More Gurudwara Wiki  Posts
ਗੁਰੂ ਤੇਗ ਬਹਾਦੁਰ ਸਾਹਿਬ ਜੀ ਭਾਗ ਸੱਤਵਾਂ


ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 400 ਸਾਲਾ ਪ੍ਕਾਸ ਪੁਰਬ ਨੂੰ ਸਮਰਪਿਤ ਗੁਰ ਕਥਾ ਦਾ ਅੱਜ ਸੱਤਵਾਂ ਭਾਗ ਪੜੋ ਜੀ ।
ਭਾਗ ਸੱਤਵਾਂ
ਅਖੀਰ ਗੁਰੂ ਸਾਹਿਬ ਨੂੰ ਕੋਤਵਾਲੀ ਪੇਸ਼ ਕੀਤਾ ਗਿਆ ਦੋ ਦਿਨ ਬਾਅਦ ਬਾਦਸ਼ਾਹ ਔਰੰਗਜ਼ੇਬ ਨਾਲ ਮੁਲਾਕਾਤ ਹੋਈ । ਉਸਨੇ ਗੁਰੂ ਸਾਹਿਬ ਨੂੰ ਆਪਣੇ ਦਰਬਾਰ ਬੁਲਾਇਆ ਬਾਦਸ਼ਾਹ ਨੀਤੀਵਾਨ ਸੀ ,ਗੁਰੂ ਜੀ ਦੇ ਸਾਮਣੇ ਬੜੀ ਨਰਮੀ ਨਾਲ ਪੇਸ਼ ਆਇਆ । ਬੜੇ ਆਦਰ ਸਤਕਾਰ ਨਾਲ ਆਪਣੇ ਮੁਰਸ਼ਿਦ ਵਾਲੀ ਚੌਕੀ ਤੇ ਬਿਠਾਇਆ , ਆਪਣੇ ਕਰਮਚਾਰੀਆਂ ਵਲੋਂ ਨਾਵਾਜਬ ਸਲੂਕ ਲਈ ਮਾਫ਼ੀ ਮੰਗੀ ਤੇ ਫਿਰ ਸ਼ਰਧਾ ਪ੍ਰਗਟ ਕਰਦਿਆਂ ਕਹਿਣ ਲਗਾ ,” ਆਪ ਇਕ ਮਹਾਨ ਪੁਰਸ਼ ਹੋ ,ਦੇਸ਼ ਦੇ ਸਾਰੇ ਹਿੰਦੂ ਆਪਜੀ ਨੂੰ ਗੁਰੂ ਮੰਨਦੇ ਹਨ । ਮੈ ਵੀ ਬਾਬੇ ਨਾਨਕ ਦੇ ਸੇਵਕ ਬਾਬਰ ਦੀ ਔਲਾਦ ਹਾਂ ਮੇਰੀ ਖਾਹਿਸ਼ ਹੈ ਕਿ ਹਿਦੂਆਂ ਦੇ ਨਾਲ ਨਾਲ ਮੁਸਲਮਾਨਾਂ ਦੇ ਵੀ ਪੀਰ ਬਣ ਜਾਉ ਇਸ ਤਰਾਂ ਸਾਰੇ ਦੇਸ਼ ਦਾ ਭਲਾ ਹੋ ਜਾਏਗਾ । ਮੇਰੀ ਖਾਹਿਸ਼ ਹੈ ਕੀ ਆਪ ਸਚਾ ਦੀਨ-ਏ-ਇਸਲਾਮ ਕਬੂਲ ਕਰ ਲਵੋ ਫਿਰ ਸਾਰੇ ਦੇਸ਼ ਦਾ ਇਕ ਮਜਹਬ ਹੋ ਜਾਵੇਗਾ ਤੇ ਆਪ ਸਾਰੇ ਦੇਸ਼ ਬਲਿਕ ਸਾਰੀ ਇਸਲਾਮੀ ਦੁਨਿਆ ਦੇ ਪੀਰ ਬਣ ਜਾਉਗੇ ਮੈ ਆਸ ਕਰਦਾ ਹਾਂ ਕੀ ਆਪ ਮੇਰਾ ਹੰਮਾਂ ਨਹੀਂ ਤੋੜੋਗੇ?
ਗੁਰੂ ਸਾਹਿਬ ਨੇ ਬੜੇ ਠਰੰਮੇ ਨਾਲ ਉਤਰ ਦਿਤਾ ,” ਔ ਬਾਦਸ਼ਾਹ , ਆਪ ਜੋ ਚਾਹੁੰਦੇ ਹੋ ਅਸਾਂ ਨੇ ਸਮਝ ਲਿਆ ਹੈ । ਹਰ ਇਨਸਾਨ ਆਪਣੀ ਮਰਜ਼ੀ ਦਾ ਬਹੁਤ ਕੁਝ ਚਹੁੰਦਾ ਹੈ ਪਰ ਹੁੰਦਾ ਓਹੀ ਹੈ ਜੋ ਅਕਾਲ ਪੁਰਖ ਨੂੰ ਮਨਜ਼ੂਰ ਹੋਵੇ ਉਹ ਬਹੁਤ ਵਡਾ ਹੈ । ਸਾਨੂੰ ਆਪਣੀਆਂ ਖਾਹਿਸ਼ਾਂ ਤੇ ਕਾਬੂ ਪਾਕੇ ਉਸਦੀ ਰਜ਼ਾ ਵਿਚ ਰਹਿਣ ਦਾ ਯਤਨ ਕਰਨਾ ਚਾਹੀਦਾ ਹੈ । ਹਿੰਦੂ, ਮੁਸਲਿਮ, ਸਿਖ,ਬੋਧੀ, ਸਭ ਉਸੀ ਦੇ ਕੀਤੇ ਹਨ ਮਜ਼ਹਬ ਤੇ ਇਕ ਰਸਤਾ ਹੈ ਉਸ ਤਕ ਪਹੁੰਚਣ ਦਾ ਹਰ ਇਕ ਨੂੰ ਆਪਣਾ ਰਸਤਾ ਪਿਆਰਾ ਹੈ ਮਤਲਬ ਪੰਥ ਤੁਸੀਂ ਦੇਸ਼ ਦੇ ਬਾਦਸ਼ਾਹ ਹੋ ਜੋ ਪਰਜਾ ਦਾ ਪਿਤਾ ਹੁੰਦਾ ਹੈ । ਉਸ ਨੂੰ ਆਪਣੇ ਹਰ ਬਚੇ ਨਾਲ ਇਕੋ ਜਿਹਾ ਪਿਆਰ ਕਰਨਾ ਚਾਹੀਦਾ ਹੈ ਹਿੰਦੂ ਮੁਸਲਮਾਨ ਸਭ ਤੁਹਾਡੀ ਪਰਜਾ ਹੈ ਕਿਸੇ ਨਾਲ ਧਕਾ ਜਾ ਵਿਤਕਰਾ ਬਾਦਸ਼ਾਹ ਨੂੰ ਸ਼ੋਭਾ ਨਹੀਂ ਦਿੰਦਾ ।
ਬਾਦਸ਼ਾਹ ਨੇ ਵਿਚੋਂ ਟੋਕ ਕੇ ਕਿਹਾ ,” ਆਪ ਹਿੰਦੂ ਨਹੀਂ ਹੋ , ਨਾ ਆਪ ਤਿਲਕ ਲਗਾਂਦੇ ਹੋ, ਨਾ ਜੰਜੂ ਪਾਂਦੇ ਹੋ , ਨਾ ਆਪ ਵਰਣ-ਆਸ਼ਰਮ-ਜਾਤ -ਪਾਤ ਨੂੰ ਮੰਨਦੇ ਹੋ , ਨਾ ਬੁਤ ਪੂਜਦੇ ਹੋ ਫਿਰ ਉਨ੍ਹਾ ਦੀ ਸਿਫਾਰਸ਼ ਕਿਓਂ ਕਰਦੇ ਹੋ ? ਤਾਂ ਗੁਰੂ ਸਾਹਿਬ ਨੇ ਕਿਹਾ ਕਿ ਧਰਮ ਦਾ ਸੰਬੰਧ ਆਤਮਾ ਨਾਲ ਹੈ, ਇਹ ਹਰ ਇਕ ਦਾ ਨਿਜੀ ਮਸਲਾ ਹੈ । ਪਿਆਰ ਜਾਂ ਪ੍ਰਚਾਰ ਰਾਹੀਂ ਕਿਸੇ ਨੂੰ ਆਪਣੇ ਮਜਹਬ ਵਿਚ ਲਿਆਉਣਾ ਮਾੜਾ ਨਹੀਂ ਪਰ ਧਕੇ ਨਾਲ ਖੋਹਣਾ ਇਨਸਾਫ਼ ਨਹੀਂ ,ਇਹ ਪਾਪ ਹੈ ।
ਹੁਣ ਔਰੰਗਜ਼ੇਬ ਤਲਖੀ ਵਿਚ ਆ ਗਿਆ ,” ਆਪਨੂੰ ਇਹ ਨਹੀਂ ਭੁਲਣਾ ਚਾਹਿਦਾ ਕੀ ਆਪ ਔਰੰਗਜ਼ੇਬ ਆਲਮਗੀਰ ਨਾਲ ਗਲ ਕਰ ਰਹੇ ਹੋ ਤੇ ਬੁਤ ਪੂਜਾਂ ਦੀ ਮਦਤ ਕਰਕੇ ਆਪਣੇ ਲਈ ਮੁਸ਼ਕਲਾਂ ਖੜੀਆਂ ਕਰ ਰਹੇ ਹੋ ।
ਗੁਰੂ ਸਾਹਿਬ ਨੇ ਕਿਹਾ ਕੀ ਅਸੀਂ ਹਿੰਦੁਆਂ ਦੀ ਮਦਤ ਨਹੀਂ ਕਰ ਰਹੇ , ਕਮਜ਼ੋਰ ਤੇ ਮਜਲੂਮਾਂ ਦੀ ਮਦਤ ਕਰ ਰਹੇ ਹਾਂ ਇਨ੍ਹਾ ਦੀ ਜਗਹ ਜੇਕਰ ਮੁਸਲਮਾਨ ਵੀ ਹੁੰਦੇ ਤੇ ਕੋਈ ਜਰਵਾਨਾ ਬਾਦਸ਼ਾਹ ਹਿੰਦੂ ਹੁੰਦਾ ਤਾਂ...

ਅਸੀਂ ਮੁਸਲਮਾਨਾਂ ਦੀ ਮਦਤ ਕਰਦੇ ।
ਔਰੰਗਜ਼ੇਬ ਗੁਸੇ ਵਿਚ ਬੋਲਿਆ ,” ਔ ਹਿੰਦ ਦੇ ਪੀਰ ਕਸ਼ਮੀਰੀ ਪੰਡਤਾਂ ਦਾ ਮੇਜਰਨਾਵਾਂ ਸਾਡੇ ਸਾਹਮਣੇ ਹੈ ਕੀ ਆਪ ਨੇ ਉਨ੍ਹਾ ਨੂੰ ਭਰੋਸਾ ਦਿਤਾ ਸੀ । ਹਾਂ :ਗੁਰੂ ਘਰ ਵਿਚ ਕਿਸੇ ਫਰਿਆਦੀ ਨੂੰ ਖਾਲੀ ਨਹੀਂ ਤੋਰਿਆ ਜਾਂਦਾ ਤੁਸੀਂ ਕਿਸ ਤੇ ਮਾਂਣ ਕਰਕੇ ਇਹ ਭਰੋਸਾ ਦਿਤਾ ? ਉਸ ਅਕਾਲ ਪੁਰਖ ਤੇ ਪਰ ਸਾਡਾ ਵਿਚਾਰ ਸੀ ਕਿ ਤੁਸੀਂ ਇਨਸਾਫ਼ ਦੀ ਮੰਗ ਨੂੰ ਪ੍ਰਵਾਨ ਕਰ ਲਵੋਗੇ ।
