More Gurudwara Wiki  Posts
ਗਰੀਬ ਨਿਵਾਜ ਸਤਿਗੁਰੂ (ਭਾਗ-2)


ਗਰੀਬ ਨਿਵਾਜ ਸਤਿਗੁਰੂ
(ਭਾਗ-2)
ਇਕ ਗ਼ਰੀਬ ਬਜ਼ੁਰਗ ਮਾਈ ਤਾਬੋ ਜੀ ਦੇ ਦਿਲ ਚ ਬੜੀ ਰੀਝ ਸੀ ਕੇ ਗਰੀਬ ਨਿਵਾਜ ਧੰਨ ਗੁਰੂ ਹਰਿਰਾਇ ਸਾਹਿਬ ਜੀ ਮੇਰੀ ਝੁੱਗੀ ਚੋਂ ਆ ਮੇਰੇ ਹੱਥ ਦਾ ਬਣਿਆ ਪ੍ਰਸ਼ਾਦਾ ਛਕਣ
ਮਾਈ ਨੇ ਬੜੀ ਮਿਹਨਤ ਕਰਕੇ ਕਿਸੇ ਤਰਾਂ ਇਕ ਇਕ ਟਕਾ ਜੋੜਿਆ ਨਾਲ ਇਕ ਚਾਦਰ ਤਿਆਰ ਕੀਤੀ
ਇੱਕ ਦਿਨ ਪ੍ਰੇਮ ਨੇ ਅੈਸਾ ਉਛਾਲਾ ਮਾਰਿਆ ਕੇ ਦੋ ਪ੍ਰਸ਼ਾਦੇ ਤਿਆਰ ਕਰਕੇ ਉੱਪਰ ਥੋੜ੍ਹਾ ਜਿਹਾ ਘਿਓ ਤੇ ਖੰਡ ਰੱਖ ਕੇ ਸੱਚੇ ਪਾਤਸ਼ਾਹ ਨੂੰ ਉਡੀਕਣ ਲੱਗੀ ਲੱਗੀ ਪੁਕਾਰਾਂ ਕਰਨ ਅੱਜ ਮਹਾਰਾਜ ਜਰੂਰ ਮੇਰੀ ਕਾਮਨਾ ਪੂਰੀ ਕਰਨਗੇ ਬੜੇ ਵਿਸ਼ਵਾਸ ਤੇ ਦ੍ਰਿੜਤਾ ਨਾਲ ਯਾਦ ਕਰਦੀਆ
ਉਧਰ ਪ੍ਰੇਮ ਦੇ ਭੁੱਖੇ ਅੰਤਰਜਾਮੀ ਧੰਨ ਗੁਰੂ ਹਰਿਰਾਇ ਸਾਹਿਬ ਜੀ ਦੇ ਦਿਲ ਨੂੰ ਐਸੀ ਖਿੱਚ ਪਈ ਸਿੱਖਾਂ ਨੂੰ ਨਾਲ ਲੈ ਕੇ ਸ਼ਿਕਾਰ ਤੇ ਚੜ੍ਹੇ ਸਤਿਗੁਰੂ ਮਹਾਰਾਜ ਮਾਈ ਤਾਬੋ ਦੀ ਝੁੱਗੀ ਦੇ ਕੋਲ ਰੁਕੇ ਆਵਾਜ਼ ਦਿੱਤੀ ਮਾਂ ਬੜੀ ਭੁੱਖ ਲੱਗੀ ਹੈ ਕੁਝ ਖਾਣ ਨੂੰ ਲਿਆ ਮਾਈ ਦੌੜਦੀ ਹੋਈ ਬਾਹਰ ਆਈ ਸੱਚੇ ਪਾਤਸ਼ਾਹ ਜੀ ਨੂੰ ਘੋੜੇ ਤੇ ਚੜ੍ਹਿਆ ਆਪਣੇ ਸਾਹਮਣੇ ਦੇਖ ਵਿਸਮਾਦ ਹੋ ਗਈ ਪ੍ਰਸ਼ਾਦੇ ਹੱਥ ਚ ਪਰ ਛਕਉਣਾ ਭੁੱਲ ਗਈ ਸਤਿਗੁਰਾਂ ਨੇ ਫਿਰ ਕਿਹਾ ਮਾਂ ਬਹੁਤ ਭੁੱਖ ਲੱਗੀ ਹੈ ਪ੍ਰਸ਼ਾਦਾ ਛਕਾ
ਇਕ-ਦਮ ਸੁੱਧ ਆਈ ਸਾਵਧਾਨ ਹੋਈ ਦੋਵੇਂ ਪ੍ਰਸ਼ਾਦੇ ਘਿਉ ਖੰਡ ਸਮੇਤ ਪਾਤਸ਼ਾਹ ਦੇ ਅੱਗੇ ਕੀਤੇ ਮਹਾਰਾਜ ਇਕ ਇੱਕ ਬੁਰਕੀ ਕਰ ਛਕਦੇ ਆ ਮਾਈ ਦੇ ਦਿਲ ਦੀ ਰੀਝ ਪੂਰੀ ਕੀਤੀ
ਸਤਿਗੁਰੂ ਨੂੰ ਪ੍ਰਸ਼ਾਦਾ ਛੱਕਿਆ ਦੇਖ ਮਾਤਾ...

