More Gurudwara Wiki  Posts
ਇਤਿਹਾਸ – ਗੁਰਦੁਆਰਾ ਰੇਰੂ ਸਾਹਿਬ (ਰਾਮਪੁਰ)


ਇਤਿਹਾਸ – ਗੁਰਦੁਆਰਾ ਰੇਰੂ ਸਾਹਿਬ (ਰਾਮਪੁਰ)
ਕਟਾਣੇ ਤੋਂ ਅੱਗੇ ਚੱਲਦਿਆਂ (ਉੱਚ ਦੇ ਪੀਰ)ਕਲਗੀਧਰ ਪਿਤਾ ਜੀ ਰਾਮਪੁਰ ਦੇ ਲਹਿੰਦੇ ਪਾਸੇ ਇੱਕ ਰੇਰੂ ਦਾ ਰੁੱਖ ਦੇਖ ਕੇ ਕੁਝ ਸਮਾਂ ਰੁਕੇ। ਰਾਮਪੁਰ ਪਿੰਡ ਅਜੇ ਵੱਸ ਹੀ ਰਿਹਾ ਸੀ , ਥੋੜ੍ਹੇ ਜਹੇ ਘਰ ਸਨ ਛੇਤੀ ਹੀ ਸਭ ਨੂੰ ਪਤਾ ਲੱਗਾ ਕੋਈ ਵੱਡਾ ਪੀਰ ਆਇਆ ਹੈ।
ਰਵਾਇਤ ਹੈ ਕਿ ਪਿੰਡ ਦਾ ਨੰਬਰਦਾਰ ਜਗਤੀਆ ਸੀ ਉਸ ਨੂੰ ਜਦੋ ਪਤਾ ਲੱਗਾ ਏ ਤਾਂ ਗੁਰੂ ਗੋਬਿੰਦ ਸਿੰਘ ਨੇ ਜੋ ਹਕੂਮਤ ਦੇ ਬਾਗੀ ਆ ਤਾਂ ਇਨਾਮ ਲੈਣ ਦੇ ਲਾਲਚ ਕਰਕੇ ਚੁਪ ਚਾਪ ਘੋੜੀ ਚੜਿਆ ਤੇ ਦਸਮੇਸ਼ ਜੀ ਦੀ ਚੁਗਲੀ ਕਰਨ ਵਾਸਤੇ “ਪਾਇਲ” ਵੱਲ ਨੂੰ ਚੱਲ ਪਿਆ। ਉਦੋ ਪਾਇਲ ਚੌਂਕੀ ਹੁੰਦੀ ਸੀ ਪਰ ਪਾਇਲ ਪਹੁੰਚਣ ਤੋਂ ਪਹਿਲਾਂ ਕੱਦੋਂ ਪਿੰਡ ਦੇ ਟਿੱਬਿਆਂ ਚੋ ਲੰਘਦਿਆਂ ਘੋੜੀ ਤੋਂ ਡਿੱਗਾ , ਪੈਰ ਰਕਾਬ ਚ ਅੜ ਗਿਆ , ਘੋੜੀ ਡਰ ਗਈ , ਰੁਕੀ ਨਾ ਜਗਤੀਆ ਘਸੀਟ ਘਸੀਟ ਕੇ ਮਰ ਗਿਆ।
ਉਧਰ ਦੂਜੇ ਪਾਸੇ ਜਗਤੀਏ ਦਾ ਭਤੀਜਾ ਭਾਈ ਭਾਰਾ ਛੋਟੀ ਉਮਰ ਦਾ ਸੀ। ਉਹ ਆਪਣੀ ਮਾਂ ਨਾਲ ਸਤਿਗੁਰਾਂ ਦੇ ਦਰਸ਼ਨ ਕਰਨ ਆਇਆ, ਨਾਲ ਦੁੱਧ ਲਿਆਇਆ ਸੀ। ਉਹ ਛਕਾਇਆ , ਭਾਰੇ ਦੀ ਮਾਂ ਨੇ ਬੇਨਤੀ ਕੀਤੀ ਮਹਾਰਾਜ ਸ਼ਰੀਕ ਤੰਗ ਕਰਦੇ ਨੇ ਮੇਰੇ ਪੁੱਤ ਦੀ ਜਾਨ ਨੂੰ...

ਵੀ ਖਤਰਾ ਹੈ ਆਪ ਜੀ ਕ੍ਰਿਪਾ ਕਰੋ ਸਤਿਗੁਰਾਂ ਕਿਹਾ ਤੇਰਾ ਨਾਮ ਕੀ ਹੈ ? ਦਸਿਆ ਜੀ ਮੈਨੂੰ ਪਿੰਡ ਚ ਲੋਕ ਭਾਰਾ ਭਾਰਾ ਕਹਿੰਦੇ ਨੇ ਹੱਸ ਕੇ ਬਾਜਾਂ-ਵਾਲੇ ਪਿਤਾ ਨੇ ਬਚਨ ਕਹੇ ਭਾਈ ਤੂੰ ਸੱਚੀੰ ਬੜਾ ਭਾਰਾ ਹੈ ਤੇਰੀ ਕੁਲ ਵਧੇ ਫੁੱਲੇਗੀ ਬੜਾ ਭਾਰਾ ਪਰਿਵਾਰ ਹੋਵੇਗਾ। ਗੁਰੂ ਪਿਤਾ ਦੀਆਂ ਅਸੀਸਾਂ ਲੈ ਕੇ ਮਾਂ ਪੁੱਤ ਘਰ ਚਲੇ ਗਏ। ਗੁਰੂ ਬਚਨ ਫਲੇ
ਅੱਜ ਰਾਮਪੁਰ ਇੱਕ ਵੱਡਾ ਭਾਰਾ ਪਿੰਡ ਹੈ ਪਿੰਡ ਚ ਮਾਂਗਟ ਜੱਟਾਂ ਦੀ ਬਹੁ ਗਿਣਤੀ ਹੈ ਜੋ ਬਹੁਤੀ ਭਾਈ ਭਾਰੇ ਦੀ ਹੀ ਔਲਾਦ ਹੈ। ਭਾਰੇ ਦੇ ਤਿੰਨ ਪੁੱਤਰ ਆਸਾ ,ਹੁਸ਼ਿਆਰਾ ਤੇ ਚੰਦੂ ਦੇ ਨਾਂ ਤੇ ਤਿੰਨ ਪੱਤੀਆਂ ਨੇ ਜਿਨ੍ਹਾਂ ਚ ਭਾਈ ਭਾਰੇ ਦੀ ਬੰਸ ਵਸਦੀ ਹੈ।
ਗੁਰੂ ਸਾਹਿਬ ਰੇਰੂ ਦੇ ਰੁੱਖ ਹੇਠਾਂ ਰੁਕੇ ਸੀ ਹੁਣ ਇੱਥੇ ਅਸਥਾਨ ਬਣਿਆ ਹੋਇਆ ਹੈ ਗੁਰਦੁਆਰਾ_ਰੇਰੂ_ਸਾਹਿਬ ਪਾਤਸ਼ਾਹੀ ਦਸਵੀਂ
ਅਸਥਾਨ ਦੀ ਸੇਵਾ ਸੰਤ ਅਤਰ ਸਿੰਘ ਜੀ ਨੇ ਕਰਵਾਈ ਸੀ ਸੰਤਾਂ ਦੇ ਨਾਮ ਨਾਲ ਸ਼ਬਦ ਹੀ ਜੁੜ ਗਿਆ ਸੰਤ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)