More Gurudwara Wiki  Posts
ਇੱਕ ਊਧਮ ਸਿੰਘ ਹੋਰ


ਇੱਕ ਊਧਮ ਸਿੰਘ ਹੋਰ( 20-8-1991 )
ਪੰਜਾਬ ਚੋਂ ਖਾੜਕੂ ਲਹਿਰ ਨੂੰ ਖ਼ਤਮ ਕਰਨ ਲਈ ਜੂਲੀਓ ਰਿਬੈਰੋ ਨੂੰ ਪੰਜਾਬ ਦਾ ਡੀਜੀਪੀ ਲਾਇਆ ਗਿਆ। ਕਹਿੰਦੇ ਆ ਰਿਬੈਰੋ ਨੇ ਮੁੰਬਈ ਚੋਂ ਅੰਡਰਵਰਲਡ ਖਤਮ ਕੀਤਾ ਸੀ ਜੋ ਚਮਤਕਾਰ ਤੋ ਘਟ ਨੀ। ਪੰਜਾਬ ਆਕੇ ਰਿਬੈਰੋ ਨੇ ਐੈਲਾਨ ਕੀਤਾ “ਬੁਲਟ ਟੂ ਬੁਲਟ” ਮਤਲਬ ਗੋਲੀ ਦਾ ਜਵਾਬ ਗੋਲੀ। ਰਿਬੈਰੋ ਨੇ 1988 ਨੂੰ ਸ੍ਰੀ ਦਰਬਾਰ ਸਾਹਿਬ ਤੇ ਵੀ ਹਮਲਾ ਕੀਤਾ। ਜੀਹਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ। ਆਪਣੇ ਅਹੁਦੇ ਦੌਰਾਨ 20,000 ਤੋ ਵੱਧ (ਕੁਝ40,000 ਮੰਨਦੇ) ਸਿੱਖਾਂ ਨੂੰ ਕਤਲ ਕੀਤਾ। ਬੜੇ ਭਾਰੀ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ।
ਜਨਰਲ ਲਾਭ ਸਿੰਘ ਹੁਣਾ ਨੇ ਜਲੰਧਰ ਪੀਏਪੀ ਪੁਲਸ ਫੋਰਸ ਦੀ ਰਾਜਧਾਨੀ ਚ ਜਾ ਕੇ ਰਿਬੈਰੋ ਤੇ ਹਮਲਾ ਕੀਤਾ ਸੀ। ਜ਼ਖ਼ਮੀ ਹੋਇਆ ਪਰ ਜਾਲਮ ਦੀ ਕਿਸਮਤ ਚੰਗੀ ਸੀ ਬਚ ਗਿਆ। ਭਾਰਤ ਸਰਕਾਰ ਨੇ ਰਿਬੈਰੋ ਨੂੰ ਰੋਮਾਨੀਆ ਭੇਜ ਦਿੱਤਾ। ਸਰਦਾਰ ਊਧਮ ਸਿੰਘ ਦਾ ਵਾਰਸ ਸਰਦਾਰ ਜੁਗਰਾਜ ਸਿੰਘ ਸਮਾਲਸਰ ਉੱਠਿਆ। ਘਰਦਿਆ ਨੂੰ ਕਮਾਈ ਦਾ ਬਹਾਨਾ ਲਾਕੇ ਰੋਮਾਨੀਆ ਗਿਆ। ਉਥੇ ਭਾਈ ਪਰਗਟ ਸਿੰਘ ਭਾਈ ਜਗਵਿੰਦਰ ਸਿੰਘ ਆਦਿ ਸਿੰਘ ਨਾਲ ਮਿਲ ਹਮਲੇ ਦੀ ਪਲੈਨਿੰਗ ਕੀਤੀ। ਭਾਈ ਪਰਗਟ ਸਿੰਘ ਦਸਦੇ ਆ , ਅਸੀਂ ਤਿੰਨ ਮਹੀਨੇ ਰਿਬੈਰੋ ਨੂੰ ਵਾਚ ਕੀਤਾ। ਰੋਮਾਨੀਆ ਦੇ ਬੁਕਾਰੇਸਟ ਸ਼ਹਿਰ VIP ZON ਇਲਾਕੇ ਚ ਦਿਨ ਦਿਹਾੜੇ ਮੌਤ ਦੇ ਮੂੰਹ ਚ ਜਾਕੇ ਦੁਸ਼ਟ ਤੇ ਅਟੈਕ ਕੀਤਾ। ਗੋਲੀਆਂ ਲੱਗੀਆਂ...

