ਮਲਾਕਾਗਾਂਗ ਨੇ ਬੁੱਧਵਾਰ, 14 ਜੁਲਾਈ ਨੂੰ ਘੋਸ਼ਣਾ ਕੀਤੀ ਕਿ ਇਸਨੇ ਭਾਰਤ ਅਤੇ ਛੇ ਹੋਰ ਦੇਸ਼ਾਂ ਉੱਤੇ ਯਾਤਰਾ ਪਾਬੰਦੀਆਂ ਨੂੰ 31 ਜੁਲਾਈ ਤੱਕ ਵਧਾਏ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਕੋਰੋਨਾਵਾਇਰਸ ਦਾ ਡੈਲਟਾ ਰੂਪ ਦੇਸ਼ ਵਿੱਚ ਆਪਣੇ ਪੈਰ ਨਾ ਪਸਾਰ ਸਕੇ।
ਰਾਸ਼ਟਰਪਤੀ ਦੇ ਬੁਲਾਰੇ ਹੈਰੀ ਰੋਕ ਨੇ ਦੱਸਿਆ ਕਿ ਯਾਤਰਾ ਪਾਬੰਦੀਆਂ ਵਿਚ ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਨੇਪਾਲ, ਸੰਯੁਕਤ ਅਰਬ ਅਮੀਰਾਤ ਅਤੇ ਓਮਾਨ ਦੇਸ਼ ਸ਼ਾਮਲ ਹਨ।
ਦੱਸ ਦਈਏ ਕਿ ਪਾਬੰਦੀਆਂ 15 ਜੁਲਾਈ ਵੀਰਵਾਰ ਨੂੰ ਖਤਮ ਹੋਣ ਵਾਲੀਆਂ ਸਨ।
ਇਹਨਾਂ...
ਦੇਸ਼ਾਂ ਤੋਂ ਇਲਾਵਾ ਯਾਤਰਾ ਪਾਬੰਧੀ ਵਿੱਚ ਪਹਿਲੀ ਵਾਰ ਇੰਡੋਨੇਸ਼ੀਆ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ,ਰੌਕ ਨੇ ਕਿਹਾ ਕਿ ਸਾਡੇ ਕੋਲ ਇਸ ਬਾਰੇ ਇੱਕ ਸਿਫਾਰਸ਼ ਆਈ ਸੀ ਜਿਸਨੂੰ ਰਾਸ਼ਟਰਪਤੀ ਦੁਤਰਤੇ ਨੇ ਪ੍ਰਵਾਨਗੀ ਦੇ ਦਿੱਤੀ ਹੈ , ਇਹ ਪਹਿਲੀ ਵਾਰ ਹੈ ਜਦੋਂ ਇੰਡੋਨੇਸ਼ੀਆ ‘ਤੇ ਯਾਤਰਾ’ ਤੇ ਪਾਬੰਦੀ ਹੋਵੇਗੀ।