More Gurudwara Wiki  Posts
ਗੁਰੂ ਹਰਿਗੋਬਿੰਦ ਸਾਹਿਬ ਜੀ ਵੇਲੇ ਦੇ ਸ਼ਰਧਾਲੂ ਸਿੱਖ


ਗੁਰੂ ਹਰਿਗੋਬਿੰਦ ਜੀ ਦੇ ਸਮੇਂ ਦੇ ਅਨੇਕਾਂ ਸਿੱਖਾਂ ਵਿਚੋਂ ਉਨ੍ਹਾਂ ਦੇ ਕੁਝ ਕੁ ਨਿਕਟਵਰਤੀਆਂ ਦੇ ਨਾਂ ਤੇ ਕਰਮ ਇਸ ਸੂਚੀ ਵਿਚ ਦੇਣ ਦਾ ਯਤਨ ਕੀਤਾ ਗਿਆ ਹੈ ।
ਭਾਈ ਗੁਰਦਾਸ ਜੀ ਨੇ ਜਿਨ੍ਹਾਂ ਦਾ ਉਚੇਚਾ ਜ਼ਿਕਰ ਕੀਤਾ ਹੈ ਉਨ੍ਹਾਂ ਵਿਚ ਕੁਝ ਇਹ ਹਨ ।
ਭਾਈ ਦਰਗਾਹ ਭੰਡਾਰੀ ,
ਗੁਰੂ ਹਰਿਗੋਬਿੰਦ ਜੀ ਦੇ ਦਰਸ਼ਨ ਲਈ ਆਇਆ ਤਾਂ ਬੇਨਤੀ ਕੀਤੀ ਕਿ ਕ੍ਰਿਪਾ ਕਰਕੇ ਦੱਸੋ ਕਿ ਕਿਸ ਤਰ੍ਹਾਂ ਦਾ ਗਿਆਨ ਮਨੁੱਖ ਨੂੰ ਸਹੀ ਰਸਤੇ ‘ ਤੇ ਪਾਉਂਦਾ ਹੈ । ਮਨੁੱਖ ਕੀ ਵਤੀਰਾ ਅਪਣਾਏ ਕਿ ਮਨ ਨੀਵਾਂ ਹੋਏ ਤੇ ਸੱਚਾ ਗਿਆਨ ਪ੍ਰਾਪਤ ਹੋਏ । ਗੁਰੂ ਜੀ ਨੇ ਫਰਮਾਇਆ ਕਿ ਕਿਸੇ ਦਾ ਦਿਲ ਨਹੀਂ ਦੁਖਾਣਾ । ਹਰ ਇਕ ਨਾਲ ਪ੍ਸੰਨਤਾ ਨਾਲ ਰਹਿਣਾ । ਇਹ ਹੀ ਗਿਆਨ ਦਾ ਮੂਲ ਹੈ ।
ਮੀਆਂ ਜਮਾਲ ਜੀ ,
ਮੀਆਂ ਜਮਾਲ ਨੇ ਜਦ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਪੁੱਛਿਆ : ਮਹਾਰਾਜ , ਕ੍ਰਿਪਾ ਕਰਕੇ ਮੇਰੀ ਸ਼ੰਕਾ ਨਿਵਾਰਨ ਕਰੋ ਕਿ ਪ੍ਰਭੂ ਤਾਂ ਇਕ ਹੈ ਤੇ ਸਾਰੇ ਉਸ ਦੇ ਜਾਏ ਹਨ ; ਜੇ ਇਕ ਨੂੰ ਗਿਆਨ ਪ੍ਰਾਪਤ ਹੋ ਜਾਵੇ ਤਾਂ ਸਾਰੀ ਮਨੁੱਖਤਾ ਦਾ ਅਗਿਆਨ ਅੰਧੇਰਾ ਮਿਟ ਕਿਉਂ ਨਹੀਂ ਜਾਂਦਾ ?? ਗੁਰੂ ਜੀ ਨੇ ਫ਼ਰਮਾਇਆ , “ ਅਕਾਸ਼ ਵਿਚ ਚੰਨ ਇਕ ਹੈ ਪਰ ਜਿਸ ਦਾ ਮਨ ਠਹਿਰਿਆ ਹੋਵੇ ਉਹ ਹੀ ਚੰਨ ਦੇਖ ਸਕਦਾ ਹੈ । ਬਸ ਮਨ ਠਹਿਣ ਦੀ ਲੋੜ ਹੈ ।
ਭਾਈ ਅਨੰਤਾ ਤੇ ਭਾਈ ਕੁਕੋ ਜੀ ,
