ਨਾਦਰਸ਼ਾਹ ਨੂੰ 5 ਕੋਹ ਦੇ ਫਾਸਲੇ ਦੇ ਅੰਦਰ 12 ਵਾਰ ਲੁੱਟਿਆ । ਹਿੰਦੁਸਤਾਨ ਨੂੰ ਲੁੱਟਣ ਆਇਆ ਲੁਟੇਰਾ ਨਾਦਰਸ਼ਾਹ ਜਦੋਂ ਆਪਣੇ ਵਤਨ ਨੂੰ ਮੁੜਦਾ ਤਾਂ ਪੰਜਾਬ ਵਿੱਚੋ ਲੰਘਦੇ ਨੂੰ ਸਿੱਖ ਲੁੱਟਦੇ ।
ਇਹ ਉਹੀ ਨਾਦਰਸ਼ਾਹ ਸੀ ਜਿਸਦੀ ਝੂਠੀ ਮੌਤ ਦੀ ਖ਼ਬਰ ਫੈਲਾਉਣ ਪਿੱਛੇ 50000 ਲੋਕ ਇਸਨੇ ਕਤਲ ਕਰਵਾ ਦਿੱਤੇ ।
ਜ਼ਕਰੀਆ ਖਾਨ ਨੂੰ ਪੁੱਛਦਾ “ਯਰ ਇਹ ਕਿਹੜਾ ਫਿਰਕਾ ਆ । ਜਿਹਨਾ ਨੂੰ ਮੇਰਾ ਡਰ ਹੀ ਨਹੀਂ।
ਜਦੋਂ ਨਾਦਰ ਸ਼ਾਹ ਨੂੰ ਜ਼ਕਰੀਏ ਤੋਂ ਪਤਾ ਲੱਗਾ ਕਿ ਉਸਦੀ ਫੌਜ ਨੂੰ ਲੁਟਣ ਵਾਲੇ ਸਿੱਖ ਨੇਂ,, ਜਿਹਨਾਂ ਦਾ ਕੋਈ ਘਰ ਬਾਰ ਨਹੀਂ,,ਇਹ ਜੰਗਲਾਂ ਵਿਚ ਰਹਿੰਦੇ ਆ,, ਘੋੜਿਆਂ ਦੀ ਕਾਠੀਆਂ ਹੀ ਇਹਨਾਂ ਦੇ ਪਲੰਘ ਹਨ ਤਾਂ ਨਾਦਰ ਸ਼ਾਹ ਦੀ ਹੈਰਾਨੀ ਦੀ ਕੋਈ ਹੱਦ ਨਾਹ ਰਹੀ,,,,ਉਸ ਰਾਤ ਨਾਦਰ ਕੇਵਲ ਸਿੰਘਾਂ ਬਾਰੇ ਸੋਚਦਾ ਰਿਹਾ,,, ਆਰਾਮਦਾਇਕ ਆਸਨ ਤੇ ਵੀ ਉੱਸਲਵੱਟੇ ਲੈਦਾ ਰਿਹਾ,, ਸਵੇਰ ਹੁੰਦੇ ਸਾਰ ਨਾਦਰ ਨੇ ਜ਼ਕਰੀਆ ਖਾਨ ਨੂੰ ਬੁਲਾਵਾ ਭੇਜਿਆ,,
ਨਾਦਰ ਨੇ ਜ਼ਕਰੀਆ ਖਾਨ ਨੂੰ ਕਿਹਾ ਮੈਂ ਇਹਨਾਂ ਬਾਰੇ ਹੋਰ ਜਾਣਨਾ ਚਾਹੁੰਦਾ ਹਾਂ,,
ਜ਼ਕਰੀਆ ਕਹਿਣ ਲੱਗਾ ਹਜ਼ੂਰ ਜਾਣਕਾਰੀ ਇਹਨਾਂ ਬਾਰੇ ਬਹੁਤੀ ਨਹੀਂ ਮਿਲਦੀ,,, ਪਿੰਡ,ਦੇਸ,ਘਰ, ਕਿਲ੍ਹਾ,ਕੋਟ ਇਹਨਾਂ ਦਾ ਕੋਈ ਹੈਂ ਨਹੀਂ,,,ਜੰਗ ਵਿੱਚ ਸ਼ਹੀਦ ਹੋਣ ਲਈ ਇਹ ਭੱਜੇ ਆਉਂਦੇ ਹਨ,, ਇਹਨਾਂ ਦੇ ਘੋੜੇ ਵੀ ਖਬਰੇ ਕਿਹੋ ਜਿਹੇ ਆ,, ਬਿਨਾਂ ਕੁਝ ਖਾਂਦੇ ਪੀਤੇ ਸੌ ਸੌ ਕੋਹ ਤੱਕ ਧਾਵੇ ਕਰਦੇ ਆ,,,