ਪਰ ਹੁਣ ਤਾਂ ਤੁਹਾਨੂੰ ਯਕੀਨ ਹੋ ਗਿਆ ਹੈ ਕੀ ਤੁਹਾਡੀ ਮੰਗ ਠੁਕਰਾਈ ਗਈ ਹੈ ਕਿਓਂਕਿ ਇਹ ਇਨਸਾਫ਼ ਵਾਲੀ ਮੰਗ ਨਹੀਂ ਸੀ ਤਾਂ ਗੁਰੂ ਸਾਹਿਬ ਨੇ ਕਿਹਾ,” ਹਾਂ ਠੁਕਰਾਈ ਗਈ ਹੈ ਪਰ ਇਸ ਨੂੰ ਬੇਇਨਸਾਫੀ ਵਾਲੀ ਮੰਗ ਨਹੀਂ ਕਿਹਾ ਜਾ ਸਕਦਾ ।
ਔਰੰਗਜੇਬ ਨੇ ਸਖਤ ਸ਼ਬਦਾ ਵਿਚ ਕਿਹਾ,ਮੇਜਰਨਾਮੇ ਵਿਚ ਲਿਖਿਆ ਹੈ ਅਗਰ ਹਿੰਦ ਦਾ ਪੀਰ ਮੁਸਲਮਾਨ ਬਣ ਜਾਵੇਗਾ ਤਾਂ ਸਾਰੇ ਹਿੰਦੂ ਮੁਸਲਮਾਨ ਹੋ ਜਾਣਗੇ । ਸੋ ਮੇਰੀਆਂ ਤਿੰਨ ਸ਼ਰਤਾ ਹਨ ਪਹਿਲੀ ਮੁਸਲਮਾਨ ਬਣ ਜਾਉ ਮੈਂ ਤੁਹਾਨੂੰ ਮੂੰਹ ਮੰਗੀ ਜਗੀਰ ਦੇਕੇ ਸਾਰੇ ਹਿੰਦ ਦਾ ਪੀਰ ਬਣਾ ਦਿਆਂਗਾ ,ਦੂਸਰੀ ਕਰਾਮਾਤ ਦਿਖਾਉ ਤਾਕਿ ਸਾਨੂੰ ਪਤਾ ਲਗੇ ਕਿ ਤੁਸੀਂ ਅਲਾਹੀ ਨੂਰ ਹੋ ਤੇ ਤੀਜੀ ਆਪਣੀ ਜਾਨ ਦੇਣ ਲਈ ਤਿਆਰ ਹੋ ਜਾਵੋ ।
ਗੁਰੂ ਸਾਹਿਬ ਨੇ ਜਵਾਬ ਦਿਤਾ ਕੀ ਪਹਿਲੀਆਂ ਦੋ ਸ਼ਰਤਾਂ ਸਾਨੂੰ ਪ੍ਰਵਾਨ ਨਹੀਂ ਅਸੀਂ ਆਪਣਾ ਧਰਮ ਕਿਸੇ ਕੀਮਤ ਤੇ ਛਡ ਨਹੀਂ ਸਕਦੇ ਕਰਾਮਾਤਾਂ ਖੁਦਾ ਦੀ ਹੁਕਮ-ਅਦੂਲੀ ਹੈ । ਜਾਨ ਦੇਣਾ ,ਉਹ ਸਾਡਾ ਨਿਸਚਾ ਹੈ ,ਉਸ ਲਈ ਅਸੀਂ ਤਿਆਰ ਹਾਂ ਇਕ ਸ਼ਰਤ ਗੁਰੂ ਸਾਹਿਬ ਨੇ ਵੀ ਰਖੀ ,” ਜੇ ਆਪ ਮੰਨ ਚਾਹਿਆ ਜ਼ੁਲਮ ਕਰਕੇ ਵੀ ਸਾਡਾ ਧਰਮ ਨਾ ਖੋਹ ਸਕੇ ਤਾਂ ਨਿਰਬਲ ,ਤੇ ਨਿਮਾਣਿਆਂ ਹਿੰਦੁਆਂ ਤੇ ਜ਼ੁਲਮ ਕਰਨਾ ਛਡ ਦਿਓਗੇ । ਅਸੀਂ ਸਾਰੇ ਮਜਲੂਮਾਂ ਵਲੋਂ ਆਪਣੇ ਆਪ ਨੂੰ ਪੇਸ਼ ਕਰਦੇ ਹਾਂ, ਆਪਣੀ ਸਾਰੀ ਤਾਕਤ ਲਗਾ ਕੇ ਆਜ਼ਮਾ ਲਉ ਇਹ ਗੁਰ ਤੇਗ ਬਹਾਦੁਰ ਜੀ ਦੀ ਸਭ ਤੋਂ ਵਡੀ ਬਹਾਦਰੀ ਸੀ ਜਾਂ ਇਉਂ ਕਹਿ ਲਵੋ ਧਰਮ ਵਲੋਂ ਜ਼ੁਲਮ ਨੂੰ ਇਕ ਵੰਗਾਰ ਸੀ ।
ਬਾਦਸ਼ਾਹ ਨੇ ਧਮਕੀ ਭਰੇ ਲਹਿਜੇ ਵਿਚ ਕਿਹਾ ,’ ਜਾਣਦੇ ਹੋ ਤੁਹਾਡੇ ਨਾਲ ਕਿਤਨੀ ਸਖਤੀ ਹੋ ਸਕਦੀ ਹੈ ਤਾਂ ਗੁਰੂ ਸਾਹਿਬ ਨੇ ਕਿਹਾ ਇਹ ਅਸੀਂ ਆਨੰਦਪੁਰ ਤੋ ਸੋਚ ਕੇ ਆਏ ਸੀ ਤੇ ਅਸੀਂ ਸਖਤੀ ਸਹਿਣ ਲਈ ਆਪਣੇ ਆਪ ਨੂੰ ਤਿਆਰ-ਬਰ-ਤਿਆਰ ਕਰਕੇ ਆਏ ਹਾ । ਸੁਣ ਕੇ ਬਾਦਸ਼ਾਹ ਨੂੰ ਅਗ ਲਗ ਉਠੀ ਉਸਨੇ ਮੌਤ ਦਾ ਹੁਕਮ ਦਿੰਦਿਆਂ ਮੁਫਤੀ ਕੋਲੋਂ ਰਾਏ ਪੁਛੀ ਕੀ ਅਜਿਹੇ ਬਾਗੀ ਨੂੰ ਕਿਸ ਮੌਤ ਮਾਰਨਾ ਚਾਹੀਦਾ ਹੈ ਮੁਫਤੀ ਨੇ ਆਰੇ ਨਾਲ ਚੀਰਨ ਦੀ ਸਲਾਹ ਦਿਤੀ ।
ਇਸਤੋਂ ਬਾਅਦ ਵੀ ਗੁਰੂ ਸਾਹਿਬ ਨਾਲ ਤਿੰਨ ਦਿਨ ਡਰ ,ਲਾਲਚ ਤੇ ਵਿਚਾਰ ਵਟਾਂਦਰੇ ਦਾ ਦੌਰ ਚਲਦਾ ਰਿਹਾ ਹਕੂਮਤ ਵਿਚ 2 ਧੜੇ ਬਣ ਗਏ ਕਿਓਕੀ ਹਰ ਕੌਮ ਵਿਚ ਨੇਕ ਬੰਦਿਆਂ ਦੀ ਵੀ ਕਮੀ ਨਹੀਂ ਹੁੰਦੀ , ਫਰਕ ਸਿਰਫ ਇਤਨਾ ਹੁੰਦਾ ਹੈ ਕੀ ਉਨ੍ਹਾ ਦੀ ਅਵਾਜ਼ ਵਿਚ ਕਿਤਨਾ ਦਮ ਹੈ ।
( ਚਲਦਾ )

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)