More Gurudwara Wiki  Posts
ਵੱਡਾ ਘੱਲੂਘਾਰਾ,,,ਭਾਗ ਪਹਿਲਾ


ਵੱਡਾ ਘੱਲੂਘਾਰਾ,,,ਭਾਗ ਪਹਿਲਾ
ਗੱਲ ਫਰਵਰੀ ੧੭੬੨ ਈ ਦੀ ਆ,,, ਸਿੱਖਾ ਦਾ ਵੱਡਾ ਦਲ ਜਿਸ ਵਿੱਚ ਤਕਰੀਬਨ ਸਾਰੇ ਵੱਡੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ, ਚੜ੍ਹਤ ਸਿੰਘ ਸ਼ੁਕਰਚੱਕੀਆ,ਜੈ ਸਿੰਘ ਘਨੱਈਆ, ਜੱਸਾ ਸਿੰਘ ਰਾਮਗੜ੍ਹੀਆ,ਤਾਰਾ ਸਿੰਘ,,,ਸਾਮ ਸਿੰਘ ਨਾਰਲੀਵਾਲਾ,,ਇਹ ਮਾਲਵੇ ਵੱਲ ਨੂੰ ਆ ਰਹੇ ਸੀ,,, ਨਾਲ ਵੱਡੀ ਗਿਣਤੀ ਵਿੱਚ ਵਹੀਰ ਆ,,, ਮਾਲਵੇ ਨੂੰ ਉਸ ਸਮੇਂ ਜੰਗਲ ਦਾ ਇਲਾਕਾ ਕਿਹਾ ਜਾਂਦਾ ਹੈ,,,, ਸਿੰਘਾਂ ਦਾ ਮਕਸਦ ਆ ਕਿ ਵਹੀਰ ਨੂੰ ਇਸ ਜੰਗਲ ਦੇਸ ਵਿੱਚ ਸੁਰੱਖਿਆ ਥਾ ਛੱਡਿਆਂ ਜਾਵੇਂ,,,,,ਇਸ ਦੀ ਖ਼ਬਰ ਮਲੇਰਕੋਟਲੇ ਵਾਲਿਆਂ ਨੂੰ ਮਿਲਦੀ ਆ,,,, ੳੁਹ ਸਰਹਿੰਦ ਤੋਂ ਜੈਨ ਖਾਨ ਨੂੰ ਬੁਲਾਉਂਦੇ ਆ,,, ਤੇ ਨਾਲ ਈ ਹਲਕਾਰਿਆ ਹੱਥ ਚਿੱਠੀ ਲਾਹੌਰ ਅਹਿਮਦ ਸ਼ਾਹ ਅਬਦਾਲੀ ਨੂੰ ਭੇਜਦੇ ਆ ਕਿ ਖ਼ਾਲਸੇ ਦੇ ਸਾਰੇ ਵੱਡੇ ਜਥੇਦਾਰਾਂ ਤੇ ਬਾਲ ਬੱਚਿਆਂ,,, ਪਰਿਵਾਰਾਂ ਨੂੰ ਖ਼ਤਮ ਕਰਨ ਦਾ ਮੌਕਾ ਹੈ,,,,ਜੇ ਤੂੰ ਖਾਲਸੇ ਨੂੰ ਖਤਮ ਕਰਨਾ ਚਾਹੁੰਦਾ ਤਾ ਸੇਤੀ ਤੋਂ ਸੇਤੀ ਵੱਡੀ ਫ਼ੌਜ ਲੈ ਮਲੇਰਕੋਟਲੇ ਵੱਲ ਆ ਜਾ,,,, ਸਿੱਖ ਇਧਰ ਈ ਆ ਰਹੇ ਆ,,,,ਇਹ ਖ਼ਬਰ ਸੁਣਕੇ ਅਬਦਾਲੀ ਤੇਜ਼ੀ ਨਾਲ ਆਪਣੇ ਮਸ਼ਹੂਰ ਜਰਨੈਲ ਜਹਾਨ ਖਾਨ,,, ਸਰਬੁਲੰਦ ਖਾਂ ਤੇ ਨਾਲ ਵੱਡੀ ਫ਼ੌਜ ਲੈ ਕਾਹਲੀ ਨਾਲ ਆ ਰਿਹਾ,,,,,,
ਦੂਜੇ ਪਾਸੇ ਸਿੱਖਾਂ ਨੂੰ ਇਸ ਬਾਰੇ ਕੋਈ ਖਬਰ ਨਹੀਂ ਕਿ ਅਬਦਾਲੀ ਇਧਰ ਆ ਰਿਹਾ,,,, ਜਦੋਂ ਸਿੱਖ ਮਲੇਰਕੋਟਲੇ ਦੇ ਕੋਲ ਪਹੁੰਚਣ ਵਾਲੇ ਹੁੰਦੇ ਆ ਤਾ ਜ਼ੈਨ ਖਾਂ ਸਰਹਿੰਦ ਤੇ ਮਲੇਰਕੋਟਲੀਏ ਆਪਣੀਆਂ ਫੌਜਾਂ ਨਾਲ ਹਮਲਾ ਕਰ ਦਿੰਦੇ ਆ,,,,,,,, ਸਿੰਘ ੳੁਨ੍ਹਾਂ ਦਾ ਮੁਕਾਬਲਾ ਕਰਦੇ ਆ ਨਾਲ ਈ ਫੈਸਲਾ ਕਰਦੇ ਆ ਕਿ ਵਹੀਰ ਨਾਲ ਆ ਇਸ ਲਈ ਲੁਧਿਆਣੇ ਵਾਲੇ ਪਾਸੇ ਦੀ ਮਾਂਝੇ ਵੱਲ ਨੂੰ ਨਿਕਲ ਚੱਲੀਏ,,,,, ਸਿੱਖਾਂ ਨੂੰ ਕੋਈ ਅੰਦਾਜ਼ਾ ਨਹੀਂ ਕਿ ਇਸ ਪਾਸੇ ਤੋਂ ਅਬਦਾਲੀ ਦੀ ਫੌਜ ਆ ਰਹੀ ਆ,,,, ਜਦੋਂ ੳੁਹ ਕੁੱਝ ਕੋ ਮੀਲ ਇਸ ਪਾਸੇ ਜਾਂਦੇ ਆ,,, ਤਾਂ ਤਜਰਬੇ ਵਾਲੇ ਸਿੰਘਾਂ ਨੂੰ ਸੱਕ ਹੁੰਦੀ ਆ ਕਿ ਕੁਝ ਗੜਬੜ ਆ,,,,ਇਹਨੇ ਨੂੰ ਅਬਦਾਲੀ ਦੀ ਫੌਜ ਸਿੰਘਾਂ ਤੇ ਆ ਪੈਂਦੀ ਆ,,,, ਸਿੱਖ ਜਥੇਦਾਰ ਆਪ ਮੂਹਰੇ ਹੋ ਅਬਦਾਲੀ ਦੀ ਫੌਜ ਦਾ ਮੁਕਾਬਲਾ ਕਰਦੇ ਆ,,,,,ਬਾਬਾ ਜੱਸਾ ਸਿੰਘ ਆਹਲੂਵਾਲੀਆ,, ਚੜ੍ਹਤ ਸਿੰਘ ਸ਼ੁਕਰਚੱਕੀਆ ਤੇ ਬਾਕੀ ਜਥੇਦਾਰ ਇਹ ਸੋਚਦੇ ਆ ਕਿ ਵਹੀਰ ਨੂੰ ਬਰਨਾਲੇ ਵੱਲ ਬਾਬਾ ਆਲਾ ਸਿੰਘ ਦੇ ਇਲਾਕੇ ਭੇਜ ਦਿੱਤਾ ਜਾਵੇ,,,ਇਹ ਇਲਾਕਾ ਸੁਰੱਖਿਅਤ ਆ,,, ਸਾਨੂੰ ਰਲ ਮਿਲ ਕੇ ਅਬਦਾਲੀ ਦੀ ਫੌਜ ਦਾ ਮੁਕਾਬਲਾ ਕਰਨਾ ਚਾਹੀਦਾ,,,, ਤੁਰਦੇ ਜਾਉ,, ਲੜਦੇ ਜਾੳਉ,,, ਲੜਦੇ ਜਾੳ ਤੇ ਤੁਰਦੇ ਜਾੳ,,,,,
ਮਾਲਵੇ ਦੇ ਸਿੰਘਾਂ ਨੂੰ ਵਹੀਰ ਨਾਲ ਬਰਨਾਲੇ ਵੱਲ ਜਾਣ ਨੂੰ ਕਿਹਾ ਜਾਦਾ,,,,ਆਪ ਸਾਰੇ ਜਥੇਦਾਰ ਅਬਦਾਲੀ ਦੀ ਫੌਜ ਦਾ ਮੁਕਾਬਲਾ ਕਰਨ ਲੱਗਦੇ ਆ,,,ਉਹ ਹੌਲੀ ਹੌਲੀ ਪਿਛੇ ਵੀ ਹੱਟਦੇ ਆ,,ਲੜ ਵੀ ਰਹੇ ਆ,,,, ਬੰਦੂਕਾਂ ਭਰਦੇ ਆ ਖਾਲੀ ਕਰਦੇ ਆ,,,, ਪਿਛੇ ਹਟਦੇ ਫਿਰ ਬੰਦੂਕ ਭਰਦੇ ਖਾਲੀ ਕਰਦੇ,,,ਵੈਰੀ ਨੂੰ ਮਾਰ ਮੁਕਾਈ ਜਾ ਰਹੇ ਆ,,,,
ਵਹੀਰ ਹਾਲੇ ਥੋੜੀ ਦੂਰ ਈ ਗਿਆ,,ਕਿ ਜ਼ੈਨ...

