More Gurudwara Wiki  Posts
ਔਰੰਗੇ ਦਾ ਇੱਕ ਰਾਜ ਇੱਕ ਧਰਮ – ਭਾਗ 1


ਆਪਣੇ ਪਿਓ ਤੇ ਭਰਾਵਾਂ ਨੂੰ ਕਤਲ ਕਰਕੇ ਔਰੰਗਜ਼ੇਬ ਦਿੱਲੀ ਤੱਖਤ ਤੇ ਬੈਠਾ ਕੁਝ ਸਮੇਂ ਬਾਦ ਹੀ ਔਰੰਗੇ ਨੇ “ਇੱਕ ਰਾਜ ਇੱਕ ਧਰਮ” ਪੱਕਾ ਫੈਸਲਾ ਕੀਤਾ ਇਸ ਲਈ ..
ਪਹਿਲਾ_ਹੁਕਮ ਕੀਤਾ ਫੌਜ ਚ ਬਿਨਾਂ ਮੁਸਲਮਾਨ ਤੋਂ ਕੋਈ ਨਹੀਂ ਰਹੇਗਾ ਬਹੁਤ ਸਾਰੀ ਫੌਜ ਜੋ ਮੁਸਲਿਮ ਨਹੀ ਸੀ ਦੀਨ ਚ ਆ ਗਈ ਦੂਸਰਾ_ਹੁਕਮ ਕੀਤਾ ਜ਼ਿਮੀਂਦਾਰ ਨੰਬਰਦਾਰ ਹੋਰ ਛੋਟੇ ਸਰਕਾਰੀ ਨੌਕਰ ਸਭ ਦਾ ਮੁਸਲਿਮ ਹੋਣਾ ਜਰੂਰੀ ਹੈ ਇਸ ਤਰਾਂ ਹਜਾਰਾਂ ਲੋਕ ਮੁਸਲਮਾਨ ਹੋਏ
ਤੀਜਾ_ਹੁਕਮ ਹੁਣ ਬਾਦਸ਼ਾਹ ਨੇ ਦੇਖਿਆ ਵਪਾਰਕ ਕੰਮਾਂ ਚ ਬਹੁਤਾਤ ਹਿੰਦੂ ਨੇ ਇਸ ਲਈ ਹਿੰਦੂ ਤੇ ਟੈਕਸ ਦੋ ਗੁਣਾ ਕਰਦਿੱਤਾ ਕੁਝ ਨਵੇ ਟੈਕਸ ਲਾਏ ਪਰ ਨਾਲ ਹੀ ਮੁਸਲਮਾਨ ਵਪਾਰੀਆਂ ਦੇ ਟੈਕਸ ਅੱਧੇ ਕਰ ਦਿੱਤੇ ਥੋੜ੍ਹੇ ਸਮੇਂ ਬਾਦ ਲਗਪਗ ਖ਼ਤਮ ਹੀ ਕਰ ਦਿੱਤੇ ਜਿਸ ਕਰਕੇ ਬਹੁਤ ਸਾਰੇ ਵਪਾਰੀ ਲੋਕ ਦੀਨ ਚ ਆਏ
ਚੌਥਾ_ਹੁਕਮ ਹਿੰਦੂ ਗ੍ਰੰਥਾਂ ਦੀ ਪੜ੍ਹਾਈ ਲਿਖਾਈ ਬਿਲਕੁਲ ਬੰਦ ਕਰਾ ਦਿੱਤੀ ਗ੍ਰੰਥ ਪੁਸਤਕਾਂ ਸਾੜਨ ਦਾ ਹੁਕਮ ਕਰਤਾ ਮੰਦਰ ਪਾਠਸ਼ਾਲਾ ਢਾਹੁਣੇ ਸ਼ੁਰੂ ਕਰ ਦਿੱਤੇ ਮਥੁਰਾ ਚ ਕ੍ਰਿਸ਼ਨ ਦਾ ਮੰਦਰ ਅਤੇ ਕਾਂਸੀ ਦਾ ਵਿਸ਼ਵਨਾਥ ਮੰਦਰ ਤੋੜ ਦਿੱਤੇ ਨਾਲ ਹੀ ਮਸੀਤਾਂ ਉਸਾਰ ਦਿੱਤੀਆ ਜੋ ਅਜ ਵੀ ਮੌਜੂਦ ਨੇ …..
