Sub Categories
Ya
ਇੱਕ ਸੂਫੀ ਕਹਾਣੀ ਤੁਹਾਡੇ ਨਾਲ ਸਾਂਝੀ ਕਰੀਏ । ਇੱਕ ਆਦਮੀ ਜੰਗਲ ਗਿਆ । ਸ਼ਿਕਾਰੀ ਸੀ । ਕਿਸੇ ਝਾੜ ਦੇ ਹੇਠਾਂ ਬੈਠਾ ਸੀ ਥੱਕਿਆ – ਟੁੱਟਿਆ, ਕੋਲ ਹੀ ਇੱਕ ਖੋਪੜੀ ਪਈ ਸੀ, ਕਿਸੇ ਆਦਮੀ ਦੀ ।
ਅਜਿਹਾ, ਕਦੇ – ਕਦੇ ਹੋ ਜਾਂਦਾ ਹੈ, ਕਿ ਤੁਸੀ ਵੀ ਆਪਣੇ ਗੁਸਲ਼ਖਾਨੇ ਵਿੱਚ ਆਪਣੇ ਨਾਲ ਹੀ ਗੱਲ ਕਰਨ ਲੱਗਦੇ ਹੋ, ਸ਼ੀਸ਼ੇ ਦੇ ਸਾਹਮਣੇ ਖੜੇ ਹੋਕੇ ਮੂੰਹ ਵਿੰਗੇ ਟੇਢੇ ਜਿਹੇ ਬਣਾਉਣ ਲੱਗਦੇ ਹੋ । ਆਦਮੀ ਦਾ ਬਚਪਨਾ ਕਿਤੇ ਜਾਂਦਾ ਤਾਂ ਨਹੀਂ ।
ਖੋਪੜੀ ਕੋਲ ਪਈ ਸੀ, ਇੰਜ ਹੀ ਬੈਠੇ, ਕੁੱਝ ਕੰਮ ਤਾਂ ਸੀ ਨਹੀਂ, ਉਸਨੇ ਕਿਹਾ : ਹੈਲੋ ! ਕੀ ਕਰ ਰਹੇ ਹੋ ? ਮਜਾਕ ਵਿੱਚ ਹੀ ਕਿਹਾ ਸੀ । ਆਪਣੇ ਨਾਲ ਹੀ ਮਜਾਕ ਕਰ ਰਿਹਾ ਸੀ । ਵੇਹਲਾ ਬੈਠਾ ਸੀ, ਕੁੱਝ ਖਾਸ ਕੰਮ ਵੀ ਨਹੀਂ ਸੀ, ਆਸ ਵੀ ਨਹੀਂ ਸੀ ਕਿ ਖੋਪੜੀ ਬੋਲੇਗੀ ।
ਖੋਪੜੀ ਬੋਲੀ : ਹੈਲੋ !
ਘਬਰਾ ਗਿਆ ਇੱਕਦਮ ! ਹੁਣ ਕੁੱਝ ਪੁੱਛਣਾ ਜਰੂਰੀ ਸੀ, ਕਿਉਂਕਿ ਜਦੋਂ ਖੋਪੜੀ ਬੋਲੀ ਤਾਂ ਹੁਣ ਕੁੱਝ ਨਹੀਂ ਪੁੱਛਿਆ ਤਾਂ ਵੀ ਭੈੜਾ ਲੱਗੇਗਾ ।
ਤਾਂ ਪੁੱਛਿਆ ਉਸਨੇ ਕਿ ਤੁਹਾਡੀ ਇਹ ਗਤੀ (ਹਾਲਤ,ਅਵਸਥਾ) ਕਿਵੇਂ ਹੋਈ ?
