More Punjabi Kahaniya  Posts
ਅਪਣਿਆ ਦੀ ਮਾਰ


“ਅੱਜ ਲਗਾਤਾਰ ਪੰਜਵਾਂ ਕੰਮ ਛੱਡ ਕਿ ਘਰ ਪਹੁੰਚਿਆ ਦੀਪਾ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ, ਕਾਰਨ ਇਹ ਸੀ ਕਿ ਮਾੜੀ ਕਿਸਮਤ ਨੂੰ ਓਹਦਾ ਕੋਈ ਵੀ ਕੰਮ ਠੀਕ ਨਹੀਂ ਚੱਲ ਰਿਹਾ ਸੀ,
ਜੋ ਵੀ ਕੰਮ ਕਰਦਾ ਉਸੇ ਵਿੱਚੋ ਹੀ ਅਸਫਲ ਹੋ ਜਾਂਦਾ, ਕਿੰਨੇ ਹੀ ਕੰਮ ਜਿੰਦਗੀ ਚ ਕਰਕੇ ਦੇਖੇ ਮੇਹਨਤ ਵੀ ਬਹੁਤ ਕਰਦਾ ਪਰ ਵਕ਼ਤ ਦੀ ਮਾਰ ਪੈ ਹੀ ਜਾਂਦੀ ਕੋਈ ਵੀ ਕੰਮ ਸਫ਼ਲ ਨਾ ਹੁੰਦਾ,ਅੱਜ ਤਾਂ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ ਦੀਪਾ ਆਪਣੀ ਜਿੰਦਗੀ ਤੋਂ,
ਆਕੇ ਦੁਪਹਿਰ ਵੈਲੇ ਘਰ ਬੈਠਾ ਚਾਹ ਦਾ ਵਕ਼ਤ ਸੀ,ਆਖਣ ਲੱਗਾ ਚਾਹ ਪਾ ਦੋ ਮੈਨੂੰ, ਆਖਦੇ ਕਾਹਦੀ ਚਾਹ ਤੈਨੂੰ ਗਹਾ ਨੋਟ ਲੈਕੇ ਆਇਆ ਨਿਕੰਮਾ ਕਿਸੇ ਥਾਂ ਦਾ ਇੰਨਾ ਆਖ ਦੀਪੇ ਦੇ ਘਰਦੇ ਗਹਾ ਹੋ ਗਏ,
ਫਿਰ ਦੀਪੇ ਨੇ ਆਪ ਹੀ ਚਾਹ ਪਾ ਲਈ ਚਾਹ ਵੀ ਠੰਡੀ ਬਸ ਸਬਰ ਕਰ ਓਵੇ ਹੀ ਪੀ ਗਿਆ, ਦੀਪੇ ਦਾ ਭਰਾ ਚੰਗੇ ਕੰਮ ਤੇ ਸੀ ਚੰਗੇ ਪੈਸੇ ਵੀ ਕਮਾਉਂਦਾ ਸੀ,ਬਸ ਫਿਰ ਕੀ ਸੀ ਦੀਪੇ ਦੀ ਜ਼ਿੰਦਗੀ ਤਾਂ ਤਾਨੇ ਮਹਿਣੇ ਸੁਣਨ ਚ ਲੰਘਣ ਲੰਘੀ,ਬਸ ਹੁਣ ਥੱਕ ਚੁੱਕਾ ਸੀ ਕਾਰੋਬਾਰ ਕਰਕੇ ਹੁਣ ਘਰ ਹੀ ਰਹਿਣ ਲੱਗਾ ਕਿ ਘਰ ਖੇਤੀ ਤੇ ਦੁੱਧ ਦਾ ਕੰਮ ਕਰ ਲਵੇਗਾ,
ਦੀਪਾ ਸਵੇਰੇ ਹੀ ਲੱਗ ਜਾਂਦਾ ਕੰਮ ਕਰਨ ਸਾਰਾ ਘਰ ਦਾ ਕੰਮ ਕਰਦਾ,ਜਦ ਕੋਈ ਪੁੱਛਦਾ ਦੀਪੇ ਨੂੰ ਘਰ ਆਕੇ ਕਿ ਦੀਪੇ ਕੀ ਕਰਦਾ ਦੀਪੇ ਦਾ ਪਰਿਵਾਰ ਆਪ ਆਖਦਾ ਇਹਨੇ ਕੀ ਕਰਨਾ ਨਿਕੰਮੇ ਨੇ ਵਹਿਲਾ ਰਹਿੰਦਾ ਸਾਰੀ ਦਿਹਾੜੀ,ਨਾਲੇ ਦੀਪੇ ਤੋਂ ਕੰਮ ਕਰਾਈ ਜਾਣੇ ਨਾਲੇ ਉਹਨੂੰ ਭੰਡੀ ਜਾਣਾ, ਦੀਪੇ ਨੂੰ ਬਹੁਤ ਤਕਲੀਫ਼ ਹੁੰਦੀ ਕਿ ਉਸਦਾ ਆਪਣਾ ਪਰਿਵਾਰ ਹੀ ਉਸ ਨਾਲ ਐਵੇ ਦਾ ਸਲੂਕ ਕਰ ਰਿਹਾ,
