ਸਿਵਲ ਏਅਰੋਨਾਟਿਕਸ ਬੋਰਡ (CAB) ਨੇ ਨਿਨੋਏ ਅਕਿਨੋ ਅੰਤਰਰਾਸ਼ਟਰੀ ਹਵਾਈ ਅੱਡੇ (NAIA) ਵਿਖੇ ਅੰਤਰਰਾਸ਼ਟਰੀ ਯਾਤਰੀਆਂ ਦੀ ਆਮਦ ਨੂੰ ਘਟਾਉਣ ਦੇ ਆਦੇਸ਼ ਦਿੱਤੇ ਹਨ.
ਇਹ ਆਦੇਸ਼ ਰੋਜ਼ਾਨਾ ਨਵੇਂ 5000 ਤੋਂ ਉਪਰ ਹੋ ਚੁੱਕੇ COVID-19 ਮਾਮਲਿਆਂ ਵਿੱਚ ਵਾਧੇ ਦੇ ਦੌਰਾਨ ਜਾਰੀ ਕੀਤੇ ਗਏ ਹਨ।
15 ਮਾਰਚ ਦੀ ਇਕ ਅਡਵਾਇਜ਼ਰੀ ਵਿਚ ਕੈਬ(CAB) ਨੇ ਕਿਹਾ ਕਿ NAIA ਵਿਖੇ ਅੰਤਰਰਾਸ਼ਟਰੀ ਯਾਤਰੀਆਂ ਦੇ ਆਉਣ ਦੀ ਗਿਣਤੀ ਇੱਕ ਦਿਨ ਵਿੱਚ 1500 ਤੱਕ ਸੀਮਿਤ ਰਹੇਗੀ। ਇਹ ਨਿਯਮ 18 ਮਾਰਚ ਸਵੇਰੇ 8 ਵਜੇ ਤੋਂ ਅਪ੍ਰੈਲ ਸਵੇਰੇ 8 ਵਜੇ ਤੱਕ ਲਾਗੂ ਹੋਵੇਗਾ।
ਅਡਵਾਇਜ਼ਰੀ ਵਿਚ ਕਿਹਾ ਗਿਆ ਹੈ, “ਏਅਰਲਾਇੰਸ ਨੂੰ ਇਮੀਗ੍ਰੇਸ਼ਨ ਬਿਊਰੋ ਦੇ...
ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ।
ਸਰਕੂਲਰ ਵਿਚ ਇਹ ਵੀ ਕਿਹਾ ਗਿਆ ਹੈ ਕਿ “ਕੋਈ ਵੀ ਏਅਰ ਲਾਈਨ, ਜਿਸ ਦੇ ਯਾਤਰੀਆਂ ਦੀ ਗਿਣਤੀ ਓਐਸਐਸ (ਵਨ ਸਟਾਪ-ਸ਼ਾਪ) ਰਿਪ੍ਰੀਏਸ਼ਨ ਗਰੁੱਪ ਦੁਆਰਾ ਨਿਗਰਾਨੀ ਅਧੀਨ ਪ੍ਰਤੀ ਫਲਾਈਟ ਦੀ ਆਗਿਆ ਦਿੱਤੀ ਗਈ ਗਿਣਤੀ ਤੋਂ ਵੱਧ ਹੋਵੇਗੀ, ਨੂੰ P10, 000 ਪ੍ਰਤੀ ਵਧੇਰੇ ਯਾਤਰੀ ਦੀ ਰਕਮ ਵਿਚ ਜੁਰਮਾਨਾ ਕੀਤਾ ਜਾਵੇਗਾ।