More Punjabi Kavita  Posts
ਰੌਣਕਾਂ


ਲੱਗੀਆਂ ਰਹਿੰਦੀਆਂ ਰੌਣਕਾਂ,
ਤਿੱਥ ਤਿਉਹਾਰਾਂ ਨੂੰ।
ਮਨ ਲਲਚਾ ਉੱਠੇ,
ਫਿਰ ਦੇਖ ਬਜ਼ਾਰਾਂ ਨੂੰ।
ਹੁੰਦਾ ਪੈਸਾ ਜੇਬ ਚ,
ਹਰ ਕੋਈ ਕਹਿੰਦਾ।
ਕਰਦਾ ਰਹਿ ਤੂੰ,
ਮਿਹਨਤ ਉੱਠਦਾ ਬਹਿੰਦਾ।

1)ਦਿੱਤਾ ਦਾਤੇ ਦਾ,
ਬੇਸ਼ਕ ਪੂਰਾ ਏ।
ਰਜ਼ਾ ਚ ਰਹਿ ਕੇ,
ਖਾਧਾ ਚੂਰਾ ਏ।
ਦੇਖ ਚੀਜ਼ ਪੂਰੀ,
ਲੈਣ ਨੂੰ ਮੰਨ ਕਹਿੰਦਾ,
ਕਰਦਾ ਰਹਿ ਤੂੰ,
ਮਿਹਨਤ ਉੱਠਦਾ ਬਹਿੰਦਾ।

2)ਠੱਗੀ ਨਾ ਮਾਰੀਂ,
ਨਾ ਕਰੀ ਦਿਖਾਵਾਂ ਤੂੰ।
ਹੱਕ ਹਲਾਲ ਦੀ ਕਮਾ,
ਕਮਾ ਕਮਾ ਖਾਵੀ ਤੂੰ।
ਨਾਮ ਧਿਆਵੀ ਤੂੰ,
ਉੱਠਦਾ ਬਹਿੰਦਾ,
ਕਰਦਾ ਰਹਿ ਤੂੰ,
ਮਿਹਨਤ ਉੱਠਦਾ ਬਹਿੰਦਾ।

3)ਔਖਿਆਂ ਸੌਖਿਆਂ ਲਈ,
ਕਰ ਗੁਜ਼ਾਰਾ ਜੀ।
ਕੋਈ ਦੋਸਤ ਮਿੱਤਰ,
ਲਾਊ ਸਹਾਰਾ ਜੀ।
ਨਾ ਘਬਰਾਇਆ ਤੂੰ,
ਦੁੱਖ ਸੁੱਖ ਸਹਿੰਦਾ,
ਕਰਦਾ ਰਹਿ ਤੂੰ,
ਮਿਹਨਤ ਉੱਠਦਾ ਬਹਿੰਦਾ।

4)ਸਿਰੋਂ ਖ਼ਰਚਿਆਂ ਦੀ,
ਘੱਟੂ ਪੰਡ ਭਾਰੀ ਕਦੇ ,
ਹਾਰੂ ਇੱਕ ਦਿਨ,
ਦੇਖੀ ਲਚਾਰੀ ਕਦੇ।
ਚੜ੍ਹਿਆ ਸਿਰ ਬੇਸ਼ੱਕ,
ਕਰਜ਼ ਭਾਰੀ ਰਹਿੰਦਾ,
ਕਰਦਾ ਰਹਿ...

ਤੂੰ,
ਮਿਹਨਤ ਉੱਠਦਾ ਬਹਿੰਦਾ।

5)ਦੱਸੀ ਹਾਲ ਦਿਲ ਦਾ,
ਨਾ ਢਾਹੀ ਢੇਰੀ ਤੂੰ।
ਅਕਲ,ਹਿੰਮਤ,ਹੌਂਸਲਾ,
ਰੱਖੀ ਦੌਲਤ ਬਥੇਰੀ ਤੂੰ।
ਮਿਹਨਤ ਕਰਨ ਵਾਲਾ,
ਕਦੇ ਨਾ ਢਹਿੰਦਾ,
ਕਰਦਾ ਰਹਿ ਤੂੰ,
ਮਿਹਨਤ ਉੱਠਦਾ ਬਹਿੰਦਾ।
6)ਕੀਤੀ ਮਿਹਨਤ ਦਾ,
ਫਲ ਕਦੇ ਤਾਂ ਮਿਲਣਾ ਏ।
ਹੋਊ ਪੂਰੀ ਆਸ,
ਚਿਹਰਾ ਫੁੱਲ ਖਿਲਣਾ ਏ।
ਖਿਲੇ ਜਿਵੇਂ ਫੁੱਲ ਗੁਲਾਬ,
ਸੂਰਜ ਮੱਖੀ,ਗੈਂਦਾ।
ਕਰਦਾ ਰਹਿ ਤੂੰ,
ਮਿਹਨਤ ਉੱਠਦਾ ਬਹਿੰਦਾ।

7)ਆਸ ਰੱਖੋ ਦਿਲ, ਲਿਖ਼ੇ “ਸੰਗਰੂਰਵੀ “।
ਆਈਆਂ ਮੁਸ਼ਕਿਲਾਂ ਤੋ, ਸਿੱਖੇ”ਸੰਗਰੂਰਵੀ”।
ਲੈ ਲਓ ਲਾਹਾ ਗੁਰਬਾਣੀਓ,
ਸਭਨੂੰ “ਉੱਪਲ”ਕਹਿੰਦਾ।
ਕਰਦਾ ਰਹਿ ਤੂੰ,
ਮਿਹਨਤ ਉੱਠਦਾ ਬਹਿੰਦਾ।
ਕਰਦਾ ਰਹਿ ਤੂੰ,
ਮਿਹਨਤ ਉੱਠਦਾ ਬਹਿੰਦਾ।

✍️ਸਰਬਜੀਤ ਸੰਗਰੂਰਵੀ

ਪੁਰਾਣੀ ਅਨਾਜ ਮੰਡੀ, ਸੰਗਰੂਰ।

9463162463

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)