More Gurudwara Wiki  Posts
19 ਨਵੰਬਰ ਦਾ ਇਤਿਹਾਸ – ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਭਾਗ 6


ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਤਿਹਾਸ ਦਾ ਅੱਜ ਛੇਵਾਂ ਭਾਗ ਪੜੋ ਜੀ ।
ਭਾਗ 6
ਦੂਜੀ ਉਦਾਸੀ (1510 -1515 )
ਕੁਝ ਸਮਾਂ ਠਹਿਰ ਕੇ ਫਿਰ ਦੱਖਣ ਵਲ ਫੇਰਾ ਪਾਇਆ ਦੋ ਸਿਖ ਭਾਈ ਸੇਦੋ ਤੇ ਭਾਈ ਸ਼ੀਹਾਂ ਵੀ ਆਪ ਜੀ ਦੇ ਨਾਲ ਸਨ । ਇਸ ਉਦਾਸੀ ਵਿਚ ਆਪ ,ਜੈਨੀਆਂ , ਬੋਧੀਆਂ , ਜੋਗੀਆਂ ਤੇ ਮੁਸਲਮਾਨਾ ਦੇ ਪ੍ਰਸਿੱਧ ਅੱਡਿਆਂ ਤੇ ਗਏ ।
ਕਰਤਾਰਪੁਰ -ਧਰਮਕੋਟ -ਭਟਨੋਰ -ਬਠਿੰਡਾ ਤੋਂ ਸਰਸਾ ਪੁਜੇ ਇਥੇ ਮੁਸਲਮਾਨ ਸੂਫੀ , ਫਕੀਰਾਂ ਦਾ ਅੱਡਾ ਸੀ , ਜਿਸਦਾ ਮੁਖੀ ਖਵਾਜਾ ਅਬਦੁਲ ਅਤੇ ਪੀਰ ਬਹਾਵਲ ਹਕ਼ ਸਨ ਜੋ ਕਫਨ ਤਪ ਸਾਧ ਕੇ ਕਰਾਮਾਤਾਂ , ਜਾਦੂ ਟੂਣਿਆਂ ਰਾਹੀਂ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਕਰਨ ਦਾ ਢੋਂਗ ਰਚਕੇ, ਹਿੰਦੂਆਂ ਨੂੰ ਮੁਸਲਮਾਨ ਬਣਾਦੇ ਸਨ । ਗੁਰੂ ਸਾਹਿਬ ਨੇ ਸਭ ਨੂੰ ਸਮਝਾਇਆ ਕੀ ਦੁਨਿਆ ਵਿਚ ਰਹਿਕੇ ਲੋੜਵੰਦਾ ਦੀ ਸੇਵਾ ਕਰਦਿਆਂ ਹੀ ਰਬ ਖੁਸ਼ ਹੁੰਦਾ ਹੈ , ਤਪਾਂ, ਕਰਾਮਾਤਾਂ ਤੇ ਜਾਦੂ ਟੂਣਿਆ ਨਾਲ ਨਹੀ ਧਰਮ ਸਭ ਦਾ ਚੰਗਾ ਹੈ ਇਸ ਨੂੰ ਜੋਰ ਜਬਰ ਜਾ ਲਾਲਚ ਦੇਕੇ ਬਦਲਾਣਾ ਗੁਨਾਹ ਹੈ ।
