Sub Categories
ਇਹ ਕਹਾਣੀ ਤਾਮਿਲਨਾਡੂ ਦੀ ਕੇ. ਜਯਾਲਕਸ਼ਮੀ ਦੀ। ਇਸ ਬੱਚੀ ਦਾ ਬਾਪ ਟੱਬਰ ਤੋਂ ਅੱਡ ਰਹਿੰਦਾ ਹੈ। ਉਹ ਕਦੇ-ਕਦੇ ਪੈਸੇ ਘੱਲਦਾ ਹੈ। ਜਯਾਲਕਸ਼ਮੀ ਗਿਆਰਵੀਂ ਦੀ ਸਾਇੰਸ ਦੀ ਵਿਦਿਆਰਥਣ ਹੈ – ਤੇ ਕਾਜੂ ਵੇਚ ਕੇ ਘਰ ਚਲਾਉਣ ‘ਚ ਹਿੱਸਾ ਪਾਉਂਦੀ ਏ। ਇਕ ਰੋਜ਼ ਕੈਰਮ ਮੈਚ ਦੀ ਰਿਹਰਸਲ ਕਰਦਿਆਂ ਇਸ ਬੱਚੀ ਨੇ ਅਖ਼ਬਾਰ ਦੀ ਇਕ ਕਾਤਰ ਵੇਖੀ ਕਿ ਨਾਸਾ ਜਾਣ ਵਾਸਤੇ ਵਿਦਿਆਰਥੀਆਂ ਦੀ ਪ੍ਰੀਖਿਆ ਲਈ ਜਾ ਰਹੀ ਹੈ। ਜਯਾਲਕਸ਼ਮੀ ਦੀ ਅੱਖਾਂ ਵਿਚ ਉਸੇ ਵੇਲੇ ਨਾਸਾ ਜਾਣ ਦਾ ਖ਼ਾਬ ਛੱਲ ਮਾਰ ਕੇ ਨਿੱਤਰ ਆਇਆ। ਪਰ ਜਯਾਲਕਸ਼ਮੀ ਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ। ਜਯਾਲਕਸ਼ਮੀ ਨੇ ਹਿੰਮਤ ਨੇ ਹਾਰੀ; ਪਹਿਲਾਂ ਦੋ ਮਹੀਨੇ ਦਿਨ-ਰਾਤ ਮਿਹਨਤ ਕਰਕੇ ਉਸ ਨੇ ਅੰਗਰੇਜ਼ੀ ਸਿੱਖੀ- ਤੇ ਫੇਰ ਪ੍ਰੀਖਿਆ ਵਿਚ ਨਾਸਾ ਦੀ ਐਂਟਰੀ ਜਿੱਤ ਲਈ।
ਪਰ ਬਹਾਦਰਾਂ ਦੇ ਕਦੇ ਇਮਤਿਹਾਨ ਥੋੜ੍ਹਾ ਮੁੱਕਦੇ ਆ …!!!! ਜਯਾਲਕਸ਼ਮੀ ਕੋਲ ਪਾਸਪੋਰਟ ਬਣਾਉਣ ਜੋਗੇ ਪੈਸੇ ਨਹੀਂ ਸਨ, ਹੌਂਸਲਾ ਵੇਖ ਕੇ ਜਯਾਲਕਸ਼ਮੀ ਦੇ ਅਧਿਆਪਕਾਂ ਤੇ ਸਾਹਿਪਾਠੀਆਂ ਨੇ ਸਹਿਯੋਗ ਕਰਕੇ ਪਾਸਪੋਰਟ ਬਣਾ ਦਿੱਤਾ। ਪਰ ਅਸਲ ਟੀਚਾ ਸੀ ਪੌਣੇ ਦੋ ਲੱਖ ਦੇ ਕਰੀਬ ਫੀਸ ਭਰਨੀ, ਜਯਾਲਕਸ਼ਮੀ ਨੇ ਫੇਰ ਹਿੰਮਤ ਨਹੀਂ ਹਾਰੀ ਤੇ ਸੋਸ਼ਲ ਮੀਡੀਆ ‘ਤੇ ਆਵਦੇ ਸੁਫ਼ਨੇ ਬਾਰੇ ਅਪੀਲ ਕੀਤੀ। ਮਿਹਨਤ ਤੇ ਰਹਿਮਤ, ਦੋਵੇਂ ਸਕੀਆਂ ਭੈਣਾਂ ਨੇ। ਜਯਾਲਕਸ਼ਮੀ ਨੇ ਇਹ ਅੜਿੱਕਾ ਵੀ ਦੂਰ ਕਰ ਲਿਆ। ਹੁਣ ਜਯਾਲਕਸ਼ਮੀ ਨਾਸਾ ਜਾ ਰਹੀ ਹੈ। ਹਾਲਾਤ ਜਿਹੋ ਜਿਹੇ ਮਰਜ਼ੀ ਹੋਣ ਸੁਫ਼ਨਿਆਂ ਦਾ ਸਵੈਟਰ ਬੁਣਦੇ ਰਹੋ ; ਪਰ ਇਹ ਨਹੀਂ ਆ ਕਿ ਪਾ ਕੇ ਖਾ ਕੇ ਸਾਗ ਨਾਲ ਪੰਜ-ਸੱਤ ਰੋਟੀਆਂ ਤੇ ਸੁਫ਼ਨਿਆਂ ਦਾ ਸਵਾਟਰ ਪਾ ਕੇ ਸੁੱਤੇ ਰਹੋ- ਹਿੰਮਤ ਦਾ ਹਥੌੜਾ ਚੁੱਕ ਕੇ ਮੈਦਾਨ ਵਿਚ ਵੀ ਆਉਣਾ ਪਏਗਾ !!!!!!!
-ਮਿੰਟੂ ਗੁਰੂਸਰੀਆ