More Gurudwara Wiki  Posts
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ


ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੁੱਧ ਪੁੱਤ ਦੇ ਦਾਨੀ –ਬਾਬਾ ਬੁੱਢਾ ਸਾਹਿਬ ਜੀ ਸਿੱਖੀ ਦੇ ਇੱਕ ਅਜਿਹੇ ਮੁਜੱਸਮੇ ਸਨ ਜੋ ਕੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਗੁਰੂ ਸਾਹਿਬਾਨ ਅਤੇ ਗੁਰੂ ਘਰ ਦੀ ਸੇਵਾ ਵਿਚ ਆਪਣੇ ਤਨ ਮਨ ਧੰਨ ਤੋਂ ਸਮਰਪਿਤ ਰਹੇ .ਬਾਬਾ ਬੁੱਢਾ ਸਾਹਿਬ ਜੀ ਇੱਕ ਅਜਿਹੀ ਸ਼ਖਸ਼ੀਅਤ ਹੋਏ ਹਨ ਜਿਹਨਾਂ ਵਰਗਾ ਕੋਈ ਹੋਰ ਸਿੱਖ ਚਾਰ ਚੁਫੇਰੇ ਨਜ਼ਰ ਮਾਰੇ ਤੇ ਵੀ ਨਹੀਂ ਲੱਭਦਾ ਹਾਲਾਂਕਿ ਭਾਈ ਜੇਠਾ ਜੀ ,ਬਾਬਾ ਬਿਧੀ ਚੰਦ ਜੀ ,ਭਾਈ ਲੱਖੂ,ਬਾਬਾ ਪਿਰਾਣਾ ਜੀ ,ਭਾਈ ਵਿਨੋਦ ਸਿੰਘ ,ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੁਆਰਾ ਸਾਜੇ ਗਏ ਪੰਜ ਪਿਆਰਿਆਂ ਵਿਚੋਂ ਭਾਈ ਦਇਆ ਸਿੰਘ ਜੀ ,ਸੁਥਰੇ ਸ਼ਾਹ ,ਬਾਬਾ ਬੰਦਾ ਬਹਾਦਰ ਜੀ ,ਸ਼ਹੀਦ ਬਾਬਾ ਦੀਪ ਸਿੰਘ ਜੀ ,ਗੁਰੂ ਸਿੰਘ ਜੀ ਪਾਤਸ਼ਾਹ ਦਾ ਗੜਵਈ ਭਾਈ ਆਲਮ ਸਿੰਘ ਵਰਗੇ ਬਹੁਤ ਸਾਰੇ ਅਜਿਹੇ ਸਿੱਖ ਯੋਧੇ ਰਹੇ ਹਨ ਜਿਹਨਾਂ ਨੇ ਗੁਰੂ ਘਰ ਦੀ ਸੇਵਾ ਵਿਚ ਮਿਸਾਲ ਕਾਇਮ ਕੀਤੀ ਹੋਈ ਹੈ ਪਰ ਬਾਬਾ ਬੁੱਢਾ ਜੀ ਦਾ ਰੁਤਬਾ ਇਹਨਾਂ ਸਾਰਿਆਂ ਤੋਂ ਅਲੱਗ ਹੈ ,ਆਓ ਇੱਕ ਝਾਤ ਮਾਰਦੇ ਹਾਂ ਇਸਦੇ ਪਿੱਛੇ ਮੂਲ ਕਾਰਨ ਤੇ ,
