More Gurudwara Wiki  Posts
ਬੀਬੀ ਨਿਰਭੈ ਕੌਰ – ਜਾਣੋ ਇਤਿਹਾਸ


ਬੀਬੀ ਨਿਰਭੈ ਕੌਰ ਇਕ ਮਹਾਨ ਸੂਰਬੀਰ ਸਿੰਘਣੀ ਹੋਈ ਹੈ । ਜਿਹੜੀ ਕਰਤਾਰਪੁਰ ਵਿਚ ਇਕ ਪੂਰਨ ਮਰਦਾਵੇਂ ਪਹਿਰਾਵੇ ਵਿਚ ਰਹਿ ਕੇ ਤੁਰਕਾ ਨਾਲ ਲੋਹਾ ਲੈਂਦੀ ਰਹੀ । ਇਕ ਵਾਰ ਰਾਤ ਇਸ ਨੂੰ ਦੋ ਮੁਗਲਾਂ ਲਲਕਾਰਿਆ । ਇਸ ਨੇ ਲਲਕਾਰਨ ਵਾਲੇ ਦੇ ਫੁਰਤੀ ਨਾਲ ਆਪਣੀ ਸ੍ਰੀ ਸਾਹਿਬ ਮਿਆਨੋ ਕੱਢ ਉਸ ਦੀ ਬਾਂਹ ਵੱਢ ਦਿੱਤੀ ਦੂਜਾ ਡਰਦਾ ਭੱਜ ਗਿਆ ਜਦੋਂ ਜਹਾਨ ਖਾਂ ਤੇ ਨਾਸਰ ਅਲੀ ਫੌਜਦਾਰ ਜਲੰਧਰ ਨੇ ਕਰਤਾਰਪੁਰ ਹਮਲਾ ਕਰ ਕੇ ਗੁਰਦੁਆਰਾ ਥੰਮ ਸਾਹਿਬ ਵੀ ਸਾੜ ਦਿੱਤਾ ਤੇ ਸ਼ਹਿਰ ਵਿਚ ਕਤਲੇਆਮ ਦਾ ਹੁਕਮ ਦਿੱਤਾ ਮਾਸੂਮ ਤੇ ਨਿਰਦੋਸ਼ੇ ਮੌਤ ਦਾ ਘਾਟ ਉਤਾਰੇ ਜਾ ਰਹੇ ਸਨ । ਨਿਰਭੈ ਕੌਰ ਨੇ ਆਪਣੀ ਵਿਆਹੀ ਜਾ ਰਹੀ ਸਹੇਲੀ ਨੂੰ ਜਰਵਾਨਿਆਂ ਕੋਲੋਂ ਬਚਾ ਕੇ ਆਪਣੇ ਘੋੜੇ ਤੇ ਚੜਾ ਜਰਵਾਨਿਆਂ ਨੂੰ ਚੀਰਦੀ ਸੁਰੱਖਿਅਤ ਥਾਂ ਲੈ ਗਈ । ਹੋਰ ਇਸਤ੍ਰੀਆਂ ਨੂੰ ਵੀ ਆਪਣੇ ਵਾਂਗ ਸ਼ਸਤਰ ਵਿਦਿਆ ਦੇ ਸਿੱਘਣੀਆਂ ਨੇ ਜਰਵਾਨਿਆਂ ਦਾ ਟਾਕਰਾ ਕੀਤਾ ।
ਬੀਬੀ ਨਿਰਭੈ ਕੌਰ ਸ : ਜੰਗ ਬਹਾਦਰ ਸਿੰਘ ਦੇ ਘਰ ਮਾਤਾ ਦਾਤਾਰ ਕੌਰ ਦੀ ਕੁਖੋਂ ਕਰਤਾਰਪੁਰ ( ਜਲੰਧਰ ) ਵਿਚ ਪੈਦਾ ਹੋਈ । , ਜੰਗ ਬਹਾਦਰ ਸਿੰਘ ਬਾਬਾ ਵਡਭਾਗ ਸਿੰਘ ਸੋਢੀ ( ਜਿਹੜਾ ਬਾਬਾ ਗੁਰਦਿੱਤਾ ਜੀ ਦੀ ਛੇਵੀਂ ਪੀੜੀ ਤੇ ਸੀ ) ਦੀ ਸੈਨਾ ਵਿਚ ਇਕ ਨਾਮਵਰ ਸੂਰਬੀਰ ਸੈਨਿਕ ਸੀ । ਨਿਰਭੈ ਕੌਰ ਤੋਂ ਵੱਡੇ ਦੋ ਇਸ ਦੇ ਭਰਾ ਰੱਬ ਨੂੰ ਪਿਆਰੇ ਹੋ ਚੁੱਕੇ ਸਨ । ਪਰ ਪਰਮਾਤਮਾ ਨੇ ਇਸ ਦੇ ਹੋਰ ਕੋਈ ਵੀ ਨਾ ਦਿੱਤਾ । ਨਿਰਭੈ ਨੂੰ ਮਾਂ ਪਿਉ ਨੇ ਪੁੱਤਾਂ ਵਾਂਗ ਲਾਡਾਂ ਨਾਲ ਪਾਲਿਆ । ਜਦੋਂ ਇਹ ਵੱਡੀ ਹੋਈ ਤਾਂ ਇਸ ਨੂੰ ਅੰਮ੍ਰਿਤ ਛਕਾ ਕੇ ਮਰਦਾਵੇਂ ਲਿਬਾਸ ਵਿਚ ਤਿਆਰ ਬਰ ਤਿਆਰ ( ਸਿੰਘਾਂ ਵਾਂਗ ਤਿੰਨ ਫੁਟੀ ਕਿਰਪਾਨ ਗਾਤਰੇ ਵਿਚ ਰੱਖਦੀ ) । ਇਸ ਦਾ ਪਿਤਾ ਵਾਹੀ ਦਾ ਕੰਮ ਵੀ ਕਰਦਾ । ਜੇ ਲੋੜ ਪਵੇ ਤਾਂ ਸਿੰਘ ਮਹਿੰਮਾ ਤੇ ਵੀ ਲੈ ਜਾਂਦਾ । ਤੇ ਪਿਛੋਂ ਨਿਰਭੈ ਮੁੰਡਿਆਂ ਵਾਂਗ ਸਾਰਾ ਘਰ ਦਾ ਕੰਮ ਕਰਦੀ । ਹੱਲ ਵੀ ਵਾਹ ਲੈਂਦੀ ਮੱਝਾਂ ਦਾ ਦੁੱਧ ਚੁੰਘ ਚੁੰਘ ਲਗਰ ਵਾਂਗ ਵਧ ਪੌਣੇ ਛੇ ਫੁਟ ਜੁਆਨ ਹੋ ਪਿਤਾ ਨੇ ਸ਼ਸਤਰ ਵਿਦਿਆ ਦੀ ਸਿਖਿਆ ਵੀ ਦਿੱਤੀ । ਜੰਗਲ ਵਿਚ ਜਾ ਕੇ ਨਿੱਕੇ ਰੁੱਖਾਂ ਨੂੰ ਕਿਰਪਾਨ ਨਾਲ ਕੱਟ ਕੇ ਖੇਡਾਂ ਕਰਦੀ । ਚੁੰਗੀਆਂ ਲਾਉਂਦੀ ਫਿਰਦੀ । ਇਕ ਦਿਨ ਕਿਤੇ ਪੱਠੇ ਲੈ ਕੇ ਕਾਫੀ ਕਵੇਲੇ ਆਈ ਤਾਂ ਮਾਂ ਨੇ ਕਹਿ ਦਿੱਤਾ “ ਪੁੱਤਰਾ ਤੈਨੂੰ ਪਤਾ ਹੈ ਕਿ ਕਾਂ ਦਾ ਰਾਜ ਹੈ ਉਹ ਕੁੱਤਿਆਂ ਵਾਂਗ ਹਰਲ ਹਰਲ ਕਰਦੇ ਫਿਰਦੇ ਹਨ । ਤੇਰਾ ਪਿਉ ਘਰ ਨਹੀਂ ਹੈ । ਇਸ ਤਰਾਂ ਕਵੇਲੇ ਆਉਣਾ ਚੰਗਾ ਨਹੀਂ ਹੈ । ਅੱਗੇ ਤੋਂ ਵੇਲੇ ਸਿਰ ਪੱਠੇ ਲੈ ਕੇ ਆਇਆ ਕਰ । ਮਾਤਾ ਦੇ ਇਹ ਬੋਲ ਸੁਣ ਕੇ ਨਿਰਭੈ ਨੇ ਨਿਰਭੈ ਹੋ ਕੇ ਕਿਹਾ। ਦਸਮੇਸ਼ ਜੀ ਦਾ ਅੰਮ੍ਰਿਤ ਛਕਿਆ ਹੈ । ਘੋੜ ਸਵਾਰੀ , ਗੱਤਕਾ ਤੇਗ ਚਲਾਉਣੀ , ਨੇਜ਼ਾ ਬਰਛਾ ਚਲਾਉਣ , ਚੱਕਰ ਛੱਡਣਾ ਆਦਿ ਸਾਰੇ ਸ਼ਸਤਰਾਂ ਦੀ ਸਿਖਿਆ ਪਿਤਾ ਜੀ ਨੇ ਦਿੱਤੀ ਹੈ । ਗੁਰ ਜੀ ਹਰ ਸਮੇਂ ਮੇਰੇ ਅੰਗ ਸੰਗ ਹਨ । ਮੈਨੂੰ ਭੈਅ ਤੇ ਫਿਕਰ ਕਿਸ ਗੱਲ ਦਾ ਹੈ । ਉਹ ਆਪ ਮੇਰੀ ਰੱਖਿਆ ਕਰ ਰਿਹਾ ਹੈ , ਤੂੰ ਫਿਕਰ ਨਾ ਕਰ । ਨਿਰਭੈ ਬਾਈ ਸਾਲਾਂ ਦੀ ਸ਼ੈਲ ਸੁਣਖੀ ਮੁਟਿਆਰ ਹੋ ਗਈ ਹੈ । ਇਸ ਦੀਆਂ ਸਖੀਆਂ ਸਹੇਲੀਆਂ ਵੀ ਇਸ ਕੋਲੋਂ ਕੁਝ ਸ਼ਸਤਰ ਚਲਾਉਣੇ ਸਿੱਖ ਗਈਆਂ ਹਨ । ਇਸ ਨੂੰ ਮਖੌਲ ਕਰਦੀਆਂ ਹਨ ਕਿ “ ਸ਼ਾਂਤੀ ਭੈਣ ਕਿਸੇ ਸੈਨਾਪਤੀ ਨਾਲ ਵਿਆਹੀ ਜਾਵੇ ਤਾਂ ਚੰਗਾ ਹੈ । ਹੁਣ ਜੰਗਲਾਂ ਵਿਚ ਬੂਟੇ ਦੇ ਸਿਰ ਕਟਦੀ ਹੈ । ਕਿਤੇ ਆਪਣੇ ਸੈਨਾਪਤੀ ਨਾਲ ਮੁਹਿਮਾਂ ਤੇ ਜਾ ਕੇ ਇਸ ਤਰ੍ਹਾਂ ਤੁਰਕਾਂ ਦੇ ਸਿਰ ਕੱਟੇ । ਨਿਰਭੈ ਕੌਰ ਦਾ ਪਿਤਾ ਜੀ ਫੌਜ ਵਿਚ ਇੱਜ਼ਤ ਮਾਨ ਪਾਉਂਦੇ ਸਨ । ਵਾਹੀ ਕਰਨ ਲਈ ਖੁਲੀ ਜ਼ਮੀਨ ਦਿੱਤੀ ਹੋਈ ਸੀ । ਘਰ ਵੀ ਬੜਾ ਚੰਗਾ ਪੱਕਾ ਬਣਾ ਕੇ ਦਿੱਤਾ ਹੋਇਆ ਸੀ । ਨਿਰਭੈ ਕੌਰ ਦਾ ਵਿਆਹ ਇਕ ਛੇ ਫੁੱਟ ਜੁਆਨ ਸੈਲ ਸ਼ਬੀਲੇ ਸੈਨਿਕ ਹਰਬੇਲ ਸਿੰਘ ਸਪੁੱਤਰ ਝੰਡਾ ਸਿੰਘ ਨਾਲ ਪੂਰਨ ਗੁਰ ਮਰਯਾਦਾ ਨਾਲ ਕਰ ਦਿੱਤਾ । ਇਹ ਪਿਉ ਪੁੱਤਰ ਵੀ ਸਿੱਖ ਸੈਨਾ ਵਿਚ ਸਨ । ਏਥੇ ਕਰਤਾਰਪੁਰ ਪੂਰਨ ਬ੍ਰਹਮ ਗਿਆਨੀ ਮਹਾਂ ਪੁਰਸ਼ ਅੱਛਣ ਸ਼ਾਹ ਦੀ ਧਰਮਸਾਲ ਤੇ ਡੇਰਾ ਸੀ । ਇਹ ਮਹਾਂਪੁਰਸ਼ ਏਥੋਂ ਇਹ ਕਹਿ ਕੇ ਤੁਰ ਪਿਆ ਕਿ ਹੁਣ ਕਰਤਾਰਪੁਰ ਪਰਲੇ ਆਉਣ ਵਾਲੀ ਹੈ । ਮੈਂ ਇਹ ਵੇਖ ਕੇ ਜਰ ਨਹੀਂ ਸਕਦਾ । ਇਸ ਲਈ ਮੈਂ ਏਥੇ ਨਹੀਂ ਰਹਾਂਗਾ । ਹੋਰ ਜਿਹੜਾ ਵੀ ਏਥੇ ( ਡੇਰੇ ) ਆ ਜਾਏਗਾ ਉਸ ਦਾ ਵਾਲ ਵਿੰਗਾ ਨਹੀਂ ਹੋਏਗਾ । ‘ ‘ ਇਸ ਡੇਰੇ ਵਿਚ ਮੱਝਾਂ ਗਾਵਾਂ ਸਨ । ਹਰ ਸਮੇਂ ਆਏ ਗਏ ਲਈ ਲੰਗਰ ਚਲਦਾ ਰਹਿੰਦਾ ਸੀ । ਸਭ ਵਰਤੋਂ ਦੀਆਂ ਵਸਤੂਆਂ ਬਣਾਈਆਂ ਹੋਈਆ ਸਨ । ਸਭ ਕੁਝ ਤਿਆਗ ਡੇਰਾ ਭਾਈ ਭਾਗ ਜੀ ਨੂੰ ਸੌਂਪ ਹੱਥ ਇਕ ਕਰਮੰਡਲ ਤੇ ਮੋਢੇ ਤੇ ਕੰਬਲੀ ਪਾ ਕਰਤਾਰ ਪੁਰ ਨੂੰ ਅਲਵਿਦਾ ਕਹਿ ਤੁਰ ਪਿਆ ਸਾਰੇ ਸ਼ਹਿਰ ਵਿਚ ਆਪ ਦਾ ਬੜਾ ਸਤਿਕਾਰ ਕੀਤਾ ਜਾਂਦਾ ਸੀ । ਸਾਰੇ ਲੋਕਾਂ ਆਪ ਨੂੰ ਰੋਕਣ ਦਾ ਯਤਨ ਕੀਤਾ ਪਰ ਨਾ ਰੁਕਿਆ ਹੋਰ ਵੀ ਅਨੇਕ ਸਾਧੂ ਨਾਲ ਤੁਰ ਪਏ । ਕਈ ਸਿਦਕਵਾਨ ਏਥੇ ਭਾਈ ਭਾਗ ਜੀ ਨਾਲ ਰਹਿ ਪਏ । ਨਿਰਭੈ ਕੌਰ ਦੋ ਵੇਲੇ ਨਿੱਤਨੇਮ ਕਰਦੀ ਤੇ ਜਦੋਂ ਆਪਣੇ ਤੇ ਪਿਤਾ ਜੀ ਦੇ ਸ਼ਸਤਰ ਸਾਫ ਕਰਦੀ ਤੇ ਇਨਾਂ ਦੀ ਉਪਮਾ ਵਿਚ ਹੇਠ ਲਿਖਿਆ ਸਲੋਕ ਪੜਦੀ । ਨਮੋਂ ਬਾਣ ਬਾਣੰ । ਨਿਰਭਰਜਾਣੰ ਨਮੋ ਦੇਵ ਦੇਵੰ । ਭਵਾਣੰ ਭਵਾਅੰ ॥ ਸਿੱਖਾਂ ਨੇ ਅਬਦਾਲੀ ਨੂੰ ਵਾਪਿਸ ਜਾਂਦਿਆਂ ਨੇ ਲੁਟਿਆ ਵੀ ਤੇ ਹਿੰਦੂ ਬੀਬੀਆਂ ਉਸ ਦੀ ਕੈਦ ਚੋਂ ਛੁਡਾ ਕੇ ਉਨ੍ਹਾਂ ਦੇ ਘਰੀ ਪੁਚਾਇਆ ਸੀ । ਸਿੱਖਾਂ ਜੰਗਲਾਂ ਵਿਚ ਜਾ ਲੁਕਦੇ । ਨਸਰ ਅਲੀ ਫੋਜਦਾਰ ਜਲੰਧਰ ਨੇ ਜਹਾਨ ਖਾਂ ਸੂਬਾ ਲਾਹੋਰ ਨੂੰ ਕਰਤਾਰਪੁਰ ਤੇ ਚੜਾਈ ਕਰਨ ਲਈ ਸੱਦ ਭੇਜਿਆ । ਰਾਹ ਵਿੱਚ ਲੁੱਟ ਮਾਰ ਕਰਦਾ ਲਾਹੌਰ ਤੋਂ ਤੁਰ ਪਿਆ । ਕਰਤਾਰਪੁਰ ਅਮਨ ਅਮਾਨ ਵੱਸਦਾ ਕਿਸੇ ਨੂੰ ਕੋਈ ਪਤਾ ਨਹੀਂ ਕਿ ਕੀ ਵਾਪਰਨ ਵਾਲਾ ਹੈ ਸਵਾਏ ਉਸ ਮਹਾਂ ਪੁਰਸ਼ ਦੇ ਜਿਹੜਾ ਛਡ ਕੇ ਚਲਾ ਗਿਆ ਹੈ । ਬਾਬਾ ਵਡਭਾਗ ਸਿੰਘ ਆਪਣਾ ਪਰਿਵਾਰ ਪਹਾੜਾਂ ਵਿਚ ਸੁਰੱਖਿਅਤ ਥਾਂ ਭੇਜ ਦਿੱਤਾ ਸੀ ਤੇ ਆਪਣੇ ਕੁਝ ਨਾਮਵਰ ਸਿੰਘਾਂ ਨੂੰ ਲੈ ਕਿਲਾ ਛੱਡ ਚਲਾ ਗਿਆ । ਵਡਭਾਗ ਸਿੰਘ ਦੀ ਸੈਂਕੜਿਆਂ ਦੀ ਗਿਣਤੀ ਦੀ ਫੌਜ ਤੀਹ ਪੈਂਤੀ ਹਜਾਰ ਧਾੜਵੀਆਂ ਅੱਗੇ ਕਿਵੇਂ ਟਿੱਕ ਸਕਦੀ ਸੀ । ਕਾਫੀ ਸਿੱਖ ਸ਼ਹੀਦ ਹੋ ਗਏ । ਸ਼ਿਵ ਦਿਆਲ ਉਸ ਵੇਲੇ ਕਰਤਾਰਪੁਰ ਦਾ ਪ੍ਰਸਿੱਧ ਹਟਵਾਣੀਆਂ ਤੇ ਸ਼ਾਹੂਕਾਰ ਸੀ । ਗੁਰਦੁਆਰਾ ਸਾਹਿਬ ਦੇ ਕਿਲ੍ਹੇ ਹੇਠ ਇਸ ਦਾ ਹੱਟ ਸੀ । ਸ਼ਿਵ ਦਿਆਲ ਦੇ ਪੰਜ ਪੁੱਤਰ ਤੇ ਦੋ ਧੀਆਂ ਸਨ । ਇਸ ਦੀ ਵੱਡੀ ਲੜਕੀ ਕਾਂਤਾ ਦਾ ਵਿਆਹ ਰਚਿਆ ਹੋਇਆ । ਅੱਧੀ ਰਾਤ ਤੱਕ ਇਸਤਰੀਆਂ ਵਿਆਹ ਦੇ ਗੀਤ ਗਾਉਂਦੀਆਂ ਰਹੀਆਂ । ਨਿਰਭੈ ਕੌਰ ਜਿਹੜੀ ਆਪਣੇ ਸਹੇਲੀ ਦੇ ਵਿਆਹ ਦੇ ਗੀਤਾਂ ਵਿਚੋਂ ਵਿਹਲੀ ਹੋ ਕੇ ਘਰ ਜਾ ਰਹੀ ਸੀ ਤਾਂ ਦੇ ਮੁਗਲ ਜ਼ਾਦਿਆਂ ਇਸੇ ਵੇਲੇ ਇਕੱਲੀ ਜਾਂਦਿਆ ਵੇਖ ਲਲਕਾਰਿਆ ਤੇ ਕਿਹਾ ਕਿ ਜਾਣੇ ਨਾ ਪਾਏ ਨਿਰਭੈ ਕੌਰ ਨੇ ਫੁਰਤੀ ਨਾਲ ਆਪਣੀ ਸ੍ਰੀ ਸਾਹਿਬ ਕੱਢ ਲਲਕਾਰਨ ਵਾਲੇ ਦੀ ਬਾਂਹ ਲਾਹ ਸੁੱਟੀ ਉਹ ਚੀਕਾਂ ਮਾਰਦਾ ਭੱਜ ਗਿਆ । ਦੂਜਾ ਵੀ ਪਿਛੇ ਹਰਨ ਹੋ ਗਿਆ । ਨਿਡਰ ਸ਼ੀਹਣੀ ਜਦੋ ਲਹੂ ਭਿਜੀ ਕਿਰਪਾਨ ਨਾਲ ਘਰ ਪੁੱਜੀ ਤਾਂ ਮਾਂ ਪਿਓ ਇਹ ਵੇਖ ਕੇ ਹੈਰਾਨ ਹੋ ਗਏ । ਤੇ ਪਿਤਾ ਜੀ ਪੁਛਿਆ “ ਪੁੱਤਰੀ ਇਹ ਕੀ ਭਾਣਾ ਵਰਤਾ ਆਈ ਇਸ ਵੇਲੇ । ਨਿਰਭੈ ਨੇ ਪਿਤਾ ਜੀ ਨੂੰ ਕਿਹਾ “ ਦੋ ਕੁੱਤੇ ਭੌਕੇ ਸਨ ਇਕ ਨੂੰ ਸੋਧਾ ਲਾ ਦਿੱਤਾ ਹੈ ਤੇ ਦੂਜਾ ਭੱਜਣ ਵਿੱਚ ਸਫਲ ਹੋ ਗਿਆ ਹੈ । ‘ ‘ ਪਿਤਾ ਜੀ...