ਹਕੂਮਤ ਨਾਲ ਦੰਗਾ ਕਰਨ ਨੂੰ ਇਹ ਸਿੰਘ ਆਪਣਾ ਜਾਤ ਗੋਤ ਮੰਨਦੇ ਹਨ,,ਚਮੜੀ ਇਹਨਾਂ ਦੀ ਗੈਂਡੇ ਦੀ ਖੱਲ ਦੀ ਲੱਗਦੀ ਆ,, ਜ਼ਖ਼ਮ ਆਪੇ ਠੀਕ ਹੋ ਜਾਦੇ ਹਨ,,,
ਨਾਦਰ ਹੋਰ ਉਤਸੁਕਤਾ ਨਾਲ ਸੁਣ ਰਿਹਾ,,ਅੱਛਾ ਹੋਰ ਦੱਸ ਇਹਨਾਂ ਬਾਰੇ,,,
ਹਜ਼ੂਰ ਇਹ ਖੁਸ਼ੀ ਗਮੀ ਤੋਂ ਰਹਿਤ ਹਨ,, ਜਦੋਂ ਇਹਨਾਂ ਚੋਂ ਕੋਈ ਮਰ ਜਾਂਦਾ ਇਹ ਹਲਵਾ ਬਣਾਕੇ ਖਾਂਦੇ ਹਨ,, ਜਿਹੜਾ ਮਾਲ ਲੁੱਟ ਕੇ ਲਿਆਉਂਦੇ ਹਨ ਇਕੋ ਜਿਹਾ ਵੰਡ ਲੈਂਦੇ ਹਨ,, ਕੋਈ ਨੰਗਾ ਭੁਖਾ ਇਹਨਾਂ ਕੋਲੋਂ ਖਾਲੀ ਹੱਥ ਨਹੀਂ ਜਾਦਾ,,,
ਜਿਸ ਜੰਗਲ਼ ਵਿਚ ਡੇਰਾ ਲਾਉਂਦੇ ਹਨ ਉਹੀ...
ਥਾ ਖਾਲਸੇ ਦੀ ਮਲਕੀਅਤ ਐਲਾਨ ਦਿੰਦੇ ਆ,,
ਸਿਰ ਤੇ ਪਗੜੀ,ਤੇੜ ਕੱਛ ਤੋਂ ਬਿਨਾਂ ਹੋਰ ਕੁਝ ਨਹੀਂ ਇਹਨਾਂ ਕੋਲ,,ਪਰ ਹਥਿਆਰ ਜਿੰਨੇ ਮਿਲ ਜਾਣ ਓਨੇ ਥੋੜੇ ਹਨ ਇਹਨਾਂ ਲਈ,,ਕਿਰਪਾਨ ਦਾ ਵਸਾਹ ਨਹੀ ਕਰਦੇ,,ਸਦਾ ਨਾਲ ਰੱਖਦੇ ਹਨ,,
ਸੁਣਿਆ ਹੈ ਕਿ ਸੌਂਦੇ ਵੀ ਨਾਲ ਰੱਖਕੇ ਹਨ,,
ਕੀ ਮਤਲਬ ਹੈ ਤੇਰਾ ਕਿਰਪਾਨ ਨਾਲ ਲੈ ਕੇ ਸੌਂਦੇ ਹਨ ਕਿ ਇਹ ਸੱਚ ਹੈ?,,ਨਾਦਰ ਨੇ ਹੈਰਾਨ ਹੋ ਕੇ ਪੁਛਿਆ,,
ਜੀ ਹਜ਼ੂਰ ,,ਕਿਰਪਾਨ ਨੂੰ ਸਰੀਰ ਦਾ ਅੰਗ ਹੀ ਜਾਣਦੇ ਹਨ,,,
