More Gurudwara Wiki  Posts
ਭਾਈ ਅਨੋਖ ਸਿੰਘ ਜੀ


ਇੱਕ ਵਾਰ ਭਾਈ ਅਨੋਖ ਸਿੰਘ ਜੀ ਆਪਣੇ ਭਰਾ ਦੇ ਘਰ ਹੋਏ ਬੱਚੇ ਨੂੰ ਦੇਖਣ ਲਈ ਗਏ ਤਾਂ ਪਿਆਰ ਵਜੋਂ ਭਾਈ ਸਾਹਿਬ ਨੇ ਬੱਚੇ ਦੀ ਝੋਲੀ ਵਿੱਚ ੨ ਰੁਪਏ ਪਾਏ। ਇਹ ਦੇਖ ਕੇ ਓਹਨਾ ਦੀ ਭਰਜਾਈ ਨੇ ਮਖੌਲ ਨਾਲ ਕਿਹਾ ਕਿ ਬੱਚੇ ਨੂੰ ਪਿਆਰ ਸਿਰਫ 2 ਰੁਪਏ। ਤਾਂ ਭਾਈ ਸਾਹਿਬ ਕਹਿਣ ਲੱਗੇ ਕਿ ਮੈਨੂੰ ਇਹ 2 ਰੁਪਏ ਵੀ ਬਹੁਤ ਜਿਆਦਾ ਲੱਗ ਰਹੇ ਨੇ ਕਿਉਂਕਿ ਇਹ ਗੁਰੂ ਘਰ ਦੇ ਪੈਸੇ ਨੇ ਤੇ ਮੈਂ ਇਹਨਾ ਨੂੰ ਘਰ ਵਿੱਚ ਨਹੀਂ ਵਰਤ ਸਕਦਾ।
ਏਸੇ ਤਰਾਂ ਹੀ ਜਦ ਭਾਈ ਸਾਹਿਬ ਗ੍ਰਿਫਤਾਰ ਸਨ ਤਾਂ ਓਹਨਾ ਨੇ ਆਪਣੇ ਭਰਾ ਨੂੰ ਕਿਹਾ ਸੀ ਕਿ ਜੇ ਮੈਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਮੇਰੇ ਨਾਮ ‘ਤੇ ਪੰਥ ਕੋਲੋਂ ਇੱਕ ਵੀ ਪੈਸਾ ਨਾ ਲਿਆ ਜਾਵੇ।
ਭਾਈ ਸਾਹਿਬ ਆਪਣੇ ਘਰੋਂ ਪੰਥ ਦੀ ਸੇਵਾ ਲਈ ਦਸਵੰਦ ਲੈ ਜਾਇਆ...

ਕਰਦੇ ਸਨ। ਘਰ ਦੀ ਹਾਲਤ ਠੀਕ ਨਾ ਹੋਣ ਕਰਕੇ ਜਦ ਪਰਿਵਾਰ ਨੇ ਪੈਸੇ ਨਾ ਦੇਣ ਦੀ ਗੱਲ ਕੀਤੀ ਤਾਂ ਭਾਈ ਸਾਹਿਬ ਨੇ ਕਿਹਾ ਕਿ ਦਸਵੰਦ ਪੰਥ ਦੇ ਪੈਸੇ ਹੁੰਦੇ ਹਨ ਆਪਣੇ ਨਹੀਂ। ਇਹ ਦੇਣੇ ਹੀ ਪੈਣਗੇ।
ਸੋ ਗੁਰੂ ਕੇ ਪਿਆਰਿਓ ਦੁਨੀਆਂ ਵਿੱਚ ਬੜੇ ਉਤਾਰ ਚੜਾਵ ਆਉਂਦੇ ਹਨ। ਆਪਣੇ ਆਪ ਨੂੰ ਓਸੇ ਤਰਾਂ ਹੀ ਮਜ਼ਬੂਤ ਰੱਖਿਓ ਜਿਸ ਤਰਾਂ ਭਾਈ ਸਾਹਿਬ ਨੇ ਗੁਰੂ ਦੇ ਭਾਣੇ ਅੰਦਰ ਆਪਣੇ ਆਪ ਨੂੰ ਏਨੀਆਂ ਮੁਸ਼ਕਿਲਾਂ ਵਿਚ ਵੀ ਮਜ਼ਬੂਤ ਰੱਖਿਆ ਹੋਇਆ ਸੀ।
ਭਾਈ ਅਨੋਖ ਸਿੰਘ ਜੀ ਬੱਬਰ ਦੀ ਸ਼ਹੀਦੀ ਨੂੰ ਪ੍ਰਣਾਮ। (30 ਅਗਸਤ 1987)
ਰਣਜੀਤ ਸਿੰਘ ਮੋਹਲੇਕੇ
80700-61000

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)