More Gurudwara Wiki  Posts
ਇਤਿਹਾਸ ਗੁਰਦੁਆਰਾ ਟਾਹਲੀ ਸਾਹਿਬ , ਛੇਂਵੀ ਪਾਤਸ਼ਾਹੀ – ਬਲ੍ਹੇਰ ਖਾਨਪੁਰ


ਗੁਰਦੁਆਰਾ ਟਾਹਲੀ ਸਾਹਿਬ , ਛੇਂਵੀ ਪਾਤਸ਼ਾਹੀ, ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ – ਬਲ੍ਹੇਰ ਖਾਨ ਪੁਰ , ਜ਼ਿਲ੍ਹਾ ਕਪੂਰਥਲਾ
ਇਸ ਪਵਿੱਤਰ ਅਸਥਾਨ ਨੂੰ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ , ਇਤਿਹਾਸਕਾਰਾਂ ਮੁਤਾਬਿਕ ਇਸ ਇਲਾਕੇ ਵਿੱਚ ਖਤਰਨਾਕ ਸ਼ੇਰ ਨੇ ਕਹਿਰ ਮਚਾਇਆ ਹੋਇਆ ਸੀ। ਇਸ ਇਲਾਕੇ ਦੀ ਸੰਗਤ ਨੇ ਗੁਰੂ ਸਾਹਿਬ ਦੇ ਦਰਬਾਰ ਕਰਤਾਰਪੁਰ ਵਿਖੇ ਪੁੱਜ ਕੇ ਉਹਨਾਂ ਨੂੰ ਖਤਰਨਾਕ ਸ਼ੇਰ ਤੋਂ ਮੁਕਤ ਕਰਵਾਉਣ ਲਈ ਫਰਿਆਦ ਕੀਤੀ। ਸੰਗਤਾਂ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਗੁਰੂ ਸਾਹਿਬ ਆਪਣੇ ਯੋਧੇ ਸਿੱਖਾਂ ਸਮੇਤ ਇਸ ਅਸਥਾਨ ਤੇ ਪੁੱਜੇ। ਟਾਹਲੀ ਦੇ ਦਰਖਤ ਨਾਲ ਆਪਣਾ ਘੋੜਾ ਬੰਨ ਕੇ ਗੁਰੂ ਜੀ ਨੇ ਇਸ ਅਸਥਾਨ ਤੇ ਅਰਾਮ ਕੀਤਾ। ਜੰਗਲ ਵਿੱਚ ਉਸ ਸਮੇਂ ਸ਼ੇਰ ਸੁੱਤਾ ਪਿਆ ਸੀ , ਗੁਰੂ ਜੀ ਨੇ ਆਪਣੇ ਪੈਰ ਨਾਲ ਸ਼ੇਰ ਨੂੰ ਉਠਾਉਂਦੇ ਹੋਏ ਮੁਕਾਬਲਾ ਕਰਨ ਲਈ ਵੰਗਾਰਿਆ। ਕਾਫੀ ਜੱਦੋ –...

ਜਹਿਦ ਉਪਰੰਤ ਸ਼ੇਰ ਦਾ ਪਿੱਛਾ ਕਰਕੇ ਉਸ ਨੂੰ ਇਥੋਂ ਦੋ ਮੀਲ ਦੀ ਦੂਰੀ ਤੇ ਟਾਵੀਂ ਦੇ ਸਥਾਨ ਤੇ ਮਾਰ ਮੁਕਾਇਆ।
ਉਸ ਸਮੇਂ ਇਸ ਪਿੰਡ ਵਿੱਚ ਝੰਡਾ ਨਾਮ ਦਾ ਹੰਕਾਰੀ ਤੇਲੀ ਰਹਿੰਦਾ ਸੀ ਜਿਸ ਦੇ 101 ਕੋਹਲੂ ਇਸ ਪਿੰਡ ਵਿੱਚ ਚਲਦੇ ਸਨ। ਗੁਰੂ ਜੀ ਨੇ ਉਸ ਦਾ ਹੰਕਾਰ ਤੋੜਦੇ ਹੋਏ ਲੋਕਾਂ ਨੂੰ ਨੀਵੇਂ ਹੋ ਕੇ ਨਿਮਰਤਾ ਤੇ ਹਲੀਮੀ ਨਾਲ ਚੱਲਣ ਦੀ ਸਿੱਖਿਆ ਦਿੱਤੀ। ਇਸ ਸਥਾਨ ਤੇ ਗੁਰਦੁਆਰਾ ਸਾਹਿਬ ਜੀ ਦੀ ਨੀਂਹ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ 22 ਜੁਲਾਈ 1978 ਨੂੰ ਆਪਣੇ ਹਸਤ ਕਮਲਾਂ ਨਾਲ ਰੱਖੀ ਸੀ।
ਜਾਣਕਾਰੀ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰਿਓ ਵਾਹਿਗੁਰੂ ਜੀ। ਧੰਨਵਾਦ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)