ਖਾਂ ਤੇ ਮਲੇਰਕੋਟਲੇ ਦੀਆਂ ਫੌਜਾਂ ਵਹੀਰ ਤੇ ਹਮਲਾ ਕਰ ਦਿਦੀਆ ਨੇ,,, ਮਾਲਵੇ ਦੇ ਸਿੰਘਾਂ ਦੀ ਗਿਣਤੀ ਬਹੁਤ ਥੋੜ੍ਹੀ ਸੀ,,,,ਇਸ ਲਈ ਜੈਨ ਖਾਨ ਦੀ ਫੌਜ ਵਹੀਰ ਨੂੰ ਕਤਲ ਕਰਨਾ ਸ਼ੁਰੂ ਕਰ ਦਿੰਦੀ ਆ,,,, ਜਦੋਂ ਇਧਰ ਸਿੱਖਾਂ ਨੂੰ ਪਤਾ ਚੱਲਦਾ ਤਾ ਸਾਮ ਸਿੰਘ ਨਾਰਲੀਵਾਲਾ ਆਪਣਾ ਜੱਥਾ ਲੈਕੇ ਜੈਨ ਖਾਨ ਨੂੰ ਰੋਕਣ ਤੇ ਵਹੀਰ ਨੂੰ ਬਚਾਉਣ ਚਲਾ ਜਾਂਦਾ,,,,ਸਾਮ ਸਿੰਘ ਨਾਰਲੀਵਾਲਾ ਜੰਗੀ ਜਰਨੈਲ ਆ,,, ੳੁਹ ਜਾਂਦੀਆਂ ਈ ਜੈਨ ਖਾਨ ਤੇ ਮਲੇਰਕੋਟਲੇ ਆਲੀਆਂ ਨੂੰ ਪਿਛੇ ਧੱਕ ਵਹੀਰ ਲਈ ਰਾਸਤਾ ਬਣਾ ਦਿੰਦਾ,, ਵਹੀਰ ਫਿਰ ਹੌਲੀ ਹੌਲੀ ਬਰਨਾਲੇ ਵੱਲ ਵਧਣ ਲੱਗਦੀ ਆ,,,
ਇਧਰ ਭਾਵੇਂ ਸਿੱਖ ਜਥੇਦਾਰ ਅਬਦਾਲੀ ਦੀ ਫੌਜ ਦਾ ਬਹੁਤ ਬਹਾਦਰੀ ਨਾਲ ਮੁਕਾਬਲਾ ਕਰ ਰਹੇ ਆ ਤੇ ਫੌਜ ਦਾ ਭਾਰੀ ਨੁਕਸਾਨ ਵੀ ਕਰ ਰਹੇ ਆ ਪਰ ਹੋਰ ਹਰਾਵਲ ਦਸਤਾ ਆੳੁਣ ਤੇ ਜਹਾਨ ਖਾਨ ਤੇ ਸਰਬੁਲੰਦ ਖਾਂ ਇੱਕ ਜ਼ਬਰਦਸਤ ਹਮਲਾ ਸਿੱਖਾਂ ਤੇ ਕਰਦੇ ਆ ਜਿਸ ਨਾਲ ਸਿੱਖਾਂ ਦੇ ਪੈਰ ਉਖੜ ਜਾਂਦੇ ਆ,,,, ਹੁਣ ਅਬਦਾਲੀ ਦੀ ਫੌਜ ਸਿੰਘਾਂ ਨੂੰ ਪਿਛੇ ਧੱਕ ਦਿੰਦੀ ਆ,, ਸਿੱਖ ਹੁਣ ਪਿਛੇ ਵਹੀਰ ਦੇ ਬਿਲਕੁਲ ਲਵੇਂ ਧੱਕ ਦਿੱਤੇ ਜਾਂਦੇ ਆ,,,,,
ਹੁਣ ਅਹਿਮਦ ਸ਼ਾਹ ਅਬਦਾਲੀ ਆਪ ਘੋੜੇ ਤੇ ਸਵਾਰ ਹੋ ਵੱਡੇ ਫੌਜੀ ਦਸਤੇ ਨਾਲ ਜੰਗ ਦੇ ਮੈਦਾਨ ਵਿੱਚ ਆ ਵੜਿਆ,,,, ਅਬਦਾਲੀ ਦੇ ਆਉਦਿਆਂ ਈ ਹਮਲਾ ਇਹਨਾਂ ਜ਼ਬਰਦਸਤ ਹੈਂ ਕਿ ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਝਖੜ,ਵੱਡਾ ਤੂਫ਼ਾਨ ਆ ਗਿਆ ਹੁੰਦਾ,,,, ਚਾਰੇ ਪਾਸੇ ਗਰਦ ਗੁਬਾਰ,,, ਧੂੜਾਂ ਉਠ ਰਹੀਆਂ ਨੇ,,,, ਕੁੱਝ ਵੀ ਨਜਰੀ ਨਹੀਂ ਆ ਰਿਹਾ,,,,, ਸਿੱਖ ਹੁਣ ਆਟੇ ਵਿੱਚ ਲੂਣ ਦੀ ਤਰ੍ਹਾਂ ਲੱਗਦੇ ਆ,,,