ਸਾਰੇ ਅਹਿਲਕਾਰਾਂ ਨੂੰ ਹੁਕਮ ਕਰ ਦਿੱਤਾ ਜਿਸ ਦੇ ਇਕਾਲੇ ਚ ਮੰਦਰ ਜਾਂ ਪਾਠਸ਼ਾਲਾ ਹੋਈ ਉਸ ਨੂੰ ਕਠੋਰ ਸਜ਼ਾ ਦਿੱਤੀ ਜਾਵੇਗੀ ਸਾਰੇ ਰਾਜ ਚ ਕੁਹਰਾਮ ਮੱਚ ਗਿਆ ਪਰ ਅਜੇ ਵੀ ਬਹੁਤ ਲੋਕ ਜਿਵੇ ਕਿਵੇ ਸਮਾਂ ਕੱਟ ਰਹੇ ਸੀ
ਹੁਣ ਔਰੰਗਜ਼ੇਬ ਨੇ ਇੱਕ ਵੱਢਿਉ ਹਿੰਦੂਆਂ ਨੂੰ ਦੀਨ ਚ ਲਿਆਉਣ ਦਾ ਫੈਸਲਾ ਕੀਤਾ ਬੜੀ ਸੋਚ ਵਿਚਾਰ ਤੋ ਬਾਦ ਚੁਣਿਆ ਗਿਆ ਕਸ਼ਮੀਰ ਇਸ ਦੇ ਕਈ ਕਾਰਨ ਵਿਦਵਾਨਾਂ ਨੇ ਲਿਖੇ ਨੇ ਕਸ਼ਮੀਰ ਦਾ ਗਵਰਨਰ ਸੈਫ਼_ਖ਼ਾਨ ਥੋੜ੍ਹਾ ਨਰਮ ਦਿਲ ਸੀ 1671 ਚ ਉਸ ਦੀ ਥਾਂ ਸ਼ੇਰ ਅਫ਼ਗਾਨ ਨੂੰ ਲਗਾਇਆ ਗਿਆ ਜੋ ਬੜਾ ਪੱਥਰ ਦਿਲ ਸੀ ਨਾਲ ਹੁਕਮ ਕੀਤਾ ਕਿਸੇ ਵੀ ਤਰਾਂ ਪੈਸਾ ਜ਼ਮੀਨ ਪਿਆਰ ਧੱਕੇ ਨਾਲ ਜਿਵੇਂ ਵੀ ਹੋਵੇ ਸਭ ਨੂੰ ਦੀਨ ਚ ਲਿਆਉ
ਔਰੰਗੇ ਨੇ ਆਖਰੀ ਹੁਕਮ ਕੀਤਾ ਕਲਮਾਂ_ਜਾਂ_ਕਤਲ ਭਾਵ ਕਲਮਾਂ ਪੜ੍ਹੋ ਮੁਸਲਮਾਨ ਹੋਵੋ ਜੇ ਜਿਉਣਾ ਹੈ ਨਹੀਂ ਤੇ ਮੌਤ
ਜੋ ਕਿਸੇ ਨਾ ਕਿਸੇ ਤਰਾਂ ਹੁਣ ਤੱਕ ਬਚਦੇ ਆਏ ਸੀ ਇਸ ਆਖਰੀ ਹੁਕਮ ਦੇ ਨਾਲ ਸਭ ਕੁਝ ਖ਼ਤਮ ਹੋ ਗਿਆ ਲਿਖਤਾਂ ਦੇ ਅਨੁਸਾਰ ਰੋਜ਼ ਦਾ ਸਵਾ_ਮਣ_ਜਨੇਊ ਲੱਥਣ ਲੱਗਾ ਜ਼ੁਲਮ ਦੀ ਅੱਤ ਹੋਗੀ ਤਾਂ ਕੁਝ ਕਸ਼ਮੀਰੀ ਪੰਡਿਤ ਸ਼ੇਰ ਅਫ਼ਗਾਨ ਨੂੰ ਮਿਲੇ ਕਿਹਾ ਸਾਨੂੰ ਛੇ ਮਹੀਨਿਆਂ ਦੀ ਮੋਹਲਤ ਦਿੱਤੀ ਜਾਵੇ ਆਪਣੇ ਧਰਮ ਨੂੰ ਬਚਾਉਣ ਲਈ ਅਸੀ ਜੇ ਕੁਝ ਕਰ ਸਕੀਏ ਤਾਂ, ਨਹੀ ਤੇ ਜੋ ਹੁਕਮ ਸ਼ੇਰ ਅਫ਼ਗਾਨ ਨੇ ਔਰੰਗਜ਼ੇਬ ਨਾਲ ਗੱਲ ਕੀਤੇ ਸਲਾਹ ਹੋਈ ਕਿ ਜੋ ਅੱਜ ਤੱਕ ਕੁਝ ਨਹੀਂ ਕਰ ਸਕੇ ਅੱਗੇ ਕੀ ਕਰ ਲੈਣਗੇ ਨਾਲੇ ਪਤਾ ਲੱਗਜੂ ਕੌਣ ਸਹਾਇਤਾ ਕਰਦਾ ਏਨਾ ਦ ਇਨ੍ਹਾਂ ਨੂੰ ਸਮਾਂ ਦਿੱਤਾ ਜਾਵੇ ਪੰਡਤਾਂ ਨੇ ਅਮਰਨਾਥ ਮੰਦਿਰ ਦੇ ਜਾ ਟੱਲ ਖੜਕਾਏ ਹੱਥ ਪੱਲਾ ਜੋਡ਼ਿਆ ਪੂਜਾ ਅਰਚਨਾ ਕੀਤੀ ਛੇ ਮਹੀਨਿਆਂ ਦਾ ਸਮਾਂ ਦਿਨ ਦਿਨ ਕਰਕੇ ਘਟਣ ਲੱਗਾ ਪਰ ਅਜੇ ਤੱਕ ਉਮੀਦ ਦੀ ਕੋਈ ਕਿਰਨ ਦਿਖਾਈ ਨਾ ਦਿੱਤੀ ਕੁਝ ਲਿਖਤਾ ਅਨੁਸਾਰ ਸ਼ਿਵਜੀ ਨੇ ਸੁਪਨੇ ਚ ਕਿਹਾ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਣ ਜਾਉ
ਅਖੀਰ ਪੰਡਿਤ ਕ੍ਰਿਪਾ ਰਾਮ ਨੇ ਕਿਆ ਗੁਰੂ ਨਾਨਕ ਦਾ ਦਰ ਮਲੀਏ ਕ੍ਰਿਪਾ ਰਾਮ ਉਸ ਪੰਡਿਤ ਬ੍ਰਹਮ ਦਾਸ ਦਾ ਪੜਪੋਤਰਾ ਸੀ ਜਿਸ ਨੂੰ ਕਸ਼ਮੀਰ ਯਾਤਰਾ ਸਮੇ ਗੁਰੂ ਨਾਨਕ ਸਾਹਿਬ ਨੇ ਸੱਚ ਦਾ ਉਪਦੇਸ਼ ਦਿੱਤਾ ਬਾਕੀ ਪੰਜਵੇਂ ਪਾਤਸ਼ਾਹ ਸਮੇ ਵੀ ਭਾਈ ਮਾਧੋ ਜੀ ਪ੍ਰਚਾਰਕ ਸੀ ਛੇਵੇ ਪਾਤਸ਼ਾਹ ਤਾਂ ਖੁਦ ਕਾਫ਼ੀ ਸਮਾਂ ਕਸ਼ਮੀਰ ਰਹਿ ਕੇ ਆਏ ਸੀ ਸਾਰੇ ਜਾਣਦੇ ਸੀ ਕਿਵੇ ਜ਼ੁਲਮ ਦਾ ਡਟ ਕੇ ਮੁਕਾਬਲਾ ਕੀਤਾ ਤੇ ਚਾਰ ਜੰਗਾਂ ਹੋਈਆਂ ਨੇ ਹੁਣ ਉਹਨਾਂ ਦੇ ਹੀ ਪੁਤਰ ਧੰਨ ਗੁਰੂ ਤੇਗ ਬਹਾਦਰ ਜੋ ਅਸਾਮ ਤਕ ਸੱਚ ਤੇ ਨਿਰਭੈਤਾ ਦਾ ਹੋਕਾ ਦੇ ਆਏ ਸੀ ਕਰਕੇ ਕਸ਼ਮੀਰੀ ਪੰਡਤਾਂ ਨੂੰ ਗੁਰੂ ਨਾਨਕ ਸਾਹਿਬ ਦੇ ਘਰੋ ਉਮੀਦ ਦੀ ਕਿਰਨ ਦਿਸਦੀ ਸੀ ਪੰਡਤ ਕ੍ਰਿਪਾ ਰਾਮ ਦੀ ਅਗਵਾਈ ਚ ਨਾਲ 16 ਹੋਰ ਪੰਡਿਤ ਕਸ਼ਮੀਰ ਤੋ ਚੱਲ ਆਨੰਦਪੁਰ ਸਾਹਿਬ ਆਏ ਸਤਿਗੁਰੂ ਜੀ ਦੀ ਸ਼ਰਨ ਆਏ ਨਮਸਕਾਰ ਕਰਕੇ ਆਪਣਾ ਸਾਰਾ ਦੁੱਖ ਦੱਸਿਆ ਗੁਰਦੇਵ ਜੀ ਨੇ ਪੰਡਿਤਾਂ ਦੀ ਦਰਦ ਭਰੀ ਗਾਥਾ ਸੁਣੀ
ਪੰਡਿਤ ਕ੍ਰਿਪਾ ਰਾਮ ਨੇ ਬੇਨਤੀ ਕੀਤੀ ਪਾਤਸ਼ਾਹ
ਏਕ ਆਸਰਾ ਆਪ ਗੁਸਾਈ
ਗਹਹੁ ਬਾਂਹ ਡੂਬਤ ਸਭ ਜਾਈ
ਰਾਖਹੁ ਆਪ ਹਿੰਦੁਨ ਕੀ ਟੇਕ
ਨਾਹਿਤ ਜਗ ਮਹਿ ਰਹੇ ਨ ਏਕ ( ਸੂਰਜ ਪ੍ਰਕਾਸ਼ ਗ੍ਰੰਥ ਚੋਂ )
ਬਾਂਹ ਅਸਾਡੀ ਪਕਰੀਐ
ਗੁਰ ਹਰਗੋਬਿੰਦ ਕੇ ਚੰਦ । ( ਭਾਈ ਸੇਵਾ ਸਿੰਘ )
ਇਸ ਤਰਾਂ ਬੇਨਤੀ ਕਰਦਿਆ ਨੂੰ ਨੇੜੇ ਨੌਂ ਸਾਲ ਦੇ ਬਾਲ ਗੋਬਿੰਦ ਰਾਏ ਵੀ ਆ ਗਏ ਪੁੱਛਿਆ ਗੁਰਦੇਵ ਪਿਤਾ ਜੀ ਇਨ੍ਹਾਂ ਦੁਖੀਆਂ ਦੀ ਕਿਵੇਂ ਮਦਦ ਹੋ ਸਕਦੀ ਹੈ ? ਗੁਰੂ ਪਿਤਾ ਨੇ ਬਚਨ ਕਹੇ ਲਾਲ ਜੀ ਕੋਈ ਮਹਾਂਬਲੀ ਮਹਾਂਪੁਰਖ ਕੁਰਬਾਨੀ ਦੇਵੇ ਤਾਂ ਇਸ ਏਨਾ ਦਾ ਧਰਮ ਬਚ ਸਕਦਾ ਹੈ ਬਾਲ ਗੋਬਿੰਦ ਰਾਏ ਜੀ ਨੇ ਕਿਹਾ ਮਹਾਰਾਜ ਤੁਹਾਡੇ ਤੋਂ ਵੱਡਾ ਮਹਾਂਪੁਰਖ ਕੌਣ ਹੋ ਸਕਦਾ ਹੈ …. ਆਪ ਕਿਰਪਾ ਕਰੋ ਸਤਿਗੁਰੂ ਮਹਾਰਾਜ ਬੜੇ ਪ੍ਰਸੰਨ ਹੋਏ ਪੰਡਿਤਾਂ ਨੂੰ ਕਿਹਾ ਤੁਸੀਂ ਔਰੰਗਜ਼ੇਬ ਨੂੰ ਸੁਨੇਹਾ ਭੇਜ ਦਿਓ ਸਾਡੇ ਰਹਿਬਰ ਗੁਰੂ...

