ਸਮਾਜ
ਕੀਤਾ ਤੂੰ ਸਮਾਜ ਚ, ਮੈਨੂੰ ਕਿਉਂ ਰੁਸਵਾ ਸੋਹਣਿਆਂ।
ਤੇਰੇ ਪਿਆਰ ਪਿੱਛੇ, ਦਿੱਤਾ ਸਭ ਕੁਝ ਗਵਾ ਸੋਹਣਿਆਂ।
ਕੁਝ ਤਾਂ ਤੂੰ ਦੱਸ ਸੋਹਣਿਆਂ,
ਹੋਇਆ ਕੀ ਮੇਰੇ ਤੋਂ ਗੁਨਾਹ ਸੋਹਣਿਆਂ।
ਪਿਆਰ ਕਿਸੇ ਨਾਲ ਪਾ,
ਸੱਧਰਾਂ ਨੇ ਕੀਤੀਆਂ,ਕਿਉਂ ਸਵਾਹ ਸੋਹਣਿਆਂ।
ਹੁਣ ਅੱਖ ਨਾ ਸਕਾਂ ,ਕਿਸੇ ਨਾਲ ਮਿਲਾ ਸੋਹਣਿਆਂ,
ਕੀਤਾ ਤੂੰ ਸਮਾਜ……
ਲਵ ਲੈਟਰ ਲਿਖਦਾ ਰਿਹਾ,ਲਿਖਵਾਂਦਾ ਰਿਹਾ,
ਜੋ ਦਿਲ ਤੇਰੇ ਆਈ,ਉਹੀ ਕਰਵਾਂਦਾ ਰਿਹਾ।
ਪਿਆਰ ਦੇ ਹੁੰਦੇ ਸੋਹਣਿਆਂ,ਕੁਝ ਅਸੂਲ ਨੇ।
ਕੰਮ ਕਰੀਏ ਜਦ ਉਲਟ,ਲੋਕ ਬੋਲਦੇ ਊਲ ਜਲੂਲ ਨੇ।
ਤੇਰੇ ਤੋਂ ਪਿਆਰ ਸਹੀ ਤਰਾਂ,ਨਾ ਹੋ ਸਕਿਆ ਨਿਭਾ ਸੋਹਣਿਆਂ,
ਕੀਤਾ ਤੂੰ ਸਮਾਜ ਚ…..
ਮਾਂਪਿਆਂ ਦੇ ਡਰੋਂ ,ਤੇਰੇ ਲਿਖੇ ਖ਼ਤ ਕਰਦੀ ਸਵਾਹ ਸੀ,
ਮੈਨੂੰ ਕੀ ਪਤਾ ਸੀ,ਤੈਨੂੰ ਖ਼ਤ ਲਿਖ ਕਰਦੀ ਗੁਨਾਹ ਸੀ।
ਤੇਰੇ ਤੋਂ ਨਾ ਹੋਇਆ ਮੇਰਾ,ਚੰਗੀ ਤਰਾਂ...
ਸੰਭਾਲ ਵੇ,
ਤੈਨੂੰ ਬਚਾਣ ਲਈ ਭਾਈ, ਖ਼ਤ ਥਾਣੇ ਲਿਆਇਆ ਨਾਲ ਵੇ।
ਤੂੰ ਵੀ ਉਹਨਾਂ ਦੀ ਹਾਂ ਵਿੱਚ ਹਾਂ , ਦਿੱਤੀ ਮਿਲਾ ਸੋਹਣਿਆਂ,
ਕੀਤਾ ਤੂੰ ਸਮਾਜ ਚ..,….
ਤਨ ਦਾ ਸੁੰਦਰ ਤੂੰ ਸੀ, ਨਾ ਨਿਕਲਿਆ ਮਨ ਦਾ ਵੇ।
ਮਨ ਦਾ ਪੁਜਾਰੀ ਸਮਝਿਆ ਸੀ, ਨਿਕਲ਼ਿਆ ਪੁਜਾਰੀ ਤਨ ਦਾ ਵੇ।
ਮਾਂਪਿਆਂ ਨੂੰ,ਸਭ ਨੂੰ ਹੀ, ਦਿਖਦਾ ਮੇਰਾ ਕਸੂਰ ਵੇ,
ਦੇ ਦੇ ਤਾਹਣੇ ਮਿਹਣੇ,ਮਰਨ ਲਈ ਕਰਦੇ ਮਜ਼ਬੂਰ ਵੇ।
ਹੁਣ ਨਾ ਧੋਖਾ ਦੇਵੀ,ਸੁਣ “ਸੰਗਰੂਰਵੀ”ਦੇ ਯਾਰ ਬੇਵਫ਼ਾ ਸੋਹਣਿਆਂ,
ਕੀਤਾ ਤੂੰ ਸਮਾਜ ਚ….,..
