ਗੁਰੂ ਅਰਜਨ ਸਾਹਿਬ ਜੀ ਦੇ ਸ਼ਹਾਦਤ ਦਿਹਾੜੈ ਨੂੰ ਸਮਰਪਿਤ ਇਤਿਹਾਸ ਦਾ ਅੱਜ ਛੇਵਾਂ ਭਾਗ ਪੜੋ ਜੀ
ਹਰਿਮੰਦਿਰ ਸਾਹਿਬ ਦੀ ਨੀਹ :-
1588 ਅਕਤੂਬਰ ਹਰਿਮੰਦਰ ਸਾਹਿਬ ਦੀ ਨੀਂਹ ਰਖੀ। ਸਾਂਝੀਵਾਲਤਾ ਦਾ ਪ੍ਰਤੀਕ ਤੇ ਫਿਰਕਾਵਾਦੀ ਤੋਂ ਉਪਰ ਉਠਣ ਲਈ ਇਸਦੀ ਨੀਂਹ ਮੀਆਂ-ਮੀਰ ਜੋ ਇਕ ਮੁਸਲਿਮ ਸੂਫੀ ਫਕੀਰ ਸੀ,ਤੋਂ ਰਖਵਾਈ। ਮਿਆਂ ਮੀਰ ਇਕ ਰੂਹਾਨੀ ਦਰਵੇਸ,ਨਿਮਰਤਾ ਦੇ ਪੁੰਜ ਤੇ ਨੇਕ ਇਨਸਾਨ ਜੀ ਜਿਨ੍ਹਾ ਦਾ ਅਸਲੀ ਨਾਂ ਪੀਰ ਮਹੁੰਮਦ ਸੀ । ਇਨ੍ਹਾ ਨੂੰ ਲੋਕ ਸਾਈ ਮੀਆਂ ਮੀਰ ਜਾਗ ਅਵਲ ਫ਼ਕੀਰ ” ਕਿਹਾ ਕਰਦੇ ਸੀ । ਗੁਰੂ ਸਾਹਿਬ ਦਾ ਇਨ੍ਹਾ ਨਾਲ ਮੇਲ ਲਾਹੌਰ ਵਿਚ ਹੋਇਆ ਤੇ ਆਪਸ ਵਿਚ ਦਿਲੀ ਸਾਂਝ ਬਣ ਗਈ ।
ਭਾਵੇ ਇਹ ਸਚ ਹੈ ਕੀ ਹਰਿਮੰਦਰ ਸਾਹਿਬ ਦੀ ਉਸਾਰੀ ਗੁਰੂ ਅਰਜਨ ਪਾਤਸ਼ਾਹ ਨੇ ਕੀਤੀ ਪਰ ਇਸਦੀ ਹੋਂਦ ,ਉਸਾਰੀ ਤੇ ਵਿਕਾਸ ਵਿਚ ਚਾਰ ਗੁਰੂ ਸਾਹਿਬਾਨਾ ਦਾ ਹਥ ਹੈ । ਇਸ ਅਸਥਾਨ ਦੀ ਨਿਸ਼ਾਨ ਦੇਹੀ ਗੁਰੂ ਅਮਰਦਾਸ ਜੀ ਨੇ ਕੀਤੀ ਹਰਿਮੰਦਰ ਸਾਹਿਬ ਬਣਨ ਤੋ ਬਹੁਤ ਸਮਾਂ ਪਹਿਲਾਂ ਆਖਿਆ “ਹਰਿਮੰਦਿਰ ਸੋਈ ਆਖੀਏ ਜਿਥਹੁ ਹਰਿ ਜਾਤਾ” ਇਹ ਹਰਿ ਦਾ ਮੰਦਿਰ ਹਰਿ ਨਿਰੰਕਾਰ ਨੇ ਹੀ ਸਾਜਿਆ ਤੇ ਬਣਾਇਆ ਹੈ ।
ਸਰੋਵਰ ਦਾ ਆਰੰਭ ਗੁਰੂ ਰਾਮਦਾਸ ਨੇ ਕੀਤਾ ਤੇ ਸੰਪੂਰਨ ਗੁਰੂ ਅਰਜਨ ਦੇਵ ਜੀ ਨੇ ਕੀਤਾ । ਇਸਦੇ ਵਿਚਕਾਰ ਦਰਬਾਰ ਸਾਹਿਬ ਬਣਾਉਣ ਦਾ ਫੈਸਲਾ ਤੇ ਉਸਾਰੀ ਗੁਰੂ ਅਰਜਨ ਦੇਵ ਜੀ ਦੇ ਹਥੋਂ ਹੋਈ । ਅਕਾਲ ਤਖ਼ਤ ਜਿਥੇ ਪਹਿਲੇ ਇਕ ਥੜਾ ਸੀ ਜਿਥੈ ਬੈਠ ਕੇ ਗੁਰੂ ਅਰਜਨ ਸਾਹਿਬ ਉਸਾਰੀ ਦੇ ਕੰਮਾ ਨੂ ਦੇਖਿਆ ਕਰਦੇ ਸੀ ਤੇ ਬਾਲ ਗੁਰੂ ਹਰਗੋਬਿੰਦ ਸਾਹਿਬ ਉਥੇ ਅਕਸਰ ਖੇਡਿਆ ਕਾਰਦੇ ਸੀ, ਦੀ ਉਸਾਰੀ ਗੁਰੂ ਹਰਗੋਬਿੰਦ ਸਾਹਿਬ ਨੇ ਕਾਰਵਾਈ ।
ਸਭ ਤੋਂ ਵਧ ਉਨ੍ਹਾਂ ਦੀ ਰਹਿਮਤ ਤਦ ਹੋਈ ਜਦ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਇਨ੍ਹਾ ਨੂੰ ਹਰਿਮੰਦਿਰ ਸਾਹਿਬ ਵਿਚ ਸਾਜਿਆ। ਇਹ ਕੋਈ ਕਰਾਮਾਤ ਤੋਂ ਘਟ ਨਹੀਂ ਸੀ। ਸਰੋਵਰ ਦੇ ਐਨ ਵਿਚਕਾਰ ਇਕ ਥੜਾ ਤੇ ਥੜੇ ਤਕ ਪਹੁੰਚਣ ਲਈ ਇਕ ਪੁਲ ਬਣਵਾਇਆ। ਇਸੇ ਥੜੇ ਤੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਤੋਂ ਪਹਿਲੇ ਗੁਰੂ ਦਰਬਾਰ ਲਗਿਆ ਕਰਦਾ ਸੀ। ਹਰਿਮੰਦਰ ਜੋ ਕਿਸੇ ਇਕ ਇਨਸਾਨ ,ਮਜਹਬ ਫਿਰਕਾ ਜਾ ਜਾਤ ਦਾ...
ਨਹੀ ਸੀ ਬਲਕਿ ਖੁਦਾ ਦਾ ਘਰ ਸੀ ਜਿਥੇ ਹਰ ਕੋਈ ਆ ਸਕਦਾ ਹੈ ਚਹੁੰਆ ਧਰਮਾ ਤੇ, ਚਹੁਆਂ ਵਰਨਾ ਲਈ ਚਾਰ ਦਰਵਾਜੇ ਬਣਵਾਏ। ਪੁਰਬ, ਪੱਛਮ, ਉੱਤਰ, ਦੱਖਣ ਦੀਆਂ ਵਿਥਾ ਨੂੰ ਮਿਟਾ ਦਿਤਾ ਕਿਉਕਿ ਕੋਈ ਪੂਰਬ ਨੂੰ ਪੂਜਦਾ ਸੀ ਤੇ ਕੋਈ ਪੱਛਮ ਨੂੰ ਸਿਜਦਾ ਕਰਦਾ ਸੀ। 1588 ਵਿਚ ਇਸਦੀ ਨੀਂਹ ਰਖੀ ਤੇ 1604 ਵਿਚ ਇਮਾਰਤ ਦੀ ਉਸਾਰੀ ਪੂਰੀ ਹੋਈ ਜਦ ਪਹਿਲੀ ਵਾਰੀ ਪੂਰੀ ਹੋਈ ਇਮਾਰਤ ਨੂੰ ਨਿਹਾਰਿਆ ਤਾਂ ਉਨ੍ਹਾਂ ਦੇ ਮੁਖ ਤੋਂ ਆਪ-ਮੁਹਾਰੇ ਨਿਕਲਿਆ।
‘‘ ਡਿਠੇ ਸਭੇ ਥਾਉ ਨਹੀਂ ਤੁਧ ਜੇਹਾ ।।