ਦਾ ਅੰਦਰ ਖਿੜਦਾ ਆ ਪਿਆਰ ਚ ਅੱਖਾਂ ਦੀ ਆ ਫਿਰ ਅੰਦਰੋ ਚਾਦਰ ਵੀ ਲਿਆਂਦੀ ਅਰਪਣ ਕੀਤੀ ਟਕਾ ਭੇਟਾ ਕੀਤਾ ਗ਼ਰੀਬ ਨਿਵਾਜ਼ ਜੀ ਨੇ ਪ੍ਰਸਾਦੇ ਦਾ ਕੁਝ ਹਿੱਸਾ ਮਾਤਾ ਨੂੰ ਬਖ਼ਸ਼ਿਆ ਸੀਤ ਪ੍ਰਸ਼ਾਦ ਛੱਕ ਮਾਤਾ ਨਿਹਾਲੋ ਨਿਹਾਲ ਕਪਾਟ ਖੁਲ ਗਏ ਸਤਿਗੁਰੂ ਤੇ ਮਾਤਾ ਦਾ ਪਿਆਰ ਦੇਖ ਦੇਖ ਸਿੱਖ ਬੜੇ ਹੈਰਾਨ ਸਭ ਦੀਆਂ ਅੱਖਾਂ ਭਰ ਆਈਆਂ ਮਾਤਾ ਨੂੰ ਨਿਹਾਲ ਕਰ ਸਤਿਗੁਰ ਵਾਪਸ ਚਲੇ ਗਏ
ਅਗਲੇ ਦਿਨ ਜਦੋਂ ਸ਼ਿਕਾਰ ਤੇ ਚੜ੍ਹੇ ਤਾਂ ਨਾਲ ਦੇ ਸਿੱਖਾਂ ਨੇ ਕੁਝ ਪ੍ਰਸ਼ਾਦਾ ਪਾਣੀ ਨਾਲ ਲੈ ਲਿਆ ਕੱਲ੍ਹ ਵਾਲਾ ਸਮਾਂ ਹੋਇਆ ਤਾਂ ਸਿੱਖਾਂ ਨੇ ਕਿਹਾ ਮਹਾਰਾਜ ਪ੍ਰਸ਼ਾਦਾ ਛਕ ਲਓ ਗੁਰੂ ਨੇ ਕਿਹਾ ਏ ਕੋਈ ਸਮਾਂ ਹੈ …? ਏ ਬੇ-ਮਰਿਆਦਗੀ ਕਿਉ?
ਸਿੱਖਾਂ ਨੇ ਕਿਹਾ ਮਹਾਰਾਜ ਕੱਲ੍ਹ ਆਪ ਜੀ ਨੂੰ ਭੁੱਖ ਲੱਗੀ ਮਾਤਾ ਕੋਲੋਂ ਮੰਗ ਕੇ ਛਕਿਆ ਸੀ ਅਸੀਂ ਤਾਂ ਨਾਲ ਲੈ ਕੇ ਆਏ ਪਾਤਸ਼ਾਹ ਨੇ ਕਿਹਾ ਉਹ ਭੁੱਖ ਨਾਲ ਨਾਹੀ ਪਿਆਰ ਨਾਲ ਛਕਿਆ ਸੀ
ਐਸੇ ਪਿਆਰ ਦੇ ਭੁੱਖੇ ਗ਼ਰੀਬ ਨਿਵਾਜ਼ ਨੇ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ
ਸਰੋਤ ਗੁਰੂ ਖਾਲਸਾ ਤਵਾਰੀਖ਼ ਤੇ ਕਿਤਾਬ ਨਿਰਭਉ ਨਿਰਵੈਰ ਚੋ
ਸੱਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਦੂਸਰੀ ਪੋਸਟ
ਮੇਜਰ ਸਿੰਘ
ਗੁਰੂ ਕਿਰਪਾ ਕਰੇ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)