ਉਹਦਾ ਛੋਟਾ ਭਾਈ ਵੀ ਚੰਗੇ ਕੰਮ ਤੇ ਹੋਣ ਕਾਰਨ ਉਹਤੋਂ ਰੋਹਬ ਨਾਲ ਕੰਮ ਕਰਾਉਂਦਾ ਤੇ ਦੀਪਾ ਵਿਚਾਰਾਂ ਚੁੱਪ ਕਰ ਸਾਰਾ ਕੰਮ ਕਰੀ ਜਾਂਦਾ,ਦੀਪਾ ਜੋ ਵੀ ਕੰਮ ਕਰਦਾ ਖੇਤੀ ਦਾ ਦੁੱਧ ਦਾ ਪੈਸੇ ਸਾਰੇ ਪਰਿਵਾਰ ਵਾਲੇ ਰੱਖਦੇ,ਦੀਪਾ ਕੰਮ ਕਰਨ ਦੇ ਬਾਵਜੂਦ ਵੀ ਖਾਲੀ ਜੇਬ ਹੀ ਰਹਿੰਦਾ, ਜਦੋ ਕੋਈ ਦਿਨ ਤਿਉਹਾਰ ਹੁੰਦਾ ਦੀਪੇ ਨੂੰ ਕੋਈ ਜ਼ਰੂਰਤ ਹੁੰਦੀ ਉਹ ਘਰੋਂ ਪੈਸੇ ਮੰਗਦਾ ਤਾਂ ਜ਼ਵਾਬ ਮਿਲਦਾ ਕਾਹਦੇ ਪੈਸੇ ਤੂੰ ਕਮਾ ਕੇ ਫੜਾਏ ਸੀ,
ਉਹਦਾ ਕੀਤਾ ਘਰਦਾ ਕੰਮ ਪਰਿਵਾਰ ਦੀ ਨਿਗ੍ਹਾ ਚ ਹੀ ਨਾ ਰਹਿੰਦਾ,ਆਖਦੇ ਤੈਨੂੰ ਕੀ ਲੋੜ ਪੈਸਿਆ ਦੀ ਘਰ ਹੀ ਰਹਿਣਾ ਹੁੰਦਾ ਤੂੰ ਹੈਗੇ ਤੇਰੇ ਕੋਲ ਕੱਪੜੇ ਉਹੀ ਪਾ ਲਾ ਕਿਤੇ ਨਹੀਂ ਜਾਣਾ,ਦੀਪਾ ਸਭ ਸੁਣ ਸਬਰ ਕਰ ਲੈਂਦਾ,ਆਖਦੇ ਛੋਟਾ ਵਧੀਆ ਨਿਕਲਿਆ ਜੋ ਇੰਨੀ ਤਰੱਕੀ ਕਰ ਗਿਆ ਤੂੰ ਤਾਂ ਸਾਰੀ ਉਮਰ ਨਿਕੰਮਾ ਹੀ ਰਹੇਗਾ,ਬਸ ਦੀਪੇ ਨੂੰ...

ਕੋਸਦੇ ਰਹਿੰਦੇ,ਦੀਪੇ ਦੇ ਕਿਹੜਾ ਵਿਚਾਰੇ ਦੇ ਵੱਸ ਦੀ ਗੱਲ ਸੀ,ਚਲੋ ਸਬਰ ਕਰਦੇ ਦੀਪੇ ਦੇ ਦਿਨ ਔਖੇ ਸੌਖੇ ਲੰਘੀ ਜਾਂਦੇ, ਜੇ ਕੋਈ ਸਾਧਨ ਚੱਕ ਦਾ ਤਾਂ ਕਿੰਨਾ ਕੁਛ ਸੁਣਨਾ ਪੈਂਦਾ,
ਦੀਪੇ ਨੇ ਥੱਕ ਕੇ ਘਰੋਂ ਬਾਹਰ ਜਾਣਾ ਹੀ ਛੱਡ ਦਿੱਤਾ,ਹੁਣ ਦੀਪੇ ਦੇ ਦੋਸਤ ਵੀ ਹੌਲੀ ਹੌਲੀ ਦੀਪੇ ਦਾ ਸਾਥ ਛੱਡ ਗਏ, ਹੁਣ ਪਰਿਵਾਰ ਵਿੱਚ ਰਹਿੰਦੇ ਹੋਏ ਵੀ ਦੀਪਾ ਕੱਲ੍ਹਾ ਹੋ ਚੁੱਕਿਆ ਸੀ,ਹੱਦ ਤੋਂ ਵੱਧ ਪਰੇਸਾਨੀ ਕਿੰਨਾ ਚਿਰ ਝੱਲਦਾ,ਹੁਣ ਦੀਪੇ ਨੂੰ ਜਿੰਦਗੀ ਦਾ ਕੋਈ ਮਕਸ਼ਦ ਨਹੀਂ ਦਿਖ ਰਿਹਾ ਸੀ,ਕਿਸੇ ਕੋਲ ਕੋਈ ਗੱਲ ਕਰਨ ਜੋਗਾ ਵੀ ਨਹੀਂ ਸੀ ਦਿਲ ਦੀ ਨਾ ਹੀ ਕੋਈ ਸੁਣਨ ਵਾਲਾ ਤੇ ਨਾ ਹੀ ਕੋਈ ਸਮਝਾਉਣ ਵਾਲਾ ਸੀ,
