Sub Categories

ਹਾਲ ਬਜਾਰ ਕਿੰਨੀ ਅੰਦਰ ਇੱਕ ਭੀੜੀ ਜਿਹੀ ਗਲੀ ਦੀ ਨੁੱਕਰ ਤੇ ਅੱਪੜ ਇੱਕ ਮੁੰਡੇ ਨੂੰ ਹਰਬੰਸ ਸਿੰਘ ਦਰਜੀ ਦਾ ਪਤਾ ਪੁੱਛਿਆ..ਉਸਨੇ ਚੁਬਾਰੇ ਵੱਲ ਇਸ਼ਾਰਾ ਕਰ ਦਿੱਤਾ..!

ਨਿੱਕੀ ਇੱਟ ਦੇ ਬਣੇ ਪੂਰਾਣੇ ਜਿਹੇ ਮਕਾਨ ਦੀਆਂ ਪੰਝੀ ਤੀਹ ਪੌੜੀਆਂ ਚੜ ਉੱਪਰ ਪਹੁੰਚਿਆ ਤਾਂ ਸਾਹੋ-ਸਾਹੀ ਹੋ ਗਏ ਦਾ ਕਿੰਨਾ ਸਾਰਾ ਮੁੜਕਾ ਚੋ ਗਿਆ..ਸੋਚਣ ਲੱਗਾ ਹੁਣ ਹੇਠਾਂ ਉੱਤਰਦਿਆਂ ਪਤਾ ਨੀ ਕੀ ਬਣੂ ਮੇਰਾ?

ਅੱਗੇ ਵੇਖਿਆ ਗਿਆਰਾਂ ਕੂ ਸਾਲਾਂ ਦਾ ਮੁੰਡਾ ਮਸ਼ੀਨ ਚਲਾ ਰਿਹਾ ਸੀ..ਪੁੱਛਿਆ ਤਾਂ ਆਖਣ ਲੱਗਾ “ਭਾਪਾ ਜੀ ਘੜੀ ਕੂ ਹੋਏ ਬਾਹਰ ਨੂੰ ਗਏ ਨੇ”

ਆਖਿਆ “ਕੋਟ ਸਵਾਉਣਾ ਏ..ਕੋਈ ਡਿਜ਼ਾਈਨ ਹੈ ਤੇ ਵਿਖਾ”..ਉਸਨੇ ਕਿੰਨੇ ਸਾਰੇ ਸਿਲ੍ਹੇ ਹੋਏ ਕੋਟਾਂ ਦੇ ਸੈਂਪਲ ਸਾਮਣੇ ਰੱਖ ਦਿੱਤੇ..

ਰੇਟ ਪੁੱਛੇ ਤਾਂ ਆਖਣ ਲੱਗਾ..”ਸਧਾਰਨ ਕੋਟ ਦੇ ਦੋ ਸੌ ਅਤੇ ਡਿਜ਼ਾਈਨਰ ਦੇ ਪੰਜ ਸੌ..!
ਸਾਰੇ ਡਿਜ਼ਾਈਨ ਵੇਖੇ..ਮਨ ਅਸ਼ ਅਸ਼ ਕਰ ਉਠਿਆ..ਏਨੀ ਵਧੀਆ ਸਿਲਾਈ ਅਤੇ ਸਲੀਕੇ ਦੀਆਂ ਕਰੀਜਾਂ..ਉੱਤੋਂ ਬਣਾ ਸਵਾਰ ਕੇ ਰੱਖੀਆਂ ਹੋਈਆਂ ਕਿੰਨੀਆਂ ਸਾਰੀਆਂ ਵੰਨਗੀਆਂ..ਮੇਨ ਬਜਾਰ ਦੇ ਸ਼ੋ ਰੂਮ ਵਾਲਿਆਂ ਦੇ ਦਰਜੀ ਦੇ ਰੇਟ ਅੱਖਾਂ ਅੱਗੇ ਘੁੰਮ ਗਏ..ਸੋਚਣ ਲੱਗਾ ਕੇ ਉਹ ਹੋਣ ਤਾਂ ਇਸ ਤਰਾਂ ਦੇ ਇੱਕ ਸੂਟ ਦੇ ਪੱਕਾ “ਦੋ ਹਜਾਰ” ਤੋਂ ਘੱਟ ਨਾ ਲੈਣ..!

ਫੇਰ ਹਰਬੰਸ ਸਿੰਘ ਨੂੰ ਉਡੀਕਦਾ ਹੋਇਆ ਮੁੰਡੇ ਨਾਲ ਗੱਲੀ ਲੱਗ ਗਿਆ..
ਸਤਵੀਂ ਵਿਚ ਪੜ੍ਹਦਾ ਸੀ ਤੇ ਸਕੂਲ ਮਗਰੋਂ ਕੁਝ ਘੰਟੇ ਭਾਪਾ ਜੀ ਨਾਲ ਬੈਠਿਆ ਕਰਦਾ ਸੀ..!

ਫੇਰ ਅਚਾਨਕ ਬਿੜਕ ਜਿਹੀ ਹੋਈ..ਹਰਬੰਸ ਸਿੰਘ ਉੱਪਰ ਪਹੁੰਚ ਗਿਆ..
ਕੀ ਦੇਖਿਆ ਇੱਕ ਲੱਤ ਹੈ ਨਹੀਂ ਸੀ..ਪੌੜੀਆਂ ਚੜ ਆਏ ਨੇ ਲੱਕੜ ਦੀਆਂ ਦੋਵੇਂ “ਵਿਸਾਖੀਆਂ” ਪਾਸੇ ਰੱਖ ਦਿੱਤੀਆਂ!
ਮੈਂ ਮਨ ਹੀ ਮਨ ਸੋਚਣ ਲੱਗਾ ਕੇ ਹਮਾਤੜ ਦਿਨ ਵਿਚ ਘੱਟੋ ਘਟ ਪੰਜ ਸੱਤ ਵਾਰ ਤੇ ਜਰੂਰ ਉੱਤਰਦਾ ਚੜਦਾ ਹੋਣਾ..!

ਮੁੜ ਹੋਰ ਵੀ ਕਿੰਨੀਆਂ ਗੱਲਾਂ ਦਾ ਪਤਾ ਲੱਗਾ..ਫੌਜ ਚੋ ਰਿਟਾਇਰਡ ਸੀ..ਬਾਡਰ ਤੇ ਤਾਇਨਾਤੀ ਦੌਰਾਨ ਰਾਹ ਵਿਚ ਦੱਬੇ ਬੰਬ ਤੇ ਪੈਰ ਰੱਖ ਹੋਇਆ..ਇੱਕ ਪੈਰ ਉੱਡ ਗਿਆ!

ਦੁਕਾਨ ਅਤੇ ਦੋਹਾਂ ਦੇ ਹਾਲਾਤ ਵੇਖ ਤਰਸ ਜਿਹਾ ਆਇਆ..ਅਤੇ ਮੇਰੀਆਂ ਅੱਖਾਂ ਵਿਚੋਂ ਹਮਦਰਦੀ ਦੇ ਸੋਮੇ ਜਿਹੇ ਫੁੱਟਣ ਲੱਗੇ!