ਭਾਈ ਅਨੰਤਾ ਤੇ ਭਾਈ ਕੁਕੋ ਜਦ ਗੁਰੂ ਹਰਿਗੋਬਿੰਦ ਜੀ ਦੀ ਸ਼ਰਨ ਵਿਚ ਆਏ ਤਾਂ ਅਰਦਾਸ ਕੀਤੀ ਕਿ ਪਾਤਸ਼ਾਹ ਇਹ ਮਿਹਰ ਕਰ ਦੱਸੋ ਕਿ ਤੁਸੀਂ ਕੜਾਹ ਪ੍ਰਸ਼ਾਦ ਨੂੰ ਹੀ ਨਿਰੋਲ ਪ੍ਰਸ਼ਾਦ ਕਿਉਂ ਪ੍ਰਵਾਨ ਕੀਤਾ ਹੈ ? ਗੁਰੂ ਜੀ ਨੇ ਕਿਹਾ , ਜਿਵੇਂ ਕੜਾਹ ਵਿਚੋਂ ਕੋਈ ਸ਼ੈ , ਸੁੱਟਣ ਵਾਲੀ ਨਹੀਂ ਹੁੰਦੀ , ਸਾਰੀ ਹੀ ਛਕ ਲਈਦੀ ਹੈ , ਤਿਵੇਂ ਦੀਵਾਨ ਦੀ ਸਮਾਪਤੀ ਪਿੱਛੋਂ ਜਦ ਕੜਾਹ ਪ੍ਰਸ਼ਾਦ ਵਰਤਾਈਦਾ ਹੈ ਤਾਂ ਇਹ ਦਰਸਾਈਦਾ ਹੈ ਕਿ ਜੋ ਗੁਰੂ ਉਪਦੇਸ਼ ਸੁਣਿਆ ਹੈ , ਉਸ ਨੂੰ ਪੂਰੀ ਤਰ੍ਹਾਂ ਗ੍ਰਹਿਣ ਕਰਕੇ ਜਾ ਰਹੇ ਹਾਂ । ਫਿਰ ਜਿਵੇਂ ਪਰਸ਼ਾਦ ਗਲ ਤੋਂ ਹੇਠਾਂ ਲੈ ਜਾਈਦਾ ਹੈ ਤਾਂ ਹੀ ਸਵਾਦ ਆਉਂਦਾ ਹੈ ਤਿਵੇਂ ਉਪਦੇਸ਼ ਨੂੰ ਜੀਵਨ ਵਿਚ ਢਾਲਾਂਗੇ ਤਾਂ ਹੀ ਅਸਰ ਕਰੇਗਾ ।
ਭਾਈ ਨਿਵਲ ਤੇ ਨਿਹਾਲੂ ਜੀ,
ਭਾਈ ਨਿਵਲ ਤੇ ਨਿਹਾਲੂ ਜੀ ਨੂੰ ਗੁਰੂ ਜੀ ਨੇ ਦੱਸਿਆ ਕਿ ਸ਼ੁੱਧ ਵਿਚਾਰ ਕਰਨ ਨਾਲ ਹੀ ਗਿਆਨ ਪ੍ਰਾਪਤ ਹੁੰਦਾ ਹੈ । ਜੋ ਗੁਰੂ ਦੇ ਹੁਕਮਾਂ ’ ਤੇ ਟੁਰਦਾ ਹੈ । ਜੀਵਨ ਮੁਕਤ ਹੋ ਜਾਂਦਾ ਹੈ ।
ਭਾਈ ਤਖ਼ਤ ਧੀਰ ਜੀ ,
ਭਾਈ ਤਖ਼ਤ ਧੀਰ ਨੇ ਗੁਰੂ ਜੀ ਕੋਲੋਂ ਪੁੱਛਿਆ ਕਿ ਕੁਝ ਵਕਤਿਆਂ ਦੀਆਂ ਕਹੀਆਂ ਗੱਲਾਂ , ਸਿੱਖਿਆਵਾਂ ਤਾਂ ਬੜਾ ਅਸਰ ਕਰਦੀਆਂ ਹਨ । ਇਹ ਕਿਸ ਤਰ੍ਹਾਂ ਹੁੰਦਾ ਹੈ ? ਗੁਰੂ ਜੀ ਨੇ ਦੱਸਿਆ ਕਿ ਚੰਗਾ ਵਕਤਾ ਉਹ ਹੀ ਹੈ ਜੋ ਜਿਉਂ – ਜਿਉਂ ਕਥਾ ਕਰੇ ਤਿਉਂ – ਤਿਉਂ ਸਰੋਤਿਆਂ ਦੇ ਮਨ ਨੂੰ ਪ੍ਰੀਤ ਦਾ ਰੰਗ ਚੜ੍ਹਦਾ ਜਾਵੇ ।
ਕ੍ਰਿਸ਼ਨਾ ਝੇਈ , ਪੰਮੂ ਪੂਰੀ ਜੀ ,
ਕ੍ਰਿਸ਼ਨਾ ਝੇਈ ਜੀ ਪੰਮੂ ਪੁਰੀ ਗੁਰੂ ਹਰਿਗੋਬਿੰਦ ਜੀ ਦੀ ਸ਼ਰਨ ਆਏ । ਉਨ੍ਹਾਂ ਪੁੱਛਿਆ ਕਿ ਜੀਵਨ ਮੁਕਤ ਕਿਸ ਤਰ੍ਹਾਂ ਹੁੰਦਾ ਹੈ , ਸਾਨੂੰ ਸਹੀ ਮਾਰਗ ਦੱਸੋ । ਗੁਰੂ ਜੀ ਨੇ ਫ਼ਰਮਾਇਆ : ਗਿਆਨੀ ਪੁਰਖਾਂ ਤੋਂ ਗਿਆਨ ਹਾਸਲ ਕੀਤਿਆਂ ਮਿਲਦਾ ਹੈ ਤੇ ਸੰਸਾਰ ਵੱਲੋਂ ਮਰ ਜਾਈਦਾ ਹੈ । ਸੰਸਾਰ ਵੱਲੋਂ ਮਰਨ ਤੱਕ ਜੀਵਨ ਮੁਕਤ ਹੋ ਜਾਈਦਾ ਹੈ ।
ਭਾਈ ਧਿੰਗੜ ਤੇ ਮਦੂ ਜੀ ,
ਭਾਈ ਧਿੰਗੜ ਤੇ ਮਦੂ ਜੀ ਗੁਰੂ ਹਰਿਗੋਬਿੰਦ ਜੀ ਦੇ ਸ਼ਰਨ ਆ ਕੇ ਸੇਵਾ ਟਹਿਲ ਕਰਦੇ ਰਹਿੰਦੇ । ਲੱਕੜੀਆਂ ਚੀਰ ਕੇ ਚੌਕੀਆਂ ਤੇ ਮੰਜੇ ਬਣਾਂਦੇ ਤੇ ਸਿੱਖਾਂ ਦਾ ਜੋ ਕੰਮ ਹੁੰਦਾ ਕਰ ਦਿੰਦੇ । ਗੁਰੂ ਜੀ ਦੇ ਬਚਨ ਵੀ ਸੁਣਦੇ ਰਹਿੰਦੇ । ਵਾਹਿਗੁਰੂ ਦਾ ਨਾਮ ਜਪਦਿਆਂ ਹੀ ਪ੍ਰਾਣ ਛੋੜੇ ।
ਭਾਈ ਬਨਵਾਲੀ ਤੇ ਪਰਸਰਾਮ ਜੀ,
ਇਹ ਦੋਵੇਂ ਵੈਦ ਸਨ ਤੇ ਸਿੱਖਾਂ ਦੀ ਸੇਵਾ ਬੜੇ ਮਨ ਨਾਲ ਕਰਦੇ । ਗੁਰੂ ਹਰਿਗੋਬਿੰਦ ਜੀ ਇਨ੍ਹਾਂ ਤੇ ਬੜੇ ਸੁੰਨ ਹੋਏ ।ਇਹਨਾ ਦੀ ਕਲਿਆਣ ਕੀਤੀ ਤੇ ਅਸ਼ੀਰਵਾਦ ਦਿੱਤਾ ।
ਭਾਈ ਤੀਰਥਾ ਜੀ ,
ਭਾਈ ਤੀਰਥਾ ਜੀ ਨੇ ਗੁਰੂ ਹਰਿਗੋਬਿੰਦ ਜੀ ਕੋਲੋਂ ਪੁੱਛਿਆ ਕਿ ਕਿਸ ਤਰ੍ਹਾਂ ਸੰਸਾਰ ਵਿਚ ਰਹਿ ਕੇ ਨਾਮ ਜਪਿਆ ਜਾ ਸਕਦਾ ਹੈ ਤਾਂ ਗੁਰੂ ਹਰਿਗੋਬਿੰਦ ਜੀ ਨੇ ਦੱਸਿਆ ‘ ਸੇਵਾ ਟਹਿਲ ਕਰਨ ਨਾਲ ਵਾਹਿਗੁਰੂ ਦੀ ਹਜ਼ੂਰੀ ਪ੍ਰਪਤ ਰਹਿੰਦੀ ਹੈ ।
ਭਾਈ ਹਰਿਦਾਸ ਸੁਇਨੀ ਜੀ ,
ਭਾਈ ਹਰਿਦਾਸ ਗਵਾਲੀਅਰ ਵਿਚ ਰਹਿੰਦੇ ਸਨ । ਸਭੁ ਸਿੱਖਾਂ ਦੀ ਸੇਵਾ ਬੜਾ ਮਨ ਲਗਾ ਕੇ ਕਰਦੇ ਸਨ । ਜੇਲ੍ਹ ਦੇ ਦਰੋਗਾ ਸਨ । ਗੁਰੂ ਹਰਿਗੋਬਿੰਦ ਜੀ ਜਦ ਗਵਾਲੀਅਰ ਵਿਖੇ ਬੰਦੀ ਪਾਏ ਗਏ ਤਾਂ ਇਨ੍ਹਾਂ ਪ੍ਰਵਾਹ ਕੀਤੇ ਬਗੈਰ ਪੂਰਾ ਖ਼ਿਆਲ ਰੱਖਿਆ । ਇਥੋਂ ਤੱਕ ਜਦੋਂ ਜ਼ਹਿਰ ਭਰਿਆ ਚੋਲਾ ‘ ਚੰਦੂ ਨੇ ਭੇਜਿਆ ਤਾਂ ਉਸ ਦਾ ਮੂੰਹ ਤੌੜ ਜਵਾਬ ਦਿੱਤਾ !
