More Gurudwara Wiki  Posts
3 ਫਰਵਰੀ ਦਾ ਇਤਿਹਾਸ – ਜਰਨੈਲ ਸਰਦਾਰ ਭੰਗਾ ਸਿੰਘ


3 ਫਰਵਰੀ ਦਾ ਇਤਿਹਾਸ
3 ਜਨਵਰੀ 1791 ਵਾਲੇ ਦਿਨ ਕਰੋੜਸਿੰਘੀਆ ਮਿਸਲ ਦੇ ਜਰਨੈਲ ਸਰਦਾਰ ਭੰਗਾ ਸਿੰਘ ਨੇ ਅੰਗ੍ਰੇਜ਼ , ਲੈਫ਼ਟੀਨੈਂਟ ਕਰਨਲ ਰਾਬਰਟ ਸਟੂਅਰਟ ਨੂੰ ਗ੍ਰਿਫ਼ਤਾਰ ਕਰਕੇ ਆਪਣੀ ਹਿਰਾਸਤ ਵਿੱਚ ਲੈ ਲਿਆ ਅਤੇ ਉਸਦੀ ਰਿਹਾਈ ਦੇ ਲਈ ਇੱਕ ਲੱਖ ਰੁਪਏ ਦੀ ਭਾਰੀ ਰਕਮ ਦੀ ਮੰਗ ਕੀਤੀ 9 ਮਈ 1785 ਵਾਲੇ ਮਹਾਦਜੀ ਸਿੰਧੀਆ ਅਤੇ ਸਿੱਖਾਂ ਦੇ ਵਿਚਕਾਰ ਇੱਕ ਸੰਧੀ ਹੋਈ ਜਿਸ ਦੇ ਮੁਤਾਬਿਕ ਸਿੱਖ , ਇਸ ਗੱਲ ਤੇ ਸਹਿਮਤ ਹੋ ਗਏ ਕੇ ਉਹ ਹੁਣ ਅਵਧ ਉੱਤੇ ਹਮਲਾ ਨਹੀਂ ਕਰਨਗੇ । ਦਰਅਸਲ ਅਵਧ ਸ਼ਾਸਨ ਦੀ ਰਾਖੀ ਬ੍ਰਿਟਿਸ਼ ਵਲੋਂ ਕੀਤੀ ਜਾਣੀ ਸ਼ੁਰੂ ਹੋ ਚੁੱਕੀ ਸੀ । ਸੋ ਅਵਧ ਦੀ ਨਿਗਰਾਨੀ ਲਖ਼ਨਊ ਵਿਖੇ ਰੈਜੀਡੈਂਟ ਦੁਆਰਾ ਕੀਤੀ ਜਾਂਦੀ ਸੀ । ਜਿਥੋਂ ਤਕ ਇਸ ਗੱਲ ਦਾ ਸਿੱਖਾਂ ਦੇ ਨਾਲ ਸੰਬੰਧ ਹੈ , ਅਗਰ ਸਿੱਖ ਇਸ 9 ਮਈ 1785 ਦੀ ਹੋਈ ਸੰਧੀ ਤੋਂ ਬਾਅਦ ਅਵਧ ਉਪਰ ਹਮਲਾ ਕਰਦੇ ਹਨ ਤਾਂ ਬ੍ਟਿਸ਼ ਆਪਣੀ ਨੀਤੀ ਦੇ ਮੁਤਾਬਿਕ , ਅਵਧ ਦੀ ਰੱਖਿਆ ਕਰਦੇ ਹੋਏ ਸਿੱਖਾਂ ਨੂੰ ਪਛਾੜਨ ਦੇ ਲਈ ਆਪਣੀ ਫੌਜ ਭੇਜਣ ਗੇ । ਅਤੇ ਜੇਕਰ ਸਿੱਖ ਹਮਲਾ ਨਹੀਂ ਕਰਦੇ ਤਾਂ ਇਹਨਾਂ ਦੇ ਕੰਮ ਵਿਚ ਅੰਗ੍ਰੇਜ਼ਾਂ ਵਲੋਂ ਦਖ਼ਲ ਅੰਦਾਜ਼ੀ ਨਹੀਂ ਕੀਤੀ ਜਾਵੇ ਗੀ । ਅੰਗ੍ਰੇਜ਼ਾਂ ਨੇ ਅਵਧ ਦੀ ਨਿਗਰਾਨੀ ਦੇ ਲਈ ਸ਼ਹਿਰ ਵਿਚ ਆਪਣੀ ਛਾਉਣੀ ਪਾ ਲਈ ਸੀ , ਜਿਸ ਦੀ ਕਮਾਂਡ ਲੈਫ਼ਟੀਨੈਂਟ ਕਰਨਲ ਰਾਬਰਟ ਸਟੂਅਰਟ ਦੇ ਅਧੀਨ ਸੀ । 