ਇਸ ਤੋਂ ਬਾਅਦ ਬੀਕਾਨੇਰ ਗਏ ਜਿਥੇ ਜੈਨੀ ਜੀਵ ਹਤਿਆ ਦੇ ਖ਼ਿਆਲ ਕਰਕੇ ਜੂਆਂ ਨਹੀ ਸੀ ਮਾਰਦੇ ਜੰਗਲ ਪਾਣੀ ਕਰਕੇ ਖਿਲਾਰ ਦਿੰਦੇ ਤਾਕਿ ਉਸ ਵਿਚ ਪੈਦਾ ਹੋਏ ਕੀੜੇ ਮਰਨ ਨਾ ਪਾਣੀ ਛਾਨ ਕੇ ਪੀਂਦੇ , ਮੂੰਹ ਅਗੇ ਕਪੜਾ ਬੰਨੀ ਰਖਦੇ ਤਾ ਕੀ ਮੂੰਹ ਦੇ ਅੰਦਰ ਹਵਾ ਦੇ ਨਾਲ ਕੀਟਾਣੂ ਅੰਦਰ ਜਾਕੇ ਮਰ ਨਾ ਜਾਣ । ਗੁਰੂ ਸਾਹਿਬ ਨੇ ਉਨ੍ਹਾ ਨੂੰ ਸਮਝਾਇਆ ਕਿ ਗੰਦੇ ਰਹਿਣਾ ਧਰਮ ਨਹੀਂ ਹੈ , ਤਨ ਤੇ ਮਨ ਦੀ ਸਫਾਈ ਉਤਨੀ ਜਰੂਰੀ ਹੈ ਜਿਤਨਾ ਕਿ ਖਾਣਾ ,ਪੀਣਾ ਉਨਾਂ ਦੇ ਅਜੀਬੋ ਗਰੀਬ ਤੇ ਹਾਸੋ ਹੀਂਣ ਕਰਮਾਂ ਨੂੰ ਦਲੀਲਾਂ ਰਾਹੀ ਸੁਧਾਰਿਆ ।
ਬੀਕਾਨੇਰ ਤੋ ਅਜਮੇਰ ਜਾ ਪਹੁੰਚੇ ਜਿਥੇ ਮੁਸਲਮਾਨ ਫਕੀਰਾਂ ਤੇ ਜੋਗੀਆਂ ਦਾ ਗੜ ਸੀ ਸਚੇ ਮੁਸਲਮਾਨ ਦੀ ਪਰਿਭਾਸ਼ਾ ਸਮਝਾਈ ਕਿਸੇ ਨੂੰ ਮਾੜਾ ਜਾ ਨੀਵਾਂ ਗਿਣਨਾ, ਨਫਰਤ ਕਰਨੀ ਮੁਸਲਮਾਨੀ ਸ਼ਰਾ ਨਹੀ ਹੈ , ਬਲਕਿ ਹਕ ਹਲਾਲ ਦੀ ਕਮਾਈ ਕਰਨੀ ਤੇ ਉਸ ਨੂੰ ਵੰਡ ਕੇ ਛਕਣਾ , ਸਭ ਨਾਲ ਪਿਆਰ ਤੇ ਹਮਦਰਦੀ ਕਰਨੀ, ਮਿਲ ਕੇ ਰਹਿਣਾ , ਨੇਕ ਕੰਮ ਕਰਨੇ , ਬੁਰੇ ਕੰਮਾਂ ਤੋ ਬਚਣਾ, ਹਰ ਕਿਸੇ ਦਾ ਭਲਾ ਕਰਨਾ ਤੇ ਮੰਗਣਾ , ਨਾਮ ਜਪਣਾ ਇਹੀ ਅਸਲੀ ਫਕੀਰੀ ਤੇ ਜੋਗ ਹੈ ।
ਮੱਧ ਭਾਰਤ ਦੇ ਜੰਗਲਾ ਪਹਾੜਾ ਦਾ ਚੱਕਰ ਲਗਾਕੇ ਆਪ ਦੱਖਣ ਵਲ ਨੂੰ ਹੋ ਤੁਰੇ ਰਾਹ ਵਿਚ ਉਨ੍ਹਾ ਨੂੰ ਪਤਾ ਚਲਿਆ ਕੀ ਇਥੇ ਬੰਦਾ-ਖਾਣੀ ,ਕੌਡਾ ਰਾਖਸ਼ ਵਸਦਾ ਹੈ । ਜੋ ਰਾਹੀਆਂ ਤੇ ਮੁਸਾਫਰਾਂ ਨੂੰ ਤਲਕੇ ਖਾ ਜਾਂਦਾ ਸੀ ,ਜਦ ਮਰਦਾਨੇ ਨੂੰ ਕੜਾਹੇ ਵਿਚ ਪਾਣ ਲਈ ਪਕੜਿਆ ਤਾਂ ਗੁਰੂ ਨਾਨਕ ਸਾਹਿਬ ਉਥੇ ਪਹੁੰਚ ਗਏ ਉਸ ਨੂੰ ਗੁਰੂ ਸਾਹਿਬ ਦੇ ਦਰਸ਼ਨ ਤੇ ਵਾਰਤਾਲਾਪ ਕਰਦਿਆਂ ਪਤਾ ਨਹੀ ਕੀ ਹੋਇਆ ਕਿ ਓਹ ਗੁਰੂ ਸਾਹਿਬ ਦੀ ਚਰਨੀ ਢਹਿ ਪਿਆ ਤੇ ਬਾਬੇ ਨਾਨਕ ਦੀ ਸਿਖਿਆ ਅਨੁਸਾਰ ਚਲਣ ਦਾ ਪ੍ਰਣ ਕੀਤਾ ।
