More Gurudwara Wiki  Posts
ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ – ਭਾਗ ਨੌਂਵਾਂ


ਗੁਰੂ ਅਰਜਨ ਸਾਹਿਬ ਜੀ ਦੇ ਸ਼ਹਾਦਤ ਦਿਹਾੜੈ ਨੂੰ ਸਮਰਪਿਤ ਇਤਿਹਾਸ ਦਾ ਅੱਜ ਨੌਵਾਂ ਭਾਗ ਪੜੋ ਜੀ ।
ਛੇਹਰਟਾ ਸਾਹਿਬ :-
ਵਡਾਲੀ ਦੇ ਨੇੜੇ ਪਾਣੀ ਦੀ ਥੁੜ ਹੋਣ ਕਰਕੇ ਛੇ-ਹਰਟਾ ਖੂਹ ਲਗਵਾਇਆ ਜਿਸ ਕਰਕੇ ਇਸ ਜਗਾ ਦਾ ਨਾਂ ਹੀ ਛੇ-ਹਰਟਾ ਸਾਹਿਬ ਪੈ ਗਿਆ । ਮਾਤਾ ਗੰਗਾ ਦੇ ਨਾਮ ਤੇ ਗੰਗਾ ਵਾਲਾ ਖੂਹ ਖੁਦਵਾਇਆ, ਤੇ ਹੋਰ ਕਈ ਖੂਹ ਲਗਵਾਏ I ਜਦ ਗੁਰੂ ਸਾਹਿਬ ਨੇ ਇਥੇ ਸਿੱਖੀ ਕੇਂਦਰ ਸਥਾਪਤ ਕੀਤਾ ਤਾਂ ਸਰਵਰੀਆਂ ਦਾ ਮਤ ਖੋਖਲਾ ਜਿਹਾ ਹੋ ਗਿਆ ਜਿਸ ਕਰਕੇ ਉਨ੍ਹਾ ਦੀ ਈਰਖਾ ਵਧ ਗਈ। ਹਕੂਮਤ ਨੂੰ ਸ਼ਿਕਾਇਤਾ ਵੀ ਲਗੀਆਂ । ਇਥੇ ਤਕ ਕਿ ਸੰਗਤਾਂ ਦੀਆ ਬਣਾਈਆ ਇਟਾਂ ਵੀ ਹਾਕਮ ਨੁਰੂਦੀਨ ਦੇ ਪੁੱਤਰ ਨੇ ਚੁਕਵਾ ਕੇ ਨੂਰ ਦੀਨ ਦੀ ਸਰਾਂ ਤੇ ਲਗਵਾ ਦਿੱਤੀਆ। ਇਹ ਵਖਰੀ ਗਲ ਹੈ ਕਿ ਬਾਅਦ ਵਿਚ ਸਿਖਾਂ ਨੇ ਉਹ ਇਟਾਂ ਤੋੜਕੇ ਵਾਪਸ ਸਰੋਵਰ ਦੀ ਪਰਕਰਮਾ ਵਿਚ ਲਗਾ ਲਈਆਂ । ਇਕ ਸਾਲ ਦੇ ਕਰੀਬ ਦੁਆਬੇ ਵਿਚ ਪ੍ਰਚਾਰ ਕਰਕੇ 1594 ਵਿਚ ਵਡਾਲੀ ਪਿੰਡ ਵਿਚ ਆ ਟਿਕੇ ਇਥੇ ਤਕਰੀਬਨ ਤਿੰਨ ਸਾਲ ਰਹੇ ਤੇ ਇਥੋਂ ਹੀ ਪ੍ਰਚਾਰਕ ਦੌਰੇ ਤੇ ਜਾਂਦੇ ਰਹੇ । ਇਸਦੇ ਨਾਲ ਹੀ ਇਕ ਗੁਰਦੁਆਰਾ ਵੀ ਕਾਇਮ ਕੀਤਾ ,ਜਿਥੇ ਹਰ ਸਾਲ ਬਸੰਤ ਪੰਚਮੀ ਦਾ ਮੇਲਾ ਲਗਦਾ ਹੈ।
ਹਰਗੋਬਿੰਦ ਪੁਰਾ:-
