Sub Categories

ਹਨੀਮੂਨ ਤੋਂ ਮੁੜਦਿਆਂ ਅਜੇ ਮਸਾਂ ਮਹੀਨਾ ਵੀ ਨਹੀਂ ਸੀ ਹੋਇਆ ਕਿ ਫੋਨ ਕਾਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ..
ਮੈਨੂੰ ਸਿੱਧਾ ਤੇ ਕੋਈ ਸੁਆਲ ਨਹੀਂ ਸੀ ਪੁੱਛਿਆ ਜਾਂਦਾ ਪਰ ਹੋਰ ਸਰੋਤਾਂ ਤੋਂ ਇਹ ਖਬਰ ਦੀ ਪੁਸ਼ਟੀ ਹੋਣੀ ਸ਼ੁਰੂ ਹੋ ਗਈ ਕਿ “ਕੋਈ ਖੁਸ਼ੀ ਦੀ ਖਬਰ ਹੈ ਕਿ ਨਹੀ”..?

ਬੀਜੀ ਮੇਰੇ ਵਲ ਵੇਖਣਾ ਸ਼ੁਰੂ ਕਰ ਦੀਆ ਕਰਦੀ..
ਮੈਨੂੰ ਅਜੀਬ ਜਿਹਾ ਮਹਿਸੂਸ ਹੁੰਦਾ..ਇੰਝ ਲੱਗਦਾ ਕੋਈ ਨਿੱਜੀ ਡਾਇਰੀ ਸਾਂਝੀ ਕਰਨ ਲਈ ਜ਼ੋਰ ਪਾ ਰਿਹਾ ਹੋਵੇ!

ਫੇਰ ਦੋ ਮਹੀਨਿਆਂ ਮਗਰੋਂ ਇਹ ਸਿਲਸਿਲਾ ਤਿੱਖਾ ਹੋਣਾ ਸ਼ੁਰੂ ਹੋ ਗਿਆ..
ਨਾਲ ਨਾਲ “ਚੰਗੀ ਚੀਜ” ਬਾਰੇ ਵੀ ਸਨੌਤਾ ਸ਼ੁਰੂ ਹੋ ਗਈਆਂ!

“ਚੰਗੀ ਚੀਜ” ਤੋਂ ਭਾਵ “ਮੁੰਡੇ” ਤੋਂ ਸੀ..ਇਹ ਵੀ ਮੈਨੂੰ ਇੱਥੇ ਆ ਕੇ ਹੀ ਪਤਾ ਲੱਗਾ
ਕਦੀ ਆਖਿਆ ਜਾਂਦਾ ਕੇ ਸਾਡੇ ਤੇ ਸਾਰੀਆਂ ਨੂੰਹਾਂ ਨੇ ਪਹਿਲਾਂ ਚੰਗੀ ਚੀਜ ਹੀ ਘਰੇ ਲਿਆਂਦੀ..
ਕਦੀ ਸੁਣਾਇਆ ਜਾਂਦਾ ਕਿ ਪਹਿਲਾਂ ਮੁੰਡਾ ਹੋ ਜਾਣ ਨਾਲ ਸੰਸਾਰ ਨਾਲ ਗੰਢ ਹੋਰ ਪੀਡੀ ਹੋ ਜਾਂਦੀ ਏ..!
ਮੈਂ ਪਹਿਲਾ-ਪਹਿਲ ਚੁੱਪ ਰਹਿੰਦੀ ਫੇਰ ਜਦੋਂ ਪਾਣੀ ਸਿਰੋਂ ਲੰਘ ਗਿਆ ਤਾਂ ਸਾਡੀ ਆਪੋ ਵਿਚ ਖਿੱਚੋਤਾਣ ਰਹਿਣੀ ਸ਼ੁਰੂ ਹੋ ਗਈ..!
ਮੈਂ ਐਸੇ ਮਾਹੌਲ ਵਿਚੋਂ ਨਹੀਂ ਸੀ ਆਈ ਤੇ ਨਾ ਹੀ ਸਾਡੇ ਘਰੇ ਕੁੜੀਆਂ ਨੂੰ ਮੁੰਡਿਆਂ ਤੋਂ ਕਿਸੇ ਗੱਲੋਂ ਘੱਟ ਸਮਝਿਆ ਜਾਂਦਾ ਸੀ..!
ਮੈਂ ਨਾਲਦੇ ਨਾਲ ਕੋਈ ਗੱਲ ਕਰਦੀ ਤਾਂ ਉਹ ਅੱਗੋਂ ਚੁੱਪ ਰਹਿੰਦਾ ਤੇ ਮੈਨੂੰ ਵੀ ਚੁੱਪ ਰਹਿਣ ਲਈ ਪ੍ਰੇਰਿਤ ਕਰਦਾ!

ਫੇਰ ਜਦੋਂ ਤੀਜਾ ਮਹੀਨਾ ਸੀ ਤੇ ਜ਼ੋਰ ਪੈਣਾ ਸ਼ੁਰੂ ਹੋ ਗਿਆ ਕੇ “ਟੈਸਟ” ਕਰਵਾ ਲਿਆ ਜਾਵੇ..ਪਰ ਮੈਂ ਚੰਗੀ ਚੀਜ ਬਾਰੇ ਸੋਚ ਸਹਿਮ ਜਾਂਦੀ..ਜੇ ਨਾ ਹੋਈ ਫੇਰ ਕੀ ਹੋਊ..?..ਮਰਵਾ ਦੇਣਗੇ ਸ਼ਾਇਦ!

ਮੈਂ ਨਾਂਹ ਕਰ ਦਿੱਤੀ..ਬੜਾ ਕਲੇਸ਼ ਪਿਆ..ਹੈਰਾਨ ਸਾਂ ਕਿ ਪਰਿਵਾਰ ਦੀਆਂ ਕੁੱਝ ਕੁ ਪੜ੍ਹੀਆਂ-ਲਿਖੀਆਂ ਦੀ ਸੋਚ ਵੀ ਇਸੇ ਤਰਾਂ ਦੀ ਹੀ ਸੀ..!

ਅਖੀਰ ਜਦੋਂ ਧੀ ਨੇ ਜਨਮ ਲਿਆ ਤਾਂ ਜਵਾਲਾਮੁਖੀ ਫਟ ਪਿਆ..!

ਸਾਰੇ ਚੁੱਪ ਜਿਹੇ ਹੋ ਗਏ..ਪਰ ਨਾਲਦੇ ਦੇ ਚੁੱਪ ਮੈਨੂੰ ਸਭ ਤੋਂ ਵੱਧ ਵੱਢ ਵੱਢ ਖਾਂਦੀ..
ਇੱਕ ਅਜੀਬ ਜਿਹੀ ਸੋਚ ਸੀ..ਜਿਸਦੇ ਸਾਹਵੇਂ ਸਾਰੀ ਪੜ੍ਹਾਈ, ਸਾਰੀਆਂ ਡਿਗਰੀਆਂ ਅਤੇ ਔਰਤ ਜਾਤ ਦੀ ਸਿਫਤ ਕਰਦੀ ਸਾਰੀ ਗੁਰਬਾਣੀ ਹੌਲੀ ਜਿਹੀ ਪੈ ਜਾਇਆ ਕਰਦੀ..ਮੈਨੂੰ ਘਰ ਵਿਚ ਜਗ੍ਹਾ-ਜਗ੍ਹਾ ਰੱਖੇ ਗੁਟਕੇ ਅਤੇ ਗੁਰਬਾਣੀ ਦੀਆਂ ਤੁੱਕਾਂ ਦਿਖਾਵੇ ਲਈ ਕੀਤਾ ਜਾਂਦਾ ਇੱਕ ਵੱਡਾ ਢੋਂਗ ਲੱਗਦਾ..!

ਅਖੀਰ ਘੁਟਣ ਵਧਦੀ ਗਈ..!

ਸਾਲ ਮਗਰੋਂ ਹੀ ਮੁੜ ਪ੍ਰੇਗਨੈਂਟ ਕਰ ਦਿੱਤੀ ਗਈ।
“ਹੋ ਗਈ” ਇਸ ਲਈ ਨਹੀਂ ਆਖਾਂਗੀ ਕਿਓੰਕਿ ਕੁਝ ਬਲਾਤਕਾਰ ਵਿਆਹ ਦੀ ਆੜ ਵਿਚ ਵੀ ਹੋਇਆ ਕਰਦੇ ਨੇ!
ਇਸ ਵਾਰ ਅੱਗੇ ਨਾਲੋਂ ਵੀ ਜਿਆਦਾ ਪ੍ਰੈਸ਼ਰ ਸੀ..
ਕਈ ਹਕੀਮਾਂ ਦੀ ਦਵਾਈ ਖਾਣ ਲਈ ਦਿੱਤੀ ਜਾਂਦੀ..ਕਈ ਸਿਆਣਿਆਂ ਕੋਲ ਲਿਜਾਣ ਦੀ ਸਲਾਹ ਬਣਦੀ..ਮੈਂ ਨਾਂਹ ਕਰ ਦਿੰਦੀ..
ਟੈਸਟ ਕਰਵਾਉਣ ਲਈ ਵੀ ਅੱਗੇ ਨਾਲੋਂ ਜਿਆਦਾ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ..
ਵਿਆਹ ਮੰਗਣਿਆਂ ਅਤੇ ਭਰੀ ਸਭਾ ਵਿਚ ਜਾਣ ਬੁੱਝ ਕੇ ਇਸ ਚੀਜ ਦਾ ਜਿਕਰ ਛੇੜ ਲਿਆ ਜਾਂਦਾ..
ਮੈਨੂੰ ਚਾਰੇ ਪਾਸਿਆਂ ਤੋਂ ਸਵਾਲ ਪੁੱਛੇ ਜਾਂਦੇ..ਇਹ ਮਹਿਸੂਸ ਕਰਵਾਇਆ ਜਾਂਦਾ ਕਿ ਤੇਰੀ ਜਿੰਦਗੀ ਵਿਚ ਕੋਈ ਘਾਟ ਏ..ਅਤੇ ਇਸ ਘਾਟ ਦੀ ਪੂਰਤੀ ਲਈ ਕੋਈ ਵੀ ਕੁਰਬਾਨੀ ਕਰਨੀ ਪਵੇ ਤਾਂ ਕਰਨੀ ਪੈਣੀ ਏ!

ਇਹ ਵੀ ਆਖਿਆ ਜਾਂਦਾ ਕਿ ਕੱਲੇ ਕੱਲੇ ਪੁੱਤ ਦੇ ਘਰੇ ਦੋ ਕੁੜੀਆਂ ਆ ਜਾਣ..ਇਹ ਹਰਗਿਜ ਨਹੀਂ ਹੋ ਸਕਦਾ..
ਕਦੇ ਆਖਿਆ ਜਾਂਦਾ ਜਵਾਈ ਕਦੇ ਪੁੱਤ ਨਹੀਂ ਬਣਦੇ..
ਕਦੀ ਲੰਮੀ ਚੌੜੀ ਤੇ ਹਰੇਕ ਪਾਸੇ ਖਿੱਲਰੀ ਹੋਈ ਜਾਇਦਾਦ ਦਾ ਹਵਾਲਾ ਵੀ ਦਿੱਤਾ ਜਾਂਦਾ..!

ਅਖੀਰ ਦੂਜੀ ਧੀ ਦੇ ਜਨਮ ਮਗਰੋਂ ਸਾਡਾ ਤਲਾਕ ਹੋ ਗਿਆ..!

ਮੁੜ ਕੱਲੀ ਨੇ ਦੋਵੇਂ ਪੜ੍ਹਾ ਲਿਖਾ ਕੇ ਕਿੱਦਾਂ ਜੁਆਨ ਕੀਤੀਆਂ ਅਤੇ ਆਪਣੇ ਮੁਲਖ ਵਿਚ “ਛੁੱਟੜ” ਦਾ ਖਿਤਾਬ ਸਿਰ ਤੇ ਚੁੱਕੀ ਸੂਈ ਦੇ ਕਿਹੜੇ ਕਿਹੜੇ ਨੱਕਿਆਂ ਵਿਚੋਂ ਨਿੱਕਲਣਾ ਪਿਆ ਫੇਰ ਕਦੀ ਵੱਖਰੇ ਲੇਖ ਵਿਚ ਬਿਆਨ ਕਰਾਂਗੀ..

ਪਰ ਅੱਜ ਏਨੇ ਵਰ੍ਹਿਆਂ ਮਗਰੋਂ ਗੋਰਿਆਂ ਦੀ ਦੇਸ਼ ਵਿਚ ਡਾਕਟਰ ਬਣੀ ਨਿੱਕੀ ਧੀ ਨੇ ਜਦੋਂ ਘਰੇ ਆ ਕੇ ਦਸਿਆ ਕਿ ਆਪਣੀ ਪ੍ਰੇਗਨੈਂਟ ਨੂੰਹ ਨੂੰ ਕਲੀਨਿਕ ਲੈ ਕੇ ਆਈ ਇੱਕ “ਮਦਰ-ਇਨ-ਲਾਅ” ਨੇ ਵੀ ਕੁੱਖ ਵਿਚ ਪਲ ਰਹੀ ਕਿਸੇ “ਚੰਗੀ ਚੀਜ” ਬਾਰੇ ਗੱਲ ਕੀਤੀ ਤਾਂ ਮੇਰੇ ਕਾਲਜੇ ਨੂੰ ਧੂਹ ਪੈ ਗਈ ਕਿ ਹਜਾਰਾਂ ਕਿਲੋਮੀਟਰ ਦੂਰ ਸੱਭਿਅਕ ਸਮਾਜ ਵਿਚ ਪਰਵਾਸ ਕਰ ਜਾਣਾ ਇਸ ਚੀਜ ਦੀ ਗਰੰਟੀ ਨਹੀਂ ਦਿੰਦਾ ਕਿ ਇਨਸਾਨ ਦੀ ਸੋਚ ਵੀ ਬਦਲ ਜਾਵੇ!
(ਅਸਲ ਵਾਪਰਿਆ ਬਿਰਤਾਂਤ)

ਹਰਪ੍ਰੀਤ ਸਿੰਘ ਜਵੰਦਾ

...
...

...
...

