ਮੂੰਹ ਨੇਰੇ ਦਾ ਤਿੰਨ ਚਾਰ ਵਜੇ ਦਾ ਟੈਮ… ਘਰਾਂ ਦੀਆਂ ਕੰਧੋਲੀਆਂ ਤੋਂ ਉੱਠਦਾ ਧੂੰਆ… ਵਾਰੀ ਲੋਟ ਗਰਮ ਪਾਣੀ ਆਲੇ ਪਤੀਲੇ ਥੱਲੇ ਛਟੀਆਂ ਦਾ ਝੋਕਾ… ਪਾਣੀ ਆਲੀ ਬਾਲਟੀ ਚੱਕ ਨਹੌਣ ਆਲੇ ਅੱਲੀਂ… ਨਹਾ ਧੋਕੇ ਸਿਰ ਰਮਾਲਾਂ ਬੰਨ ਤੇ ਪਾਕੇ ਕੋਟੀ ਸਵਾਟਰਾਂ ਗੁਰੂਘਰ ਜਾਣ ਦੀ ਤਿਆਰੀ… ਪਾਠੀ ਸਿੰਘ ਦੀ ਰਾਗਾਂ ਚ ਪੜ੍ਹਦੇ ਬਾਣੀ ਦੀ ਵਾਜ… ਵੱਡੇ ਗੇਟ ਦਾ ਕੁੰਡਾ ਖੋਲ ਪਹੀ ਪੈ ਜਾਣਾ… ਕੱਚੀ ਪਹੀ ਚ ਚੱਪਲਾਂ ਦੀ “ਡੱਪ ਡੱਪ ਡੱਪ ਡੱਪ “….ਖੱਬੇ ਪਾਸੇ ਚਰ੍ਹੀ ਚ ਹੁੰਦਾ ਖੜਕਾ.. ਨਿਆਣੇਆਂ ਨੇ ਡਰ ਬੇਬੇ ਦਾ ਹੱਥ ਜੋਰ ਨਾਲ ਘੁੱਟਣਾ … ਤੇ ਕਾਹਲੀ ਕਾਹਲੀ “ਵਾਹਿਗੁਰੂ ਸਤਿਨਾਮ ਵਾਹਿਗੁਰੂ” ਦਾ ਜਾਪ … ਸੱਜੇ ਪਾਸੇ ਵਗਦੇ ਕੱਚੇ ਖਾਲ ਦੇ ਪਾਣੀ ਚ ਗੁਆਡੀਆਂ ਦੀ ਬੈਠਕ ਆਲੇ ਬਲਬ ਦਾ ਚਾਨਣ ਪੈਕੇ ਲਿਸ਼ਕੋਰ ਪੈਦੀਂ.. ਲਿਸ਼ਕੋਰ ਦੇ ਚਾਨਣ ਨਾਲ ਬਣਦਾ ਪਰਛਾਵਾਂ… ਚੰਨ ਦੀ ਚਾਂਦਨੀਂ ਦਾ ਚਾਨਣ… ਪੱਕੀ ਗੁਰੂਘਰ ਆਲੀ ਸੜ੍ਹਕ ਤੇ ਬਾਕੀ ਦਿਨਾਂ ਨਾਲੋਂ ਕੁਸ਼ ਜਿਆਦੇ ਤੋਰਾ ਫੇਰਾ… ਗੁਰੂਘਰ ਦਾ ਵੱਡਾ ਗੇਟ ਵੜ੍ਹਨ ਸਾਰ ਝੁਕਕੇ ਮਿੱਟੀ ਮੱਥੇ ਲਾਓਣੀ… ਚੱਪਲਾਂ...
ਲਾਹਕੇ ਪਾਣੀ ਚ ਪੈਰ ਧੋਣੇ….ਬਾਬੇ ਦੀ ਸਵਾਰੀ ਅੱਗੇ ਗੋਲਕ ਚ ‘ਢਾਲਾ’ ਪਾ ਮੱਥੇ ਟੇਕ ਕੇ “ਸਰਬੱਤ ਦਾ ਭਲਾ” ਮੰਗਣਾ… ਸਿਰ ਝੁਕਾ ਬਾਬੇ ਦੀ ਬਾਣੀ ਸੁਣੀ ਜਾਣੀ… ਅਰਦਾਸ ਚ ਹੱਥ ਜੋੜ੍ਹ ਖੜ ਜੋਰ ਨਾਲ “ਫਤਿਹ” ਬੁਲਾਓਣੀ…. ਮਾਈਆਂ ਦੀ ਹੌਲੀ ਜਹੀ ਫਤਿਹ ਚ ਕੁੱਲ ਜੀਅ ਜੰਤ ਦਾ ਭਲਾ ਲੁਕੇਆ ਹੋਣਾ… ਬਾਣੀ ਦੀਆਂ ਅਖੀਰਲੀਆਂ ਲਾਈਨਾਂ ਸੁਣ ਧਰਤੀ ਨੂੰ ਹੱਥ ਲਾ ਮੱਥੇ ਲੌਣਾ.. ਤੇ ਉੱਚੀ ਜਹੇ ਕੈਹਣਾ… ਵਾਹਿਗੁਰੂ ਜੀ ਕਾ ਖਾਲਸਾਾਾਾਾ…. ਵਾਹਿਗੁਰੂ ਜੀ ਕੀ ਫਤਿਹਹਹਹਹਹ…. ਗੁਰੂਘਰ ਦੀ ਦੇਗ ਲੈ ਮੂੰਹ ਚ ਪਾਓਣੀ…. ਹੱਥ ਮਲਕੇ ਮੂੰਹ ਤੇ ਘਸਾਓਣੇ… ਘਰ ਵਾਪਸੀ ਨੂੰ ਦਿਨ ਦਾ ਉਜਾਲਾ… ਬੇਬੇ ਤੋਂ ਹੱਥਾਂ ਚੋਂ ਖੋਹ ਘਰ ਆਲੀ ਦੇਗ ਪ੍ਰਸਾਦ ਵੀ ਖਾ ਲੈਣਾ…
” ਪੋਹ ਮਾਘ ਦੀਆਂ ਸੰਗਰਾਦਾਂ…. ਏਹ ਪਿੰਡ ਬੋਲਦੇ ਨੇ…”..
~ ਰਮਨ ਦੀਪ ਬਰਾੜ
Access our app on your mobile device for a better experience!