ਜਿਲਾ ਗੁਰਦਾਸਪੁਰ ਤਹਿਸੀਲ ਬਟਾਲਾ ਵਿਚ ਗੁਰੂ ਸਾਹਿਬ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ਦੀ ਖੁਸ਼ੀ ਵਿਚ ਸੰਨ 1597 ਦੇ ਕਰੀਬ ਬਿਆਸ ਦੇ ਉਤਰੀ ਕੰਢੇ ਪਾਸ ਇਕ ਨਗਰ ਵਸਾਇਆ। ਜਿਸਦਾ ਨਾਂ ਗੋਬਿੰਦਪੁਰਾ ਰੱਖਿਆ। ਜਦੋਂ ਗੁਰੂ ਹਰ ਗੋਬਿੰਦ ਸਾਹਿਬ ਵਕਤ ਇਥੇ ਰੌਣਕਾ ਵਧਣ ਲਗੀਆਂ ਤਾਂ ਇਸਦਾ ਨਾ ਹਰਗੋਬਿੰਦਪੁਰਾ ਪੈ ਗਿਆ।
ਗੁਰੂ ਕਾ ਬਾਗ:-
ਮਾਝੇ ਵਿਚ ਗੁਰਸਿੱਖੀ ਪ੍ਰਚਾਰ ਕਰਨ ਵਕਤ ਸੰਗਤ ਗੁਰੂ ਸਾਹਿਬ ਨੂੰ ਸੀਹੰਸਰੇ ਲੈ ਗਈ ਇਥੇ ਗੁਰੂ ਸਾਹਿਬ ਕਈ ਦਿਨ ਟਿਕੇ । ਪਹਿਲੇ ਇਸ ਨੂੰ ਗੁਰੂ ਕੀ ਰੋੜ ਆਖਦੇ ਸਨ, ਮਗਰੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਇਥ ਬਾਗ ਲਗਾਵਾਇਆ ਤਾਂ ਇਸਦਾ ਨਾਂ ਗੁਰੂ ਕਾ ਬਾਗ ਪੈ ਗਿਆ। ਅਕਾਲੀ ਲਹਿਰ ਸਮੇਂ ਇਥੇ ਬਹੁਤ ਭਾਰੀ ਮੋਰਚਾ ਲਗਾ ਤੇ ਸਤਿਆਗ੍ਰਹ ਵੀ ਹੋਇਆ।
ਰਾਮਸਰ:-
(1659-1660) ਰਾਮਸਰ ਤੇ ਨਾਂ ਦਾ ਇਕ ਛੋਟਾ ਜਿਹਾ ਸਰੋਵਰ ਬਣਵਾਇਆ। ਜਿਸਦੇ ਕਿਨਾਰੇ ਬੈਠ ਕੇ ਉਨ੍ਹਾਂ ਸੁਖਮਨੀ ਸਾਹਿਬ ਰਚੀ ਤੇ ਭਾਈ ਗੁਰਦਾਸ ਜੀ ਤੋਂ ਗ੍ਰੰਥ ਸਾਹਿਬ ਦੀ ਬੀੜ ਲਿਖਵਾਈ।
ਮਸੰਦ :-
ਮਸੰਦ ਪ੍ਰਥਾ ਚੌਥੇ ਗੁਰੂ ਸਾਹਿਬ ਸਮੇਂ ਪ੍ਰਚਲਿਤ ਹੋਈ ਸੀ। ਇਸ ਵਕਤ ਪ੍ਰਿਥੀ ਚੰਦ ਦੇ ਗਲਤ ਪ੍ਰਚਾਰ ਕਾਰਨ ਕੁਝ ਮਸੰਦ ਆਪਣੇ ਆਚਰਨ ਤੋ ਡਿਗ ਪਏ ਸਨ । ਗੁਰੂ ਅਰਜਨ ਦੇਵ ਜੀ ਨੇ ਇਨ੍ਹਾਂ ਦੀ ਜਥੇਬੰਦੀ ਵਲ ਵਿਸ਼ੇਸ਼ ਧਿਆਨ ਦਿੱਤਾ। ਮਸੰਦ ਉਨਾ ਦੀ ਲਿਆਕਤ , ਸਿਆਣਪ ਤੇ ਕੀਤੇ ਕੰਮਾ ਨੂੰ ਮੁਖ ਰਖ ਕੇ ਕੀਤੇ ਜਾਂਦੇ । ਸੰਗਤਾ ਨੂੰ ਹੁਕਮਨਾਮੇ ਭੇਜੇ ਕੀ ਸਿਰਫ ਨੀਅਤ ਕੀਤੇ ਮਸੰਦਾ ਨੂੰ ਭੇਟਾ ਦਿਤੀ ਜਾਏ ।
ਇਸ ਵਕਤ ਤਕ...

ਸਿਖੀ ਦੂਰ ਦੂਰ ਤਕ ਫੈਲ ਗਈ ਸੀ ਮਸੰਦਾ ਰਾਹੀ ਦੂਰ ਦੁਰਾਡੇ ਬੈਠੇ ਸਿਖਾਂ ਦਾ ਸੰਬੰਧ ਗੁਰੂ ਕੇਂਦਰ ਨਾਲ ਜੁੜਿਆ ਰਹਿੰਦਾ । ਉਹ ਹਰ ਵੇਲੇ ਦੂਰ, ਨੇੜੇ ਦੇ ਇਲਾਕਿਆਂ ਵਿਚ ਪ੍ਰਚਾਰ ਕਰਦੇ, ਭੇਟਾ ਇੱਕਠੀ ਕਰਦੇ ,ਗੁਰੂ ਸਾਹਿਬ ਦੇ ਹੁਕਮਨਾਮੇ ਸੰਗਤਾਂ ਨੂੰ ਤੇ ਸੰਗਤਾ ਦੇ ਸ਼ੰਕੇ ਤੇ ਸਨੇਹੇ ਗੁਰੂ ਸਾਹਿਬ ਨੂੰ ਪਹੁੰਚਾਦੇ, ਜਿਸ ਨਾਲ ਸਿੱਖੀ ਪ੍ਰਚਾਰ ਦਾ ਕੰਮ ਇਤਨਾ ਵਧ ਗਿਆ ਕਿ ਦੇਸ਼ ਦਾ ਕੋਈ ਕੋਨਾ ਅਜਿਹਾ ਨਾ ਰਿਹਾ ਜਿਥੇ ਕੋਈ ਸਿੱਖ ਨਾ ਵਸਦਾ ਹੋਵੇ।ਉਸ ਵਕਤ ਮਸੰਦ ਵੀ ਉੱਚੇ ਇਖਲਾਖ ਦੇ ਹੋਇਆ ਕਰਦੇ ਸੀ। ਕੁਝ ਚੋਣਵੇ ਮਸੰਦ ਜਿਵੇ ਭਾਈ ਭਗਤੂ ਪੂਰਬ ਵੱਲ, ਸੁਥਰੇ ਸਾਹ ਦਿੱਲੀ ਵੱਲ, ਭਾਈ ਫੇਰੂ ਨੂੰ ਰਾਜਸਥਾਨ ਦੀ ਸੇਵਾ ਬਖਸੀ, ਜਿਨਾਂ ਦੀ ਮੇਹਨਤ ਤੇ ਸੇਵਾ ਨਾਲ ਸਿੱਖੀ ਪ੍ਰਚਾਰ ਤੇ ਪ੍ਰਸਾਰ ਦਾ ਇਤਨਾ ਵਾਧਾ ਹੋਇਆ ਕਿ ਹਕੂਮਤ ਨੂੰ ਸਿਖਾਂ ਦੀ ਵਧਦੀ ਤਾਕਤ ਤੋਂ ਡਰ ਲਗਣ ਲਗ ਪਿਆ।
ਦਸਵੰਧ:-ਦੀ ਰੀਤ ਚਲਾਈ। ਇਹ ਪਿਆਰ ਭੇਟਾ ਸੀ ਕੋਈ ਜਬਰਦਸਤੀ ਨਹੀਂ ਸੀ ਭੇਟਾ ਸਿਰਫ ਲੋੜਵੰਦਾ ਤੇ ਭਲਾਈ ਦੇ ਕੰਮਾਂ ਵਿਚ ਖਰਚ ਹੁੰਦੀ । ਸੰਗਤਾਂ ਨੂੰ ਉਪਦੇਸ਼ ਦਿਤਾ ਕਿ ਧਰਮ ਕਾਰਜ ਕਰਨ ਲਈ ਹਰ ਸਿੱਖ ਆਪਣੀ ਕਮਾਈ ਦਾ 10ਵਾਂ ਹਿੱਸਾ ਭੇਟ ਕਰੇ। ਜਿਸਦਾ ਹਿਸਾਬ ਮਸੰਦ ਰਖਦੇ ਸੀ। ਸਹਿਜੇ ਸਹਿਜੇ ਮਸੰਦ ਉਸ ਰਕਮ ਵਿਚ ਹਥ ਫੇਰੀ ਵੀ ਕਰਨ ਲਗ ਪਏ। ਜਿਸਤੋਂ ਬਚਾਵ ਲਈ ਹਰ ਇਕ ਮਸੰਦ ਨੂੰ ਹਿਦਾਇਤ ਦਿੱਤੀ ਕਿ ਉਹ ਭੇਟਾ ਦਾ ਲਿਖਤੀ ਹਿਸਾਬ ਰਖਣ। ਸੰਗਤਾਂ ਭੇਟਾ ਆਪਣੇ ਸਾਹਮਣੇ ਵਹੀ ਵਿਚ ਦਰਜ ਕਰਵਾਦੀਆਂ।
ਘੋੜਿਆਂ ਦੀ ਤਜਾਰਤ :-