ਅਖੀਰ ਨੂੰ ਦੋ ਡਿਜ਼ਾਈਨਰ ਸੂਟਾਂ ਦਾ ਆਡਰ ਦੇ ਕੇ ਤੁਰਨ ਲੱਗਾ ਤਾਂ ਆਖ ਦਿੱਤਾ..”ਹਰਬੰਸ ਸਿੰਘ ਜੀ ਆਹ ਲਵੋ ਹਜਾਰ ਰੁਪਈਏ ਰੱਖ ਲਵੋ..ਪੰਜ ਸੌ ਫੇਰ ਜਦੋਂ ਲੈਣ ਆਵਾਂਗਾ..ਮੈਨੂੰ ਸਾਰੇ ਡਿਜ਼ਾਈਨ ਅਤੇ ਤੁਹਾਡਾ ਸੁਬਾਹ ਬੜੇ ਹੀ ਜਿਆਦਾ ਪਸੰਦ ਆਏ ਨੇ”

ਅੱਗੋਂ ਆਖਣ ਲੱਗਾ “ਇੰਝ ਨਹੀਂ ਹੋਣਾ ਸਾਬ ਜੀ..ਗੁਰੂ ਰਾਮਦਾਸ ਦੀ ਨਗਰੀ ਦਾ ਦਰਜੀ ਹਾਂ ਵਪਾਰੀ ਨਹੀਂ ਕੇ ਲੱਗੀ ਲਾ ਲਵਾਂ..ਦੋ ਸੂਟਾਂ ਦੇ ਸਿਰਫ “ਹਜਾਰ” ਰੁਪਈਏ ਹੀ ਬਣਦੇ ਨੇ ਤੇ ਹਜਾਰ ਹੀ ਲਵਾਂਗਾ..ਰਹੀ ਗੱਲ ਤਰਸ ਅਤੇ ਹਮਦਰਦੀ ਦੀ..ਇਹ ਦੋਵੇਂ ਚੀਜਾਂ ਇਸ ਫੌਜੀ ਦੇ ਆਤਮ ਸਨਮਾਨ ਤੋਂ ਬਹੁਤ ਛੋਟੀਆਂ ਨੇ..ਵਿਸਾਖੀਆਂ ਮੇਰੇ ਪੈਰਾਂ ਨੂੰ ਚਾਹੀਦੀਆਂ ਮੇਰੇ ਦਿਮਾਗ ਨੂੰ ਨਹੀਂ..”

ਮੈਂ ਇਹ ਸਪਸ਼ਟ ਜਿਹਾ ਜੁਆਬ ਸੁਣ ਚੁੱਪ-ਚਾਪ ਹੇਠਾਂ ਉੱਤਰ ਆਇਆ..
ਹੈਰਾਨਗੀ ਇਸ ਗੱਲ ਦੀ ਹੋਈ ਕੇ ਇਸ ਵਾਰ ਪੌੜੀਆਂ ਉੱਤਰਦਿਆਂ ਨਾ ਤੇ ਕੋਈ ਸਾਹ ਹੀ ਚੜਿਆ ਤੇ ਨਾ ਹੀ ਮੱਥੇ ਤੋਂ ਮੁੜਕੇ ਦੀ ਕੋਈ ਸਿੱਪ ਹੀ ਪੂੰਝਣੀ ਪਈ..!

ਨੋਟ: ਫੋਟੋ ਹਰਬੰਸ ਸਿੰਘ ਦੀ ਨਹੀਂ ਏ..ਵਿਸ਼ਾ ਸਾਰਥਿਕ ਬਣਾਉਣ ਲਈ ਗੂਗਲ ਤੋਂ ਲਈ ਏ
ਹਰਪ੍ਰੀਤ ਸਿੰਘ ਜਵੰਦਾ

...
...

ਕਾਹਲੀ-ਕਾਹਲੀ ਵਿਚ ਪੈਰੀਂ ਜਦੋਂ ਬਾਪੂ ਹੁਰਾਂ ਦੀ ਮਨਪਸੰਦ ਗੁਰਗਾਬੀ ਪਾ ਲਿਆ ਕਰਦਾ ਤਾਂ ਬੜੀਆਂ ਝਿੜਕਾਂ ਮਾਰਦੇ..
ਆਖਦੇ “ਖੁਲੇ ਮੇਚ ਦੀ ਜੁੱਤੀ ਪਾ ਕੇ ਤੈਥੋਂ ਤੁਰਿਆ ਕਿੱਦਾਂ ਜਾਂਦਾ”
ਜਿਕਰਯੋਗ ਏ ਕੇ ਬਾਪੂ ਹੁਰਾਂ ਦਾ “ਕਦ” ਅਤੇ ਪੈਰਾਂ ਦਾ ਮੇਚ ਮੈਥੋਂ ਕਿਤੇ ਵੱਡਾ ਸੀ..

ਫੇਰ ਚੜ੍ਹਦੇ ਸਿਆਲ ਇੱਕ ਦਿਨ ਭਾਣਾ ਵਰਤ ਗਿਆ..ਚੰਗੇ ਭਲੇ ਤੁਰਦੇ ਫਿਰਦੇ ਸਦਾ ਲਈ ਸਾਸਰੀ ਕਾਲ ਬੁਲਾ ਗਏ..ਮੁੜ ਸੰਸਕਾਰ ਮਗਰੋਂ ਭੋਗ ਵੀ ਪੈ ਗਿਆ..!

ਨੇੜੇ ਵਾਲੇ ਤੇ ਓਸੇ ਦਿਨ ਹੀ ਮੁੜ ਗਏ ਪਰ ਦੂਰ ਵਾਲਿਆਂ ਨੂੰ ਅਗਲੇ ਦਿਨ ਖੁਦ ਟੇਸ਼ਨ ਤੇ ਜਾ ਗੱਡੀ ਚੜਾਉਣਾ ਪਿਆ..ਦੋ ਤਿੰਨ ਫੇਰੇ ਲੱਗ ਗਏ!

ਸਾਰਿਆਂ ਨੂੰ ਤੋਰ ਵਾਪਿਸ ਆ ਕੇ ਬਾਹਰਲਾ ਗੇਟ ਟੱਪਣ ਹੀ ਲੱਗਾ ਸਾਂ ਕੇ ਕਿਧਰੋਂ ਬਿੜਕ ਜਿਹੀ ਹੋਈ..ਇੰਝ ਲੱਗਾ ਕੋਈ ਆਖ ਰਿਹਾ ਸੀ..”ਕਾਕਾ ਸੜਕ ਪਾਰ ਕਰਦਿਆਂ ਏਧਰ ਦੇਖ ਲਿਆ ਕਰ..ਤੈਨੂੰ ਪਤਾ ਸੜਕ ਕਿੰਨੀ ਵਗਦੀ ਏ ਅੱਜ ਕੱਲ..”

