ਮੈਂ ਗੱਲ ਕਰ ਰਹੀ ਹਾਂ । ਓਸ ਅਹਿਸਾਸ ਬਾਰੇ ਜਦੋਂ ਅਪਾਂ ਪਿਆਰ ਦੇ ਵਿੱਚ ਪੈ ਜਾਂਦੇ ਹਾਂ। ਇਹੋ ਜਹੇ ਇਨਸਾਨ ਨੂੰ ਪਿਆਰ ਕਰ ਬੈਠਦੇ ਹਾਂ । ਜਿਸਦੇ ਬਾਰੇ ਕਦੇ ਸੋਚਿਆ ਵੀ ਨਹੀਂ ਹੁੰਦਾ ।
ਜੂਨ ਵਿੱਚ ਸਾਡੇ ਕਾਲਜ ਵਿੱਚ ਪੇਪਰ ਹੋ ਰਹੇ ਸੀ। ਇਕ ਮੁੰਡਾ ਮੇਰੀ ਕਲਾਸ ਦਾ ਪੇਪਰ ਦੇਣ ਓਂਦਾ ਸੀ । ਮੈਂ ਓਨੂੰ ਜਾਣਦੀ ਨਹੀਂ ਸੀ। ਪਰ ਫੇਰ ਵੀ ਮੈਂ ਓਹਨੂੰ ਪੇਪਰ ਕਰਵੋਂਦੀ ਸੀ । ਪੇਪਰ ਦੇ ਵਿੱਚ ਵਿੱਚ ਅਸੀ ਵਦੀਆ ਦੋਸਤ ਬਣ ਗਏ । ਰੋਜ਼ ਇਕੱਠੇ ਬੈਠਦੇ ਖਾਂਦੇ ਪੀਂਦੇ ਪੜ੍ਹਦੇ ਵਦੀਆ ਦਿਨ ਲੰਘਦੇ ਸੀ । ਪਰ ਮੈਨੂੰ ਇਸ ਪਿਆਰ ਦਾ ਅਹਿਸਾਸ ਓਦੋਂ ਹੋਇਆ ਜਦੋਂ ਅਸੀਂ ਪੱਕੇ ਪੇਪਰ ਦੇਣ ਲਈ ਬਸ ਤੇ ਜਾਂਦੇ ਸੀ ।ਓਹਨੇ ਮੈਨੂੰ ਆਵਦੇ ਨਾਲ ਬੈਠਣ ਲਈ ਕਿਹਾ ਪਰ ਅਸੀਂ ਕਿਸੇ ਕਾਰਨ ਨਾਲ ਨਾ ਬੈਠ ਸਕੇ । ਮੈਂ ਇਸ ਗੱਲ ਕਰਕੇ ਓਹਨੂੰ ਸਾਰਾ ਦਿਨ ਨਹੀਂ ਬੁਲਾਇਆ ਓਹਨੇ ਮੈਨੂੰ...
ਬੜਾ ਬੁਲਾਇਆ ਪਰ ਮੇਰੇ ਮਨ ਨੂੰ ਪਤਾ ਨੀ ਕਿ ਹੋਇਆ ਸੀ । ਜਿੱਦਣ ਸਾਡਾ ਅਖੀਰਲਾ ਪੇਪਰ ਸੀ ਓਸਨੇ ਮੈਨੂੰ ਦਸਿਆ ਕਿ ਉਹ ਵਿਆਹਿਆ ਹੋਇਆ ਹੈ ।ਕੁਝ ਸਮੇਂ ਲਈ ਤਾਂ ਜ਼ਿੰਦਗੀ ਰੁਕ ਗਈ ਲਗਦੀ ਸੀ । ਕੁਝ ਸਮਝ ਨਹੀਂ ਆ ਰਿਹਾ ਸੀ । ਓਹਨੇ ਮੈਨੂੰ ਕੁਝ ਸਮਾਂ ਸੋਚਣ ਲਈ ਦਿੱਤਾ । ਫੇਰ ਓਹਨੇ ਮੈਨੂੰ ਦਸਿਆ ਕਿ ਉਸਦਾ ਤਲਾਕ ਹੋਣ ਵਾਲਾ ਹੈ । ਓਹਦੀ ਜ਼ਿੰਦਗੀ ਚ ਬੜੀਆਂ ਮੁਸ਼ਕਿਲਾਂ ਨੇ ਤੂੰ ਮੈਨੂੰ ਪਿਆਰ ਨਾ ਕਰ । ਪਰ ਪਿਆਰ ਕਿਹੜਾ ਪੁੱਛ ਕੇ ਹੁੰਦਾ ਹੈ ਕਿਸੇ ਤੋ ……….😔😔😔😔
ਅਗਰ ਤੁਸੀ ਜਾਣਨ ਲਈ ਉਤਸੁਕ ਹੋ ਵੀ ਅੱਗੇ ਕਿ ਹੋਇਆ ਤੁਸੀ ਮੈਂ ਦੱਸ ਸਕਦੇ ਹੋ 🙏🙏🙏
ਧੰਨਵਾਦ ।
lovepreet singh lohat
yes ?
gursant pal
yes
Gurdeep singh
next ਪਾਰਟ ਅੱਪਲੋਡ ਕਰੋ
fouji saab
dso yr age ki hoya
Baljeet kaur
next part
Kajal Chawla
Hnji next part v jaldi upload kro
sidhu
thnx 🙏
ranmeet
nice 👍
sidhu
9 june
kp bajwa
intrstng story nxt part kad awega