More Gurudwara Wiki  Posts
ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ – ਭਾਗ ਤੀਜਾ


ਗੁਰੂ ਅਰਜਨ ਸਾਹਿਬ ਜੀ ਦੇ ਸ਼ਹਾਦਤ ਦਿਹਾੜੈ ਨੂੰ ਸਮਰਪਿਤ ਇਤਿਹਾਸ ਦਾ ਅੱਜ ਤੀਸਰਾ ਭਾਗ ਪੜੋ ਜੀ ।
ਗੁਰੂ ਰਾਮਦਾਸ ਸਾਹਿਬ ਜੀ ਜਾਣਦੇ ਸੀ ਕਿ ਗੁਰੂ ਅਰਜਨ ਦੇਵ ਜੀ ਗੁਰਗਦੀ ਤੇ ਕੰਮਾਂ ਨੂੰ ਸੰਭਾਲਣ ਦੇ ਧੁਰੋਂ ਬਖਸ਼ੇ ਗੁਣ ਹਨ। ਪਰ ਫਿਰ ਵੀ ਉਹ ਸੰਗਤ ਨੂੰ ਪਕਿਆ ਕਰਨ ਲਈ ਤੇ ਯਕੀਨ ਦਿਵਾਣ ਲਈ ਆਪਣੇ ਤਿੰਨਾ ਪੁੱਤਰਾਂ ਦੀ ਪ੍ਰਖਿਆ ਲੈਣਾ ਜਰੂਰੀ ਸਮਝਦੇ ਸੀ। ਸੰਨ 1680 ਵਿਚ ਗੁਰੂ ਰਾਮਦਾਸ ਜੀ ਤੇ ਤਾਏ ਦੇ ਪੁਤਰ ਸਹਾਰੀ ਮਲ ਜੀ ਲਾਹੌਰ ਤੋਂ ਪੁੱਤਰ ਦੇ ਵਿਆਹ ਦਾ ਸਦਾ ਦੇਣ ਲਈ ਆਏ। ਕੰਮਾਂ ਦੇ ਰੁਝੇਵੇ ਕਾਰਨ ਗੁਰੂ ਸਾਹਿਬ ਖੁਦ ਤੇ ਜਾ ਨਹੀਂ ਸਕੇ। ਵਾਰੀ ਵਾਰੀ ਤਿੰਨਾਂ ਪੁੱਤਰਾਂ ਨੂੰ ਜਾਣ ਲਈ ਕਿਹਾ। ਪ੍ਰਿਥੀਆ ਜੋ ਆਪਣੇ ਆਪ ਨੂੰ ਗੱਦੀ ਦਾ ਹੱਕਦਾਰ ਸਮਝਦਾ ਸੀ, ਦੁਨਿਆਵੀ ਕਾਰ-ਵਿਹਾਰਾਂ ਵਿਚ ਬੜਾ ਤਾਕ ਸੀ । ਗੁਰੂ ਦਰਬਾਰ ਦਾ ਸਾਰਾ ਕੰਮ-ਕਾਰ, ਆਮਦਨ-ਖਰਚ, ਆਏ ਗਏ ਦਾ ਹਿਸਾਬ-ਕਿਤਾਬ ਸੰਭਾਲ ਦਾ ਸਾਰਾ ਪ੍ਰਬੰਧ ਉਸਦੇ ਹਥ ਵਿਚ ਸੀ। ਮਸੰਦਾ ਵਿਚ ਵੀ ਉਸਦਾ ਚੰਗਾ ਅਸਰ-ਰਸੂਖ ਸੀ। ਉਸ ਨੂੰ ਗਲਤਫਹਿਮੀ ਸੀ ਕਿ ਗੁਰਗਦੀ ਦਾ ਕੰਮ ਜਿਨੀ ਚੰਗੀ ਤਰ੍ਹਾਂ ਉਹ ਸੰਭਾਲ ਸਕਦਾ ਹੈ ਹੋਰ ਕੋਈ ਨਹੀਂ। ਉਹ ਆਪਣੇ ਦੋਨੋਂ ਛੋਟੇ ਭਰਾਵਾਂ ਨੂੰ ਦਰਬਾਰ ਦੇ ਕੰਮਾਂ ਦੇ ਨੇੜੇ ਵੀ ਨਹੀਂ ਸੀ ਲਗਣ ਦਿੰਦਾ ਤਾਂ ਕਿ ਸੰਗਤ ਵਿਚ ਉਹ ਆਪਣਾ ਅਸਰ ਰਸੂਖ ਨਾ ਬਣਾ ਲੈਣ। ਉਹ ਲਾਹੌਰ ਵੀ ਇਸ ਲਈ ਨਹੀਂ ਸੀ ਜਾਣਾ ਚਾਹੁੰਦਾ ਮਤੇ ਪਿਛੋਂ ਗੁਰੂ ਸਾਹਿਬ ਗੁਰਗਦੀ ਦਾ ਫੈਸਲਾ ਨਾ ਕਰ ਲੈਣ॥ ਦੂਸਰੇ ਬੇਟੇ ਨੇ ਇਸ ਕਰਕੇ ਨਾਂਹ ਕਰ ਦਿੱਤੀ ਕਿਉਂਕਿ ਉਸ ਨੂੰ ਦੁਨਿਆਵੀ ਕੰਮਾਂ ਤੇ ਰਿਸ਼ਤਿਆ ਵਿਚ ਕੋਈ ਦਿਲਚਸਪੀ ਨਹੀਂ ਸੀ।
ਗੁਰੂ ਅਰਜਨ ਦੇਵ ਜੀ ਜੋ ਹਰ ਵਕਤ ਆਪਣੇ ਪਿਤਾ ਦੀ ਸੇਵਾ ਤੇ ਆਗਿਆ ਪਾਲਣ ਲਈ ਤਤਪਰ ਰਹਿੰਦੇ ਸੀ, ਲਾਹੌਰ ਚਲੇ ਗਏ। ਗੁਰੂ ਰਾਮਦਾਸ ਜੀ ਨੇ ਉਨ੍ਹਾਂ ਨੂੰ ਕਹਿ ਭੇਜਿਆ ਕਿ ਸ਼ਾਦੀ ਤੋਂ ਦੋ-ਚਾਰ ਦਿਨ ਬਾਅਦ ਸਿੱਖੀ ਪ੍ਰਚਾਰ ਤੇ ਪ੍ਰਸਾਰ ਲਈ ਧਰਮਸਾਲ ਚਲੇ ਜਾਣਾ ਤੇ ਜਦ ਤਕ ਮੈਂ ਤੁਹਾਨੂੰ ਵਾਪਸ ਨਾ ਸਦਾ ਉਥੇ ਹੀ ਪ੍ਰਚਾਰ ਕਰਦੇ ਰਹਿਣਾ। ਕਈ ਮਹੀਨੇ ਨਿਕਲ ਗਏ। ਗੁਰੂ ਅਰਜਨ ਦੇਵ ਜੀ ਨੇ ਦੋ ਚਿੱਠੀਆਂ ਵੀ ਲਿਖੀਆਂ ਕਿਸੇ ਚਿੱਠੀ ਦਾ ਕੋਈ ਉੱਤਰ ਨਹੀਂ ਆਇਆ ਨਾ ਹੀ ਸੱਦਾ ਆਇਆ। ਉਹਨਾਂ ਦੀ ਪਹਿਲੀ ਚਿੱਠੀ ਸੀ
ਮੇਰਾ ਮਨ ਲੋਚੈ ਗੁਰ ਦਰਸਨ ਤਾਈ॥ ਬਿਲਪ ਕਰਦੇ ਚਾਤ੍ਰਿਕ ਕੀ ਨਿਆਈ॥
ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ॥
ਹਉ ਘੋਲੀ ਜੀਉ ਘੋਲਿ ਘੁਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਉ॥’’
ਚਿੱਠੀ ਪ੍ਰਿਥਏ ਨੇ ਲੈ ਲਈ ਤੇ ਆਪਣੇ ਵੱਲੋਂ ਸੁਨੇਹਾ ਘਲ ਦਿੱਤਾ ਅੰਮ੍ਰਿਤਸਰ ਨਾ ਆਉਣ ਲਈ। ਦੂਜਾ ਪੱਤਰ ਲਿਖਿਆ – ‘
ਤੇਰਾ ਮੁਖ ਸਹਾਵਾ ਜੀਉ ਸਹਿਜ ਧੁਨਿ ਬਾਣੀ॥ ਚਿਰ ਹੋਆ ਦੇਖੇ ਸਾਰਿੰਗ ਪਾਣੀ॥
ਧੰਨ ਸੁ ਦੇਸ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ॥
ਇਹ ਪੱਤਰ ਵੀ ਪ੍ਰਿਥੀਆ ਨੇ ਆਪਣੇ ਕਬਜੇ ਵਿਚ ਕਰ ਲਿਆ। ਤੇ ਸਨੇਹਾ ਭੇਜ ਦਿੱਤਾ ਕਿ ਅਜੇ ਲਾਹੌਰ ਹੀ ਟਿਕੇ ਰਹੋ ਤੇ ਤਦ ਤਕ ਨਹੀਂ ਆਉਣਾ ਜਦ ਤਕ ਬੁਲਾਇਆ ਨਾ ਜਾਏ। ਜਦ ਗੁਰੂ ਸਾਹਿਬ ਨੂੰ ਵਿਛੋੜਾ ਅਸਿਹ ਹੋ ਗਿਆ ਤੇ ਇਹ ਵੀ ਸਮਝ ਆ ਗਈ ਕਿ ਇਹ ਦੋਨੋਂ ਚਿੱਠੀਆਂ ਗੁਰੂ ਸਾਹਿਬ ਨੂੰ ਨਹੀਂ ਦਿੱਤੀਆਂ ਗਈਆਂ ਤਾਂ ਤੀਜੀ ਚਿੱਠੀ ਲਿਖੀ ਤੇ ਹਿਦਾਇਤ ਕੀਤੀ ਕਿ ਇਹ ਚਿੱਠੀ ਗੁਰੂ ਸਾਹਿਬ ਨੂੰ ਹੀ ਦਿੱਤੀ ਜਾਵੇ।
‘‘ਇਕ ਘੜੀ ਨਾ ਮਿਲਤੇ ਤਾ ਕਲਜੁਗ ਹੋਤਾ॥ਹੁਣ ਕਦ ਮਿਲੀਐ ਪ੍ਰਿਅ ਤੁਧ ਭਗਵੰਤਾ॥
ਮੋਹੇ ਰੈਣਿ ਨਾ ਵਿਹਾਵੈ ਨੀਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀਉ॥
ਹਉ ਘੋਲਿ ਜਿਉ ਘੋਲਿ ਘੁਮਾਈ ਤਿਸ ਸਚੇ ਦਰਬਾਰੇ ਜੀਉ॥
ਸੰਦੇਸਾ ਦੇਣ ਵਾਲਾ ਸਿੱਖ ਲੁਕਦਾ ਲੁਕਾਦਾਂ ਗੁਰੂ ਸਾਹਿਬ ਦੇ ਦਰਬਾਰ ਵਿਚ ਪਹੁੰਚ ਗਿਆ। ਗੁਰੂ ਅਰਜਨ ਦੇਵ ਜੀ...

ਦੀ ਚਿੱਠੀ ਗੁਰੂ ਰਾਮਦਾਸ ਦੇ ਹਥ ਫੜਾਈ। ਗੁਰੂ ਰਾਮਦਾਸ ਸਭ ਸਮਝ ਗਏ। ਚਿੱਠੀ ਪੜੀ, ਪਹਿਲੀਆਂ ਵੀ ਦੋ ਚਿੱਠੀਆਂ ਪ੍ਰਿਥਏ ਤੋਂ ਕੱਢਵਾਈਆਂ। ਉਹਨਾਂ ਨੇ ਝਟ ਬਾਬਾ ਬੁੱਢਾ ਤੇ ਪੰਜ ਹੋਰ ਸਿੱਖਾਂ ਨੂੰ ਗੁਰੂ ਅਰਜਨ ਦੇਵ ਜੀ ਨੂੰ ਲਿਆਉਣ ਲਈ ਲਾਹੌਰ ਭੇਜ ਦਿੱਤਾ। ਇਹ ਸਾਇਦ ਗੁਰੂ ਅਰਜਨ ਦੇਵ ਜੀ ਦੀ ਪਹਿਲੀ ਬਾਣੀ ਸੀ ਜਿਸ ਨੇ ਗੁਰੂ ਰਾਮਦਾਸ ਤੇ ਬਹੁਤ ਡੂੰਘਾ ਪ੍ਰਭਾਵ ਪਾਇਆ। ਪ੍ਰੀਖਿਆ ਹੋ ਗਈ ਬਾਬਾ ਬੁੱਢਾ ਜੀ ਤੇ ਸੰਗਤਾਂ ਨਾਲ ਸਲਾਹ ਕਰਕੇ ਫੈਸਲਾ ਹੋ ਗਿਆ ਕਿ ਗੁਰਗੱਦੀ ਦੇ ਲਾਇਕ ਸਿਰਫ ਤੇ ਸਿਰਫ ਗੁਰੂ ਅਰਜਨ ਦੇਵ ਜੀ ਹਨ। ਜਦ ਗੁਰੂ ਰਾਮਦਾਸ ਜੀ ਨੇ ਅਪਣਾ ਸਮਾਂ ਨੇੜੇ ਆਉਣ ਦਾ ਅਨੁਭਵ ਕੀਤਾ ਤਾਂ ਅਗਸਤ 1581 ਦੇ ਦਿਨ ਸੰਗਤਾਂ ਦਾ ਉਚੇਚਾ ਇਕੱਠ ਕੀਤਾ। ਭਰੇ ਦਰਬਾਰ ਵਿਚ ਗੁਰੂ ਅਰਜਨ ਦੇਵ ਜੀ ਨੂੰ ਚੌਕੀ ਤੇ ਬਿਠਾ ਕੇ ਮਥਾ ਟੇਕ ਦਿੱਤਾ। ਸਾਰੀ ਸੰਗਤ ਨੇ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਗੁਰੂ ਅਰਜਨ ਦੇਵ ਸਾਹਿਬ ਅਗੇ ਸਿਰ ਨਿਵਾਇਆ। ਬਾਬਾ ਬੁੱਢਾ ਨੇ ਗੁਰਗਦੀ ਦੀ ਰਸਮ ਅਦਾ ਕੀਤੀ। ਇਸ ਵੇਲੇ ਗੁਰੂ ਅਰਜਨ ਦੇਵ ਜੀ ਦੀ ਉਮਰ 18 ਸਾਲ 4 ਮਹੀਨੇ ਸੀ।
ਪ੍ਰਿਥਿਆ ਆਪਣੇ ਆਪ ਨੂੰ ਗੁਰਗੱਦੀ ਦੇ ਯੋਗ ਤੇ ਹਕਦਾਰ ਸਮਝਦਾ ਸੀ, ਬੜਾ ਤਿਲ ਮਿਲਾਇਆ। ਗੁਰੂ ਰਾਮਦਾਸ ਜੀ ਨਾਲ ਝਗੜਾ ਵੀ ਕੀਤਾ, ਗੁਸਤਾਖੀ ਭਰੇ ਬਚਨ ਵੀ ਬੋਲੇ ਤੇ ਧਮਕੀਆਂ ਵੀ ਦਿੱਤੀਆਂ। ਬਾਬਾ ਬੁਢਾ ਜੀ ਨੇ ਉਸਨੂੰ ਬਹੁਤ ਸਮਝਾਇਆ ਪਰ ਉਹ ਆਪਣੀਆਂ ਕਰਤੂਤਾ ਤੋਂ ਬਾਜ ਨਹੀਂ ਆਇਆ। ਗੁਰੂ ਸਾਹਿਬ ਨੇ ਉਸਦਾ ਨਾ ਮੀਣਾ ਰਖ ਦਿੱਤਾ ਤੇ ਅਗੋਂ ਕਦੇ ਨਾ ਮਥੇ ਲਗਣ ਦੀ ਹਿਦਾਇਤ ਦਿੱਤੀ। ਸਤ ਸਾਲ ਦੀ ਕੜੀ ਮਿਹਨਤ ਤੋਂ ਬਾਅਦ ਗੁਰੂ ਸਾਹਿਬ ਆਪਣਾ ਅਖੀਰਲਾ ਸਮਾਂ ਗੋਇੰਦਵਾਲ ਵਿਚ ਗੁਜਾਰਨਾ ਚਾਹੁੰਦੇ ਸੀ। ਇਕ ਦੋ ਦਿਨ ਅੰਮ੍ਰਿਤਸਰ ਰਹਿ ਕੇ ਗੋਇੰਦਵਾਲ ਚਲੇ ਗਏ। ਜਾਂਦੀ ਵਾਰੀ ਉਹ ਆਪਣੇ ਨਾਲ ਗੁਰੂ ਅਰਜਨ ਦੇਵ ਜੀ ਨੂੰ ਵੀ ਲੈ ਗਏ। ਜਾਣ ਤੋਂ ਇਕ ਦੋ ਦਿਨ ਬਾਅਦ ਹੀ ਅਜਿਹੇ ਸਮਾਧੀ ਵਿਚ ਲੀਨ ਹੋਏ ਫਿਰ ਉਠੇ ਹੀ ਨਹੀਂ, ਜੋਤੀਜੋਤ ਸਮਾ ਗਏ।
