More Gurudwara Wiki  Posts
ਮਿਸਲ ਭੰਗੀ ਸਰਦਾਰਾਂ ਦੀ ਵਿਸਥਾਰ ਸਹਿਤ ਜਾਣਕਾਰੀ


ਅੱਜ ਤੋ ਆਪ ਸਰਬੱਤ ਸੰਗਤ ਨਾਲ ਸਿੰਘਾਂ ਦੀਆਂ ਬਾਰਾਂ ਮਿਸਲਾਂ ਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ ਜੀ ।
ਅੱਜ ਪਹਿਲੇ ਦਿਨ ਮਿਸਲ ਭੰਗੀ ਸਰਦਾਰਾਂ ਦੀ ਵਿਸਥਾਰ ਸਹਿਤ ਜਾਣਕਾਰੀ ਪੜੋ ਜੀ।
ਮਿਸਲ ਭੰਗੀ ਸਰਦਾਰਾਂ ਦੀ
ਇਸ ਮਿਸਲ ਦਾ ਨਾਂ ‘ਭੰਗੀ’ ਇਸ ਲਈ ਪਿਆ ਕਿਉਂਕਿ ਇਸ ਮਿਸਲ ਦੇ ਸਰਦਾਰ ਪੰਜਾਬ ਦੇ ਜੰਗਲਾਂ ਵਿੱਚ ਆਮ ਉੱਗਣ ਵਾਲੇ ਭੰਗ ਦੇ ਬੂਟੇ ਦਾ ਨਸ਼ਾ ਕਰਦੇ ਸਨ। ਹਿੰਦੁਸਤਾਨ ਵਿੱਚ ਇਸ ਦਾ ਇਸਤੇਮਾਲ ਹਜ਼ਾਰਾਂ ਸਾਲਾਂ ਤੋਂ ਹੁੰਦਾ ਆ ਰਿਹਾ ਹੈ। ਕਈ ਵਿਦਵਾਨਾ ਦਾ ਖ਼ਿਆਲ ਹੈ ਕਿ ਵੇਦਾਂ ਵਿੱਚ ਜਿਸ ‘ਸੋਮਰਸ’ ਦਾ ਜ਼ਿਕਰ ਹੈ, ਉਹ ਭੰਗ ਦਾ ਰਸ ਹੀ ਹੈ। ਮੈਡੀਸਨ ਦੀ ਦੁਨੀਆਂ ਵਿੱਚ ਇਸ ਨੂੰ ਕੈਨਾਬਿਸ ਸਟੀਵਾ (Cannabis Stiva) ਕਿਹਾ ਜਾਂਦਾ ਹੈ। ਉੱਤਰੀ ਅਮਰੀਕਾ ਵਿੱਚ ਇਸ ਨੂੰ ਮੈਰੂਆਨਾ (Marijuana) ਕਿਹਾ ਜਾਂਦਾ ਹੈ। ਇਹ ਲਫ਼ਜ਼ ਮੈਕਸੀਕਨ ਅਪਭਾਸ਼ਾ ਵਿੱਚੋਂ ਉਪਜਿਆ ਹੈ ਤੇ ਲਗਭਗ 1930 ਤੋਂ ਲੋਕਪ੍ਰਿਯ ਹੋਇਆ। ਪੰਜਾਬ ਵਿੱਚ 17ਵੀਂ ਸਦੀ ਤੋਂ ਨਿਹੰਗ ਸਿੰਘ ਭੰਗ ਦਾ ਨਸ਼ਾ ਕਰਦੇ ਆ ਰਹੇ ਹਨ। ਉਹ ਸੁੱਕੀ ਭੰਗ ਨੂੰ ਦੁੱਧ ਵਿੱਚ ਘੋਟ ਕੇ, ਉਬਾਲ ਕੇ ਇਸ ਨੂੰ ਇਸਤੇਮਾਲ ਕਰਦੇ ਹਨ ਤੇ ਇਸ ਨੂੰ ‘ਸੁੱਖਨਿਧਾਨ’ ਕਹਿੰਦੇ ਹਨ। ਇਸ ਵਿੱਚ ਖ਼ਸਖ਼ਸ, ਬਦਾਮ, ਅਲਾਇਚੀ, ਚਾਰ ਮਗ਼ਜ਼ ਆਦਿ (ਸ਼ਰਦਾਈ ਵਾਲਾ ਸਾਰਾ ਮਸਾਲਾ) ਪਾ ਕੇ ਇਸ ਨੂੰ ਸਵਾਦੀ ਬਣਾਉਂਦੇ ਹਨ।
ਸਿੱਖ ਸਰਦਾਰਾਂ ਵਿਚ ਭੰਗੀਆਂ ਦੀ ਮਿਸਲ ਇਕ ਬੜੀ ਪ੍ਰਸਿਧ ਤੇ ਸ਼ਕਤੀਵਾਨ ਮਿਸਲ ਹੋਈ ਹੈ । ਸਾਰਿਆਂ ਤੋਂ ਪਹਿਲਾਂ ਸਿੱਖਾਂ ਦੇ ਇਸੇ ਜਥੇ ਨੇ ਆਪਣੀ ਹਕੂਮਤ ਕਾਇਮ ਕਰਨ ਲਈ ਦੇਸ ਵਾਸੀਆਂ ਵਲੋਂ ਪ੍ਰੇਰਨਾ ਕੀਤੀ ਗਈ ਤੇ ਇਨ੍ਹਾਂ ਹਕੂਮਤ ਕਾਇਮ ਕੀਤੀ । ੧੫ ਹਜ਼ਾਰ ਸਵਾਰ ਇਸ ਦੇ ਅਧੀਨ ਸਨ , ਲਗ ਪਗ ਪੰਜਾਬ ਦੇ ਸਾਰੇ ਹਿਸੇ ਜਿਹਾ ਕਿ ਗੁਜਰਾਤ , ਸਿਆਲ ਕੋਟ , ਝੰਗ , ਮੁਲਤਾਨ , ਡੇਰਾ ਜਾਤ ਆਦਿਕ ਤੇ ਖਾਸ ਕਰ ਲਾਹੌਰ ਵੀ ਇਨ੍ਹਾਂ ਦੇ ਕਬਜ਼ੇ ਵਿਚ ਸੀ । ਭਾਵੇਂ ਅੰਮ੍ਰਿਤਸਰ ਉੱਝ ਸਿਖਾਂ ਦਾ ਕੇਂਦਰੀ ਅਸਥਾਨ ਹੈ , ਪਰ ਇਸ ਸ਼ਹਿਰ ਦਾ ਪ੍ਰਬੰਧ ਇਸੇ ਮਿਸਲ ਦੇ ਹੱਥ ਵਿਚ ਹੋਣ ਕਰਕੇ ਇਸ ਘਰਾਣੇ ਦੀ ਰਾਜਧਾਨੀ ਵੀ ਇਹੀ ਸ਼ਹਿਰ ਸੀ । ਚੌਧਰੀ ਭੂਮਾ ਸਿੰਘ ਦਾ ਪੁਤਰ ਇਸ ਮਿਸਲ ਦਾ ਮਾਲਕ ਸੀ । ਸ : ਹਰੀ ਸਿੰਘ ਅਸਲ ਵਿਚ ਪਿੰਡ ਹੋਠਾ ਪ੍ਰਗਨਾ ਬੱਧਨੀ ( ਫੀਰੋਜ਼ਪੁਰ ) ਇਲਾਕਾ ਮਾਲਵਾ ਦਾ ਰਹਿਣ ਵਾਲਾ ਸੀ । ਪਰੰਤੂ ਮੁਸਲਮਾਨ ਹਾਕਮਾਂ ਦੇ ਅਤਿਆਚਾਰ ਤੇ ਅਨੀਤ ਦੇ ਕਾਰਣ ਇਹ ਪਿੰਡ ਨੱਥੂ ਜ਼ਿਲਾ ਝੰਗ ਵਿਚ ਜਾ ਵਸੇ । ਇਸ ਸਰਦਾਰ ਨੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਹਥੋਂ ਅੰਮ੍ਰਿਤ ਛਕਿਆ ਸੀ । ਤੇ ਸ : ਹਰੀ ਸਿੰਘ ਦੇ ਪਿਤਾ ਭੂਮਾ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹਥੋ ਅੰਮ੍ਰਿਤ ਛਕਿਆ ਸੀ । ਸ . ਹਰੀ ਸਿੰਘ ਬੜਾ ਬਹਾਦਰ ਸੀ ਤੇ ਇਸ ਦਾ ਜਥਾ ਸਾਰੇ ਖਾਲਸੇ ਵਿਚ ਮੋਹਰੀ ਸਮਝਿਆ ਜਾਂਦਾ ਸੀ । ਪਹਿਲਾਂ ਖਾਲਸਾ ਸਿਰਫ਼ ਸੋਧ ਦਾ ਕੰਮ ਕਰਦਾ ਸੀ । ਜਿਥੇ ਕਿਧਰੇ ਹਾਕਮਾਂ ਵਲੋਂ ਅਤਿਆਚਾਰ ਤੇ ਅਨੀਤੀ ਹੋਣ ਦੀ ਸੂਹ ਲਗਦੀ ਸੀ ਉਹ ਉਥੇ ਹੀ ਪੁਜਦਾ । ਇਸ ਕਰਕੇ ਦਿਨ ਕਿਤੇ ਰਾਤ ਕਿਤੇ ਰਹਣਾ ਪੈਂਦਾ ਪੰਤੂ ਹਾਕਮਾਂ ਦੇ ਜ਼ੁਲਮ ਤੇ ਅਤਿਆਚਾਰ ਤੋਂ ਤੰਗ ਆਈ ਪਰਜਾ ਨੇ ਇਸ ਸਰਦਾਰ ਨੂੰ ਜੋਰ ਨਾਲ ਪ੍ਰੇਰਨਾ ਕੀਤੀ ਕਿ ਜਦ ਤਕ ਤੁਸੀਂ ਆਪ ਇਲਾਕੇ ਤੇ ਕਬਜ਼ਾ ਨਹ ਕਰੋਗੇ ਤਦ ਤਕ ਪਰਜਾ ਸੁਖੀ ਨਹੀਂ ਹੋ ਸਕਦੀ । ਤੇ ਨਾ ਹੀ ਜ਼ੁਲਮ ਤੇ ਅਤਿਆਚਾਰ ਤੋਂ ਲੋਕੀ , ਬਚ ਸਕਦੇ ਹਨ । ਇਸ ਵਾਸਤੇ ਖ਼ਾਸ ਦੋ ਹਾਕਮਾਂ ਜਿਨ੍ਹਾਂ ਘੋਰ ਅਤਿਆਚਾਰ ਕਰਨੇ ਆਰੰਭ ਕਰ ਰਖੇ ਹਨ । ਉਨ੍ਹਾਂ ਨੂੰ ਸੋਧ ਕੇ ਉਨ੍ਹਾਂ ਦੇ ਇਲਾਕੇ ਦਾ ਪ੍ਰਬੰਧ ਆਪਣੇ ਹੱਥ ਵਿਚ ਲੈ ਲਵੋ । ਤਾਂ ਜੋ ਪਰਜਾ ਨਿਤ ਦੇ ਕਸ਼ਟਾਂ ਦੇ ਹਥੋਂ ਛੁਟਕਾਰਾ ਪਾ ਜਾਵੇ । ਇਹ ਪਰਜਾ ਦੀ ਯਾਚਨਾ ਇਸ ਸਰਦਾਰ ਨੇ ਪਰਵਾਨ ਕਰ ਲਈ ਹੋਇਆ ਕਿ ਇਹ ਪਹਿਲਾਂ ਸਰਦਾਰ ਸੀ ਜਿਨ੍ਹਾਂ ਰਾਜ ਪ੍ਰਬੰਧ ਆਪਣੇ ਹਥ ਵਿਚ ਲਿਆ ਇਸ ਮਿਸਲ ਵਿਚ ਫੌਜਾ ਸਿੰਘ ਵਸਨੀਕ ਪੰਜਵੜ ਤੈਹਸੀਲ ਤਰਨਤਾਰਨ ਮੀਹਾ ਸਿੰਘ , ਨੱਥਾ ਸਿੰਘ , ਜਗਤ ਸਿੰਘ ਵਸਨੀਕ ਬਧਨੀ , ਗੁਲਾਬ ਸਿੰਘ ਖੀਹ ਵਾਲਾ ਗੁਰਬਖ਼ਸ਼ ਸਿੰਘ ਰੋੜਾ ਵਾਲਾ , ਅਘੜ ਸਿੰਘ ਖੰਗੂੜਾ , ਸਾਵਲ ਸਿੰਘ , ਗੁਰਬਖ਼ਸ਼ ਸਿੰਘ ਸ਼ਾਨੀ ਕਲਸੀ ਵਾਲਾ , ਠਾਕਰ ਸਿੰਘ ਰੋਸ ਵਾਲਾ , ਗੁੱਜਰ ਸਿੰਘ ਤੇ ਲਹਿਣਾ ਸਿੰਘ ਆਦਿਕ ਸਰਦਾਰਾਂ ਵਿਚੋਂ ਸਾਰੇ ਇਕ ਦੂਜੇ ਨਾਲੋਂ ਵਧ ਕੇ ਸੂਰਬੀਰ ਮਰਦ ਤੇ ਬਹਾਦਰ ਸਨ , ਤੇ ਇਨ੍ਹਾਂ ਸਾਰਿਆਂ ਦਾ ਜਥੇਦਾਰ ਸ : ਹਰੀ ਸਿੰਘ ਸੀ ਇਹ ਸਰਦਾਰ ਆਪਣੇ ਜਥੇ ਦੇ ਨਾਲ ਸਾਰੇ ਪੂਰਬੀ ਇਲਾਕੇ ਦੇ ਰਾਜਪੂਤਾਨਾ ਆਦਿਕ ਦੀ ਸੋਧ ਦੇ ਸਾਰੇ ਹਲਿਆਂ ਵਿਚ ਸ਼ਾਮਲ ਰਿਹਾ । ਇਸ ਤੋਂ ਛੁਟ ਕਸੂਰ ਤੇ ਸਰਹੰਦ ਆਦਿਕ ਸ਼ਹਿਰਾਂ ਦੀ ਸੋਧ ਕਰਨ ਤੇ ਸ਼ਾਹੀ ਫ਼ੌਜਾਂ ਵਲੋਂ ਸਿਖਾਂ ਤੇ ਹੋਣ ਵਾਲੇ ਹਮਲਿਆਂ ਦੀ ਰੋਕ ਵੇਲੇ ਇਹ ਸਰਦਾਰ ਆਪਣੇ ਜਥੇ ਸਮੇਤ ਸਭ ਤੋਂ ਪਹਿਲਾਂ ਮੈਦਾਨ ਵਿਚ ਉਤਰਦਾ ਸੀ । ਜਦ ਖਾਲਸੇ ਨੇ ੧੨ ਮਿਸਲਾਂ ਵਿਚ ਸਾਰੇ ਪੰਜਾਬ ਨੂੰ ਵੰਡਿਆ ਤਦ ਗੁਜਰਾਤ , ਚਨਿਓਟ ਝੰਗ ਅੰਮ੍ਰਿਤਸਰ ਤੇ ਖਾਸ ਕਰਕੇ ਲਾਹੌਰ ਤੇ ਕਬਜ਼ਾ ਕਰਕੇ ਅੰਮ੍ਰਿਤਸਰ ਨੂੰ ਇਸ ਨੇ ਆਪਣੀ ਰਾਜਧਾਨੀ ਬਣਾਇਆ । ਇਹ ਸਰਦਾਰ ਆਪਣੇ ਵੇਲੇ ਦਾ ਬੜਾ ਸਿਆਣਾ ਤੇ ਦੂਰ ਦਰਸ਼ੀ ਹੋ ਬੀਤਿਆ ਹੈ , ਸੰ : ੧੮੦੩ ਨੂੰ ਸ਼ਹਿਰ ਅੰਮ੍ਰਿਤਸਰ ਵਿਚ ਇਸ ਨੇ ਆਪਣੇ ਨਾਮ ਦਾ ਇਕ ਕਟੜਾ ਵਸਾਇਆ ਸੁਹਣੇ ਤੇ ਬਹੁਮੁਲੇ ਘੋੜੇ ਰਖਣ ਦਾ ਇਹਨੂੰ ਬਹੁਤ ਸ਼ੌਕ ਸੀ । ਮੁਸਲਮਾਨ ਹਾਕਮਾਂ ਦੀ ਸੋਧ ਦੇ ਕੰਮ ਵਿਚ ਇਹ ਇਨਾਂ ਪਈਨ ਸੀ ਕਿ ਸੌ ਸੌ ਕੋਹ ਤਕ ਇਹ ਧਾਵਾ ਕਰਕੇ ਬਿਜਲੀ ਦੀ ਤਰ੍ਹਾਂ ਵੈਰੀਆਂ ਤੇ ਜਾ ਪੈਂਦਾ ! ਕਈ ਵਾਰ ਇਸ ਨੇ ਲਾਹੌਰ ਸ਼ਹਿਰ ਦੇ ਹਾਕਮਾਂ ਦੇ ਛਕੇ ਛੁੜਾਏ , ਆਪਣੇ ਜਥੇ ਵਿਚ ਜਵਾਨ ਤੇ ਸੁੰਦਰ ਸ਼ਕਲ ਵਾਲੇ ਸਿੰਘ ਰੱਖਦਾ ਸੀ ਦੁਆਬਾ ਬਾਰ ਦੇ ਵਿੱਚ ਇਸ ਦੇ ਪਲੇ ਦਾ ਕੋਈ ਸਰਦਾਰ ਨਹੀਂ ਸੀ । ਮੁਲਤਾਨ ਤੇ ਚੜ੍ਹਾਈ ਕਰਕੇ ਇਸ ਨੇ ਫਤਹਿ ਪਾਈ , ਡੇਰਾਜਾਤ ਤੋਂ ਇਸ ਨੇ ਮਾਲ ਲਿਆ | ਅਬਦੁਲਹਦੀਦ ਖਾਂ ਦੇ ਮੇਗਜ਼ੀਨ ਨੂੰ ਇਸ ਨੇ ਲੁਟਿਆ ਸਿਆਲਕੋਟ ਚਨਯੋਟ ਕਰਯਾਲਾ । ਮੇਰੇ ਵਾਲਾ , ਝੰਗ , ਮੁਲਤਾਨ ਆਦਿਕ ਅਠ ਲਖ ਦੇ ਮਾਲਏ ਵਾਲੇ ਮੁਲਕ ਤੇ ਇਸ ਨੇ ਆਪਣਾ ਕਬਜ਼ਾ , ਕਰ ਲਿਆ ਤੇ ਸਾਰੇ ਵਿਚ ਇਸ ਦੀ ਦੋਹੀ ਫਿਰਨ ਲਗੀ । ੧੮੧੮ ਨੂੰ ਕਸੂਰ ਫ਼ਤਹਿ ਕਰਨ ਵਾਸਤੇ ਵੀ ਸਭ ਤੋਂ ਪਹਿਲਾਂ ਇਸੇ ਸਰਦਾਰ ਦੀ ਸੈਨਾ ਨਿਕਲੀ ਸੀ ਫਿਰ ਭਰਤ ਪੁਰ ਦੇ ਰਾਜੇ ਦੀ ਪੁਕਾਰ ਸੁਣ ਓਹਦੀ ਸਹਾਇਤਾ ਲਈ ਦਿਲੀ ਤੇ ਚੜ੍ਹਾਈ ਕੀਤੀ । ਸਰਹੰਦ ਡੇਰਾਜਾਤ ਦਾ ਇਲਾਕਾ ਸਹਾਰਨ ਪੁਰ ਚੰਦੋਸੀ ਖੁਰਜਾ ਦੇ ਸੋਧਨ ਵਿਚ ਇਸ ਨੇ ਬੜੀ ਸੂਰਮਤਾ ਦਿਖਾਈ ਇਨ੍ਹਾਂ ਦਾ ਪਹਿਲਾ ਵਿਆਹਪੰਜਵੜ ਵਿਚ ਹੋਇਆ ਇਸ ਤੋਂ ਦੋ ਪੁਤਰ ਗੰਡਾ ਸਿੰਘ ਤੇ ਝੰਡਾ ਸਿੰਘ ਹੋਏ , ਇਸ ਸਿੰਘਣੀ ਦੇ ਚਲਾਣਾ ਕਰ ਜਾਣ ਤੋਂ ਦੂਜੀ ਵੇਰ ਵਿਆਹ ਕਰਨ ਤੇ ਚੜ੍ਹਤ ਸਿੰਘ ਦੀਵਾਨ ਸਿੰਘ ਤੇ ਦੇਸੂ ਸਿੰਘ ਪੰਜ ਲੜਕੇ ਹੋਏ ਸੰਮਤ ੧੮੨੭ ਬਿਕ੍ਰਮੀ ਨੂੰ ਸ : ਹਰੀ ਸਿੰਘ ਨੇ ਪਟਿਆਲੇ ਦੇ ਮਹਾਰਾਜਾ ਅਮਰ ਸਿੰਘ ਦੀ ਸਹਾਇਤਾ ਲਈ ਹਾਂਸੀ ਹਿਸਾਰ ਦੇ ਲਾਗੇ ਭਟੀਆਂ ਤੇ ਚੜ੍ਹਾਈ ਕੀਤੀ ਇਸੇ ਰਣ ਵਿਚ ਆਪ ਸ਼ਹੀਦ ਹੋ ਗਏ । ਸ : ਹਰੀ ਸਿੰਘ ਦੇ ਲੜਕਿਆਂ ਵਿਚੋਂ ਸੁ : ਝੰਡਾ ਸਿੰਘ ਬੜਾ ਹੋਣਹਾਰ ਸੂਰਬੀਰ ਤੇ ਅਕਲਮੰਦ ਸੀ । ਮਿਸਲ ਦੇ ਸਾਰੇ ਸਿੰਘਾਂ ਨੇ ਇਨ੍ਹਾਂ ਨੂੰ ਆਪਣਾ ਜਥੇਦਾਰ ਬਣਾ ਲਿਆ , ਇਸ ਨੇ ਆਪਣੀ ਦਾਨਾਈ ਤੇ ਬਹਾਦਰੀ ਨਾਲ ਆਪਣੀ ਮਿਸਲ ਦੇ ਨਾਂ ਨੂੰ ਰੋਸ਼ਨ ਕੀਤਾ । ਸ : ਝੰਡਾ ਸਿੰਘ ਨੂੰ ਦੂਜੀ ਵਾਰ ਮੁਲਤਾਨ ਤੇ ਚੜ੍ਹਾਈ ਕਰਨੀ ਪਈ । ਇਸ ਚੜਾਈ ਵਿਚ ਹੇਠ ਲਿਖੇ ਸਰਦਾਰ ਆਪ ਦੇ ਨਾਲ ਸਨ , ਬਾਘ ਸਿੰਘ ਜਲਾਲ ਵਾਲੀਆ , ਭਾਰਾ ਸਿੰਘ ਚੈਨ ਪੂਰੀਆ , ਕਰਮ ਸਿੰਘ ਖੋਸਾ ; ਰਾਏ ਸਿੰਘ ਤੇ ਸ਼ੇਰ ਸਿੰਘ ਬੂੜੀਆਂ ਵਾਲੇ , ਰਾਏ ਸਿੰਘ ਸਰਾਏ ਵਾਲਾ , ਕਰਮ ਸਿੰਘ ਛੀਨਾ ਈਸ਼ਰ ਸਿੰਘ ਗੋੜੀਆਂ ਵਾਲਾ , ਸਿਧ ਸਿੰਘ ਦੋਸਾ , ਸਾਹਿਬ ਸਿੰਘ , ਤਾਰਾ ਸਿੰਘ , ਸਿਆਲਕੋਟੀਏ , ਸਾਵਲ ਸਿੰਘ ਰੰਧਾਵਾ , ਗੁਜਰ ਸਿੰਘ , ਲਾਹਿਣਾ ਸਿੰਘ ਰਤਨਗੜੀਆ ਸੰਤਾ ਸਿੰਘ ਨਿਆਜ਼ ਬੇਰ ਵਾਲਾ | ਮੁਲਤਾ ਦੇ ਸੂਬੇ ਨੇ ਸ : ਝੰਡਾ ਸਿੰਘ ਨੂੰ ੫੦ ਹਜ਼ਾਰ ਨਜ਼ਰਾਨਾ ਦੇ ਕੇ ਵਾਪਸ ਕਰਨਾ ਚਾਹਿਆ , ਕੰਤੂ ਓਥੋਂ ਦੀ ਪਰਜਾ ਦੇ ਦੁਖ ਵੇਖ ਕੇ ਇਨ੍ਹਾਂ ਨੂੰ ਸ਼ਹਿਰ ਤੇ ਕਬਜ਼ਾ ਕਰਨ ਵਿਚ ਭਲਿਆਈ ਮਲੂਮ ਹੋਈ । ਪਹਿਲਾਂ ਤਾਂ ਮੁਲਤਾਨ ਦੇ ਹਾਕਮ ਨੂੰ ਕੈਦ ਕਰ ਲਿਆ ਪਰ ਜਦ ਉਹਨੇ ਅਗੇ ਨੂੰ ਸਿਧੇ ਰਾਹ ਤੁਰਨ ਦਾ ਪ੍ਰਣ ਕੀਤਾ ਤਦ ਓਨੂੰ ਕੁਝ ਇਲਾਕਾ ਵਾਪਸ ਦੇ ਦਿਤਾ , ਕੁਝ ਮਹੀਨਿਆਂ ਪਿਛੋਂ ਸ : ਝੰਡਾ ਸਿੰਘ ਨੇ ਸ : ਜਮੀਤ ਸਿੰਘ ਤੇ ਦੀਵਾਨ ਸਿੰਘ ਨੂੰ ਮੁਲਤਾਨ ਦਾ ਪ੍ਰਬੰਧ ਸੌਂਪ ਕੇ ਅਗੇ ਚੜ੍ਹਾਈ ਕੀਤੀ ਤੇ ਇਲਾਕੇ ਨੂੰ ਚੰਗੀ ਤਰਾਂ ਸੋਧਿਆ , ਅਹਿਮਦਾਬਾਦ ਨਵਾਬ ਅਹਿਮਦ ਖਾਂ ੨੦ ਹਜ਼ਾਰ ਰੁਪਿਆ ਨਜ਼ਰਾਨਾ ਲੈ ਕੇ ਅਗੇ ਜਾ ਮਿਲਿਆ । ਸ ਝੰਡਾ ਸਿੰਘ ਨੇ ੨੦ ਹਜ਼ਾਰ ਜਵਾਨ ਲੈ ਕੇ ਬਹਾਵਲਪੁਰ ਤੇ ਹਲਾ ਬੋਲਿਆ ਨਵਾਬ ਨੇ ਅਗੋਂ ਨਿਆਉਂ ਕਰਨ ਦਾ ਪ੍ਰਣ ਕੀਤਾ ਤੇ ਇਕ ਲਖ ਰੁਪਿਆ ਜੁਰਮਾਨੇ ਵਜੋਂ ਪੇਸ਼ ਕੀਤਾ ਤੇ ਅਗੇ ਨੂੰ ਅਧੀਨ ਰਹਿਣਾ ਪਰਵਾਨ ਕੀਤਾ । ਇਸ ਤਰ੍ਹਾਂ ਨਾਲ ਇਹ ਸਾਰਾ ਇਲਾਕਾਂ ਤੇ ਡੇਰਾਜਾਤ ਆਦਿਕ ਜੋ ਕਿ ਦੁਰਾਨੀਆਂ ਦੇ ਕਬਜ਼ੇ ਵਿਚ ਸਨ ਆਪਣੇ ਅਧੀਨ ਕਰਕੇ ਵਾਪਸ ਅੰਮ੍ਰਿਤਸਰ ਆ ਗਿਆ । ਸ੍ਰੀ ਹਰਮੰਦਰ ਸਾਹਿਬ ਹਾਜ਼ਰ ਹੋ ਕੇ ਬੜੀ ਤਕੜੀ ਰਕਮ ਭੇਟ ਚੜ੍ਹਾਈ ਤੇ ਦੀਵਾਲੀ ਦੇ ਮੇਲੇ ਨੂੰ ਰੌਣਕ ਦਿਤੀ , ਇਸ ਤਰਾਂ ਨਾਲ ਇਸ ਮਿਸਲ ਦੀ ਆਮਦਿਨ ਇਕ ਕਰੋੜ ਦੇ ਕਰੀਬ ਹੋ ਗਈ । ਇਸੇ ਸਾਲ ਤੈਮੂਰ ਸ਼ਾਹ ਨੇ ਇਹ ਹਾਲ ਸੁਣ ਕੇ ਮੁਲਤਾਨ ਤੇ ਚੜ੍ਹਾਈ ਕਰ ਦਿਤੀ ) । ਸਿਖਾਂ ਦੀ ਫੌਜ ਉਥੇ ਨਾ ਹੋਣ ਦੇ ਕਾਰਣ ਮੁਲਤਾਨ ਤੇ ਕਬਜ਼ਾ ਕਰ ਕੇ ਮੁਜ਼ਫਰ ਖਾਂ ਨੂੰ ਉਥੋਂ ਦਾ ਹਾਕਮ ਬਣਾ ਦਿਤਾ | ਪਰ ਇਹ ਹਾਲ ਸੁਣ ਕੇ ਸੂ : ਝੰਡਾ ਸਿੰਘ ਤੇ ਸ : ਜਸਾ ਸਿੰਘ ਰਾਮਗੜ੍ਹੀਆ ਨੇ ਮੁਲਤਾਨ ਤੇ ਚੜ੍ਹਾਈ ਕਰ ਦਿਤੀ ਸਤ ਦਿਨ ਭਿਆਨਕ ਜੰਗ ਹੋਣ ਤੋਂ ਮਗਰੋਂ ਖਾਲਸੇ ਨੇ ਫਤਹਿ ਪਾਈ । ਅਤੇ ਸ : ਝੰਡਾ ਸਿੰਘ ਨੇ ਸਰਦਾਰ ਮੰਡਾ ਸਿੰਘ ਨੂੰ ਇਸ ਇਲਾਕੇ ਦਾ ਹਾਕਮ ਨੀਯਤ ਕਰ ਦਿਤਾ , ਤੇ ਆਪ ਸ੍ਰੀ ਅੰਮ੍ਰਿਤਸਰ ਮੁੜ ਕੇ ਵਾਪਸ ਆ ਗਿਆ । ਕੁਝ ਮੁਦਤ ਪਿਛੋਂ ਸੁ ਝੰਡਾ ਸਿੰਘ ੧੨ ਹਜ਼ਾਰ ਜਵਾਨਾਂ ਨੂੰ ਨਾਲ ਲੈ ਕੇ ਜਮੂ ਦੇ ਇਲ ਕੇ ਤੇ ਚੜ੍ਹਾਈ ਕਰ ਦਿਤੀ । ਰਣਜੀਤ ਸਿੰਘ ਨਾਮ ਰਾਜਾ ਜਮੂ ਦਾ ਟਾਕਰੇ ਵਾਸਤੇ ਨਿਕਲਿਆ ਦੋਹਾਂ ਧਿਰਾਂ ਵਲੋਂ ਜਾਣ ਹੂਣੀ ਲੜਾਈ ਹੋਈ ਫਤਹਿ ਖਲਸੇ ਦੇ ਹਥ ਰਹੀ । ਜਮੂ ਦੇ ਇਲਾਕੇ ਤੋਂ ਇਕ ਲੱਖ ਰੁਪਿਆ...