ਤਾਂ ਉਸ ਖੋਪੜੀ ਨੇ ਕਿਹਾ : ਬਕਵਾਸ ਕਰਨ ਨਾਲ ।
ਭੱਜਿਆ ਸ਼ਹਿਰ ਵੱਲ ਘਬਰਾਹਟ ਵਿੱਚ । ਭਰੋਸਾ ਤਾਂ ਨਹੀਂ ਆਉਂਦਾ ਸੀ, ਪਰ ਬਿਲਕੁੱਲ ਕੰਨ ਨਾਲ ਸੁਣਿਆ ਸੀ, ਅੱਖ ਨਾਲ ਵੇਖਿਆ ਸੀ ।
ਸੋਚਿਆ ਜਾ ਕੇ ਰਾਜੇ ਨੂੰ ਕਹਿ ਦੇਵਾਂ । ਕੁੱਝ ਇਨਾਮ ਵੀ ਮਿਲੇਗਾ, ਅਜਿਹੀ ਖੋਪੜੀ ਅਦਭੁੱਤ ਹੈ ! ਰਾਜ ਮਹਿਲ ਵਿੱਚ ਹੋਣੀ ਚਾਹੀਦੀ ਹੈ ।
ਰਾਜੇ ਨੂੰ ਜਾ ਕੇ ਕਿਹਾ ਕਿ ਅਜਿਹੀ ਖੋਪੜੀ ਵੇਖੀ ਹੈ ।
ਰਾਜੇ ਨੇ ਕਿਹਾ : ਫਿਜੂਲ ਦੀ ਬਕਵਾਸ ਨਾ ਕਰ ।
ਉਸਨੇ ਕਿਹਾ : ਨਹੀਂ, ਬਕਵਾਸ ਨਹੀਂ ਕਰ ਰਿਹਾ ਹਾਂ । ਆਪਣੇ ਕੰਨਾਂ ਨਾਲ ਸੁਣ ਕੇ, ਆਪਣੀ ਅੱਖ ਨਾਲ ਵੇਖਕੇ ਆ ਰਿਹਾ ਹਾਂ । ਭੱਜਿਆ ਭੱਜਿਆ ਆਇਆ ਹਾਂ ਤੁਹਾਨੂੰ ਖਬਰ ਦੇਣ ।
ਸਮਰਾਟ ਨੇ ਪਹਿਲਾਂ ਤਾਂ ਟਾਲਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਸ਼ਿਕਾਰੀ ਅੜਿਆ ਹੋਇਆ ਸੀ, ਤੇ ਪ੍ਰਸਿੱਧ ਸ਼ਿਕਾਰੀ ਸੀ । ਸਮਰਾਟ ਉਸਨੂੰ ਜਾਣਦਾ ਵੀ ਸੀ, ਝੂਠ ਬੋਲੇਗਾ ਵੀ ਨਹੀਂ । ਰਾਜਾ ਲੈ ਕੇ ਆਪਣੇ ਦਰਬਾਰੀਆਂ ਨੂੰ ਮੌਕੇ ਤੇ ਅੱਪੜਿਆ । ਸ਼ਿਕਾਰੀ ਅੱਗੇ – ਅੱਗੇ ਪ੍ਰਸੰਨਤਾ ਨਾਲ . . .
ਉਸਨੇ ਜਾ ਕੇ ਉਸ ਖੋਪੜੀ ਨੂੰ ਕਿਹਾ : ਹਲੋ !
ਖੋਪੜੀ ਕੁੱਝ ਵੀ ਨਹੀਂ ਬੋਲੀ ।
ਉਸਨੇ ਫਿਰ ਕਿਹਾ : ਹੈਲੋ ! ਖੋਪੜੀ ਬਿਲਕੁੱਲ ਨਹੀਂ ਬੋਲੀ ।
ਹਿਲਾਇਆ ਖੋਪੜੀ ਨੂੰ, ਕਿਹਾ : ਹੈਲੋ !
ਬਾਰ – ਬਾਰ ਕਿਹਾ ।
ਪਰ ਖੋਪੜੀ ਇੱਕਦਮ ਸੰਨਾਟੇ ਵਿੱਚ ਹੋ ਗਈ । ਥੋੜ੍ਹਾ ਘਬਰਾਇਆ ।
ਰਾਜੇ ਨੇ ਕਿਹਾ : ਮੈਨੂੰ ਪਹਿਲਾਂ ਹੀ ਪਤਾ ਸੀ । ਆਪਣੇ ਦਰਬਾਰੀਆਂ ਨੂੰ ਹੁਕਮ ਦਿੱਤਾ : ਉਤਾਰੋ ਇਸਦੀ ਗਰਦਨ । ਉਸਦੀ ਗਰਦਨ ਕਟਵਾ ਦਿੱਤੀ ।
ਜਦੋਂ ਰਾਜਾ ਪਰਤ ਗਿਆ ਗਰਦਨ ਕਟਵਾ ਕੇ ਤਾਂ ਉਹ ਖੋਪੜੀ ਬੋਲੀ : ਹੈਲੋ ! ਤੁਹਾਡੀ ਇਹ ਗਤੀ ਕਿਵੇਂ ਹੋਈ ?