ਕਿਹਾ “ ਪੁਤਰੀ ! ਮੈ ਆਪਣੀ ਸੂਰਬੀਰ ਪੁਤਰੀ ਤੋਂ ਇਹੋ ਹੀ ਆਸ ਰਖਦਾ ਸਾਂ ਇਕ ਸਿੱਖ ਬੱਚੀ ਨੂੰ ਤੁਰਕਾਂ ਤੋਂ ਆਪਣੀ ਰਾਖੀ ਆਪ ਹੀ ਕਰਨੀ ਚਹੀਦੀ ਹੈ । ਉਦੋਂ ਤੁਰਕਾਂ ਦੇ ਬੱਚੇ ਬੜੇ ਭੂਤਰੇ ਫਿਰਦੇ ਸਨ । ਹਿੰਦੂ ਇਸਤਰੀਆਂ ਨੂੰ ਡੋਲਿਆਂ ਚੋਂ ਕੱਢ ਕੇ ਲੈ ਜਾਂਦੇ ਸਨ । ਅਗਲੇ ਦਿਨ ਬਰਾਤ ਆਈ ਹੋਈ ਸੀ । ਸਾਰੇ ਸਾਕ ਸੰਬੰਧੀ ਇਕੱਠੇ ਹੋਏ ਪਏ ਸਨ । ਹਿੰਦੂਆਂ ਦੇ ਫੇਰੇ ਸਵੇਰੇ ਚਾਰ ਵਜੇ ਹੁੰਦੇ ਹਨ । ਸਾਰੀ ਰਾਤ ਹਵਨ ਹੁੰਦਾ ਰਿਹਾ । ਸ਼ਿਵ ਦਿਆਲ ਦੇ ਮਿਲਤ ਗਿਲਤ ਬਹੁਤ ਸੀ ਇਸ ਲਈ ਅੱਧੇ ਸ਼ਹਿਰੀ ਦੀਆਂ ਇਸਤਰੀਆਂ ਵੀ ਜੰਝ ਵੇਖਣ ਆਈਆਂ ਹੋਈਆਂ ਸਨ । ਨਿਰਭੈ ਪੂਰੇ ਸ਼ਸ਼ਤਰ ਬੱਧ ਮਰਦਾਵੇਂ ਲਿਬਾਸ ਹੋਣ ਕਰਕੇ ਹਰ ਇਕ ਦੀ ਰੁਚੀ ਨੂੰ ਆਕਰਸ਼ਤ ਕਰ ਰਹੀ ਸੀ । ਫੇਰਿਆਂ ਦੀ ਰਸਮ ਸਮਾਪਤ ਹੋਣ ਹੀ ਵਾਲੀ ਸੀ ਕਿ ਸ਼ਹਿਰ ਵਿਚ ਬੜਾ ਰੌਲਾ ਜਿਹਾ ਮਚਿਆ । ਠਾਹ ਠਾਹ ਦੀ ਆਵਾਜ ਵੀ ਆਈ । ਕੁੱਤੇ ਭੌਕਣ ਲੱਗੇ । ਖੇਤੇ ਵੀ ਹੀਘਣ ਲੱਗੇ । ਲੁਟੇ ਗਏ ਮਾਰੇ ਦੀਆਂ ਆਵਾਜਾਂ ਉਚੀਆਂ ਹੋਈਆਂ । ਤੁਰਕਾਂ ਨੇ ਕਰਤਾਰਪੁਰ ਘੇਰਾ ਪਾ ਲਿਆ । ਉਧਰੋਂ ਬਾਬਾ ਵਡਭਾਗ ਸਿੰਘ ਨੇ ਆਪਣੇ ਕਿਲੇ ਤੋਂ ਤੇ ਦਾਗੀਆਂ । ਭਜਦੌੜ ਮੱਚ ਗਈ । ਲੋਕਾਂ ਡਰਦਿਆਂ ਕਿ ਤੁਰਕ ਨਾ ਲੈ ਜਾਣ ਆਪਣੀਆਂ ਧੀਆਂ ਭੈਣਾਂ ਭੜੋਲਿਆ ਵਿੱਚ ਲੁਕਾ ਦਿੱਤੀਆਂ । ਜਹਾਨ ਖਾਂ ਤੇ ਨਾਸਰ ਅੱਲੀ ਨੇ ਸਾਰੇ ਕਰਤਾਰਪੁਰ ਵਿਚ ਇਕ ਵੱਜੋਂ ਕਤਲੇਆਮ ਦਾ ਹੁਕਮ ਦੇ ਦਿੱਤਾ ।
ਖੁਸ਼ੀ ਦੀ ਜਿੱਤ ਵਿਚ ਜਹਾਂ ਖਾਂ ਤੇ ਫੌਜਦਾਰ ਨਾਸਰ ਅੱਲੀ ਸ਼ਰਾਬ ਦੀ ਬਦਮਸਤੀ . ਵਿੱਚ ਬੱਕਰੇ ਖਾ ਨਸ਼ੇ ਵਿਚ ਅੰਨੇ ਹੋਏ ਪਏ ਹਨ । ਸਿਪਾਹੀਆਂ ਨੇ ਸ਼ਹਿਰ ਵਿਚੋਂ ਕੁਝ ਮੁਟਿਆਰਾਂ ਧੂਹ ਕੇ ਬਾਹਰ ਇਕ ਤੰਬੂ ਵਿਚ ਲਿਆ ਸੁੱਟੀਆਂ । ਇਕ ਸਿਪਾਹੀ ਪਹਿਰੇ ਤੇ ਲਾ ਆਪ ਚਲੇ । ਗਏ । ਦੋਵੇਂ ਹਾਕਮ ਨਸ਼ੇ ਵਿਚ ਗੁੱਟ ਪਏ ਹਨ । ਇਕ ਬੀਬੀ ਨੇ ਤਾੜ ਕੇ ਬੜੀ ਫੁਰਤੀ ਪਹਿਰੇਦਾਰ ਪਾਸੋਂ ਉਸਦੀ ਤਲਵਾਰ ਖੋਹ ਕੇ ਇਕ ਦਮ ਉਸ ਦਾ ਗਾਟਾ ਲਾ ਤੰਬੂ ਵਿਚੋਂ ਭਜ ਕੇ ਭਾਈ ਅੱਡਣ ਸ਼ਾਹ ਦੇ ਡੇਰੇ ਜਾ ਵੜੀਆਂ । ਇਹ ਉਹੋ ਬੀਬੀ ਸੀ ਜਿਹੜੀ ਨਿਰਭੈ ਪਾਸੋਂ ਸ਼ਸਤਰ ਸਿੱਖਦੀ ਹੁੰਦੀ ਸੀ । ਇਹ ਦੋ ਹੋਰਾਂ ਨੂੰ ਵੀ ਨਾਲ ਛੁਡਾ ਕੇ ਲੈ ਗਈ । ਜਦੋਂ ਸਿਪਾਹੀ ਹੋਰ ਔਰਤਾਂ ਆਪਣੇ ਹਾਕਮਾਂ ਨੂੰ ਖੁਸ਼ ਕਰਨ ਲਈ ਲੈ ਕੇ ਆਏ ਤਾਂ ਪਹਿਰੇਦਾਰ ਨੂੰ ਮਰਿਆ ਵੇਖ ਉਹ ਕੈਦਣਾ ਭੱਜ ਗਈਆਂ ਵੇਖ ਬੜੇ ਹੈਰਾਨ ਹੋਏ । ਹੁਣ ਸ਼ਹਿਰ ਵਿਚ ਰੋਲਾ ਪੈ ਗਿਆ ਕਿ ਖੂਹਾਂ ਦਾ ਪਾਣੀ ਖਤਮ ਹੋ ਗਿਆ । ਤੁਰਕ ਤਿਆਏ ਤੜਪਣ ਲੱਗੇ ਪਾਣੀ ਕਿਤੋਂ ਨਾਂ ਮਿਲੇ।ਇਹ ਸਾਰਾ ਪਾਣੀ ਗੁਰਦੁਆਰਾ ਥੰਮ ਸਾਹਿਬ ਸਾੜਣ ਉਪਰੰਤ ਖਤਮ ਹੋਇਆ ਗੁਰਦੁਆਰੇ ਲਾਗੇ ਸਾਰੇ ਮਕਾਨ ਵੀ ਸਾੜ ਕੇ ਸਵਾਹ ਕਰ ਦਿੱਤੇ ਗਏ । ਮਾਰੇ ਜਾ ਰਹੇ ਲੋਕਾਂ ਦੀ ਚੀਖੋ ਪੁਕਾਰ ਹੋ ਰਹੀ ਸੀ । ਪਾਣੀ ਖੁਣੋ ਸਿਪਾਹੀ ਤਿਹਾਏ ਤੜਪਣ ਲੱਗੇ । ਤੁਰਕਾਂ ਨੂੰ ਪਤਾ ਲਗਾ ਕਿ ਪਾਣੀ ਭਾਈ ਅੱਡਣ ਸ਼ਾਹ ਦੇ ਡੇਰੇ ਹੀ ਮਿਲ ਸਕਦਾ ਹੈ । ਸਿਪਾਹੀ ਤਿਹਾਏ ਹਾਕਮਾਂ ਨੂੰ ਨਾਲ ਲੈ ਕੇ ਉਧਰ ਚਲ ਪਏ । ਇਹ ਪਾਣੀ ਦੀ ਖਬਰ ਕੁਝ ਸਿਪਾਹੀਆਂ ਆ ਕੇ ਦਿੱਤੀ ਸੀ ਜਿਹੜੇ ਕਿ ਨਿਰਭੈ ਦਾ ਪਿਛਾ ਕਰਦੇ ਉਥੇ ਪੁੱਜੇ । ਨਿਰਭੈ ਕੌਰ ਨੇ ਕਾਂਤਾਂ ਨੂੰ ਉਸ ਦੇ ਘਰੋ ਆਪਣੇ ਨਾਲ ਲੈ ਘਰੋਂ ਘੋੜੇ ਤੇ ਸਵਾਰ ਕਰ ਬਾਬੇ ਅੱਡਣ ਸ਼ਾਹ ਦੇ ਡੇਰੇ ਨੂੰ ਲੈ ਜਾ ਰਹੀ ਸੀ ਕਿ ਪਿਛੇ ਕੁਝ ਸਿਪਾਹੀਆਂ ਘੋੜੇ ਲਾ ਕੇ ਡੇਰੇ ਤੱਕ ਗਏ । ਅਗੋਂ ਬਾਬੇ ਨੇ ਅੰਦਰ ਵਾੜ ਕੇ ਬੂਹਾ ਬੰਦ ਕਰਨ ਲੱਗਾ ਤਾਂ ਸਿਪਾਹੀਆਂ ਬਾਬੇ ਤੇ ਹਮਲਾ ਕਰ ਚੰਗਾ ਜ਼ਖ਼ਮੀ ਕਰ ਦਿੱਤਾ ਬਾਬਾ ਡਿੱਗ ਪਿਆ ਤੇ ਬੀਬੀ ਨਿਰਭੈ ਕੌਰ ਦਰਵਾਜਾ ਖੋਹਲ ਕੇ ਉਨ੍ਹਾਂ ਨੂੰ ਉਠਾਇਆ । ਉਹਨੂੰ ਬਾਹਰ ਆਈ ਵੇਖ ਸਿਪਾਹੀ ਫਿਰ ਦਰਵਾਜੇ ਵੱਲ ਵੱਧੇ ਤਾਂ ਉਨ੍ਹਾਂ ਨੂੰ ਦਿਸਣੋਂ ਹੱਟ ਗਿਆ ਤੇ ਘੋੜੇ ਵੀ ਅੰਨੇ ਹੋ ਗਏ । ਜਦੋਂ ਪਿਛਾਂਹ ਪਰਤੇ ਤਾਂ ਫਿਰ ਠੀਕ ਹੋ ਗਏ । ਸਭ ਕੌਤਕ ਦੱਸਿਆ ਤਾਂ ਸਿਪਾਹੀਆਂ ਤਿਹਾਇਆਂ ਇਧਰ ਆਉਣਾ ਸ਼ੁਰੂ ਕਰ ਦਿੱਤਾ । ਹੁਣ ਬਾਬਾ ਭਾਗ ਜੀ ਜਖ਼ਮੀ ਹਾਲਤ ਵਿੱਚ ਖੂਹ ਗੇੜੀ ਜਾਣ ਤੇ ਖੁਦਾ ਦੀ ਖਲਕ ਜਾਣ ਕੇ ਵੈਰੀਆਂ , ਜਰਵਾਣਿਆਂ ਨੂੰ ਪਾਣੀ ਪਿਲਾਈ ਜਾਂਦਾ । ਜਹਾਂ ਖਾਂ ਤੇ ਨਾਸਰ ਅਲੀ ਵੀ ਆਪਦੇ ਸੇਵਿਕਾ ਨਾਲ ਇਥੇ ਆ ਪਾਣੀ ਪੀਣ ਲੱਗੇ ਭਾਈ ਭਾਗ ਜੀ ਆਪਣੇ ਮਤੇ ਵਿਚ ਖੂਹ ਗੇੜ ਕੇ ਪਸੀਨਿਓ ਪਸੀਨੇ ਹੋਇਆ ਪਿਆ ।ਉਧਰ ਬਾਬੇ ਦੀ ਹਾਲਤ ਵੇਖ ਕੇ ਹੈਰਾਨ ਹੋਏ ਤੇ ਸਨ । ਹੁਣ ਨਾਸਰ ਅਲੀ ਨੇ ਭਾਈ ਭਾਗ ਜੀ ਨੂੰ ਇਕ ਚੰਗਾ ਦਰਵੇਸ਼ ਜਾਣ ਉਸ ਨੂੰ ਖੂਹ ਗੇਰਨੋ ਹਟਾ ਕੇ ਆਪਣੇ ਚਾਰ ਪੰਜ ਸਿਪਾਹੀ ਖੂਹ ਗੇੜਣ ਲਾ ਦਿੱਤੇ । ਭਾਈ ਭਾਗ ਜੀ ਨੇ ਪਿਛੇ ਹਟ ਕੇ ਆਪਣੇ ਮੱਥੋਂ ਪਸੀਨਾ ਪੂੰਜਿਆ ਤੇ ਇਨ੍ਹਾਂ ਦੇ ਦੈਤਾਂ ਵਰਗੇ ਜਿਹੜੇ ਸਤ ਸਤ ਫੁੱਟ ਦੁੰਬੇ ਖਾ ਖਾ ਕੇ ਝੋਟਿਆਂ ਵਾਂਗ ਫਿਟੇ ਪਏ ਸਨ ਨੂੰ ਉਨ੍ਹਾਂ ਦਾ ਨਾ ਪੁਛਿਆ ਕਿ ਉਹ ਕੌਣ ਹਨ ? ਨਾਸਰ ਅਲੀ ਨੇ ਦਸਿਆ ਕਿ ਆਹ ਸੂਬਾ ਲਾਹੌਰ ਹੈ ਤੇ ਮੈਂ ਜਲੰਧਰ ਦਾ ਫੋਜਦਾਰ ਹਾਂ । ਭਾਈ ਭਾਗ ਜੀ ਨੇ ਨਿਧੜੱਕ ਤੇ ਨਿਰਭੈ ਹੋ ਕੇ ਕਿਹਾ , “ ਕੀ ਤੁਹਾਨੂੰ ਪਤਾ ਨਹੀਂ , ਕਿ ਖਦਾ ਹੈ ? ਤੇ ਖਲਕਤ ਖੁਦਾ ਦੀ ਹੈ । ਉਹ ਜ਼ਿੰਦਗੀ ਦੇਂਦਾ ਹੈ ਤੇ ਤੁਸੀਂ ਜਿੰਦਗੀ ਲੈਂਦੇ ਹੋ । ਕੀ ਤੁਸੀਂ ਸ਼ੈਤਾਨ ਦੇ ਪੁੱਤਰ ਹੋ ਜਾ ਇਨਸਾਨ ਦੇ ? ਜਿਹੜਾ ਹਾਕਮ ਆਪਣੀ ਰਿਆਇਆ ( ਪਰਜਾ ) ਨੂੰ ਕਤਲ ਕਰਦਾ ਹੈ ਉਹ ਹਾਕਮ ਨਹੀਂ ਹੋ ਸਕਦਾ ਉਹ ਡਾਕੂ ਜਾਂ ਕਸਾਈ ਹੀ ਹੋ ਸਕਦਾ ਹੈ । ਇਹ ਸੱਚੇ ਤੇ ਜੁਰਅਤ ਭਰਪੂਰ ਸ਼ਬਦ ਬੋਲਦਿਆ ਭਾਈ ਭਾਗ ਜੀ ਦਾ ਰੰਗ ਲਾਲ , ਅੱਖਾਂ ਲਾਲ ਬੜੇ ਜੋਸ਼ ਨਾਲ ਫਿਰ ਬੋਲਿਆ “ ਕੀ ਤੁਹਾਡਾ ਖਿਆਲ ਹੈ ਕਿ ਖੁਦਾ ਤੁਹਾਥੋਂ ਇਸ ਕਤਲੋਂ ਗਾਰਤ ਦੇ ਬਦਲਾ ਨਹੀਂ ਲਵੇਗਾ , ਕੋਈ ਹਿਸਾਬ ਨਹੀਂ ਪੁਛੇਗਾ ? ਮਾਸੂਮ ਬਚਿਆਂ , ਨਿਰਦੋਸ਼ ਇਸਤਰੀਆਂ ਪੁਰਸ਼ਾਂ ਨੂੰ ਕਤਲ ਕਰਨ ਤੇ ਅਨੇਕਾਂ ਜੀਵ ਜੰਤੂ ਤੁਹਾਡੀ ਅੱਗ ਵਿੱਚ ਸੜਨ ਵਾਲਿਆਂ ਦੀ ਰੂਹਾਂ ਪੁਕਾਰ ਪੁਕਾਰ ਕੇ ਤੁਹਾਡੇ ਕਾਲ ਨੂੰ ਵਾਜਾਂ ਮਾਰਨਗੀਆਂ । ਕੀ ਤੁਸੀਂ ਕਦੇ ਮਰਨਾ ਹੀ ਨਹੀਂ ਹੈ ? ” ਇਹੋ ਜਿਹੀਆਂ ਖਰੀਆਂ ਤੇ ਨਿਰਭੈ ਝਾੜਾਂ ਸੁਣ ਜਹਾਂ ਖਾਂ ਨੇ ਪੁਛਿਆ “ ਤੂੰ ਕੌਣ ਹੈ ? ‘ ‘ ਭਾਈ ਸਾਹਿਬ ਉਤਰ ਦਿੱਤਾ ਕਿ “ ਮੈਂ ਵੀ ਤੁਹਾਡੇ ਵਾਗ ਭੇਜਿਆ ਹੋਇਆ ਇਕ ਅਦਨਾ ਜਿਹਾ ਬੰਦਾ ( ਸਿੱਖ ਹਾਂ ) ਤੁਹਾਨੂੰ ਕਿਸੇ ਪੀਰ ਫਕੀਰ ਨੇ ਸਿਖਿਆ ਨਹੀਂ ਦਿੱਤੀ , ਗਿਆਨ ਨਹੀਂ ਕਰਾਇਆ । ਅਵਲ ਅੱਲਾ ਨੂਰ ਉਪਾਇਆ । ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗ ਉਪਜਿਆ ਕਉਣ ਭਲੇ ਕੋ ਮੰਦੇ । ” ਮੈਂ ਇਕ ਗੁਰੂ ਦਾ ਸਿੱਖ ਹਾਂ ਜਿਸ ਦਾ ਕੰਮ ਹੈ ਸਰਬੱਤ ਦਾ ਭਲਾ ਸੋਚਣਾ ਤੇ ਕਰਨਾ । ਤੁਹਾਡੇ ਭਲਾ ਇਸੇ ਵਿੱਚ ਹੈ ਕਿ ਮਾੜੇ ਕੰਮ ਛਡ ਦਿਓ ਤੇ ਇਨਸਾਨ ਬਣੋ । ਇਸ ਪਰਉਪਕਾਰੀ ਪਾਸੋਂ ਖਰੀਆਂ ਖਰੀਆਂ ਤੇ ਸਿਖਿਆ ਵਾਲੀਆਂ ਗੱਲਾਂ ਸੁਣ ਹਾਕਮਾਂ ਨੇ ਕਤਲੇਆਮ ਦਾ ਹੁਕਮ ਬੰਦ ਕਰ ਦਿੱਤਾ । ਪਰ ਫਿਰ ਵੀ ਬੜਾ ਕੁਝ ਲੁੱਟ ਮਾਰ ਕਰ ਕੇ ਲੈ ਗਏ।ਉਧਰ ਨਿਰਭ ਕੌਰ ਨੇ ਕੁਝ ਸਹੇਲੀਆਂ ਨੂੰ ਅੰਮ੍ਰਿਤਪਾਨ ਕਰਾ ਨਾਲ ਲੈ ਲਿਆ । ਤੇ ਇਨ੍ਹਾਂ ਦਾ ਵੀ ਨੌਜੁਆਨ ਸਿੱਖਾਂ ਜਿਹੜੇ ਜੰਗਲਾਂ ਵਿਚ ਵਿਚਰ ਰਹੇ ਸਨ ਨਾਲ ਵਿਆਹ ਕਰਾ ਦਿੱਤਾ ਤੇ ਬਾਹਰ ਆਪਣੇ ਪਤੀਆਂ ਨਾਲ ਰਹਿਣ ਲੱਗ ਪਈਆਂ । ਇਸ ਤਰਾਂ ਇਨ੍ਹਾਂ ਨੇ ਘਲੂਘਾਰੇ ਵੀ ਆਪਣਿਆਂ ਸਰੀਰਾਂ ਤੇ ਹੰਡਾਏ ਪਰ ਸਿੱਖੀ ਆਣ ਤੇ ਸਤਿਕਾਰ ਕਾਇਮ ਰੱਖਿਆ । ਜਿਸ ਦਾ ਸਿੱਖ ਇਤਿਹਾਸ ਗਵਾਹ ਹੈ ।
ਜੋਰਾਵਰ ਸਿੰਘ ਤਰਸਿੱਕਾ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)