ਬਾਬਾ ਬੁੱਢਾ ਜੀ ਅਕਾਲ ਪੁਰਖ ਦੀ ਪੂਰਨ ਜੋਤ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਸਿੱਖੀ ਨਾਲ ਜੁੜੇ ,ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨਾਲ ਰਹਿ ਕੇ ਸਿੱਖੀ ਦਾ ਖੂਬ ਪ੍ਰਚਾਰ ਕੀਤਾ ,ਸੰਗਤਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਉੱਤੇ ਇੰਨਾ ਜਿਆਦਾ ਭਰੋਸਾ ਸੀ ਅਤੇ ਹੁਣ ਵੀ ਹੈ ਕੇ ਕਿਸੇ ਹੋਰ ਕੋਲੋਂ ਤਾਂ ਕੋਈ ਗ਼ਲਤੀ ਹੋ ਸਕਦੀ ਹੈ ਪਰ ਬਾਬਾ ਬੁੱਢਾ ਜੀ ਕਦੀ ਗਲਤੀ ਨਹੀਂ ਕਰ ਸਕਦੇ ,ਜਦੋਂ ਇੱਕ ਗੁਰੂ ਸਾਹਿਬਾਨ ਜੀ ਆਪਣਾ ਪੰਜ ਤੱਤਾਂ ਦਾ ਸਰੀਰਕ ਚੋਲਾ ਛੱਡ ਜਾਂਦੇ ਅਤੇ ਦੂਸਰੇ ਗੁਰੂ ਸਾਹਿਬਾਨ ਜੀ ਨੇ ਗੱਦੀ ਤੇ ਬੈਠਣਾ ਹੁੰਦਾ ਤਾਂ ਸਾਰੀਆਂ ਸੰਗਤਾਂ ਦੀ ਨਜ਼ਰ ਉਤਸੁਕਤਾ ਨਾਲ ਬਾਬਾ ਬੁੱਢਾ ਜੀ ਵੱਲ ਦੇਖ ਰਹੀ ਹੁੰਦੀ ਕੇ ਹੁਣ ਬਾਬਾ ਬੁੱਢਾ ਜੀ ਜਿਸ ਨੂੰ ਤਿਲਕ ਲਗਾਉਣਗੇ ਉਹ ਹੀ ਸਾਡੇ ਅਗਲੇ ਗੁਰੂ ਸਾਹਿਬ ਜੀ ਹੋਣਗੇ ਕਿਉਂਕਿ ਸੰਗਤਾਂ ਨੂੰ ਭਰੋਸਾ ਸੀ ਕੇ ਬਾਬਾ ਬੁੱਢਾ ਜੀ ਕਦੇ ਕਿਸੇ ਗਲਤ ਆਦਮੀ ਨੂੰ ਗੱਦੀ ਤੇ ਬਿਠਾ ਕੇ ਤਿਲਕ ਨਹੀਂ ਲਗਾ ਸਕਦੇ .ਜਿਹੜੇ ਵੀ ਗੁਰੂ ਸਾਹਿਬ ਜੀ ਗੱਦੀ ਤੇ ਬੈਠਦੇ ਉਹ ਗੁਰੂ ਪਾਤਸ਼ਾਹ ਜੀ ਬਾਬਾ ਬੁੱਢਾ ਜੀ ਤੋਂ ਪਿਛਲੇ ਗੁਰੂ ਸਾਹਿਬਾਨ ਜੀ ਦੇ ਜੀਵਨ ਦੀਆਂ ਸਾਖੀਆਂ ਸੁਣਦੇ ,ਜਦੋਂ ਗੁਰੂ ਅਰਜੁਨ ਦੇਵ ਜੀ ਨੇ ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਸੰਪੂਰਨ ਕੀਤਾ ਤਾਂ ਬਾਬਾ ਬੁੱਢਾ ਜੀ ਨੂੰ ਹੀ ਗੁਰੂ ਗਰੰਥ ਜੀ ਦੇ ਮੁਖ ਗ੍ਰੰਥੀ ਥਾਪਿਆ ਕਿਓਂਕਿ ਗੁਰੂ ਸਾਹਿਬ ਜੀ ਦੀ ਨਜਰ ਵਿਚ ਬਾਬਾ ਬੁੱਢਾ ਜੀ ਹੀ ਇੱਕੋ ਅਜਿਹੇ ਸਿੱਖ ਸਨ ਜੋ ਇਸ ਵੱਡੀ ਜਿੰਮੇਦਾਰੀ ਨੂੰ ਨਿਭਾ ਸਕਦੇ ਸੀ .