More Manila News  Posts
ਮਨੀਲਾ ਵਿੱਚ 17 ਸਾਲਾਂ ਕੁੜੀ ਦਾ ਕਤਲ ਕਰਨ ਵਾਲਾ ਨਿਕਲਿਆ ਰਿਸ਼ਤੇਦਾਰ


ਮਨੀਲਾ ਵਿੱਚ 17 ਸਾਲਾਂ ਕੁੜੀ ਦਾ ਕਤਲ ਕਰਨ ਵਾਲਾ ਨਿਕਲਿਆ ਰਿਸ਼ਤੇਦਾਰ
ਫਰਵਰੀ 4 ਦਿਨ ਮੰਗਲਵਾਰ ਨੂੰ ਜਦੋਂ ਸਾਰੇ ਜਣੇ ਗੁਰਦੁਆਰੇ ਗਏ ਹੋਏ ਸਨ ਤਾਂ ਕੁੜੀ ਦੇ ਮਾਂ ਬਾਪ ਨੂੰ ਨਹੀਂ ਸੀ ਪਤਾ ਕੇ ਜਦੋਂ ਉਹ ਵਾਪਿਸ ਆਉਣਗੇ ਤਾਂ ਉਹਨਾਂ ਨੂੰ ਆਪਣੀ ਧੀ ਸੁੱਖ ਦੀ ਲਾਸ਼ ਦੇਖਣ ਨੂੰ ਮਿਲੇਗੀ , ਇਹ ਖਬਰ ਫਿਲਪਾਈਨ ਦੇ ਕਲੰਬਾ ਸ਼ਹਿਰ ਦੀ ਹੈ, ਜਦੋਂ ਸੁੱਖ ਦੇ ਮਾਤਾ ਪਿਤਾ ਗੁਰਦੁਆਰੇ ਗਏ ਹੋਏ ਸਨ ਤੇ ਉਹ ਆਪਣੀ ਧੀ ਨੂੰ ਘਰ ਛੱਡ ਗਏ ਸਨ , ਨਾਲ ਦੇ ਹੀ ਅਪਾਰਟਮੈਂਟ ਚ ਰਹਿੰਦਾ ਕੁੜੀ ਦੇ ਰਿਸ਼ਤੇ ਚ ਚਾਚਾ ਲੱਗਦਾ ਸੀ ਜੋ ਕਿ ਉਸਦੇ ਪਿਤਾ ਦੇ ਮਾਸੀ ਦਾ ਮੁੰਡਾ ਸੀ ਜਿਸਨੂੰ ਉਸਦੇ ਪਿਤਾ ਨੇ ਹੀ ਮਨੀਲੇ ਸੱਦਿਆ ਸੀ , ਕੰਮ ਪਵਾ ਕੇ ਦਿੱਤਾ ਸੀ ਅਤੇ ਪੇਪਰ ਬਣਾ ਕੇ ਸਾਲ ਵਿਚ ਹੀ ਵਾਪਿਸ ਪੰਜਾਬ ਭੇਜਿਆ ਸੀ ਵਿਆਹ ਕਰਾਉਣ ਲਈ , ਉਸਨੇ ਹੀ ਪੈਸੇ ਦੇ ਲਾਲਚ ਵਿਚ ਆ ਕੇ ਮਾਸੂਮ ਕੁੜੀ ਦਾ ਕਤਲ ਕਰ ਦਿੱਤਾ ਅਤੇ ਘਰ ਚੋਂ ਪੈਸੇ ਚੋਰੀ ਕਰ ਲਏ, ਜਦੋਂ ਕੁੜੀ ਦੇ ਮਾਤਾ ਪਿਤਾ ਗੁਰਦੁਆਰੇ ਤੋਂ ਵਾਪਿਸ ਆਏ ਤਾਂ ਉਹਨਾਂ ਨੇ ਦਰਵਾਜਾ ਖੁਲਵਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਦਰਵਾਜਾ ਨਹੀਂ ਖੋਲਿਆ , ਫਿਰ ਕਿਸੇ ਤਰਾਂ ਉਹ ਲਾਕ ਤੋੜ ਕੇ ਅੰਦਰ ਗਏ ਤਾਂ ਕੁੜੀ ਦੇ ਲਾਸ਼ ਬੈਡ ਤੇ ਪਈ ਮਿਲੀ
ਅਤੇ ਨਾਲ ਦੇ ਅਪਾਰਟਮੈਂਟ ਚ ਹੀ ਰਹਿੰਦਾ ਚਾਚੇ ਦੇ ਹੱਥ ਬੰਨੇ ਹੋਏ ਸਨ ਜਿਸਨੇ ਕਹਾਣੀ ਬਣਾਈ ਕੇ ਉਹਨਾਂ ਦੇ ਘਰ ਚੋਰ ਆ ਗਏ ਸਨ ਜਿਹਨਾਂ ਨੇ ਮੈਨੂੰ ਮੇਰੇ ਘਰ ਬੰਨ ਦਿੱਤਾ ਤੇ ਮੇਰੇ ਪੈਸੇ ਵੀ ਲੈ ਗਏ ਅਤੇ ਮੇਰੀਆਂ ਅੱਖਾਂ ਤੇ ਵੀ ਪੱਟੀ ਬੰਨ ਗਏ , ਦੋ ਜਣੇ ਮੇਰੇ ਕੋਲ ਆਏ ਸਨ ਬਾਕੀ ਤੁਹਾਡੇ ਘਰ ਚਲੇ ਗਏ , ਪਰ ਉਸਦੇ ਬਿਆਨ ਮਿਲ ਨਹੀਂ ਰਹੇ ਸਨ ਤੇ ਸਭ ਨੂੰ ਉਸ ਤੇ ਹੀ ਸ਼ੱਕ ਹੋ ਰਿਹਾ ਸੀ ਕਿਉਂਕਿ ਘਰ ਵਿਚੋਂ ਸਿਰਫ ਫਿਲੀਪਾਇਨ ਦੇ ਹੀ ਪੈਸੇ ਚੋਰੀ ਹੋਏ...