3 ਜਨਵਰੀ 1791 ਵਾਲੇ ਦਿਨ ਲੈਫ਼ਟੀਨੈਂਟ ਕਰਨਲ ਰਾਬਰਟ ਸਟੂਅਰਟ , ਕਰੋੜਸਿੰਘੀਆ ਮਿਸਾਲ ਦੇ ਸਰਦਾਰ ਭੰਗਾ ਸਿੰਘ ਦੇ ਹੱਥ ਆ ਗਿਆ ਅਤੇ ਕਰੋੜਸਿੰਘੀਆ ਨੇ ਉਸਦੀ ਰਿਹਾਈ ਦੇ ਲਈ ਇੱਕ ਲੱਖ ਰੁਪਏ ਦੀ ਮੰਗ ਕੀਤੀ । ਸੋ ਇਤਿਹਾਸ ਦੇ ਮੁਤਾਬਿਕ , 3 ਜਨਵਰੀ ਵਾਲਾ ਦਿਨ ਸੀ , ਜਰਨੈਲ ਭੰਗਾ ਸਿੰਘ ਅਵਧ ਰਿਆਸਤ ਦੇ ਅਨੂਪ ਸ਼ਹਿਰ ਦੀ ਹਦੂਦ ਅੰਦਰ ਦਾਖ਼ਲ ਹੋ ਗਿਆ । ਇਥੇ ਜਰਨੈਲ ਸਰਦਾਰ ਭੰਗਾ ਸਿੰਘ ਨੇ ਲੈਫ਼ਟੀਨੈਂਟ ਕਰਨਲ ਸਟੂਅਰਟ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਅਤੇ ਉਸਦੀ ਰਿਹਾਈ ਦੇ ਏਵਜ਼ ਵਜੋਂ ਅੰਗ੍ਰੇਜ਼ਾਂ ਪਾਸੋਂ , ਇੱਕ ਲੱਖ ਰੁਪਏ ਦੀ ਭਾਰੀ ਰਕਮ ਅਦਾ ਕਰਣ ਦੇ ਲਈ ਗਵਰਨਰ ਜਨਰਲ ਕਾਰਨਵਾਲਿਸ ਨੂੰ ਪੈਗਾਮ ਭੇਜਿਆ ।
ਗਵਰਨਰ ਜਨਰਲ ਕਾਰਨਵਾਲਿਸ ਨੇ ਇਸ ਨੂੰ ਅੰਗਰੇਜ਼ਾਂ ਦੀ ਬੇਇਜ਼ਤੀ ਮੰਨਿਆ ਅਤੇ ਰਕਮ ਦੇਣ ਤੋਂ ਇੰਨਕਾਰ ਕਰ ਦਿੱਤਾ । ਇੰਜ ਲੈਫ਼ਟੀਨੈਂਟ ਕਰਨਲ ਸਟੂਅਰਟ ਨੂੰ ਸਿੰਘਾਂ ਨੇ ਥਾਨੇਸਰ ਵਿਖੇ , ਸ਼ਾਹੀ ਕੈਦੀ ਵਜੋਂ ਰਖਿਆ ਅਤੇ ਮਹਿਮਾਨ ਨਿਵਾਜ਼ੀ ਵਿਚ ਕੋਈ ਕਸਰ ਨਾ ਛੱਡੀ।ਇਸ ਦੌਰਾਨ ਅੰਗਰੇਜ਼ਾਂ ਵਲੋਂ ਜਰਨਲ ਸਰਦਾਰ ਭੰਗਾ ਸਿੰਘ ਨੂੰ ਬਾਰ ਬਾਰ ਖ਼ਤ – ਖਤੂਤਾਂ ਰਾਹੀਂ ਲਿਖਤੀ ਬੇਨਤੀ ਕੀਤੀ ਕਿ ਸਟੂਅਰਟ ਨੂੰ ਛੱਡ ਦਿੱਤਾ ਜਾਵੇ । ਪਰ ਸਰਦਾਰ ਭੰਗਾ ਸਿੰਘ ਨੇ ਜਵਾਬ ਵਿੱਚ ਲਿਖ ਭੇਜਿਆ ਕਿ ਇਵਜ਼ਾਨਾ ਲਏ ਬਗੈਰ ਰਿਹਾਅ ਨਹੀਂ ਕੀਤਾ ਜਾਵੇ ਗਾ । ਲੈਫ਼ਟੀਨੈਂਟ ਕਰਨਲ ਸਟੂਅਰਟ ਦੀ ਰਿਹਾਈ ਦੇ ਲਈ ਅੰਗ੍ਰੇਜ਼ਾਂ ਨੇ ” ਬੇੜੀਆ ਰਿਆਸਤ...