ਉਸਨੇ ਕਿਹਾ : ਬਕਵਾਸ ਕਰਨ ਨਾਲ ।
ਸੁਚੇਤ ਰਹਿਨਾ ! ਜੋ ਤੁਸੀਂ ਨਹੀਂ ਜਾਣਦੇ ਹੋ, ਨਾ ਕਹੋ । ਜੋ ਤੁਹਾਡਾ ਆਪਣਾ ਅਨੁਭਵ ਨਹੀਂ ਹੈ, ਉਸਨੂੰ ਨਾ ਕਹਿਣ ਵਿੱਚ ਹੀ ਭਲਾਈ ਹੈ । ਕਹਿਣ ਦਾ ਬਹੁਤ ਮਨ ਹੁੰਦਾ ਹੈ । ਕਹਿਣ ਦੀ ਵੱਡੀ ਉਤਸੁਕਤਾ ਹੁੰਦੀ ਹੈ ।
ਕਹਿਣ ਦਾ ਬਹੁਤ ਮਜਾ ਹੈ, ਰਸ ਹੈ । ਹੈਂਕੜ ਨੂੰ ਵੱਡੀ ਤ੍ਰਿਪਤੀ ਮਿਲਦੀ ਹੈ ।
ਹੈਂਕੜ ਨੂੰ ਗਿਆਨ ਵਿਖਾਉਣ ਨਾਲ ਜ਼ਿਆਦਾ ਹੋਰ ਕਿਸੇ ਗੱਲ ਵਿੱਚ ਤ੍ਰਿਪਤੀ ਨਹੀਂ ਮਿਲਦੀ ਹੈ ।
ਅਤੇ ਜਿਸਨੂੰ ਗਿਆਨੀ ਹੋਣਾ ਹੈ, ਜਿਸਨੇ ਸੱਚ ਵਿੱਚ ਹੀ ਗਿਆਨ ਪਾਉਣਾ ਹੈ, ਉਸਨੂੰ ਇਸ ਹੈਰਾਨ ਪਰੇਸ਼ਾਨ ਵਾਸਨਾ ਤੋਂ ਬਚਣਾ ਚਾਹੀਦਾ ਹੈ ।
-ਓਸ਼ੋ
ਮਰਦਾਨੇ ਦੇ ਘਰਵਾਲੀ ਮਰਦਾਨੇ ਤੇ ਗਿਲਾ ਕਰਦੀ ਏ ਪਈ ਮੁਸਲਮਾਨ ਬੀਬੀਆਂ ਮੈਨੂੰ ਤਾਹਨਾ ਮਾਰਦੀਆਂ ਨੇ,ਤੇਰਾ ਆਦਮੀ ਮੁਸਲਮਾਨ ਹੋ ਕੇ ਇਕ ਹਿੰਦੂ ਫ਼ਕੀਰ ਦੇ ਪਿੱਛੇ ਰਬਾਬ ਚੁੱਕੀ ਫਿਰਦੈ।
ਤੇ ਮਰਦਾਨਾ ਆਪਣੇ ਘਰਵਾਲੀ ਨੂੰ ਕਹਿੰਦਾ ਹੈ,”ਤੇ ਫਿਰ ਤੂੰ ਕੀ ਆਖਿਅਾ,ਤੂੰ ਕੀ ਜਵਾਬ ਦਿੱਤਾ?”
