More Punjabi Kavita  Posts
ਸੁੱਖੀ ਜੀਵਨ


ਕਰ ਸਿਮਰਨ ਜਿੰਦੜੀਏ
ਪ੍ਰਭ ਅਬਿਨਾਸੀ ਦਾ,
ਜੋ ਦੇ ਦੇ ਦਾਤਾਂ,
ਕਦੇ ਪਛਤਾਉਂਦਾ ਨਹੀਂ।
ਜੋ ਸੇਵਾ ਸਿਮਰਨ ਬਖਸ਼ੇ,
ਬਖਸ਼ੇ ਗੁਨਾਹਾਂ ਨੂੰ,
ਕਰ ਚੇਤੇ ਬਖਸ਼ਣਹਾਰ,
ਕਿਉ ਧਿਆਉਂਦਾ ਨਹੀਂ।

ਹੁੰਦਾ ਜੋ ਕੁੱਝ ਵੀ ਹੁੰਦਾ,
ਹੁੰਦਾ ਉਸਦੇ ਨਾਲ ਹੁਕਮਾਂ ,
ਜੋ ਪ੍ਰਭ ਚਾਹਵੇ,ਸੋਈ ਬਣਾਵੇ,
ਆਪੇ ਸਾਜੇ ,ਆਪੇ ਮਿਟਾਵੇ।
ਤਾਜੋ ਬੇਤਾਜ ਕਰੇ,
ਜੋ ਹੁਕਮ ਨਾ ਮੰਨੇ,
ਆਗਿਆ ਕਾਰੀ ਨੂੰ,
ਸਦਾ ਬਾਦਸ਼ਾਹ ਬਣਾਵੇ।

ਸਰਬ ਸ਼ਕਤੀਵਾਨ ਦੇ ਨੇ,
ਨਾਮ ਵੱਖੋ ਵੱਖਰੇ ਹੀ,
ਜੋ ਗ੍ਰੰਥਾਂ ਆਉਂਦੇ ਨੇ।
ਸਭ ਕੁੱਝ ਉਹ ਪਾ...

ਜਾਂਦੇ,
ਜੋ ਹੋ ਨਿਰਸਵਾਰਥ,
ਪ੍ਰਭੂ ਧਿਆਉਂਦੇ ਨੇ।

ਸਦਾ ਸੁਣੀ ਜਾਂਦੀ,
ਹੈ ਅਰਦਾਸ ਉਸਦੀ,
ਮਨ ਵਿੱਚ ਜਿਸ ਦੇ,
ਰੱਤਾ ਨਾ ਮੈਲ ਹੋਵੇ।
ਸੁੱਖੀ ਜੀਵਨ ਉਹ,
ਜਿਉਂਦਾ ਨਾਲ ਪਰਿਵਾਰ,
ਕਰਦਾ ਨਾ ਵੈਲ ਹੋਵੇ।
✍️ ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)