ਮਾਫੀ

15

ਯੁਨੀਵਰਸਿਟੀ ਵਿੱਚ ਪਤਾ ਨੀ ਕਿੱਦਾ ਰੱਬ ਦੀ ਮਿਹਰ ਨਾਲ ਦਾਖਲਾ ਮਿਲ ਗਿਆ । ਸਾਰੇ ਲੋਕ ਇੰਂਸਟਾਗਰਾਮ ਚਲਾਉਣ ਵਾਲੇ ਤੇ ਮੈ ਫੇਸਬੁੱਕ। ਦੋਸਤਾ ਦੇ ਕਹਿਣ ਤੇ ਮੈ ਵੀ ਇਸ ਨੂੰ ਵਰਤਣ ਲੱਗ ਪਿਆ । ਇੰਂਸਟਾਗਰਾਮ ਤੇ ਕਾਫੀ ਸਾਰੇ ਦੋਸਤ ਬਣ ਗਏ ਉਹਨਾ ਵਿੱਚੋ ਇੱਕ ਕੜੀ ਨਾਲ ਕਾਫੀ ਵਧੀਆ ਦੋਸਤੀ ਪੈ ਗਈ। ਮੈ ਉਸਨੂੰ ਕਦੇ ਨੀ ਦੇਖਿਆ ਤੇ ਮੈਨੂੰ ਉਸ ਨਾਲ ਪਿਆਰ ਹੋ ਗਿਆ । ਉਹ ਮੈਨੂੰ ਯੁਨੀਵਰਸਿਟੀ ਮਿਲਣ ਵੀ ਆਏ ਪਰ ਜਦੋ ਮੈਨੂੰ ਪਤਾ ਲੱਗਾ ਕਿ ਉਹਨਾ ਦੀ ਜਿੰਦਗੀ ‘ਚ ਕੋਈ ਹੈ ਤਾ ਮੈ ਦੁੱਖੀ ਹੋ ਕੇ ਆਪਣੇ ਪੈਰਾ ਤੇ ਮੁੜ ਪਿਆ । ਉਹਨਾ ਪਤਾ ਨੀ ਕਿਵੇ ਪਤਾ ਲੱਗ ਗਿਆ ਕਿ ਮੈ ਦੁੱਖੀ ਆ ਸ਼ਾਇਦ ਸੱਚੇ ਦੋਸਤਾ ਦੀ ਇਹੀ ਨਿਸ਼ਾਨੀ ਆ। ਕਾਫੀ ਦਿਨ ਬਹਾਨੇ ਮਾਰਨ ਤੋ ਬਾਅਦ ਮੈ ਉਹਨੂੰ ਸੱਚ ਦੱਸ ਦਿਤਾ। ਫਿਰ ਉਹਨੂੰ ਤੇ ਉਸਦੀ ਇੱਕ ਸਹੇਲੀ ਜੋ ਮੇਰੇ ਨਾਲ ਇੰਂਸਟਾਗਰਾਮ ਤੇ ਸੀ ਮੈ ਉਹਨਾ ਨੂੰ ਸੌਹ ਪਵਾ ਕੇ ਖੁਦ ਨੂੰ ਉਹਨਾ ਕੋਲੋ ਬਲੋਕ ਕਰਾ ਲਿਆ । ਰਾਤ ਰੋਂਦਿਆ ਦੀ ਲੱਗ ਗਈ ਤੇ ਸਵੇਰ ਨੂੰ ਉਸਦੀ ਸਹੇਲੀ ਦਾ ਮੈਸੇਜ ਆਇਆ ਪਿਆ ਸੀ ਕਿ ਉਸਦਾ ਜੀਵਣ ਸਾਥੀ ਉਸਨੂੰ ਧੋਖਾ ਦੇ ਗਿਆ ਤੇ ਤੁਸੀ ਉਸ ਨੂੰ ਸਮਝਾਓ ਉਹ ਬਹੁਤ ਦੁਖੀ ਆ । ਮੈ ਉਸਨੂੰ ਸਮਝਾਇਆ ਤੇ ਉਸਦਾ ਮੂਡ ਸਹੀ ਕਰਨ ਲਈ ਆਪਣਾ ਦੁਖ ਛਿਪਾ ਕੇ ਉਸਨੂੰ ਹਸਾਉਣਾ ਸ਼ੁਰੂ ਕਰ ਦਿੱਤਾ । ਹੋਲੀ -ਹੋਲੀ ਅਸੀ ਇੱਕ ਹੋ ਗਏ ਦੋਨਾ ਦਾ ਇੱਕ ਦੂੱੱਜੇ ਲਈ ਬਹੁਤ ਪਿਆਰ । ਮੈ ਆਪਣਾ ਇੰਂਸਟਾਗਰਾਮ ਪਾਸਵਰਡ ਉਸਨੂੰ ਉਸਦੇ ਬਿਨਾ ਮੰਗਣ ਤੋ ਦੇ ਦਿੱਤਾ ਫਿਰ ਉਹਨਾ ਵੀ ਇੰਦਾ ਹੀ ਕੀਤਾ । ਮੇਰਾ ਇੱਕ ਦੋਸਤ ਉਸਨੇ ਮੇਰਾ ਇੰਂਸਟਾਗਰਾਮ...

