More Manila News  Posts
ਮਨੀਲਾ ‘ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਇਕ ਸਾਲ ਪਹਿਲਾਂ ਹੋਇਆ ਸੀ ਵਿਆਹ


ਕੋਟਕਪੂਰਾ (ਨਰਿੰਦਰ ਬੈੜ੍ਹ)— ਇਥੋਂ ਦੇ ਨੇੜਲੇ ਪਿੰਡ ਫਿੱਡੇ ਕਲਾਂ ਦੇ ਨੌਜਵਾਨ ਹਰਪ੍ਰੀਤ ਸਿੰਘ ਮਾਨ (32) ਪੁੱਤਰ ਅਵਤਾਰ ਸਿੰਘ ਦੀ ਅੱਜ ਤੜਕਸਾਰ ਮਨੀਲਾ ਵਿਖੇ ਮੋਟਰਸਾਈਕਲ ਸਵਾਰ ਵਿਅਕਤੀ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਜਾਣਕਾਰੀ ਮੁਤਾਬਕ ਹਰਪ੍ਰੀਤ ਸਿੰਘ ਦਾ ਅਜੇ ਇਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਦੇ ਮਾਤਾ-ਪਿਤਾ ਪਹਿਲਾਂ ਹੀ ਵਿਛੋੜਾ ਦੇ ਚੁੱਕੇ ਹਨ। ਪਤਾ ਲੱਗਾ ਹੈ ਕਿ ਹਰਪ੍ਰੀਤ ਦੀ ਭੈਣ ਅਤੇ ਜੀਜਾ ਵੀ ਮਨੀਲਾ ਵਿਖੇ ਰਹਿੰਦੇ ਸਨ ਪਰ ਉਸ ਦੀ ਭੈਣ ਨੇੜਲੇ ਪਿੰਡ ਸਿਰਸੜੀ ਵਿਖੇ ਆਪਣੇ ਘਰ ਆਈ ਹੋਣ ਕਾਰਨ ਤਾਲਾਬੰਦੀ ਕਰਕੇ ਇੱਧਰ ਰਹਿ ਗਈ ਸੀ ਅਤੇ ਮਨੀਲਾ ਜਾਣ ਦੀਆਂ ਤਿਆਰੀਆਂ ਹੀ ਕਰ ਰਹੀ ਸੀ ਕਿ ਮਨਹੂਸ ਖ਼ਬਰ ਆ ਗਈ।

ਮ੍ਰਿਤਕ ਨੌਜਵਾਨ...

ਦੇ ਜੀਜੇ ਅਮਰੀਕ ਸਿੰਘ ਸਿਰਸੜੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਰਪ੍ਰੀਤ ਸਿੰਘ ਆਪਣੇ ਸਾਥੀ ਨਾਲ ਆਪਣੇ ਵਾਹਨ ‘ਤੇ ਸਵੇਰੇ ਤੜਕਸਾਰ ਕਰੀਬ 4:00 ਵਜੇ ਸਬਜੀ ਦੇਣ ਵਾਸਤੇ ਗਿਆ ਸੀ ਅਤੇ ਜਦ ਉਹ ਦੋਵੇਂ ਉੱਥੋਂ ਵਾਪਸ ਪਰਤਣ ਲੱਗੇ ਤਾਂ ਵਾਹਨ ਦਾ ਟਾਇਰ ਪੈਂਚਰ ਹੋ ਜਾਣ ਕਾਰਨ ਉਹ ਆਪਣੇ ਸਾਥੀ ਨਾਲ ਖੁਦ ਹੀ ਸਟਿੱਪਣੀ ਬਦਲ ਰਿਹਾ ਸੀ ਕਿ ਇਕ ਮੋਟਰਸਾਈਕਲ ‘ਤੇ ਆਏ ਹੈਲਮਟ ਪਾਈ ਬਦਮਾਸ਼ ਨੇ ਉਸ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ, ਜਦਕਿ ਉਸ ਦੇ ਸਾਥੀ ਨੇ ਘਰ ‘ਚ ਵੜ ਕੇ ਜਾਨ ਬਚਾਈ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)