ਮਨੀਲਾ , ਫਿਲਪਾਈਨ – ਬਾਕੋਲਡ ਸ਼ਹਿਰ ਵਿੱਚ ਪੰਜਾਬੀਆਂ ਦੁਆਰਾ ਹੱਥਾਂ ਵਿੱਚ ਬੈਨਰ ਫੜ੍ਹ ਕੇ ਕਿਸਾਨਾਂ ਦੇ ਹੱਕ ਵਿਚ ਅਤੇ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ ਗਈ। ਇਨ੍ਹਾਂ ਐਨ.ਆਰ.ਆਈਜ਼ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਦੁਆਰਾ ਖੇਤੀਬਾੜੀ ਬਿੱਲ ਲਿਆ ਕੇ ਜੋ ਕਿਸਾਨਾਂ ਨਾਲ ਧੱਕਾ ਕੀਤਾ ਗਿਆ ਹੈ , ਉਸਨੂੰ ਪਰਵਾਸੀ ਭਾਰਤੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ , ਉਹਨਾਂ ਕਿਹਾ ਕਿ ਉਹ ਪੰਜਾਬ ਦੇ ਕਿਸਾਨਾਂ ਨਾਲ ਡਟ ਕੇ ਖੜੇ ਹਨ ਅਤੇ ਮੋਦੀ ਸਰਕਾਰ ਨੂੰ ਬਿੱਲ ਵਾਪਿਸ ਲੈਣ ਵਾਸਤੇ ਮਜਬੂਰ ਹੋਣਾ ਹੀ ਪੈਣਾ।
ਇਸ ਸਮੇਂ ਹਰਜੀਤ ਸਿੰਘ, ਗੋਰਾ ਚੀਮਾ...
, ਸੋਨੀ ਕਾਉਂਕੇ , ਗੋਰਾ ਰੜ੍ਹ , ਗੁਰਦੀਪ ਸਿੰਘ , ਕਾਲਾ ਕੁੱਪ ਕਲਾਂ , ਹਰਮੀਤ ਚੰਨਣਵਾਲ , ਅਮਨ ਕੱਕੜਵਾਲ , ਜੱਗਾ ਸਿੰਘ , ਰੂਪ ਸਿੰਘ , ਵੀਰਾਂ ਮਾਂਗੇਵਾਲ , ਕਾਲਾ ਪੱਖੋਕੇ , ਮਨਪ੍ਰੀਤ ਦਰਾਜ , ਬਾਬਾ ਪ੍ਰਗਟ ਸਿੰਘ , ਬਾਬਾ ਬਲਵਿੰਦਰ ਸਿੰਘ , ਰਾਕੇਸ਼ ਕੁਮਾਰ , ਪ੍ਰੇਮ ਸਿੰਘ ਗੋਲਡੀ , ਗੱਗੀ ਸੰਘਰੇੜੀ ਹਾਜ਼ਿਰ ਸਨ।