More Gurudwara Wiki  Posts
ਬੀਬੀ ਰਣਜੀਤ ਕੌਰ ਸ਼ਹੀਦ – ਜਾਣੋ ਇਤਿਹਾਸ


ਸ਼ਹੀਦ ਬੀਬੀ ਰਣਜੀਤ ਕੌਰ ਉਹ ਮਹਾਨ ਸਿੱਖ ਦੇਵੀ ਹੋਈ ਹੈ ਜਿਸ ਨੇ ਆਪਣਾ ਧਰਮ ਕਾਇਮ ਰੱਖਣ ਲਈ ਬੜੇ ਕਸ਼ਟ ਚੱਲ ਕੇ ਜ਼ਾਲਮਾਂ ਨੂੰ ਸੋਧਦੀ ਕਈ ਵਾਰ ਆਪਣੀ ਦਲੇਰੀ , ਫੁਰਤੀ ਤੇ ਸਿਆਣਪ ਦੁਆਰਾ ਜਰਵਾਣਿਆਂ ਦੀ ਚੁੰਗਲ ਤੋਂ ਬਚਦੀ ਰਹੀ । ਅੰਤ ਪਠਾਣਾਂ ਦੇ ਕਾਬੂ ਆ ਕਾਬਲ ਲਿਆਈ ਗਈ । ਕਾਬਲ ਦੇ ਬਾਦਸ਼ਾਹ ਦੇ ਮਹਿਲਾਂ ‘ ਚੋਂ ਉਸਦੀ ਪਟਰਾਣੀ ਹਮੀਦਾ ਬੇਗਮ ਨੂੰ ਵੀ ਨਾਲ ਕੱਢ ਆਪਣੇ ਮੰਗੇਤਰ ਦਲਜੀਤ ਸਿੰਘ ਨਾਲ ਪੰਜਾਬ ਆਉਂਦੀ ਕਈ ਸਿਪਾਹੀਆਂ ਨੂੰ ਕਤਲ ਕਰਦੀ ਆਪੂ ਵੀ ਸ਼ਹੀਦ ਹੋ ਗਈ । ਇਸ ਦੇ ਸ਼ਹੀਦ ਹੋਣ ਉਪਰੰਤ ਦਲਜੀਤ ਸਿੰਘ ਇਸ ਦੇ ਉਚੇ ਤੇ ਸੁੱਚੇ ਪਿਆਰ ਨੂੰ ਕਾਇਮ ਰੱਖਦਿਆਂ ਕੋਈ ਵਿਆਹ ਨਹੀਂ ਕਰਾਇਆ । ਸਗੋਂ ਦੇਸ਼ ਦੀ ਆਜ਼ਾਦੀ ਲਈ ਲੜਦਾ । ਅੰਤ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਵਿਚ ਸੇਵਾ ਕਰਦਾ ਜਦੋਂ ਸਿੱਖ ਰਾਜ ਗ਼ਦਾਰਾਂ ਦੀ ਚਾਲਾਂ ਨਾਲ ਖਤਮ ਹੋ ਗਿਆ । ਸਨਿਆਸ ਲੈ ਕੇ ਹਰਦੁਆਰ ਦੇ ਲਾਗੇ ਜੰਗਲਾਂ ਵਿਚ ਆ ਸਨਿਆਸ ਲਈ । ਇਥੇ ਅਕਾਲ ਪੁਰਖ ਦਾ ਸਿਮਰਨ ਕਰਦਾ ੧੨੫ ਸਾਲ ਦੀ ਆਯੂ ਭੋਗ ਕੇ ੧੯੧੧ ਦੇ ਲਗਭਗ ਪ੍ਰਮਾਤਮਾ ਨੂੰ ਪਿਆਰਾ ਹੋ ਗਿਆ
੧੭੮੭ ਈ . ਦੇ ਕਰੀਬ , ਪ੍ਰਤਾਪ ਸਿੰਘ ਦੇ ਘਰ ਇੱਕ ਬੱਚੀ ਨੇ ਜਨਮ ਲਿਆ ਤਾਂ ਉਸ ਨੇ ਇਸ ਦਾ ਨਾਂ ਰਣਜੀਤ ਕੌਰ ਰੱਖਿਆ । ਕਿਉਂਕਿ ਸਿੱਖਾਂ ਦੀਆਂ ਮੁਸਲਮਾਨਾਂ ਨਾਲ ਦੇਸ਼ ਨੂੰ ਆਜ਼ਾਦ ਕਰਾਉਣ ਖਾਤਰ ਲੜਾਈਆਂ ਹੁੰਦੀਆਂ ਸਨ । ਪਿਤਾ ਨੇ ਰਣ ਨੂੰ ਜਿੱਤਣ ਵਾਲਾ ਨਾਂ ਰੱਖਿਆ । ਘਰ ਵਿਚ ਧਾਰਮਿਕ ਵਾਤਾਵਰਣ ਹੋਣ ਕਰਕੇ ਬਾਲੜੀ ਨੇ ਛੋਟੀ ਉਮਰ ਵਿਚ ਹੀ ਗੁਰਮੁਖੀ ਪੜ੍ਹਕੇ ਜਪਜੀ ਸਾਹਿਬ ਤੇ ਹੋਰ ਪਾਠ ਕੰਠ ਕਰ ਲਏ । ਜਿਸ ਤਰ੍ਹਾਂ ਇਹ ਅਤੀ ਸੁੰਦਰ ਸੀ ਇਵੇਂ ਹੀ ਅਤੀ ਸੁੰਦਰ ਤੇ ਮਿੱਠੀ ਸੁਰ ਵਿਚ ਪਾਠ ਕਰਕੇ ਹਰ ਇਕ ਨੂੰ ਮੋਹ ਲੈਂਦੀ ਧਰਮਸਾਲ ਵਿੱਚ ਸੰਗਤ ਦੀ ਸੇਵਾ ਵੀ ਕਰਦੀ ਤੇ ਸੰਗਤ ਨੂੰ ਮਿੱਠੀ ਲੈਅ ਵਿਚ ਪਾਠ ਕਰ ਠੰਡ ਪਾਉਂਦੀ । ਪਿਤਾ ਨੇ ਇਸ ਨੂੰ ਸ਼ਸਤ੍ਰ ਵਿਦਿਆ ਵੀ ਦਿੱਤੀ । ਤੇ ਕਟਾਰ ਦਾ ਖਾਸ ਪ੍ਰਯੋਗ ਦੱਸਿਆ । ਦਸ ਸਾਲ ਦੀ ਸੀ ਕਿ ਲਾਗਲੇ ਪਿੰਡ ਦੇ ਸ . ਜਗਜੀਤ ਸਿੰਘ ਦੇ ਤੇਰਾਂ ਸਾਲ ਦੇ ਲੜਕੇ ਦਲਜੀਤ ਸਿੰਘ ਨਾਲ ਇਸ ਦੀ ਕੁੜਮਾਈ ਕਰ ਦਿੱਤੀ । ਦਿੱਲੀ ਵਿਚ ਮਰਹੱਟਿਆਂ ਬਾਦਸ਼ਾਹ ਸ਼ਾਹ ਆਲਮ ਦਾ ਨੱਕ ਵਿਚ ਦਮ ਕੀਤਾ ਹੋਇਆ ਸੀ । ਦਿੱਲੀ ਨੂੰ ਲੁੱਟ ਕੇ ਮੁਸਲਮਾਨਾਂ ਨੂੰ ਤੰਗ ਕਰਦੇ । ਅਮੀਰਾਂ ਵਜ਼ੀਰਾਂ ਸੁਲਾਹ ਕਰਕੇ ਸਿੱਖਾਂ ਨੂੰ ਆਪਣੀ ਸਹਾਇਤਾ ਲਈ ਸੱਦ ਘੱਲਿਆ । ਬਘੇਲ ਸਿੰਘ ਨੂੰ ਸ਼ਾਹ ਦੀ ਸਹਾਇਤਾ ਲਈ ਬੇਨਤੀ ਕੀਤੀ । ਉਸ ਨੇ ਮਰਹੱਟੇ ਦਿੱਲੀ ਤੋਂ ਕੱਢਣ ਦੇ ਬਦਲੇ ਸਿੱਖਾਂ ਨੂੰ ਉਨ੍ਹਾਂ ਦੇ ਗੁਰੂ ਸਾਹਿਬਾਨ ਦੀ ਯਾਦ ਵਿਚ ਗੁਰਦੁਆਰੇ ਬਨਾਉਣ ਦੀ ਖੁਲ੍ਹ ਦੇਣ ਲਈ ਇਕਰਾਰਨਾਮਾ ਲਿਖਾ ਲਿਆ । ਉਧਰੋਂ ਸ੍ਰ ਬਘੇਲ ਸਿੰਘ ਨੇ ਪੰਜਾਬ ਵਿਚੋਂ ਸਿੱਖਾਂ ਨੂੰ ਇਕੱਤਰ ਹੋਣ ਲਈ ਸੁਨੇਹਾ ਭੇਜਿਆ ਤਾਂ ਮਰਹੱਟੇ ਸਿੱਖਾਂ ਤੋਂ ਡਰਦੇ ਦਿੱਲੀ ਛੱਡ ਆਪਣੇ ਵਤਨਾਂ ਨੂੰ ਭੱਜ ਗਏ । ਮਰਹੱਟਿਆਂ ਦੇ ਦਿੱਲੀਓਂ ਭੱਜ ਜਾਣ ਤੇ ਹਾਕਮ ਆਪਣੇ ਲਿਖਤੀ ਬਚਨਾਂ ਤੋਂ ਫਿਰ ਗਏ । ਸਿੱਖ ਦਿੱਲੀ ਪੁੱਜੇ ਤਾਂ ਅੱਗੋਂ ਸਿੱਖਾਂ ਨਾਲ ਲੜਾਈ ਲਈ ਡੁਲ੍ਹ ਪਏ । ਸਿੱਖਾਂ ਨੂੰ ਅੱਜਮੇਰੀ ਗੇਟ ਤੇ ਰੋਕ ਲਿਆ । ਸਿੱਖਾਂ ਨੇ ਭਾਰੀ ਸੰਗਰਾਮ ਕਰ ਮੁਸਲਮਾਨਾਂ ਨੂੰ ਅੱਗੇ ਲਾ ਲਿਆ । ਦਿੱਲੀ ਨੂੰ ਲੁਟਣਾ ਸ਼ੁਰੂ ਕਰ ਦਿੱਤਾ । ਕਾਫੀ ਦੌਲਤ ਲੁਟ ਕੇ ਸਿੱਖ ਮਜਨੂੰ ਦੇ ਟਿੱਲੇ ( ਜਿਥੇ ਕਿ ਗੁਰੂ ਨਾਨਕ ਦੇਵ ਜੀ ਤੇ ਗੁਰੂ ਹਰਿਗੋਬਿੰਦ ਦੇ ਪਵਿੱਤਰ ਚਰਨ ਪਏ ਸਨ ) ਤੇ ਆਣ ਡੇਰੇ ਲਾਏ । ਕੜਾਹ ਪ੍ਰਸ਼ਾਦਿ ਕੀਤਾ ਤੇ ਰੱਜ ਕੇ ਛਕਿਆ । ਜਦੋਂ ਸ਼ਾਹ ਆਲਮ ਨੂੰ ਉਸ ਦੇ ਅਮੀਰਾਂ ਵਜ਼ੀਰਾਂ ਦੀ ਇਸ ਕਰਤੂਤ ਦਾ ਪਤਾ ਲੱਗਾ ਤੇ ਬੜਾ ਲੋਹਾ ਲਾਖਾ ਹੋਇਆ ਕਿ ਉਨਾਂ ਦੀ ਗਲਤੀ ਕਾਰਨ ਦਿੱਲੀ ਲੁੱਟੀ ਗਈ ਹੈ । ਆਪਣਾ ਵਕੀਲ ਭੇਜ ਕੇ ਬੜੀ ਦੀਨਤਾ ਨਾਲ ਬੇਨਤੀ ਕੀਤੀ ਸ . ਬਘੇਲ ਸਿੰਘ ਸ਼ਾਹ ਨੂੰ ਮਿਲੇ।ਹੁਣ ਸ . ਬਘੇਲ ਸਿੰਘ ਆਪ ਹਾਥੀ ਤੇ ਚੜ ਨਾਲ ਪੰਜ ਸੌ ਘੋੜ ਸਵਾਰ ਪੂਰੇ ਖਾਲਸਾ ਲਿਬਾਸ ਵਿਚ ( ਬੀਬੀਆਂ ) ਜਿਹੜੀਆਂ ਸਿੰਘਾਂ ਵਾਂਗ ਮਰਦਾਵੇਂ ਲਿਬਾਸ ਨਾਲ ਜਲੂਸ ਦੀ ਸ਼ਕਲ ਵਿਚ ਸ਼ਹਿਰ ‘ ਚ ਲੰਘ ਕਿਲ੍ਹੇ ‘ ਚ ਗਏ । ਅੱਗੋਂ ਬਾਦਸ਼ਾਹ ਨੇ ਇਨ੍ਹਾਂ ਦਾ ਬਹੁਤ ਨਿੱਘਾ ਸਵਾਗਤ ਕੀਤਾ । ਸਿੰਘਣੀਆਂ ਨੂੰ ਬੇਗਮਾ ਦੇ ਮਹਿਲ ਵਿਖਾਏ ਗਏ । ਇਨ੍ਹਾਂ ਵਿਚ ਬੀਬੀ ਰਣਜੀਤ ਕੌਰ ਵੀ ਸੀ । ਜਿਸ ਦੀ ਸੁੰਦਰਤਾ ਤੇ ਜੁਆਨੀ ਸਾਰੀਆਂ ਬੇਗਮਾਂ ਨੂੰ ਮਾਤ ਪਾਉਂਦੀ ਸੀ । ਇਸ ਦੀ ਸ਼ਕਲ ਕਿਤੇ ਅੰਦਰ ਬੈਠੇ ਸ਼ਹਿਜ਼ਾਦੇ ਅਲੀ ਗੌਹਰ ਨੇ ਵੇਖ ਲਈ । ਸਿੰਘਣੀਆਂ ਤਾਂ ਚੱਲੀਆਂ ਗਈਆਂ ਪਰ ਅਲੀ ਗੌਹਰ ਰਣਜੀਤ ਕੌਰ ਨੂੰ ਪ੍ਰਾਪਤ ਕਰਨ ਲਈ ਸੋਚਣ ਲੱਗਾ । ਬਾਦਸ਼ਾਹ ਨੇ ਸ . ਬਘੇਲ ਸਿੰਘ ਨੂੰ ਗੁਰਦੁਆਰੇ ਬਣਾਉਣ ਦੀ ਖੁਲ੍ਹ ਦੇ ਦਿੱਲੀ | ਸ . ਬਘੇਲ ਸਿੰਘ ਨੇ ਪੰਜ ਸੌ ਸਿੰਘ ਪਾਸ ਰੱਖ ਬਾਕੀ ਸਿੱਖਾਂ ਨੂੰ ਵਾਪਸ ਪੰਜਾਬ ਭੇਜ ਦਿੱਤਾ । ਚਾਂਦਨੀ ਚੌਂਕ ਨਾਵੇਂ ਪਾਤਸ਼ਾਹ ਦੀ ਸ਼ਹੀਦੀ ਅਸਥਾਨ ਤੇ ਸਸਕਾਰ ਵਾਲੇ ਥਾਂ ਤੋਂ ਮਸੀਤਾਂ ਢਵਾ ਕੇ ਗੁਰਦੁਆਰੇ ਬਣਾਏ ਗਏ । ਇਸ ਤਰ੍ਹਾਂ ਬੰਗਲਾ ਸਾਹਿਬ ਅਠਵੀਂ ਪਾ : ਦੇ ਸਸਕਾਰ ਵਾਲੇ ਥਾਂ ਗੁਰੂ ਗੋਬਿੰਦ ਸਿੰਘ ਨੇ ਜਿਥੋਂ ਤੀਰ ਚਲਾ ਕੇ ਬਹਾਦਰ ਸ਼ਾਹ ਦੇ ਪਲੰਘ ਦੇ ਪਾਵੇ ਵਿਚ ਤੀਰ ਮਾਰਿਆ ਦੇ ਅਸਥਾਨ ਮਜਨੂੰ ਟਿੱਲਾ ਆਦਿ ਕਈ ਗੁਰਦੁਆਰੇ ਬਣਾਏ । ਇਸ ਸਮੇਂ ਕੋਤਵਾਲੀ ਬੈਠ ਕੇ ਸੁ ਬਘੇਲ ਸਿੰਘ ਨੇ ਕਈ ਉਲਝੇ ਹੋਏ ਮੁਕਦਮਿਆਂ ਦੇ ਨਿਆਂ ਭਰਪੂਰ ਫੈਸਲੇ ਕੀਤੇ । ਹਰ ਦੁਖੀ ਆਪਣੀ ਸ਼ਿਕਾਇਤਾਂ ਤੇ ਤਕਲੀਫਾਂ ਸਰਦਾਰ ਨੂੰ ਦਸ ਨਿਆਂ ਪ੍ਰਾਪਤ ਕਰਦਾ । ਦੋਵਾਂ ਧਿਰਾਂ ਨੂੰ ਖੁਸ਼ ਕਰਕੇ ਘਲਦੇ । ਅਫ਼ਸਰ ਸਾਰੇ ਤੇ ਸ . ਬਘੇਲ ਸਿੰਘ ਹਫਤੇ ਵਿਚ ਇਕ ਵਾਰੀ ਸਾਰੀ ਦਿੱਲੀ ਵਿਚ ਚਕਰ ਕਟਦੇ ਤੇ ਲੋਕੀਂ ਇਨਾਂ ਨੂੰ ਬਹੁਤ ਪਿਆਰ ਕਰਨ ਲੱਗ ਪਏ । ਰਣਜੀਤ ਕੌਰ ਦਾ ਪਿਤਾ ਸ੍ਰ . ਪ੍ਰਤਾਪ ਸਿੰਘ ਤੁਰਕਾਂ ਨਾਲ ਜੂਝਦਾ ਸ਼ਹੀਦ ਹੋ ਗਿਆ ਸੀ । ਤੇ ਇਹ ਮਾਂ ਧੀ ਹੁਣ ਸਿੰਘਾਂ ਨਾਲ ਜੰਗਲਾਂ ਵਿਚ ਰਹਿਣ ਲੱਗ ਪਈਆਂ । ਰਣਜੀਤ ਕੌਰ ਜੰਗਲ ਪਾਣੀ ਗਈ ਆਪਣੀਆਂ ਸਾਥਣਾਂ ਨਾਲੋਂ ਦੂਰ ਨਿਕਲ ਗਈ ਤਾਂ ਵਾਪਸ ਨਾ ਪਰਤੀ ਤੇ ਸਾਰੇ ਤੇ ਉਸ ਦੀ ਮਾਤਾ ਸਮੇਤ ਬੜੇ ਫਿਕਰ ਕਰਨ ਲੱਗੇ । ਰਣਜੀਤ ਸੇਵਾ ਕਰਦੀ ਮਿਠਬੋਲੜੀ , ਅਕਲ ਤੇ ਸ਼ਕਲ ਦੀ ਮੂਰਤ , ਵਿਦਿਆ ਤੇ ਸ਼ੁਭ ਗੁਣਾਂ ਸਦਕਾ ਆਪਣੇ ਜਥੇ ਵਿਚ ਅਜਿਹੀ ਮਾਨ ਦ੍ਰਿਸ਼ਟੀ ਨਾਲ ਦੇਵੀ ਸਮਝੀ ਜਾਂਦੀ ਸੀ ਕਿ ਸਾਰੇ ਸਿੱਖ ਉਸ ਨੂੰ ਸੱਚ ਮੁੱਚ ਦੇਵੀ ਸਮਝਦੇ ਸਨ ਕਿ ਉਸ ਦੇ ਮਾਤਾ ਨੂੰ ਇਹੋ ਜਿਹੀ ਪੁੱਤਰੀ ਪ੍ਰਾਪਤ ਹੋਣ ਕਰਕੇ ਸੁਭਾਗੀ ਜਾਣਦੇ ਸਨ । ਬਾਕੀ ਸਿੰਘਣੀਆਂ ਵੀ ਇਸ ਤੇ ਰਸ਼ਕ ਕਰਦੀਆਂ ਕਿ ਕਾਸ਼ ਸਾਡੀ ਵੀ ਇਹੋ ਜਿਹੀ ਕੋਈ ਧੀ ਹੁੰਦੀ । ਕੁਝ ਚਿਰ ਸਾਰੀਆਂ ਸਿੰਘਣੀਆਂ ਜਥੇ ਬਣਾ ਕੇ ਦੂਰ ਦੂਰ ਤਕ ਭਾਲਣ ਲੱਗੀਆਂ । ਕਾਫੀ ਟਕਰਾਂ ਮਾਰਨ ਬਾਦ ਇਕ ਆਜੜੀ ਨੇ ਦੱਸਿਆ ਕਿ ਏਥੇ ਚਾਰ ਸਿਪਾਹੀ ਇਕ ਡੋਲੀ ਵਿਚ ਕਿਸੇ ਸਹਿਕਦੀ ਤੀਵੀਂ ਨੂੰ ਲਿਜਾ ਰਹੇ ਸਨ । ਤੇ ਨਾਲ ਇਕ ਘੋੜ ਸਵਾਰ ਸੀ । ਸਾਰਿਆਂ ਨੂੰ ਪਤਾ ਲੱਗ ਗਿਆ ਕਿ ਉਸ ਨੂੰ ਕੋਈ ਚੁਕ ਲੈ ਗਿਆ ਹੈ । ਇਸ ਦੇ ਇਸ ਤਰ੍ਹਾਂ ਚੁੱਕੀ ਜਾਣ ਦੀ ਖਬਰ ਰਣਜੀਤ ਕੌਰ ਦੇ ਸੌਹਰਿਆਂ ਨੂੰ ਮਿਲੀ ਤਾਂ ਇਸ ਦਾ ਮੰਗੇ ਤਰ ਕਾਕਾ ਦਲਜੀਤ ਸਿੰਘ ਅਠਾਰਾਂ ਸਾਲ ਦਾ ਮੁਛ ਫੁੱਟ ਗੱਭਰੂ ਘਰਦਿਆਂ ਨੂੰ ਦੱਸਿਆ ਬਗੈਰ ਰਾਤੋਂ ਰਾਤ ਸ਼ਸਤਰ ਸਜਾ ਉਸ ਦੀ ਭਾਲ ਲਈ ਤੁਰ ਪਿਆ । ਉਧਰ ਰਣਜੀਤ ਕੌਰ ਨੂੰ ਅਲੀ ਗੋਹਰ ਸ਼ਾਹਜ਼ਾਦਾ ਆਪਣੇ ਵੀਰ ਸਿਪਾਹੀਆਂ ਨਾਲ ਡੋਲੀ ਵਿਚ ਨੂੜ ਕੇ ਮੂੰਹ ਸਿਰ ਬੰਨ ਮਹਿਲਾਂ ਦੇ ਤਹਿਖਾਣਿਆਂ ਵਿਚ ਕੈਦ ਕਰ ਦਿੱਤਾ । ਭੁੱਖਿਆਂ ਰੱਖ ਕੇ ਆਪਣੇ ਨਾਲ ਨਿਕਾਹ ਕਰਨ ਲਈ ਮਜ਼ਬੂਰ ਕਰਨ ਲੱਗਾ । ਰਣਜੀਤ ਕੌਰ ਨੂੰ ਜਾ ਕੇ ਕਹਿਣ ਲੱਗਾ ਕਿ “ ਤੂੰ ਹੁਣ ਕੈਦ ਵਿਚ ਹੈ ਤੈਨੂੰ ਕੋਈ ਛੁਡਾ ਨਹੀਂ ਸਕਦਾ ਭੁਖੇ ਰਹਿਣ ਨਾਲੋਂ ਮੇਰੇ ਨਾਲ ਨਿਕਾਹ ਕਰ ਲੈ ਤੈਨੂੰ ਮੁਖ ਬੇਗਮ ਬਣਾ ਦੇਵਾਂਗਾ । ਨਿਕਾਹ ਦੀ ਗੱਲ ਸੁਣ ਕ੍ਰੋਧ ਵਿਚ ਆ ਇਕ ਦਮ ਆਪਣੇ ਕੁਰਤੇ ਹੇਠੋਂ ਕਟਾਰ ਕੱਢ ਕੇ ਸ਼ਾਹਜ਼ਾਦੇ ਤੇ ਹਮਲਾ ਕਰ ਦਿੱਤਾ । ਉਸ ਫੁਰਤੀ ਨਾਲ ਪਰੇ ਹਟ ਕੇ ਤਲਵਾਰ ਨਾਲ ਹਮਲਾ ਕਰ ਦਿਤਾ । ਰਣਜੀਤ ਵੀ ਬੜੀ ਚਲਾਕੀ ਨਾਲ ਹੇਠਾਂ ਬੈਠ ਗਈ ਤਲਵਾਰ ਤਾਂ ਉਸ ਦੇ ਉਪਰ ਲੰਘ ਗਈ । ਫੁਰਤੀ ਨਾਲ ਕਟਾਰ ਉਸਦੀ ਛਾਤੀ ਵਿਚ ਖੁਭਾ ਦਿੱਤੀ । ਭਾਵੇਂ ਸ਼ਾਹਜ਼ਾਦਾ ਹੌਸਲੇ ਵਾਲਾ ਸੀ ਪਰ ਇਸ ਵਾਰ ਨਾਲ ਜੋਰ ਨਾਲ ਉੱਚੀ ਚੀਕ ਮਾਰ ਬੇਹੋਸ਼ ਹੋ ਕੇ ਡਿੱਗ ਪਿਆ । ਚੀਕ ਨਾਲ ਤਹਿਖਾਨਾ ਗੂੰਜਿਆ ਸਿਪਾਹੀ ਭੱਜੇ ਆਏ ਹੇਠਾਂ ਆ ਬੇਹੋਸ਼ ਹੋਏ ਨੂੰ ਚੁਕ ਕੇ ਬਾਹਰ ਲਿਆ ਕੇ ਲੰਮਾ ਪਾ ਦਿੱਤਾ ਜਿਹੜਾ ਖੂਨ ਨਾਲ ਲੱਥ ਪੱਥ ਸੀ । ਸ਼ਾਹਜ਼ਾਦੇ ਦੇ ਫੱਟੜ ਹੋਣ ਉਪਰੰਤ ਬਾਦਸ਼ਾਹ ਨੇ ਰਣਜੀਤ ਕੌਰ ਤੇ ਸ਼ਾਹਜ਼ਾਦੇ ਨੂੰ ਦਰਬਾਰ ਵਿਚ ਸੱਦਿਆ । ਦੋਵਾਂ ਦੇ ਬਿਆਨ ਲਏ।ਰਣਜੀਤ ਕੌਰ ਨੇ ਦੱਸਿਆ ਕਿ ਕਿਸ ਤਰ੍ਹਾਂ ਉਸ ਨੂੰ ਜਬਰਨ ਚੁੱਕ ਕੇ ਲਿਆਂਦਾ ਗਿਆ ਤੇ ਫਿਰ ਨਿਕਾਹ ਲਈ ਮਜ਼ਬੂਰ ਕੀਤਾ ਗਿਆ ਸਿੰਘਣੀਆਂ ਆਪਣਾ ਧਰਮ ਨਹੀਂ ਤਿਆਗ ਸਕਦੀਆਂ ਪਰ ਮਿਟ ਸਕਦੀਆਂ ਹਨ । ਆਪਣੀ ਅਣਖ ਤੇ ਧਰਮ ਬਚਾਉਣ ਖਾਤਰ ਇਸ ਨੂੰ ਫਟੜ ਕੀਤਾ ਗਿਆ । ਬਾਦਸ਼ਾਹ ਨੇ ਕਾਜ਼ੀਆਂ ਦੀ ਪਰਵਾਹ ਨਾ ਕਰਦਿਆਂ ਰਣਜੀਤ ਕੌਰ ਨੂੰ ਸੁਰੱਖਿਅਤ ਜੰਗਲ ਵਿਚ ਸਿੰਘਾਂ ਪਾਸ ਛੱਡ ਕੇ ਆਉਣ ਲਈ ਕਿਹਾ । ਹੁਣ ਰਣਜੀਤ ਕੌਰ ਸਿੰਘਾਂ ਨੂੰ ਭਾਲਦੀ...