“ਮੈਂ ਕੀ ਜਵਾਬ ਦੇਂਦੀ,ਠੀਕ ਮਾਰਦੀਆਂ ਨੇ ਤਾਹਨੇ,ਮੈਂ ਚੁੱਪ ਰਹਿ ਗਈ।ਵਾਕਈ ਉਹ ਬੇਦੀ ਕੁਲਭੂਸ਼ਨ ਨੇ,ਬੇਦੀਆਂ ਦੀ ਕੁਲ ਦੇ ਵਿਚੋਂ ਪੈਦਾ ਹੋਏ ਨੇ ਅਸੀਂ ਮੁਸਲਮਾਨ।”
“ਨਈਂ ਤੂੰ ਕਹਿਣਾ ਸੀ,ਮੈਂ ਜਿਸ ਦੇ ਪਿੱਛੇ ਰਬਾਬ ਚੁੱਕੀ ਫਿਰਦਾਂ ਉਹ ਹਿੰਦੂ ਮੁਸਲਮਾਨ ਨਈਂ ਏਂ,ਉਹ ਸਿਰਫ਼ ਅੱਲਾ ਤੇ ਰਾਮ ਦਾ ਰੂਪ ਏ।ਉਹ ਈਸ਼ਵਰ ਏ,ਗੁਰੂ ਏ।ਉਹ ਕਿਸੇ ਫਿਰਕੇ ਦੇ ਵਿਚ ਬੰਦ ਨਈਂ ਹੁੰਦਾ,ਕਿਸੇ ਦਾਇਰੇ ਦੀ ਗ੍ਰਿਫ਼ਤ ਦੇ ਵਿਚ ਨਈਂ ਆਉਂਦਾ।”
ਘਰਵਾਲੀ ਯਕੀਨ ਨਈਂ ਕਰਦੀ,ਕਹਿੰਦੀ,”ਅਗਰ ਅੈਸਾ ਹੈ,ਸਾਡੇ ਘਰ ਤੇ ਕਦੀ ਆਇਆ ਨਈਂ ਤੇ ਨਾ ਕਦੀ ਭੋਜਨ ਛਕਿਅੈ।ਅਗਰ ਅੈਹੋ ਜਿਹੀ ਗੱਲ ਹੈ,ਸਾਰੇ ਉਸ ਦੀ ਨਿਗਾਹ ‘ਚ ਇਕੋ ਹੀ ਨੇ ਤੇ ਕਿਸੇ ਦਿਨ ਸਾਡੇ ਘਰ ਵੀ ਆਉਣ।”
ਮਰਦਾਨਾ ਕਹਿੰਦੈ,”ਫਿਰ ਅੱਜ ਇੰਝ ਹੀ ਸਹੀ,ਤੂੰ ਬਣਾ ਲੰਗਰ,ਭੋਜਨ ਬਣਾ, ਜੋ ਕੁਝ ਹੈ ਘਰ ਦੇ ਵਿਚ ਬਣਾ,ਮੈਂ ਬਾਬੇ ਨੂੰ ਲੈ ਕੇ ਆਉਨਾ।”
ਘਰਵਾਲੀ ਕਹਿੰਦੀ,”ਮੈਂ ਬਣਾ ਤਾਂ ਦਿੰਦੀ ਹਾਂ,ਉਹ ਨਈਂ ਆਏਗਾ।ਉਹ ਬੇਦੀ ਕੁਲਭੂਸ਼ਨ,ਬੇਦੀਆਂ ਦਾ ਮੁੰਡਾ,ਬੜੀ ਉੱਚੀ ਕੁਲ ਏ,ਸਾਡੇ ਘਰ ਨਈਂ ਆਉਣ ਲੱਗੇ,ਫਿਰ ਮੇਰੇ ਹੱਥ ਦਾ ਭੋਜਨ,ਮੈ ਮੁਸਲਮਾਣੀ,ਅਸੀਂ ਮੁਸਲਮਾਨ।”
ਪਤਾ ਹੈ ਮਰਦਾਨਾ ਕੀ ਕਹਿੰਦਾ ਹੈ? ਮਰਦਾਨੇ ਨੇ ਵੀ ਕਹਿ ਦਿੱਤਾ,”ਜੇ ਨਾ ਆਏ ਤਾਂ ਯਾਰੀ ਟੁੱਟੀ,ਪਰ ਤੂੰ ਯਕੀਨ ਰੱਖ,ਯਾਰੀ ਨਈਂ ਟੁੱਟੇਗੀ।”
