ ਹੋਇਆ ਲੰਮਾ ਸਾਰਾ ਇੱਕ ਸਿਰ ਦਾ ਕਾਲਾ ਵਾਲ ਸੀ ਜਿਹੜਾ ਪਹਿਲੀ ਨਜ਼ਰੇ ਸ਼ੀਸ਼ੇ ਤੇ ਪਈ “ਤਰੇੜ” ਦਾ ਭੁਲੇਖਾ ਪਾ ਰਿਹਾ ਸੀ !

ਕੰਧ ਤੇ ਟੰਗੀ ਬਜ਼ੁਰਗਾਂ ਦੀ ਫੋਟੋ ਮੂਹਰੇ ਖਲੋ ਇੱਕ ਲੰਮਾ ਸਾਰਾ ਸਾਹ ਅੰਦਰ ਨੂੰ ਖਿਚਿਆ ਅਤੇ ਫੇਰ ਆਪ ਮੁਹਾਰੇ ਵੱਗ ਆਏ ਕਿੰਨੇ ਸਾਰੇ ਹੰਜੂ ਪੂਝਦੇ ਹੋਏ ਦੇ ਅੰਦਰੋਂ ਇੱਕ ਵਾਜ ਜਿਹੀ ਨਿਕਲੀ..”ਕੇ ਸ਼ੁਕਰ ਏ ਪਰਮਾਤਮਾ ਤੇਰਾ..ਤੂੰ ਅਜੇ ਵੀ ਮੇਰਾ ਬਹੁਤ ਕੁਝ ਵੰਡੇ,ਟੁੱਟੇ ਅਤੇ ਗਵਾਚ ਜਾਣ ਤੋਂ ਬਚਾ ਲਿਆ ਏ ”

ਦੋਸਤੋ ਸਾਂਝੇ ਘਰਾਂ ਵਿਚ ਵੱਸਦੀਆਂ ਬਰਕਤਾਂ ਬਾਰੇ ਓਹ ਇਨਸਾਨ ਹੀ ਚੰਗੀ ਤਰਾਂ ਜਾਣ ਸਕਦਾ ਹੈ ਜਿਸਨੇ ਉਸ ਸੁਨਹਿਰੀ ਦੌਰ ਦੀਆਂ ਚੁੱਲੇ ਦੁਆਲੇ ਲੱਗਦੀਆਂ ਬਹੁਮੁੱਲੀਆਂ ਰੌਣਕਾਂ ਆਪਣੇ ਅੱਖੀਂ ਦੇਖੀਆਂ ਹੋਣ..ਅਤੇ ਵੇਹੜੇ ਵਿਚ ਉੱਗੇ ਰੁੱਖਾਂ ਦੀ ਠੰਡੀ ਛਾਂ ਥੱਲੇ ਗੁਜ਼ਾਰੀਆਂ ਜਾਂਦੀਆਂ ਸਿਖਰ ਦੁਪਹਿਰਾਂ ਅਤੇ ਤਾਰਿਆਂ ਢੱਕੀ ਕਾਲੀ ਬੋਲੀ ਰਾਤ ਵਿਚ ਕੋਠੇ ਤੇ ਵਿਛੇ ਮੰਜਿਆਂ ਉੱਤੇ ਆਉਂਦੀ ਮੱਲੋ ਮੱਲੀ ਨੀਂਦਰ ਦਾ ਮਿੱਠਾ ਜਿਹਾ ਸੁਆਦ ਆਪਣੀ ਰੂਹ ਤੇ ਮਾਣਿਆ ਹੋਵੇ!

ਹਰਪ੍ਰੀਤ ਸਿੰਘ ਜਵੰਦਾ.

...
...

I’m in luv with my life

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)