More Gurudwara Wiki  Posts
ਮੋਰਚਾ ਆਰੰਭ


ਮੋਰਚਾ ਆਰੰਭ
19 -7-1982
1982 ਜੁਲਾਈ ਮਹੀਨੇ ਸੰਤ ਜਰਨੈਲ ਸਿੰਘ ਦੀ ਵਾਹਵਾ ਬਿਮਾਰ ਹੋ ਗਏ , ਜਿਸ ਕਰਕੇ ਮਹਿਤੇ ਆ ਗਏ। ਬਹੁਤ ਸੰਗਤ ਤੇ ਮਹਾਂਪੁਰਖ ਮਿਲਣ ਆਉਂਦੇ ਰਹੇ। ਇਨ੍ਹੀਂ ਦਿਨੀਂ ਸੰਤ ਉਤਮ ਸਿੰਘ ਖਡੂਰ ਸਾਹਿਬ ਵਾਲੇ ਹਾਲ ਪੁੱਛਣ ਆਏ। ਜਾਣ ਲੱਗਿਆਂ ਸੰਤ ਜੀ ਨੇ ਸਿੰਘਾਂ ਨੂੰ ਕਿਹਾ , ਇਨ੍ਹਾਂ ਨੂੰ ਆਪਣੀ ਜੀਪ ਤੇ ਛੱਡ ਕੇ ਆਓ। ਤਿੰਨ ਸਿੰਘ ਡਰਾਈਵਰ ਭਾਈ ਅਜਾਇਬ ਸਿੰਘ , ਭਾਈ ਜਗੀਰ ਸਿੰਘ ਮਹੰਤ, ਭਾਈ ਨਰਿੰਦਰ ਸਿੰਘ ਨੰਦੂ , ਬਾਬਾ ਜੀ ਨੂੰ ਖਡੂਰ ਸਾਹਿਬ ਛੱਡ ਕੇ ਵਾਪਸ ਆ ਰਹੇ ਸੀ ਤਾਂ ਬਾਬੇ ਬਕਾਲੇ ਪੁਲਿਸ ਵਾਲਿਆਂ ਗੱਡੀ ਸਮੇਤ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ। ਸਿੰਘਾਂ ਦੀ ਪੈਰਵਾਈ ਕਰਦਿਆਂ ਭਾਈ ਅਮਰੀਕ ਸਿੰਘ ਜੀ ਸਮੇਤ ਕੁਝ ਸਿੰਘ ਬਾਬੇ ਬਕਾਲੇ ਗਏ ਪਰ ਗੱਲ ਨਾ ਬਣੀ। 19 ਜੁਲਾਈ ਨੂੰ ਭਾਈ ਅਮਰੀਕ ਸਿੰਘ , ਬਾਬਾ ਠਾਰਾ ਸਿੰਘ ਜੀ , ਸਿੱਧੇ ਜ਼ਿਲ੍ਹਾ ਕਚਹਿਰੀਆਂ ਚਲੇ ਗਏ। ਉਥੇ ਪੁਲਸ ਨੇ ਏਨਾ ਦੋਵਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ।
19 ਤਾਰੀਖ਼ ਨੂੰ ਦੁਪਿਹਰੇ 1 ਵਜੇ ਸੰਤਾਂ ਨੂੰ ਖ਼ਬਰ ਮਿਲੀ ਕਿ ਭਾਈ ਅਮਰੀਕ ਸਿੰਘ , ਬਾਬਾ ਠਾਰਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਚਾਹੇ ਡਾਕਟਰ ਆਰਾਮ ਨੂੰ ਕਹਿੰਦੇ ਸੀ ਪਰ ਬੇਪਰਵਾਹ ਸੰਤ ਜੀ ਉਸੇ ਵੇਲੇ ਸ੍ਰੀ ਦਰਬਾਰ ਸਾਹਿਬ ਨੂੰ ਚੱਲ ਪਏ। ਢਾਈ ਕੁ...

ਵਜੇ ਦਰਬਾਰ ਸਾਹਿਬ ਸਿੰਘਾਂ ਦੇ ਨਾਲ ਕੁਝ ਗੱਲਬਾਤ ਕਰਕੇ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਅਸਥਾਨ ਸਰਵਉੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਾਮ 5 ਵਜੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਆਪ ਅਰਦਾਸ ਕਰਕੇ ਮੋਰਚਾ ਆਰੰਭ ਕੀਤਾ।
ਉਸੇ ਵੇਲੇ ਪਹਿਲੇ ਜਥੇ ਚ 51 ਸਿੰਘ ਭੇਜੇ। ਅੱਗੇ ਪੁਲੀਸ ਨੂੰ ਇੰਨੀ ਉਮੀਦ ਨਹੀਂ ਸੀ ਕੇ ਏਡੀ ਛੇਤੀ ਕੋਈ ਮੋਰਚਾ ਲੱਗ ਜੂ .ਉਹਨਾਂ ਨੂੰ ਹੱਥ ਪੈਰਾਂ ਦੀ ਪੈਗੀ ਚੰਡੀਗੜ੍ਹ ਤੋਂ ਆਰਡਰ ਲੈ ਕੇ ਰਾਤ 1 ਵਜੇ ਪਹਿਲਾ ਜਥਾ ਗ੍ਰਿਫ਼ਤਾਰ ਕੀਤਾ।
ਸ਼ਾਇਦ ਦੁਨੀਆਂ ਦਾ ਪਹਿਲਾ ਮੋਰਚਾ ਹੋਊ ਜਿਹੜਾ ਏਦਾ ਆਰੰਭ ਹੋਇਆ। ਸ਼ਾਮੀ ਪੰਜ ਵਜੇ ਅਰਦਾਸ ਹੋਈ। ਪਹਿਲਾ ਜਥਾ ਰਾਤ ਇੱਕ ਵਜੇ ਆਰੰਭ ਗ੍ਰਿਫ਼ਤਾਰ ਕੀਤਾ।
ਥੋੜ੍ਹੇ ਦਿਨਾਂ ਬਾਅਦ 4 ਅਗਸਤ ਨੂੰ ਅਕਾਲੀ ਦਲ ਦੀ ਸ਼ਮੂਲੀਅਤ ਹੋਗੀ। ਜਿੰਨਾ ਨਹਿਰ ਰੋਕੂ ਮੋਰਚਾ ਲਾਇਆ ਸੀ ਤੇ ਏ ਮੋਰਚਾ ਧਰਮ ਯੁੱਧ ਮੋਰਚਾ ਬਣਗਿਆ। ਜਿਸ ਦਾ ਮੁਖ ਮਕਸਦ ਸੀ ਆਨੰਦਪੁਰ ਦਾ ਮਤਾ।
ਮੇਜਰ ਸਿੰਘ
ਗੁਰੂ ਕਿਰਪਾ ਕਰੇ

...
...



Related Posts

Leave a Reply

Your email address will not be published. Required fields are marked *

One Comment on “ਮੋਰਚਾ ਆਰੰਭ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)