ਛੋਟੀ ਜਿਹੀ ਗੱਲ
ਛੋਟੀ ਜਿਹੀ ਗੱਲ ਯਾਰੋ ,
ਮੈਂ ਦਿਲ ਨੂੰ ਲਾ ਬੈਠਾ।
ਛੱਡ ਕੇ ਕੰਮ ਸਾਰੇ ਯਾਰੋ,
ਦਿਨ ਸਾਰਾ ਗਵਾ ਬੈਠਾ।
ਗਾਉਂਦਾ ਰਿਹਾ ਗੀਤ ਗ਼ਮਾਂ ਦੇ,
ਕੁਝ ਪਲ ਹੰਝੂ ਵਹਾ ਬੈਠਾ।
ਖ਼ੁਸੀ ਪਾ ਕੇ ਯਾਰ ਦੀ ਝੋਲੀ,
“ਸੰਗ਼ਰੂਰਵੀ”ਗ਼ਮ ਨੂੰ ਗਲੇ ਲਗਾ ਬੈਠਾ।
ਹੋ ਕੇ ਸਵਾਰ ਚੱਲਿਆ ਯਾਰੋ,ਮੌਤ ਦੀ ਘੋੜੀ।
ਗ਼ਮ ਹੰਢਾਏ ਜ਼ਿਆਦਾ ਯਾਰੋ, ਤੇ ਹੈ ਖੁਸ਼ੀਂ ਥੋੜੀ।
ਯਾਰ ਮੇਰਾ ਹੋਇਆ,ਡੋਲੀ ਚ ਸਵਾਰ ਹੈ।
ਹਿਰਦਾ ਮੇਰਾ ਹੋਇਆ,ਕੱਟ ਕੇ ਲ਼ਗ਼ਾਰ ਹੈ।
ਦੁੱਖੀ ਹਾਂ ਕਿਸ ਲਈ,ਦੱਸਦਾ ਹਾਂ ਯਾਰੋ,
ਜੁਦਾਈ ਦਾ ਸਮਾਂ ਇਹ, ਰਿਹਾ ਮੈਨੂੰ ਮਾਰ ਹੈ।
ਘੋੜੀ ਬਿਠਾਇਆ ਮੌਤ ਦੀ,
ਲਾ ਗ਼ਮ ਦੀ ਪੌੜੀ,
ਹੋ ਕੇ ਸਵਾਰ ਮੈਂ ਚੱਲਿਆ…,,..
ਉਹਦੇ ਪਿਆਰ ਨੇ ਮੈਨੂੰ ਯਾਰੋ, ਸ਼ਾਇਰ ਬਣਾ ਦਿੱਤਾ।
ਬਦਨਾਮੀ ਦੇ ਡਰ...
ਮੈਨੂੰ ਯਾਰੋ,ਕਾਇਰ ਬਣਾ ਦਿੱਤਾ।
ਹੁਣ ਤੱਕ ਜਿਉਂਦਾ ਸੀ ,ਜਿਉਂਦਾ ਗੀਤਾਂ ਸਹਾਰੇ।
ਨਿਰਾਸ਼ਾਂ ਦੇ ਗੀਤ ਗੂੰਜਦੇ, ਸੁਣਾਂ ਖੜ ਗ਼ਮਾਂ ਦੇ ਕਿਨਾਰੇ।
ਗੀਤ ਜਨਮਿਆ ਜਦ ਖੁਸੀਂ ਦਾ,ਤਾਂ ਮਨਾਈ ਲੋਹੜੀ,
ਹੋ ਕੇ ਸਵਾਰ ਮੈਂ ਚੱਲਿਆ…..
ਸ਼ਿਕਾਇਤ ਕਰਾਂ ਕੀ ਹੁਣ ਨਾਲ ਲੋਕਾਈ।
ਜਦ ਕਰ ਗਈ ਖੁਸੀਂ ਮੇਰੇ ਨਾਲ ਬੇਵਫ਼ਾਈ।
ਦੁੱਖਾਂ ਨੇ ਖਾ ਲਿਆ “ਸੰਗਰੂਰਵੀ”ਬਥੇਰਾ,
ਕੌਣ ਕਰੂੰ ਪਿਆਰ,ਜ਼ਦ ਹੋਇਆ ਹੁਣ ਸੁਦਾਈ।
ਕਸਮ ਖਾ ਕੇ ਯਾਰ ਮੇਰੇ ਨੇ ,ਜਦ ਹੈ ਤੋੜੀ,
ਹੋ ਕੇ ਸਵਾਰ ਮੈ ਚੱਲਿਆ……..