ਆਫ਼ਰੀਨ ਆਫ਼ਰੀਨ,,ਕਹਿਕੇ ਨਾਦਰ ਸ਼ਾਹ ਬੋਲਿਆ,,
ਤੁਸੀਂ ਬੋਰੀ ਬਿਸਤਰਾ ਬੰਨ੍ਹਣਾ ਸ਼ੁਰੂ ਕਰ ਦਿਓ ਲਾਲ ਕਿਲਾ ਇਹਨਾ ਦਾ ਹੀ ਰਹੂ ।
ਅਗਲੇ ਦਿਨ ਜ਼ਕਰੀਆ ਖਾਨ ਨੇ ਕੁਝ ਭੰਡ ਬੁਲਾਏ ਜੌ ਕੇ ਨਾਦਰਸ਼ਾਹ ਨੂੰ ਇਕ ਨਾਟਕ ਰੂਪ ਵਿਚ ਦਿਖਾ ਰਹੇ ਸੀ ਵੀ ਸਿੱਖ ਕਿਵੇਂ ਕਿਵੇਂ ਰਹਿੰਦੇ ਆ , ਕੀ ਕਰਦੇ ਆ?
ਭੰਡਾ ਨੇ ਇੱਕ ਉੱਚਾ ਪੀੜਾ ਲਗਾ ਕੇ ,ਓਵੇਂ ਬਾਣੀਂ ਪੜਨ ਲੱਗੇ , ਅੰਮ੍ਰਿਤ ਵੀ ਤਿਆਰ ਕਰ ਲਿਆ , ਸਿੱਖਾਂ ਵਾਂਗ ਜੈਕਾਰੇ ਛੱਡਣ ਲੱਗੇ । ਨਕਲੀ ਅੰਮ੍ਰਿਤ ਪਾਨ ਵੀ ਕਰਵਾਇਆ । ਜਦੋਂ ਨਾਦਰਸ਼ਾਹ ਦੇ ਖਿਲਾਫ ਜੈਕਾਰੇ ਲੱਗਣ ਲੱਗੇ ਤਾਂ ਨਾਦਰਸ਼ਾਹ ਨੂੰ ਗੁੱਸਾ ਆਇਆ ਨਾਦਰ ਸ਼ਾਹ ਦੇ ਕੁਝ ਸਿਪਾਹੀ ਆਏ ਤੇ ਭੰਡਾ ਨੇ ਝਟਕਾ ਦਿੱਤਾ । ਸਿਪਾਹੀ ਆਉਂਦੇ ਗਏ ਤੇ ਭੰਡ ਝਟਕਾਉਂਦੇ ।
ਨਾਦਰਸ਼ਾਹ ਨੇ ਲੜਾਈ ਰੋਕੀ ਤੇ ਕਿਹਾ ” ਮੈਨੂੰ ਪਤਾ ਲੱਗ ਗਿਆ ਸਿੱਖ ਕੌਣ ਆ । ਨਕਲੀ ਅੰਮ੍ਰਿਤ ਵਿਚ ਏਨੀ ਸ਼ਕਤੀ ਹੈ ਤਾਂ ਅਸਲੀ ਵਿਚ ਕਿੰਨੀ ਹੋਊ ।”
ਕਿਤਾਬ :- ਹੰਨੇ ਹੰਨੇ ਪਾਤਸ਼ਾਹੀ ਵਿੱਚੋ
ਕਿਤਾਬ ਖਰੀਦਣ ਲਈ ਐਡਰੈੱਸ 9876079566 ਤੇ whats app ਰਾਹੀਂ ਭੇਜੋ । ਦੇਸ਼ ਵਿਦੇਸ਼ ਵਿੱਚ ਵੀ ਤੁਸੀ ਇਹ ਕਿਤਾਬ ਮੰਗਵਾ ਸਕਦੇ ਹੋ । ਕਮੈਂਟਸ ਵਿਚ ਮੋਬਾਈਲ ਨੰਬਰ ਸਮੇਤ ਐਡਰੈੱਸ ਭੇਜ ਸਕਦੇ ਹੋ ।