ਸਾਉਣ ਮਹੀਨੇ ਝੜੀ ਵਾਲੇ ਦਿਨ ਸਕੂਲੋਂ ਜਾਣ ਬੁਝ ਕੇ ਭਿੱਜ ਕੇ ਘਰੇ ਵੜਦੀ..
ਪਤਾ ਹੁੰਦਾ ਸੀ ਕੇ ਅੱਗੋਂ ਤਿਲਾਂ ਤੇ ਗੁੜ ਵਾਲੇ ਮਜੇਦਾਰ ਲੱਡੂ ਮਿਲਣੇ ਨੇ ਤੇ ਕਦੀ ਕਦੀ ਗੋਭੀ ਦੇ ਗਰਮ ਗਰਮ ਪਕੌੜੇ ਵੀੇ!
ਉਸ ਨੂੰ ਪਤਾ ਸੀ ਕਿ ਜਾਣਕੇ ਗਿੱਲੀ ਹੋ ਕੇ ਆਈ ਏ..ਫੇਰ ਵੀ ਚਿੱਕੜ ਹੋਈ ਵਰਦੀ, ਗੰਦੇ ਬੂਟ ਧੋਂਦਿਆਂ ਕਦੀ ਗਿਲਾ ਨਾ ਕਰਿਆ ਕਰਦੀ.. ਕਦੀ ਕਦੀ ਏਨਾ ਜਰੂਰ ਆਖ ਦਿੰਦੀ ਕੇ ਧੀਏ ਸਿਆਣੇ ਬਣੀਦਾ। ਮਾਵਾਂ ਤੋਂ ਬਗੈਰ ਕੋਈ ਨਹੀਂ ਸਹਿੰਦਾ ਇੰਝ ਦੇ ਨਖਰੇ!
ਕਦੀ ਸਕੂਲੋਂ ਨਰਾਜ ਹੋਈ ਘਰੇ ਵੜਦੀ ਤਾਂ ਬਸਤਾ ਵਗਾਹ ਕੇ ਪਰਾਂ ਮਾਰਦੀ ਤੇ ਫੇਰ ਸਾਰਾ ਗੁੱਸਾ ਉਸ ਤੇ ਜਾਂ ਫੇਰ ਰੋਟੀ ਤੇ ਕੱਢਦੀ..
ਫੇਰ ਉਹ ਬੁਰਕੀ ਤੋੜ ਮੇਰੇ ਮੂੰਹ ਚ ਪਾਉਂਦੀ ਤਾਂ ਐਵੇਂ ਝੂਠ ਹੀ ਆਖ ਦਿੰਦੀ ਕੇ ਸਬਜ਼ੀ ਵਿਚ ਲੂਣ ਜਿਆਦਾ ਹੈ ਤੇ ਜਾਂ ਫੇਰ ਰੋਟੀ ਪਾਸਿਓਂ ਸੜੀ ਹੋਈ ਏ..!

ਅੱਗੋਂ ਚੁੰਨੀਂ ਨਾਲ ਮੁੜਕਾ ਪੂੰਝਦੀ ਹੋਈ ਆਖਦੀ “ਫੇਰ ਚੂਰੀ ਕੁੱਟ ਦਿੰਦੀ ਹਾਂ..ਗੁੜ ਵਾਲੇ ਮਿੱਠੇ ਚੌਲ ਰਿੰਨ ਦਿੰਨੀ ਆ”..”ਆਲੂਆਂ ਵਾਲੇ ਪਰੌਠੇ ਖਾ ਲੈ ਤੇ ਜਾਂ ਫੇਰ ਰਾਜਮਾਂਹ ਚੋਲ..
ਤੇ ਫੇਰ ਗੁੱਸਾ ਕੱਢਣ ਲਈ ਆਖ ਦਿੰਦੀ “ਨਹੀਂ ਮੈਂ ਨਾਲਦੀ ਗਲੀ ਦੀ ਨੁੱਕਰ ਤੇ ਲੱਗੀ ਰੇਹੜੀ ਦੇ ਸਮੋਸੇ ਈ ਖਾਣੇ ਆ”
ਉਹ ਸਿਖਰ ਦੁਪਹਿਰੇ ਲੰਮੀਂ ਸਾਰੀ ਵਾਟ ਤੁਰ ਮੁੜ੍ਹਕੋ-ਮੁੜ੍ਹਕੀ ਹੋਈ ਉਹ ਵੀ ਲਿਆ ਦਿੰਦੀ..
ਫੇਰ ਕੋਲ ਬਿਠਾ ਕੇ ਆਪ ਖੁਆਉਂਦੀ ਤੇ ਫੇਰ ਆਖਦੀ..ਚੱਲ ਘੜੀ ਅਰਾਮ ਕਰ ਲੈ ਥੱਕੀ ਹੋਵੇਂਗੀ..ਫੇਰ ਕੋਲ ਬੈਠੀ ਪੱਖੀ ਝਲਦੀ ਰਹਿੰਦੀ..ਜਦੋ ਜਾਗ ਖੁਲਦੀ ਤਾਂ ਪਲੇਟ ਵਿਚ ਗੁੜ ਵਾਲੇ ਬਿਸਕੁਟ ਪਏ ਦੇਖ ਰੂਹ ਬਾਗੋ ਬਾਗ ਹੋ ਜਾਂਦੀ..ਪਰ ਸੜ ਜਾਏ ਮੇਰੀ ਜੁਬਾਨ ਮੈਂ ਉਸਦਾ ਕਦੀ ਵੀ ਧੰਨਵਾਦ ਨਾ ਕਰਦੀ..ਬਸ ਏਹੀ ਸੋਚਦੀ ਕੇ ਚੰਗੀ ਭਲੀ ਕੋਲ ਹੀ ਤਾਂ ਹੈ..ਕਿਹੜੀ ਕਿਤੇ ਭੱਜੀ ਜਾ ਰਹੀ ਏ..ਕਰ ਦੇਵਾਂਗੀ ਸ਼ੁਕਰੀਆ..ਅਜੇ ਬਥੇਰਾ ਚਿਰ ਜਿਉਂਦੀ ਰਹਿਣਾ ਇਸ ਨੇ..ਪਰ ਇੰਝ ਹੋਣਾ ਸ਼ਾਇਦ ਨਸੀਬ ਵਿਚ ਨਹੀਂ ਸੀ ਲਿਖਿਆ!