ਭਾਈ ਧੀਰੋ ਉਜੈਨੀ ਜੀ ,
ਭਾਈ ਧੀਰੋ ਉਜੈਨ ਦੇ ਰਹਿਣ ਵਾਲੇ ਸਨ । ਗੁਰੂ ਜੀ ਦੇ ਦਰਸ਼ਨਾਂ ਲਈ ਅੱਧੀ ਰਾਤ ਹੀ ਇਸ਼ਨਾਨ ਕਰਕੇ ਸਭ ਤੋਂ ਪਹਿਲਾਂ ਪੁੱਜਦੇ ਤੇ ਆਪ ਕੀਰਤਨ ਕਰਦੇ । ਫਿਰ ਜਦ ਰਬਾਬੀ ਆ ਜਾਂਦੇ ਤਾਂ ਆਪ ਬੈਠ ਕੇ ਕੀਰਤਨ ਸੁਣਦੇ ! ਮਹਾਰਾਜ ਨੇ ਪ੍ਰਸੰਨ ਹੋ ਕੇ ਨਾਮ ਦਾਨ ਦਿੱਤਾ ।
ਭਾਈ ਭਗਵਾਨ ਦਾਸ , ਭਾਈ ਬੋਦਲਾ ਜੀ ,
ਜਦ ਦੋਵੇਂ ਗੁਰੂ ਜੀ ਦੀ ਸ਼ਰਨ ਆਏ ਤੇ ਆਖਿਆ , ਸਾਡਾ ਉਧਾਰ ਕਰੋ ਤਾਂ ਗੁਰੂ ਜੀ ਨੇ ਉਪਦੇਸ਼ ਦਿੰਦੇ ਕਿਹਾ , “ ਅੰਮ੍ਰਿਤ ਵੇਲਾ , ਨਹੀਂ ਖੁੰਝਾਉਣਾ । ਗੁਰੂ ਦੀ ਬਾਣੀ ਦੀ ਚਰਚਾ ਕਰਕੇ ਫਿਰ ਆਪਣੇ ਕੰਮਾਂ ਨੂੰ ਜਾਣਾ । ਅੰਮ੍ਰਿਤ ਵੇਲੇ ਦੀ ਵਡਿਆਈ ਦੱਸੀ ।
ਭਾਈ ਮਲਕ ਕਟਾਰੂ ਪ੍ਰਥੀਮਲ ਜਰਾਂਦੀ ,
ਗੁਰੂ ਹਰਿਗੋਬਿੰਦ ਜੀ ਨੇ ਇਨ੍ਹਾਂ ਨੂੰ ਵਹਿਮਾਂ , ਭਰਮਾਂ ਤੋਂ ਦੂਰ ਰਹਿਣ ਲਈ ਆਖਿਆ । ਵਹਿਮਾਂ ਵਿਚ ਨਾ ਪਇਆਂ ਸੱਚ ਦੇ ਦਰਸ਼ਨ ਹੁੰਦੇ ਹਨ ।
ਭਾਈ ਭਿਖਾਰੀ ਭਾਬੜਾ ਜੀ ,
ਭਾਈ ਭਿਖਾਰੀ ਭਾਬੜਾ ਗੁਜਰਾਤ ਦੇ ਰਹਿਣ ਵਾਲੇ ਸਨ । ਰਜ਼ਾ ਵਿਚ ਸਦਾ ਰਾਜ਼ੀ ਰਹਿੰਦੇ । ਜਗਤ ਨੂੰ ਝੂਠਾ ਜਾਣ ਮੋਹ ਨਹੀਂ ਵਧਾਇਆ । ਗੁਰੂ ਹਰਿਗੋਬਿੰਦ ਜੀ ਨੇ ਉਨ੍ਹਾਂ ਦੀ ਗੁਰੂ – ਭਗਤੀ ’ ਤੇ ਪ੍ਰਸੰਨ ਹੋ ‘ ਸਿੱਖੀ ਦੀ ਮੂਰਤ ਕਿਹਾ । ਜਦ ਕੋਈ ਕਹਿੰਦਾ ਕਿ ਸਿੱਖ ਦੇ ਦਰਸ਼ਨ ਕਰਾਓ ਤਾਂ ਭਾਈ ਭਿਖਾਰੀ ਪਾਸ ਭੇਜਦੇ ।
