ਲੰਗਰ
ਥਾਂ ਥਾਂ ਜਿਹੜੇ ਲੰਗਰ ਚੱਲਦੇ,
ਹੈ ਦਾਤੇ ਦਾ ਉਪਕਾਰ।
ਕਈ ਖਾ ਤੰਦਰੁਸਤ ਰਹਿੰਦੇ,
ਕਈ ਹੋ ਜਾਂਦੇ ਬਿਮਾਰ।
ਲੰਗਰ ਵਿਚ ਕਈ ਸੇਵਾ ਕਰਦੇ,
ਭੁੱਲ ਜਾਂਦੇ ਮਰਿਆਦਾਂ ਨੂੰ।
ਧੱਕੇ ਮਾਰ ਕਈਆਂ ਨੂੰ ਕੱਢਦੇ,
ਸੁਣਦੇ ਨਾ ਫਰਿਆਦਾਂ ਨੂੰ।
ਸੇਵਾ ਦਾ ਕਰ ਕਈ ਦਿਖਾਵਾ,
ਗਰਜ਼ ਪੂਰੀ ਨੇ ਕਰਦੇ।
ਲੰਗਰ ਦੇ ਵਿਚ ਘਪਲੇ ਕਰਦੇ,
ਪਾਉਂਦੇ ਰਹਿੰਦੇ ਪਰਦੇ।
ਲੰਗਰ ਛੱਕ ਕੇ ਆ ਜਾਂਦੇ,
ਨਾ ਸੇਵਾ ਸਿਮਰਨ ਕਰਦੇ।
ਗੁਰੂ ਘਰੋਂ ਅਸੀਂ ਖਾਂਦੇ ਕਹਿੰਦੇ,
/>
ਨਹੀਂ ਕਿਸੇ ਤੋਂ ਡਰਦੇ।
ਲੰਗਰ ਛੱਕ ਕੇ ਭਰਦੇ ਕਈ,
ਚਾਹੇ ਛੋਟੇ ਵੱਡੇ ਥੈਲੇ ਨੇ।
ਹੁੰਦੇ ਸਾਫ਼ ਦਿਲ ਕਈਆਂ ਦੇ,
ਕੱਪੜੇ ਚਾਹੇ ਮੈਲੇ ਨੇ।
✍️
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
Access our app on your mobile device for a better experience!
Related Posts
ਆਵੇ ਸਮਝ ਨਾ ਸਮਿਆ ਖੇਡ ਤੇਰੀ, ਰੁਕਿਆ ਕਦੇ ਨਾ ਜਦੋਂ ਦਾ ਦੌੜਿਆ ਵੇ। ਡਾਢੀ ਤਾਂਘ ਹੈ ਖਾਸ ਪ੍ਰੇਮ ਵਾਲੀ, ਡਾਢਾ ਡਾਢੇ ਨੇ ਜਾਂ ਫਿਰ ਕੌੜਿਆ ਵੇ। ਅਟਕੇਂ ਜ਼ਰਾ ਨਾ ਕਿਸੇ ਵੀ ਖੁਸ਼ੀ ਮੌਕੇ, ਲੰਘ ਜਾਂਵਦੈਂ ਝੱਟ ਤੂੰ ਸੌੜਿਆ ਵੇ। ਰਤਾ ਦਬੇਂ ਨਾ ਕਿੱਡਾ ਵੀ ਕਹਿਰ ਹੋ ਜੇ, ਬੇਪਰਵਾਹ ਮਿਜ਼ਾਜ ਦੇ Continue Reading »
ਮੈਂ ਮਜ਼ਦੂਰ ਹਾਂ, ਦੱਬਿਆ ਹੋਇਆ, ਕੁਚਲਿਆ ਹੋਇਆ, ਲਤਾੜਿਆ ਹੋਇਆ , ਜਿਸ ਨੂੰ ਆਪਣੇ ਬਾਰੇ ਸੋਚਣ ਦੀ ਕੋਈ ਆਜ਼ਾਦੀ ਨਹੀਂ । ਕਿਉਂਕਿ ਮੈਂ ਮਜ਼ਦੂਰ ਹਾਂ। ਮੇਰੇ ਘਰ ਖੁਸ਼ੀਆਂ ਨਹੀਂ ਆਉਂਦੀਆਂ, ਮੇਰੇ ਘਰ ਦੁੱਖ ਤਕਲੀਫਾਂ ਜਨਮ ਲੈਂਦੀਆਂ ਨੇ, ਸਾਥੋਂ ਤਾਂ ਸਾਡੇ ਚਾਵਾਂ ਨੇ ਵੀ ਮੁੱਖ ਮੋੜ ਕੇ ਰੱਖਿਆ ਏ, ਉਹ ਵੀ ਸਾਥੋਂ Continue Reading »
ਕੋਠੇ ਚੜ੍ਹ ਕੇ ਪਤੰਗ ਚੜ੍ਹਾਉਂਦੇ ਨੇ। ਡਿੱਗ ਕੇ ਲੱਤ ਬਾਂਹ ਤੁੜਵਾਉਂਦੇ ਨੇ। ਇਹ ਫਿਰ ਵੀ ਬਾਜ਼ ਨਾ ਆਉਂਦੇ ਨੇ, ਪਤੰਗ ਦੀ ਹੈ ਖੇਡ ਨਿਆਰੀ। ਪਤੰਗ ਚੜ੍ਹਾ ਉੱਚੀ ਆਸਮਾਨ ਤੇ, ਫਿਰ ਨੇ ਵੰਗਾਰਦੇ। ਸਰਾ ਦਿੰਦੇ ਪੇਚਾ ਪਾ, ਫਿਰ ਖਿੱਚਾਂ ਮਾਰਦੇ। ਡੋਰ ਨੂੰ ਸਮਝਣ ਆਰੀ। ਚਿੜ ਅਜਿਹੇ ਕਰਦੇ ਕਾਰੇ। ਫਿਰ ਦਿਨੇ ਦਿਖਾਂਦੇ Continue Reading »
ਛੋਟੀ ਜਿਹੀ ਗੱਲ ਯਾਰੋ , ਮੈਂ ਦਿਲ ਨੂੰ ਲਾ ਬੈਠਾ। ਛੱਡ ਕੇ ਕੰਮ ਸਾਰੇ ਯਾਰੋ, ਦਿਨ ਸਾਰਾ ਗਵਾ ਬੈਠਾ। ਗਾਉਂਦਾ ਰਿਹਾ ਗੀਤ ਗ਼ਮਾਂ ਦੇ, ਕੁਝ ਪਲ ਹੰਝੂ ਵਹਾ ਬੈਠਾ। ਖ਼ੁਸੀ ਪਾ ਕੇ ਯਾਰ ਦੀ ਝੋਲੀ, “ਸੰਗ਼ਰੂਰਵੀ”ਗ਼ਮ ਨੂੰ ਗਲੇ ਲਗਾ ਬੈਠਾ। ਹੋ ਕੇ ਸਵਾਰ ਚੱਲਿਆ ਯਾਰੋ,ਮੌਤ ਦੀ ਘੋੜੀ। ਗ਼ਮ ਹੰਢਾਏ ਜ਼ਿਆਦਾ Continue Reading »
ਦੇਰ ਤਾਂ, ਹਾਲੇ ਕੋਈ, ਹੋਈ ਨਹੀਂ। ਪਰ ਕਿਉਂ ਮਿਲਿਆ,ਕੋਈ ਨਹੀਂ। ਮੈਂ ਜਾਗਿਆ,ਕਿਸਮਤ ਸੋਈ ਨਹੀਂ। ਕੀ ਹੋਇਆ,ਜੇ ਮਿਲੀ ਢੋਈ ਨਹੀਂ। ਬੱਸ ਹੁਣ, ਦੇਖਦੇ ਰਹਿੰਦੇ ਹਾਂ, ਸਮੇਂ ਤੇ ਹਾਲਾਤ ਨੂੰ,ਖਾਮੋਸ਼ ਹੋ ਕੇ। ਪੈ ਗਈ ਆਦਤ ਮਾੜੀ, ਦੁੱਖ ਸਹਿਣ ਦੀ,ਹੁਣ ਤਾਂ ਰੋ ਕੇ। ਨਾ ਕੁਝ ਮਿਲਣਾ,ਤੈਨੂੰ ਸੌਂ ਕੇ, ਨਾ ਕੁਝ ਮਿਲਣਾ,ਤੈਨੂੰ ਰੋ ਰੋ Continue Reading »