ਦੇ ਸਰਦਾਰ ਰਾਏ ਸਿੰਘ ਨੂੰ ਜਰਨੈਲ ਭੰਗਾ ਸਿੰਘ ਕੋਲ ਥਾਨੇਸਰ ਵਿਖੇ ਭੇਜਿਆ।ਪਰ ਜਰਨੈਲ ਭੰਗਾ ਸਿੰਘ ਨੇ ਬਿਨਾ ਇਵਜਾਨਾ ਲਏ ਰਿਹਾਅ ਕਰਣ ਤੋਂ ਇੰਨਕਾਰ ਕਰ ਦਿੱਤਾ।ਆਖਰੀ ਵਾਰ ਇਸ ਕੋਸ਼ਿਸ਼ ਵਿੱਚ ਮੇਰਠ ਲਾਗੇ , ਸਰਧਾਨਾ ਰਿਆਸਤ ਦੀ ਬੇਗ਼ਮ ਜੇਬ – ਉਲ – ਨਿਸ਼ਾ , ਜੋਆਨਾ ਨੋਬਿਲੀਜ਼ ਸਮਰੂ ਨੇ ਥਾਨੇਸਰ ਕਰੂਕਸ਼ੇਤਰ ਵਿਖੇ ਜਰਨੈਲ ਭੰਗਾ ਸਿੰਘ ਦੇ ਨਾਲ ਮੁਲਾਕਾਤ ਕੀਤੀ । ਜੋਆਨਾ ਨੋਬਿਲੀਜ਼ ਸੌਬਰੇ , ਫ਼ਰਜ਼ਾਨਾ ਜ਼ੇਬੂ ਨਿਸ਼ਾ ਅਤੇ ਬੇਗਮ ਸਮਰੂ ਦੇ ਨਾਵਾਂ ਨਾਲ ਵੀ ਜਾਣੀ ਜਾਂਦੀ ਹੈ । ਇਹ ਇੱਕ ਬਹੁਤ ਦਲੇਰ ਔਰਤ ਸੀ , 1787 ਸਾਲ ਦੇ ਦੌਰਾਨ ਇਸ ਬੇਗ਼ਮ ਸਮਰੂ ਨੇ ਦਿੱਲੀ ਵਿਖੇ ਕਾਦਿਰ ਰੁਹੇਲਾ ਨਾਂ ਦੇ ਇਕ ਗੁਲਾਮ ਲੁਟੇਰੇ ਦਾ ਮੁਕਾਬਲਾ ਕਰਦਿਆਂ ਹੋਇਆਂ , ਬਾਦਸ਼ਾਹ , ਸ਼ਾਹ ਆਲਮ ਦੀ ਜਾਨ ਬਚਾਈ ਸੀ । ਬਾਦਸ਼ਾਹ ਨੇ ਖੁਸ਼ ਹੋ ਕੇ ਇਸ ਨੂੰ ਜੇਬ – ਉਲ – ਨਿਸ਼ਾ ਦੇ ਖ਼ਿਤਾਬ ਦੇ ਨਾਲ ਸਨਮਾਨਿਤ ਕੀਤਾ ਸੀ । ਬੇਗਮ ਜੇਬ ਉਲ – ਨਿਸ਼ਾ ਨੇ ਸਾਲ 1788 ਦੇ ਦੌਰਾਨ ਇਕ ਵਾਰੀ ਫੇਰ ਬਾਦਸ਼ਾਹ ਸ਼ਾਹ ਆਲਮ ਨੂੰ ਗ੍ਰਿਫ਼ਤਾਰੀ ਤੋਂ ਬਚਾਇਆ ਸੀ , ਜਿਸ ਤੋਂ ਖੁਸ਼ ਹੋ ਕੇ ਬਾਦਸ਼ਾਹ ਨੇ ਖ਼ਿਲਅਤ ਦੇ ਵਿੱਚ ‘ ਬਾਦਸ਼ਾਹ – ਪੁਰ ” ਦੀ ਜਾਗੀਰ ਬਖ਼ਸ਼ ਦਿੱਤੀ ਸੀ । 1793 ਈ . ਵਿਚ ਬੇਗ਼ਮ ਨੇ ਆਪਣੇ ਹੀ ਇਕ ਫ਼ਰਾਂਸੀਸੀ ਨੌਕਰ ਲੇਵਾਸੋ ਦੇ ਨਾਲ , ਸ਼ਾਦੀ ਕਰ ਲਈ।