@©®✍️ ਸਰਬਜੀਤ ਸੰਗਰੂਰਵੀ
Related Posts
ਕੀਤਾ ਤੂੰ ਸਮਾਜ ਚ, ਮੈਨੂੰ ਕਿਉਂ ਰੁਸਵਾ ਸੋਹਣਿਆਂ। ਤੇਰੇ ਪਿਆਰ ਪਿੱਛੇ, ਦਿੱਤਾ ਸਭ ਕੁਝ ਗਵਾ ਸੋਹਣਿਆਂ। ਕੁਝ ਤਾਂ ਤੂੰ ਦੱਸ ਸੋਹਣਿਆਂ, ਹੋਇਆ ਕੀ ਮੇਰੇ ਤੋਂ ਗੁਨਾਹ ਸੋਹਣਿਆਂ। ਪਿਆਰ ਕਿਸੇ ਨਾਲ ਪਾ, ਸੱਧਰਾਂ ਨੇ ਕੀਤੀਆਂ,ਕਿਉਂ ਸਵਾਹ ਸੋਹਣਿਆਂ। ਹੁਣ ਅੱਖ ਨਾ ਸਕਾਂ ,ਕਿਸੇ ਨਾਲ ਮਿਲਾ ਸੋਹਣਿਆਂ, ਕੀਤਾ ਤੂੰ ਸਮਾਜ…… ਲਵ ਲੈਟਰ ਲਿਖਦਾ Continue Reading »
ਮੇਰੀ ਮਾਂ ਦੇ ਹੱਥ ਦੀ ਰੋਟੀ ਚੰਗੀ, ਹੱਥ ਉਹਤੋਂ ਵੀ ਚੰਗਾ ਏ। ਜਿਹਨਾਂ ਨੇ ਸਿੱਧੇ ਰਾਹ ਤੇ ਪਾਏ, ਮਿਠੀਆਂ ਚਪੇੜਾਂ ਆਲੀਆਂ ਜੰਗਾਂ ਏ। ਜੀਅ ਕਰਦਾ ਸਮਾਂ ਇੱਥੇ ਹੀ ਰੁਕਿਆ ਰਹੇ, ਚਪੇੜਾਂ ਵਿੱਚੋਂ ਵੀ ਚੰਗਆਪਣ ਮਿਲਦਾ ਏ । ਜ਼ੋ ਚਾਅ ਰੇਤੇ ਤੇ ਲਿੱਬੜ ਕੇ ਮਿਲਦਾ ਸੀ, ਹੁਣ ਨਹਾਕੇ ਵੀ ਨਾ ਮਿਲਦਾ Continue Reading »
ਕਰੋ ਤੋਬਾ ਨਾ ਚੱਲਾਓ ਬੰਬ ਪਟਾਕੇ। ਤੇ ਬਣ ਜਾਓ ਜੀ,ਸਾਰੇ ਸਿਆਣੇ ਕਾਕੇ। ਪ੍ਰਦੂਸ਼ਣ ਫੈਲੇ ਨਾਲੇ, ਬਰਬਾਦੀ ਪੈਸੇ ਦੀ, ਕੰਧਾਂ ਹਿਲਾ ਦਿੰਦੀ ਏ, ਜਦੋਂ ਹੋਣ ਧਮਾਕੇ । ਜ਼ਖ਼ਮੀ ਹੁੰਦੇ ਕਈ,ਅਣ ਆਈ ਮੌਤੇ ਮਰਦੇ, ਨਾ ਯਾਦ ਕਰੇ ਕੋਈ, ਬੀਤੇ ਚੰਦਰੇ ਸਾਕੇ। ਪੈਸੇ ਬਰਬਾਦ ਕਰਨ ਵਾਲਿਓ ਲੋਕੋ ਵੇ, ਕੋਈ “ਸੰਗਰੂਰਵੀ”ਵਰਗਿਆ ਵੱਲ ਵੀ ਝਾਕੇ। Continue Reading »
ਬੇਸ਼ੱਕ ਦਿੱਸੇ ਤੂੰ, ਜਿਉਂਦਾ ਜਾਗਦਾ। ਮਾਣੇਂ ਮਿਹਨਤ ਜਾਂ, ਵੇਲਾ ਸੁਭਾਗਦਾ। ਦੇ ਮੌਕਾ ਮਾਣਨ ਦਾ, ਖ਼ੁਦ ਵੀ ਤੂੰ ਮਾਣ। ਨਾ ਉਮਰ ਗੁਜ਼ਾਰ, ਵਿੱਚ ਪਹਿਨਣ,ਖਾਣ। ਹੋ ਸ਼ੁਕਰਗੁਜ਼ਾਰ ਸਦਾ, ਜਿਸ ਬਖਸ਼ਿਆ ਤਾਣ। ਕੋਸ਼ਿਸ਼ ਕਰ ਚੱਲਣ, ਬਚਣ,ਕਿਸੇ ਦੇ ਪ੍ਰਾਣ। ਸੰਸਾਰਕ ਵਸਤਾਂ ਨਾ, ਕਦੇ ਸੰਗ ਤੇਰੇ ਜਾਣ। ਮਿਲੇ ਗਿਆਨ ਸੱਚਾ, ਵਿਚ ਸਤਸੰਗ ਆਣ। @©®✍️ ਸਰਬਜੀਤ Continue Reading »