@©®✍️ ਸਰਬਜੀਤ ਸੰਗਰੂਰਵੀ
Related Posts
ਮਿਲਿਆ ਜੇ ਸਾਥ ਤੇਰਾ, ਜੀਣਾ ਮਰਨਾ ਉੱਚੀ ਸ਼ਾਨ ਕਰਕੇ। ਬਿਨ ਤੇਰੇ ਕਾਹਦਾ ਜੀਣਾ, ਜੀਣਾ ਕਿਸੇ ਦਾ ਨੁਕਸਾਨ ਕਰਕੇ। ਮੁੱਖੜਾ ਮੇਰੇ ਗੀਤਾਂ ਦਾ, ਤੂੰ ਹੀ ਨੀ ਨੈਣ ਜੋਤੀਏ। ਤੂੰ ਹੀ ਸੋਨਾ,ਚਾਂਦੀ, ਹੀਰੇ ਜਵਾਹਰ,ਮੋਤੀਏ। ਕਿੰਨੇ ਸਾਲ ਨੇ ਹੋ ਗਏ, ਲੈ ਨਾਮ ਤੇਰਾ ਗਾਉਂਦੇ ਨੂੰ। ਕਿੰਨੇ ਸਾਲ ਹੋਏ ਸੰਗਰੂਰਵੀ ਨੂੰ, ਨਜ਼ਰਾਂ ਮਿਲਾਉਂਦੇ ਨੂੰ। Continue Reading »
ਜੇ ਦਿਲ ਸਤਿਕਾਰ ਨਾ , ਸਿਰ ਝੁਕਾਉਣ ਦਾ ਕੀ ਫਾਇਦਾ। ਜੇ ਦਿਲ ਚ ਪਿਆਰ ਨਾ, ਫਿਰ ਜਿਤਾਉਣ ਦਾ ਕੀ ਫਾਇਦਾ। ਜੇ ਮਹਿਬੂਬ ਸੰਗ ਦਿਲ ਹੋਵੇ, ਦੁੱਖੜੇ ਸੁਣਾਉਣ ਦਾ ਕੀ ਫਾਇਦਾ। ਗੱਲ ਗੱਲ ਤੇ ਜੇ ਸੱਜਣ ਰੁੱਸੇ”ਸੰਗਰੂਰਵੀ” ਉਹਨੂੰ ਮਨਾਉਣ ਦਾ ਕੀ ਫਾਇਦਾ। ਅਸਾਂ ਹੱਸ ਕੇ ਬੁਲਾਇਆ, ਉਹਨੂੰ ਬੜਾ ਸਮਝਾਇਆ, ਸਮਝੇ ਨ Continue Reading »
ਦਿੱਤਾ ਜੀਵਨ,ਜੀਵਨ ਦਾਤੇ ਨੇ, ਹੁਣ ਹੈ ਹੱਥ ਵੱਸ ਤੁਹਾਡੇ, ਕਿਸ ਤਰ੍ਹਾਂ ਜੀਣਾ। ਕੱਟਣੀ ਜ਼ਿੰਦਗੀ ਹੱਸ ਕੇ, ਜਾਂ ਫਿਰ ਜਾਮ ਹੰਝੂਆਂ ਦਾ, ਰੱਜ ਰੱਜ ਪੀਣਾ। ਦੁੱਖ ਸੁੱਖ ਹੁੰਦੇ ਕੲੀ ਵਾਰੀ, ਹੱਥ ਵੱਸ ਤੁਹਾਡੇ। ਹਾਲਾਤ ਕਿਹੋ ਜਿਹੇ ਵੀ ਹੋਵਣ, ਰੱਖੋ ਸਦਾ ਉੱਚੇ ਇਰਾਦੇ। ਕਰਜ਼ਾ ਚੁੱਕ ਨਾ ਆਫ਼ਤ ਸਹੇੜੋ, ਚੱਲਦੇ ਰਹਿੰਦੇ ਨੇ ਘਾਟੇ Continue Reading »
ਖੁਸ਼ੀ ਭਰੀ ਜੇਬ ਦੇਖ ਕੇ ਮਨਾਈ ਜਾਂਦੀ ਐ, ਖ਼ਾਲੀ ਖ਼ਾਲੀ ਦੇਖ ਕੇ ਨਹੀਂ। ਮਜ਼ਬੂਰ ਮਜ਼ਦੂਰ,ਮਜ਼ਬੂਤ ਜਿਸਦੀ, ਆਰਥਿਕ ਸਥਿਤੀ ਨਾ। ਮਜ਼ਦੂਰਾਂ ਨੂੰ ਕਹਿੰਦੇ ਬਹੁਤ ਸਹੂਲਤਾਂ, ਪਰ ਜਿਨ੍ਹਾਂ ਕੋਲ ਕੋਈ ਨਾ ਕੋਈ ਕਾਰਡ, ਘਰਾਂ ਵਿੱਚ ਬੱਚੇ ਉਡੀਕਣ , ਬਾਪੂ ਆਵੇਗਾ ਕੁੱਝ ਨਾ ਕੁੱਝ ਤਾਂ , ਜ਼ਰੂਰ ਬਜ਼ਾਰੋਂ ਲਿਆਵੇਗਾ। ਸਾਰਾ ਦਿਨ ਕੰਮ ਕਰਦਾ Continue Reading »
ਜੇ ਤੂੰ ਮਿਲੇ ਨਿੱਤ ਸੱਜਣੀ, ਤਾਂ ਮੈਂ ਖੁਸੀਆਂ ਮਨਾਵਾਂ। ਜੇ ਤੂੰ ਮਿਲੇ ਨਿੱਤ ਸੱਜਣੀ, ਤਾਂ ਮੈਂ ਕੱਪੜੇ ਨਵੇਂ ਪਾਵਾਂ। ਤੇਰੇ ਨੀ ਵਿਯੋਗ ਵਿਚ ਦੇਖ ਲੈ, ਮੇਰਾ ਹਾਲ ਨੀ ਫ਼ਕੀਰੀ ਹੋਇਆ। ਤੈਨੂੰ ਯਾਦ ਕਰ ਦਿਨ ਰਾਤ ਸੱਜਣੀ, ਰਹਿੰਦਾ ਹਾਂ ਹਰ ਪਲ ਖੋਇਆ। ਤੱਕ ਤੇਰੀ ਫੋਟੋ ਸੱਜਣੀ, ਕਦੇ ਕਦੇ ਮੁਸਕਾਵਾਂ, ਜੇ ਤੂੰ Continue Reading »
ਮੈਨੂੰ ਵੇਖ ਕੇ ਤੂੰ, ਵੇ ਜਦੋਂ ਰਸਤਾ ਬਦਲ ਗਿਆ। ਉਦੋਂ ਮੈਨੂੰ ਵੇ,ਦੁੱਖ ਬਥੇਰਾ ਹੋਇਆ। ਛੱਡ ਕੇ ਫਿਰ ਵੇ, ਮੈਂ ਆਪਣੀਆਂ ਸਹੇਲੀਆਂ ਨੂੰ, ਘਰ ਜਾ ਕੇ ਵੇ, ਭਾਰ ਗ਼ਮਾਂ ਦਾ ਢੋਇਆ। ਲੰਘ ਜਾਂਦਾ ਸੀ ਹਰ ਰਾਹੀ, ਮੈਨੂੰ ਕਿਸੇ ਨਾ ਚੁੱਪ ਕਰਾਇਆ। ਜ਼ਿੰਦਗੀ ਚੰਗੀ ਨਾ ਲੱਗਦੀ, ਜੀ ਬਹੁਤ ਮੇਰਾ ਘਬਰਾਇਆ। ਪੀਂਘ ਪਾ Continue Reading »
ਚਾਰਜ ਹੁੰਦੀ,ਕਈਆਂ ਦੀ, ਬੋਡੀ ਨਾਲ ਡੋਜਾਂ ਦੇ। ਹੁੰਦਾ ਉਜਾੜਾ,ਕਿਸੇ ਦਾ ਹੈ , ਕਿਸੇ ਦੀਆਂ,ਮੌਜਾਂ ਨੇ। ਨਸ਼ਿਆਂ ਨੇ,ਖਾ ਲਏ, ਕਈ ਛੋਟੇ ਵੱਡੇ ਪਲੇਅਰ ਨੇ। ਲੈਂਦੇ ਸਹਾਰਾ,ਦੇਖੇ ਕਈ, ਦਿਲ ਟੁੱਟੇ,ਵਿਚ ਅਫੇਅਰ ਦੇ। ਪੁਲੀਟੀਕਲ ਸਪੋਟ ਹੈ ਮਿਲਦੀ, ਡਰੱਗ ਮਾਫੀਏ ਤੇ ,ਛੋਟੇ ਵੱਡੇ ਡੀਲਰਾਂ ਨੂੰ। ਨੱਥ ਕੋਈ ਨਾ ਪਾ ਸਕਿਆ, ਅਜੇ ਤੱਕ ਡਾਇਮੰਡ ਯੂਥ Continue Reading »
ਆਵੇ ਸਮਝ ਨਾ ਸਮਿਆ ਖੇਡ ਤੇਰੀ, ਰੁਕਿਆ ਕਦੇ ਨਾ ਜਦੋਂ ਦਾ ਦੌੜਿਆ ਵੇ। ਡਾਢੀ ਤਾਂਘ ਹੈ ਖਾਸ ਪ੍ਰੇਮ ਵਾਲੀ, ਡਾਢਾ ਡਾਢੇ ਨੇ ਜਾਂ ਫਿਰ ਕੌੜਿਆ ਵੇ। ਅਟਕੇਂ ਜ਼ਰਾ ਨਾ ਕਿਸੇ ਵੀ ਖੁਸ਼ੀ ਮੌਕੇ, ਲੰਘ ਜਾਂਵਦੈਂ ਝੱਟ ਤੂੰ ਸੌੜਿਆ ਵੇ। ਰਤਾ ਦਬੇਂ ਨਾ ਕਿੱਡਾ ਵੀ ਕਹਿਰ ਹੋ ਜੇ, ਬੇਪਰਵਾਹ ਮਿਜ਼ਾਜ ਦੇ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)