ਜਿਸ ਕਾਰਣ ਬੇਗ਼ਮ ਦੇ ਸਾਰੇ ਅਫ਼ਸਰ ਅਤੇ ਸਿਪਾਹੀ ਉਸ ਦੇ ਨਾਲ ਨਰਾਜ਼ ਹੋ ਕੇ ਬਾਗੀ ਹੋ ਗਏ ਸਨ । ਇਨ੍ਹਾਂ ਬਾਗੀਆਂ ਦਾ ਸਰਗਣਾ , ਜ਼ਫਰਯਾਬ ਖਾਂ ਦਾ ਨਾਜਾਇਜ਼ ਪੁੱਤਰ ਰਾਈਹਾਰਡ ਸੀ , ਇਸਨੇ ਬੇਗ਼ਮ ਦੀ ਪਾਲਕੀ ਨੂੰ ਬਾਗੀਆਂ ਦੇ ਨਾਲ ਮਿਲ ਕੇ ਘੇਰ ਲਿਆ । ਇਨ੍ਹਾਂ ਬਾਗੀਆਂ ਦੇ ਕਬਜ਼ੇ ਵਿੱਚ ਆਣ ਤੋਂ ਪਹਿਲਾਂ ਬੇਗ਼ਮ ਨੇ ਆਪਣੀ ਵੱਖੀ ਵਿੱਚ ਛੁਰਾ ਮਾਰ ਲਿਆ ਅਤੇ ਉਸਦੇ ਪਤੀ ਲੇਵਾਸੋ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ । ਬੇਗਮ ਜੇਬ – ਉਲ – ਨਿਸ਼ਾ , ਜੋਆਨਾ ਨੋਬਿਲੀਜ਼ ਸੌਬਰੇ ਸਮਰੂ ਨੇ ਜਰਨੈਲ ਭੰਗਾ ਸਿੰਘ ਦੇ ਨਾਲ ਥਾਨੇਸਰ ਵਿੱਖੇ 24 ਅਕਤੂਬਰ ਨੂੰ ਮੁਲਾਕਾਤ ਕੀਤੀ ਅਤੇ ਲੈਫ਼ਟੀਨੈਂਟ ਕਰਨਲ ਦੀ ਰਿਹਾਈ ਦੀ ਰਕਮ ਘਟਾਉਣ ਵਾਸਤੇ ਬੇਨਤੀ ਕੀਤੀ । ਅਖੀਰ ਬੇਗਮ ਦੀ ਗੱਲ ਮੰਨਦਿਆਂ ਹੋਇਆਂ 15,000 ਰੁਪਏ ਉੱਪਰ ਸਹਿਮਤੀ ਦਾ ਸਮਝੌਤਾ ਹੋ ਗਿਆ ਜੋ ਅੰਗ੍ਰੇਜ਼ਾਂ ਨੇ ਅਦਾ ਕਰ ਦਿੱਤੇ ਅਤੇ 24 ਅਕਤੂਬਰ 1791 ਦੇ ਦਿਨ ਸਟੂਅਰਟ ਨੂੰ ਰਿਹਾਅ ਕਰਵਾ ਕੇ ਲੈ ਗਈ।ਇੰਜ ਜਰਨੈਲ ਭੰਗਾ ਸਿੰਘ ਲੈਫ਼ਟੀਨੈਂਟ ਕਰਨਲ ਸਟੂਅਰਟ ਨੂੰ ਛੱਡਣ ਲਈ ਇਕ ਲੱਖ ਰੁਪਿਆ ਵਸੂਲ ਕਰਨਾ ਚਾਹੁੰਦਾ ਸੀ ਪਰ ਬੇਗਮ ਨੇ 15,000 ਰੁਪਏ ਦੇ ਕੇ ਉਸ ਨੂੰ ਛੁਡਵਾ ਲਿਆਂਦਾ ।

...
...



Related Posts

Leave a Reply

Your email address will not be published. Required fields are marked *

One Comment on “3 ਫਰਵਰੀ ਦਾ ਇਤਿਹਾਸ – ਜਰਨੈਲ ਸਰਦਾਰ ਭੰਗਾ ਸਿੰਘ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)