ਪਾਣੀ ਨਹਿਰਾਂ ਚ ਘੱਟਿਆ ਏ, ਇੱਕ ਤੇਰਾ ਹੀ ਨਾਮ ਨੈਣ ਜੋਤੀਏ, ਜ਼ਿੰਦਗੀ ਸਾਰੀ ਰੱਟਿਆ ਏ। ਪਾਣੀ ਨਹਿਰਾਂ ਚ ਘੱਟਿਆ ਏ, ਕਦੇ ਫ਼ਿਕਰਾਂ,ਕਦੇ ਯਾਦਾਂ ਤੇਰੀਆਂ, ਰੱਜ ਰੱਜ ਦਿਮਾਗ਼ ਚੱਟਿਆ ਏ। ਪਾਣੀ ਨਹਿਰਾਂ ਚ ਘੱਟਿਆ ਏ, ਕੀ ਗੱਲ ਹੋਈ ਨੈਣ ਜੋਤੀਏ, ਕਿਹੜੀ ਗੱਲੋਂ ਪੱਤਾ ਕੱਟਿਆ ਏ। ਪਾਣੀ ਨਹਿਰਾਂ ਚ ਘੱਟਿਆ ਏ, ਤੇਰੇ Continue Reading »
ਨਹੀਂ ਭੁੱਲਦੇ ਦਿਨ, ਗ਼ਰੀਬੀ ਦੇ ਗ਼ਰੀਬਾਂ ਨੂੰ। ਕਦੇ ਰੋਣਾ ਕਿਸੇ ਨੂੰ, ਕਦੇ ਕੋਸਣਾ ਨਸੀਬਾਂ ਨੂੰ। ਮੰਗਣਾ ਮੌਤ ਬਰਾਬਰ ਹੋ ਜਾਂਦਾ, ਪੈਂਦੀ ਲੋੜ੍ਹ ਸਰਮਾਏ ਦੀ। ਨਾ ਕਦੇ ਕਿਸੇ ਲਈ, ਦਿਨ ਐਸਾ ਆਏ ਜੀ। ਚੁੱਕ ਕਰਜ਼ ਕਿਸੇ ਤੋਂ, ਜ਼ਿੰਦ ਆਪਣੀ ਫਸਾਏ ਜੀ। ✍️ ਸਰਬਜੀਤ ਸੰਗਰੂਰਵੀ ਪੁਰਾਣੀ ਅਨਾਜ ਮੰਡੀ, ਸੰਗਰੂਰ। 9463162463 … …
ਰਾਤੀ ਨੀਂਦ ਨ ਆਂਦੀ ਏ, ਸੁਪਨੇ ਚ ਤੂੰ ਦਿੱਸਦਾ, ਨਾਲੇ ਯਾਦ ਸਤਾਂਦੀ ਏ। ਅੱਖੀ ਛਾਈ ਉਦਾਸੀ ਏ, ਤੂੰ ਨਾ ਆਇਉਂ ਚੰਨ ਮੇਰਿਆ, ਦੇਖ ਆ ਗਈ ਮਾਸੀ ਏ। ਲੋਕੀ ਰਹਿੰਦੇ ਮੈਨੂੰ ਘੂਰਦੇ, ਮਾਹੀ ਨਾ ਆਇਆ ਸੰਗਰੂਰੋਂ, ਮਾਮੇ ਆ ਗਏ ਦੂਰ ਦੇ। ਉਮਰ ਲੰਮੇਰੀ ਹੋਏ ਸੱਸ ਦੀ, ਪਰਸੋਂ ਮਾਹੀ ਦਾ ਖ਼ਤ ਮਿਲਿਆ, Continue Reading »
ਸਾਹਿਤਕ ਚੋਰੋ ਅਕਲ ਕਰੋ। ਨਾਂ ਨਾ ਪਾ ਪਾ ਨਕਲ ਕਰੋ। ਲ਼ਿਖਤਾਂ ਚੋਰੀ ਕਰ ਕਰ ਕੇ, ਨਾ ਭੈੜੀ ਖ਼ੁਦ ਸ਼ਕਲ ਕਰੋ। ਲਿਖਣ ਦਾ ਸ਼ੌਂਕ ਹੈ ਅਗਰ , ਤਾਂ ਉਸਤਾਦ ਧਾਰ ਲਵੋ। ਲਿਖ ਸਭਿੱਅਕ ਸੋਹਣਾ, ਪਾਠਕਾਂ ਦਾ ਪਿਆਰ ਲਵੋ। ਦਿਲ ਤੋੜ੍ਹ ਕਿਸੇ ਦਾ ਕੀ ਮਿਲਣਾ, ਜਦ ਪਤਾ ਸੱਚਾਈ ਲੱਗਣੀ ਏ। ਨਿਆਣੀ ਮਤ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)