ਤੇਗ ਬਹਾਦਰ ਨੇ ਜੇ ਉਨ੍ਹਾਂ ਨੂੰ ਮੁਸਲਮਾਨ ਬਣਾ ਲਵੇ ਤਾਂ ਅਸੀਂ ਸਾਰੇ ਆਪੇ ਦੀਨ ਕਬੂਲ ਕਰ ਲਵਾਂਗੇ ਨਾਲ ਕਿਹਾ ਹੌਸਲਾਂ ਰੱਖੋ ਧੰਨ ਗੁਰੂ ਨਾਨਕ ਸਾਹਿਬ ਤੇ ਭਰੋਸਾ ਰੱਖੋ ਸਭ ਠੀਕ ਹੋਵੇਗਾ ਪੰਡਿਤ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਵਾਪਸ ਚਲੇ ਗਏ ਜਾ ਕੇ ਸ਼ੇਰ ਅਫ਼ਗਾਨ ਨੂੰ ਦੱਸਿਆ ਉਹਨੇ ਔਰੰਗਜ਼ੇਬ ਨੂੰ ਸੁਨੇਹਾ ਭੇਜਿਆ
ਕਸ਼ਮੀਰ ਦੇ ਗਵਰਨਰ ਸ਼ੇਰ ਅਫ਼ਗਾਨ ਨੇ ਬਾਦਸ਼ਾਹ ਨੂੰ ਖਬਰ ਭੇਜੀ ਕਿ ਹਿੰਦੂ ਪੰਡਿਤਾਂ ਨੇ ਆਪਣੇ ਰਹਿਬਰ ਗੁਰੂ ਤੇਗ ਬਹਾਦਰ ਨੂੰ ਚੁਣਿਆ ਹੈ ਹਿੰਦੂ ਕਹਿੰਦੇ ਨੇ ਗੁਰੂ ਜੀ ਨੂੰ ਦੀਨ ਚ ਲੈ ਆਉ ਤਾਂ ਸਾਰੇ ਹਿੰਦੂ ਦੀਨ ਕਬੂਲ ਕਰ ਲੈਣ-ਗੇ ਇਹ ਖ਼ਬਰ ਜਦੋਂ ਔਰੰਗਜ਼ੇਬ ਨੂੰ ਮਿਲੀ ਉਹ ਘਬਰਾਇਆ ਵੀ ਤੇ ਖੁਸ਼ ਵੀ ਹੋਇਆ ਘਬਰਾਇਆ ਇਸ ਵਾਸਤੇ ਕੇ ਉਹਦੇ ਸਾਹਮਣੇ ਬਾਬਰ ਤੇ ਬਾਬੇ ਕਿਆਂ ਦਾ ਸਾਰਾ ਇਤਿਹਾਸ ਘੁੰਮਣ ਲੱਗਾ ਕਿ ਕਿਵੇਂ ਏਮਨਾਬਾਦ ਚ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਮੂੰਹ ਤੇ ਜਾਬਰ ਕਹਿ ਵੰਗਾਰਿਆ ਸੀ ਕਿਵੇਂ ਗੁਰੂ ਅੰਗਦ ਦੇਵ ਜੀ ਨੇ ਹਮਾਯੂੰ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ ਦੇਗ ਚ ਉਬਾਲੇ ਗਏ ਪਰ ਸਿਦਕੋ ਨ ਡੋਲੇ ਔਰੰਗੇ ਨੂੰ ਚੇਤਾ ਸੀ ਉਹਦੇ ਪਿਓ ਸ਼ਾਹਜਹਾਨ ਸਮੇ ਗੁਰੂ ਹਰਗੋਬਿੰਦ ਸਾਹਿਬ ਤੇ ਚਾਰ ਵਾਰ ਫੌਜ ਚੜਾਈ ਚਾਰੇ ਵਾਰ ਹਾਰ ਦਾ ਮੂੰਹ ਦੇਖਣਾ ਪਿਆ ਸੀ ਔਰੰਗੇ ਨੇ ਖੁਦ ਦੇਖਿਆ ਸੀ ਗੁਰੂ ਹਰਰਾਇ ਜੀ ਕਿਵੇ ਨਿਰਭੈਤਾ ਨਾਲ ਰਹੇ ਅਤੇ ਅਜੇ ਕੁਝ ਸਾਲ ਪਹਿਲਾ ਹੀ ਬਾਲ ਗੁਰੂ ਹਰਕ੍ਰਿਸ਼ਨ ਜੀ ਦਿੱਲੀ ਰਹਿ ਸਰੀਰ ਤਿਆਗ ਗਏ ਪਰ ਮੇਰੇ ਅੱਗੇ ਝੁਕੇ ਨਹੀਂ ਇਹ ਸਭ ਕੁਝ ਨੂੰ ਧਿਆਨ ਰੱਖਦਿਆਂ ਔਰੰਗਾ_ਘਬਰਾਇਆ
ਪਰ ਕਾਜੀਆਂ ਮੌਲਵੀਆਂ ਨਾਲ ਸਲਾਹ ਕਰਕੇ ਉਸਨੂੰ ਖੁਸ਼ੀ ਵੀ ਹੋਈ ਕੇ ਜੇ ਇੱਕ ਨੂੰ ਮੁਸਲਮਾਨ ਕਰਨ ਨਾਲ ਸਭ ਦੀਨ ਕਬੂਲ ਕਰ ਲੈਣ ਹੋਰ ਕੀ ਚਾਹੀਦਾ ਤੇ ਇੱਕ ਨੂੰ ਦੀਨ ਚ ਲਿਆਉ ਸਰਕਾਰ ਲਈ ਕੋਈ ਔਖਾ ਨਹੀ ਸਥਿਤੀ ਨੂੰ ਵਿਚਾਰਦਿਆਂ ਹੋਇਆਂ ਔਰੰਗੇ ਨੇ ਸਤਿਗੁਰੂ ਜੀ ਨੂੰ ਦਿੱਲੀ ਸੱਦਿਆ
ਉਧਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਔਰੰਗ ਦੀ ਮਾਨਸਤਾ ਨੂੰ ਚੰਗੀ ਤਰਾਂ ਸਮਝਦੇ ਸੀ ਜਾਣਦੇ ਸੀ ਕਿ ਹੁਣ ਹਲਾਤ ਬਦਲਣ ਵਾਲੇ ਨੇ ਇਸ ਲਈ ਫਿਰ ਯਾਤਰਾ ਅਰੰਭੀ ਪਹਿਲਾ ਸਤਿਗੁਰਾਂ ਨੇ ਸਾਰੇ ਪਰਿਵਾਰ ਤੇ ਸੰਗਤ ਨੂੰ ਦਸਿਆ ਹੁਣ ਸਾਇਦ ਦੁਬਾਰਾ ਵਾਪਸੀ ਨ ਹੋਵੇ ਹੌਂਸਲਾ ਤੇ ਨਿਰਭੈਤਾ ਦਾ ਉਪਦੇਸ਼ ਦਿੱਤਾ ਫਿਰ ਗੁਰਦੇਵ ਕੀਰਤਪੁਰ ਗਏ ਉੱਥੇ ਗੁਰ ਅਸਥਾਨਾਂ ਦੇ ਦਰਸ਼ਨ ਕੀਤੇ ਮਕਬੂਲਪੁਰਾ, ਨਨਹੇੜੀ ਤੋਂ ਹੋ ਕੇ ਸੈਫ਼ਾਬਾਦ ਪਹੁੰਚ ਸੈਫ਼ਾਬਾਦ ਦੇ ਨਵਾਬ ਨੇ ਬੜੇ ਪਿਆਰ ਦੇ ਨਾਲ ਸੇਵਾ ਕੀਤੀ ਬਰਸਾਤ ਦਾ ਮੌਸਮ ਸੀ ਚਾਰ ਮਹੀਨੇ ਸੈਫਾਬਾਦ ਰਹੇ ਸਮੇੰ ਨਾਲ ਨਾਮ ਹੀ ਬਦਲਕੇ ਬਹਾਦਰਗੜ ਕਰ ਦਿਤਾ
ਉਥੋ ਪਟਿਆਲੇ ,ਸਮਾਣੇ ,ਘਰਹਾਲੀ ,ਚੀਕਾ ,ਪਹੋਏ ,ਗਹੇਲੇ, ਖਰਕ ,ਖਟਕੜ, ਜੀਦ ,ਲਖਣ ਮਾਜਰਾ, ਰੋਹਤਕ ਆਦਿਕ ਤੋ ਹੁੰਦੇ ਹੋਏ ਦਿੱਲੀ ਵੱਲ ਨੂੰ ਚੱਲ ਪਏ
ਉਧਰ ਅਹਿਲਕਾਰ ਅਨੰਦਪੁਰ ਆਏ ਪਤਾ ਲੱਗਾ ਸਤਿਗੁਰੂ ਜੀ ਤਾਂ ਕਈ ਮਹੀਨੇ ਪਹਿਲਾ ਦੇ ਏਥੋ ਤੁਰੇ ਪਏ ਸੀ ਔਰੰਗੇ ਨੂੰ ਸ਼ੱਕ ਸੀ ਗੁਰੂ ਸਾਹਿਬ ਰਾਜਪੂਤਾਂ ਨਾਲ ਮਿਲਕੇ ਕੋਈ ਬਗਾਵਤ ਨ ਕਰਨ ਇਸ ਲਈ ਛੇਤੀ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ ਨਾਲ 1000 ਮੋਹਰ ਦਾ ਇਨਾਮ ਰੱਖਤਾ ਜੋ ਗੁਰੂ ਸਾਹਿਬ ਦੀ ਖਬਰ ਦੇਵੇਗਾ ਏ ਖਬਰ ਸਾਰੇ ਫੈਲ ਗਈ
ਆਗਰੇ ਦਾ ਇੱਕ ਗਰੀਬ ਅਯਾਲੀ ਜੋ ਮਨ ਹੀ ਮਨ ਅਰਦਾਸਾਂ ਕਰ ਰਿਹਾ ਸੀ ਮਹਾਰਾਜ ਜੇ ਆਪ ਜੀ ਨੇ ਗ੍ਰਿਫ਼ਤਾਰ ਹੀ ਹੋਣਾ ਹੈ ਤਾਂ ਕਿਰਪਾ ਕਰਿਉ ਮੇਰੇ ਰਾਹੀਂ ਗ੍ਰਿਫ਼ਤਾਰੀ ਦਿਓ ਮੈਨੂੰ ਇਨਾਮ ਮਿਲ ਜਾਉ ਮੇਰੀ ਗ਼ਰੀਬੀ ਕੱਟੀ ਜਾਉ ਅੰਤਰਜਾਮੀ ਗਰੀਬ ਨਿਵਾਜ ਜੀ ਨੇ ਦਿੱਲੀ ਤੋ ਪਾਸੇ ਹੋ ਆਗਰੇ ਨੂੰ ਚੱਲ ਪਏ ਸ਼ਹਿਰ ਦੇ ਬਾਹਰਵਾਰ ਇੱਕ ਬਾਗ ਚ ਖੂਹ ਤੇ ਰੁਕੇ ਨੇੜੇ ਹੀ ਉ ਅਯਾਲੀ ਬੱਕਰੀਆ ਚਾਰਦਾ ਸੀ ਉਸ ਨੂੰ ਬੁਲਾਇਆ ਕੋਲੋਂ ਇਕ ਕੀਮਤੀ ਮੁੰਦਰੀ ਤੇ ਦੁਸ਼ਾਲਾ ਦਿੱਤਾ ਕਿਆ ਇਸ ਦੀ ਮਠਿਆਈ ਲਿਆ ਅਯਾਲੀ ਹਲਵਾਈ ਦੀ ਦੁਕਾਨ ਤੇ ਗਿਆ ਤਾਂ ਹਲਵਾਈ ਨੂੰ ਸ਼ੱਕ ਹੋਇਆ ਇਸ ਕੰਗਾਲ ਕੋਲ ਇੰਨੀ ਕੀਮਤੀ ਮੁੰਦਰੀ ਤੇ ਦੁਸ਼ਾਲਾ … ਜ਼ਰੂਰ ਏਨੇ ਚੋਰੀ ਕੀਤੀ ਆ ਉਹਨੇ ਕੋਤਵਾਲ ਨੂੰ ਦੱਸ ਦਿੱਤਾ ਅਯਾਲੀ ਨੇ ਕਿਹਾ ਜਿੰਨਾ ਮੈਨੂੰ ਸਮਾਨ ਲੈਣ ਭੇਜਿਆ ਤੇ ਬਾਗ ਚ ਬੈਠੇ ਆ ਕੋਤਵਾਲ ਬਾਗ ਚ ਆਇਆ ਸਤਿਗੁਰੂ ਨੂੰ ਮਿਲਿਆ ਪੁੱਛ ਗਿੱਛ ਕਰਦਿਆਂ ਪਤਾ ਲੱਗਾ ਏ ਤੇ ਗੁਰੂ ਤੇਗ ਬਹਾਦਰ ਨੇ ਜਿਨ੍ਹਾਂ ਦੀ ਸਰਕਾਰ ਭਾਲ ਕਰ ਰਹੀ ਆ ਸਤਿਗੁਰੂ ਜੀ ਨੂੰ ਸਿੱਖਾਂ ਦੇ ਸਮੇਤ ਗ੍ਰਿਫ਼ਤਾਰ ਕਰਲਿਆ ਇਕ ਰਾਤ ਉਥੇ ਹੀ ਰੱਖਿਆ ਜਦੋਂ ਸਤਿਗੁਰਾਂ ਨੂੰ ਗ੍ਰਿਫ਼ਤਾਰ ਕੀਤਾ ਤੇ ਅਯਾਲੀ ਕੰਬ ਗਿਆ ਮੈ ਬੜਾ ਵੱਡਾ ਗੁਨਾਹ ਕਰ ਲਿਆ ਰੋਣ ਲੱਗ ਪਿਆ ਪਾਤਸ਼ਾਹ ਨੇ ਕਿਆ ਹੌਂਸਲਾ ਰੱਖੋ ਇਹ ਸਾਡੀ ਖੇਡ ਹੈ ਤੂ ਫ਼ਿਕਰ ਨਾ ਕਰ ਉੱਥੇ ਅਸਥਾਨ ਬਣਿਆ ਹੋਇਆ ਹੈ ਗੁਰਦੁਆਰਾ_ਗੁਰੂ_ਕਾਤਾਲ ਆਗਰੇ ਜਿਥੇ ਰਾਤ ਗ੍ਰਿਫ਼ਤਾਰ ਰੱਖਿਆ ਤੇ ਵੀ ਨਿਸ਼ਾਨੀ ਤੌਰ ਤੇ ਮੌਜੂਦ ਹੈ ਸਤਿਗੁਰੂ ਮਹਾਰਾਜ ਨੂੰ ਸਿੱਖਾਂ ਸਮੇਤ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ ਉਧਰ ਔਰੰਗਜ਼ੇਬ ਨੂੰ ਇਹ ਖ਼ਬਰ ਭੇਜੀ ਗਈ🙏
ਬਾਕੀ ਅਗਲੇ ਭਾਗ ਵਿੱਚ …

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)