ਚਿੰਤਾ
ਚਿੰਤਾ ਚਿਤਾ, ਸਮਾਨ ਹੈ ਹੁੰਦੀ,
ਐਵੇਂ ਹੀ ਨਾ,ਚਿੰਤਾ ਕਰਿਆ ਕਰ।
ਕੁਝ ਕਰਿਆਂ,ਮਸਲਾ ਹੱਲ ਹੋਣਾ,
ਨਾ ਸੋਚ ਸੋਚ ਸਦਾ ਹੀ, ਮਰਿਆ ਕਰ।
ਰੱਖ ਸਾਂਭ ਕੇ,ਹੰਝੂ ਕੀਮਤੀ ਬੜੇ,
ਗੱਲ ਗੱਲ ਤੇ ਨਾ ਤਰਿਆ ਕਰ।
ਹੋਰ ਬਥੇਰੇ ਦੁੱਖੀਏ,ਦੁੱਖਾਂ ਮਾਰੇ,
ਤੂੰ ਦੁੱਖ ਕਿਸੇ ਦੇ ਹਰਿਆ ਕਰ।
ਬੇਸ਼ੱਕ ਜ਼ਿੰਦਗੀ ਲੱਗੇ ਪਹਾੜ੍ਹ ਤੈਨੂੰ,
ਰੱਖ ਹੌਂਸਲਾ ਨਾ ਡਰਿਆ ਕਰ।
/>
ਰੱਖ ਚੁਸਤ ਦਰੁਸਤ ਸਦਾ ਖ਼ੁਦ ਨੂੰ ਤੂੰ ਸੰਗਰੂਰਵੀ,
ਹੋ ਮਜ਼ਬੂਤ ਸਭ ਕੁਝ ਜਰਿਆ ਕਰ।
✍️
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
Access our app on your mobile device for a better experience!
Related Posts
ਕੋਠੇ ਚੜ੍ਹ ਕੇ ਪਤੰਗ ਚੜ੍ਹਾਉਂਦੇ ਨੇ। ਡਿੱਗ ਕੇ ਲੱਤ ਬਾਂਹ ਤੁੜਵਾਉਂਦੇ ਨੇ। ਇਹ ਫਿਰ ਵੀ ਬਾਜ਼ ਨਾ ਆਉਂਦੇ ਨੇ, ਪਤੰਗ ਦੀ ਹੈ ਖੇਡ ਨਿਆਰੀ। ਪਤੰਗ ਚੜ੍ਹਾ ਉੱਚੀ ਆਸਮਾਨ ਤੇ, ਫਿਰ ਨੇ ਵੰਗਾਰਦੇ। ਸਰਾ ਦਿੰਦੇ ਪੇਚਾ ਪਾ, ਫਿਰ ਖਿੱਚਾਂ ਮਾਰਦੇ। ਡੋਰ ਨੂੰ ਸਮਝਣ ਆਰੀ। ਚਿੜ ਅਜਿਹੇ ਕਰਦੇ ਕਾਰੇ। ਫਿਰ ਦਿਨੇ ਦਿਖਾਂਦੇ Continue Reading »
… …
ਪਤਾ ਨਹੀਂ, ਕਿਉਂ ਨਹੀਂ, ਲਿਖਾਈ ਮੈਂ,ਨਸੀਬ ਆਪਣੇ ਚ, ਮੈਂ ਤਾਂ ਨਹੀਂ ਸਨ, ਮੰਗੀਆਂ ਕੱਲੀਆਂ ਕਵਿਤਾਵਾਂ ਹੀ। ਮੈਂ ਅਭਾਗਾ ਮਰ ਗਿਆ, ਕਰ ਯਾਦ ਉਮਰ ਭਰ, ਨਾ ਨਿੱਘ ਕਿਸੇ ਦਾ ਹਿੱਸੇ ਆਇਆ, ਆਈਆਂ ਨਾ ਠੰਢੀਆਂ ਹਵਾਵਾਂ ਵੀ। ਹਰ ਕਿਸੇ ਦੇ ਲਿਖਣ ਗਾਉਣ ਦਾ, ਆਪੋ ਆਪਣੋ ਢੰਗ ਹੁੰਦਾ। ਹਰ ਕਿਸੇ ਦੇ ਗੀਤਾਂ ਦੇ Continue Reading »
ਕੁੱਝ ਦੋਸਤ ਨੇ ਮੇਰੇ,ਢਾਲ ਵਰਗੇ, ਜਿਹੜੇ ਖ਼ੁਦ ਤੇ,ਵਾਰ ਸਹਾਰ ਲੈਂਦੇ। ਕੁੱਝ ਦੋਸਤ ਨੇ, ਡਾਕੂਆਂ ਵਰਗੇ, ਜਿਹੜੇ ਹੱਕ ਕਿਸੇ ਦਾ,ਮਾਰ ਲੈਂਦੇ। ਕੁੱਝ ਦੋਸਤ ਨੇ ਮੇਰੇ, ਸ਼ਾਹੂਕਾਰ ਵਰਗੇ, ਕਈ ਲੈਂਦੇ ਵਿਆਜ,ਕਈ ਕੰਮ,ਸਾਰ ਦਿੰਦੇ। ਕੁੱਝ ਦੋਸਤ ਨੇ,ਭੈਣ, ਭਰਾ,ਮਾਂ ਵਰਗੇ, ਸਮਝ ਜਾਨ ਜਾਨੋਂ ਵੱਧ ਨੇ,ਪਿਆਰ ਦਿੰਦੇ। ਕੁਝ ਦੋਸਤ ਨੇ,ਮਦਦ ਕਰਕੇ, ਆਪੋ ਆਪਣਾ ਹੀ ਫਰਜ਼,ਨਿਭਾਉਂਦੇ Continue Reading »
ਆਪਣਾ ਘਰ ਹੀ ਹੈ ਆਪਣਾ ਹੁੰਦਾ, ਹੋਵੇ ਭਾਵੇਂ ਛੋਟਾ। ਸਭਨੂੰ ਰੱਬਾ ਸਲਾਮਤ ਰੱਖੀਂ, ਹੋਵੇ ਭਾਵੇਂ ਕਿੰਨਾ ਵੀ ਖੋਟਾ। ਜਲਦੀ ਹਾਲਾਤ ਸੁਧਰ ਨੇ ਜਾਣੇ, ਆਉਣੇ ਨੇ ਦਿਨ ਚੰਗੇ। ਰੱਬਾ ਸਭਨੂੰ ਸਲਾਮਤ ਰੱਖੀਂ, ਰਹਿਣ ਤੇਰੇ ਰੰਗੀਂ ਰੰਗੇ। ਸਭਨੂੰ ਰੱਬਾ, ਸਲਾਮਤ ਰੱਖੀਂ, ਨਾ ਰਹੇ ਕਿਸੇ ਨੂੰ ਤੋਟਾ। ਕਾਰੋਬਾਰ ਵਿਚ ਬਰਕਤ ਪਾਵੀਂ, ਛੋਟਾ ਹੋਵੇ Continue Reading »
ਨਾ ਦੇਖਦਾ ਕੋਈ, ਸੀਰਤ ਕਿਸੇ ਦੀ, ਸੋਹਣੀਆਂ ਸ਼ਕਲਾਂ ਸੂਰਤਾਂ ਤੇ ਤਾਂ,ਹਰ ਕੋਈ ਡੁੱਲ੍ਹ ਦਾ ਏ। ਹੋ ਜਾਂਦੀਆਂ ਖੁਸ਼ੀਆਂ ਕਫੂਰ ਕਿਸੇ ਦੀਆਂ, ਜਦੋਂ ਕਦੇ ਵੀ,ਰਾਜ ਕਈਆਂ ਦਾ,ਸ਼ਰੇਆਮ ਖੁੱਲ੍ਹ ਦਾ ਏ। ਰੋਂਦੇ ਰਹਿੰਦੇ, ਕਹਿੰਦੇ ਰਹਿੰਦੇ, ਦੁਨੀਆਂ ਨੂੰ, ਨਾ ਇਸ਼ਕ ਵਿੱਚ, ਅਸਾਂ ਕੁਝ ਖੱਟਿਆ ਏ। ਸਮਝਿਆ ਪਰੀਆਂ ਜਿਨ੍ਹਾਂ ਨੂੰ ਕਈਆਂ ਨੇ, ਬਦਰੂਹਾਂ ਘਰ Continue Reading »
ਤੁਰਦਾ ਏ ਤੂੰ ਜਦੋਂ ਸੋਹਣਿਆਂ ,ਮਟਕ ਮਟਕ ਵੇ। ਰੱਤਾ ਵੀ ਨਾ ਹੁੰਦਾ ਏ ਸੋਹਣਿਆਂ ,ਕੋਈ ਖੜਕ ਵੇ। ਝੂਠ ਨਾ ਬੋਲਾਂ ਚੰਨ ਮੱਖਣਾਂ ,ਬੋਲਿਆ ਹੈ ਮੈ ਸੱਚ ਵੇ। ਝੂਠ ਜੇ ਬੋਲਾਂ ਚੰਨ ਮੇਰਿਆ,ਪੈਰਾਂ ਵਿੱਚ ਚੁੱਭੇ ਮੇਰੇ ਕੱਚ ਵੇ। ਸੁੰਨੀ ਲੱਗਦੀ ਏ ਬਿਨਾਂ ਤੇਰੇ ਸੋਹਣਿਆਂ,ਲੱਗਦੀ ਸੜਕ ਵੇ। ਦਿਲ ਮੇਰਾ ਤੂੰ ਮੋਹ ਲਿਆ, Continue Reading »
ਕੰਮ ਸਾਡਾ ਏ, ਦੇਣੀ ਦਸਤਕ, ਦਰ ਦਿਲਬਰ ਦੇ, ਮਰਜ਼ੀ ਓਹਦੀ ਏ, ਓ ਬੂਹਾ ਖੋਲ੍ਹੇ, ਚਾਹੇ ਨਾ ਖੋਲ੍ਹੇ। ਸਮੁੰਦਰ ਸ਼ਬਦਾਂ ਦਾ, ਦਿਲ ਦਿਮਾਗ਼ ਮੇਰੇ, ਕੋਸ਼ਿਸ਼ ਕਰਾਂ ਕਦੇ, ਗੀਤ ਗਾਉਣ ਦੀ, ਹੁਣ ਮਰਜ਼ੀ ਓਹਦੀ, ਬੋਲੇ ਜਾਂ ਨਾ ਬੋਲੇ। ਖੜ੍ਹੇ ਰਹਿੰਦੇ ਹਾਂ, ਰਾਹ ਵਿੱਚ ਉਸਦੇ, ਹਾਲੇ ਵੀ ਬਣ ਬੁੱਤ, ਹੁਣ ਮਰਜ਼ੀ ਏ ਓਹਦੀ, Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)