ਪਰ ਖਾਲਸਾ ਕਿਸੇ ਵੀ ਤਰ੍ਹਾਂ ਢੇਰੀ ਢਾਹੁਣ ਵਾਲਾ ਨਹੀਂ,,, ਸਿੰਘ ਆਪਣੇ ਧਰਮ,, ਆਪਣੀ ਹੋਂਦ ਬਚਾਉਣ ਲਈ ਲੜ ਰਹੇ ਹਨ,,,, ਜਿਥੇ ਅਬਦਾਲੀ ਦੀ ਫੌਜ ਦਾ ਸਭ ਤੋਂ ਵੱਧ ਜ਼ੋਰ ਆ,,,ਐਨ ਅਬਦਾਲੀ ਦੇ ਸਾਹਮਣੇ,,, ਖਾਲਸੇ ਦਾ ਜਥੇਦਾਰ ਸੁਲਤਾਨ ਉਲ ਕੌਮ ਸ ਜੱਸਾ ਸਿੰਘ ਆਹਲੂਵਾਲੀਆ ਲੜ ਰਿਹਾ,,,,ਬਾਕੀ ਜਥੇਦਾਰ ਨੇ ਵੀ ਹੁਣ ਅਬਦਾਲੀ ਦੀ ਫੌਜ ਨੂੰ ਰੋਕ ਰੱਖਿਆ,,,,, ਸਾਰੇ ਜਥੇਦਾਰ ਬਹੁਤ ਗੁੱਸੇ ਵਿੱਚ ਨੇ,,, ਕਚੀਚੀਆਂ ਵੱਟ ਰਹੇ ਆ,,, ਬੰਦੂਕਾਂ, ਤੀਰਾਂ ਤੇ ਤਲਵਾਰਾਂ ਨਾਲ ਅਬਦਾਲੀ ਦੀ ਫੌਜ ਤੇ ਹਮਲੇ ਕਰ ਰਹੇ ਆ,,,, ਲਾਸ਼ਾਂ ਦੇ ਢੇਰ ਲਾਈ ਜਾ ਰਹੇ ਆ ਪਰ ਕੋਈ ਵੱਸ ਨਹੀਂ ਚੱਲ ਰਿਹਾ,,,, ਅਬਦਾਲੀ ਦੀ ਫੌਜ ਸਮੁੰਦਰ ਦੀ ਤਰ੍ਹਾਂ ਵਿਸ਼ਾਲ ਆ,,,, ਸਿੱਖ ੳੁਸਦੀ ਫੌਜ ਨੂੰ ਮਾਰ ਰਹੇ ਆ ਪਰ ਉਹ ਫਿਰ ਸਮੁੰਦਰ ਦੀਆਂ ਲਹਿਰਾਂ ਵਾਂਗ ਵਾਰ ਵਾਰ ਆ ਰਹੀ ਆ,,,,,
(ਅੱਗੇ ਅਗਲੀ ਪੋਸਟ ਵਿੱਚ)
✍️ਮਾਲਵਿੰਦਰ ਸਿੰਘ ਬਮਾਲ

...
...



Related Posts

Leave a Reply

Your email address will not be published. Required fields are marked *

One Comment on “ਵੱਡਾ ਘੱਲੂਘਾਰਾ,,,ਭਾਗ ਪਹਿਲਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)