, ਪਰ ਕੁੱਤਾ ਫਿਰ ਬਚ ਗਿਆ। ਪਰ ਉਹਦਾ ਮਰਦਾਨਗੀ ਅੰਗ ਖਤਮ ਹੋਗਿਆ। ਇਸ ਹਮਲੇ ਦੌਰਾਨ ਸਕਿਉਰਿਟੀ ਨੇ ਸਿੰਘ ਤੇ ਹਮਲਾ ਕੀਤਾ। ਜਿਸ ਕਰਕੇ ਦੋ ਸਿੰਘ ਜ਼ਖ਼ਮੀ ਹੋਏ ਤੇ ਭਾਈ ਜੁਗਰਾਜ ਸਿੰਘ ਸਮਾਲਸਰ 20 -8-1991 ਨੂੰ ਮੌਕੇ ਤੇ ਹੀ ਸ਼ਹੀਦ ਹੋ ਗਿਆ। ਭਾਈ ਪ੍ਰਗਟ ਸਿੰਘ ਤੇ ਜਗਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਕੇਸ ਚਲਿਆ ਸਜਾ ਹੋਈ। ਪਿੱਛੇ ਜਿਹੇ ਸੁਣਿਆ ਪਾਪੀ ਰਿਬੈਰੋ ਨਰਕਾਂ ਨੂੰ ਤੁਰ ਗਿਆ। ਪਰ ਰੋਮਾਨੀਆ ਹਮਲੇ ਨੇ ਸਰਕਾਰ ਦੀਆਂ ਨੀਹਾਂ ਹਿਲਾ ਦਿੱਤੀਆਂ। ਦੱਸ ਦਿੱਤਾ ਕੇ ਸਰਦਾਰ ਊਧਮ ਸਿੰਘ ਦੇ ਵਾਰਸ ਅਜੇ ਜਿਉਂਦੇ ਆ , ਸਗੋਂ ਪਹਿਲਾਂ ਨਾਲੋਂ ਤਰੱਕੀ ਕਰ ਲਈ। ਸਰਦਾਰ ਊਧਮ ਸਿੰਘ ਨੇ ਜਿਹੜਾ ਕੰਮ 21 ਸਾਲਾਂ ਬਾਅਦ ਕੀਤਾ। ਹੁਣ ਮਹਿਜ 3 ਸਾਲ ਵੀ ਨਹੀਂ ਪੈਣ ਦਿੱਤੇ 88 ਤੋਂ 91,
ਸ਼ਹੀਦ ਭਾਈ ਜੁਗਰਾਜ ਸਿੰਘ ਸਮਾਲਸਰ ਦਾ ਅਜ 20 ਅਸਗਤ ਨੂੰ ਸ਼ਹੀਦੀ ਦਿਹਾੜਾ ਸਮਾਗਮ ਆ ਨੇੜੇ ਵਾਲਿਆ ਨੂੰ ਬੇਨਤੀ ਆ ਜ਼ਰੂਰ ਪਹੁੰਚੋ।
ਭਾਈ ਜੁਗਰਾਜ ਸਿੰਘ ਸਮਾਲਸਰ ਦੀ ਸ਼ਹਾਦਤ ਤੇ ਭਾਈ ਪਰਗਟ ਸਿੰਘ ਜਗਵਿੰਦਰ ਸਿੰਘ ਯੋਧਿਆਂ ਦੀ ਬਹਾਦਰੀ ਨੂੰ ਵਾਰ ਵਾਰ ਪ੍ਰਣਾਮ।
ਮੇਜਰ ਸਿੰਘ
ਗੁਰੂ ਕਿਰਪਾ ਕਰੇ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)