ਇਹ ਹੂ-ਬਹੂ ਓਹੀ ਅਵਾਜ ਸੀ ਜਿਹੜੀ ਨਿੱਕੇ ਹੁੰਦਿਆਂ ਅਕਸਰ ਹੀ ਕੰਨੀਂ ਪੈ ਜਾਇਆ ਕਰਦੀ..

ਦਿਲ ਦੀ ਧੜਕਣ ਵੱਧ ਗਈ ਤੇ ਨਜਰਾਂ ਕਿਸੇ ਗੁਆਚੇ ਹੋਏ ਨੂੰ ਲੱਭਣ ਵਿਚ ਰੁੱਝ ਗਈਆਂ..

ਫੇਰ ਕਾਹਲੀ ਵਿਚ ਬਾਹਰਲਾ ਗੇਟ ਖੁੱਲ੍ਹਾ ਰਹਿ ਗਿਆ..
ਅਹਿਸਾਸ ਹੋਇਆ ਬਾਪੂ ਹੂਰੀ ਇੱਕ ਵਾਰ ਫੇਰ ਆਖ ਰਹੇ ਹੋਣ “ਕਾਕਾ ਹੁਣ ਇਹ ਖੁੱਲ੍ਹਾ ਹੋਇਆ ਗੇਟ ਕੌਣ ਬੰਦ ਕਰੂ..ਖਿਆਲ ਰੱਖਿਆ ਕਰੋ..ਮਾਹੌਲ ਖਰਾਬ ਨੇ”
ਨਿੱਕੇ ਹੁੰਦਿਆਂ ਆਥਣ ਵੇਲੇ ਗੇਟ ਖੁੱਲ੍ਹਾ ਰਹਿਣ ਦੇਣ ਕਰਕੇ ਪਤਾ ਨੀਂ ਕਿੰਨੀ ਵਾਰ ਝਿੜਕਾਂ ਖਾਣੀਆਂ ਪਈਆਂ ਸਨ..!
ਕੁੰਡੀ ਲਾ ਕੇ ਵਾਪਿਸ ਮੁੜਦੇ ਹੋਏ ਨੇ ਇੱਕ ਵਾਰ ਫੇਰ ਏਧਰ ਓਧਰ ਵੇਖਿਆ..ਇਹ ਵੀ ਭੁਲੇਖਾ ਜਿਹਾ ਹੀ ਲੱਗਾ..!

ਫੇਰ ਦੋ ਦਿਨ ਤੋਂ ਉਨੀਂਦਰੇ ਨੂੰ ਪਤਾ ਹੀ ਨੀ ਲੱਗਾ ਕਦੋਂ ਸੋਫੇ ਤੇ ਬੈਠੇ ਨੂੰ ਨੀਂਦਰ ਆ ਗਈ..
ਫੇਰ ਸੁੱਤਾ ਪਿਆ ਅੱਬੜਵਾਹੇ ਉੱਠ ਖਲੋਤਾ..ਇਸ ਵਾਰ ਵੀ ਬਾਪੂ ਹੂਰੀ ਆਖ ਰਹੇ ਸਨ “ਅੱਜ ਪਾਣੀ ਦੀ ਵਾਰੀ ਏ ਤੇ ਤੂੰ ਸੁੱਤਾ ਪਿਆ ਏਂ..”
ਅੱਖਾਂ ਮਲਦਾ ਹੋਇਆ ਬਾਹਰ ਨੂੰ ਤੁਰਨ ਲੱਗਾ ਤਾਂ ਫੇਰ ਕਿਧਰੋਂ ਅਵਾਜ ਜਿਹੀ ਪਈ..”ਅੱਖਾਂ ਖੋਲ ਕੇ ਤੁਰਿਆ ਕਰ..ਮੀਣੀ ਮੱਝ ਦੇ ਕੀਲੇ ਤੋਂ ਠੇਡਾ ਲੱਗ ਗਿਆ ਤਾਂ ਸੱਟ ਬੜੀ ਲੱਗੂ”..!

ਏਨੇ ਨੂੰ ਬਿਜਲੀ ਵੀ ਆ ਗਈ ਤੇ ਮੈਂ ਟਿਊਬਵੈੱਲ ਦਾ ਸਟਾਰਟਰ ਔਨ ਕਰਨ ਬਾਹਰ ਨੂੰ ਨਿੱਕਲ ਗਿਆ..ਕੀ ਦੇਖਿਆ ਅੱਗੋਂ ਤਿੰਨ ਸਾਲਾਂ ਦੇ ਨਿੱਕਾ ਪੋਤਰਾ ਬਾਹਰ ਪਹੇ ਤੇ ਕੱਲਾ ਹੀ ਖੇਡੀ ਜਾ ਰਿਹਾ ਸੀ..
ਜਿੰਦਗੀ ਵਿਚ ਸ਼ਾਇਦ ਪਹਿਲੀ ਵਾਰ ਮੈਂ ਆਪੇ ਤੋਂ ਬਾਹਰ ਹੋ ਗਿਆ ਤੇ ਉਚੀ ਸਾਰੀ ਆਖ ਉਠਿਆ..”ਕਿਥੇ ਚਲੇ ਗਏ ਓ ਸਾਰੇ..ਧਿਆਨ ਹੀ ਨਹੀਂ ਜੁਆਕ ਵੱਲ..ਵਿਚਾਰਾ ਕੱਲਾ ਹੀ ਖੇਡੀ ਜਾਂਦਾ ਬਾਹਰ..ਆਥਣ ਵੇਲੇ ਕੋਈ ਅਬੀ ਨਬੀ ਹੋ ਗਈ ਤਾਂ ਕੌਣ ਜੁੰਮੇਵਾਰ ਏ”

ਸਾਰਾ ਟੱਬਰ ਦੌੜਦਾ ਹੋਇਆ ਬਾਹਰ ਨੂੰ ਆ ਗਿਆ ਤੇ ਕਿਸੇ ਨੇ ਘੱਟੇ ਨਾਲ ਲਿੱਬੜੇ ਹੋਏ ਨੂੰ ਓਸੇ ਵੇਲੇ ਕੁੱਛੜ ਚੁੱਕ ਲਿਆ..!

ਫੇਰ ਅਚਾਨਕ ਚੇਤਾ ਆਇਆ ਕਿ ਬਾਪੂ ਹੂਰੀ ਅਕਸਰ ਹੀ ਆਖਿਆ ਕਰਦੇ ਸਨ ਕੇ “ਬੰਬੀ ਚਲਾਉਣ ਜਾਣਾ ਹੁੰਦਾ ਏ ਤਾਂ ਬੰਦ ਜੁੱਤੀ ਪਾ ਕੇ ਜਾਇਆ ਕਰ..ਸੌ ਕੀਟ ਪਤੰਗ ਠੰਡੇ ਥਾਂ ਲੁਕ ਕੇ ਬੈਠਾ ਹੁੰਦਾ..ਨਾਲੇ ਬਿਜਲੀ ਦਾ ਕੰਮ..ਇਹ ਕਿਹੜੀ ਲਿਹਾਜ ਕਰਦੀ ਕਿਸੇ ਦਾ”

ਪੈਰੀ ਪਾਉਣ ਨੂੰ ਕੋਈ ਜੁੱਤੀ ਨਾ ਲੱਭੀ..ਕੁਦਰਤੀ ਹੀ ਕੋਲ ਪਈ ਬਾਪੂ ਹੁਰਾਂ ਦੀ ਓਹੋ “ਗੁਰਗਾਬੀ” ਨਜ਼ਰੀਂ ਪੈ ਗਈ..ਛੇਤੀ ਨਾਲ ਪੈਰੀਂ ਪਾ ਲਈ..ਮਹਿਸੂਸ ਹੋਇਆ ਕੇ ਅੱਜ ਪੈਰੀ ਪਾਈ ਬਿਲਕੁਲ ਵੀ “ਖੁੱਲੀ” ਨਹੀਂ ਸੀ ਲੱਗ ਰਹੀ ਸਗੋਂ ਇੰਝ ਲੱਗ ਰਿਹਾ ਸੀ ਜਿੱਦਾਂ ਕੋਈ ਐਨ ਪੈਰਾਂ ਦੇ ਮੇਚ ਦੀ ਨਵੀਂ ਬਣਵਾ ਉਚੇਚਾ ਸਾਡੇ ਘਰੇ ਛੱਡ ਗਿਆ ਹੋਵੇ!

ਹਰਪ੍ਰੀਤ ਸਿੰਘ ਜਵੰਦਾ

...
...

ਪੈਂਤੀ-ਛੱਤੀ ਸਾਲ ਪਹਿਲਾਂ ਰਿਆੜਕੀ ਕਾਲਜ ਤੁਗਲਵਾਲ ਦਾਖਲਾ ਲੈ ਲਿਆ..ਓਹਨੀ ਦਿੰਨੀ ਮਾਮੇ ਹੁਰਾਂ ਨਵੀਂ ਨਵੀਂ ਮਿੰਨੀ ਬੱਸ ਪਾਈ ਸੀ..
ਉਹ ਆਪ ਟਿਕਟਾਂ ਕੱਟਿਆ ਕਰਦਾ ਤੇ ਉਸਦਾ ਮੁੰਡਾ ਜਿਸਨੂੰ ਮੈਂ “ਤਾਰੀ ਵੀਰ” ਆਖ ਬੁਲਾਉਂਦੀ ਸੀ,ਬੱਸ ਚਲਾਇਆ ਕਰਦਾ..!

ਓਹਨੀ ਦਿੰਨੀ ਟਾਵੀਂ ਟਾਵੀਂ ਬੱਸ ਹੀ ਚਲਿਆ ਕਰਦੀ ਸੀ..ਆਉਣ ਜਾਣ ਨੂੰ ਜਿਆਦਾਤਰ ਟਾਂਗੇ ਤੇ ਸਾਈਕਲ ਹੀ ਹੋਇਆ ਕਰਦੇ ਸਨ..!
ਸਾਡਾ ਘਰ ਸੜਕ ਤੋਂ ਤਿੰਨ ਚਾਰ-ਪੰਜ ਕਿੱਲੇ ਹਟਵਾਂ ਹੋਇਆ ਕਰਦਾ ਸੀ..
ਨਾਨਕਿਆਂ ਦੀ ਬੱਸ ਦਾ ਏਨਾ ਹੰਕਾਰ ਕੇ ਮਜਾਲ ਏ ਤਾਰੀ ਵੀਰ ਮੈਨੂੰ ਉਡੀਕੇ ਬਿਨਾ ਬੱਸ ਅਗਾਂਹ ਤੋਰ ਲਵੇ..ਮੈਂ ਮਹਾਰਾਣੀ ਵਾਂਗ ਮਰਜੀ ਨਾਲ ਘਰੋਂ ਨਿੱਕਲਦੀ..ਮਟਕ ਮਟਕ ਤੁਰ ਕੇ ਬੱਸ ਕੋਲ ਪੁੱਜ ਬੜੀ ਸ਼ਾਨ ਨਾਲ ਅੰਦਰ ਵੜ ਜਾਇਆ ਕਰਦੀ ਤੇ ਖਾਲੀ ਰੱਖੀ ਸੀਟ ਤੇ ਜਾ ਬੈਠ ਜਾਇਆ ਕਰਦੀ..

ਸਾਰੀ ਬੱਸ ਵਿਚ ਖੁਸਰ ਫੁਸਰ ਸ਼ੁਰੂ ਹੋ ਜਾਂਦੀ..ਕੋਈ ਆਖਦਾ..”ਭਾਣਜੀ ਜੂ ਹੋਈ”..ਕੋਈ ਮੇਰੀਆਂ ਕਿਤਾਬਾਂ ਵੱਲ ਦੇਖਦੀ ਤੇ ਕੋਈ ਮੇਰੇ ਗੱਲ ਪਾਏ ਸੂਟ ਵੱਲ..ਪਰ ਮਜਾਲ ਏ ਕੇ ਕੋਈ ਮੁੰਡਾ ਮੈਨੂੰ ਕੁਝ ਆਖ ਵੀ ਜਾਂਦਾ ਕਰਦਾ!

ਫੇਰ ਅਚਾਨਕ ਇੱਕ ਦਿਨ ਨਾਨਕੇ ਜਮੀਨ ਜਾਇਦਾਦ ਦਾ ਰੌਲਾ ਪੈ ਗਿਆ..

ਮੇਰੀ ਮਾਂ ਨੂੰ ਤਿੰਨ ਭਰਾਵਾਂ ਚੋਂ ਕਿਸੇ ਇੱਕ ਦੀ ਹਾਮੀ ਭਰਨੀ ਪੈ ਗਈ..ਮਿੰਨੀ ਬੱਸ ਵਾਲਾ ਮਾਮਾ ਨਰਾਜ ਹੋ ਗਿਆ..ਬੋਲ ਚਾਲ ਬੰਦ ਹੋ ਗਈ ਤੇ ਫੇਰ ਇੱਕ ਦਿਨ ਤੋਂ “ਤਾਰੀ ਵੀਰੇ” ਨੇ ਬੱਸ ਖਲਿਆਰਨੀ ਬੰਦ ਕਰ ਦਿੱਤੀ..ਮੈਂ ਓਥੇ ਖਲੋਤੀ ਬੱਸ ਉਡੀਕਦੀ ਰਹਿੰਦੀ ਪਰ ਉਹ ਬਿਨਾ ਨਜਰਾਂ ਮਿਲਾਏ ਕੋਲੋਂ ਦੀ ਲੰਘਾ ਕੇ ਲੈ ਜਾਂਦਾ..!