ਅੱਜ ਤੁਰ ਗਈ ਨੂੰ ਪੂਰਾ ਸਾਲ ਹੋ ਗਿਆ..
ਨਵੀਂ ਲਿਆਂਦੀ ਲਗਭਗ ਮੇਰੇ ਹਾਣ ਦੀ ਏ..ਇਸੇ ਸ਼ਸ਼ੋਪੰਜ ਵਿਚ ਰਹਿੰਦੀ ਹਾਂ ਕਿ “ਮਾਂ” ਆਖਾਂ ਕੇ ਉਸਦਾ ਨਾਮ ਲੈ ਕੇ ਬੁਲਾਵਾਂ?
ਇੱਕ ਦਿਨ ਨਾਮ ਲੈ ਵਾਜ ਮਾਰ ਲਈ..ਘਰੇ ਪਰਲੋ ਆ ਗਈ..ਉਸ ਦਿਨ ਮਗਰੋਂ ਉਸਦੇ ਰੰਗ ਵਿਚ ਪੂਰੀ ਤਰਾਂ ਰੰਗਿਆ ਹੋਇਆ ਮੇਰਾ ਬਾਪ ਮੈਨੂੰ ਬੇਗਾਨਾ ਜਿਹਾ ਲੱਗਣ ਲੱਗਾ!
ਮੈਂ ਫੇਰ ਕਦੀ ਵੀ ਉਸ ਨਾਲ ਨਜਰ ਨਹੀਂ ਮਿਲਾਈ..ਜਦੋਂ ਕਦੀ ਅੱਗੋਂ ਤੁਰੀ ਆਉਂਦੀ ਦਿਸ ਪੈਂਦੀ ਤਾਂ ਰਾਹ ਬਦਲ ਲੈਂਦੀ..ਉਹ ਵੀ ਪੱਕੀ ਪੀਠੀ ਸੀ..ਆਪ ਮੂੰਹੋਂ ਕੁਝ ਨਾ ਆਖਦੀ ਪਰ ਹੌਲੀ ਜਿਹੀ ਬਾਪ ਦੇ ਕੰਨ ਵਿਚ ਫੂਕ ਮਾਰ ਦਿਆ ਕਰਦੀ..ਮਗਰੋਂ ਜੋ ਕੁਝ ਮੇਰੇ ਨਾਲ ਹੁੰਦਾ ਉਹ ਸਿਰਫ ਮੈਂ ਹੀ ਜਾਣਦੀ !
ਪਰ ਮੇਰੇ ਲਈ ਸਭ ਤੋਂ ਔਖਾ ਅਹਿਸਾਸ ਸੀ ਕਿ ਹੁਣ ਮੇਰੇ ਸਿਰ ਵਿਚ ਤੇਲ ਝੱਸਣ ਵਾਲਾ ਤੇ ਵਾਲਾਂ ਦੀਆਂ ਅੜਕਾਂ ਕੱਢਣ ਵਾਲਾ ਕੋਈ ਨਹੀਂ ਸੀ..
ਨਾ ਹੀ ਕਿਸੇ ਨੇ ਮੁੜ ਸਰੋਂ ਦੇ ਤੇਲ ਨਾਲ ਮੇਰੀਆਂ ਬਾਹਵਾਂ ਤੇ ਪਿੰਨੀਆਂ ਦੀ ਮਾਲਿਸ਼ ਕੀਤੀ ਸੀ! ਸਮੋਸਿਆਂ ਵਾਲੀ ਗਲੀ ਵਿਚੋਂ ਲੰਘਣਾ ਹੀ ਬੰਦ ਕਰ ਦਿੱਤਾ ਸੀ ਤੇ ਤਰਾਂ-ਤਰਾਂ ਦੇ ਪਕਵਾਨ ਖਾਦਿਆਂ ਤੇ ਸ਼ਾਇਦ ਮੁੱਦਤਾਂ ਹੀ ਹੋ ਗਈਆਂ ਸਨ!
ਹੁਣ ਪਤਾ ਲਗਦਾ ਕਿ ਮਾਂ ਲਈ ਕਿੰਨਾ ਔਖਾ ਸੀ ਐਡੇ ਵੱਡੇ ਵੇਹੜੇ ਵਿਚ ਕੱਲੇ ਪੋਚਾ ਲਾਉਣਾ ਤੇ ਸਾਰੇ ਘਰ ਦੀ ਝਾੜ-ਪੂੰਝ ਕਰਨੀ!
ਮੈਨੂੰ ਕਦੀ ਕਦੀ ਕੰਧ ਤੇ ਟੰਗੇ ਫੋਟੋ ਫਰੇਮ ਵਿਚ ਬੰਦ ਹੋਈ ਤੇ ਬੜਾ ਗੁੱਸਾ ਆਉਂਦਾ..
ਫੇਰ ਸੀਤੇ ਹੋਏ ਬੁੱਲਾਂ ਨਾਲ ਉਲਾਹਮਾਂ ਦਿੰਦੀ ਹਾਂ ਕਿ ਜੇ ਐਨੀਂ ਦੂਰ ਤੁਰ ਜਾਣਾ ਸੀ ਤਾਂ ਮੈਨੂੰ ਕੱਲਿਆਂ ਕਿਉਂ ਛੱਡਿਆ..ਘੱਟੋ ਘੱਟ ਮੈਨੂੰ ਇਹਨਾਂ ਹਕੀਕਤਾਂ ਬਾਰੇ ਤਾਂ ਦੱਸ ਦਿੰਦੀ..ਮੈਨੂੰ ਧੋਖੇ ਵਿਚ ਕਿਉਂ ਰੱਖਿਆ?

ਹੁਣ ਐਨੇ ਵਰ੍ਹਿਆਂ ਮਗਰੋਂ ਮੈਂ ਖੁਦ ਮਾਂ ਬਣ ਗਈ ਹਾਂ..ਆਪਣੇ ਬੱਚਿਆਂ ਦੀ ਵੀ ਤੇ ਆਪਣੇ ਬੁੱਢੇ ਬਾਪ ਦੀ ਵੀ..ਕਿਓੰਕੇ ਮੇਰੇ ਹਾਣ ਦੀ ਨੇ ਇੱਕ ਦਿਨ ਕਿਸੇ ਹੋਰ ਨਾਲ ਗੰਢ-ਤੁੱਪ ਕਰ ਲਈ ਤੇ ਬਿਮਾਰੀ ਦਾ ਭੰਨਿਆ ਮੇਰਾ ਬਾਪ ਮੇਰੀਆਂ ਬਰੂਹਾਂ ਤੇ ਆਣ ਡਿੱਗਾ !
ਉਸਨੂੰ ਇਸ ਹਾਲਤ ਵਿਚ ਦੇਖ ਮੈਂ ਫੋਟੋ ਫਰੇਮ ਵੱਲ ਤੱਕਿਆ ਤਾਂ ਉਹ ਮੈਨੂੰ ਇਹ ਆਖਦੀ ਮਹਿਸੂਸ ਹੋਈ ਕੇ ਇਸਨੂੰ ਕੱਲਾ ਨਾ ਛੱਡੀਂ..ਤੇਰੇ ਵਜੂਦ ਦਾ ਸਿਰਜਣਹਾਰ ਏ..!
ਪਰ ਮੈਨੂੰ ਅਜੇ ਵੀ ਗਿਲਾ ਏ ਉਸ ਨਾਲ..ਉਹ ਮੇਰੇ ਸੁਪਨਿਆਂ ਵਿਚ ਤਕਰੀਬਨ ਰੋਜ ਰਾਤ ਨੂੰ ਆ ਵੜਦੀ ਏਂ ਤੇ ਤੜਕੇ ਤੱਕ ਮੇਰੇ ਆਸ-ਪਾਸ ਵਿਚਰਦੀ ਰਹਿੰਦੀ ਏ ਪਰ ਦਿਨ ਚੜੇ ਸੁਪਨਿਆਂ ਦੇ ਟੁੱਟਦੇ ਸਾਰ ਹੀ ਮੁੜ ਫੋਟੋ ਫਰੇਮ ਵਿਚ ਜਾ ਵੜਦੀ ਏ..
ਹੱਡ ਮਾਸ ਦੀ ਤੁਰੀ ਫਿਰਦੀ ਅਤੇ ਮੇਰੇ ਲੱਖ ਨਖਰੇ ਸਹਿੰਦੀ ਹੋਈ ਅਸਲ “ਮਾਂ” ਮੇਰੀ ਜਿੰਦਗੀ ਵਿਚ ਸਿਰਫ ਇੱਕ ਵਾਰ ਹੀ ਆਈ ਸੀ ਤੇ ਉਹ ਵੀ ਥੋੜੇ ਚਿਰ ਲਈ !

ਕਦੀ ਕਦੀ ਫੇਰ ਨਿਆਣੀ ਬਣ ਕੇ ਉਸਦੀ ਬੁੱਕਲ ਵਿਚ ਸੌਣ ਨੂੰ ਬਾਹਲਾ ਚਿੱਤ ਕਰਦਾ ਏ ਪਰ ਮਨ ਨੂੰ ਕੌਣ ਸਮਝਾਵੇ ਕੇ ਇੱਕ ਵਾਰ ਪੁੱਲਾਂ ਹੇਠੋਂ ਲੰਘ ਗਏ ਪਾਣੀ ਦੋਬਾਰਾ ਕਿਥੇ ਮੁੜਦੇ ਨੇ!

(ਅਸਲ ਬਿਰਤਾਂਤ)
ਹਰਪ੍ਰੀਤ ਸਿੰਘ ਜਵੰਦਾ

...
...

ਥਾਣੇ ਬੈਠਾ ASI ਚਰਨ ਸਿੰਘ ਕਹਿੰਦਾ ਬਈ ਇਕ ਵਾਰ ਮੈਂ ਕਿਸੇ ਤੋਂ 20000 ਹਜਾਰ ਰਿਸ਼ਵਤ ਲਈ ਤੇ ਘਰੇ ਗਿਆ ਮੁੰਡੇ ਨੇ ਕਿਹਾ ਬੀ ਡੈਡੀ ਮੈਨੂੰ ਇੰਨਾ ਪੈਸਿਆਂ ਦਾ ਮੋਬਾਇਲ ਲੈਂਦੋ!ਮੈਂ ਕੁਝ ਪੈਸੇ ਕੋਲੋਂ ਪਾ ਫੋਨ ਲੈ ਦਿੱਤਾ ਮੁੰਡੇ ਨੂੰ ! ਦੂਜੇ ਤੀਜੇ ਦਿਨ ਮੁੰਡਾ ਫੇਰ ਮੋਟਰ ਸਾਈਕਲ ਲੈਣ ਦੀ ਜਿੰਦ ਕਰਨ ਲੱਗਾ,!ਮੈਂ ਗੁੱਸੇ ਨਾਲ ਕਿਹਾ ਬੀ ਹਾਲੇ ਪਰਸੋ ਕੰਜਰਾ ਤੈਨੂੰ ਫੋਨ ਲੈਕੇ ਦਿੱਤਾ!ਹਾਲੇ ਗੱਲ ਮੇਰੇ ਮੂੰਹੋ ਹੀ ਨਿਕਲੀ ਕਿ ਮੁੰਡੇ ਨੇ ਫੋਨ ਵਗਾਅ ਕੇ ਕੰਧ ਨਾਲ ਮਾਰਿਆ ਕਹਿੰਦਾ ਡੈਡੀ ਤੁਸੀ ਮੈਨੂੰ ਮੇਹਣੇ ਮਾਰਦੇ ਓ ਚੱਟਣਾ ਮੈਂ ਤਾਡਾ ਫੋਨ!20000 ਰੁਪਈਆ ਮਿੰਟ ਚ ਮਿੱਟੀ ਹੋ ਗਿਆ! ਰਿਸ਼ਵਤ ਦੇ ਪੈਸਿਆਂ ਦੀ ਗੱਲ ਤੀਜੇ ਦਿਨ ਖ਼ਤਮ ਹੋ ਗਈ!ਓ ਦਿਨ ਗਿਆ ਮੈਂ ਨਹੀਂ ਕਦੇ ਰਿਸ਼ਵਤ ਲਈ ਰੱਬ ਦਾ ਸੱਚਾ ਭਗਤ ਆ!ਸੌ ਲੱਗੇ ਕਦੇ ਕੋਈ ਮਾੜਾ ਕੰਮ ਨਹੀਂ ਕੀਤਾ !ASI ਦੀ ਗੱਲ ਸੁਣਨ ਤੋਂ ਬਾਅਦ ਮੁਨਸ਼ੀ ਕਹਿੰਦਾ ਰਿਸ਼ਵਤ ਦੀ ਗੱਲ ਸੁਣ ਲੋ, ਮੇਰੇ ਨਾਨਕੇ ਇਕ ਬੰਦਾ ਸੀ ਬਘੇਲ ਸਿੰਘ ਓਹਦੀ ਆਵਦੇ ਗਵਾਂਢੀ ਨਾਲ ਮਾੜੀ ਮੋਟੀ ਤੂੰ ਤੂੰ ਮੈਂ ਮੈਂ ਹੋਈ, ਗਵਾਂਢੀ ਥਾਣੇ ਚਲਾ ਗਿਆ, ਅੱਗੋਂ ਸੀ ਆਪਣੇ ਮਹਿਕਮੇ ਦਾ ਕੋਈ ਮੁਲਾਜਮ ਓਹ ਕਹਿੰਦਾ ਬੀ ਤੂੰ ਮੇਰੇ ਨਾਲ ਗੱਲ ਕਰ ਬਘੇਲੇ ਦਾ ਪੱਕਾ ਹੱਲ ਕਰ ਦਿੰਨਾ! ਜਨਾਬ ਜੀ ਓਹਨੇ ਰਿਸ਼ਵਤ ਲੈ ਬਘੇਲ ਤੇ ਸਮੈਕ ਪਾ ਝੂਠਾ ਪਰਚਾ ਕਰਤਾ! ਜਦ ਕਿ ਬਘੇਲਾ ਰੱਬ ਦਾ ਬੰਦਾ ਸੀ ਜਿੰਨੇ ਅੱਜ ਤੱਕ ਸ਼ਰਾਬ ਨੂੰ ਵੀ ਮੂੰਹ ਤੱਕ ਨਹੀਂ ਸੀ ਲਾਇਆ! ਸਮੈਕ ਤਾ ਓਹਨੇ ਵੇਖੀ ਤੱਕ ਨਹੀਂ ਸੀ,ਪਰ ਝੂਠਾ ਪਰਚਾ ਹੋ ਗਿਆ ਤੇ ਬਘੇਲ ਨੂੰ ਜੇਲ ਭੇਜ ਦਿੱਤਾ ਗਿਆ! ਘਰ ਧੀ ਦਾ ਵਿਆਹ ਧਰਿਆ ਹੋਇਆ ਸੀ ! ਪਰ ਜਨਾਬ ਪਰਚਾ ਹੋਣ ਨਾਲ ਬਘੇਲ ਦੀ ਧੀ ਦਾ ਰਿਸ਼ਤਾ ਟੁੱਟ ਗਿਆ ਮੁੰਡੇ ਆਲਿਆਂ ਜਵਾਬ ਦੇ ਤਾ ਬਈ ਤੁਸੀ ਤਾ ਸਮੈਕ ਵੇਚਦੇ ਓ! ਮੁਲਾਕਾਤ ਕਰਨ ਗਏ ਆਵਦੇ ਮੁੰਡੇ ਨੂੰ ਬਘੇਲ ਨੇ ਸਮਝਾਇਆ ਤੇ ਓਹਦੇ ਮੁੰਡੇ ਨੇ ਓਸੇ ਸਾਹੇ ਤੇ ਖੜੇ ਪੈਰ ਹੋਰ ਘਰ ਲੱਭ ਭੈਣ ਨੂੰ ਬੂਹਿਓਂ ਤੋਰਿਆ! ਪਰ ਨਿਆਂਨ ਮੁੰਡਾ ਉੱਪਰੋਂ ਕਾਅਲੀ ਵਿਚ ਰਿਸ਼ਤੇਦਾਰ ਦਾਜ ਦੇ ਲੋਭੀ ਲੱਭ ਬੈਠਾ ਜਿਹੜੇ ਨਿੱਤ ਕੁੜੀ ਨੂੰ ਹੋਰ ਦਾਜ ਲਿਆਉਣ ਲਈ ਤੰਗ ਕਰਦੇ! ਭੈਣ ਪਹਿਲਾ ਹੀ ਕੋਰਟ ਕਚਹਿਰੀਆਂ ਚ ਰੁਲਦੇ ਆਪਣੇ ਭਰਾ ਨੂੰ ਕੁਝ ਨਾ ਦਸਦੀ, ਸਿਰ ਤੇ ਮਾਂ ਹੁੰਦੀ ਤਾ ਹੋਰ ਗੱਲ ਸੀ, ਧੀਆਂ ਮਾਵਾਂ ਨਾਲ ਸੌ ਦੁੱਖ ਫੋਲਦੀਆਂ, ਅੰਤ ਓਹਨੇ ਫਾਹਾ ਲੈ ਲਿਆ ਜੀ !, ਬਘੇਲ ਸਿੰਘ ਨੂੰ 8 ਸਾਲ ਦੀ ਕੈਦ ਹੋ ਗਈ! ਜੇਲ ਵਿਚ ਓਹਨੂੰ ਹਾਰਟ ਅਟੈਕ ਹੋ ਗਿਆ ਤੇ ਪਾਸਾ ਮਾਰਿਆ ਗਿਆ! ਕੱਲਾ ਮੁੰਡਾ ਆਵਦੇ ਬਾਪੂ ਤੇ ਭੈਣ ਬਾਰੇ ਸੋਚਦਾ ਸੋਚਦਾ ਓ ਪਾਗਲ ਹੋ ਗਿਆ, ਸਾਡੇ ਇਕ ਮੁਲਾਜਮ ਦੀ ਗਲਤੀ ਕਰਕੇ, ਜਨਾਬ ਤੁਸੀ ਸਚੀ ਰੱਬ ਦੇ ਸੱਚੇ ਭਗਤ ਓ ਜਿਹੜੇ ਰਿਸ਼ਵਤ ਨਹੀਂ ਲੈਂਦੇ, ASI ਚਰਨ ਸਿੰਘ ਨੇ ਪੁੱਛਿਆ ਏਹ ਗੱਲ ਕਿਥੋਂ ਦੀ ਏ, ਮੁਨਸ਼ੀ ”ਜਨਾਬ ਅੰਮ੍ਰਿਤਸਰ ਦੇ ਲੋਪੋਕੇ ਥਾਣੇ ਦੀ ਆ ਜੀ 2011 ਦੀ ਗੱਲ ਆ ਜੀ ”
ASI ਚਰਨ ਸਿੰਘ ”ਫੇਰ ਮੈਂ ਰੱਬ ਦਾ ਸੱਚਾ ਭਗਤ ਕਿਵੇਂ ਹੋਇਆ ਓਹ ਝੂਠਾ ਪਰਚਾ ਮੈਂ ਈ ਕੀਤਾ ਸੀ ਤੇ ਓਸੇ 20000 ਹਜਾਰ ਦਾ ਓਹ ਫੋਨ ਸੀ ਜਿਹੜਾ ਤੀਜੇ ਦਿਨ ਮਿੱਟੀ ਹੋ ਗਿਆ! ਤੇ ਫੋਨ ਟੁਟਿਆ ਤਾ ਮੈਂ ਸਮਝਿਆ ਬੀ ਗੱਲ ਮੁੱਕ ਗਈ !ਮੈ ਤਾ ਸੋਚਿਆ ਸੀ ਕਿ ਮੇਰੀ ਰਿਸ਼ਵਤ ਦਾ ਕਿੱਸਾ ਤੀਜੇ ਦਿਨ ਈ ਖ਼ਤਮ ਹੋ ਗਿਆ ਸੀ,
ਮੁਨਸ਼ੀ ”ਨਹੀਂ ਜਨਾਬ ਓ ਤਾ ਦੋ ਪੀੜੀਆਂ ਖਾ ਗਿਆ !
ਸੋਚੋ ਸਮਝੋ