ਗੁਰੂ ਅਰਜਨ ਦੇਵ ਜੀ ਦੇ ਆਨੰਦ ਕਾਰਜ ਤੋਂ ਕਈ ਸਾਲ ਬਾਅਦ ਵੀ ਜਦੋਂ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਹੋਈ ਤਾਂ ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਨੇ ਗੁਰੂ ਸਾਹਿਬ ਕੋਲੋਂ ਪੁੱਤਰ ਦੀ ਦਾਤ ਮੰਗੀ ਪਰ ਗੁਰੂ ਸਾਹਿਬ ਨੇ ਉਹਨਾਂ ਨੂੰ ਬਾਬਾ ਬੁੱਢਾ ਜੀ ਕੋਲ ਜਾ ਕੇ ਗੁਰੂ ਨਾਨਕ ਦੇਵ ਜੀ ਅੱਗੇ ਤੋਂ ਅਰਦਾਸ ਕਰਵਾਉਣ ਲਈ ਕਿਹਾ .ਜਦੋਂ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਕੋਲ ਜਾਣ ਲੱਗੇ ਤਾਂ ਪ੍ਰਸ਼ਾਦੇ ਬਣਾ ਕੇ ਲੈ ਕੇ ਗਏ ,ਨਾਲ ਲੱਸੀ ਅਤੇ ਗੰਢਾ ਲੈ ਕੇ ਗਏ ਅਤੇ ਨੰਗੇ ਪੈਰੀਂ ਬਾਬਾ ਬੁੱਢਾ ਜੀ ਕੋਲੋਂ ਅਰਦਾਸ ਬੇਨਤੀ ਕਰਵਾਉਣ ਲਈ ਪਹੁੰਚੇ,ਮਾਤਾ ਜੀ ਆਪ ਰੱਥ ਤੇ ਆਉਂਦਾ ਦੇਖ ਅਤੇ ਰੱਥ ਨਾਲ ਉੱਡਦੀ ਧੂੜ ਨੂੰ ਦੇਖ ਬਾਬਾ ਬੁੱਢਾ ਜੀ ਕਹਿਣ...

ਲੱਗੇ ਇਹ ਕੀ ਭਾਜੜ ਪੈ ਗਈ ਗੁਰੂ ਘਰ ਵਿਚ ਜੋ ਮਾਤਾ ਜੀ ਆਪ ਇਸ ਦਾਸ ਕੋਲ ਚੱਲ ਕੇ ਆਏ ਨੇ ,ਬਾਬਾ ਬੁੱਢਾ ਜੀ ਦੇ ਮੂਹੋਂ ਨਿਕਲਿਆ ਹੋਇਆ ਇਹ ਬਚਨ ਇਵੇਂ ਸੱਚ ਹੋਇਆ ਕੀ ਗੁਰੂ ਹਰਗੋਬਿੰਦ ਸਾਹਿਬ ਜੀ ਜੰਗਾਂ ਵਿਚ ਰੁਝੇ ਰਹੇ ,ਫੇਰ ਗੁਰੂ ਹਰ ਰਾਏ ਸਾਹਿਬ ਜੀ ,ਗੁਰੂ ਹਰਕ੍ਰਿਸ਼ਨ ਸਾਹਿਬ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਮੌਕੇ ਦੀਆਂ ਸਰਕਾਰਾਂ ਨਾਲ ਸਿੱਖੀ ਨੂੰ ਲੈ ਕੇ ਉਲਝੇ ਰਹੇ ਅਤੇ ਫੇਰ ਗੁਰੂ ਗੋਬਿੰਦ ਸਿੰਘ ਜੀ ਨੇ ਵੀ 14 ਜੰਗਾਂ ਲੜੀਆਂ .