ਅਖੀਰ ਘਰਦਿਆਂ ਮੈਨੂੰ ਸਾਈਕਲ ਲੈ ਦਿੱਤਾ..
ਹੁਣ ਜਦੋਂ ਕਦੀ ਵੀ ਪਿੱਛਿਓਂ ਆਉਂਦੀ ਬੱਸ ਦੇਖਦੀ ਤਾਂ ਸਾਈਕਲ ਪਾਸੇ ਖੜਾ ਕਰ ਓਨੀ ਦੇਰ ਡਰਾਈਵਰ ਦੀ ਸੀਟ ਤੇ ਬੈਠੇ “ਤਾਰੀ ਵੀਰੇ” ਨੂੰ ਦੇਖਦੀ ਰਹਿੰਦੀ ਜਦੋਂ ਤੱਕ ਉਹ ਬੱਸ ਕੋਲੋਂ ਦੀ ਚਲਾ ਲੈ ਨਾ ਜਾਇਆ ਕਰਦਾ..!

ਕਈ ਮਜਾਕ ਕਰਦੀਆਂ..”ਨੀ ਕੀ ਹੋਇਆ ਤੇਰੇ ਮਾਮੇ ਦੀ ਬੱਸ ਨੂੰ”..ਕੁਝ ਹਮਦਰਦੀ ਕਰਦੀਆਂ “ਚੰਗੀ ਭਲੀ ਨਾਨਕਿਆਂ ਦੀ ਬੱਸ ਏ ਫੇਰ ਵੀ ਵਿਚਾਰੀ ਪੈਡਲ ਮਾਰਦੀ ਆਉਂਦੀ”

ਇੰਝ ਛੇ ਮਹੀਨੇ ਲੰਘ ਗਏ..ਕਈ ਵਾਰ ਮੇਰਾ ਸਾਈਕਲ ਖਰਾਬ ਹੋ ਜਾਂਦਾ..ਜਾਂ ਫੇਰ ਮੀਂਹ ਕਣੀ ਵਾਲੇ ਦਿਨ ਟਾਂਗੇ ਤੇ ਆਉਣਾ ਜਾਣਾ ਪੈਂਦਾ..!

ਇੱਕ ਦਿਨ ਟਾਂਗਾ ਉਡੀਕਦੀ ਹੋਈ ਖਲੋਤੀ ਸੀ ਕੇ ਤਾਰੀ ਵੀਰੇ ਦੀ ਬੱਸ ਆਉਂਦੀ ਦਿਸੀ..ਮੈਂ ਜਾਣ ਕੇ ਹੀ ਧਿਆਨ ਦੂਜੇ ਪਾਸੇ ਕਰ ਲਿਆ..ਹੁਣ ਮੈਨੂੰ ਵੀ ਉਸ ਨਾਲ ਨਫਰਤ ਹੋ ਗਈ ਸੀ!
ਪਰ ਬੱਸ ਨੇ ਅਚਾਨਕ ਕੋਲ ਆ ਕੇ ਬ੍ਰੇਕ ਮਾਰ ਲਈ..ਮੈਂ ਹੈਰਾਨ ਹੋਈ ਨੇ ਵੇਖਿਆ..ਡਰਾਈਵਰ ਵਾਲੀ ਸੀਟ ਤੇ “ਤਾਰੀ ਵੀਰ” ਨਹੀਂ ਕੋਈ ਹੋਰ ਸੀ..ਮਗਰ ਟਿਕਟਾਂ ਵੀ ਕੋਈ ਹੋਰ ਹੀ ਕੱਟ ਰਿਹਾ ਸੀ..
ਓਪਰਾ ਜਿਹਾ ਡਰਾਈਵਰ ਬਾਰੀ ਖੋਲ ਮੇਰੇ ਕੋਲ ਆ ਗਿਆ ਤੇ ਆਖਣ ਲੱਗਾ..”ਆਜਾ ਚੜ ਆ ਭੈਣੇ..ਤੇਰੀ ਸੀਟ ਮੱਲੀ ਹੋਈ ਏ..”

“ਤੇ ਅੱਜ ਤਾਰੀ ਕਿਥੇ ਏ ਤੇ ਟਿਕਟਾਂ ਕੱਟਦਾ ਮੇਰਾ ਮਾਮਾ ਵੀ ਨੀ ਦੀਂਹਦਾ”?

“ਭੈਣੇ ਤੇਰਾ ਮਾਮਾ ਤੇ ਕੱਲ ਦਾ ਪੂਰਾ ਹੋ ਗਿਆ ਤੇ ਅਗਲੇ ਵੀਹ,-ਪੱਚੀ ਦਿਨ ਇਹ ਬੱਸ ਹੁਣ ਮੈਂ ਹੀ ਚਲਾਊਂ..ਤਾਰੀ ਨੇ ਮੈਨੂੰ ਪੱਕੀ ਕੀਤੀ ਸੀ ਕੇ ਫਲਾਣੀ ਥਾਂ ਤੇ..ਫਲਾਣੇ ਰੰਗ ਦਾ ਸੂਟ ਪਾਈ ਜੇ ਕੋਈ ਕੁੜੀ ਖਲੋਤੀ ਦਿਸੇ ਤਾਂ ਉਹ “ਟਾਂਗਾ” ਉਡੀਕਦੀ ਮੇਰੀ ਭੈਣ ਹੋਊ..ਉਸਨੂੰ ਉਸਦੇ ਮਾਮੇ ਵੱਲੋਂ ਸੁਨੇਹਾ ਜਰੂਰ ਦੇ ਦੇਵੀਂ”

ਏਨੀ ਗੱਲ ਸੁਣ ਹੱਥੋਂ ਕਿਤਾਬਾਂ ਛੁੱਟ ਗਈਆਂ ਤੇ ਮੈਂ ਵਾਹੋ-ਦਾਹੀ ਘਰ ਨੂੰ ਦੌੜ ਪਈ ਤੇ ਰੋਟੀਆਂ ਪਕਾਉਂਦੀ ਮਾਂ ਦੇ ਗੱਲ ਲੱਗ ਗਈ..ਫੇਰ “ਆਪਣੇ ਮਾਂ ਜਾਏ” ਦੀ ਖਬਰ ਸੁਣ ਜੋ ਹਾਲ ਮੇਰੀ ਮਾਂ ਦਾ ਹੋਇਆ ਉਸਦਾ ਜਿਕਰ ਕਿਤੇ ਫੇਰ ਕਰੂੰ..!