ਮਈਆ ਲੰਬ ਜੀ,
ਮਈਆ ਲੰਬ ਨੂੰ ਸਾਧ ਸੰਗਤ ਦੀ ਮਹਿਮਾ ਸਮਝਾਈ । ਸੰਗਤ ਕੀਤਿਆਂ ਮਾੜੀਆਂ ਰੁਚੀਆਂ ਖ਼ਤਮ ਹੁੰਦੀਆਂ ਹਨ ।
ਭਾਈ ਭਾਨਾ ਜੀ ,
ਭਾਈ ਭਾਨਾ ਜੀ ਪਰਾਗ ( ਅਲਾਹਾਬਾਦ ) ਦੇ ਵਸਨੀਕ ਸਨ । ਉਨ੍ਹਾਂ ਇਕ ਵਾਰ ਗੁਰੂ ਹਰਿਗੋਬਿੰਦ ਜੀ ਕੋਲੋਂ ਪੁੱਛਿਆ ਕਿ ਜੇ ਵਾਰ – ਵਾਰ ਵਾਹਿਗੁਰੂ ਨੂੰ ਬੁਲਾਈਏ ਤਾਂ ਉਹ ਖਿਝ ਨਹੀਂ ਜਾਂਦਾ ਜਿਵੇਂ ਕਿਸੇ ਸੰਸਾਰੀ ਮਨੁੱਖ ਨੂੰ ਵਾਰ – ਵਾਰ ਬੁਲਾਈਏ ਤਾਂ ਉਹ ਨਰਾਜ਼ ਹੋ ਜਾਂਦਾ ਹੈ । ਤਾਂ ਗੁਰੂ ਜੀ ਨੇ ਕਿਹਾ – ਐਸਾ...

ਨਹੀਂ , ਵਾਹਿਗੁਰੂ ਦਾ ਨਾਂ ਲਿਆਂ ਵਾਹਿਗੁਰੂ ਦਾ ਹੀ ਰੂਪ ਹੋ ਜਾਈਦਾ ਹੈ । ਆਪਾ ਮਿਟ ਜਾਂਦਾ ਹੈ ।
ਭਾਈ ਜੱਟੀ ਤਪਾ ਜੀ ,
ਭਾਈ ਜੱਟੀ ਤਪਾ ਸੁਜਾਨਪੁਰ ( ਹਰਦੁਆਰ ) ਵਿਚ ਰਹਿੰਦਾ ਸੀ । ਗੁਰੂ ਹਰਿਗੋਬਿੰਦ ਜੀ ਨੇ ਉਨ੍ਹਾਂ ਨੂੰ ਵਾਹਿਗੁਰੂ ਸ਼ਬਦ ਦੀ ਮਹਿਮਾ ਸਮਝਾਂਦਿਆਂ ਕਿਹਾ ਕਿ ਵਾਹਿਗੁਰੂ ਕਹਿਆਂ ਅਗਿਆਨ ਦਾ ਅੰਧੇਰਾ ਦੂਰ ਹੁੰਦਾ ਹੈ ਤੇ ਅੰਦਰ ਪ੍ਰਕਾਸ਼ ਹੁੰਦਾ ਹੈ ।
ਭਾਈ ਨਵਲਾ , ਨਿਹਲਾ ਜੀ
ਦੋਵੇਂ ਪਟਨਾ ( ਬਿਹਾਰ ) ਦੇ ਰਹਿਣ ਵਾਲੇ ਸਨ । ਸੱਚ ਹੀ ਬੋਲਦੇ ਤੇ ਸੱਚ ਦੀ ਹੀ ਕਮਾਈ ਕਰਦੇ । ਸੇਵਾ ਟਹਿਲ ਬਹੁਤ ਕਰਦੇ ਸਨ । ਭਗਤੀ ਵਿਚ ਬੜਾ ਵਿਸ਼ਵਾਸ ਰੱਖਦੇ ਗੁਰੂ ਹਰਿਗੋਬਿੰਦ ਸਾਹਿਬ ਦੀ ਬਖਸ਼ਿਸ਼ਦੇ ਪਾਤਰ ਬਣੇ !