ਹੈਦਰਾਬਾਦ, ਗੋਲਕੁੰਡਾ, ਮਦਰਾਸ, ਪਾਂਡੀਚਰੀ, ਤਨ੍ਜੋਰ ਤੋ ਹੁੰਦੇ ਸੰਗਲਾਦੀਪ ਪੁਜੇ ਇਥੋਂ ਦਾ ਰਾਜਾ ਸ਼ਿਵਨਾਥ ਭਾਈ ਸਨਮੁਖ ਜੋ ਗੁਰੂ ਦਾ ਸਿਖ ਸੀ, ਦੀ ਸੰਗਤ ਕਰਦੇ ਕਰਦੇ , ਗੁਰੂ ਸਾਹਿਬ ਦਾ ਸ਼ਰਧਾਲੂ ਬਣ ਗਿਆ । ਉਸਦੇ ਮਨ ਵਿਚ ਗੁਰੂ ਦਰਸ਼ਨਾ ਦੀ ਚਾਹ ਪੈਦਾ ਹੋਈ ਉਸਨੇ ਭਾਈ ਸਨਮੁਖ ਦੇ ਨਾਲ ਜਾਣ ਦੀ ਇਛਾ ਪ੍ਰਗਟ ਕੀਤੀ ਭਾਈ ਸਨਮੁਖ ਨੇ ਕਿਹਾ ਕੀ ਤੁਸੀਂ ਇਥੇ ਰਹਿਕੇ ਆਪਣੇ ਫਰਜ਼ ਪੂਰੇ ਕਰੋ, ਜਦੋਂ ਸਚੇ ਦਿਲ ਨਾਲ ਯਾਦ ਕਰੋਗੇ ਗੁਰੂ ਸਾਹਿਬ ਇਥੇ ਹੀ ਆ ਜਾਣਗੇ ਸਾਰੇ ਸ਼ਹਿਰ ਨੂੰ ਗੁਰੂ ਨਾਨਕ ਸਾਹਿਬ ਦੇ ਆਣ ਦਾ ਪਤਾ ਚਲ ਗਿਆ ,ਕਈ ਸਾਧੂ ,ਮਹਾਤਮਾ ਆਪਣੇ ਆਪ ਨੂੰ ਗੁਰੂ ਨਾਨਕ ਕਹਿ ਕੇ ਰਾਜੇ ਕੋਲ ਆਏ ਰਾਜੇ ਨੇ ਪ੍ਰੀਖਿਆ ਲੈਣ ਲਈ ਸਭ ਨੂੰ ਲਾਲਚ ਦਿਤੇ ਤੇ ਅਖੀਰ ਅਸਲੀ ਨਾਨਕ ਢੂੰਢ ਲਿਆ ,ਜਿਸ ਨਾਲ ਉਸ ਨੂੰ ਅਗੰਮੀ ਠੰਡ ਪਈ ਕਾਫੀ ਚਿਰ ਗੁਰੂ ਨਾਨਕ ਸਾਹਿਬ ਇਥੇ ਰਹੇ ਇਥੇ ਸੰਗਲਾਦੀਪ ਵਿਚ ਸਿਖੀ ਕੇਂਦਰ ਖੋਲਕੇ ਪਰਚਾਰਕ ਥਾਪੇ ।
ਸੰਗਲਾਦੀਪ ਤੋਂ ਕਜਲੀ ਬੰਨ ਗਏ ਜਿਥੇ ਜੋਗੀਆਂ ਤੇ ਸਿਧੀਆਂ ਦਾ ਵਡਾ ਡੇਰਾ ਸੀ ਇਹ ਲੋਕਾਂ ਨੂੰ ਕਰਾਮਾਤਾ ,ਵਹਿਮਾ ਭਰਮਾ ਤੇ ਕਰਮ ਕਾਂਡਾ ਦੇ ਜਾਲ ਵਿਚ ਫਸਾਕੇ ਗੁਮਰਾਹ ਕਰ ਰਹੇ ਸੀ । ਉਹਨਾ ਨੂੰ ਸੋਧਿਆ ਸਮਝਾਇਆ...