ਸਨ , ਸੋਨਾ ਡਾਲਰ , ਮੋਬਾਈਲ ਅਤੇ ਘੜੀਆਂ ਨਹੀਂ ਕਿਉਂਕਿ ਜੇ ਚੋਰ ਆਏ ਹੁੰਦੇ ਤਾਂ ਉਹਨਾਂ ਨੇ ਸਾਰਾ ਸਮਾਨ ਲੈ ਕੇ ਜਾਣਾ ਸੀ , ਫੇਰ ਦੂਜੇ ਦਿਨ ਜਿਸ ਦਿਨ ਕੁੜੀ ਦਾ ਸੰਸਕਾਰ ਹੋਇਆ ਤਾਂ ਉਸਦੇ ਚਾਚੇ ਦੀਆਂ ਬਾਹਾਂ ਤੇ ਨੌਹਾਂ ਦੇ ਨਿਸ਼ਾਨ ਪਏ ਹੋਏ ਸਨ ਜੋ ਕਿ ਪਹਿਲੇ ਦਿਨ ਨਜ਼ਰ ਨਹੀਂ ਸੀ ਆ ਰਹੇ ਪਰ ਦੂਜੇ ਦਿਨ ਦਿਖਾਈ ਦੇਣ ਲੱਗ ਪਏ , ਫਿਰ ਜਦੋਂ ਪੁਲਿਸ ਨੇ ਸਖਤੀ ਨਾਲ ਪੁੱਛ ਗਿੱਛ ਕੀਤੀ ਤਾਂ ਉਸਨੇ ਆਪਣਾ ਗੁਨਾਹ ਕਬੂਲ ਕਰ ਲਿਆ ਅਤੇ ਚੋਰੀ ਵਾਲੇ ਪੈਸੇ ਵੀ ਉਸਦੀ ਘਰ ਦੀ ਪਲਾਈ ਵਾਲੀ ਸੀਲਿੰਗ ਵਿਚੋਂ ਬਰਾਮਦ ਹੋ ਗਏ, ਕੁੜੀ ਨੂੰ ਬਹੁਤ ਤੜਫਾ ਤੜਫਾ ਕੇ ਮਾਰਿਆ ਗਿਆ ਸੀ , ਪਹਿਲਾ ਉਸਦਾ ਸਿਰ ਕੰਧ ਚ ਕਈ ਵਾਰ ਮਾਰਿਆ , ਬਾਲ ਪੁੱਟੇ ਅਤੇ ਬਾਅਦ ਚ ਕਰਦ ਨਾਲ ਗਲਾ ਚੀਰ ਦਿੱਤਾ , ਜੋ ਕਿ ਉਹਨਾਂ ਦੇ ਹੀ ਘਰ ਵਿਚੋਂ ਲਈ ਸੀ ,
ਉਸਨੇ ਕਿਹਾ ਕੇ ਨਸ਼ੇ ਦੀ ਵਾਧ ਘਾਟ ਚ ਮੇਰੇ ਕੋਲੋਂ ਇਹ ਹੋ ਗਿਆ , ਤੁਹਾਨੂੰ ਦੱਸ ਦਈਏ ਕੇ 10 ਸਾਲ ਪਹਿਲਾਂ ਇਹਨਾਂ ਮਾਤਾ ਪਿਤਾ ਦਾ ਇੱਕ 18 ਸਾਲਾਂ ਦਾ ਪੁੱਤ ਐਕਸੀਡੈਂਟ ਚ ਮਾਰਿਆ ਗਿਆ ਸੀ। ਪੰਜਾਬ ਵਾਲੇ ਲੋਕਾਂ ਨੂੰ ਇਹੀ ਅਪੀਲ ਕਰਾਂਗੇ ਕੇ ਆਪਣੇ ਨਸ਼ੇੜੀ ਪੁੱਤ ਇਹ ਆਸ ਤੇ ਬਾਹਰ ਨਾ ਭੇਜੋ ਕੇ ਉਹ ਸੁਧਰ ਜਾਣਗੇ , ਉਹ ਆਪਣੇ ਨਾਲ ਕਈ ਹੋਰ ਜ਼ਿੰਦਗੀਆਂ ਵੀ ਖਰਾਬ ਕਰ ਦਿੰਦੇ ਨੇ , ਤੇ ਖਾਸ ਕਰ ਏਜੇਂਟ ਵੀਰਾਂ ਨੂੰ ਬੇਨਤੀ ਆ ਕੇ ਪੈਸੇ ਦੇ ਲਾਲਚ ਵਿਚ ਇਹੋ ਜਿਹੇ ਲੋਕਾਂ ਨੂੰ ਬਾਹਰ ਨਾ ਲੈ ਕੇ ਆਓ। . ਮਨੀਲਾ ਦੀਆਂ ਹੋਰ ਖਬਰਾਂ ਲਈ ਨੀਚੇ ਲਿੰਕ ਤੇ ਕਲਿਕ ਕਰਕੇ ਸਾਡੀ ਐੱਪ ਜਰੂਰ ਇੰਸਟਾਲ ਕਰੋ ,

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)