ਸੁਲੇਮਾਨ ( ਜਿਹੜਾ ਕਿ ਇੱਕ ਤਗੜਾ ਡਾਕੂ ਸੀ ਉਸ ਨੇ ਲੱਖਾਂ ਰੁਪੈ ਤੇ ਕਾਫੀ ਹਥਿਆਰ ਜਮਾ ਕਰ ਰਖੇ ਸਨ ) ਦੇ ਕਾਬੂ ਆ ਗਈ । ਇਸ ਨੂੰ ਇਕ ਤਹਿਖਾਨੇ ਵਿਚ ਕੈਦ ਕਰ ਦਿੱਤਾ । ਅਗਲੇ ਦਿਨ ਦਲਜੀਤ ਸਿੰਘ ਇਸ ਦਾ ਮੰਗੇਤਰ ਵੀ ਰਣਜੀਤ ਕੌਰ ਦੀ ਭਾਲ ਵਿਚ ਇਧਰ ਨਿਕਲ ਆਇਆ । ਸੁਲੇਮਾਨ ਦੇ ਸਾਥੀਆਂ ਦੇ ਕਾਬੂ ਆ ਗਿਆ । ਇਸ ਨੂੰ ਇਕ ਵਖਰੇ ਤਹਿਖਾਨੇ ਵਿਚ ਸੁਟ ਦਿੱਤਾ । ਬੁਢੜਾ ਸੁਲੇਮਾਨ ਜਿਸ ਤੋਂ ਉਸ ਦੇ ਸਾਥੀ ਵੀ ਤੰਗ ਆ ਚੁੱਕੇ ਸਨ । ਜਿਸ ਤਹਿਖਾਨੇ ਵਿਚ ਰਣਜੀਤ ਕੌਰ ਨੂੰ ਸੁੱਟਿਆ ਸੀ । ਵਿਚ ਇਕ ਖੂਹ ਬਣਾਇਆ ਹੋਇਆ ਸੀ । ਜਿਸ ਨੂੰ ਦੋਜ਼ਖ ਦਾ ਖੂਹ ਕਰਕੇ ਕਿਹਾ ਜਾਂਦਾ ਸੀ । ਇਹ ਖੂਹ ਦਿਖਾ ਮੁਟਿਆਰਾਂ ਦੇ ਸਤ ਭੰਗ ਕਰਦਾ ਸੀ ਤੇ ਡਰਾ ਕੇ ਦੀਨ ਤੇ ਦੌਲਤ ਲੁਟਦਾ ਸੀ । ਇਸ ਖੂਹ ਪਾਈ ਰਣਜੀਤ ਕੌਰ ਨੂੰ ਲਿਜਾ ਕੇ ਕਿਹਾ ਕਿ “ ਇਹ ਦੇਖ ! ਦੋਜਖ ਦਾ ਕੂਆ ਹੈ । ਇਸ ਵਿਚ ਤੇਰੇ ਵਰਗਿਆ ਕਈਆਂ ਦੀਆਂ ਲਾਸ਼ਾਂ ਪਈਆਂ ਸੜ ਰਹੀਆਂ ਹਨ । ਜੇ ਤੂੰ ਮੇਰੇ ਨਾਲ ਨਿਕਾਹ ਲਈ ਨਾ ਮੰਨੀ ਤਾਂ ਤੇਰਾ ਸਤ ਭੰਗ ਕਰ ਕੇ ਇਸ ਵਿਚ ਸੁਟ ਦਿੱਤਾ ਜਾਵੇਗਾ । ‘ ‘ ਇਹ ਗੱਲ ਕਰ ਹੀ ਰਿਹਾ ਸੀ ਕਿ ਸ਼ੀਹਣੀ ਨੇ ਲੈ ਕੇ ਗੁਰੂ ਦਾ ਨਾਮ ਜ਼ੋਰ ਦੀ ਧੱਕਾ ਦੇ ਕੇ ਖੁਹ ਵਿਚ ਧੜਮ ਸੁਟ ਪਾਪੀ ਦੀ ਸਦਾ ਲਈ ਅਲਖ ਮੁਕਾ ਦਿੱਤਾ । ਨਿਰਭੈ ਰਣਜੀਤ ਕੌਰ ਨੇ ਮੁਸਲਮਾਨ ਨੂੰ ਬੰਨੇ ਕਰ ਵੱਡਾ ਦਰਵਾਜ਼ਾ ਖੜਕਾਇਆ । ਸੁਲੇਮਾਨ ਦੇ ਆਦਮੀਆਂ ਨੇ ਬੂਹਾ ਖੋਲਿਆ ਤਾਂ ਰਣਜੀਤ ਕੌਰ ਨੇ ਸਾਰੀ ਵਾਰਤਾ ਦੱਸੀ ਤਾਂ ਉਹ ਬੜੇ ਖੁਸ਼ ਹੋਏ । ਉਨ੍ਹਾਂ ਨੇ ਦਲਜੀਤ ਸਿੰਘ ਨੂੰ ਆਜ਼ਾਦ ਕਰ ਦਿੱਤਾ । ਆਦਮੀਆਂ ਨੇ ਉਸ ਦੀਆਂ ਚਾਬੀਆਂ ਲੈ ਕੇ ਧੰਨ ਦੌਲਤ ਦੇ ਅੰਬਾਰਾਂ ਤੋਂ ਜਿਹੜੇ ਹੇਠਾਂ ਤਹਿਖਾਨਿਆਂ ਵਿਚ ਪਏ ਸਨ ਤੇ ਨਾਲੇ ਸ਼ਸਤਰ ਚੁਕ ਆਪਣੇ ਘੋੜਿਆਂ ਤੇ ਲੱਦ ਆਪਣਿਆਂ ਘਰਾਂ ਨੂੰ ਚੱਲ ਪਏ । ਇਸ ਤਰ੍ਹਾਂ ਹੀ ਦਲਜੀਤ ਸਿੰਘ ਤੇ ਰਣਜੀਤ ਕੌਰ ਤੋਂ ਜਿਨਾਂ ਧੰਨ ਦੌਲਤ ਤੇ ਸ਼ਸਤਰ ਚੁਕੇ ਗਏ ਸੁਲੇਮਾਨ ਦੇ ਘੋੜਿਆਂ ਤੇ ਲੱਦ ਸਿੰਘਾਂ ਦੀ ਟਿਕਾਨੇ ਵਿਚ ਚਲ ਪਏ । ਇਹ ਰਾਤ ਪੈਂਡਾ ਕਰਦੇ ਦਿਨੇ ਆਰਾਮ ਕਰਦੇ ਦੋ ਦਿਨਾਂ ਬਾਦ ਦਿੱਲੀ ਦੇ ਲਾਗੇ ਸਿੰਘਾਂ ਵਿਚ ਆਣ ਰਲੇ । ਏਧਰ ਸਾਰੇ ਤੇ ਧੰਨ ਦੌਲਤ ਨਾਲ ਲੱਦਿਆ ਵੇਖ ਜੀਉਂਦੇ ਵਾਪਸ ਪਰਤ ਸਾਰੇ ਖੁਸ਼ੀ ਦੀ ਲਹਿਰ ਦੌੜ ਪਈ।