ਪਾਸਵਰਡ ਮੰਗਿਆ ਮੈ ਦੇ ਦਿੱਤਾ ਕਿਉਕਿ ਮੋਬਾਇੰਲ ਨੰ ਹੋਣ ਕਰਕੇ ਅਸੀ ਵਾਟਸਅੱਪ ਤੇ ਗੱਲ ਕਰ ਲੈਂਦੇ ਸੀ ਇੰਂਸਟਾਗਰਾਮ ਤੇ ਨਹੀ ਸੀ ਕਰਦੇ ਅਤੇ ਮੈ ਆਪਣੇ ਪਿਆਰ ਨੂੰ ਇਹ ਦੱਸਣਾ ਭੁੱਲ ਗਿਆ ਕਿ ਮੇਰਾ ਇੰਂਸਟਾਗਰਾਮ ਮੇਰੇ ਦੋਸਤ ਕੋਲ ਵੀ ਹੈ। ਮੇਰਾ ਦੋਸਤ ਮੇਰੇ ਇੰਂਸਟਾਗਰਾਮ ਤੋ ਕਿਸੇ ਕੁੜੀ ਨਾਲ ਗੱਲ ਕਰਨ ਲੱਗਾ ਹੋਇਆ ਸੀ ਤੇ ਮੈ ਆਪਣੇ ਪਿਆਰ ਨੂੰ ਸਮਾ ਦੇਣ ਕਰਕੇ ਇੰਂਸਟਾਗਰਾਮ ਘੱਟ ਦੇਖਦਾ ਸੀ ਫਿਰ ਇੱਕ ਰਾਤ ਸਿੰਮੂ (ਜਿਸ ਨੂੰ ਮੈ ਪਿਆਰ ਕਰਦਾ)ਕਹਿੰਦੀ ਮੈ ਸੋਣ ਲੱਗੀ ਮੈਨੰ ਨੀਂਂਦ ਆ ਰਹੀ ਇਹ ਸੁਣ ਕੇ ਮੈ ਵੀ ਸੋਣ ਦੀ ਤਿਆਰੀ ਕਰ ਲੀ । ਜਲਦੀ ਨੀਂਦ ਨਾ ਆਉਣ ਕਰਕੇ ਮੈ ਇੰਂਸਟਾਗਰਾਮ ਖੋਲ ਕੇ ਬੈਠ ਗਿਆ ਉੱਥੇ ਮੇਰਾ ਦੋਸਤ ਕਿਸੇ ਕੁੜੀ ਨਾਲ ਲੱਗਾ ਹੋਇਆ ਸੀ। ਮੈ ਜਲਦੀ ਜਲਦੀ ਇੰਂਸਟਾਗਰਾਮ ਦਾ ਪਾਸਵਰਡ ਬਦਲਿਆ ਤੇ ਉਸ ਕੁੜੀ ਨੂੰ ਸਮਝਾਇਆ ਕਿ ਇਹ ਜੋ ਕੁਝ ਵੀ ਹੋਇਆ ਗਲਤ ਹੋਇਆ ਤੇ ਮੈ ਮਾਫੀ ਵੀ ਮੰਗੀ ਕਿਉਕਿ ਉਹ ਕੁੜੀ ਮੇਰਾ ਇੰਂਸਟਾਗਰਾਮ ਹੋਣ ਕਰਕੇ ਮੈਨੂੰ ਪਸੰਦ ਕਰ ਬੈਠੀ ਪਰ ਫਿਰ ਵੀ ਉਹ ਜਮਣ ਗਏ । ਇਧਰ ਸਿੰਮੂ ਰਾਤ ਸੁੱਤੀ ਨਹੀ ਉਸਨੇ ਵੀ ਕੁੜੀ ਨਾਲ ਗੱਲ ਹੁੰਦੀ ਦੇਖੀ ਪਰ ਉਸਨੂੰ ਇਹ ਲੱਗਾ ਕਿ ਮੈ ਗੱਲ ਕਰ ਰਿਹਾ ਸੀ ਕੁੜੀ ਨਾਲ । ਰਹਿੰਦਾ ਸ਼ੱਕ ਇਸ ਗੱਲ ਨੇ ਯਕੀਣ ‘ਚ ਬਦਲ ਦਿੱਤਾ ਜੋ ਮੈ ਪਾਸਵਰਡ ਬਦਲਿਆ ਸੀ ਦੋਸਤ ਲਈ ਪਰ ਸਿੰਮੂ ਨੂੰ ਲੱਗਾ ਕਿ ਮੇਰੇ ਕਰਕੇ ਬਦਲਿਆ।

ਅੱਜ ਤੱਕ ਬੜਾ ਸਮਝਾਇਆ ਸਿੰਮੂ ਨੂੰ ….ਪਰ ਉਹ ਨਾ ਸਮਝ ਸਕਿਆ ਮੈਨੂੰ.
ਮਾਫੀ ਮੰਗ ਮੰਗ ਥੱਕ ਗਿਆ ਮੈ ਪਰ……
ਨਾ ਗਨਾਹ ਕੀਤਿਆ ਹੋਇਆ ਵੀ ਮੈਨੂੰ ਮਾਫੀ ਮਿਲ ਨਾ ਸਕੀ……

Submitted By:- Gurjant

Leave A Comment!

(required)

(required)


Comment moderation is enabled. Your comment may take some time to appear.

Like us!