ਚੱਲਿਅੈ,ਪਰ ਇਹ ਸੋਚਣੀ ਵੀ ਏਂ ਕਿਧਰੇ ਮੈਨੂੰ ਆਪਣੇ ਘਰਵਾਲੀ ਦੇ ਕੋਲੋਂ ਸ਼ਰਮਸ਼ਾਰ ਨਾ ਹੋਣਾ ਪਏ,ਬਾਬਾ ਜਵਾਬ ਨਾ ਦੇ ਦਏ।ਇਹ ਸੋਚ ਕੇ ਜਾ ਰਿਹੈ।ਅਜੇ ੨੦੦ ਕਦਮ ਹੀ ਚੱਲਿਆ ਹੋਣੈ,ਬਾਬਾ ਜੀ ਰਸਤੇ ਵਿਚ ਮਿਲੇ।ਸਲਾਮ ਕੀਤੀ,ਸੱਜਦਾ ਕੀਤਾ,ਸੁਭਾਵਿਕ ਪੁੱਛ ਲਿਆ,
“ਬਾਬਾ ਜੀ!ਕਿਥੇ ਚੱਲੇ?”
ਤੇ ਸਤਿਗੁਰੂ ਕਹਿੰਦੇ ਨੇ,”ਮਰਦਾਨਿਆਂ,ਸਵੇਰੇ ਦਾ ਜੀਅ ਕਰ ਰਿਹਾ ਸੀ, ਦੁਪਹਿਰ ਦਾ ਲੰਗਰ ਤੇਰੇ ਕੋਲ ਛਕ ਲੈਨੇ ਆਂ,ਭੋਜਨ ਤੇਰੇ ਕੋਲ ਛਕ ਲਈਏ, ਚੱਲ।”
ਰੋ ਪਿਆ,ਚੀਕ ਨਿਕਲ ਗਈ ਮਰਦਾਨੇ ਦੀ,”ਬਾਬਾ!ਇਕ ਨਿੱਕਾ ਜਿਹਾ ਕਿਨਕਾ ਸ਼ੱਕ ਦਾ ਆ ਗਿਆ ਸੀ,ਦੂਰ ਹੋ ਗਿਅੈ।ਵਾਕਈ ਤੂੰ ਸਾਂਝੈਂ।”
ਗੁਰੂ ਤੇ ਉਹ ਹੈ,ਔਰ ਵਾਸਤਵ ਗੁਰੂ ਉਹ ਹੈ ਜੋ ਹਿਰਦੇ ਦੇ ਸ਼ੱਕ ਨੂੰ ਮਿਟਾ ਦੇਵੇ।ਜਿਸ ਦਾ ਨਾਮ,ਜਿਸ ਦਾ ਗਿਆਨ,ਜਿਸ ਦੀ ਹੋਂਦ ਅੰਦਰ ਦੇ ਸਾਰੇ ਸ਼ੱਕ ਧੋ ਦੇਵੇ।
“ਆਤਮੁ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ॥
ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬਿਨਸੀ ਚਿੰਦ॥”
{ਥਿਤੀ ਗਉੜੀ ਮ: ੫,ਅੰਗ ੨੯੯}
ਜਿਸ ਤਰਾਂ ਸੂਰਜ ਸਾਂਝਾ ਹੁੰਦੈ,ਇਸ ਤਰ੍ਹਾਂ ਹੀ ਅਵਤਾਰੀ ਪੁਰਸ਼ ਤੇ ਸੰਤ ਸਾਂਝੇ ਹੁੰਦੇ ਨੇ,ਔਰ ਜੋ ਸਾਂਝਾ ਨਈਂ ਉਸ ਨੂੰ ਸੰਤ ਕਹਿਣ ਦੀ,ਅਵਤਾਰ ਕਹਿਣ ਦੀ ਲੋੜ ਹੀ ਨਈਂ।ਉਹ ਸੂਰਜ ਨਈਂ ਹੋਵੇਗਾ,ਕਿਸੇ ਘਰ ਦਾ ਜਲਦਾ ਹੋਇਆ