ਮਾਤਾ ਗੰਗਾ ਜੀ ਨੇ ਜਦੋਂ ਉਹਨ ਨੂੰ ਦੱਸਿਆ ਕੇ ਉਹਨਾਂ ਲਈ ਪ੍ਰਸ਼ਾਦਾ ਲੈ ਕੇ ਆਏ ਹਨ ਬਾਬਾ ਜੀ ਕਹਿਣ ਲੱਗੇ ਕੇ ਮਾਂ ਤਾਂ ਨੂੰ ਫੇਰ ਪਤਾ ਲੱਗ ਹੀ ਜਾਂਦਾ ਹੈ ਕੇ ਉਸਦੇ ਪੁੱਤਰ ਨੂੰ ਭੁੱਖ ਲੱਗੀ ਹੋਈ ਹੋਈ ਹੈ ਜਦਕਿ ਉਸ ਵੇਲੇ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਤੋਂ ਬਹੁਤ ਜਿਆਦਾ ਛੋਟੇ ਸਨ ,ਮਾਤਾ ਜੀ ਨੇ ਉਹਨਾਂ ਨੂੰ ਆਪਣੇ ਆਉਣ ਦਾ ਕਾਰਨ ਦੱਸਿਆ ਤਾਂ ਬਾਬਾ ਜੀ ਕਹਿਣ ਲੱਗੇ ਮੈਂ ਤਾਂ ਗੁਰੂ ਘਰ ਦਾ ਘਾਹੀ ,ਮੈਂ ਤੁਹਾਨੂੰ ਕਿਥੇ ਕੁਝ ਦੇ ਸਕਦਾ ਹਾਂ ,ਇਹ ਤਾਂ ਗੁਰੂ ਸਾਹਿਬ ਜੀ ਨੇ ਆਪਣੇ ਸਿਖਾਂ ਨੂੰ ਵਡਿਆਈ ਬਖਸ਼ਣੀ ਹੁੰਦੀ ਹੈ ਇਸੇ ਲਈ ਤੁਹਾਨੂੰ ਸਾਡੇ ਕੋਲ ਭੇਜ ਦਿੱਤਾ ਕਰਨ ਕਰਾਉਣ ਵਾਲੇ ਤਾਂ ਗੁਰੂ ਸਾਹਿਬ ਜੀ ਆਪ ਹੀ ਹਨ .ਫੇਰ ਬਾਬਾ ਜੀ ਨੇ ਮੌਜ ਵਿਚ ਆ ਕੇ ਪ੍ਰਸ਼ਾਦਾ ਛਕਣ ਲੱਗੇ ਗੰਡਾ ਭੰਨਿਆ ਤਾਂ ਗੰਢੇ ਦੀ ਗਿਟਕ ਭੁੜਕ ਕੇ ਦੂਰ ਜਾ ਕੇ ਡਿੱਗੀ ਅਤੇ ਨਾਲ ਅਸਮਾਨ ਵਿਚ ਬਿਜਲੀ ਕੜਕੀ ,ਬਾਬਾ ਜੀ ਬੋਲੇ ਹੁਣ ਤੁਹਾਡੇ ਘਰ ਜਿਹੜਾ ਪੁੱਤਰ ਪ੍ਰਗਟ ਹੋਵੇਗਾ ਉਹ ਇਸ ਬਿਜਲੀ ਵਾਂਗ ਮੈਦਾਨ ਵਿਚ ਵੈਰੀਆਂ ਦੇ ਉੱਤੇ ਵਾਰ ਕਰੇਗਾ ਅਤੇ ਇਸ ਗਿਟਕ ਵਾਂਗ ਵੈਰੀਆਂ ਦੇ ਸਿਰ ਵੱਢ ਵੱਢ ਕੇ ਸੁੱਟੇਗਾ ਅਤੇ ਹੁਣ ਅਸੀਂ ਸਾਰੇ ਜਾਣਦੇ ਵੀ ਹਾਂ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਵੇਂ ਛੋਟੀ ਜਿਹੀ ਫੌਜ ਨਾਲ ਮੁਗ਼ਲਾਂ ਦੀਆਂ ਲੱਖਾਂ ਫੌਜਾਂ ਨੂੰ 4 ਵਾਰ ਧੂਲ ਵਿਚ ਮਿਲਾਇਆ .ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਗਟ ਹੋਣ ਤੋਂ ਬਾਅਦ ਗੁਰ ਹਰਗੋਬਿੰਦ ਸਾਹਿਬ ਜੀ ਨੂੰ ਗੁਰਮੁਖੀ ,ਘੋੜਸਵਾਰੀ ਅਤੇ ਸਾਰੀ ਸ਼ਸਤਰ ਵਿਦਿਆ ਬਾਬਾ ਬੁੱਢਾ ਸਾਹਿਬ ਜੀ ਨੇ ਹੀ ਦਿੱਤੀ .ਜਦੋਂ ਬਾਬਾ ਜੀ ਦਾ ਆਖ਼ਿਰੀ ਸਮਾਂ ਆਇਆ ਤਾਂ ਬਾਬਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੁਨੇਹਾ ਦਰਸ਼ਨ ਦੇਣ ਲਈ ਸੁਨੇਹਾ ਭੇਜਿਆ ,ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਜੀ ਕੋਲ ਆਏ ਅਤੇ ਆ ਕੇ ਮੱਥਾ ਟੇਕਿਆ ਅਤੇ ਫੇਰ ਗੁਰੂ ਸਾਹਿਬ ਜੀ ਨੇ ਕਿਹਾ ਕੇ ਤੁਸੀ ਸਾਡੇ ਤੋਂ ਪਹਿਲਾਂ ਦੇ ਸਾਰੇ ਗੁਰੂ ਸਾਹਿਬਾਨ ਜੀ ਨਾਲ ਰਹੇ ਹੋ ਅਤੇ ਸਾਨੂੰ ਹੁਣ ਉਹਨਾਂ ਦੇ ਜੀਵਨ ਦੀ ਸਾਖੀ ਸੁਣਾਓ .ਬਾਬਾ ਬੁੱਢਾ ਜੀ ਨੇ ਫੇਰ ਗੁਰੂ ਸਾਹਿਬ ਜੀ ਨੂੰ ਪਹਿਲੇ ਗੁਰੂ ਸਾਹਿਬਾਨ ਜੀ ਦੀਆਂ ਸਿੱਖਿਆਵਾਂ ਬਾਰੇ ਦੱਸਿਆ ,ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੱਖਾਂ ਬੰਦ ਕਰ ਲਈਆਂ ਅਤੇ ਇੱਕਸਾਰ ਬਾਬਾ ਜੀ ਕੋਲੋਂ ਸੁਣਦੇ ਰਹੇ .ਫੇਰ ਬਾਅਦ ਵਿਚ ਬਾਬਾ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੋਵੇਂ ਇੱਕ ਦੂਸਰੇ ਨਾਲ ਪਿਆਰ ਵਿਚ ਇਸ ਤਰਾਂਹ ਭਿੱਜ ਗਏ ਕੇ ਦੋਵਾਂ ਨੂੰ ਆਪਣੀ ਸੁੱਧ ਬੁੱਧ ਹੀ ਭੁੱਲ ਗਈ .6 ਅਕਤੂਬਰ 1506 ਨੂੰ ਇਸ ਰੂਹ ਏ ਜਮੀਨ ਤੇ ਪ੍ਰਗਟ ਹੋਏ ਬਾਬਾ ਬੁੱਢਾ ਜੀ 8 ਸਤੰਬਰ 1631 ਨੂੰ ਆਪਣੀ ਪੰਜ ਤੱਤਾਂ ਦਾ ਸਰੀਰ ਛੱਡ ਕੇ ਗੁਰੂ ਨਾਨਕ ਦੇਵ ਜੀ ਗੋਦ ਵਿੱਚ ਜਾ ਬਿਰਾਜੇ …

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)