ਅੱਜ ਏਨੇ ਵਰ੍ਹਿਆਂ ਬਾਅਦ ਪੰਜਾਬ ਗਈ ਤਾਂ ਗੱਡੀ ਠੀਕ ਓਸੇ ਥਾਂ ਰੁਕਵਾ ਲਈ ਜਿੱਥੇ ਕਦੇ ਖਲੋ ਕੇ “ਤਾਰੀ ਵੀਰੇ” ਦੀ ਬੱਸ ਉਡੀਕਿਆ ਕਰਦੀ ਸੀ..
ਹੁਣ ਸਾਰਾ ਕੁਝ ਬਦਲ ਜਿਹਾ ਗਿਆ ਗਿਆ..ਗੱਡੀਆਂ..ਬੱਸਾਂ..ਸਕੂਟਰ..ਮਾਹੌਲ..ਰਹਿਣੀ ਸਹਿਣੀ..ਬੋਲਚਾਲ ਦਾ ਤਰੀਕਾ..ਅਤੇ ਮਗਰੇ ਰਹਿ ਗਈ ਬੱਸ ਵਾਹੋ ਦਾਹੀ ਅਤੇ ਅੰਨੇਵਾਹ ਭੱਜੀ ਜਾਂਦੀ ਜਿੰਦਗੀ..ਸੜਕ ਖੁੱਲੀ ਕਰਨ ਦੇ ਨਾਮ ਹੇਠ ਜਾਲਮਾਂ ਉਹ ਬੋਹੜ ਵੀ ਵੱਢ ਘੱਤਿਆ ਜਿਹੜਾ ਕਦੀ ਮੈਨੂੰ ਮੀਂਹ ਕਣੀ ਧੁੱਪਾਂ ਅਤੇ ਤੂਫ਼ਾਨਾਂ ਤੋਂ ਬਚਾਇਆ ਕਰਦਾ ਸੀ!

ਮੈਂ ਸੜਕ ਤੋਂ ਵਾਹੋ ਦਾਹੀ ਲੰਘਦੀਆਂ ਜਾਂਦੀਆਂ ਮੋਟਰ-ਗੱਡੀਆਂ ਦਾ ਉੱਡਦਾ ਘੱਟਾ ਆਪਣੇ ਮੂੰਹ ਤੇ ਪਵਾਉਂਦੀ ਹੋਈ ਨਿੱਕੇ ਹੁੰਦਿਆਂ ਦੀਆਂ ਓਹਨਾ ਗਵਾਚ ਗਈਆਂ ਕੀਮਤੀ ਘੜੀਆਂ ਬਾਰੇ ਸੋਚ ਰਹੀ ਸਾਂ ਜਿਹੜੀਆਂ ਅਕਸਰ ਹੀ ਸਾਡੀਆਂ ਆਪੇ ਸਹੇੜੀਆਂ ਪਰਿਵਾਰਿਕ ਨਰਾਜਗੀਆਂ ਅਤੇ ਹਉਮੈਂ ਦੀ ਭੇਟ ਚੜ ਜਾਂਦੀਆਂ ਨੇ ਤੇ ਮਗਰੋਂ ਰਹਿ ਜਾਂਦੇ ਨੇ ਢਲਦੀ ਉਮਰ ਦੇ ਢੇਰ ਸਾਰੇ ਸ਼ਿਕਵੇ ਅਤੇ ਨਾ ਮੁੱਕਣ ਵਾਲੇ ਅਣਗਿਣਤ ਪਛਤਾਵੇ..!
ਹਰਪ੍ਰੀਤ ਸਿੰਘ ਜਵੰਦਾ

...
...

ਨਹਿਲੇ ਤੇ ਦਹਿਲਾ
ਇਕ ਬਜੁਰਗ ਰੇਲ ਗੱਡੀ ਰਾਹੀਂ ਕਿਤੇ ਜਾ ਰਿਹਾ ਸੀ । ਰੇਲ ਗੱਡੀ ਦੇ ਡੱਬੇ ਵਿੱਚ ਉਸ ਤੋਂ ਬਿਨਾਂ ਹੋਰ ਕੋਈ ਸਵਾਰੀ ਨਹੀਂ ਸੀ ।
ਅਚਾਨਕ 10-12 ਮੁੰਡੇ ਡੱਬੇ ਵਿੱਚ ਆਏ ਤੇ ਚੌੜ ਕਰਨ ਲੱਗ ਪਏ । ਇਕ ਨੇ ਕਿਹਾ ਜੰਜੀਰ ਖਿੱਚਦੇ ਹਾਂ, ਦੂਜਾ ਕਹਿਣ ਲੱਗਾ ਕਿ ਯਾਰ ਲਿਖਿਆ ਹੈ ਕਿ ਜੰਜੀਰ ਖਿਚਣ ਤੇ 500 ਰੁਪਏ ਜੁਰਮਾਨਾ ਤੇ 6 ਮਹੀਨੇ ਦੀ ਕੈਦ ਹੋ ਸਕਦੀ ਹੈ ।
ਤੀਜਾ ਕਹਿਣ ਲੱਗਾ ਕਿ ਯਾਰ ਆਪਾਂ ਐਨੇ ਜਣੇ ਹਾਂ ਸਾਰੇ ਰਲ ਮਿਲ ਕੇ 500 ਰੁਪਏ ਜੁਰਮਾਨਾ ਭਰ ਦੇਵਾਂਗੇ । ਪੈਸੇ ਇਕੱਠੇ ਕੀਤੇ ਤਾਂ 1200 ਰੁਪਏ ਹੋ ਗਏ ,ਸਾਰੇ ਪੈਸੇ ਪਹਿਲੇ ਲੜਕੇ ਨੇ ਆਪਣੀ ਜੇਬ ਵਿਚ ਰਖ ਲਏ । ਤੀਜੇ ਨੇ ਕਿਹਾ ਹੁਣ ਜੰਜੀਰ ਖਿੱਚਦੇ ਹਾਂ, ਜੇਕਰ ਕੋਈ ਪੁੱਛੇਗਾ ਤਾਂ ਆਖ ਦੇਵਾਂਗੇ ਕਿ ਐਸ ਬੁੜ੍ਹੇ ਨੇ ਖਿੱਚੀ ਹੈ ਆਪਾਂ ਨੂੰ ਪੈਸੇ ਨਾਂਅ ਦੇਣੇ ਪੈਣਗੇ । ਬਜੁਰਗ ਨੇ ਹੱਥ ਜੋੜ ਕੇ ਕਿਹਾ ਕਿ ਮੈਂ ਤੁਹਾਡਾ ਕੀ ਬੁਰਾ ਕੀਤਾ ਹੈ ਮੈਨੂੰ ਕਿਉਂ ਫਸਾ ਰਹੇ ਹੋ । ਪਰ ਉਨ੍ਹਾਂ ਬਜੁਰਗ ਤੇ ਭੋਰਾ ਤਰਸ ਨਾ ਕੀਤਾ ਤੇ ਜੰਜੀਰ ਖਿੱਚ ਦਿੱਤੀ, ਗੱਡੀ ਰੁੱਕ ਗਈ ਤੇ ਟੀ ਟੀ ਪੁਲਿਸ ਵਾਲੇ ਨੂੰ ਲੈਕੇ ਆ ਗਿਆ ਜਦ ਉਸਨੇ ਪੁੱਛਿਆ ਕਿ ਜੰਜੀਰ ਕਿਸ ਨੇ ਖਿੱਚੀ ਹੈ ਤਾਂ ਸਾਰੇ ਮੁੰਡਿਆ ਨੇ ਕਿਹਾ ਕਿ ਇਸ ਬੁੜ੍ਹੇ ਨੇ ਖਿੱਚੀ ਹੈ । ਟੀ ਟੀ ਨੇ ਬਜੁਰਗ ਨੂੰ ਕਿਹਾ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਸ ਉਮਰ ਵਿਚ ਇਹੋ ਜਿਹੀ ਹਰਕਤ ਕਰਦੇ ਹੋ ਬਜੁਰਗ ਨੇ ਹੱਥ ਜੋੜ ਕੇ ਕਿਹਾ ਕਿ ਜੀ ਮੇਰੀ ਮਜਬੂਰੀ ਸੀ ।
ਟੀ ਟੀ ਨੇ ਪੁੱਛਿਆ ਕਿ ਕੀ ਮਜਬੂਰੀ ਸੀ?
ਤਾਂ ਬਜੁਰਗ ਕਹਿਣ ਲੱਗਾ ਕਿ ਜਨਾਬ ਮੇਰੇ ਕੋਲ ਸਿਰਫ 1200ਰੁਪਏ ਸਨ ਜੋ ਇਨ੍ਹਾਂ ਨੇ ਮੈਥੋਂ ਖੋਹ ਲਏ ਤੇ ਇਸ ਲੜਕੇ ਨੇ ਆਪਣੀ ਜੇਬ ਵਿਚ ਰਖ ਲਏ, ਟੀ ਟੀ ਨੇ ਸਿਪਾਹੀ ਨੂੰ ਕਿਹਾ ਕਿ ਇਸ ਦੀ ਤਲਾਸ਼ੀ ਲਵੋ, ਲੜਕੇ ਦੀ ਜੇਬ ਵਿੱਚੋਂ 1200 ਰੁਪਏ ਬਰਾਮਦ ਹੋ ਗਏ । ਜੋ ਬਜੁਰਗ ਨੂੰ ਦੇ ਦਿੱਤੇ , ਤੇ ਮੁੰਡਿਆ ਨੂੰ ਅਗਲੇ ਸਟੇਸ਼ਨ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ । ਜਾਂਦੇ ਹੋਏ ਮੁੰਡਿਆ ਨੇ ਬਜੁਰਗ ਵਲ ਵੇਖਿਆ ਤਾਂ ਬਜੁਰਗ ਨੇ ਦਾਹੜੀ ਤੇ ਹੱਥ ਫੇਰ ਦੀਆਂ ਕਿਹਾ ਕਿ—-
ਇਹ ਬਾਲ ਐਂਵੇ ਧੁੱਪ ਵਿੱਚ ਹੀ ਨੀ ਚਿੱਟੇ ਹੋਏ 😅😂👍
-ਅਗਿਆਤ

...
...

ਹਥੀਂ ਚੂੜਾ..ਸਿਰ ਤੇ ਗੋਟੇ ਵਾਲੀ ਚੁੰਨੀ ਦਾ ਲੰਮਾ ਸਾਰਾ ਘੁੰਡ..ਪੈਰੀ ਝਾਂਜਰਾਂ ਤੇ ਪੰਜੇਬਾਂ..ਹੱਥਾਂ ਤੇ ਬੂਟੀਆਂ ਵਾਲੀ ਮਹਿੰਦੀ ਤੇ ਕਲੀਰੇ ਅਤੇ ਹੋਰ ਵੀ ਕਿੰਨਾ ਕੁਝ..
ਨਿੱਕੀ ਉਮਰੇ ਵਿਆਹ ਦਿੱਤੀ ਗਈ ਨੇ ਜਦੋਂ ਪਹਿਲੀ ਵਾਰ ਅਗਲੇ ਘਰ ਦੀਆਂ ਬਰੂਹਾਂ ਟੱਪੀਆਂ ਤਾਂ ਗ੍ਰਹਿਸਥ ਦਾ ਕੀ ਮਤਲਬ ਹੁੰਦਾ ..ਉੱਕਾ ਹੀ ਪਤਾ ਨਹੀਂ ਸੀ..!

ਪਹਿਲੀ ਵਾਰ ਜਦੋਂ ਇਹਨਾਂ ਘੁੰਡ ਚੁੱਕ ਗੱਲ ਕਰਨੀ ਚਾਹੀ ਤਾਂ ਛੇਤੀ ਨਾਲ ਹੱਥ ਛੁਡਾ ਪਰਾਂ ਨੁੱਕਰੇ ਲੱਗ ਗਈ..ਫੇਰ ਇਹਨਾਂ ਪਿਆਰ ਨਾਲ ਸੈਨਤ ਮਾਰ ਕੋਲ ਸੱਦ ਮੰਜੇ ਤੇ ਸਵਾਂ ਦਿੱਤਾ ਤੇ ਉੱਤੇ ਚਾਦਰ ਪਾ ਦਿੱਤੀ..!
ਫੇਰ ਜਦੋਂ ਮਾੜਾ ਮੋਟਾ ਹਾਂ-ਹੁੰਗਾਰਾ ਜਿਹਾ ਭਰਨਾ ਸ਼ੁਰੂ ਕੀਤਾ ਤਾਂ ਇੱਕ ਦਿਨ ਸਾਗ ਚੀਰਦੀ ਦੇ ਕੋਲ ਆ ਕੇ ਪੁੱਛਣ ਲੱਗੇ ਕੇ ਕਿਤੇ ਬਾਹਰ ਵਾਂਢੇ ਜਾਣ ਨੂੰ ਜੀ ਕਰਦਾ ਏ ਤਾਂ ਦੱਸ?
ਮੇਰਾ ਚਾਚਾ ਫੌਜ ਵਿਚ ਸੀ..ਜਦੋਂ ਪਿੰਡ ਆਉਂਦਾ ਹਮੇਸ਼ਾਂ ਡਲਹੌਜੀ ਦੀਆਂ ਗੱਲਾਂ ਕਰਿਆ ਕਰਦਾ..ਪਤਾ ਨੀ ਕਿੱਦਾਂ ਉਸਦਾ ਚੇਤਾ ਆ ਗਿਆ ਤੇ ਮੂਹੋਂ ਆਪ ਮੁਹਾਰੇ ਹੀ ਨਿੱਕਲ ਗਿਆ..”ਹਾਂ ਡਲਹੌਜੀ ਜਾਣ ਨੂੰ ਬੜਾ ਜੀ ਕਰਦਾ”!
ਇਹਨਾਂ ਅਗਲੇ ਦਿਨ ਪੁੱਛ ਲਿਆ ਪਰ ਬਾਪੂ ਬੇਬੇ ਹੁਰਾਂ ਨੇ ਸਾਫ ਨਾਂਹ ਕਰ ਦਿੱਤੀ..ਉਸ ਮਗਰੋਂ ਮੈਨੂੰ ਸਾਰਾ ਕੁਝ ਭੁੱਲ ਭੁਲਾ ਗਿਆ ਪਰ ਇਹਨਾਂ ਡਲਹੌਜੀ ਵਾਲੀ ਗੱਲ ਚੇਤੇ ਰੱਖੀ.