ਭਾਈ ਜੈਤਾ ਬੇਨ ਜੀ ,
ਭਾਈ ਜੈਤਾ ਗੁਰੂ ਦੇ ਦਰ ਤੇ ਆਏ ਤਾਂ ਗੁਰੂ ਜੀ ਨੇ ਕਿਹਾ ਕਿ ਪਰਿਵਾਰ ਨੂੰ ਪਾਲਣਾ ਵੀ ਸੇਵਾ ਹੈ , ਪਰ ਜਿੱਥੇ ਲੋੜਵੰਦ ਦੇਖੋ ਉੱਥੇ ਪੁੱਜ ਕੇ ਸੇਵਾ ਕਰਨੀ । ਉਨ੍ਹਾਂ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਆਪਣਾ ਜੀਵਨ ਸਫ਼ਲ ਕੀਤਾ ।
ਭਾਈ ਭਾਨੂ ਬਹਿਲ ਜੀ ,
ਭਾਈ ਭਾਨੂ ਬਹਿਲ ਰਾਜ ਮਹਿਲ ( ਬੰਗਾਲ ) ਵਿਚ ਰਹਿੰਦੇ ਸਨ ਤੇ ਸਿੱਖਾਂ ਦੀ ਭਾਉ ਭਗਤਿ ਕਰਕੇ ਸੇਵਾ ਕਰਦੇ । ਇਕ ਵਾਰ ਗੁਰੂ ਹਰਿਗੋਬਿੰਦ ਜੀ ਨੇ ਕੁਝ ਮੰਗਣ ਲਈ ਕਿਹਾ ਤਾਂ ਆਪ ਜੀ ਨੇ ਕਿਹਾ , ‘ਮਨ ਦੀ ਗ਼ਰੀਬੀ ਬਖ਼ਸ਼ੀ ਰੱਖਣੀ ਤਾਂ ਕਿ ਮਹਾਰਾਜ ਦੇ ਸਰੂਪ ਨੂੰ ਪ੍ਰਾਪਤ ਹੋਇ ਰਹਾਂ ।
ਬਦਲੀ ਸੋਢੀ , ਸੇਠ ਗੁਪਾਲ ਜੀ ,
ਗੁਰੂ ਹਰਿਗੋਬਿੰਦ ਜੀ ਨੇ ਦੋਵਾਂ ਨੂੰ ਨਿਮਰਤਾ ਬਾਰੇ ਦੱਸਿਆ ਕਿ ਸਭ ਤੋਂ ਵੱਡਾ ਗੁਣ ਨਿਮਰਤਾ ਹੈ । ਨਿਮਰਤਾ ਵਿਚ ਰਹਿ ਵਾਹਿਗੁਰੂ ਨੂੰ ਪਾਇਆ ਜਾ ਸਕਦਾ ਹੈ ।
ਭਾਈ ਸੁੰਦਰ ਚੱਢਾ ਜੀ ,
ਭਾਈ ਜੀ ਆਗਰੇ ( ਯੂ . ਪੀ . ) ਦੇ ਰਹਿਣ ਵਾਲੇ ਸਨ । ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਮਝਾਇਆ ਗਿਆਨ ਪ੍ਰਾਪਤ ਕਰਨੇ ਲਈ ਹੋਰ ਕੋਈ ਸਾਧਨ ਨਹੀਂ ਹੁੰਦਾ । ਕੇਵਲ ਸਾਧ ਸੰਗਤ ਦੇ ਮੇਲ ਨਾਲ ਹੀ ਕਲਿਆਣ ਹੁੰਦਾ ਹੈ ।
ਭਾਈ ਮੋਹਣ ਜੀ,
ਭਾਈ ਮੋਹਣ ਜੀ ਢਾਕੇ ( ਬੰਗਲਾ ਦੇਸ਼ ਦੇ ਰਹਿਣ ਵਾਲੇ ਸਨ । ਗੁਰੂ ਹਰਿਗੋਬਿੰਦ ਜੀ ਕੋਲ ਆਏ ਤਾਂ ਦਰਸ਼ਨ ਕਰ ਅਰਦਾਸ ਕੀਤੀ ਕਿ ਮਨ ਕਿਸ ਤਰ੍ਹਾਂ ਕਾਬੂ ਵਿਚ ਰਵੇ ਅਤੇ ਗੁਰੂ ਵੱਲ ਲੱਗਾ ਰਵੇ । ਗੁਰੂ ਦੇ ਸ਼ੁੱਧ ਮਨ ਨਾਲ ਅਸ਼ੁੱਧ ਮਨ ਨੂੰ ਕਿਵੇਂ ਜੋੜਿਆ ਜਾਵੇ । ਸੱਚਾ ਮਾਰਗ ਦੱਸੋ । ਮਹਾਰਾਜ ਨੇ ਕਿਹਾ ਕਿ ਪਹਿਲਾਂ ਸਰੀਰ ਵਿਚ ਅਸਰੀਰ ਦੇਖਣ ਦੀ ਲੋੜ ਹੁੰਦੀ ਹੈ । ਇਹ ਸ਼ਬਦ ਗਾਇਆਂ ਦਿਸਦਾ ਹੈ । ਜਦ ਇਹ ਪਤਾ ਲੱਗ ਜਾਵੇ ਕਿ ਇਹ ਸਰੀਰ ਨਾਸ਼ਵੰਤ ਹੈ ਤਾਂ ਫਿਰ ਚਿਤ ਜੁੜਨ ਲੱਗ ਪੈਂਦਾ ਹੈ ਅਤੇ ਇਕਾਗਰਚਿੱਤ ਹੋਇਆਂ ਉਸ ਦਾ ਦੀਦਾਰ ਹੋ ਜਾਂਦਾ ਹੈ ।