ਆਪਣੇ ਸਿਖਾਂ ਨੂੰ ਕਾਬਲ ਤੇ ਈਰਾਨ ਤਕ ਘੋੜਿਆ ਦਾ ਵਿਉਪਾਰ ਕਰਨ ਦੀ ਆਗਿਆ ਦਿੱਤੀ ਜਿਸਨੇ ਹਿੰਦੂ ਧਰਮ ਦੇ ਇਸ ਭਰਮ-ਜਾਲ ਨੂੰ ਤੋੜਿਆ ਕਿ ਦਰਿਆ ਸਿੰਧ ਨੂੰ ਪਾਰ ਕਰਨ ਨਾਲ ਧਰਮ ਭ੍ਰਿਸ਼ਟ ਹੋ ਜਾਂਦਾ ਹੈ। ਦੂਜਾ ਘੋੜਿਆ ਦੀ ਤਜਾਰਤ ਨਾਲ ਨਾ ਕੇਵਲ ਸਿੱਖਾਂ ਦੀ ਮਾਲੀ ਹਾਲਤ ਬਦਲੀ ਸਗੋਂ ਉਹ ਚੰਗੇ ਘੋੜ ਸਵਾਰ, ਮਹਾਨ ਯੋਧੇ ਤੇ ਸੰਯੁਕਤ ਭਾਈਚਾਰੇ ਦੇ ਕਾਇਲ ਬਣੇ। ਉਨ੍ਹਾ ਦੇ ਆਚਰਨ ਵਿਚ ਪ੍ਰਪਕਤਾ ਤੇ ਇਰਾਦਿਆਂ ਵਿਚ ਮਜਬੂਤੀ ਆਈ । ਤੀਜਾ ਇਸ ਤਜਾਰਤ ਨੇ ਆਉਣ ਵਾਲੀ ਫੌਜ਼ ਦੀ ਨੀਹ ਰਖੀ ਸਿਖਾਂ ਨੂੰ ਘੋੜਿਆਂ ਦੀ ਚੰਗੀ ਪਰਖ ਹੋ ਗਈ ,ਤੇ ਪੂਰੇ ਹਿੰਦੁਸਤਾਨ ਵਿਚ ਘੋੜ ਸਵਾਰੀ ਲਈ ਓਹ ਪ੍ਰਸਿਧ ਹੋ ਗਏ ।
ਲੋਕ ਭਲਾਈ ਲਈ ਕਾਰਜ :-
ਜਗਹ ਜਗਹ ਤੇ ਜਾਕੇ ਲੋੜਵੰਦਾ ਤੇ ਦੁਖੀਆਂ ਦੇ ਦਰਦ ਵੰਡਾਏ ਥਾਂ ਥਾਂ ਤੇ ਸੰਗਤਾਂ ਕਾਇਮ ਕੀਤੀਆਂ ਸਤੀ ਰਸਮ ਦਾ ਖੰਡਨ ਕੀਤਾ ਇਕ ਵਿਧਵਾ ਦਾ ਵਿਵਾਹ ਪਿੰਡ ਦੇ ਹੋਮੇ ਚੋਧਰੀ ਨਾਲ ਕਰਵਾਕੇ ਵਿਧਵਾ ਵਿਵਾਹ ਦੀ ਨਵੀਨ ਮਿਸਾਲ ਕਾਇਮ ਕੀਤੀ ਲੋਕਾਂ ਨੂੰ ਨਸ਼ਿਆਂ ਤੋਂ ਵਰਜਿਆ ।
( ਚਲਦਾ )

...
...



Related Posts

Leave a Reply

Your email address will not be published. Required fields are marked *

One Comment on “ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ – ਭਾਗ ਨੌਂਵਾਂ”

  • ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਸਿੱਖ ਇਤਿਹਾਸ ਤੋਂ ਸ਼ਾਮ ਜੰਤਾਂ ਨੂੰ ਜਾਣੂ ਕਰਵਾ ਰਹੇ ਹੋ

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)