ਫੇਰ ਇੱਕ ਦਿਨ ਘਰੇ “ਬਲੈਕ ਐਂਡ ਵਾਈਟ” ਟੀਵੀ ਲੈ ਆਂਦਾ ਗਿਆ..
ਫੇਰ ਚਿੱਤਰਹਾਰ..ਰੰਗੋਲੀ..ਸੰਦਲੀ ਪੈੜਾਂ..ਸ਼ਨਿਚਰਵਾਰ..ਐਤਵਾਰ ਨੂੰ ਕਦੇ ਕਦੇ ਆਉਂਦੀ ਪੰਜਾਬੀ ਫਿਲਮ..ਸਾਰਾ ਕੁਝ ਬੱਸ ਪਰਦੇ ਪਿੱਛੇ ਲੁਕ ਓਹਲੇ ਹੋ ਕੇ ਵੇਖਣਾ ਪੈਂਦਾ..ਸਾਰੇ ਜਾਣੇ ਕੱਠੇ ਜੂ ਬੈਠੇ ਵੇਖ ਰਹੇ ਹੁੰਦੇ..!

ਫੇਰ ਕੁਝ ਅਰਸੇ ਮਗਰੋਂ ਬੇਬੇ ਬਾਪੂ ਅੱਗੜ ਪਿੱਛੜ ਹੀ ਜਹਾਨੋ ਤੁਰ ਗਏ..
ਕੁਝ ਮਹੀਨਿਆਂ ਮਗਰੋਂ ਪਿਛਲੇ ਪਿੰਡੋਂ ਵੀ ਸੁਨੇਹਾਂ ਆ ਗਿਆ..ਪਿਛਲੀ ਪੀੜੀ ਨਾਲ ਬੱਝੀ ਗੰਢ ਖੁਲ ਗਈ..!
ਨਿਆਣੇ ਜੁਆਨ ਹੋਣ ਲੱਗੇ..ਜੁਮੇਵਾਰੀਆਂ ਵੱਧ ਗਈਆਂ..ਫੇਰ ਪਤਾ ਹੀ ਨਾ ਲੱਗਾ ਕਦੋਂ ਉਹ ਪੜਾਈਆਂ ਪੂਰੀਆਂ ਕਰ ਆਪੋ ਆਪਣੀ ਮੰਜਿਲ ਵੱਲ ਉਡਾਰੀ ਮਾਰ ਗਏ ਤੇ ਅਸੀਂ ਦੋਵੇਂ ਕੱਲੇ-ਕਾਰੇ ਰਹਿ ਗਏ..!
ਸਾਰੀ ਦਿਹਾੜੀ ਗਲੀ ਵਿਚ ਬੈਠੇ ਬਾਹਰ ਖੇਡਦੇ ਜੁਆਕ ਵੇਖਦੇ ਰਹਿੰਦੇ..ਇਹਨਾਂ ਦੀ ਸਾਹ ਦੀ ਤਕਲੀਫ ਵੱਧ ਗਈ..ਡਾਕਟਰਾਂ ਸੁਵੇਰ ਦੀ ਸੈਰ ਬੰਦ ਕਰ ਦਿੱਤੀ..!

ਇੱਕ ਦਿਨ ਅੱਧੀ ਰਾਤ ਨੂੰ ਜਾਗ ਖੁੱਲੀ ਤਾਂ ਦੇਖਿਆ ਕੱਲੇ ਬੈਠੇ ਟੀ.ਵੀ ਦੇਖ ਰਹੇ ਸਨ..ਇੱਕ ਡਾਕੂਮੈਂਟਰੀ ਫਿਲਮ ਵਿਚ ਡਲਹੌਜੀ ਸ਼ਹਿਰ ਦੀ ਸੈਰ ਕਰਵਾਈ ਜਾ ਰਹੀ ਸੀ..!

ਅਗਲੇ ਦਿਨ ਪਤਾ ਨੀ ਕਿ ਸੁਝਿਆ..ਸਵਖਤੇ ਹੀ ਬਾਹਰ ਨਿੱਕਲ ਗਏ..ਵਾਪਿਸ ਮੁੜੇ ਤਾਂ ਹੱਥ ਵਿਚ ਕਾਗਜ ਦੇ ਦੋ “ਟੋਟੇ” ਸਨ..
ਪੁੱਛਿਆ ਤਾਂ ਆਖਣ ਲੱਗੇ ਤਿਆਰੀ ਖਿੱਚ ਲੈ ਬੱਸ..ਟੈਕਸੀ ਅੱਪੜ ਜਾਣੀ ਏ ਥੋੜੇ ਚਿਰ ਨੂੰ..ਆਪਾਂ ਡਲਹੌਜੀ ਜਾਣਾ..ਚਿਰਾਂ ਤੋਂ ਲਮਕਦੀ ਹੋਈ ਕੋਈ ਆਪਣੀ ਖਾਹਿਸ਼ ਪੁਗਾਉਣੀ ਏ..!

ਥੋੜੇ ਚਿਰ ਮਗਰੋਂ ਚੰਡੀਗੜੋਂ ਤੁਰੀ ਟੈਕਸੀ ਹੋਸ਼ਿਆਰਪੁਰ ਹੁੰਦੀ ਹੋਈ ਡਲਹੌਜੀ ਵੱਲ ਨੂੰ ਵੱਧ ਰਹੀ ਸੀ..ਪੁੱਛ ਲਿਆ ਕੇ ਜੇ ਉੱਚੀਆਂ ਪਹਾੜੀਆਂ ਵਿਚ ਸਾਹ ਦੀ ਤਕਲੀਫ ਵੱਧ ਗਈ ਤਾਂ ਫੇਰ ਕੀ ਕਰਾਂਗੇ?
ਮੇਰੇ ਸਿਰ ਹੇਠ ਆਪਣੀ ਬਾਂਹ ਦਿੰਦੇ ਹੋਏ ਆਖਣ ਲੱਗੇ ਕਿ “ਤੂੰ ਨਾਲ ਏ ਨਾ ਮੇਰੇ..ਕੁਝ ਨਹੀਂ ਹੁੰਦਾ ਮੇਰੇ ਸਾਹਾਂ ਦੀ ਲੜੀ ਨੂੰ”

ਫੇਰ ਨਿਆਣਿਆਂ ਦੀ ਅਕਸਰ ਹੀ ਆਖੀ ਜਾਂਦੀ ਚੇਤੇ ਕਰ ਬੋਲ ਪਏ..”ਸਾਰੇ ਆਖਦੇ ਨੇ ਕੇ ਅਸੀਂ “ਬੁੱਢੇ” ਹੋ ਗਏ ਹਾਂ..ਕਮਲਿਆਂ ਨੂੰ ਕੌਣ ਸਮਝਾਵੇ ਕੇ ਬੁੱਢੇ “ਇਨਸਾਨ” ਹੁੰਦੇ ਨੇ ਨਾ ਕੇ ਓਹਨਾ ਦੇ “ਸੁਫ਼ਨੇ”

ਹਰਪ੍ਰੀਤ ਸਿੰਘ ਜਵੰਦਾ

...
...
...
...

Sewak

...
...

Photo

...
...

Anmol. Moti

...
...
...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)