More Gurudwara Wiki  Posts
ਦੂਜੀ ਮਿਸਲ ਰਾਮਗੜੀਏ ਸਰਦਾਰ


ਅੱਜ ਦੂਸਰੇ ਦਿਨ 12 ਮਿਸਲਾਂ ਵਿੱਚੋਂ ਰਾਮਗੜ੍ਹੀਆਂ ਦੀ ਮਿਸਲ ਬਾਰੇ ਜਾਣਕਾਰੀ ਪੜੋ ਜੀ।
ਦੂਜੀ ਮਿਸਲ ਰਾਮਗੜੀਏ ਸਰਦਾਰ ।
ਇਸ ਮਿਸਲ ਦਾ ਅਸਲ ਬਾਨੀ ਸ : ਨੰਦ ਸਿੰਘ ਜ਼ਿਮੀਦਾਰ ਪਿੰਡ ਸਾਂਘਣਾ ਜ਼ਿਲਾ ਅੰਮ੍ਰਿਤਸਰ ਸੀ ਫੇਰ ਇਸ ਮਿਸਲ ਦਾ ਕਰਤਾ ਧਰਤਾ ਸਰਦਾਰ ਜਸਾ ਸਿੰਘ ਰਾਮਗੜ੍ਹੀਆ ਹੋਇਆ । ਇਨ੍ਹਾਂ ਦੇ ਵਡੇ ਤਰਖਾਨ ਸਨ ਜੋ ਕਿ ਸੁਰ ਸਿੰਘ ਦੇ ਰਹਿਣ ਵਾਲੇ ਸਨ , ਪਰ ੧੭੭੨ ਵਿਚ ਇਹਦੇ ਦਾਦਾ ਹਰਦਾਸ ਸਿੰਘ ਦੇ ਚਲਾਣਾ ਕਰ ਜਾਣ ਤੇ ਇਨਾਂ ਦੇ ਪਿਤਾ ਸਰਦਾਰ ਭਗਵਾਨ ਸਿੰਘ ਨੇ ਆਪਣੀ ਵਸੋ ਈਚੇ ਗਲ ਪ੍ਰਗਣਾ ਲਾਹੌਰ ਵਿਚ ਕਰ ਲਈ । ਗਿਆਨੀ ਗਿਆਨ ਸਿੰਘ ਹਰਦਾਸ ਸਿੰਘ ਦਾ ਪਿੰਡ ਸੈਦਬੇਧ ਲਿਖਦਾ ਹੈ । ਸਰਦਾਰ ਜਸਾ ਸਿੰਘ ਦਾ ਦਾਦਾ ਸਰਦਾਰ ਹਰਦਾਸ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਜੂਰੀ ਸਿੰਘਾਂ ਵਿਚੋਂ ਸੀ , ਪਰ ਜਦ ਸਤਿਗੁਰ ਮੁਲਕ ਦਖਣ ਵਲ ਚਲੇ ਗਏ ਤਦ ਇਹ ਆਪਣੇ ਘਰ ਚਲਾ ਆਇਆ , ਪਰ ਜਦ ਬਾਬਾ ਬੰਦਾ ਸਿੰਘ ਖਾਲਸੇ ਦੇ ਨਾਲ ਮਿਲ ਕੇ ਜ਼ਾਲਮਾਂ ਦੀ ਸੋਧ ਲਈ ਸਤਿਗੁਰਾਂ ਦਾ ਹੁਕਮ ਲੈ ਕੇ ਪੰਜਾਬ ਵਲ ਆਇਆ ਤਦ ਕਾਫੀ ਚਿਰ ਤਕ ਸਰਦਾਰ ਹਰਦਾਸ ਸਿੰਘ ਹਰ ਲੜਾਈ ਵਿਚ ਉਹਦੇ ਨਾਲ ਰਿਹਾ ਤੇ ੧੭੭੨ ਬਿਕਰਮੀ ਨੂੰ ਬਜਵਾੜੇ ਦੀ ਲੜਾਈ ਵਿਚ ਸ਼ਹੀਦ ਹੋਇਆ | ਸਰਦਾਰ ਹਰਦਾਸ ਸਿੰਘ ਦੀ ਤਰਾਂ ਉਹਨਾਂ ਦਾ ਬੇਟਾ ਭਗਵਾਨ ਸਿੰਘ ਵੀ ਬੜਾ ਬਲਵਾਨ ਤੇ ਕੌਮੀ ਪਿਆਰ ਵਾਲਾ ਸੀ , ਇਹ ਵੀ ਅਨੇਕਾਂ ਜੰਗਾਂ ਵਿਚ ਸ਼ਾਮਲ ਰਿਹਾ , ਇਸ ਦੇ ਚਾਰ ਲੜਕੇ ਸਨ , ਜੱਸਾ ਸਿੰਘ , ਮਾਲੀ ਸਿੰਘ , ਖੁਸ਼ਹਾਲ ਸਿੰਘ , ਤਾਰਾ ਸਿੰਘ ਜਿਸ ਸਮੇਂ ਵਿਚ ਲਾਹੌਰ ਦੇ ਸੂਬੇ ਨੇ ਬੜੀ ਔਕੜ ਵਿਚ ਪਿਆ ਵੇਖ ਕੇ ਸਿੰਘਾਂ ਦਾ ਇਕ ਜਥਾ ਆਪਣੇ ਪਾਸ ਰਹਿਣ ਲਈ ਖਾਲਸੇ ਅਗੇ ਦਰਖਾਸਤ ਦਿਤੀ ਸੀ ਉਸ ਵੇਲੇ ਸਰਦਾਰ ਭਗਵਾਨ ਸਿੰਘ ਸਵਾਰਾਂ ਦੇ ਨਾਲ ਲਾਹੌਰ ਸੀ ਤੇ ਆਪਣੇ ਗੁਣਾਂ ਦੇ ਨਾਲ ੧੦੦ ਸਵਾਰਾਂ ਦਾ ਸਰਦਾਰ ਬਣ ਗਿਆ | ਜਦ ੧੭੯੭ ਬਿਕਰਮੀ ਵਿਚ ਨਾਦਰ ਸ਼ਾਹ ਨੇ ਹਮਲਾ ਕੀਤਾ ਤਦ ਇਸ ਲੜਾਈ ਵਿਚ ਇਕ ਮੌਕੇ ਤੇ ਸਰਦਾਰ ਭਗਵਾਨ ਸਿੰਘ ਨੇ ਆਪਣੇ ਆਪ ਨੂੰ ਜੋਖਮ ਵਿਚ ਪਾ ਕੇ ਸੂਬਾ ਲਾਹੌਰ ਦੀ ਜਾਨ ਬਚਾਈ ਜਿਸ ਤੇ ਖੁਸ਼ ਹੋ ਕੇ ਇਨ੍ਹਾਂ ਦੇ ਪੰਜੇ ਲੜਕਿਆਂ ਨੂੰ ਪੰਜ ਪਿੰਡ ੧ ਵਲਾ ੨ ਵੇਰਕਾ ੩ ਸੁਲਤਾਨ ਵਿੰਡ ੪ ਤੁੰਗ ੫ ਚੰਬਾ ਦੇ ਕੇ ਸਿੰਘਾਂ ਦੀ ਥਾਂ ਰਸਾਲਦਾਰ ਕਰ ਦਿਤਾ | ਜਦ ਆਦੀਨਾ ਬੇਗ ਦੁਆਬਾ ਭਿਸਤ ਜਾਲੰਧਰ ਦੇ ਹਾਕਮ ਨੇ ਜ਼ੋਰ ਫੜਿਆ ਤੇ ਨਿਤ ਦਾ ਉਹਦਾ ਸਿੰਘਾਂ ਦੇ ਨਾਲ ਭੇੜ ਰਹਿਣ ਲਗਾ ਤਦ ਸਿਖਾਂ ਨੇ ਸਰਦਾਰ ਜਸਾ ਸਿੰਘ ਨੂੰ ਆਪਣਾ ਵਕੀਲ ਬਣਾ ਕੇ ਆਦੀਨਾ ਬੇਗ ਪਾਸ ਭੇਜਿਆ , ਸਰਦਾਰ ਜਸਾ ਸਿੰਘ ਦੀ ਹੁਸ਼ਿਆਰੀ , ਦਾਨਾਈ ਤੇ ਸੁਜੀਲੀ ਫਬੀਲੀ ਸ਼ਕਲ ਵੇਖ ਆਦੀਨਾ ਬੇਗ ਇਤਨਾਂ ਪ੍ਰਸੰਨ ਹੋਇਆ ਕਿ ਇਕ ਵਡੇ ਇਲਾਕੇ ਦਾ ਸਰਦਾਰ ਬਣਾ ਦਿਤਾ , ਮੁਦਤ ਤਕ ਇਹ ਉਥੇ ਰਿਹਾ ( ਪਰ ਜਿਹਾ ਕਿ ਦੂਜੇ ਹਿਸੇ ਵਿਚ ਵਰਨਣ ਹੋ ਚੁਕਾ ਹੈ । ਜਦ ਰਾਮ ਗੜ੍ਹ ( ਅੰਮਿਸਤਰ ) ਵਿਚ ਸਿਖਾਂ ਦਾ ਮਰ ਮੁਅੱਯਸੁਲ ਮੁਲਕ ( ਮੀਰ ਮੰਨੂੰ ) ਦੇ ਨਾਲ ਟਾਕਰਾ ਹੋਇਆ ਤਦ ਸਰਦਾਰ ਜਸਾ ਸਿੰਘ ਆਦੀਨਾ ਬੇਗ ਤੋਂ ਅਡ ਹੋ ਕੇ ਝਟ ਖਾਲਸੇ ਨਾਲ ਆ ਮਿਲਿਆ । ਤੇ ਜਦ ਫੇਰ ਸਿਖਾਂ ਨੇ ਕੌੜਾ ਮਲ ਨੂੰ ਨਾਲ ਲੈ ਕੇ ਮੁਲਤਾਨ ਵਿਚ ਸ਼ਾਹ ਨਿਵਾਜ ਖਾਂ ਨੂੰ ਬੇ – ਦਖਲ ਕਰਨ ਵਾਸਤੇ ਕੂਚ ਕੀਤਾ ਤਦ ਕਿਲਾ ਰਾਮ ਗੜ੍ਹ ਸਰਦਾਰ ਜਸਾ ਸਿੰਘ ਦੇ ਹਵਾਲੇ ਕੀਤਾ ਗਿਆ । ਇਸ ਸਮੇਂ ਤੋਂ ਲੈ ਕੇ ਕਾਫੀ ਮੁਦਤ ਤਕ ਇਹ ਕਿਲਾ ਸਰਦਾਰ ਜਸਾ ਸਿੰਘ ਦੇ ਕਬਜ਼ੇ ਵਿਚ ਰਹਿਣ ਦੇ ਕਾਰਨ ਇਨ੍ਹਾਂ ਦਾ ਨਾਮ ਹੀ ਸਰਦਾਰ ਜਸਾ ਸਿੰਘ ਰਾਮ ਗੜੀਆ ਮਸ਼ਹੂਰ ਹੋ ਗਿਆ | ਐਥੋਂ ਤਕ ਕਿ ਹੁਣ ਉਨ੍ਹਾਂ ਦੀ ਕੌਮ ਦੇ ਸਾਰੇ ਆਦਮੀ ਆਪਣੇ ਆਪ ਨੂੰ ਰਾਮਗੜ੍ਹੀਆ ਅਖਵਾਂਦੇ ਹਨ । ਹਾਲਾਂ ਕਿ ਰਾਮਗੜ੍ਹੀਆ ਮਿਸਲ ਵਿਚ ਹੋਰ ਕੌਮਾਂ ਵਿਚੋਂ ਸਜੇ ਸਿੰਘ ਵੀ ਸ਼ਾਮਲ ਸਨ । ਫਿਰ ਜਦੋਂ ਆਦੀਨਾ ਬੇਗ ਮਰ ਗਿਆ ਤਦ ਜਿਤਨੇ ਇਲਾਕੇ ਤੇ ਸ : ਜੱਸਾ ਸਿੰਘ ਸਰਦਾਰ ਸੀ , ਉਹ ਸਾਰਾ ਇਲਾਕਾ ਸਰਦਾਰ ਜੱਸਾ ਸਿੰਘ ਦੇ ਕਬਜ਼ੇ ਵਿਚ ਆ ਗਿਆ । ਸਰਦਾਰ ਜੱਸਾ ਸਿੰਘ ਦੀ ਫੌਜ ਹਮੇਸ਼ਾ ਕਿਲਾ ਰਾਮਗੜ੍ਹੀਆਂ ਵਿਚ ਰਹਿੰਦੀ ਸੀ । ਦੁਰਾਨੀ ਅਹਿਮਦ ਸ਼ਾਹ ਦੇ ਨਾਲ ਖਾਲਸੇ ਵਲੋਂ ਸਦਾ ਹੀ ਲੜਦਾ ਰਿਹਾ । ਇਹ ਜਦੋਂ ਸਿਖਾਂ ਨੇ ( ਜਿਹਾ ਕਿ ਦੂਜੇ ਹਿਸੇ ਵਿਚ ਦਸਿਆ ਹੈ ) ਕਸੂਰ ਸ਼ਹਿਰ ਜਿਤਿਆ ਤਦ ਉਸ ਵੇਲੇ ਵੀ ਉਹ ਨਾਲ ਸੀ , ਜਿਸ ਤੋਂ ਇਹ ਸਰਦਾਰ ਬੜਾ ਪ੍ਰਸਿਧ ਹੋ ਗਿਆ , ਇਸ ਨੇ ਆਪਣੇ ਤਿੰਨ ਭਰਾ ਖ਼ੁਸ਼ਹਾਲ ਸਿੰਘ , ਮਾਲੀ ਸਿੰਘ ਤੇ ਤਾਰਾ ਸਿੰਘ , ਨਾਲ ਸਲਾਹ ਕਰਕੇ ੩000 ਜਵਾਨ ਆਪਣੇ ਪਾਸ ਰਖ ਲਏ ਤੇ ਸਾਰੇ ਪੰਜਾਬ ਵਿਚ ਅਮਨ ਕਾਇਮੀ ਪਰਜਾ ਦੀ ਰਖਯਾ ਤੇ ਜ਼ਾਲਮ ਹਾਕਮਾਂ ਦੀ ਸੋਧਾ ਲਈ ਦੌਰਾ ਸ਼ੁਰੂ ਕਰ ਦਿਤਾ | ਅਨਿਆਈ ਹਾਕਮਾਂ ਤੋਂ ਜੋ ਕੁਝ ਜੁਰਮਾਨਾ ਵਸੂਲ ਹੁੰਦਾ ਰਿਹਾ ਕਿਲਾ ਰਾਮਗੜ੍ਹੀਆ ਵਿਚ ਇਕੱਠਾ ਹੁੰਦਾ ਰਹਿੰਦਾ ਸੀ । ਫਿਰ ਜਦੋਂ ਇਹਨੇ ਖਾਲਸਾ ਪੰਥ ਦੇ ਨਾਲ ਸ਼ਾਮਲ ਹੋ ਕੇ ਅਹਿਮਦ ਸ਼ਾਹ ਦੁਰਾਨੀ ਨੂੰ ਆਖਰੀ ਹਮਲੇ ਤੇ ਸਖਤ ਸ਼ਿਕਸਤ ਦਿਤੀ ਤੇ ਕੁਲ ਮੁਸਲਮਾਨ ਹਾਕਮਾਂ ਨੂੰ ਪੰਜਾਬ ਵਿਚੋਂ ਕੱਢ ਦਿਤਾ ਤਦ ਇਸ ਨੇ ੭ ਲਖ ਰੁਪਏ ਦੇ ਇਲਾਕੇ ਬਟਾਲਾ ਕਲਾਨੌਰ ਤੇ ਸ੍ਰੀ ਹਰਿ ਗੋਬਿੰਦ ਪੁਰ ਤੇ ਆਪਣਾ ਕਬਜ਼ਾ ਕਰ ਲਿਆ ਤੇ ਆਪਣੀ ਵਸੋਂ ਸ੍ਰੀ ਹਰਿ ਗੋਬਿੰਦ ਪੁਰ ਹੀ ਕਰ ਲਈ ਮੁਕਦੀ ਗਲ ਇਹ ਹੈ ਕਿ ਜਿਨਆਂ ਵੀ ਲੜਾਈਆਂ ਖਾਲਸੇ ਦੀਆਂ ਮੁਸਲਮਾਨਾਂ ਨਾਲ ਹੋਈਆਂ , ਇਹਨਾਂ ਸਾਰੀਆਂ ਵਿਚ ਇਹ ਪੰਥ ਵਲੋਂ ਹੋ ਕੇ ਬੜੀ ਬਹਾਦਰੀ ਤੇ ਜਵਾਂ ਮਰਦੀ ਨਾਲ ਲੜਦਾ ਰਿਹਾ , ਸਰਹੰਦ ਦੀ ਆਖਰੀ ਤਬਾਹੀ ਵੇਲੇ ਜਦੋਂ ਜੈਨ ਖਾਂ ਨੂੰ ਸ਼ਿਕਸਤ ਦਿੱਤੀ ਸੀ , ਸਰਦਾਰ ਜਸਾ ਸਿੰਘ ਨੇ ਆਪਣੀ ਸੂਰਮਤਾਈ ਵਿਖਾਈ ਸੀ , ਇਨ੍ਹਾਂ ਦੀ ਵਧੀ ਹੋਈ ਤਾਕਤ ਤੇ ਬਲੰਦ ਹੌਸਲੇ ਦੇ ਸਾਹਮਣੇ ਕੋਈ ਬੋਲ ਨਹੀਂ ਸਕਿਆ , ਜਿਸ ਤੋਂ ਦੁਆਬੇ ਦੇ ਇਲਾਕੇ ਜਲੰਧਰ ਦੇ ਅਗੇ ਪਿਛੇ ਜਿਥੋਂ ਕਿ ਦਸ ਲਖ ਦਾ ਸਾਲਾਨਾ ਮਾਮਲਾ ਆਉਂਦਾ ਸੀ , ਕਬਜ਼ਾ ਕਰ ਲਿਆ ਤੇ ਦਸ ਹਜ਼ਾਰ ਸਵਾਰ ਆਪਣੇ ਪਾਸ ਰਖਣ ਲਗਾ | ਮਨੀ ਵਾਲ , ਕਲਾਨੌਰ , ਝੋਗ , ਮਕਨਾ ਪੁਰ , ਮੇਘ ਵਾਲ , ਉੜਮਰ ਟਾਂਡਾ , ਸਰਾਂ ਮਿਆਣੀ ਆਦਿਕ ਸਾਰੇ ਇਲਾਕੇ ਇਨ੍ਹਾਂ ਦੇ ਅਧੀਨ ਸੀ , ਫਿਰ ਇਸ ਨੇ ਜਸਵਾਲਾ ਅਸ ਰੇ ਪੂਰ ਪਾਲ ਪੁਰ , ਚੰਬਾ ਹਰੀ ਪੁਰ ਕਟੋਚ ਆਦਿਕ ਦੇ ਪਹਾੜੀ ਇਲਾਕਿਆਂ ਦੀ ਸੋਧ ਸ਼ੁਰੂ ਕੀਤੀ ।