ਇਧਰ ਗੁਰੂ ਰਾਮ ਦਾਸ ਦੇ ਅੰਤਿਮ ਸੰਸਕਾਰਾਂ ਦੀਆਂ ਤਿਆਰੀਆਂ ਹੋ ਰਹੀਆ ਸੀ ਉਧਰ ਪ੍ਰਿਥੀ ਚੰਦ ਤੇ ਬੀਬੀ ਕਰਮੋ ਨੇ ਕਹਿਣਾ ਸ਼ੁਰੂ ਕਰ ਦਿਤਾ ਕਿ ਅਰਜਨ ਨੇ ਦੋ ਦਿਨ ਸਬਰ ਨਹੀਂ ਕੀਤਾ। ਜਹਿਰ ਦੇ ਕੇ ਪਿਤਾ ਜੀ ਨੂੰ ਮਾਰ ਦਿੱਤਾ ਚੰਗੇ ਭਲੇ ਇਥੋ ਗਏ ਸੀ। ਇਹ ਸਭ ਉਨਾਂ ਦੀ ਈਰਖਾ ਬੋਲ ਰਹੀ ਸੀ। ਬਿਆਸ ਕਿਨਾਰੇ ਗੁਰੂ ਸਾਹਿਬ ਦਾ ਦੇਹ ਸਸਕਾਰ ਹੋਇਆ ਜਿਥੇ ਗੁਰਦੁਆਰਾ ਦੇਹਰਾ ਸਾਹਿਬ ਬਣਾਇਆ ਗਿਆ ਪਰ ਪਿਛੋਂ ਬਿਆਸਾ ਹੀ ਇਸਨੂੰ ਰੋੜ ਕੇ ਲੈ ਗਿਆ। ਬਾਬਾ ਪ੍ਰਿਥੀ ਚੰਦ ਚਾਹੁੰਦਾ ਸੀ ਪਗੜੀ ਉਸਨੂੰ ਪਹਿਨਾਈ ਜਾਏ। ਗੁਰੂ ਅਰਜਨ ਦੇਵ ਜੀ ਇਸ ਨਾਜਕ ਵਕਤ ਤੇ ਪਰਿਵਾਰ ਵਿਚ ਕੋਈ ਬਖੇੜਾ ਨਹੀਂ ਸੀ ਖੜਾ ਕਰਨਾ ਚਾਹੁੰਦੇ। ਬਾਬਾ ਬੁਢਾ ਜੀ ਨੇ ਇਸ ਝਗੜੇ ਦਾ ਨਿਪਟਾਰਾ ਕਰਨ ਲਈ ਦੋ ਪਗਾਂ ਰਖੀਆਂ , ਇਕ ਗੁਰੂ ਸਾਹਿਬ ਦੀ ਸਲਾਹ- ਸਹਿਮਤੀ ਨਾਲ ਬਾਬਾ ਪ੍ਰਿਥੀ ਚੰਦ ਨੂੰ ਵਡੇ ਪੁਤਰ ਹੋਣ ਦੇ ਨਾਤੇ ਬਧੀ ਤੇ ਦੂਸਰੀ ਗੁਰਆਈ ਦੀ ਗੁਰੂ ਅਰਜਨ ਦੇਵ ਜੀ ਨੂੰ ਦਿਤੀ , ਜਿਸ ਨੂੰ ਪ੍ਰਿਥੀ ਚੰਦ ਨੇ ਭਰੀ ਸਭਾ ਵਿਚ ਖੋਹ ਲਿਆ ਗੁਰੂ ਸਾਹਿਬ ਸ਼ਾਂਤ ਰਹੇ ਕੁਝ ਬੋਲੇ ਨਹੀਂ । ਗੁਰੂ ਸਾਹਿਬ ਦੀ ਇਸ ਮਹਾਨਤਾ ਤੇ ਠੰਢੇ ਜਿਗਰੇ ਨੂੰ ਦੇਖਕੇ ਭਟਾਂ ਦੀਆਂ ਉਚਾਰੀਆਂ ਹੋਈਆਂ ਤੁਖਾਂ
‘‘ਧਰਮ ਧੀਰ ਗੁਰਮਤਿ ਗੰਭੀਰ ਪੁਰ ਦੁਖ ਵਿਸਾਰਣ॥
( ਚਲਦਾ )

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)