More Punjabi Kavita  Posts
ਤੁਰਦਾ ਏ ਤੂੰ ਜਦੋਂ ਸੋਹਣਿਆਂ


ਤੁਰਦਾ ਏ ਤੂੰ ਜਦੋਂ ਸੋਹਣਿਆਂ ,ਮਟਕ ਮਟਕ ਵੇ।
ਰੱਤਾ ਵੀ ਨਾ ਹੁੰਦਾ ਏ ਸੋਹਣਿਆਂ ,ਕੋਈ ਖੜਕ ਵੇ।
ਝੂਠ ਨਾ ਬੋਲਾਂ ਚੰਨ ਮੱਖਣਾਂ ,ਬੋਲਿਆ ਹੈ ਮੈ ਸੱਚ ਵੇ।
ਝੂਠ ਜੇ ਬੋਲਾਂ ਚੰਨ ਮੇਰਿਆ,ਪੈਰਾਂ ਵਿੱਚ ਚੁੱਭੇ ਮੇਰੇ ਕੱਚ ਵੇ।
ਸੁੰਨੀ ਲੱਗਦੀ ਏ ਬਿਨਾਂ ਤੇਰੇ ਸੋਹਣਿਆਂ,ਲੱਗਦੀ ਸੜਕ ਵੇ।
ਦਿਲ ਮੇਰਾ ਤੂੰ ਮੋਹ ਲਿਆ, ਬੋਲੀ ਤੇ ਬੋਲੀਆਂ ਪਾ ਕੇ।
ਸੱਜਣਾਂ ਤੂੰ ਆਪਣਾ ਬਣਾ ਲਿਆ,
ਪਿਆਰ ਮੇਰੇ ਨਾਲ ਜਿਤਾ ਕੇ।
ਆਪਣੀ ਪੱਕੀ ਯਾਰੀ ਸੋਹਣਿਆਂ,
ਕਿੱਦਾਂ ਜਾਊ ਤੜਕ ਵੇ।

/> ਤੁਰਦਾ ਏ ਤੂੰ ਜਦੋਂ……
ਮਿਲਦੇ ਰਹਿਣਾ ਜ਼ਰੂਰ ਸੋਹਣਿਆਂ,
ਭਾਵੇਂ ਹੋਣ ਮਜ਼ਬੂਰੀਆਂ।
ਲੱਖ ਕਰਨ ਵੈਰੀ ਕੋਸ਼ਿਸਾਂ ,
ਪਰ ਪੈਣ ਨਾ ਕਦੇ ਦੂਰੀਆਂ।
ਜੇ ਹੋਇਆ ਇੰਜ “ਸੰਗਰੂਰਵੀ”,
ਆਪੇ ਹੋਊ ਵੈਰੀਆਂ ਦਾ ਬੇੜਾ ਗਰਕ ਵੇ।
ਤੁਰਦਾ ਏ ਤੂੰ ਜਦੋਂ…..

@©®✍️ ਸਰਬਜੀਤ ਸੰਗਰੂਰਵੀ਼

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)