ਕੀ ਅਸਲੀ ਜੋਗ ਇਹ ਨਹੀ ਹੈ ਜੋ ਤੁਸੀਂ ਨਸ਼ਿਆਂ ਦੇ ਦਮ ਤੇ ਸ਼ਰਾਬਾਂ ਪੀ ਪੀ ਕੇ ਰਬ ਨੂੰ ਆਪਣੇ ਹਿਰਦੇ ਵਿਚ ਵਸਾਣ ਦਾ ਜਤਨ ਕਰਦੇ ਹੋ ਮਨ ਕਰਤਾਰ ਤੇ ਹਥ ਕਾਰ ਵਲ ਕਰਕੇ ਰਬ ਦੇ ਬੰਦਿਆਂ ਦੀ ਸੇਵਾ ਹੀ ਅਸਲੀ ਜੋਗ ਹੈ ।
ਕਲਾਨੋਰ , ਸੁਜਾਨਪੁਰ, ਗੁਰਦਾਸਪੁਰ, ਦਸੂਹਾ, ਪਾਲਮਪੁਰ, ਕਾਂਗੜਾ, ਜਵਾਲਾਮੁਖੀ, ਧਰਮਸ਼ਾਲਾ, ਚੰਪਾ, ਕਹਿਲੂਰ, ਕੀਰਤਪੁਰ, ਪਿੰਜੋਰ, ਡਿਗਸ਼ੇਈ, ਸਿਰਮੋਰ, ਚਕਰਾਤਾ, ਹੇਮਕੁੰਟ,ਬਦਰੀਨਾਥ,ਰਾਨੀਖੇਤ,ਅਲਮੋੜਾ, ਨੈਨੀਤਾਲ, ਨਾਨਕਮਤਾ, ਪੀਲੀਭੀਤ, ਰੀਠਾ ਸਾਹਿਬ, ਗੋਰਖ ਪੁਰ, ਲਖੀਮ ਪੁਰ,ਨੈਪਾਲ, ਤਿਬਤ, ਕਸ਼ਮੀਰ, ਕੁਲੂ , ਜੰਮੂ, ਮਨ੍ਕੋਟ ਤੇ ਰਸਤੇ ਪੰਜਾਬ ਵਾਪਸ ਪਰਤ ਆਏ ।
ਤੀਜੀ ਉਦਾਸੀ :- (1516 -1518 )
ਥੋੜਾ ਚਿਰ ਕਰਤਾਰਪੁਰ ਟਿਕ ਕੇ ਫਿਰ ਉਤਰਾਖੰਡ , ਪਹਾੜੀ ਵਾਲੇ ਰਸਤੇ ਤੁਰ ਪਏ , ਜੰਮੂ ਵਾਲੇ ਰਸਤਿਓਂ ਕਸ਼ਮੀਰ ਦਾਖਲ ਹੋਏ ਬ੍ਰਹਮ ਦਾਸ ਜੋ ਬੜਾ ਹੰਕਾਰੀ ਸੀ , ਗੁਰੂ ਸਾਹਿਬ ਨੂੰ ਨੀਵਾਂ ਦਿਖਾਣ ਲਈ ਚਰਚਾ ਆ ਛੇੜੀ ਪਰ ਖੁਦ ਲਾਜਵਾਬ ਹੋਕੇ ਗੁਰੂ ਸਾਹਿਬ ਦਾ ਸਿਖ ਬਣ ਗਿਆ । ਇਕ ਕਮਾਲ ਨਾਂ ਦਾ ਆਦਮੀ ਗੁਰੂ ਦਾ ਸਿਖ ਬਣਿਆ ਤੇ ਕੁਰਮ ਘਾਟੀ ਵਿਚ ਸਿਖੀ ਪ੍ਰਚਾਰ ਸੰਭਾਲਿਆ ਕੀਰਤਪੁਰ ਬਾਬਾ ਬੁਡਣ ਸ਼ਾਹ ਨੂੰ ਮਿਲੇ ਇਥੋਂ ਸਿਰਮੋਰ ,ਗੜਵਾਲ ,ਹੇਮਕੁੰਟ ਤੋ ਹੁੰਦੇ , ਨੇਪਾਲ ਤੇ ਪੱਛਮੀ ਤਿੱਬਤ ਦੀ ਚੜਾਈ ਚੜਦੇ , ਸੁਮੇਰ, ਕੈਲਾਸ਼ ਪਰਬਤ, ਮਾਨਸਰੋਵਰ ਜਾ ਟਿਕੇ ।
