More Gurudwara Wiki  Posts
ਇਮਾਨਦਾਰ ਦੁਸ਼ਮਣ


ਇਮਾਨਦਾਰ ਦੁਸ਼ਮਣ
ਵਜੀਰ ਖਾਂ ਦੀ ਕਚਹਿਰੀ ਚ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਕਤਲ ਕਰਨ ਦੀ ਗੱਲ ਹੋਈ ਤਾਂ ਸ਼ੇਰ ਮੁਹੰਮਦ ਨਵਾਬ ਮਲੇਰਕੋਟਲੇ ਨੇ ਇਸ ਗੱਲ ਦੀ ਵਿਰੋਧਤਾ ਕੀਤੀ , ਵਜ਼ੀਰ ਖਾਂ ਨੇ ਕਿਹਾ ਸ਼ੇਰ ਖਾਂ ਜੀ ਤੁਹਾਡੇ ਭਰਾ ਤੇ ਭਤੀਜੇ ਨੂੰ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੀ ਜੰਗ ਚ ਕਤਲ ਕੀਤਾ ਹੈ , ਮੈਂ ਗੁਰੂ ਦੇ ਦੋਨੋਂ ਪੁੱਤ ਤੁਹਾਡੇ ਹਵਾਲੇ ਕਰਦਾਂ ਤੁਸੀਂ ਇਨ੍ਹਾਂ ਨੂੰ ਕਤਲ ਕਰਕੇ ਆਪਣਾ ਬਦਲਾ ਪੂਰਾ ਕਰਲੋ, ਸ਼ੇਰ ਖਾਂ ਨੇ ਕਿਹਾ ਮੇਰੇ ਭਰਾ ਤੇ ਭਤੀਜਾ ਨੂੰ ਗੁਰੂ ਨੇ ਜੰਗ ਚ ਮਾਰਿਆ ਹੈ , ਜਦੋ ਗੁਰੂ ਮੇਰੇ ਸਾਹਮਣੇ ਆਵੇਗਾ ਮੈਂ ਜ਼ਰੂਰ ਉਸ ਦਾ ਮੁਕਾਬਲਾ ਕਰਾਂਗਾ ਬਦਲਾ ਲਵਾਂਗਾ ਮੈ ਬੁਜਦਿਲ ਨਹੀ ਪਰ ਇਨ੍ਹਾਂ ਬੇ-ਕਸੂਰ ਮਾਸੂਮਾਂ ਨੂੰ ਮਾਰ ਕੇ ਮੈਂ ਆਪਣੀ ਮਰਦਾਨਗੀ ਨੂੰ ਕਲੰਕਿਤ ਨਹੀਂ ਕਰਨਾ ਚਾਹੁੰਦਾ , ਮੈਂ ਖ਼ੁਦਾ ਦੇ ਅੱਗੇ ਦੁਆ ਕਰਦਾ ਹਾਂ ਕੇ ਇਸ ਤਰ੍ਹਾਂ ਦੇ ਪਾਪ ਤੋਂ ਮੈਨੂੰ ਬਚਾ ਕੇ ਰੱਖੇ ਜੋਗੀ ਅੱਲ੍ਹਾ ਯਾਰ ਖਾਂ ਲਿਖਦੇ ਨੇ
ਬਦਲਾ ਹੀ ਲੇਨਾ ਹੂਆ ਤੋਂ ਲੇਂਗੇ ਇਨ-ਕੇ ਬਾਪ ਸੇ ।
ਖ਼ੁਦਾ ਮਹਿਫੂਜ਼ ਰੱਖੇ ਹਮੇਂ ਹਮੇ ਐਸੇ ਪਾਪ ਸੇ ।
ਨਾਲ ਹੀ ਕਿਆ ਨਵਾਬ ਸਾਹਿਬ ਤੁਸੀਂ ਵੀ ਇਨ੍ਹਾਂ ਬੱਚਿਆਂ ਉੱਪਰ ਜ਼ੋਰ ਅਜ਼-ਮਾਇਸ਼ ਕਰ ਕੇ ਆਪਣੀ ਬਹਾਦਰੀ ਨੂੰ ਤੇ ਇਸਲਾਮ ਨੂੰ ਕਲੰਕਿਤ ਨਾ ਕਰੋ ਮਾਸੂਮਾਂ ਦਾ ਖ਼ੂਨ ਡੋਲ੍ਹਣਾ ਇਸਲਾਮ ਸ਼ਰਾ ਦੇ ਵਿਰੁੱਧ ਹੈ
ਨਵਾਬ ਮਲੇਰਕੋਟਲਾ ਵੱਲੋਂ ਮਾਰੇ ਇਸ ਹਾਅ ਦੇ ਨਾਅਰੇ ਬਾਰੇ ਜਦੋਂ ਕਲਗੀਧਰ ਜੀ ਨੂੰ ਪਤਾ ਲੱਗਾ ਤਾਂ ਸਤਿਗੁਰੂ ਜੀ ਨੇ ਉਸ ਵੇਲੇ ਬਚਨ ਕਹੇ ਮਲੇਰਕੋਟਲੇ ਦੀ ਜੜ ਬਚੀ ਰਹੇਗੀ
ਸਤਿਗੁਰੂ ਜੀ ਨੇ ਨਵਾਬ ਮਲੇਰਕੋਟਲੇ ਨੂੰ ਇਕ ਸ੍ਰੀ ਸਾਹਿਬ ਵੀ ਭੇਜੀ ਸੀ ਇਸ ਦੇ ਉੱਪਰ
ਇਕ ਪਾਸੇ...

