ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਆਪ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਅਤੇ ਪੰਜ ਪਿਆਰਿਆਂ ਸਮੇਤ ਲਗਭਗ ਚਾਲੀ ਸਿੰਘਾਂ ਨਾਲ ਬੂਰਮਾਜਰਾ ਤੋਂ ਹੁੰਦੇ ਹੋਏ 7 ਪੋਹ 1761 ਸੰਮਤ ਨੂੰ ਦਿਨ ਛਿਪਦੇ ਨਾਲ ਚਮਕੌਰ ਸਾਹਿਬ ਦੇ ਇਸ ਅਸਥਾਨ ਤੇ ਪੁੱਜੇ। ਮਹਾਨ ਕੋਸ਼ ਭਾਈ ਸੰਤੋਖ ਸਿੰਘ ਜੀ , ਗੁਰੂ ਸਾਹਿਬ ਜੀ ਦੇ ਚਮਕੌਰ ਸਾਹਿਬ ਵਿਚ ਪ੍ਰਵੇਸ਼ ਕਰਨ ਬਾਰੇ ਲਿਖਦੇ ਹਨ :
ਪਹੁੰਚੇ ਗ੍ਰਾਮ ਦੱਛਣੀ ਦਿਸ਼ ਮਾਹਿ , ਤਹਾਂ ਬਾਗ ਸੁੱਭ ਹੇਰਾ।
ਸਿੰਘਿਨ ਸਹਿਤ ਥਰੇ ਤਿਸ ਅੰਤਰ, ਉੱਤਰੇ ਕੀਨਸ ਡੇਰਾ।
ਭਾਵ : ਗੁਰੂ ਸਾਹਿਬ ਚਮਕੌਰ ਸਾਹਿਬ ਦੇ ਦੱਖਣ ਵੱਲ ਇੱਕ ਬਾਗ ਵਿਚ ਉੱਤਰੇ। ਸੋ ਇਸੇ ਪਵਿੱਤਰ ਜਗ੍ਹਾ ਤੇ ਗੁਰੂ ਸਾਹਿਬ ਨੇ ਸਿੰਘਾਂ ਸਮੇਤ ਆਪਣਾ ਡੇਰਾ ਕੀਤਾ।
ਭਾਈ ਸਾਹਿਬ ਲਿਖਦੇ ਹਨ ਕਿ ਇਸ ਜਗ੍ਹਾ ਤੋਂ ਹੀ ਗੁਰੂ ਸਾਹਿਬ ਨੇ ਪੰਜ ਸਿੰਘ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਦੇ ਮਾਲਕ ਰਾਇ ਜਗਤ ਸਿਹੁੰ ਰਾਜਪੂਤ ਪਾਸ ਭੇਜੇ
ਤਾਂ ਕਿ ਉਹ ਉਹਨਾਂ ਨੂੰ ਗੜ੍ਹੀ ਵਿਚ ਨਿਵਾਸ ਕਰਨ ਦੀ ਆਗਿਆ ਦੇਵੇ। ਸਿੰਘਾਂ ਨੇ ਜਾ ਕੇ ਰਾਇ ਜਗਤ ਸਿਹੁੰ ਨੂੰ ਦਸਮ ਪਾਤਸ਼ਾਹ ਜੀ ਦਾ ਸੰਦੇਸ਼ ਦਿੱਤਾ ਅਤੇ ਕਿਹਾ , “ਗੁਰੂ ਸਾਹਿਬ...
ਨਗਰੋੰ ਬਾਹਰ ਇੱਕ ਬਾਗ ਵਿਚ ਬਿਰਾਜਮਾਨ ਹਨ, “ਉਹਨਾਂ ਨਾਲ ਜਾ ਕੇ ਗੱਲ ਕਰ ਲਓ” ਰਾਇ ਜਗਤ ਸਿਹੁੰ ਮੁਗਲ ਸੈਨਾ ਤੋਂ ਡਰ ਗਿਆ। ਉਸਨੇ ਟਾਲ ਮਟੋਲ ਕੀਤਾ ਤੇ ਉੱਤਰ ਦਿੱਤਾ, “ਮੇਰੇ ਪਾਸ ਭੇਟਾ ਦੇਣ ਲਈ ਕੁਝ ਨਹੀਂ ਹੈ, ਇਸ ਲਈ ਗੁਰੂ ਸਾਹਿਬ ਜੀ ਦੀ ਸੇਵਾ ਵਿਚ ਹਾਜ਼ਿਰ ਹੋਣ ਤੋਂ ਅਸਮਰਥ ਹਾਂ ” ਸਿੰਘਾਂ ਨੇ ਇਹ ਗੱਲ ਗੁਰੂ ਸਾਹਿਬ ਨੂੰ ਦੱਸੀ, ਗੁਰੂ ਸਾਹਿਬ ਨੇ ਇੱਕ ਸਿੰਘ ਨੂੰ ਪੰਜ ਮੋਹਰਾਂ ਦੇ ਕੇ ਰਾਇ ਜਗਤ ਸਿਹੁੰ ਵੱਲ ਭੇਜਿਆ। ਪਰ ਉਸਨੇ ਗੜ੍ਹੀ ਦੇਣ ਤੋਂ ਇਨਕਾਰ ਕਰ ਦਿੱਤਾ। ਫਿਰ ਉਸ ਸਿੰਘ ਨੇ ਰਾਇ ਦੇ ਛੋਟੇ ਭਰਾ ਰੂਪ ਚੰਦ ਨੂੰ ਗੜ੍ਹੀ ਦੇਣ ਦੀ ਪ੍ਰੇਰਨਾ ਦਿੱਤੀ। ਉਸਨੇ 50 ਮੋਹਰਾਂ ਲੈ ਕੇ ਗੜ੍ਹੀ ਵਿਚੋਂ ਆਪਣਾ ਹਿੱਸਾ ਦੇਣਾ ਪ੍ਰਵਾਨ ਕਰ ਲਿਆ। ਇਸ ਪਰ ਗੁਰੂ ਸਾਹਿਬ ਜੀ ਨੇ ਸਾਹਿਬਜ਼ਾਦਿਆਂ ਤੇ 40 ਸਿੰਘਾਂ ਸਮੇਤ ਚਮਕੌਰ ਦੀ ਕੱਚੀ ਗੜ੍ਹੀ ਵਿਚ ਪ੍ਰਵੇਸ਼ ਕੀਤਾ