ਇਥੇ ਸਿਧਾਂ ਦਾ ਟਿਕਾਣਾ ਸੀ ਸਿਧ ਹੈਰਾਨ ਹੋਕੇ ਪੁਛਣ ਲਗੇ ਕਿ ਇਥੇ ਸਿਧਾਂ ਤੋ ਬਗੈਰ ਹੋਰ ਕਿਸੇ ਪਾਸ ਅਜਿਹੀ ਸ਼ਕਤੀ ਨਹੀਂ ਕੀ ਇਥੇ ਪਹੁੰਚ ਸਕੇ , ਤੁਹਾਨੂੰ ਕਿਹੜੀ ਸ਼ਕਤੀ ਇਥੇ ਲਿਆਈ ਹੈ । ਗੁਰੂ ਸਾਹਿਬ ਨੇ ਉਤਰ ਦਿਤਾ ,” ਮੈਂ ਸਰਬ ਸ਼ਕਤੀਮਾਨ ਅਕਾਲਪੁਰਖ ਨੂੰ ਮੰਨਣ ਵਾਲਾ ਹਾਂ ਉਸਦੀ ਮਿਹਰ ਤੇ ਸ਼ਕਤੀ ਨਾਲ ਇਥੇ ਪਹੁੰਚਿਆਂ ਹਾਂ ਉਨ੍ਹਾ ਨੇ ਫਿਰ ਸਵਾਲ ਕੀਤਾ ,” ਤੁਹਾਡਾ ਮਤ ਕੀ ਹੈ ? ਕਰਤਾਰ ਦੀ ਰਚਨਾ ਨਾਲ ਪਿਆਰ ਕਰਨਾ ਤੇ ਧਰਮ ਦੀ ਕਮਾਈ ਕਰਨੀ ਸਾਡੇ ਲੋਕਾਂ ਦਾ ਕੀ ਹਾਲ ਹੈ ? ਉਨ੍ਹਾ ਨੇ ਫਿਰ ਸਵਾਲ ਕੀਤਾ ।
ਤੁਹਾਨੂੰ ਕੀ , ਤੁਸੀਂ ਤਾਂ ਓਹ ਦੇਸ਼ ਛਡ ਆਏ ਹੋ ,ਬ੍ਰਹਮ ਲੋਕ ਵਿਚ ਆ ਟਿਕੇ ਹੋ ਤੁਆਡੀ ਮਾਤ ਭੂਮੀ ਜਿਸਨੇ ਤੁਹਾਨੂੰ ਜਨਮ ਦਿਤਾ ਹੈ ਬਹੁਤ ਭੈੜੀ ਹਾਲਤ ਵਿਚ ਹੈ , ਹਨੇਰ ਗਰਦੀ ਮਚੀ ਹੈ , ਹਰ ਪਾਸੇ ਪਾਪ ਝੂਠ , ਜੋਰ ਜਬਰ ,ਲੋਭ ਭਰਮ, ਪਖੰਡ ,ਬੇਈਮਾਨੀ, ਵਡੀਖੋਰੀ, ਬੇਇਨਸਾਫੀ ਦਾ ਪਸਾਰਾ ਹੈ । ਜਨਤਾ ਗਿਆਨ ਹੀਣ, ਸਤ ਹੀਣ ਤੇ ਨਿਤਾਣੀ ਹੋ ਚੁਕੀ ਹੈ ਤੁਹਾਡੇ ਵਿਚ ਉਨ੍ਹਾ ਨੂੰ ਸੁਧਾਰਨ ਦੀ ਤਾਕਤ ਸੀ ਪਰ ਤੁਸੀਂ ਤਾਂ ਪਹਾੜਾ ਵਿਚ ਆ ਲੁਕੇ ਹੋ , ਵੇਹ੍ਲੀਆਂ ਖਾਂਦੇ ਹੋ , ਲੋਕਾਂ ਤੇ ਭਾਰ ਬਣੀ ਬੈਠੇ ਹੋ । ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਕਹਿਲਾਂਦੇ ਹੋ ਦੁਨਿਆ ਤੋਂ ਨਸ ਕੇ ਵਹਿਲੇ ਬੈਠ ਕੇ ਨਸ਼ੇ ਦੇ ਪਿਆਲੇ ਵਿਚ ਮਸਤ ਰਹਿੰਦੇ ਹੋ ਗ੍ਰਹਸਤੀ ਜਿਨ੍ਹਾ ਨੂੰ ਮਾੜਾ ਕਹਿੰਦੇ ਹੋ ਉਨ੍ਹਾ ਦੇ ਦਮ ਤੇ ਪਲਦੇ ਹੋ ਧਰਮ ਹੈ ਆਪਣੇ ਫਰਜ਼ ਨਿਭਾਣ ਦਾ, ਰਬ ਦੇ ਬੰਦਿਆਂ ਦੀ ਸੇਵਾ ਕਰਨ ਦਾ ਕਿਰਤ ਕਰਨਾ ,ਵੰਡ ਕੇ ਛਕਣਾ ਪਰਉਪਕਾਰ ਕਰਨਾ ਹੀ ਬੰਦਗੀ ਹੈ, ਇਹ ਸਭ ਕੁਝ ਕਰਕੇ ਰਬ ਨਾਲ ਜੁੜੇ ਰਹੋ ਇਹੀ ਅਸਲੀ ਬੰਦਗੀ ਹੈ ।
ਸਿਧਾਂ ਨੇ ਸੋਚਿਆ ਕੀ ਬੰਦਾ ਤਾਂ ਕੰਮ ਦਾ ਹੈ ਕਿਓੰ ਨਾ ਇਸ ਨੂੰ ਵੀ ਜੋਗਮਤ ਵਿਚ ਸ਼ਾਮਲ ਕਰ ਲਈਏ ਰਿਧੀਆਂ ਸਿਧਿਆ ਕਰਕੇ ਭਰਮਾਓਣ ਦਾ ਜਤਨ ਕੀਤਾ ਗੁਰੂ ਸਾਹਿਬ ਨੂੰ ਪਾਣੀ ਲੈਣ ਭੇਜਿਆ ਤੇ ਆਪਣੀਆਂ ਕਰਾਮਾਤਾ ਨਾਲ ਚਿਪੀ ਵਿਚ ਹੀਰੇ ਜਵਾਹਰਾਤ ਭਰ ਦਿਤੇ ਗੁਰੂ ਸਾਹਿਬ ਵਾਪਸ ਆ ਗਏ ਕਹਿਣ ਲਗੇ ਪਾਣੀ ਤੇ ਉਥੇ ਹੈ ਹੀ ਨਹੀ ਜੋ ਹੈ ਸਭ ਮਿੱਟੀ ਹੈ, ਉਸ ਨੂੰ ਲਿਆਣ ਦਾ ਕੀ ਫਾਇਦਾ ਸਿਧ ਹਾਰ ਗਏ ਜਿਨ੍ਹਾ ਵਿਚ ਭਰਥਰੀ ਜੋਗੀ ਵੀ ਸੀ ਸਭ ਸਮਝ ਗਏ ਕਿ ਉਨ੍ਹਾ ਦਾ ਰਾਹ ਗਲਤ ਹੈ ਤੇ ਗੁਰੂ ਨਾਨਕ ਦੇ ਸਿਖ ਬਣ ਗਏ ।
ਮਾਨ ਸਰੋਵਰ ਤੋ ਹੇਠਾਂ ਨੇਪਾਲ,ਸਿਕਿਮ, ਭੂਟਾਨ ਹੁੰਦੇ ਹੋਏ ਚੀਨ ਪਹੁੰਚ ਗਏ ਨਾਨਕਿਨ ਤੋ ਅਗਾਹ ਤਕ ਗਏ ਫਿਰ ਤਿਬਤ ਵਿਚ ਲਾਸਾ ਤਕ , ਉਥੋਂ ਪਹਾੜਾ ਰਾਹੀਂ ਹੁੰਦੇ ਹੋਏ ਲੱਦਾਖ, ਸ਼੍ਰੀ ਨਗਰ, ਜੰਮੂ ਤੇ ਸਿਆਲਕੋਟ ਹੁੰਦੇ ਮੁੜ ਪੰਜਾਬ ਆ ਗਏ ।
(ਚਲਦਾ)

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)