ਲਿਖਿਆ ਹੈ
੧ਓ.. ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋ ਨਵਾਬ ਸ਼ੇਰ ਖਾਂ ਮਾਲੇਰੀ ਨੂੰ ਪ੍ਰੇਮ ਦਾ ਸੰਦੇਸ਼ ਰਾਏਕੋਟ
ਦੂਸਰੇ ਪਾਸੇ ਸੰਮਤ ਲਿਖਿਆ ਹੈ
“ਸੰਮਤ 1762”
ਜਦੋਂ ਵਜੀਦੇ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਤਾਂ ਉਥੋਂ ਵੀ ਇੱਕ ਸ੍ਰੀ ਸਾਹਿਬ ਜੋ ਦੋ ਕ ਫੁਟ ਦੀ ਸੀ ਮਲੇਰਕੋਟਲਾ ਆਪਣੇ ਨਾਲ ਲੈ ਗਿਆ ਸੀ ਏ ਸ਼ਾਇਦ ਬਾਬਾ ਜੋਰਾਵਰ ਸਿੰਘ ਜੀ ਦੀ ਹੋਵੇਗੀ ਇਹ ਦੋਨੋਂ ਸ੍ਰੀ ਸਾਹਿਬਾਂ ਅੱਜ ਵੀ ਨਵਾਬ ਸਾਹਿਬ ਦੇ ਪਰਿਵਾਰ ਦੇ ਕੋਲ ਮੌਜੂਦ ਨੇ ਇਹ ਵੀ ਪੜਣ ਨੂੰ ਮਿਲਦਾ ਹੈ ਕਿ ਨਵਾਬ ਨੇ ਔਰੰਗਜ਼ੇਬ ਨੂੰ ਇਕ ਚਿੱਠੀ ਵੀ ਲਿਖੀ ਸੀ ਜੀ ਚ ਛੋਟੇ ਸਾਹਿਬਜ਼ਾਦਿਆਂ ਨੂੰ ਛੱਡ ਦੇਣ ਦੀ ਗੱਲ ਕਹੀ ਮਲੇਰਕੋਟਲੇ ਨੇ ਇਹ ਵੀ ਸੁਝਾਅ ਦਿੱਤਾ ਸੀ ਜੇ ਬਾਦਸ਼ਾਹ ਨੂੰ ਇਨ੍ਹਾਂ ਤੋ ਕੋਈ ਖ਼ਤਰਾ ਲੱਗਦਾ ਹੋਵੇ ਤੇ ਦੋਨਾਂ ਸਾਹਿਬਜ਼ਾਦਿਆਂ ਨੂੰ ਕੈਦ ਰੱਖਿਆ ਜਾ ਸਕਦਾ ਹੈ ਜਾਂ ਉਨ੍ਹਾਂ ਨੂੰ ਮੇਰੇ ਹਵਾਲੇ ਕਰ ਦਿੱਤਾ ਜਾਵੇ ਮੈਂ ਜ਼ਿੰਮੇਵਾਰੀ ਚੁਕਦਾ ਹਾਂ ਪਰ ਉਨ੍ਹਾਂ ਮਾਸੂਮਾਂ ਨੂੰ ਕਤਲ ਕਰਨਾ ਜਾਇਜ਼ ਨਹੀਂ ਇਸ ਚਿੱਠੀ ਦਾ ਇਕ ਉਤਾਰਾ ਅੱਜ ਵੀ ਨਵਾਬ ਜੀ ਦੇ ਪਰਿਵਾਰ ਕੋਲ ਪਿਆ ਹੋਇਆ ਹੈ
ਨਵਾਬ ਮਲੇਰਕੋਟਲਾ ਕੋਈ ਗੁਰੂ ਕਾ ਸ਼ਰਧਾਲੂ ਨਹੀਂ ਸੀ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਵਿਰੁੱਧ ਵੀ ਲੜਦਾ ਹੈ ਚੱਪੜ ਚਿੜੀ ਦੇ ਮੈਦਾਨ ਚ ਪਰ ਉ ਇਕ ਈਮਾਨਦਾਰ ਦੁਸ਼ਮਣ ਹੈ ਜੋ ਦੁਸ਼ਮਣ ਹੁੰਦਿਆ ਵੀ ਵਜੀਰ ਖਾਂ ,ਸੁੱਚਾਨੰਦ ਤੇ ਗੰਗੂ ਵਰਗਾ ਕਮੀਨਾਪਣ ਨਹੀਂ ਕਰਦਾ
ਮੇਜਰ ਸਿੰਘ
ਗੁਰੂ ਕਿਰਪਾ ਕਰੇ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)