ਚਲਾ ਸਾਰਿਆਂ ਨੂੰ ਆਪਣੇ ਅਧੀਨ ਕਰਕੇ ਦੋ ਲੱਖ ਰੁਪਯਾ ਸਾਲਾਨਾ ਖਰਾਜ ਲੈਣਾ ਪ੍ਰਵਾਨ ਕਰਕੇ ਚਲਾ ਆਇਆ , ਤੇ ਹਲ ਵਾਰੇ ਵਿਚ ਜੋ ਕਿ ਰਾਵੀ ਦੇ ਕੰਢੇ ਤੇ ਹੈ ਇਕ ਕਿਲਾ ਬਣਾ ਕੇ ਉਸ ਵਿਚ ਆਪਣੇ ਭਾਈ ਮਾਲ ਸਿੰਘ ਨੂੰ ਅੱਠ ਹਜ਼ਾਰ ਸਵਾਰ ਸਮੇਤ ਛਡ ਆਇਆ ਤਾਂ ਜੋ ਪਹਾੜੀ ਰਾਜਿਆਂ ਦੀ ਦੇਖ ਭਾਲ ਰੱਖਣ , ਏਸੇ ਤਰਾਂ ਆਪਣੇ ਦੂਜੇ ਭਰਾਵਾਂ ਵਿਚੋਂ ਹਰ ਇਕ ਨੂੰ ਦੂਜਿਆਂ ਇਲਾਕਿਆਂ ਵਿਚ ਕਾਫੀ ਜਾਗੀਰਾਂ ਦੇ ਕੇ ਮੁਲਕ ਦਾ ਪ੍ਰਬੰਧ ਸੌਂਪ ਦਿਤਾ | ਥੋੜੇ ਹੀ ਚਿਰ ਵਿਚ ਇਹ ਸਰਦਾਰ ਇਨਾਂ ਪ੍ਸਿਧ ਹੋ ਗਿਆ ਕਿ ਇਸ ਦੀ ਮਿਸਲ ਭੰਗੀਆਂ ਦੀ ਮਿਸਲ ਨਾਲੋਂ ਭੀ ਪ੍ਰਤਾਪਵਾਨ ਹੋ ਗਈ , ਸਰਦਾਰ ਜੱਸਾ ਸਿੰਘ ਆਹਲੂਵਾਲਿਆ ਨਾਲ ਇਸ ਦੀ ਅਣ ਬਣ ਰਿਹਾ ਕਰਦੀ ਸੀ , ਕਿੰਤੂ ਇਹ ਇਨਾਂ ਬਹਾਦਰ ਸੀ , ਕਿ ਉਹਨੂੰ ਕਦੇ ਇਹਦੇ ਸਾਹਮਣੇ ਕਾਮਯਾਬੀ ਨਹੀਂ ਹੋਈ । ਇਕ ਵੇਰ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਭਾਈਆਂ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਫੜ ਲਿਆ , ਕਿੰਤੂ ਬਾਕੀ ਸਰਦਾਰਾਂ ਦੇ ਕਹਿਣ ਤੇ ਬਹੁਮੁਲਾ ਸਰੋਪਾਓ ਦੇ ਕੇ ਛੱਡ ਦਿਤਾ , ਉਸ ਵੇਲੇ ਇਹ ਸਰਦਾਰ ਇੰਨੀਆ ਚੜਦੀਆਂ ਕਲਾਂ ਵਿਚ ਸੀ ਕਿ ਸਾਰੇ ਪਾਸੇ ਇਹਦੀ ਮਨਦੀ ਸੀ । ਲਗਾਤਾਰ ਤਿੰਨ ਵੇਰ ਕਟੋਚ ਦੇ ਰਾਜੇ ਨੇ ਜੈ ਸਿੰਘ ਘਨੀਆ ਮਿਸਲ ਵਾਲੇ ਨੂੰ ਨਾਲ ਲੈ ਕੇ ਇਸ ਤੇ ਚੜਾਈ ਕੀਤੀ ਕਿੰਤੂ ਹਰ ਵਾਰ ਭਾਂਜ ਖਾ ਗਿਆ । ਇਸ ਤਰਾਂ ਔਰ ਜਵਾਨ ਤੇਜਸਵੀ ਤੇ ਪ੍ਰਤਾਪੀ ਸੀ ਇਸ ਦੇ ਗਿਰਦ ਕੁਝ · ਅਜੇਹੇ ਆਦਮੀ ਇਕੱਠੇ ਹੋ ਗਏ । ਜਿਸ ਤੋਂ ਆਮ ਸਿੰਘਾਂ ਨੂੰ ਇਸ ਤੇ ਨੋਟਸ ਲੈਣਾ ਪਿਆ । ਸਰਦਾਰ ਮਹਾਂ ਸਿੰਘ ਸਰਦਾਰ ਜਸਾ ਸਿੰਘ ਆਹਲੂਵਾਲੀਆ ਸਰਦਾਰ ਜੇ ਸਿੰਘ ਘਲੂਆ ਆਦਿਕ ਨੇ ਮਿਲ ਕੇ ੧੮੩੧ ਬਿ : ਨੂੰ ਇਸ ਦੀ ਸੋਧ ਦੀ ਤਿਆਰੀ ਕਰ ਦਿਤੀ । ਅਠ ਸਾਲ ਤਕ ਆਪਸ ਵਿਚ ਲੜਾਈ ਰਹੀ । ਇਸ ਦਾ ਭਰਾ ਤਾਰਾ ਸਿੰਘ ਇਸ ਲੜਾਈ ਵਿਚ ਮਾਰਿਆ ਗਿਆ , ਦੂਜਾ ਭਰਾ ਖੁਸ਼ਹਾਲ ਸਿੰਘ ਫਟੜ ਹੋ ਗਿਆ , ਜਿਸ ਤੋਂ ਇਹਨੂੰ ਬਹੁਤ ਨੁਕਸਾਨ ਪੂਜਾ ਅਤੇ ਹਰ ਹਾਲਤ ਜਸਾ ਸਿੰਘ ਨੂੰ ਮੁਲਕ ਛਡਨਾ ਪਿਆ ੧੮੩੫ ਬਿ : ਨੂੰ ਇਹ ਪੰਜਾਬ ਛਡ ਕੇ ਮਾਲਵੇ ਦੇ ਪਾਸੇ ਚਲਿਆ ਗਿਆ | ਪਰ ਇਹ ਬੜਾ ਦਲੇਰ ਤੇ ਸਿਆਣਾ ਸੀ ਇਸ ਕਰਕੇ ਇਹਨੇ ਕੁਝ ਪਰਵਾਹ ਨਾ ਕੀਤੀ ਤੇ f ਹਮਤ ਨਾ ਹਾਰੀ ਉਥੇ ਜਾ ਕੇ ਵੀ ਅਠ ਹਜ਼ਾਰ ਆਦਮੀ ਆਪਣੇ ਪਾਸ ਰਖ ਕੇ ਸੋਧ ਦਾ ਕੰਮ ਨਾ ਛਡਿਆ ! ਮਹਾਰਾਜਾ ਅਮਰ ਸਿੰਘ ਪਟਿਆਲਾ ਨੇ ਪ੍ਰਸੰਨ ਹੋ ਕੇ ਇਹਨੂੰ ਜਾਗੀਰ ਦਿਤੀ ਤੇ ਇਹਦੇ ਲੜਕੇ ਜੋਧ ਸਿੰਘ ਨੂੰ ਆਪਣੇ ਪਾਸ ਰਖ ਲਿਆ | ਜਿਨ੍ਹਾਂ ਦਿਨਾਂ ਵਿਚ ਜੱਸਾ ਸਿੰਘ ਹਾਂਸੀ ਹਿਸਾਰ ਦੇ ਇਲਾਕੇ ਦਾ ਦੌਰਾ ਕਰ ਰਿਹਾ ਸੀ । ਇਕ ਦਿਨ ਹਿਸਾਰ ਦਾ ਇਕ ਬਾਹਮਣ ਆਇਆ ਤੇ ਫਰਿਆਦ ਕੀਤੀ ਕਿ ਮੇਰੇ ਘਰ ਵਾਲੀ ਨੂੰ ਇਥੋਂ ਦੇ ਹਾਕਮ ਨੇ ਧਕੇ ਨਾਲ ਅਪਣੇ ਘਰ ਪਾ ਲਿਆ ਹੈ । ਸਰਦਾਰ ਜੱਸਾ ਸਿੰਘ ਉਸੇ ਵੇਲੇ ਚਾਰ ਹਜਾਰ ਸਵਾਰ ਲੈ ਕੇ ਉਥੇ ਪੁਜਾ | ਸਰਦਾਰ ਜੱਸਾ ਸਿੰਘ ਦਾ ਆਉਣਾ ਸੁਣ ਕੇ ਹਾਕਮ ਸ਼ਹਿਰੋਂ ਫੌਜ ਲੈ ਕੇ ਬਾਹਰ ਨਿਕਲ ਆਇਆ | ਘਮਸਾਨ ਦਾ ਜੰਗ ਮਚ ਗਿਆ | ਖਾਲਸੇ ਨੇ ਅਨੇਕਾਂ ਬਹੁਮੁਲਆਂ ਜਾਨਾਂ ਹੂਲ ਕੇ ਬ੍ਰਾਹਮਣਾਂ ਨੂੰ ਹਾਕਮ ਦੇ ਘਰੋਂ ਕਢ ਲਿਆਂਦਾ ਤੇ ਹਾਕਮ ਨੂੰ ਫੜ ਲਿਆ । ਹਾਕਮ ਦੇ ਇਸ ਅਨਿਆਇ ਦੀ ਪ੍ਤਾਲ ਹੋਈ । ਦੋਸੀ ਸਾਬਤ ਹੋਣ ਤੇ ਪ੍ਰਾਣ ਦੰਡ ਦਿਤਾ ਗਿਆ । ਬਾਹਮਣੀ ਬਾਹਮਣ ਦੇ . ਹਵਾਲੇ ਕੀਤੀ ਗਈ , ਬ੍ਰਾਹਮਣ ਦੀ ਬਰਾਦਰੀ ਨੇ ਨਾਲ ਮਿਲਣੋ ਇਨਕਾਰ ਕਰ ਦਿਤਾ ਪਰ ਸਰਦਾਰ ਜੱਸਾ ਸਿੰਘ ਦੇ ਜਤਨ ਨਾਲ ਫਿਰ ਉਹਨਾਂ ਨੇ ਸ਼ਾਮਲ ਕਰ ਲਿਆ । ਸਾਰੇ ਇਲਾਕੇ ਵਿਚ ਦੌਰਾ ਕਰਕੇ ਰਈਸਾਂ ਤੋਂ ਨਜ਼ਰਾਨੇ ਲਏ । ਇਸ ਸੋਧ ਵਿਚ ਸਰਦਾਰ ਜੱਸਾ ਸਿੰਘ ਦੇ ਹਥ ਮਾਲ ਦੌਲਤ ਨਹੀਂ ਆਉਣੀ ਸੀ , ਉਹ ਤਾਂ ਕੇਵਲ ਪਾਪੀਆਂ ਨੂੰ ਦੰਡ ਦੇਂਦਾ ਤੇ ਦੀਨਾਂ ਦੀ ਸਹਾਇਤਾ ਕਰ ਰਿਹਾ ਸੀ । ਇਸ ਕਰਕੇ ਖਰਚ ਵਜੋਂ ਬਹੁਤ ਤੰਗ ਹੋਇਆ । ਇਕ ਜਗ੍ਹਾ ਬੈਠਾ ਅੰਤਰ ਧਿਆਨ ਹੋ ਵਾਹਿਗੁਰੂ ਜੀ ਅਗੇ ਅਰਦਾਸ ਕੀਤੀ ਕ ‘ ਹੇ ਸਚੇ ਪਾਤਸ਼ਾਹ ਦੇਸ ਦਾ ਮਾਮਲਾ ਹੈ , ਇਸ ਵੇਲੇ ਸਹਾਇਤਾ ਕਰੋ । ਅਰਦਾਸ ਕਰ ਚਲਣ ਤੇ ਪਿਆਸ ਲਗੀ , ਇਕ ਆਦਮੀ ਨੂੰ ਖੂਹ ਤੋਂ ਪਾਣੀ ਲੈਣ ਲਈ ਭੇਜਿਆ , ਪਾਣੀ ਕੱਢਣ ਲਗਿਆਂ ਗੜਵੀ ਵੀ ਖੂਹ ਵਿਚ ਡਿਗ ਪਈ । ਗੜਵੀ ਕੱਢਣ ਲਈ ਜਦ ਆਦਮੀ ਖੂਹ ਵਿਚ ਵੜਿਆ ਤਦ ਉਹਨੂੰ ਚਾਰ ਸੰਦੂਕ ਖੂਹ ਵਿਚੋਂ ਮਿਲੇ ਜੋ ਬਾਹਰ ਕਢਣ ਤੇ ਖੋਲ੍ਹੇ ਗਏ , ਜਿਨ੍ਹਾਂ ਵਿਚੋਂ ਚਾਰ ਲਖ ਮੌਹਰਾਂ ਨਿਕਲੀਆਂ ਇਹ ਉਸ ਨੂੰ ਮੂੰਹ ਮੰਗੀ ਮੁਰਾਦ ਮਿਲ | ਅਚਨਚੇਤ ਏਨਾ ਧਨ ਹਥ ਆ ਜਾਣ ਤੋਂ ਜਸਾ ਸਿੰਘ ਬੜਾ ਖੁਸ਼ ਹੋਇਆ । ਉਹਨੇ ਅਕਾਲ ਪੁਰਖ ਦਾ ਧੰਨਵਾਦ ਕਰਕੇ ਸਾਰੀਆਂ ਮੋਹਰਾਂ ਫੌਜ ਵਿਚ ਵੰਡ ਦਿਤੀਆ । ਫਿਰ ਉਹਨੇ ਪੂਰਬੀ ਇਲਾਕੇ ਵਲ ਕੂਚ ਕੀਤਾ | ਪਾਣੀ ਪਤ ਕਰਨਾਲ ਹੁੰਦਾ ਹੋਇਆ ਮੇਰਠ ਪੁਜਾ । ਉਥੋਂ ਦੇ ਰਈਸਾਂ ਪਾਸੋਂ ਦਸ ਹਜ਼ਾਰ ਰੁਪਿਆ ਨਜ਼ਰਾਨੇ ਦਾ ਲੈ ਕੇ ਅਗੋਂ ਵਾਸਤੇ ਪੰਜ ਹਜ਼ਾਰ ਸਾਲਾਨਾ ਲੈਣ ਦਾ ਇਕਰਾਰ ਕਰ ਕੇ ਅੱਗੇ ਵਧਿਆ । ਇਸੇ ਤਰ੍ਹਾਂ ਸੋਧ ਕਰਦਾ ਹੋਇਆ ਮਥਰਾ ਤੇ ਆਗਰੇ ਤਕ ਅਪੜ ਗਿਆ । ਕੋਈ ਇਹਦੇ ਸਾਹਮਣੇ ਖੜਾ ਨਾ ਹੋਇਆ । ਫਿਰ ਇਧਰੋਂ ਮੁੜਦਾ ਹੋਇਆ ਦਿਲੀ ਜਾ ਵੜਿਆ ਕਿਸੇ ਨੂੰ ਇਸਦੇ ਟਾਕਰੇ ਦੀ ਹਿੰਮਤ ਨਾ ਪਈ ੮ ਤੋਪਾਂ ਤੇ ਬਹੁਤ ਸਾਰਾ ਸ਼ਾਹੀ ਸਮਾਨ ਕਿਲੇ ਵਿਚੋਂ ਲੈ ਆਇਆ । ਕਿਸੇ ਨੇ ਇਹਦੇ ਵਲ ਅਖ ਪਟ ਕੇ ਨਾ ਵੇਖਿਆ , ਇਨ੍ਹਾਂ ਹੀ ਦਿਨਾਂ ਵਿਚ ਦਿਲੀ ਦੇ ਗੁਰਦਵਾਰਿਆਂ ਦੀ ਸੇਵਾ ਵਾਸਤੇ ਸ : ਸ਼ੇਰ ਸਿੰਘ ਬੂਏ ਵਾਲੇ ਗੁਰਦਤ ਸਿੰਘ ਲਾਡੋ ਵਾਲੀਏ ਬਘੇਲ ਸਿੰਘ ਛਲੌਦੀ ਵਾਲੇ , ਕਰਮ ਸਿੰਘ ਸ਼ਾਹ ਆਬਾਦਆ ਗੁਰਬਖਸ਼ ਸਿੰਘ ਅੰਬਾਲਵੀ ਆਦਿਕ ਸਾਰੇ ਰਈਸ ਉਸ ਇਲਾਕੇ ਵਿਚ ਅਪੜ ਕੇ ਖਾਲਸਾ ਸੈਨਾ ਸਮੇਤ ਸੇਵਾ ਵਿਚ ਲਗੇ ਹੋਏ ਸਨ ! ਸ : ਜਸਾ ਸਿੰਘ ਨੇ ਵੀ ਉਨ੍ਹਾਂ ਦੇ ਨਾਲ ਸੇਵਾ ਵਿਚ ਸ਼ਾਮਲ ਹੋ ਕੇ ਹਥ ਵਟਾਇਆ ਇਸੇ ਤਰਾਂ ਇਸ ਪੰਜ ਸਾਲ ਤੱਕ ਰਾਜ ਪੂਤਾਨਾ ਤੇ ਪੂਰਬੀ ਇਲਾਕੇ ਵਿਚ ਸੋਧ ਕਰਦਾ ਰਿਹਾ । ਕਿਧਰੇ ਇਕ ਥਾਂ ਜੰਮ ਕੇ ਨਹੀਂ ਬੈਠਾ | ਪਿਛੋਂ ਸਮੇਂ ਨੇ ਫੇਰ ਪਲਟਾ ਖਾਧਾ , ਘਨੱਈਏ ਦਾਰ ਤੇ ਰਾਜਾ ਸੰਸਾਰ ਚੰਦ...