ਸਾਲਾਨਾ ਲੈਣਾ ਕਰਕੇ : ਝੰਡਾ ਸਿੰਘ ਵਾਪਸ ਮੁੜ ਆਇਆ , ਫਿਰ ਆਪਣੇ ਮਿੱਤਰ ਸਰਦਾਰ ਜਸਾ ਸਿੰਘ ਰਾਮਗੜੀਏ ਨੂੰ ਨਾਲ ਲੈ ਕੇ ਦਰਿਆ ਅਟਕ ਤੋਂ ਪਾਰ ਡੇਰਾ ਇਸਮਾਈਲ ਖਾਂ ਪੂਜਾ ਤੇ ਉਥੇ ਆਪਣੇ ਪਿਤਾ ਸਰਦਾਰ ਹਰੀ ਸਿੰਘ ਦੇ ਵੇਲੇ ਦਾ ਨੀਯਤ ਕੀਤਾ ਹੋਇਆ ਮਾਮਲਾ ਵਸੂਲ ਕਰਕੇ ਆਪਣੇ ਅਧੀਨ ਬਣਾ ਕੇ ਵਾਪਸ ਆ ਗਿਆ |
ਫਿਰ ਕਿਲਾ ਭਰਤ ਪੁਰ ਨੂੰ ਫਤਹਿ ਕਰਕੇ ਆਪਣੇ ਮਿਤਰ ਗੁਰਬਖਸ਼ ਸਿੰਘ ਨੂੰ ਉਥੇ ਦਾ ਮਾਲਕ ਬਣਾਇਆ ਤੇ ਫਿਰ ਖੁਆਜਾ ਹਮੀਦ ਖਾਂ ਦੀ ਸਰਾਂ ਵਿਚ ਜਹਾਨ ਖਾਂ ਨੂੰ ਸ਼ਿਕਸਤ ਦੇ ਕੇ ਉਹਦੇ * ਪਾਸੋਂ ਤੋਪਾਂ ਆਦਿ ਲੁਟ ਲਈਆਂ | ਜ਼ਮਜ਼ਮ ਨਾਮ ਦੀ ਜਿਹੜੀ ਤੋਪ ਲਾਹੌਰ ਦੇ ਅਜਾਇਬ ਘਰ ਵਿਚ ਰਖੀ ਹੋਈ ਹੈ ਤੇ ਭੰਗੀਆਂ ਦੀ ਤੋਪ ਦੇ ਨਾਂ ਤੇ ਪ੍ਰਸਿਧ ਹੈ , ਇਸੇ ਲੜਾਈ ਵਿਚ ਇਨ੍ਹਾਂ ਦੇ ਹੱਥ ਆਈ ਸੀ ਸੰਮਤ ੧੮੨੮ : ਵਿਚ ਇਨ੍ਹਾਂ ਅੰਮ੍ਰਿਤਸਰ ਵਿਚ ਇਕ ਬੜਾ ਪੱਕਾ ਕਿਲਾ ਬਣਾਇਆ ਇਸ ਵਿਚ ਹਰ ਤਰ੍ਹਾਂ ਦਾ ਲੜਾਈ ਦਾ ਸਾਮਾਨ ਤੇ ਖ਼ਜ਼ਾਨਾ ਇਕਠਾ ਕਰਕੇ ਰਹਿਣ ਲੱਗ ਪਏ । ੧੮੩੦ ਬਿਕ੍ਰਮੀ ਨੂੰ ਇਨਾਂ ਕਸੂਰ ਤੇ ਚੜ੍ਹਾਈ ਕੀਤੀ | ਸ ਜਸਾ ਸਿੰਘ ਰਾਮਗੜੀਆ ਜਿਸ ਦਾ ਸ : ਝੰਡਾ ਸਿੰਘ ਨਾਲ ਬੜਾ ਹਿਤ ਸੀ ਉਹ ਵੀ ਨਾਲ ਸੀ । ਤਿੰਨ ਮਹੀਨੇ ਤਕ ਲੜਾਈ ਹੁੰਦੀ ਰਹੀ , ਅੰਤ ਨੂੰ ਕਸੂਰ ਦੇ ਖਾਲਸਾ ਦੀ ਤਲਵਾਰ ਆਗੇ ਨਾ ਠਹਰ ਸਕੇ । ਸ : ਝੰਡਾ ਸਿੰਘ ਨੂੰ ਕਸੂਰ ਤੇ ਫਤਹਿ ਪਈ ਤੇ ਉਥੇ ਦੇ ਕਿਲ੍ਹੇ ਵਿਚ ਆਪਣੀ ਛੌਣੀ ਬਣਾ ਕੇ ਇਲਾਕੇ ਦੇ ਪਠਾਨਾਂ ਤੋਂ ਇਕ ਲੱਖ ਰੁਪਆ ਸਾਲਾਨਾ ਲੈਣਾ ਕਰਕੇ ਅੰਮ੍ਰਿਤਸਰ ਮੁੜ ਆਇਆ | ਸੰਮਤ ੧੮੩੧ ਨੂੰ ਜਮੂ ਦੇ ਰਾਜਾ ਰੰਜੀਤ ਦੇਵ ਦੇ ਆਪਣੇ ਪੁਤ ਬ੍ਰਿਜ ਦੇਵ ਨਾਲ ਫਸਾਦ ਹੋ ਗਿਆ , ਤਦ ਉਹਨੇ ਸਰਦਾਰ ਝੰਡਾ ਸਿੰਘ ਨੂੰ ਆਪਣੀ ਸਹਾਇਤਾ ਵਾਸਤੇ ਬੁਲਾਇਆ , ਉਧੋਚੱਕ ਦੇ ਪਾਸ ਲੜਾਈ ਹੋਈ , ਸਰਦਾਰ ਚੜ੍ਹਤ ਸਿੰਘ ਸੁਕਰਚਕੀਆ ਸਰਦਾਰ ਝੰਡਾ ਸਿੰਘ ਨਾਲ ਖੁਣ ਸਿਆ ਹੋਇਆ ਸੀ । ਉਹ ਬਿਰਜ ਰਾਜ ਦੇਵ ਸਿੰਘ ਵਲੋਂ ਹੋ ਕੇ ਲੜਨ ਆਇਆ , ਪਰ ਬੰਦੂਕ ਦੇ ਫੱਟ ਜਾਣ ਨਾਲ ਮਰ ਗਿਆ । ੧੮੩੨ ਵਿਚ ਸਰਦਾਰ ਝੰਡਾ ਸਿੰਘ ਸ਼ਿਕਾਰ ਗਏ ਹੋਏ ਸਨ , ਇਕ ਦਿਨ ਅਚਣਚੇਤ ਕਿਸੇ ਦੁਸ਼ਮਨ ਦੇ ਵਾਰ ਨਾਲ ਮਾਰੇ ਗਏ । ਸਰਦਾਰ ਝੰਡਾ ਸਿੰਘ ਦੇ ਮਗਰੋਂ ਉਨ੍ਹਾਂ ਦੇ ਭਰਾ ਗੰਡਾ ਸਿੰਘ ਮਿਸਲ ਦਾ ਜੱਥੇਦਾਰ ਬਣਿਆ , ਜੰਮੂ ਵਾਲੇ ਰਾਜੇ ਦੀ ਲੜਾਈ ਅਜੇ ਖ਼ਤਮ ਨਹੀਂ ਹੋਈ ਸੀ , ਦੋਹੀਂ ਪਾਸੀਂ ਸਿੰਘਾਂ ਦੇ ਜਥੇ ਹੋਣ ਕਰਕੇ ਕੁਝ ਸਰਦਾਰ ਜੋ ਦੋਹਾਂ ਧਿਰਾਂ ਦੇ ਖ਼ੈਰਖ਼ਾਹ ਸਨ , ਵਿਚ ਪੈ ਗਏ ਤੇ ਮੈਦਾਨ ਜੰਗ ਵਿਚੋਂ ਮੋੜ ਲਿਆਂਦਾ ਅੰਮ੍ਰਿਤਸਰ ਪੁਜ ਕੇ ਫੈਸਲਾ ਹੋਣਾ ਸੀ , ਪ੍ਰੰਤੂ ਆਪਸ ਵਿਚ ਕੇ ਈ ਸਮਝੌਤਾ ਨਾ ਹੋ ਸਕਿਆ , ਕਿਉਂਕਿ ► ਗੰਡਾ ਸਿੰਘ ਨੂੰ ਦਸਿਆ ਗਿਆ ਸੀ ਕਿ ਸਰਦਾਰ ਝੰਡਾ ਸਿੰਘ ਨੂੰ ਘਨੱਈਯਾ ਨੇ ਮਰਵਾਇਆ ਹੈ , ਸਰਦਾਰ ਗੰਡਾ ਸਿੰਘ ਨੇ ਸਰਦਾਰ ਜੱਸਾ ਸਿੰਘ ਨੂੰ ਨਾਲ ਲੈ ਕੇ ਘਨੱਈਯਾਂ ਨੂੰ ਸੋਧਨ ਲਈ ਕੂਚ ਬੋਲ ਦਿਤਾ | ਘਨੱਈਯਾਂ ਨੂੰ ਕੁਝ ਨੁਕਸਾਨ ਪੁਜਾ । ਇਨ੍ਹਾਂ ਦਾ ਕੁਝ ਇਲਾਕਾ ਜਸਾ ਸਿੰਘ ਰਾਮਗੜ੍ਹੀਆ ਤੇ ਕੁਝ ਗੰਡਾ ਸਿੰਘ ਨੇ ਆਪਣੇ ਅਧਿਕਾਰ ਵਿਚ ਕਰ ਲਿਆ , ਫਿਰ ਏਸੇ ਤਰਾਂ ਕੁਝ ਚਿਰ ਲੜਾਈ ਹੁੰਦੀ ਰਹੀ , ਏਸੇ ਸਮੇਂ ਵਿਚ ਸਰਦਾਰ ਮਨਸਾ ਸਿੰਘ ਸਿਆਲ ਕੋਟ ਵਾਲੇ ਚਲਾਣਾ ਕਰ ਗਏ ਇਨ੍ਹਾਂ ਦੇ ਸੰਤਾਨ ਨਹੀਂ ਸੀ , ਮਨਸਾ ਸਿੰਘ ਦੀ ਸਿੰਘਣੀ ਨੇ ਹਕੀਕਤ ਸਿੰਘ ਦੇ ਭਾਰਾ ਤਾਰਾ ਸਿੰਘ ਨਾਲ ਅਨੰਦ ਪੜ੍ਹ ਲਏ । ਪਠਾਨਕੋਟ ਨਾਮੀ ਪਿੰਡ ਤੇ ਘਨੱਈਆ ਦਾ ਤੇ ਭੰਗੀ ਸਰਦਾਰਾਂ ਦਾ ਫਿਰ ਟਾਕਰਾ ਹੋ ਗਿਆ ੯੮ ਦਿਨ ਤਕ ਲੜਾਈ ਹੁੰਦੀ ਰਹੀ ਸ : ਗੰਡਾ ਸਿੰਘ ਗੋਲੀ ਨਾਲ ਮਾਰਿਆ ਗਿਆ ,
ਇਸ ਸਰਦਾਰ ਦੇ ਮਾਰੇ ਜਾਨ ਨਾਲ ਇਹ ਮਿਸਲ ਕਮਜ਼ੋਰ ਹੋ ਗਈ । ਸਰਦਾਰ ਝੰਡਾ ਸਿੰਘ ਤੋਂ ਪਿਛੋਂ ਇਸ ਦਾ ਸਕਾ ਭਰਾ ਸਰਦਾਰ ਚੜ੍ਹਤ ਸਿੰਘ ਇਸ ਮਿਸਲ ਦਾ ਆਗੂ ਬਣਿਆ , ਇਸ ਨੇ ਅੰਮਿਤਸਰ ਵਿਚ ਇਕ ਆਪਣੇ ਨਾਮ ਦਾ ਕਟੜਾ ਵਸਾਇਆ ਇਸ ਦੇ ਸਮੇਂ ਵਿਚ ਜਮਾਨ ਸ਼ਾਹ ਕਾਬਲ ਦਾ ਬਾਦਸ਼ਾਹ ਪੰਜਾਬ ਵਿਚ ਆਇਆ | ਲਾਹੌਰ ਤੇ ਕਬਜ਼ਾ ਕਰਕੇ ਸਾਰੇ ਦੇਸ਼ ਵਿਚ ਆਪਣਾ ਸਿਕਾ ਬਿਠਾ ਦਿਤਾ , ਤੂ ਸਿਖਾਂ ਨੂੰ ਕਾਬੂ ਕਰਨਾ ਕੋਈ ਆਸਾਨ ਕੰਮ ਨਹੀਂ ਸੀ , ਇਸ ਲਈ ਉਹ ਕਾਬਲ ਵਾਪਸ ਚਲਾ ਗਿਆ ਤਦ ਉਹਦੇ ਪਿਛੋਂ ੧੮੩੪ ਬਿਕ੍ਰਮੀ ਨੂੰ ਸਰਦਾਰ ਮਹਾਂ ਸਿੰਘ ਸੁਕਰਚਕੀਆਂ ਦੇ ਨਾਲ ਲੜਾਈ ਵਿਚ ਸਰਦਾਰ ਚੜ੍ਹਤ ਸਿੰਘ ਮਾਰਿਆ ਗਿਆ ਤੇ ਬਹੁਤ ਸਾਰਾ ਇਲਾਕਾ ਉਹਦੇ ਕਬਜ਼ੇ ਵਿਚੋਂ ਨਿਕਲ ਗਿਆ । ਚੜ੍ਹਤ ਸਿੰਘ ਪਿਛੋਂ ਉਹਦਾ ਨਿਕਾ ਭਾਈ ਦੇਸੂ ਸਿੰਘ ਆਗੂ ਬਣਿਆ ਪਰ ਇਹ ਕਮਜ਼ੋਰ ਦਿਲ ਹੋਣ ਕਰਕੇ ਪ੍ਰਬੰਧ ਅਛੀ ਤਰਾਂ ਨਾ ਕਰ ਸਕਆ , ਜਿਸ ਤੋਂ ਇਹਨਾਂ ਦੇ ਇਲਾਕੇ ਵਿਚ ਆਪਾ ਧਾਪੀ ਪੈ ਗਈ , ਜੋ ਜਿਥੇ ਸੀ ਉਥੇ ਹੀ ਮਾਲਕ ਬਣ ਬੈਠਾ , ਮੁਲਤਾਨ ਦੇ ਦੁਰਾਨੀਆਂ ਨੇ ਕਬਜ਼ਾ ਕਰ ਲਿਆ , ਕੇਵਲ ਚਨਯੋਟ ਤੇ ਸਿਆਲਕੋਟ ਵਿਚੋਂ ਪੰਜਾਹ ਹਜ਼ਾਰ ਰੁਪਿਆ ਵਸੂਲ ਹੋ ਕੇ ਉਹ ਦੇ ਖ਼ਜ਼ਾਨੇ ਵਿਚ ਆਉਂਦਾ ਰਿਹਾ ! ਸਰਦਾਰ ਮਹਾਂ ਸਿੰਘ ਸੁਕਰ ਚਕੀਆਂ ਨਾਲ ਸਦਾ ਉਹ ਦੀ ਅਣ ਬਣ ਰਹੀ । ਕਦੇ ਉਹ ਜ਼ੋਰ ਫੜ ਜਾਂਦਾ ਰਿਹਾ , ਕਦੇ ਇਹ ੧੮੪੬ ਬਿਕ੍ਰਮੀ ਨੂੰ ਇਕ ਲੜਾਈ ਵਿਚ ਦੇਸੂ ਸਿੰਘ ਵੀ ਮਾਰਿਆ ਗਿਆ ਤੇ ਕਰਮ ਸਿੰਘ ਜਿਸ ਨੂੰ ਲੋਕਾਂ ਉਸ ਦੇ ਚੰਗੇ ਗੁਣਾਂ ਦੇ ਕਾਰਨ ਦੂਲਾ ਸਰਦਾਰ ਕਿਹਾ ਕਰਦੇ ਸੀ ਜਥੇਦਾਰ ਬਣਿਆ , ਇਹ ਇਕ ਬੜਾ ਦਾਨਾ , ਸਿਆਂਣਾ ਤੇ ਦੂਰ ਦਰਸ਼ੀ ਸੀ ਇਸ ਨੇ ਵੀ ਆਪਣੇ ਸਮੇਂ ਤੇ ਸ੍ਰੀ ਅੰਮ੍ਰਿਤਸਰ ਵਿਚ ਇਕ ਕਟੜਾ ਜੋ ਹੁਣ ਦੂਲੋ ਦੇ ਨਾਮ ਤੇ ਪ੍ਰਸਿਧ ਹੈ ਵਸਾਇਆ । ਕਈ ਵੇਰ ਸਰਦਾਰ ਮਹਾਂ ਸਿੰਘ ਸੁਕਰ ਚਕੀਆਂ ਜਿਸ ਦੇ ਨਾਲ ਇਸ ਖਾਨਦਾਨ ਦੀ ਮੁਦਤ ਤੋਂ ਅਣ ਬਣ ਚਲੀ ਆਉਂਦੀ ਸੀ , ਇਸ ਦੀ ਲੜਾਈ ਹੋਈ , ਪਰ ੧੮੪੯ ਬਿਕ੍ਰਮੀ ਨੂੰ ਇਹ ਵੀ ਲੜਾਈ ਵਿਚ ਮਾਰਿਆ ਗਿਆ । ਸਰਦਾਰ ਕਰਮ ਸਿੰਘ ਦੇ ਚਲਾਣਾ ਕਰਨ ਸਮੇਂ ਉਹਦਾ ਲੜਕਾ ਚਨਯੋਟ ਵਿਚ ਸੀ । ਇਹ ਹੀ ਕਾਰਨ ਸੀ ਕਿ ਦੂਰ ਹੋਣ ਦੇ ਕਾਰਨ ਉਹ ਆਪਣੇ ਪਿਤਾ ਜੀ ਦੀ ਜਗ੍ਹਾ ਨਾ ਲੈ ਸਕਿਆ , ਦੇਸੂ ਸਿੰਘ ਦਾ ਲੜਕਾ ਗੁਲਾਬ ਸਿੰਘ ਜੇ ਉਸ ਵੇਲੇ ਮਾਝੇ ਦੇ ਇਲਾਕੇ ਵਿਚ ਹੋਣ ਕਰਕੇ ਸ੍ਰੀ ਅੰਮ੍ਰਿਤਸਰ ਤੋਂ ਨੇੜੇ ਸੀ , ਅੰਮ੍ਰਿਤਸਰ ਵਿਚ ਪੁਜ ਕੇ ਉਹਦੀ ਗੱਦੀ ਤੇ ਬੈਠ ਗਿਆ , ਪਰ ਇਹ ਵੀ ਅਜੇਹਾ ਪ੍ਰਬੰਧ ਨਾ ਕਰ ਸਕਿਆ ਜੇਹਾ ਕਿ ਕਰਨਾ ਚਾਹੀਦਾ ਸੀ , ਜਿਸ ਤੋਂ ਕਈ ਇਲਾਕੇ ਇਸ ਦੇ ਕਬਜ਼ੇ ਤੋਂ ਨਿਕਲ ਗਏ , ਸਿਆਲਕੋਟ ਦੇ ਇਲਾਕੇ ਦਾ ਮਾਮਲਾ ਵੀ ਬੰਦ ਹੋ ਗਿਆ , ਕੇਵਲ ਸ਼ਹਿਰ ਅੰਮ੍ਰਿਤਸਰ ਤੇ ਕੋਹਾਲ , ਮਜੀਠਾ ਸ਼ੈਹਰਾ , ਸਰਹਾਲੀ ਆਦਿਕ ਇਲਾਕੇ ਇਕ ਲਖ ਦੀ ਆਮਦਨ ਦੇ ਇਸ ਦੇ ਅਧੀਨ ਰਹੇ , ਬਾਕੀ ਦਾ ਸਾਰਾ ਇਲਾਕਾ ਜੋ ਇਸ ਦੇ ਅਧੀਨ ਜੇਹੜੇ ਸਰਦਾਰ ਸਨ ਉਹਨਾਂ ਨੇ ਆਪਣੇ ਵਸ ਵਿਚ ਕਰ ਲਿਆ । ਇਸ ਤੋਂ ਪਿਛੋਂ ਜਦ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਤੇ ਕਬਜ਼ਾ ਕਰ ਲਿਆ ਤਦ , ਗੁਲਾਬ ਸਿੰਘ ਨੇ ਖੁਣਸ ਖਾ ਕੇ ਚੜਾਈ ਕਰ ਦਿਤੀ , ਓਧਰੋਂ ਮਹਾਰਾਜਾ ਰਣਜੀਤ ਸਿੰਘ ਵੀ ਆਪਣੀ ਫੌਜ ਲੈ ਕੇ ਟਾਕਰੇ ਲਈ ਲਾਹੌਰ ਤੋਂ ਬਾਹਰ ਨਿਕਲ ਆਇਆ । ਸੰਮਤ ੧੮੫੬ ਬਿਕਰਮੀ ਨੂੰ ਭਸੀਨ ਦੇ ਮਕਾਮ ਤੇ ਦੋਨੋਂ ਫੌਜਾਂ ਆਮੋ ਸਾਹਮਣੇ ਹੋਈਆਂ । ਅਜ ਦੋਹਾਂ ਧਿਰਾਂ ਵਿਚ ਇਕ ਮਾਮੂਲੀ ਜਿਹੀ ਲੜਾਈ ਹੋਈ ਸੀ ਕਿ ਇਕ ਦਿਨ ਗੁਲਾਬ ਸਿੰਘ ਰਾਤ ਨੂੰ ਐਸਾ ਸੁਤਾ ਕਿ ਮੁੜ ਕੇ ਉਠਿਆ ਹੀ ਨਹੀਂ , ਸੁਤੇ ਦਾ ਹੀ ਦਮ ਨਿਕਲ ਗਿਆ । ਗੁਲਾਬ ਸਿੰਘ ਦੇ ਇੰਜ ਚਲਾਣਾ ਕਰ ਜਾਣ ਤੇ ਉਸ ਦੇ ਸਾਰੇ ਸਾਥੀ ਹੌਸਲਾ ਛਡ ਬੈਠੇ ਤੇ ਚੁਪ ਚਾਪ ਆਪਣੇ ਘਰਾਂ ਨੂੰ ਚਲੇ ਗਏ । ਮਹਾਰਾਜਾ ਰਣਜੀਤ ਸਿੰਘ ਵਿਜੇ ਦਾ ਨਗਾਰਾ ਵਜਾ ਕੇ ਲਾਹੌਰ ਵਿਚ ਆ ਵੜਿਆ । ਗੁਲਾਬ ਸਿੰਘ ਦਾ ਪੁਤਰ ਗੁਰਦਿਤ ਸਿੰਘ ਉਸ ਵੇਲੇ ਕੇਵਲ ਦਸਾਂ ਹੀ ਵਰਿਆਂ ਦਾ ਸੀ । ਗੁਲਾਬ ਸਿੰਘ ਦੇ ਚਲਾਣੇ ਦੀ ਖਬਰ ਸੁਣ ਕੇ ਉਹਦੇ ਨੌਕਰਾਂ ਨੇ ਕੋਹਾਲੀ ਦਾ ਇਲਾਕਾ ਦਬਾ ਲਿਆ ਤੇ ਕਹਿ ਦਿਤਾ ਕਿ ਅਸੀਂ ਜੋ ਤਨਖਾਹ ਲੈਣੀ ਹੈ ਉਸ ਦੇ ਬਦਲੇ ਇਹ ਇਲਾਕਾ ਸਾਂਭ ਲਿਆ ਹੈ । ਕੇਵਲ ਸ਼ਹਿਰ ਅੰਮ੍ਰਿਤਸਰ ਦੀ ਆਮਦਨੀ ਨਾਲ ਉਸਦੇ ਮਾਤਾ ਜਿਸ ਦਾ ਨਾਮ ਸੁੱਖਾਂ ਸੀ ਘਰ ਦਾ ਪ੍ਰਬੰਧ ਕਰਦੀ ਸੀ । ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰਨੀ ਸੁਖਾਂ ਤੋਂ ਜ਼ਮਜ਼ਮਾ ਨਾਮ ਦੀ ਤੋਪ ਮੰਗੀ , ਇਹਨੇ ਤੋਪ ਦੇਣ ਤੋਂ ਨਾਂਹ ਕਰ ਦਿਤੀ ਅਤੇ ਲੜਾਈ ਲਈ ਤਿਆਰ ਹੋ ਗਈ । ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਪੁਜ ਕੇ ਕਿਲੇ ਦੇ ਦੋਹੀਂ ਪਾਸੀਂ ਘੇਰਾ ਪਾ ਲਿਆ । ਪੰਜ ਘੰਟੇ ਤਕ ਲੜਾਈ ਹੁੰਦੀ ਰਹੀ । ਪਰ ਜਦ ਸਰਦਾਰਨੀ ਸੁਖਾਂ ਨੇ ਕੋਈ ਵਾਹ ਨਾ ਚਲਦੀ ਵੇਖੀ ਤਦ ਕਿਲਾ ਖਾਲੀ ਕਰਕੇ ਆਪਣੇ ਪੁਤਰ ਗੁਰਦਿਤ ਸਿੰਘ ਸਮੇਤ ਕਿਲਾ ਰਾਮਗੜੀਆਂ ਦੇ ਵਿਚ ਚਲੀ ਗਈ । ਇਸ ਤਰ੍ਹਾਂ ੧੮੬੦ ਬਿਕਰਮੀ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਕਬਜ਼ਾ ਸ੍ਰੀ ਅੰਮ੍ਤਸਰ ਤੇ ਹੋ ਗਿਆ । ਇਸ ਤਰ੍ਹਾਂ ਭੰਗੀਆਂ ਦੀ ਮਿਸਲ ਲਾਹੌਰ ਦਰਬਾਰ ਨਾਲ ਮਿਲ ਗਈ । ਗੁਰਦਿਤ ਸਿੰਘ ਆਪਣੀ ਮਾਤਾ ਸਮੇਤ ਬੜੀ ਮੁਦਤ ਤਕ ਸਰਦਾਰ ਜੋਧ ਸਿੰਘ ਰਾਮਗੜੀਆ ਦੇ ਆਸਰੇ ਬੈਠਾ ਰਿਹਾ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਸਾਹੋਵਾਲ ਦੇ ਇਲਾਕੇ ਦੀ ਜਾਗੀਰ ਦੇ ਦਿੱਤੀ , ਪਰ ਇਹ ਉਥੇ ਜਾ ਕੇ ਜਾਗੀਰ ਦਾ ਪ੍ਰਬੰਧ ਨਾ ਕਰ ਸਕਿਆ ਜਿਸਤੋਂ ਇਸ ਨੇ ਕੁਝ ਨਕਦ ਸਹਾਇਤਾ ਲੈ ਕੇ ਜਾਗੀਰ ਛੱਡ ਦਿਤੀ । ਗੁਰਦਿਤ ਸਿੰਘ ਸਾਹੋਵਾਲ ਦੀ ਜਾਗੀਰ ਛਡ ਕੇ ਆਪਣੇ ਸਹੁਰੇ ਘਰ ਆ ਰਿਹਾ ਜਿਥੇ ੧੯੮੪ ਬਿਕਰਮੀ ਨੂੰ ਮਰ ਗਿਆ । ਪਰ ਇਹ ਦੇ ਪੁਤਰ ਅਜੀਤ ਸਿੰਘ ( ਇਹ ਨੇਤਰ ਹੀਣ ਸੀ ) ਤੇ ਮੂਲ ਸਿੰਘ ਖੰਜਵੜ ਅਦਿਕ ਪੁਰਾਣੇ ਪਿੰਡ ਜੋ ਇਹਨਾਂ ਦੀ ਖਾਸ ਮਾਲਕ ਸਨ , ਆਬਾਦ ਰਖੇ । ਸੋ ਅਜੀਤ ਸਿੰਘ ਦੇ ਪੁੱਤਰ ਠਾਕੁਰ ਸਿੰਘ ਤੇ ਹੁਕਮ ਸਿੰਘ ਹੁਣ ਤਕ ਇਸ ਪਿੰਡ ਵਿਚ ਆਬਾਦ ਤੇ ਮੌਜੂਦ ਹਨ , ਪਹਿਲਾਂ ਜ਼ੈਲਦਾਰ ਤੇ ਕੁਰਸੀਨਸ਼ੀਨ ਹੋ ਗਏ । ੧੯੦ ) ਰੁਪਏ ਸਰਕਾਰ ਵਲੋਂ ਜਗੀਰ ਮਾਫੀ ਹੈ । ਦੋ ਹਜ਼ਾਰ ਵਿਘਾ ਜ਼ਮੀਨ ਦੇ ਮਾਲਕ ਤੇ ਜ਼ਿਮੀਦਾਰ ਹਨ | ਅਰਥਾਤ ਪੰਜ ਖੂਹ ਅਜੇ ਤਕ ਉਨਾਂ ਦੇ ਨਾਮ ਮਾਫੀ ਹਨ ਤੇ ਸਰਦਾਰ ਝੰਡਾ ਸਿੰਘ ਵੇਲੇ ਦੇ ਬੜੇ ਆਲੀਸ਼ਾਨ ਮਕਾਨ ਮੌਜੂਦ ਹਨ । ਸ : ਝੰਡਾ ਸਿੰਘ ਦੇ ਸਮੇਂ ਇਸ ਮਿਸਲ ਦੀ ਫੌਜ ੨੦ ਹਜ਼ਾਰ ਸੀ ।
ਜੋਰਾਵਰ ਸਿੰਘ ਤਰਸਿੱਕਾ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)