ਰਣਜੀਤ ਕੌਰ ਦੀ ਮਾਤਾ ਨੂੰ ਵਧਾਈਆਂ ਮਿਲਣ ਲੱਗੀਆਂ । ਜਦੋਂ ਸਿੰਘਾਂ ਨੇ ਰਣਜੀਤ ਕੌਰ ਪਾਸੋਂ ਸ਼ਾਹਜ਼ਾਦੇ ਦੀ ਗੁਸਤਾਖੀ ਬਾਰੇ ਸੁਣਿਆ ਤਾਂ ਬੜੇ ਕੋਧ ਵਿਚ ਆ ਜਾ ਬਾਦਸ਼ਾਹ ਨੂੰ ਕਿਲ੍ਹੇ ਵਿਚ ਘੇਰਿਆ । ਬਾਦਸ਼ਾਹ ਨੇ ਆਪਣੇ ਪੁੱਤਰ ਦੀ ਕੀਤੀ ਤੇ ਲਿਖਤੀ ਖਿਮਾ ਮੰਗੀ ਤੇ ਨਾਲੇ ਕੜਾਹ ਪ੍ਰਸ਼ਾਦ ਲਈ ਪੰਜ ਸੌ ਰੁਪਿਆ ਦਿੱਤਾ । ਇਨਾਂ ਦਿਨਾਂ ਵਿਚ ਰਣਜੀਤ ਕੌਰ ਦੀ ਮਾਤਾ ਸ਼ਹੀਦੀ ਮਿਸਲ ਦੇ ਸਰਦਾਰ ਦਿਆਲ ਸਿੰਘ ਦੇ ਝੰਡੇ ਹੇਠ ਆ ਕੇ ਲੰਗਰ ਆਦਿ ਦੀ ਸੇਵਾ ਕਰਨ ਲੱਗ ਪਈ । ਰਣਜੀਤ ਕੌਰ ਨੇ ਵੀ ਆਪਣੀ ਮਾਂ ਦੀ ਸਹਾਇਤਾ ਕਰਨੀ ਨਾਲ ਹੀ ਬੀਬੀਆਂ ਨੂੰ ਇਕੱਠੀਆਂ ਕਰ ਧਰਮ ਨੂੰ ਦ੍ਰਿੜ੍ਹਾਉਣ ਦਾ ਉਪਦੇਸ਼ ਕਰਨ ਲੱਗੀ । ਤੇ ਦਸਦੀ ਕਿ ਸਿੱਖੀ ਮਾਰਗ ਤੇ ਗੁਰੂ ਤੇ ਭਰੋਸਾ ਰੱਖਣ ਨਾਲ ਕਿਸੇ ਦਾ ਵਾਲ ਵਿੰਗਾ ਨਹੀਂ ਹੁੰਦਾ ਸਗੋਂ ਪਰਮਾਤਮਾ ਆਪ ਰਾਖੀ ਤੇ ਸਹਾਇਤਾ ਕਰਦਾ ਹੈ ਜਿਵੇਂ ਉਸ ਦੀ ਹੁੰਦੀ ਰਹੀ ਹੈ । ਇਨ੍ਹਾਂ ਮਿੱਠੇ ਬੋਲਾਂ ਤੇ ਸਿੱਖਿਆ ਦਾ ਸਾਰਿਆਂ ਤੇ ਬੜਾ ਪ੍ਰਭਾਵ ਪਿਆ । ਸਾਰੇ ਇਸ ਨੂੰ ਇਕ ਦੇਵੀ ਸਮਝ ਪਿਆਰ ਤੇ ਸਤਿਕਾਰਨ ਲੱਗ ਪਏ । ਉਧਰ ਦਲਜੀਤ ਸਿੰਘ ਦੇ ਮਾਪਿਆਂ ਨੂੰ ਇਹੋ ਜਿਹੀ ਸੁਘੜ ਤੇ ਸਿਆਣੀ ਨੂੰਹ ਛੇਤੀ ਘਰ ਲਿਆਉਣ ਦੀ ਫਿਕਰ ਲੱਗੀ । ਵਿਆਹ ਦਾ ਸਾਹਾ ਪੱਕਾ ਕੀਤਾ ਗਿਆ । ਦਲਜੀਤ ਸਿੰਘ ਦੀ ਬਰਾਤ ਆ ਗਈ । ਰਾਤ ਚੰਗੀ ਸੇਵਾ ਆਦਿ ਕੀਤੀ । ਸਵੇਰੇ ਰਣਜੀਤ ਕੌਰ ਸਹੇਲੀਆਂ ਨਾਲ ਜੰਗਲ ਪਾਣੀ ਗਈ ਤੇ ਤਿੰਨ ਪਠਾਨ ਘੋੜਿਆਂ ਤੇ ਇਸ ਨੂੰ ਮਿਲੇ ਇਕ ਅੱਗੇ ਹੋ ਕੇ ਇਸ ਨੂੰ ਚੁੱਕਣ ਲੱਗਾ ਤਾਂ ਇਸ ਨੇ ਉਸ ਦੇ ਢਿੱਡ ਵਿਚ ਕਟਾਰ ਖਬੋ ਕੇ ਫੱਟੜ ਕਰ ਦਿੱਤਾ । ਦੂਜੇ ਦੋਹਾਂ ਨੇ ਇਸ ਨੂੰ ਨੂੜ ਕੇ ਮੂੰਹ ਬੰਨ੍ਹ ਤਾਂ ਕਿ ਬੋਲ ਨਾ ਸਕੇ ਘੋੜੇ ਤੇ ਲੱਧ ਕਾਬਲ ਦੇ ਬਾਦਸ਼ਾਹ ਦੇ ਅਗੇ ਲਿਆ ਸੁੱਟਿਆ । ਬਾਦਸ਼ਾਹ ਨੇ ਰਣਜੀਤ ਕੌਰ ਦੀ ਸ਼ਕਲ ਵੇਖ ਆਪਣੇ ਮਹਿਲਾਂ ਵਿਚ ਲਿਜਾ ਕੇ ਆਪਣੀ ਪਟਰਾਣੀ ਦੀ ਨੌਕਰਾਣੀ ਬਣਾ ਦਿੱਤੀ । ਇਸ ਤਰ੍ਹਾਂ ਇਹ ਛੇ ਮਹੀਨੇ ਤੋਂ ਇਥੇ ਹੀ ਰਹਿ ਰਹੀ ਸੀ , ਬਾਦਸ਼ਾਹ ਆਪ ਬਾਹਰ ਮੁਹਿਮਾਂ ਤੇ ਰਹਿੰਦਾ ਸੀ । ਹਮੀਦਾ ਬਾਨੋ ਪਟਰਾਣੀ ਇਸ ਨੂੰ ਬਹੁਤ ਪਿਆਰ ਕਰਦੀ । ਰਣਜੀਤ ਕੌਰ ਵੀ ਇਸ ਨੂੰ ਆਪਣੇ ਵਿਚਾਰਾਂ ਨਾਲ ਧਾਰਮਿਕ ਰੰਗਣਾ ਵਿਚ ਰੰਗੀ ਜਾਂਦੀ । ਰਣਜੀਤ ਕੌਰ ਤਾਂ ਨੌਕਰਾਣੀ ਰੱਖੀ ਸੀ ਪਰ ਗੋਲੀਆਂ ਇਸ ਦੇ ਚੰਗੇ ਤੇ ਮਿੱਠੇ ਸੁਭਾਅ ਕਰ ਕੇ ਪਟਰਾਨੀ ਵਾਂਗ ਇਸ ਦੀ ਸੇਵਾ ਕਰਦੀਆਂ । ਰਣਜੀਤ ਕੌਰ ਹਰ ਸਮੇਂ ਸਿਮਰਨ ਵਿਚ ਜੁਟੀ ਰਹਿੰਦੀ । ਨਿੱਤਨੇਮ ਵੇਲੇ ਹਮੀਦਾ ਬਾਨੋ ਵੀ ਲਾਗੇ ਆ ਬੈਠਦੀ ਉਸ ਨੂੰ ਗੁਰਬਾਣੀ ਦਾ ਰਸ ਆਉਣ ਲੱਗ ਪਿਆ । ਰਣਜੀਤ ਕੌਰ ਆਪਣਾ ਖਾਣਾ ਆਪ ਤਿਆਰ ਕਰਦੀ । ਬਾਦਸ਼ਾਹ ਜਦੋਂ ਸਾਲ ਭਰ ਬਾਹਰ ਰਿਹਾ । ਹਮੀਦਾ ਨੇ ਵੀ ਗੁਰਬਾਣੀ ਕੰਠ ਕਰ ਲਈ । ਗੁਰੂਆਂ ਦੀਆਂ ਸਿੰਘਾਂ ਦੀਆਂ ਬਹਾਦਰੀਆਂ ਦੀਆਂ ਸਾਖੀਆਂ ਸੁਣ ਹਮੀਦਾ ਵੀ ਰਣਜੀਤ ਕੌਰ ਨਾਲ ਪੰਜਾਬ ਜਾਣ ਦਾ ਵਿਚਾਰ ਬਣਾ ਲਿਆ । ਬਾਦਸ਼ਾਹ ਦੀ ਗੈਰ ਹਾਜ਼ਰੀ ਵਿਚ ਇਕ ਦਿਨ ਉਹ ਵਜ਼ੀਰ ਜਿਸ ਨੇ ਰਣਜੀਤ ਕੌਰ ਨੂੰ ਬਾਦਸ਼ਾਹ ਦੇ ਪਾਸ ਵੇਖਿਆ । ਇਸ ਦੀ ਸੁੰਦਰਤਾ ਦਾ ਕਾਇਲ ਹੋ ਗਿਆ ਸੀ । ਹੁਣ ਇਕ ਰਾਤ ਬਰਾਬ ਦੀ ਮਸਤੀ ਵਿਚ ਮਹਿਲਾਂ ਵਿਚ ਆ ਵੜਿਆ ਗੋਲੀਆਂ ਡਰ ਗਈਆਂ , ਕੁਸਕਣ ਨਾ ਹਮੀਦਾ ਦੀ ਚੀਕ ਨਿਕਲ ਗਈ ਤਾਂ ਰਣਜੀਤ ਕੌਰ ਨੇ ਹੌਸਲਾ ਦਿੱਤਾ ਤੇ ਚੁਪ ਕਰਾ ਕੇ । ਸ਼ੀਹਣੀ ਇਕ ਦਮ ਉਸ ਦੀ ਗਿੱਚੀਓਂ ਫੜ ਏਨੇ ਜ਼ੋਰ ਦੀ ਘੁੱਟਿਆ ਕਿ ਉਸ ਦੇ ਡੇਲੇ ਬਾਹਰ ਆ ਗਏ । ਬੇਸੁਰਤ ਹੋ ਕੇ ਧਰਤੀ ਤੇ ਡਿੱਗ ਪਿਆ । ਇਸ ਦੇ ਕੁਝ ਕੀਮਤੀ ਕਾਗਜ਼ ਜੇਬ ਵਿਚੋਂ ਡਿੱਗ ਪਏ । ਇਸ ਦੀ ਤਲਵਾਰ ਫੜ ਕੇ ਜਦੋਂ ਇਸ ਤੇ ਹਮਲਾ ਕਰਨ ਲੱਗੀ ਤਾਂ ਚਰਨ ਫੜ ਕੇ ਤੂੰ ਮੇਰੀ ਧੀ ਹੈ ਮੈਨੂੰ ਬਖਸ਼ ਲਈ । ‘ ਕਹਿ ਕੇ ਛੁਟਿਆ ਇਕ ਹਜ਼ਾਰ ਰੁਪੈ ਦੇ ਕੇ ਇਹ ਜ਼ਰੂਰੀ ਕਾਗਜ਼ ਪੱਤਰ ਰਣਜੀਤ ਕੌਰ ਪਾਸੋਂ ਪ੍ਰਾਪਤ ਕੀਤੇ । ਇਨ੍ਹਾਂ ਵਿਚ ਪੰਜ ਸੌ ਰੁਪਆ ਦੇ ਦੋ ਏਲਚੀ ਸਿੰਘਾਂ ਤੇ ਦਲਜੀਤ ਸਿੰਘ ਵੱਲ ਭੇਜੇ । ਨਾਲ ਇਕ ਪੱਤਰਕਾ ਲਿਖ ਭੇਜੀ ਕਿ ਜਿੱਡੀ ਛੇਤੀ ਹੋ ਸਕਦਾ ਹੈ ਉਸ ਨੂੰ ਆ ਕੇ ਲੈ ਜਾਣ । ਇਸ ਤਰ੍ਹਾਂ ਵਾਟਾਂ ਵਾਹਦੇ ਏਚਲੀ ਪੱਤਰਕਾ ਲੈ ਦਲਜੀਤ ਸਿੰਘ ਪਾਸ ਪੁੱਜੇ । ਇਧਰ ਦਿਲਜੀਤ ਸਿੰਘ ਪਤ੍ਰਕਾ ਪੜ ਪੂਰੇ ਸ਼ਸਤਰ ਬਸਤਰ ਤੇ ਕੁਝ ਮਾਇਆ ਲੈ ਘੋੜੇ ਤੇ ਸਵਾਰ ਹੋ ਤੁਰ ਪਿਆ । ਪਠਾਣਾਂ ਨਾਲ ਪਿਸ਼ਾਵਰ ਪੁੱਜ ਦਲਜੀਤ ਸਿੰਘ ਨੇ ਪਠਾਨਾਂ ਵਾਲਾ ਭੇਸ ਧਾਰ ਲਿਆ । ਕਾਬਲ ਪੁੱਜ ਮਕਸੂਦਾਂ ਗੋਲੀ ਦੇ ਘਰ ਜਾ ਡੇਰਾ ਲਾਇਆ । ਕਾਫੀ ਪੈਸਾ ਖਰਚ ਇਕ ਰਾਤ ਪਹਿਰੇਦਾਰ ਨੂੰ ਸ਼ਰਾਬ ਪਲਾ ਕੇ ਖਰੀਦੇ , ਹਮੀਦਾ ਤੇ ਰਣਜੀਤ ਕੌਰ ਦੋਵੇਂ ਤਬੇਲੇ ਵਿਚ ਘੋੜੇ ਲੈ ਸਵਾਰ ਹੋ ਰਾਤ ਦਲਜੀਤ ਸਿੰਘ ਨਾਲ ਚੱਲ ਪਈਆਂ । ਅਗਲੇ ਸਵੇਰ ਸਾਰੇ ਸ਼ਹਿਰ ਵਿਚ ਇਨਾਂ ਦੇ ਮਹਿਲਾਂ ਵਿਚੋਂ ਗਾਇਬ ਹੋਣ ਦੀ ਖਬਰ ਫੈਲ ਗਈ । ਇਹ ਵੀ ਪਤਾ ਲੱਗਾ ਇਕ ਨੌਜਵਾਨ ਪੰਜਾਬੋਂ ਆਇਆ ਸੀ ਉਸ ਨੇ ਇਹ ਕਾਰਾ ਕੀਤਾ ਹੈ । ਉਸੇ ਵਜ਼ੀਰ ਨੇ ਫੌਜਾਂ ਨੂੰ ਹੁਕਮ ਕਰ ਦਿੱਤਾ ਸਾਰੇ ਪਾਸੇ ਉਨਾਂ ਦੀ ਭਾਲ ਕੀਤੀ ਜਾਵੇ । ਹਫੜਾ ਦਫੜੀ ਪੰਦਰਾਂ ਵੀਹ ਸਵਾਰ ਕਾਹਲੀ ਵਿਚ ਹਥਿਆਰਾਂ ਤੋਂ ਬਗੈਰ ਭੱਜ ਉਠੇ । ਇਨਾਂ ਨੇ ਆਣ ਘੇਰਿਆ । ਰਣਜੀਤ ਕੌਰ ਤੇ ਦਲਜੀਤ ਸਿੰਘ ਕਾਫੀ ਪਠਾਨਾਂ ਦੇ ਆਹੂ ਲਾਹੇ ਜਿਹੜੇ ਭੱਜ ਕੇ ਬਚੇ ਉਨਾਂ ਹੋਰਾਂ ਨੂੰ ਜਾ ਦੱਸਿਆ । ਹੋਰ ਸੈਂਕੜੇ ਪਠਾਨ ਇਨਾਂ ਪਿੱਛੇ ਆ ਪਏ । ਰਣਜੀਤ ਕੌਰ ਨੇ ਕਾਫੀ ਪਠਾਨ ਮਾਰੇ ਫਟੜ ਕੀਤੇ ਆਖਰ ਇਕ ਪਠਾਨ ਦਾ ਨੇਜਾ ਵੱਖੀ ਵਿਚ ਵੱਜ ਰਣਜੀਤ ਕੌਰ ਸ਼ਹੀਦ ਹੋ ਗਈ । ਪਰ ਦਲਜੀਤ ਸਿੰਘ ਪਠਾਨਾਂ ਪਾਸੋਂ ਬਚ ਕੇ ਨਿਕਲ ਗਿਆ । ਹਮੀਦਾ ਨੂੰ ਉਹ ਵਾਪਸ ਲੈ ਗਏ । ਇਸ ਤਰਾਂ ਉਹ ਸ਼ੀਹਣੀ ਜਿਹੜੀ ਕਈ ਵਾਰ ਆਪਣੀ ਬਹਾਦਰੀ ਤੇ ਸਿਆਣਪ ਨਾਲ ਵੈਰੀਆਂ ਦੀ ਚੁੰਗਲ ਤੋਂ ਬਚਦੀ ਰਹੀ ਹੈ । ਸਿੱਖ ਧਰਮ ਦਾ ਨਾਂ ਉਚਾ ਕਰ ਕਈਆਂ ਪਠਾਨਾਂ ਦੇ ਆਹੂ ਲਾਹੁਦੀ ਸ਼ਹੀਦ ਹੋ ਗਈ । ਦਲਜੀਤ ਸਿੰਘ ਭਰ ਜਵਾਨੀ ਇਸ ( ਰਣਜੀਤ ਕੌਰ ) ਨਾਲ ਸੱਚਾ ਪਿਆਰ ਜ਼ਾਹਿਰ ਕਰਦੇ ਹੋਰ ਕਿਸੇ ਤੀਵੀਂ ਨਾਲ ਵਿਆਹ ਨਾ ਕਰਾਇਆ ॥ ਸਗੋਂ ਦੇਸ਼ ਦੀ ਗੁਲਾਮੀ ਦੀਆਂ ਜੰਜ਼ੀਰਾਂ ਕੱਟ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਭਰਤੀ ਹੋ ਗਿਆ । ਏਥੇ ਵੀ ਬਹੁਤ ਬਹਾਦਰੀ ਦਿਖਾਈ । ਜਦੋਂ ਸਿੱਖ ਰਾਜ ਖਤਮ ਹੋਇਆ ਆਪ ਨੇ ਸਨਿਆਸ ਧਾਰ ਹਰਦੁਆਰ ਆ ਡੇਰੇ ਲਾਏ । ਇਥੇ ੧੨੫ ਸਾਲ ਦੇ ਹੋ ਇਕ ਸੰਤ ਬਣ , ਜੀਵਨ ਬਤੀਤ ਕਰ ਰੱਬ ਨੂੰ ਪਿਆਰੇ ਹੋ ਗਏ ।
ਜੋਰਾਵਰ ਸਿੰਘ ਤਰਸਿੱਕਾ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)