ਵਿਚ ਅਣਬਣ ਹੋ ਗਈ . ਓਧਰ ਮਹਾ ਸਿੰਘ ਸੁਕਰਚਕੀਏ ਨੇ ਜੈ ਸਿੰਘ ਘਨਈਏ ਕੋਲੋਂ ਬਦਲਾ ਲੈਣ ਵਾਸਤੇ ਸਰਦਾਰ ਜਸਾ ਸਿੰਘ ਨੂੰ ਇਸ ਸੂਰਤ ਤੇ ਪੰਜਾਬ ਵਿਚ ਆਪਣੀ ਮਦਦ ਲਈ ਸਦਿਆਂ ਕਿ ਜੈ ਸਿੰਘ ਨੂੰ ਜਿਤ ਲਿਆ ਤਦ ਤੁਹਾਨੂੰ ਸਾਰਾ ਇਲਾਕਾ ਆਪਣਾ ਮਿਲ ਜਾਵੇਗਾ , ਜਸਾ ਸਿੰਘ ਰਾਮਗੜੀਏ ਨੇ ਜੋ ਬੜਾ ਹੀ ਸਿਆਣਾ ਆਦਮੀ ਸੀ । ਮਹਾਂ ਸਿੰਘ ਨੂੰ ਲਿਖਿਆ ਮੈਨੂੰ ਤੁਹਾਡੀ ਮਦਦ ਕਰਨ ਵਿਚ ਕੋਈ ਸੰਕੋਚ ਨਹੀਂ ਪਰ ਇਜੇਹਾ ਨਾ ਹੋਵੇ ਕਿ ਜੇ ਸਿੰਘ ਆਪਣੀ ਪੋਤੀ ( ਗੁਰਬਖਸ਼ ਸਿੰਘ ਦੀ ਲੜਕੀ ) ਦਾ ਨਾਤਾ ਤੇਰੇ ਲੜਕੇ ਨਾਲ ਕਰਕੇ ਤੇ ਕਟੋਚ ਦੇ ਰਾਜੇ ਨੂੰ ਕਾਂਗੜੇ ਦਾ ਕਿਲਾ ਵਾਪਸ ਦੇਕੇ ਕਰ ਲਵੇ ਤੇ ਮੈਂ ਜੈਸਾ ਹੁਣ ਹਾਂ , ਤੈਸਾਂ ਹੀ ਰਹਿ ਜਾਵਾਂ ਇਸ ਕਰਕੇ ਚੰਗਾ ਹੋਵੇ ਕਿ ਤੁਸੀ ਆਪ ਫੈਸਲਾ ਕਰ ਲਵੋ ਤੇ ਮੈਨੂੰ ਮਲਾਉਣ ਦੀ ਕੋਈ ਲੋੜ ਨਹੀਂ ਪਰ ਮਹਾ ਸਿੰਘ ਸੁਕਰਚਕੀਆਂ ਇਹ ਗਲ ਚੰਗੀ ਤਰਾਂ ਸਮਝ ਬੈਠਾ ਸੀ , ਕਿ ਜੈ ਸਿੰਘ ਨੂੰ ਜਿਤ ਲੈਣਾ ਮੇਰੇ ਵਸ ਦੀ ਗਲ ਨਹੀਂ । ਇਸ ਕਰਕੇ ਉਹਨੇ ਜਸਾ ਸਿੰਘ ਨੂੰ ਦੂਜੀ ਵਾਰ ਉਹ ਸੁਨੇਹਾ ਭੇਜਿਆ ਕਿ ਜੇ ਕਦੀ ਜੈ ਸਿੰਘ ਅਜੇਹਾ ਕਰ ਭੀ ਦੇਵੇ ਜਿਹਾ ਕਿ ਤੁਹਾਨੂੰ ਸ਼ਕ ਹੈ ਤਦ ਵੀ ਅਸੀਂ ਜੋ ਬਚਨ ਤੁਹਾਡੇ ਨਾਲ ਕੀਤਾ ਹੈ । ਉਸ ਤੋਂ ਪਿਛੇ ਨਾ ਹਟਾਂਗੇ ਸੋ ਇਸ ਦੂਜੀ ਵਾਰ ਦੀ ਲਿਖਤ ਚਿੱਠੀ ਤੇ ਸੰਮਤ ੧੮੪੨ ਨੂੰ ਜਦ ਸਰਦਾਰ ਜਸਾ ਸਿੰਘ ਪੰਜਾਬ ਵਿਚ ਦਾਖਲ ਹੋਇਆ ਅਤੇ ਸ : ਮਹਾਂ ਸਿੰਘ ਸੁਕਰਚਕੀਆ ਅਮਰ ਸਿੰਘ ਨਕੱਈ , ਦਲ ਸਿੰਘ ਤੇ ਬਾਲਾ ਸਿੰਘ ਆਦਿਕ ਆਪਣੇ ਸਾਥੀਆਂ ਨੂੰ ਸਾਥ ਲੈ ਕੇ ਬਟਾਲੇ ਵਲ ਜੋ ਜੈ ਸਿੰਘ ਦੀ ਰਾਜਧਾਨੀ ਸੀ ਵਲ ਮੂੰਹ ਕੀਤਾ ਓਧਰੋਂ ਜੈ ਸਿੰਘ ਭੀ ਆਪਣੀ ਫ਼ੌਜ਼ ਲੈ ਕੇ ਮੈਦਾਨੇ ਜੰਗ ਵਿਚ ਨਿਕਲਿਆ ਦੂਹ ਪਾਸਿਆ ਤੋਂ ਲੜਾਈ ਸ਼ੁਰੂ ਹੋ ਗਈ ਸਵੇਰ ਤੋਂ ਸੰਧਿਆ ਤਕ ਲੜਾਈ ਦਾ ਮੈਦਾਨ ਗਰਮ ਰਿਹਾ ਪਰ ਸੰਧਿਆ ਵੇਲੇ ਜੈ ਸਿੰਘ ਦਾ ਲੜਕਾ ਗੁਰਬਖਸ਼ ਸਿੰਘ ਲੜਾਈ ਦੇ ਮੈਦਾਨ ਵਿਚ ਜਮਾ ਸਿੰਘ ਰਾਮਗੜੀਆ ਦੇ ਤੀਰ ਦਾ ਨਸ਼ਾਨਾ ਬਣਿਆ ਤੇ ਉਹਦੇ ਮਰਦੇ ਹੀ ਜੈ ਸਿੰਘ ਦਾ ਹੌਸਲਾ ਟੁੱਟ f ਗਿਆ । ਅੰਤ ਨੂੰ ਸਿਟਾ ਇਹ ਹੋਇਆ ਕਿ ਜੈ ਸਿੰਘ ਭਾਂਜ ਖਾ ਗਿਆ | ਲੜਾਈ ਬੰਦ ਹੋ ਗਈ ਸ ; ਜਸਾ ਸਿੰਘ ਨੇ ਫਤਿਹ ਪਾਕੇ ਬਟਾਲਾ ਕਲਾਨੌਰ ਰਾਜੀਪੁਰ ਕਾਦੀਆਂ ਦਾ ਤਾਰਪੁਰ ਤੇ ਹਰ ਗੋਬਿੰਦ ਦੇ ਪੁਰ ਆਦਿਕ ਅਪਣੇ ਪੁਰਾਣੇ ਮੁਲਕ ਤੇ ਕਬਜਾ ਕਰ ਲਿਆ । ਜੈ ਸਿੰਘ ਘੁੰਨਆ ਨੇ ਵੇਖਿਆ ਕਿ ਓਹਦੀ ਕੋਈ ਪੇਸ਼ ਨਹੀਂ ਜਾਂਦੀ ਤਦ ਉਹਨੇ ਮਹਾਂ ਸਿੰਘ ਸੁਕਰਚਕੀਏ ਦੇ ਲੜਕੇ ਰਣਜੀਤ ਸਿੰਘ ਨਾਲ ਆਪਣੀ ਪੋਤਰੀ ਜੋ ਪਰਲੋਕ ਵਾਸੀ ਗੁਰਬਖਸ਼ ਸਿੰਘ ਦੀ ਲੜਕੀ ਸੀ ਦਾ ਨਾਤਾ ਕਰ ਦਿਤਾ ਤੇ ਕਿਹਾ ਕਿ ਸ : ਜਸਾ ਸਿੰਘ ਨੇ ਲਿਖਿਆ ਸੀ ਕਟੋਚੀ ਦੇ ਰਾਜੇ ਨੂੰ ਕਾਂਗੜੇ ਦਾ ਕਿਲਾ ਵਾਪਸ ਦੇਕੇ ਸੁਲਾਹ ਕਰ ਲਈ । ਪਰ ਸਰਦਾਰ ਮਹਾਂ ਸਿੰਘ ਬਚਨ ਦੇ ਦੁਕਾ ਸੀ ਇਸ ਕਰਕੇ ਇਸ ਨੇ ਤਾਂ ਜਸਾ ਸਿੰਘ ਦੇ ਰਾਹ ਵਿਚ ਰੁਕਾਵਟ ਪਾਉਣੀ ਚੰਗੀ ਨਾ ਸਮਝੀ ਤੇ ਜੈ ਸਿੰਘ ਦੇ ਅਬਰੂ ਇਸ ਤਰਾਂ ਪੁੱਜੇ ਕਿ ਉਹਦਾ ਖਾਸ ਇਲਾਕਾ ਉਹਨੂੰ ਦਿਵਾ ਦਿਤਾ । ਜਦ ਮਹਾਰਾਜਾ ਰਣਜੀਤ ਸਿੰਘ ਦਾ ਸਤਾਰਾ ਚਮਕ ਰਿਹਾ ਸੀ ਤਾ ਸਦਾ ਕੌਰ ਨੇ ਰਣਜੀਤ ਸਿੰਘ ਦੀ ਮਦਦ ਤੇ ਸਿੰਘ ਸਾਹਿਬ ਤੇ ਚੜ੍ਹਾਈ ਕਰ ਤੇ ਬਿਆਸ ਦੇ ਕੰਢੇ ਮਿਆਨ ਦੇ ਕਿਲੇ ਨੂੰ ਘੇਰ ਲਿਆ | ਦੋਹਾਂ ਪਾਸਿਆਂ ਤੋਂ ਲਈ ਸ਼ੁਰੂ ਹੋ ਗਈ । ਬੇਦੀ ਸਾਹਿਬ ਸਿੰਘ ਨੇ ਬੜੀ ਕੋਸ਼ਸ਼ ਕੀਤੀ ਕਿ ਸੁਲਾਹ ਹੋ ਜਾਵੇ ਲੜਾਈ ਨਾਂ ਹੋਵੇ ਪ੍ਰੰਤੂ ਸਦਾ ਕੌਰ ਨੇ ਨਾ ਮਨਿਆ ਇਨੇ ਨੂੰ ਦਰਆਏ ਬਿਆਸ ਦੇ ਹੜ ਨੇ ਸਦਾ ਕੌਰ ਦੀ ਸੈਨਾ ਦਾ ਬੜਾ ਨੁਕਸਾਨ ਕੀਤਾ | ਬਹੁਤ ਸਾਰੇ ਊਠ ਘੋੜੇ ਤੰਬੂ ਤੇ ਸਿਪਾਹੀ ਰੁੜ ਗਏ ਬੜੀ ਮੁਸ਼ਕਲ ਨਾਲ ਆਪਣੀ ਜਾਣ ਬਚਾ ਕੇ ਆਪਣੀ ਰਾਜਧਾਨੀ ਵਿਚ ਪਿੰਡ ਸੋਹੀਆ ਵਿਚ ਪੁਜੀ । ੧੮੬੦ ਬਿ : ਨੂੰ ਸ : ਜਸਾ ਸਿੰਘ ਰਾਮਗੜ੍ਹੀਆ ਬੜੇ ਇਲਾਕੇ ਜਿਤ ਕੇ ਪ੍ਰਸਿਧਤਾ ਪ੍ਰਾਪਤ ਕਰ ੮੦ ਵਰਿਆਂ ਦੀ ਆਯੂ ਵਿਚ ਚਲਾਣਾ ਕਰ ਗਿਆ ਤੇ ਉਹਦਾ ਲੜਕਾ ਜੋਧ ਸਿੰਘ ਉਹ ਦੀ ਜਗਾ ਤੇ ਗੱਦੀ ਤੇ ਬੈਠਾ , ਸ : ਜਸਾ ਸਿੰਘ ਇਕ ਬੜਾ ਹੀ ਲਾਇਕ ਦਾਨਾ ਤੇ ਬਹਾਦਰ ਆਦਮੀ ਸੀ ਇਸ ਕਰਕੇ ਉਹਨੇ ਆਪਣੇ ਸਮੇਂ ਦੇ ਸਰਦਾਰਾਂ ਦੀ ਕਦੇ ਪ੍ਰਵਾਹ ਨਹੀਂ ਕੀਤੀ ਸੀ । ਇਸ ਦਾ ਇਨਾਂ ਦਬਦਬਾ ਤੇ ਰੁਅਬ ਸੀ ਕਿ ਦੂਜੇ ਸਰਦਾਰ ਇਹ ਦਾ ਨਾਂ ਸੁਣ ਕੇ ਡਰ ਜਾਂਦੇ ਸਨ ਹੱਲੇ ਵਾਲਾ ਤੇ ਇਨਾਂ ਸੂਰਮਾ ਸੀ ਕਿ ਜਿਥੇ ਤੋਪਾਂ ਤੇ ਬੰਦੂਕਾਂ ਦੀਆਂ ਗੋਲੀਆਂ ਮੀਂਹ ਵਾਂਗੂੰ ਵਸਦੀਆਂ ਹੁੰਦੀਆਂ ਸਨ ਉਥੇ ਨਿਡਰ ਹੋ ਕੇ ਉਪੜ ਜਾਂਦਾ ਸੀ । ਦਾਨੀ ਤੇ ਧਰਮਪਾਲ ਇਨਾਂ ਸੀ ਕਿ ਜੇ ਕੋਈ ਇਹ ਦੀ ਸ਼ਰਨ ਆ ਜਾਏ ਤਦ ਇਹ ਉਹਦੀ ਰਖਿਆ ਲਈ ਆਪਣੀ ਜਾਨ ਤਕ ਵੀ ਦੇਣ ਲਈ ਤਿਆਰ ਹੋ ਜਾਂਦਾ ਸੀ । ਨਵਾਬ ਭੰਬੂ ਖਾਂ ਗੁਲਾਮ ਕਾਦਰ ਖਾਂ ਦਾ ਭਰਾ ਸ਼ਾਹ ਆਲਮ ਦਿਲੀ ਦੇ ਬਾਦਸ਼ਾਹ ਨੂੰ ਮਾਰ ਕੇ ਇਹਦੀ ਸ਼ਰਨ ਵਿਚ ਆ ਗਿਆ , ਇਸ ਨੇ ਮਾਝੇ ਦੇ ਇਲਾਕੇ ਵਿਚ ਇਕ ਪਿੰਡ ਜਾਗੀਰ ਦੇ ਕੇ ਇਸ ਨੂੰ ਉਥੇ ਰਖ ਆ । ਉਹਦਾ ਵਾਲ ਵਿੰਗਾ ਨਹੀਂ ਹੋਣ ਦਿਤਾ । ਸਰਦਾਰ ਦਾ ਇਕ ਬਾਹਮਣ ਜੋ ਮਹਾਰਾਜਾ ਰਣਜੀਤ ਸਿੰਘ ਦਾ ਦੋਸ਼ੀ ਸੀ , ਜਦ ਨੱਸ ਕ ਉਹਦੇ ਪਾਸ ਆਇਆ ਤਦ ਇਹਨੇ ਚਾਰ ਮਹੀਨੇ ਤਕ ਉਹਦੇ ਵਾਸਤੇ ਲੜਾਈ ਜਾਰੀ ਰੱਖੀ ਪਰ ਉਹਨੂੰ ਵਾਪਸ ਨਾ ਦਿਤਾ | ਇਹਦਾ ਲੜਕਾ ਜੋਧ ਸਿੰਘ ਬੜਾ ਸਿਆਣਾ ਤੇ ਦੂਰ ਅੰਦੇਸ਼ ਨਿਕਲਿਆ ਇਸ ਨੇ ਆਪਣੇ ਬਾਪ ਦੀ ਜਗਾ ਬਹਿੰਦਿਆਂ ਹੀ ਸੰਸਾਰ ਚੰਦ ਨਾਲ ਦੋਸਤੀ ਪਾ ਲਈ । ਗਡੇ ਮਾਲਾ ਭੰਗ ਤੇ ਹੁਸ਼ਿਆਰਪੁਰ ਆਦਿਕ , ਪ੍ਰਗਣਿਆਂ ਨੂੰ ਆਹਲੂਵਾਲੀਏ ਸਰਦਾਰਾਂ ਨਾਲ ਜੰਗ ਕਰਕੇ ਛਡਾ ਕੇ ਆਪਣੇ ਕਬਜ਼ੇ ਵਿਚ ਕਰ ਲਿਆ ਫਿਰ ਹੁਸ਼ਿਆਰ ਪੁਰ ਰਾਜਾ ਦੇ ਕਬਜ਼ੇ ਵਿਚ ਸੀ । ਕਬਜ਼ਾ ਦੁਵਾਰਾ ਨਵਾਬ ਭੰਬੂ ਖਾਂ ਨੂੰ ਜਾਗੀਰ ਵਿਚ ਦਿਤਾ ਤੇ ਮਿਹਰ ਸਿੰਘ , ਠਾਕਰ ਸਿੰਘ , ਹਜ਼ਾਰਾ ਸਿੰਘ ਆਦਿਕ ਸਰਦਾਰ ਨੂੰ ਜਿਨ੍ਹਾਂ ਵਿਚ ਫੌਜੀ ਸਰਦਾਰ ਵੀ ਸਨ । ਜਿਨ੍ਹਾਂ ਨੂੰ ਫਤਿਹ ਸਿੰਘ ਆਹਲੂਵਾਲੀਆ ਨੇ ਆਪਣੀ ਰਿਆਸਤ ਵਿਚੋਂ ਕੱਢ ਦਿਤਾ ਸੀ ਪੰਜ ਪੰਚ ਪਿੰਡ ਜਾਚ ਦੇ ਕੇ ਆਪਣੇ ਪਾਸ ਰਖ ਲਿਆ । ਸ : ਗੁਰਦਿਤ ਸਿੰਘ ਭੰਗੀ ਤੇ ਲਛਮੀ ਫਗਵਾੜੇ ਵਾਲੀ ਨੂੰ ਜੋ ਮਹਾਰਾਜਾ ਰਣਜੀਤ ਸਿੰਘ ਤੋਂ ਹਾਰ ਕੇ ਇਹਦੀ ਪਨਾਹ ਵਿਚ ਆਏ ਸੀ ਤੇ ਮਹਾਰਾਜ ਦੀ ਕੁਝ ਪ੍ਰਵਾਹ ਨਾ ਕੀਤੀ ੧੮੬੨ ਬਿ : ਨੂੰ ਉਹਦਾ ਚਾਚਾ ਤਾਰਾ ਸਿੰਘ ਮਰ ਗਿਆ ਤਦ ਉਹਦੇ ਪੁਤਰ ਦੀਵਾਨ ਸਿੰਘ ਨੇ ਜੋਧ ਸਿੰਘ ਨਾਲ ਲੜ ਕੇ ਆਪਣੀ ਜਾਇਦਾਦ ਵੰਡ ਲਈ ਤੇ ਕਾਦੀਆਂ ਤੇ ਤੱਅਲਕੇ ਦੇ ਚੁਰਾਸ ਪਿੰਡ ਜਿਨ੍ਹਾਂ ਦੀ ਆਮਦਨੀ ਅਠ ਲਖ ਸਾਲਾਨਾ ਸੀ ਕਬਜ਼ਾ ਕਰ ਲਿਆ । ਇਨ੍ਹਾਂ ਨੂੰ ਹੀ ਦਿਨਾਂ ਵਿਚ ਸ : ਫਤਿਹ ਸਿੰਘ ਆਹਲੂਵਾਲੀਆ ਨੇ ਤਾਰਾ ਸਿੰਘ ਘਨੀਈਆ ਦੀ ਮਦਦ ਨਾਲ ਤੇ ਸਰਦਾਰ ਬਘੇਲ ਸਿੰਘ ਆਦਕਾਂ ਦਾ ੨੦ ਹਜ਼ਾਰ ਲਸ਼ਕਰ ਇਕੱਠਾ ਕਰਕੇ ਸ : ਜੋਧ ਸਿੰਘ ਦੇ ਇਲਾਕੇ ਵਿਚ ਦਖਲ ਦੇਣਾ ਸ਼ੁਰੂ ਕਰ ਦਿਤਾ | ਇਧਰੋਂ ਇਹ ਵ ਸ : ਨਿਧਾਨ ਸਿੰਘ ਆਦਿਕ ਦੀ ਮਦਦ ਲੈ ਕੇ ਮੁਕਾਬਲੇ ਵਾਸਤੇ ਅਪੜ ਗਿਆ ਤੇ ਕਨਾਲਾਂ ਕਿਲੇ ਤੇ ਮੋਰਚਾ ਲਗਿਆ ਪਰ ਸਰਦਾਰ ਜੋਧ ਸਿੰਘ ਦੀ ਹਿੰਮਤ ਤੇ ਜਮਰਦੀ ਨੇ ਸ : ਫਤਿਹ ਸਿੰਘ ਦੀ ਕੋਈ ਪੇਸ਼ ਨਾ ਜਾਣ ਦਿਤੀ ਤੇ ਉਹਨੂੰ ਹਾਰ ਕੇ ਵਾਪਸ ਮੁੜਨਾ ਪਿਆ । ਮਹਾਰਾਜਾ ਰਣਜੀਤ ਸਿੰਘ ਨੇ ਇਹ ਸਮਝ ਕੇ ਸਰਦਾਰ ਜੋਧ ਸਿੰਘ ਬੜਾ ਬਹਾਦਰ ਤੇ ਸਿਆਣਾ ਹੈ ਆਪੜ ਵਿਚ ਮਿਲਣ ਸੰਬੰਧ ਵਧਾਣ ਲਈ ਅੰਮ੍ਰਿਤਸਰ ਉਪੜ ਕੇ ਸ੍ਰੀ ਦਰਬਾਰ ਸਾਹਿਬ ਵਿਚ ਮੁਲਾਕਾਤ ਕੀਤੀ ਤੇ ਦੋਹਾਂ ਨੇ ਆਪਸ ਵਿਚ ਹਮੇਸ਼ਾ ਸੁਲਾਹ ਰਖਣ ਲਈ ਸ੍ਰੀ ਦਰਬਾਰ ਸਾਹਿਬ ਦੀ ਹਜ਼ੂਰੀ ਵਿਚ ਪ੍ਰਤਿਗਿਆ ਕੀਤੀ , ਇਹ ਕਾਰਨ ਹੈ ਕਿ ਸ : ਜੋਧ ਸਿੰਘ ਹਮੇਸ਼ਾ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਮੁਲਤਾਨ ਤੇ ਕਸੂਰ ਆਦਿ ਲੜਾਈਆਂ ਵਿਚ ਸ਼ਾਮਲ ਹੋ ਕੇ ਮਦਦ ਦਿੰਦਾ ਰਿਹਾ ।
ਬਲਕਿ ਇਹਨਾਂ ਦੀ ਭਾਰੀ ਸਹਾਇਤਾ ਨੂੰ ਮੁਖ ਰਖਕੇ ਮਹਾਰਾਜਾ ਰਣਜੀਤ ਸਿੰਘ ਨੇ ੨੫੦੦੦ ) ਰੁਪਏ ਦੀ ਸਾਲਾਨਾ ਆਮਦਨ ਦੇ ਪਰਗਨੇ ਘੁੰਮਣ ਨੂੰ ਗੁਲਾਬ ਸਿੰਘ ਪਾਸੋਂ ਲੈ ਕੇ ਸ : ਜੋਧ ਸਿੰਘ ਨੂੰ ਦੇ ਦਿਤਾ | ਫਿਰ ੧੮੬੮ ਬਿਕਰਮੀ ਨੂੰ ਗਿਆਰਾਂ ਪਿੰਡ ਸ਼ੇਖੂਪੁਰੇ ਦੇ ਇਲਾਕੇ ਦੇ ਜਿਨ੍ਹਾਂ ਦੀ ਆਮਦਨੀ ਬਾਰਾਂ ਹਜ਼ਾਰ ਰੁਪਿਆ ਸਾਲਾਨਾ ਸੀ ਬਖਸ਼ ਮਹਾਰਾਜਾ ਰਣਜੀਤ ਸਿੰਘ ਇਸ ਸਰਦਾਰ ਦੀ ਏ ਇਜ਼ਤ ਕਰਦਾ ਸੀ ਕਿ ਦਰਬਾਰ ਵਿਚ ਬਾਬਾ ਜੀ ਕਹਿ ਕੇ ਆਪਣੇ ਪਾਸ ਬਿਠਾ ਲੈਂਦਾ । ੧੮੭੩ ਬਿ : ਨੂੰ ਸਰਦਾਰ ਚਲਾਣਾ ਕਰ ਗਿਆ । ਜਾਇਦਾਦ ਦੀ ਵੰਡ ਬਾਬਤ ਇਹਦੇ ਖਾਨਦਾਨ ਵਿਚ ਝਗੜਾ ਹੋ ਗਿਆ । ਹੁਣ ਇਹ ਮੌਕਾ ਤਕ ਉਸਨੇ ਦੀਵਾਨ ਸਿੰਘ , ਵੀਰ ਸਿੰਘ ਤੇ ਮਹਿਤਾਬ ਸਿੰਘ ਤਿੰਨਾਂ ਭਰਾਵਾਂ ਨੂੰ ਨਾਦਾਨ ਦੇ ਮੁਕਾਮ ਤੇ ਫੈਸਲੇ ਲਈ ਸਦਿਆ ਪਰ ਇਨ੍ਹਾਂ ਨੇ ਉਥੇ ਆ ਕੇ ਜੋ ਸਲੂਕ ਕੀਤਾ ਉਸ ਤੋਂ ਤੰਗ ਪੈ ਕੇ ਮਹਾਰਾਜਾ ਨੇ ਉਹਨਾਂ ਨੂੰ ਕੈਦ ਕਰ ਦਿਤਾ ਤੇ ਇਹਨਾਂ ਦੇ ਮੁਲਕ ਪਰ ਕਬਜ਼ਾ ਕਰ ਲਿਆ । ਛੇ ਮਹੀਨੇ ਪਿਛੋਂ ਚੰਦਾ ਸਿੰਘ ਸਰਦਾਰ ਦੀ ਸਫਾਰਸ਼ ਨੇ ਇਨ੍ਹਾਂ ਨੂੰ ਜੇਲ੍ਹ ਵਿਚੋਂ ਕਢ ਕੇ ੩੫੦੦੦ ਰੁਪੈ ਦੀ ਜਾਗੀਰ ਬਖਸ਼ੀ । ਦੀਵਾਨ ਸਿੰਘ ਨਾ ਮੰਨਿਆ , ਉਹ ਨੱਸ ਕੇ ਪਟਿਆਲੇ ਤੁਰ ਗਿਆ ਪਰ ਮਹਾਰਾਜਾ ਨੇ ਦੇਸਾ ਸਿੰਘ ਮਜੀਠਾ ਤੇ ਹਿੰਮਤ ਸਿੰਘ ਦੀ ਰਾਹੀਂ ਇਕ ਸਾਲ ਮਰਗੋਂ ਦੀਵਾਨ ਸਿੰਘ ਨੂੰ ਇਕ ਤਕੜੀ ਜਾਗੀਰ ਦਾ ਬਚਨ ਕਰਕੇ ਲਾਹੌਰ ਬੁਲਾ ਲਿਆ ਤੇ ਬੜੀ ਇਜ਼ਤ ਨਾਲ ਇਕ ਫੌਜ ਦਾ ਅਫਸਰ ਨੀਅਤ ਕਰਕੇ ਬਾਰਾਂ ਮੂਲਾ ਦੀ ਲੜਾਈ ਵਾਸਤੇ ਭੇਜ ਦਿਤਾ , ਜਿਥੇ ਉਹ ਬੜਾ ਹੀ ਪ੍ਰਸੰਸਾ ਯੋਗ ਕੰਮ ਕਰ ਕੇ ੧੮੯੧ ਵਿਚ ਮਰ ਗਿਆ । ਉਹਦਾ ਲੜਕਾ ਮੰਗਲ ਸਿੰਘ ਖਾਸ ਸਵਾਰਾਂ ਦਾ ਅਫ਼ਸਰ ਸੀ | ਧਰਮਕੋਟ , ਆਹਲੂਵਾਲ ਪਤਰਾ ਕਡੇਲਾ ਨੌ ਹਜ਼ਾਰ ਦੀ ਜਾਗੀਰ ਵਿਚ ਉਹਨੂੰ ਮਿਲਿਆ । ਫਿਰ ੮ ਹਜ਼ਾਰ ਸਿਪਾਹੀਆਂ ਦਾ ਅਫਸਰ ਬਣਾ ਕੇ ਪੇਸ਼ਾਵਰ ਭੇਜਿਆ ਗਿਆ । ੧੮੬੧ ਬਿਕਰਮੀ ਨੂੰ ਜਮਰੋਦ ਦੀ ਲੜਾਈ ਵਿਚ ਜਿਸ ਵਿਚ ਹਰੀ ਸਿੰਘ ਨਲਵਾ ਮਾਰਿਆ ਗਿਆ ਸੀ , ਇਹ ਭੀ ਸ਼ਾਮਲ ਸਨ । ਫਿਰ ਮੁਲਕ ਕੋਹਸਤਾਨ ਦਾ ਇਲਾਕਾ ਤੇ ਸਕੇਤ ਮੰਡੀ ਆਦਿਕ ਵਿਚ ਫਿਰਦਾ ਰਿਹਾ । ਇਥੋਂ ਦਾ ਪ੍ਰਬੰਧ ਵੀ ਉਹਨੇ ਚੰਗਾ ਕੀਤਾ ਅਤੇ ਸਤਲੁਜ ਦੀ ਲੜਾਈ ਤਕ ਉਥੇ ਰਿਹਾ | ਫਿਰ ਦੂਜੀ ਲੜਾਈ ਵੇਲੇ ਅੰਮ੍ਰਿਤਸਰ ਤੇ ਗੁਰਦਾਸਪੁਰ ਦੀ ਸੜਕ ਦਾ ਇੰਤਜਾਮ ਰਖਣ ਵਿਚ ਸ , ਮੰਗਲ ਸਿੰਘ ਨੇ ਅੰਗਰੇਜ਼ਾਂ ਨੂੰ ਬਹੁਤ ਮਦਦ ਦਿਤੀ ਤੇ ਹਰੀ ਸਿੰਘ ਆਦਿਕ ਮਸ਼ਹੂਰ ਡਾਕੂਆਂ ਨੂੰ ਫ਼ੜਵਾਇਆ ਜਿਸਦੇ ਬਦਲੇ ਵਿਚ ਸਾਗਰਯੂ ਆਦਿਕ ਤਿਨ ਹਜਾਰ ਸਤ ਸੋ ਨਕਦ ਦੀ ਜਾਗੀਰ ਮਿਲੀ ਸੀ ਕੁਲ ਆਮਦਨੀ ੯੦00 ਹੋ ਗਈ ਜਿਸ ਵਿਚ ੩੬ooo ) ਰੁਪਯੇ ਦੀ ਇਨ੍ਹਾਂ ਦੀ ਜ਼ਿੰਦਗੀ ਤਕ ਦੀ ਸੀ ਸੋ ਮੰਗਲ ਸਿੰਘ ਦੇ ਚਲਾਨੇ ਕਰਨ ਤੋਂ ਬੰਦ ਹੋ ਗਈ , ਇਹ ਸਰਦਾਰ ਅੰਗਰੇਜ਼ਾਂ ਦਾ ਬੜਾ ਸ਼ੁਭ ਚਿੰਤਕ ਸੀ ਸੰਮਤ ੧੯੧੮ ਬਿਕ੍ਰਮੀ ਨੂੰ ਜੋਧ ਸਿੰਘ ਮਾਨ ਦੇ ਮਰਨ ਦੇ ਪਿਛੋਂ ਸੀ ਦਰਬਾਰ ਸਾਹਿਬ ਦੇ ਪ੍ਰਬੰਧ ਵੀ ਇਹਦੇ ਸਪੁਰਦ ਕਰ ਦਿਤਾ ਗਿਆ । ਜੋ ਇਸਨੇ ਬੜੀ ਚੰਗੀ ਤਰਾਂ ਕੀਤਾ , ਇਸਨੂੰ ਆਨਰੇਰ ਮੈਜਸਟੀ ਅਖ ‘ ਤਆਰਾਤ ਮਿਲੇ ਹੋਏ ਸਨ ਸੰਮਤ ੧੯੩੩ ਨੂੰ ਪਿੰਸ ਆਫ ਵੇਲਜ਼ ਦੇ ਹਿੰਦ ਵਿਚ ਆਉਣ ਤੇ ਇਸ ਸਰਦਾਰ ਨੂੰ ਸਤਾਰਾਏ ਹਿੰਦ ਦਾ ਖਤਾਬ ਮਿਲਿਆ ਤੇ ਸੰਮਤ ੧੯੩੩ ਵਿਚ ਚਲਾਣਾ ਕਰ ਗਿਆ । ਇਹ ਸਰਦਾਰ ਬੜਾ ਸਚਾ ਤੇ ਧਰਮ ਵਾਲਾ ਸੀ , ਇਸ ਦੇ ਤਿੰਨ ਪੁਤਰ ਸਨ , ਸ ਗੁਰਦਿਤ ਸਿੰਘ ੧੯੧੪ ਬਿ : ਨੂੰ ਰਸਾਲਦਾਰ ਬਣਾ ਕੇ ਅਵਧ ਵਲ ਭੇਜਿਆ , ਜਿਥੇ ਉਹਨੇ ਬਹੁਤ ਚ ਕੰਮ ਕੀਤਾ , ਫਿਰ ਪੁਲਸ ਵਿਚ ਅੱਵਲ ਦਰਜੇ ਦਾ ਇਨਸਪੈਕਟਰ ਹੋ ਗਿਆ , ੧੯੪੪ ਤੋਂ ਉਹਨੂੰ ੧੩੦੦ ) ਰੁਪਏ ਸਾਲਾਨਾ ਦੀ ਪੈਨਸ਼ਨ ਮਿਲ ਗਈ ਤੇ ਅੰਮ੍ਰਿਤਸਰ ਆ ਕੇ ਰਹਿਣ ਲਗਾ । ਦੂਜਾ ਸੁਚੇਤ ਸਿੰਘ ਮੁਨਸਫ ਸੀ ੧੯੩੬ ਬਿਕ੍ਰਮੀ ਨੂੰ ਮਰ ਗਿਆ , ਇਸ ਦਾ ਪੁਤਰ ਬਿਸ਼ਨ ਸਿੰਘ ਪੁਲਸ ਵਿਚ ਨੌਕਰ ਹੈ , ਤੀਜਾ ਸ਼ੇਰ ਸਿੰਘ ਵੀ ਪੁਲਸ ਵਿਚ ਨੌਕਰ ਸੀ , ਜੋ ੧੯੪੫ ਵਿਚ ਮਰ ਗਿਆ , ਇਕ ਵਡਾ ਪੁਤਰ ਸੰਤ ਸਿੰਘ ਵੀ ਇਹ ਪਾਸ ਕਰ ਕੇ ਮਰ ਗਿਆ । ਸੁੰਦਰ ਸਿੰਘ ਤਾਲੀਮ ਪਾ ਰਿਹਾ ਹੈ | ਅਜ ਕਲ ਆਨਰੇਰੀ ਮੈਜਿਸਟਰੇਟ ਹੈ ਤਿੰਨ ਹਜ਼ਾਰ ਦੀ ਜਾਗਰ ਸਾਲਾਨਾ ਹਮੇਸ਼ਾਂ ਦੀ ਇਸ ਖਾਨਦਾਨ ਵਾਸਤੇ ਸਰਕਾਰ ਵਲੋਂ ਮਾਫ ਹੈ , ਰਾਮਗੜ੍ਹੀਆਂ ਦਾ ਬੂੰਗਾ ਜਿਕਨ ਦੂਜਿਆਂ ਬੁੰਗਿਆਂ ਨਾਲੋਂ ਵੱਡਾ ਹੈ । ਰਾਮ ਗੜ੍ਹੀਆਂ ਦਾ ਕਟੜਾ , ਵੀ ਬਾਕੀ ਸਾਰਿਆਂ ਕਟੜਿਆਂ ਨਾਲੋਂ ਵੱਡਾ ਹੈ ।
ਦਾਸ ਜੋਰਾਵਰ ਸਿੰਘ ਤਰਸਿੱਕਾ । ਭੁੱਲ ਚੁੱਕ ਦੀ ਮੁਆਫੀ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)