...
...

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ (ਸੱਤ ਅਤੇ ਨੌਂ ਸਾਲ ) ਬਾਰੇ ਸਾਨੂੰ ਬੱਸ ਪੁਆਇੰਟ ਤੋਂ ਪੁਆਇੰਟ ਹੀ ਪਤਾ ਹੈ ਕੇ ਓਹਨਾ ਨੂੰ ਨੀਹਾਂ ਵਿਚ ਚਿਣ ਦਿੱਤਾ ਗਿਆ ਪਰ ਕੀ ਕਿਸੇ ਨੂੰ ਪਤਾ ਹੈ ਹੈ ਕੇ ਓਸ ਤੋਂ ਪਹਿਲਾਂ ਓਹਨਾ ਨਾਲ ਕੀ ਬੀਤੀ ਓਹਨਾ ਨੂ ਡਰਾਉਣ ਲਈ ਤੇ ਇਸਲਾਮ ਕਬੂਲ ਕਰਨ ਲਈ ਕਿੰਨੇ ਤਸੀਹੇ ਦਿੱਤੇ ਗਏ….ਓਹਨਾ ਨਾਲ ਸ਼ਹਾਦਤ ਤੋਂ ਪਹਿਲਾਂ ਕੀ ਕੀ ਵਾਪਰਿਆ ….?

1) ਮਾਤਾ ਗੁਜਰੀ ਜੀ ਦੇ ਨਾਲ ਵਿਛੜੇ ਸਿੱਖ ਭਾਈ ਦੋਨਾ ਸਿੰਘ ਹੰਡੂਰੀਆ ਦੀ ਬ੍ਰਿਜ ਭਾਸ਼ਾ ਵਿਚ ਲਿਖੀ ਕਿਤਾਬ “ਕਥਾ ਗੂਰੂ ਸੁਤਨ ਜੀ ਕੀ” ਅਨੁਸਾਰ ਛੋਟੇ ਸਾਹਿਜਾਦਿਆਂ ਨੂੰ ਹੱਥ ਘੜੀਆਂ ਲਗਾ ਕੇ ਤੋਰ ਕੇ ਮੋਰਿੰਡੇ ਲਿਆਂਦਾ ਗਿਆ।
2) 9 ਪੋਹ ਦੀ ਰਾਤ ਨੂੰ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਮੋਰਿੰਡਾ ਵਿਖੇ ਕਾਲ ਕੋਠੜੀ ਚ ਭੁੱਖੇ ਰੱਖਿਆ ਗਿਆ ਅਤੇ ਕੋਈ ਵੀ ਕੱਪੜਾ ਨਹੀਂ ਦਿੱਤਾ ਗਿਆ ਠੰਡ ਵਿੱਚ ਸਾਰੀ ਰਾਤ ਓਸ ਕਾਲ ਕੋਠੜੀ ਵਿੱਚ ਕੱਟੀ ਠੰਡੀ ਜ਼ਮੀਨ ਉੱਪਰ
3) 10 ਪੋਹ ਨੂੰ ਸਰਹੰਦ ਲਿਆਂਦਾ ਗਿਆ ਜਿਥੇ ਵਜੀਰ ਖਾਨ ਗੁਰੂ ਜੀ ਨੂੰ ਏਨੇ ਲੰਬਾ ਸਮਾਂ ਘੇਰਾ ਪਾ ਕੇ ਵੀ ਨਾ ਫੜ ਸਕਣ ਕਾਰਨ ਮਾਯੂਸ ਪਰਤਿਆ ਸੀ ਤੇ ਜਦੋਂ ਓਸ ਨੂੰ ਮਾਤਾ ਜੀ ਅਤੇ ਛੋਟੇ ਸਾਹਿਜਾਦਿਆਂ ਦੀ ਗਿਰਫਤਾਰੀ ਬਾਰੇ ਪਤਾ ਲੱਗਾ ਓਸ ਨੇ ਸੋਚਿਆ ਕਿ ਮਾਂ ਤੇ ਪੁੱਤਰਾ ਦਾ ਮੋਹ ਓਸ ਨੂੰ ਮੇਰੇ ਕੋਲ ਖਿੱਚ ਲਿਆਵੇਗਾ ਤੇ ਮੇਰੇ ਅੱਗੇ ਝੁਕਣ ਲਈ ਮਜਬੂਰ ਹੋ ਜਾਵੇਗਾ
4) ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ .. ਓਸ ਸਮੇਂ ਠੰਡੇ ਬੁਰਜ ਦੇ ਥੱਲਿਓ ਪਾਣੀ ਵਗਦਾ ਸੀ ਜਿਸ ਨਾਲ ਹਵਾ ਟਕਰਾਅ ਕੇ ਉੱਪਰ ਵੱਲ ਆਉਂਦੀ ਸੀ ਤਾਂ ਅੱਤ ਦੀ ਗਰਮੀ ਵਿਚ ਵੀ ਕੰਬਣੀ ਛੇੜ ਦਿੰਦੀ ਸੀ ਅੱਤ ਦੀ ਸਰਦੀ ਵਿੱਚ ਕੀ ਹਾਲ ਹੁੰਦਾ ਹੋਵੇਗਾ ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ (ਇਹ ਬੁਰਜ ਹੁਣ ਢਾਹ ਕੇ ਨਵਾਂ ਬਣਾ ਦਿੱਤਾ ਗਿਆ ਹੈ ਪੰਥ ਦੋਖੀਆਂ ਵਲੋਂ)
5) ਮਾਤਾ ਜੀ ਤੇ ਬੱਚੇ ਠੰਡੇ ਫਰਸ਼ ਉੱਪਰ ਬੈਠ ਗਏ ਤੇ ਮਾਤਾ ਜੀ ਕੋਲ ਸਿਰਫ ਬੱਚਿਆ ਦੇ ਥੋਡੇ ਜਿਹੇ ਕੱਪੜੇ ਸਨ । ਓਸ ਰਾਤ ਵੀ ਓਹਨਾ ਨੂੰ ਖਾਣ ਲਈ ਕੁਝ ਨਾ ਦਿੱਤਾ ਗਿਆ।
6) ਦੋ ਦਿਨਾਂ ਬਾਅਦ ਓਹਨਾ ਨੂੰ ਕਚਿਹਰੀ ਵਿਚ ਪੇਸ਼ ਕੀਤਾ ਗਿਆ । ਡਾਕਟਰ ਗੰਡਾ ਸਿੰਘ ਜੀ ਅਨੁਸਾਰ ਸਾਹਿਬਜ਼ਾਦਿਆਂ ਦੀਆਂ ਨੱਕ ਦੀਆਂ ਟੋਡਰੀਆ ਲਾਲ ਹੋ ਗਈਆਂ ਸਨ ਬੁੱਲ ਨੀਲੇ ਤੇ ਹੱਥ ਠੰਡ ਨਾਲ ਬੇਹਾਲ ਹੋਏ ਪਏ ਸਨ
7) ਸਾਹਿਬਜ਼ਾਦੇ ਜਦੋਂ ਨਾ ਮੰਨੇ ਤਾਂ ਇਹਨਾ ਨੂੰ ਤਸੀਹੇ ਦਿੱਤੇ ਗਏ
੧) ਇੱਕ ਖਮਚੀ ( ਤੂਤ ਦੀ ਪਤਲੀ ਛਟੀ ) ਲੈ ਕੇ ਸਾਹਿਬਜ਼ਾਿਆਂ ਨੂੰ ਕੁੱਟਿਆ ਗਿਆ ਤਾਂ ਜੋ ਸੱਟ ਲੱਗਣ ਤੇ ਡਰ ਕੇ ਇਸਲਾਮ ਕਬੂਲ ਲੈਣਗੇ। ਇਸ ਨਾਲ ਓਹਨਾ ਦਾ ਮਾਸ ਉੱਭਰ ਗਿਆ ਤੇ ਕੋਮਲ ਸ਼ਰੀਰ ਉੱਪਰ ਨਿਸ਼ਾਨ ਪੈ ਗਏ । ਇਸ ਸਜਾ ਤੋਂ ਬਾਅਦ ਓਹਨਾ ਨੂੰ ਵਾਪਿਸ ਮਾਤਾ ਜੀ ਕੋਲ ਭੇਜ ਦਿੱਤਾ ਗਿਆ।
੨) ਅਗਲੇ ਦਿਨ ਦੋਨਾ ਸਾਹਿਬਜਾਦਿਆਂ ਨੂੰ ਪਿੱਪਲ ਨਾਲ ਬੰਨ ਕੇ ਗੁਲੇਲੇ ਮਾਰੇ ਗਏ ( ਵਿਚੋਂ ਕਥਾ ਗੂਰੂ ਸੂਤਨ ਜੀ ਕੀ )
੩) ਸਾਹਿਬਜਾਦਿਆਂ ਦੀਆ ਉਂਗਲਾ ਵਿਚ ਪੁਲੀਤੇ ਰੱਖ ਕੇ ਅੱਗ ਲਗਾਈ ਗਈ ਕੇ ਚਮੜੀ ਸੜਨ ਨਾਲ ਸਾਹਿਬਜ਼ਾਦੇ ਡੋਲ ਜਾਣ ( ਡਾਕਟਰ ਗੰਡਾ ਸਿੰਘ ਜੀ ਅਨੁਸਾਰ)
੪) ਅਖੀਰ ੧੨ ਪੋਹ ਨੂੰ ਜਦੋਂ ਆਖਰੀ ਕਚਿਹਰੀ ਲੱਗੀ ਜਦੋਂ ਕਾਜ਼ੀ ਨੂੰ ਫਤਵਾ ਦੇਣ ਲਈ ਕਿਹਾ ਤਾਂ ਸਾਹਿਬਜ਼ਾਿਆਂ ਦਾ ਕਸੂਰ ਕੋਈ ਨਾ ਮਿਲਿਆ ਇਸ ਵਕਤ ਇੱਕ ਵਾਰ ਫੇਰ ਸੁੱਚਾ ਨੰਦ ਨੇ ਰੋਲ ਨਿਭਾਇਆ ਤੇ ਸਾਹਿਬਜਾਦਿਆਂ ਨੂੰ ਕਿਹਾ ਕਿ ਜੇਕਰ ਤੁਹਾਨੂੰ ਛੱਡ ਦਿੱਤਾ ਜਾਏ ਤਾਂ ਤੁਸੀ ਕੀ ਕਰੋਗੇ ਤਾਂ ਸਾਹਿਬਜ਼ਾਦਿਆਂ ਨੇ ਕਿਹਾ ਕਿ ਪਿਤਾ ਗੁਰੂ ਗੋਬਿੰਦ ਸਿੰਘ ਕੋਲ ਜਾਵਾਂਗੇ ਤੇ ਸਿੰਘ ਇਕੱਠੇ ਕਰਾਂਗੇ ਤੇ ਏਸ ਸੂਬਾ ਸਰਹਿੰਦ ਦਾ ਸਿਰ ਲਵਾਂਗੇ
ਸੁੱਚਾ ਨੰਦ ਨੇ ਕਿਹਾ ਹੈ ਫੇਰ ਫੜੇ ਗਏ ਫਿਰ ਕੀ ਕਰੋਂਗੇ? ਓਹਨਾ ਫੇਰ ਕਿਹਾ ਏਸ ਸੂਬੇ ਦਾ ਸਿਰ ਲਹਾਂਗੇ ? ਸੁੱਚਾ ਨੰਦ ਨੇ ਕਿਹਾ ਜੇ ਫੇਰ ਫੜੇ ਗਏ ??
ਤਾਂ ਅਖੀਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੇ ਕਿਹਾ ਕਿ ਐ ਸੁੱਚਾ ਨੰਦ ਜਿਨਾ ਚਿਰ ਇਸ ਰਾਜ ਦੀ ਜੜ੍ਹ ਨਹੀਂ ਪੱਟੀ ਜਾਂਦੀ ਤੇ ਅਸੀਂ ਸਹੀਦ ਨਹੀਂ ਹੋ ਜਾਂਦੇ ਅਸੀ ਲੜਦੇ ਰਹਾਂਗੇ ਚਾਰੇ ਪਾਸਿਓਂ ਆਵਾਜ਼ ਆਈ ” ਬਾਗੀ ….ਬਾਗੀ…. ਹਕੂਮੱਤ ਦੇ ਬਾਗੀ “…. ਕਾਜ਼ੀ ਨੇ ਕਿਹਾ ਕਿ ਇਹਨਾ ਹਕੂਮੱਤ ਦੇ ਬਾਗੀਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਏ…….…
ਫੈਂਸਲਾ ਸੁਣਾ ਦਿੱਤਾ ਗਿਆ ਤੇ ਮਾਤਾ ਜੀ ਨੂੰ ਜਾ ਸਾਰੀ ਗੱਲ ਦੱਸੀ ਕੇ ਕੱਲ ਸਾਨੂੰ ਨੀਹਾਂ ਵਿੱਚ ਚਣਵਾ ਦਿੱਤਾ ਜਾਵੇਗਾ ਮਾਤਾ ਜੀ ਨੇ ਆਪਣੀ ਸਾਰੀ ਉਮਰ ਦੀ ਸੇਵਾ ਭਾਵਨਾ ਤੇ ਰੱਬੀ ਕਮਾਈ ਓਸ ਰਾਤ ਆਪਣੇ ਪੋਤਿਆਂ ਤੇ ਲਾ ਦਿੱਤੀ ….
ਇਤਿਹਾਸ ਦਸਦਾ ਹੈ ਕੇ ਸ਼ਹਾਦਤ ਤੇ ਜਾਣ ਤੋਂ ਪਹਿਲਾਂ ਮਾਤਾ ਜੀ ਨੇ ਗੱਠੜੀ ਵਿਚੋਂ ਨੀਲੇ ਚੋਲੇ ਛੋਟੇ ਸਾਹਬਜ਼ਾਦਿਆਂ ਦੇ ਪਾਏ ਦਸਤਾਰਾਂ ਸਜਾਈਆਂ ਅਤੇ ਦੋਹਾਂ ਦਾ ਮੱਥਾ ਚੁੰਮ ਕੇ ਵਿਦਾ ਕੀਤਾ