ਹੁਣ ਤਾਂ ਲੱਗਦਾ ਏ ਡਰ, ਕਿਸੇ ਦੇ ਹਾਸੇ ਤੋਂ। ਤਾਂਹੀਂਓ ਤਾਂ ਲੰਘਣਾਂ ਪੈਂਦੈ, ਹੋਕੇ ਇੱਕ ਪਾਸੇ ਤੋਂ। ਪਤਾ ਨਾ ਕਿਹੜੇ ਵੇਲੇ, ਇਲਜ਼ਾਮ ਕੋਈ ਲੱਗਾ ਦੇਵੇ। ਹੱਸਦੇ ਵੱਸਦੇ ਸੰਗਰੂਰਵੀ ਨੂੰ, ਕੋਈ ਖ਼ਤਰੇ ਵਿਚ ਪਾ ਦੇਵੇ। ਬੁਲਾ ਨਾ ਸਕੇ ਉਸਨੂੰ, ਜਿਸਨੂੰ ਚਾਹਿਆ ਸਦਾ ਬੁਲਾਉਣਾ। ਨਾ ਹੋ ਸਕੇ ਉਹ ਸਾਡੇ ਸੰਗਰੂਰਵੀ, ਚਾਹਿਆ ਜਿਸਨੂੰ Continue Reading »
ਤੈਨੂੰ 9 ਮਹੀਨੇ ਮਾਂ ਤੇਰੀ ਨੇ ਕੁੱਖ ਦੇ ਵਿੱਚ ਰੱਖਿਆ ਸੀ ‘ ਤੇ ਤੂੰ ਵਿਆਹ ਕਰਵਾਕੇ 9 ਦਿਨਾਂ ਵਿੱਚ ਮਾਂ ਘਰ ਚੋਂ ਕੱਢ ਦਿੱਤੀ !! ਤੈਨੂੰ ਰੋਦਾਂ ਦੇਖ ਕੇ ਮੈਂ ਪੁੱਤਰਾ ਮੈਂ ਸੀ ਰੋਟੀ ਛੱਡ ਦਿੰਦੀ ‘ ਤੂੰ ਹੁਣ ਘਰਵਾਲੀ ਦੇ ਪਿੱਛੇ ਲੱਗ ‘ ਮਾਂ ਆਪਣੀ ਹੀ ਛੱਡ ਦਿੱਤੀ !! Continue Reading »
ਕਰੋ ਤੋਬਾ ਨਾ ਚੱਲਾਓ ਬੰਬ ਪਟਾਕੇ। ਤੇ ਬਣ ਜਾਓ ਜੀ,ਸਾਰੇ ਸਿਆਣੇ ਕਾਕੇ। ਪ੍ਰਦੂਸ਼ਣ ਫੈਲੇ ਨਾਲੇ, ਬਰਬਾਦੀ ਪੈਸੇ ਦੀ, ਕੰਧਾਂ ਹਿਲਾ ਦਿੰਦੀ ਏ, ਜਦੋਂ ਹੋਣ ਧਮਾਕੇ । ਜ਼ਖ਼ਮੀ ਹੁੰਦੇ ਕਈ,ਅਣ ਆਈ ਮੌਤੇ ਮਰਦੇ, ਨਾ ਯਾਦ ਕਰੇ ਕੋਈ, ਬੀਤੇ ਚੰਦਰੇ ਸਾਕੇ। ਪੈਸੇ ਬਰਬਾਦ ਕਰਨ ਵਾਲਿਓ ਲੋਕੋ ਵੇ, ਕੋਈ “ਸੰਗਰੂਰਵੀ”ਵਰਗਿਆ ਵੱਲ ਵੀ ਝਾਕੇ। Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)