More Punjabi Kavita  Posts
ਬੱਚਿਆਂ ਦੀ ਰੇਲ – ਗੱਡੀ

ਭਿੰਦਰ, ਗਿੰਦਰ , ਮਿੰਦਾ , ਛਿੰਦੀ ,ਸਾਰੇ ਭੱਜੇ – ਭੱਜੇ ਆਏ ਨੇ
ਐਤਵਾਰ ਦੀ ਛੁੱਟੀ ਦੇ, ਜਸ਼ਨ ਸਭ ਨੇ ਮਨਾਏ ਨੇ
ਵੇਖੋ ਜੀਤੀ ਘਰੋਂ ਚੁੱਕ, ਹਰੀ ਝੰਡੀ ਲਿਆਈ ਏ
ਸੋਹਣੇ ਸੋਹਣੇ ਬੱਚਿਆਂ ਦੀ, ਸੋਹਣੀ ਰੇਲ – ਗੱਡੀ ਆਈ ਏ
ਬੀਬੇ ਰਾਣੇ ਬੱਚਿਆਂ ਦੀ ,ਪਿਆਰੀ ਰੇਲ – ਗੱਡੀ ਆਈ ਏ ।
ਲਾਡੀ ਨੂੰ ਸਭ ਨੇ, ਅੱਗੇ ਇੰਜਣ ਬਣਾਇਆ ਏ
ਪਹਿਲਾ ਡੱਬਾ ਫਿਰ ਪਿੱਛੇ ,ਰਮਨ ਨੂੰ ਲਾਇਆ ਏ
ਲਵੀ ਵੀ ਵਿੱਚ ਲੱਗ , ਫੁੱਲੀ ਨਾ ਸਮਾਈ ਏ
ਸੋਹਣੇ ਸੋਹਣੇ ਬੱਚਿਆਂ ਦੀ, ਸੋਹਣੀ ਰੇਲ ਗੱਡੀ ਆਈ ਏ
ਬੀਬੇ ਰਾਣੇ ਬੱਚਿਆਂ ਦੀ, ਪਿਆਰੀ ਰੇਲ ਗੱਡੀ ਆਈ ਏ।
ਮਹਿਕ, ਤਰਨ , ਭਿੰਦੀ , ਮਿੰਦੋ, ਵਿੱਚ ਆਣ ਖਲੋਏ ਨੇ
ਬਣ ਰੇਲ ਗੱਡੀ ਦੇ ਡੱਬੇ,ਸਭ ਖੁਸ਼ ਬਹੁਤ ਹੋਏ ਨੇ
ਕੀਰਤ ਨੇ ਵੀ ਡਿਊਟੀ, ਪਿੱਛੇ ਗਾਰਡ ਦੀ ਨਿਭਾਈ ਏ
ਸੋਹਣੇ ਸੋਹਣੇ ਬੱਚਿਆਂ ਦੀ, ਸੋਹਣੀ ਰੇਲ ਗੱਡੀ ਆਈ ਏ
ਬੀਬੇ ਰਾਣੇ ਬੱਚਿਆਂ ਦੀ, ਪਿਆਰੀ ਰੇਲ ਗੱਡੀ ਆਈ ਏ।
ਉਹ ਦੇਖੋ ਲਾਡੀ ਨੇ, ਤੋਰ ਲਈ ਏ ਰੇਲ ਜੀ
ਕਿੰਨਾ ਸੋਹਣਾ ਬੱਚਿਆਂ ਦਾ , ਇਹ ਪਿਆਰਾ ਜਿਹਾ ਖੇਲ ਜੀ
ਕੀਰਤ ਨੇ ਵੀ...

ਝੱਟ, ਹਰੀ ਝੰਡੀ ਦਿਖਾਈ ਏ
ਸੋਹਣੇ ਸੋਹਣੇ ਬੱਚਿਆਂ ਦੀ, ਸੋਹਣੀ ਰੇਲ ਗੱਡੀ ਆਈ ਏ
ਬੀਬੇ ਰਾਣੇ ਬੱਚਿਆਂ ਦੀ , ਪਿਆਰੀ ਰੇਲ ਗੱਡੀ ਆਈ ਏ।
ਬੱਚਿਆਂ ਦੀ ਰੇਲ ਦੇਖੋ, ਭੱਜਦੀ ਹੀ ਜਾਂਦੀ ਏ
ਵਾਰੀ ਵਾਰੀ ਸਭ ਨੂੰ, ਇਹ ਮੰਜ਼ਿਲ ਤੇ ਪਹੁੰਚਾਉਂਦੀ ਏ
ਖੇਡ – ਖੇਡ ਬੱਚਿਆਂ ਨੇ, ਪੂਰੀ ਰੀਝ ਪੁਗਾਈ ਏ
ਸੋਹਣੇ ਸੋਹਣੇ ਬੱਚਿਆਂ ਦੀ, ਸੋਹਣੀ ਰੇਲ ਗੱਡੀ ਆਈ ਏ
ਬੀਬੇ ਰਾਣੇ ਬੱਚਿਆਂ ਦੀ, ਪਿਆਰੀ ਰੇਲ ਗੱਡੀ ਆਈ ਏ।
ਖੇਡ ਰਾਹੀਂ ਬੱਚਿਆਂ ਨੇ, ਸਾਨੂੰ ਇੱਕ ਸਬਕ ਸਿਖਾਇਆ ਏ
ਦੋਸਤੀ ਦੇ ਰਿਸ਼ਤੇ ਨੂੰ, ਕਿਵੇਂ ਜਾਂਦਾ ਨਿਭਾਇਆ ਏ
ਰਲ – ਮਿਲ ਰਹਿਣਾ ਸਭ, ਨਹੀਂ ਕਰਨੀ ਲੜ੍ਹਾਈ ਏ
ਸੋਹਣੇ ਸੋਹਣੇ ਬੱਚਿਆਂ ਦੀ, ਸੋਹਣੀ ਰੇਲ ਗੱਡੀ ਆਈ ਏ
ਪਿਆਰੇ ਪਿਆਰੇ ਬੱਚਿਆਂ ਦੀ , ਪਿਆਰੀ ਰੇਲ ਗੱਡੀ ਆਈ ਏ।
ਬੀਬੇ ਰਾਣੇ ਬੱਚਿਆਂ ਦੀ, ਪਿਆਰੀ ਰੇਲ ਗੱਡੀ ਆਈ ਏ।
ਮਨਪ੍ਰੀਤ ਸਿੰਘ ‘ ਕੋਟਕਪੂਰਾ ‘

...
...

Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)