ਸਯਦ ਅਬਦੁਲ ਹੱਕ ,
ਇਸ ਦੀ ਕਰਨੀ ਤੇ ਗੁਰੂ ਜੀ ਇਤਨੇ ਪ੍ਰਸੰਨ ਹੋਏ ਕਿ ਬਾਬਾ ਬਕਾਲੇ ਉਸ ਲਈ ਘਰ ਤੇ ਮਸੀਤ ਬਣਾਈ ।
ਤਾਲ ਮੇਹਰਾ ਜੀ ,
ਇਸ ਨੇ ਬੇਨਤੀ ਕੀਤੀ ਕਿ ਜਦ ਤੱਕ ਨਵੇਂ ਬਣੇ ਘਰ ਵਿਖੇ ਚਰਨ ਨਹੀਂ ਪਾਓਗੇ , ਪ੍ਰਵੇਸ਼ ਨਹੀਂ ਕਰਾਂਗਾ ।
ਭਾਈ ਜੀਵਨ ਜੀ ,
ਚੁਪਾਲਾਂ ਦੇ ਵਸਨੀਕ ਸਨ ।
ਭਾਈ ਪਾਲ ਜੀ ,
ਬਟਾਲਾ ਦੇ ਰਹਿਣ ਵਾਲੇ ਸਨ ।
ਭਾਈ ਤਖਤ ਮੱਲ ਜੀ ,
ਗਲੋਟੀਆਂ ਕਲਾਂ ( ਸਿਆਲਕੋਟ ) ਦੇ ਰਹਿਣ ਵਾਲੇ ਸਨ । ਗੁਰੂ ਜੀ ਦਾ ਆਉਣਾ ਸੁਣ ਕੇ ਆਪਣੇ ਘਰ ਲੈ ਗਏ ਤੇ ਸੇਵਾ ਕਰ ਜਨਮ ਸਵਾਰਿਆ ।
ਭਾਈ ਨੱਥ ਮੱਲ ਜੀ ,
ਸਿਆਲਕੋਟ ਦੇ ਰਹਿਣ ਵਾਲੇ ਸਨ । ਇਨ੍ਹਾਂ ਨੇ ਪਾਣੀ ਦੀ ਥੁੜ੍ਹ ਦੂਰ ਕਰਨ ਲਈ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਨੇਜ਼ਾ ਮਾਰ ਜਲ ਦਾ ਪ੍ਰਵਾਹ ਚਲਾਇਆ ਗੁਰੂਸਰ ਅੱਜ ਤੱਕ ਗੁਰੂ ਦੀ ਰਹਿਮਤ ਦਰਸਾ ਰਿਹਾ ਹੈ ।
ਭਗਤ ਰਾਮ ਜੀ ,
ਹਾਫ਼ਜ਼ਾਬਾਦ ਦੇ ਰਹਿਣ ਵਾਲੇ ਸਨ । ਇਨ੍ਹਾਂ ਦੀ ਬੇਨਤੀ ‘ ਤੇ ਗੁਰੂ ਜੀ ਇੱਥੇ ਆਏ ਸਨ ।
ਭਾਈ ਖੇਮ ਚੰਦ ਜੀ ,
ਵਜ਼ੀਰਾਬਾਦ ਦੇ ਰਹਿਣ ਵਾਲੇ ਸਨ । ਇਤਨੀ ਸੇਵਾ ਕੀਤੀ ਕਿ ਇਸਦੋ ਘਰ ਨੂੰ ਗੁਰੂ ਕਾ ਕੋਠਾ ‘ ਕਹਿ ਕੇ ਨਿਵਾਜਿਆ ਗਿਆ ।
ਭਾਈ ਮੱਟੂ ਜੀ ,
ਹਾਫ਼ਜ਼ਾਬਾਦ ਦੇ ਰਹਿਣ ਵਾਲੇ ਸਨ । ਬੜੇ ਨਸ਼ੱਈ ਸਨ ਪਰ ਗੁਰੂ ਜੀ ਦਾ ਹੁਕਮ ਮੰਨ ਸਭ ਨਸ਼ੇ ਛੱਡੇ ਤੇ ਭਾਈ ਖ਼ਿਤਾਬ ਮਿਲਿਆ ।
ਭਾਈ ਸ਼ੀਹਾ ਜੀ ,
ਮਹੇਮਾ ( ਲਾਹੌਰ ) ਦਾ ਰਹਿਣ ਵਾਲਾ ਸੀ ।
ਨਾਨਕ ਚੰਦ ਜੀ ,
ਅਕੋਮ ( ਸੰਗਰੂਰ ) ਦਾ ਵਸਨੀਕ ਸੀ । ਸਰਵਰੀਆ ਸੀ । ਗੁਰੂ ਵਾਲਾ ਬਣਿਆ ।
ਭਾਈ ਮੂਲ ਚੰਦ ਜੀ ,