ਆਖਰ ਇਹ ਸਭ ਕਿੰਨਾਂ ਚਿਰ ਸਿਹਾ ਜਾ ਸਕਦਾ ਸੀ ਅਪਣਿਆ ਤੋਂ ਹੀ ਦੁਖੀ ਪਰੇਸ਼ਾਨ ਹੋਕੇ ਦੀਪੇ ਨੇ ਆਖਰ ਮੌਤ ਨੂੰ ਗਲ਼ ਲਾ ਲਿਆ,ਉਹਨੇ ਆਤਮ ਹੱਤਿਆ ਕਰ ਲਈ,ਹੁਣ ਪਰਿਵਾਰ ਬਹੁਤ ਪਛਤਾ ਰਿਹਾ ਸੀ ਹੁਣ ਉਹਨਾਂ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਵੀ ਹੋ ਰਿਹਾ ਸੀ ਪਰ ਹੁਣ ਕੀ ਫਾਇਦਾ ਹੋਣਾ ਸੀ ਤੁਰਨ ਵਾਲਾ ਤਾਂ ਤੁਰ ਗਿਆ ਸੀ,
ਆਪਣੇ ਸਮਾਜ ਵਿੱਚ ਇਹ ਵੀ ਬਹੁਤ ਵੱਡੀ ਕੁਰੀਤੀ ਹੈ ਕਿ ਅੱਪਾ ਅਪਣਿਆ ਨੂੰ ਸਮਝਣ ਦੇ ਅਸਮਰਥ ਹੋਏ ਪਏ ਹਾਂ, ਬਸ ਪੈਸਾ ਪੈਸਾ ਹੋਰ ਕੁਝ ਨਹੀਂ ਦਿਖਦਾ, ਪੈਸਿਆਂ ਪਿੱਛੇ ਰਿਸਤਿਆਂ ਦਾ ਘਾਣ ਹੋ ਰਿਹਾ,ਫਿਰ ਬਾਅਦ ਵਿੱਚ ਲੋਕ ਆਖਦੇ ਮਰਨਾ ਕਿਉਂ ਸੀ ਦੁੱਖ ਦਸ ਦਿੰਦਾ ਇਹ ਸੱਚ ਆ ਭਾਈ “ਜਿਸ ਤਨ ਲਾਗੇ ਸੋ ਤਨ ਜਾਣੈ” ਕਿੰਨੀ ਕੁ ਤਕਲੀਫ ਚ ਹੁੰਦਾ ਮਰਨ ਵਾਲਾ,
ਅੱਜ ਨਹੀਂ ਤਾਂ ਕੱਲ੍ਹ ਦਿਨ ਚੰਗੇ ਆ ਹੀ ਜਾਂਦੇ ਪਰ ਆਪਣੇ ਗਏ ਕਦੇ ਨਹੀਂ ਮੁੜਦੇ, ਸਬਰ ਨਾਲ ਕੰਮ ਲੈਣਾ ਚਾਹੀਦਾ ਅੱਜ ਨਹੀਂ ਤਾਂ ਕੱਲ੍ਹ ਚੰਗਾ ਕਰ ਹੀ ਦਿੰਦਾ ਰੱਬ ਸਭ, ਅਪਣਿਆ ਦੀ ਕਦਰ ਕਰੋ,ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਅਸਫਲ ਹੋਣ ਨੂੰ ਕਦੇ ਵਕ਼ਤ ਹੀ ਹੁੰਦਾ ਬਸ ਇਹੋ ਜਿਹਾ”
“ਜਿੰਦਗੀ ਦੀ ਵਾਟ ਹਮੇਸ਼ਾ ਅਪਣਿਆ ਸੰਗ ਰਲਕੇ ਕੱਢੀ ਦੀ,
ਔਖੇ ਰਾਹਵਾਂ ਵਿੱਚ ਅਪਣਿਆ ਦੀ ਨਹੀਂ ਜੋਟੀ ਛੱਡੀ ਦੀ”!!!
ਲਿਖ਼ਤ::::::ਅਬਦੁਲ ਮਹੇਰਨਾ
Abdul Gaffar Ghurail
9855588002

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)