ਸੋਹਣ ਸਿੰਘ ਸੀਤਲ ਅਨੁਸਾਰ ਛੋਟੇ ਸਾਹਿਬਜ਼ਾਦੇ ਬਾਬਾ ਫ਼ਤਿਹ ਸਿੰਘ ਥੋਡਾ ਅੱਗੇ ਜਾ ਕੇ ਪਿੱਛੇ ਮਾਤਾ ਜੀ ਵੱਲ ਵੇਖਦੇ ਹਨ ਤੇ ਕਹਿੰਦੇ ਹਨ ਕਿ ਦਾਦੀ ਜੀ ਮਾਤਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਤੂੰ ਸੀ ਸਾਨੂੰ ਕਦੇ ਇਕੱਲਿਆਂ ਨਹੀਂ ਛੱਡਿਆ ਹੁਣ ਵੀ ਸਾਡੇ ਪਿੱਛੇ ਪਿੱਛੇ ਅਾ ਜਾਣਾ

ਦੋਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ ਕੰਧ ਗਿਰ ਗਈ ਤੇ ਬੇਹੋਸ਼ ਹੋਣ ਤੇ ਹੋਸ਼ ਵਿੱਚ ਆਉਣ ਤੇ ਖ਼ੰਜਰ ਤਿੱਖੇ ਕਰ ਰਹੇ ਜ਼ਲਾਦਾਂ ਨੇ ਦੁਬਾਰਾ ਫੇਰ ਪੁੱਛਿਆ ਗਿਆ ਕਿ ਇਸਲਾਮ ਕਬੂਲ ਕਰੋ ਅਜੇ ਵੀ ਮੌਕਾ ਹੈ ਓਸ ਵਕਤ ਆਵਾਜ਼ ਆਈ ਕਿ

” ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ
ਡਰਤਾ ਨਹੀਂ ਹੈ ਅਕਾਲ ਕਿਸੀ ਸਹਿਨਸ਼ਾਹ ਕੀ ਸ਼ਾਨ ਸੇ
ਉਪਦੇਸ਼ ਅਪਣਾ ਸੁਣ ਲਓ ਜ਼ਰਾ ਦਿਲ ਕੇ ਕਾਨ ਸੇ
ਕਹਿ ਰਹੇ ਹੈ ਹੁਮ ਤੁਮ੍ਹੇ ਖੁਦਾ ਕੀ ਜ਼ੁਬਾਨ ਸੇ”

ਦੋਹਾਂ ਸਾਹਿਜ਼ਾਦਿਆਂ ਨੂੰ ਸ਼ਾਸਨ ਬੇਗ ਤੇ ਵਾਸ਼ਨਾ ਬੇਗ ਜਲਾਦ ਨੇ ਆਪਣੇ ਗੋਡਿਆਂ ਦੇ ਥੱਲੇ ਲਿਆ ।ਪੌਣੇ ਗਿਆਰਾਂ ਤੋ ਸਾਡੇ ਗਿਆਰਾਂ (10:45 ਤੋਂ 11:30) ਦੇ ਸਮੇਂ ਵਿੱਚ ਸਾਹ ਦੀ ਨਲੀ ਕੱਟ ਕੇ ਸਹੀਦ ਕੀਤਾ ਗਿਆ ।

ਇਤਿਹਾਸਕ ਗ੍ਰੰਥ ਬੰਸਾਵਲੀ ਨਾਮੇ ਵਿਚ ਲਿਖਿਆ ਹੈ ਕੇ
ਬਾਬਾ ਜ਼ੋਰਾਵਰ ਸਿੰਘ ਦੋ ਤੋਂ ਢਾਈ ਮਿੰਟ ਵਿੱਚ ਸਹੀਦ ਹੋ ਗਏ ਤੇ ਬਾਬਾ ਫਤਹਿ ਸਿੰਘ ਲਗਭਗ ਅੱਧੀ ਘੜੀ ( ਬਾਰਾ ਮਿੰਟ) ਚਰਨ ਮਾਰਦੇ ਰਹੇ ਤੇ ਖੂਨ ਨਿਕਲਦਾ ਰਿਹਾ ਤੇ ਹੌਲੀ ਹੌਲੀ ਚਰਨ ਹਿਲਣੇ ਬੰਦ ਹੋ ਗਏ……..

🙁 ਸ਼ਹੀਦੀ ਦਿਨ ਚੱਲ ਪਏ ਨੇ
Share ਜਰੂਰ ਕਰਿਓ ਹੋਰ ਕੋਈ ਪੋਸਟ ਭਾਵੇਂ ਨਾ ਕਰਿਓ
ਪਰ ਆਹ ਜਰੂਰ ਕਰਿਓ 🙏🙏🙏🙏

...
...

ਹਿੰਦੂ ਨਾ ਮੁਸਲਿਮ ਪੂਰਬ ਨਾ ਪੱਛਮ ਕੰਮ ਹੈ ਆਪਣਾ ਹੱਸਣਾ ਹਸਉਣਾ

...
...
...
...

ਅਸੀਂ ਸਬ ਕੁੱਝ ਹਾਰੀ ਬੈਠੇ ਉਹਨੂੰ ਸਬ ਕੁੱਝ ਮਨਕੇ ♥️

...
...

The legend of omolaja

...
...

Love

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)