ਹਤਿਆਰਾ ਦਾ ਰਹਿਣ ਵਾਲਾ ਸੀ । ਗੁਰੂ ਜੀ ਦਾ ਆਉਣਾ ਸੁਣ ਕੇ ਬੇਨਤੀ ਕਰਕੇ ਪਿੰਡ ਲੈ ਗਿਆ । ਘੋੜੇ ਦੀ ਲਗਾਮ ਪਕੜ ਲਈ ਕਿ ਜਦ ਤੱਕ ਦਰਸ਼ਨ ਨਹੀਂ ਦਿਓਗੇ , ਮੈਂ ਅੱਗੇ ਨਹੀਂ ਜਾਣ ਦੇਣਾ ।
ਗੁਰੂ ਹਰਿਗੋਬਿੰਦ ਜੀ ਦੇ ਇਕ ਹੁਕਮਨਾਮੇ ਵਿਚ ਵੀ , ਜੋ ਉਨ੍ਹਾਂ ਪਟਨਾ ਸਾਹਿਬ ਅਤੇ ਗਿਰਦ ਨਿਵਾਹ ਦੇ ਸਿੱਖਾਂ ਪ੍ਰਤੀ ਲਿਖਿਆ , ਉਸ ਵਿਚੋਂ ਕਈ ਸ਼ਰਧਾਲੂ ਸਿੱਖਾਂ ਦੇ ਪਾਵਨ ਨਾਂ ਮਿਲਦੇ ਹਨ , ਜੋ ਇਸ ਪ੍ਰਕਾਰ ਦੱਸੇ ਜਾ ਸਕਦੇ ਹਨ ।
1. ਭਾਈ ਜਾਪੂ ।
2. ਭਾਈ ਲਾਲ ।
3. ਭਾਈ ਸੰਗਤੀਆ ।
4. ਭਾਈ ਅਨੰਤਾ ।
5. ਭਾਈ ਸਯਾਮ ਦਾਸ ।
6. ਭਾਈ ਅਥੇਰ ।
7. ਭਾਈ ਹਰਿ ਰਾਮ ।
8. ਭਾਈ ਅਨੰਤਾ ।
9. ਭਾਈ ਕੇਵਲ ਰਾਮ ।
10 , ਭਾਈ ਰਾਮ ਰਾਇ ।
11. ਭਾਈ ਗੋਪੀ ।
12. ਭਾਈ ਕਿਰਪਾਲੇ ।
13. ਭਾਈ ਬਨਾਰਸੀਆ ।
14. ਭਾਈ ਕਲਿਆਣਾ ।
15. ਭਾਈ ਰੰਗ ।
16. ਭਾਈ ਜਗਜੀਵਣ ।
17. ਭਾਈ ਬਾਲਾ
18. ਭਾਈ ਸ਼ੰਕਰ ਜੈ ਰਾਮ !
19. ਭਾਈ ਰਾਮ ।
20. ਭਾਈ ਬਿਹਾਰੀ !
21. ਭਾਈ ਦਿਆਲ ਬਾਲਾ ।
22. ਭਾਈ ਜਗਦੀਸ਼ !
23. ਭਾਈ ਮਹੇਸਾ ।
24. ਭਾਈ ਚੇਤੂ ।
25. ਭਾਈ ਕਲਿਆਣ
26. ਭਾਈ ਉੱਤਮ
27. ਭਾਈ ਦਿਆਲ ਚੱਢਾ ।
28. ਭਾਈ ਉੱਤਮ ਚੰਦ ।
29. ਭਾਈ ਦੁਆਰੀ ।
30. ਭਾਈ ਦੁਆਰਕਾ ।
31. ਭਾਈ ਦਯਾ !
32. ਭਾਈ ਮੋਹਣ ਦਾਸ ।
33 , ਭਾਈ ਨਿਹਾਲ ।
34. ਭਾਈ ਗੋਪੀ ।
35. ਭਾਈ ਸੁੰਦਰ ਸੰਗਤੀਏ ।
36. ਭਾਈ ਜਾਪੂ ਸ਼ੰਕਰ |
37. ਭਾਈ ਸੂਰਦਾਸ ਬਾਸੂ ।
38. ਭਾਈ ਕਿਸ਼ਨਾ
39 , ਧਰਮਾ ਭਾਈ ਪਿਰਥੀ ਮਲ਼ ।
40 , ਭਾਈ ਸੁੰਦਰ ।
41. ਭਾਈ ਨੰਦ , ਭਾਈ ਦਰਗਹ ਮਲ ।
42. ਭਾਈ ਫਿਰੰਦਾ |
43 , ਭਾਈ ਰਾਊ ॥
44. ਭਾਈ ਸਾਈ ਦਿੱਤਾ ਤੇ ਕਈ ਹੋਰ !

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)