ਕਾਜ਼ੀ ਨੂਰ ਮੁਹਮੰਦ ਮਸਕੀਨ ਨੇ ਜਦ ਨੌ ਮਣ 14 ਸੇਰ ਚੰਦਨ ਵਿਚੋਂ 5 ਸਾਲ 7 ਮਹੀਨੇ ਲਗਾ ਕੇ 145000 ਤੰਦਾ ਖਿਚਕੇ ਚੌਰ ਬਣਾਇਆ, ਉਸਦੀ ਖਾਹਿਸ਼ ਸੀ ਇਸ ਨੂੰ ਸਰਬ-ਸਾਂਝੇ ਅਸਥਾਨ ਤੇ ਭੇਟ ਕਰਨ ਦੀ ਤਾਂ 31 ਦਸੰਬਰ, 1925 ਨੂੰ ਉਸਨੇ ਆਪ ਆ ਕੇ ਇਹ ਚੌਰ ਹਰਿਮੰਦਰ ਸਾਹਿਬ ਵਿਚ ਭੇਟ ਕੀਤਾ। ਇਸ ਅਸੀਮ ਥਾਂ ਦੀ ਧਰਮ ਨਿਰਪਖਤਾ, ਇਸਦੇ ਸਰਬ ਸਾਂਝੇ ਹੋਣ ਦੇ ਸਬੂਤ ਤੋਂ ਬਾਵਜੂਦ ਵੀ ਕਈ ਵਾਰੀ ਜਾਬਰਾ ਦੇ ਜਬਰ ਦਾ ਸ਼ਿਕਾਰ ਹੋਈ । ਮਸੇ ਰੰਘੜ ਨੇ ਇਥੇ ਦਫਤਰ ਬਣਾਏ। ਸਰੋਵਰ ਪੂਰ ਦਿੱਤਾ ਤੇ ਐਯਾਸੀ ਦਾ ਅੱਡਾ ਬਣਾ ਲਿਆ,ਕੰਜਰੀਆਂ ਨਚਾਈਆਂ। ਅਹਿਮਦ ਸ਼ਾਹ ਅਬਦਾਲੀ ਨੇ 1762 ਵਿਚ ਇਸ ਨੂੰ ਢਾਹ ਢੇਰੀ ਕਰ ਦਿੱਤਾ। ਸਰੋਵਰ ਨੂੰ ਪੂਰ ਦਿਤਾ ਤੇ ਲਗਭਗ ਅਧੀ ਕੌਮ ਨੂੰ ਸ਼ਹੀਦ ਕਰ ਦਿੱਤਾ। ਜੂਨ 1984 ਵਿਚ ਦਿੱਲੀ ਹਕੂਮਤ ਨੇ ਅਕਾਲ ਤਖਤ ਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ । ਜਿਤਨੇ ਸੀਸ ਸਿਖਾਂ ਦੇ ਸ੍ਰੀ ਦਰਬਾਰ ਸਾਹਿਬ ਦੀ ਰੱਖਿਆ ਕਰਨ ਤੇ ਲਗੇ ਹਨ, ਦੁਨੀਆਂ ਦੇ ਇਤਿਹਾਸ ਵਿਚ ਕਿਸੇ ਧਰਮ ਅਸਥਾਨ ਦੇ ਬਣਨ ਤੇ ਰੱਖਿਆ ਕਰਣ ਤੇ ਨਹੀਂ ਲਗੇ। ਪਰਕਰਮਾ ਵਿਚ ਜਿਥੇ ਕਈ ਵਾਰੀ ਅਸੀਂ ਬੇਧਿਆਨੇ, ਕਾਹਲੀ ਕਾਹਲੀ ਟੁਰੇ ਜਾਂਦੇ ਹਾਂ। ਥੋੜਾ ਰੁਕਕੇ ਧਿਆਨ ਨਾਲ ਸੋਚ ਕੇ ਦੇਖੀਏ ਕਿ ਇਹ ਉਹੀ ਜਗਹ ਹੈ ਜੋ ਕਈ ਵਾਰੀ ਸਿੱਖਾਂ ਦੇ ਖੂਨ ਨਾਲ ਲਥਪਥ ਹੋਈ ਹੈ।
( ਚਲਦਾ )
ਹਰਮੇਲ ਸਿੰਘ ਕਵੀਸ਼ਰ ਪਿੰਡ ਸੇਚਾਂ ਕਪੂਰਥਲਾ
6284758533