More Gurudwara Wiki  Posts
21 ਮਈ ਦਾ ਸਿੱਖ ਇਤਿਹਾਸ


21 ਮਈ ਦਾ ਸਿੱਖ ਇਤਿਹਾਸ
(ੳ)21 ਮਈ 1914 ਨੂੰ ਗੁਰੂ ਨਾਨਕ ਜਹਾਜ (ਕਾਮਾਗਾਟਾਮਾਰੂ) ਵਿਕਟੋਰੀਆ(ਬੀ.ਸੀ) ਬੰਦਰਗਾਹ ਤੇ ਪੁਜਾ , ਇਥੇ ਮੁਸਾਫ਼ਰਾਂ ਦਾ ਮੈਡੀਕਲ ਵੀ ਹੋਇਆ।
(ਅ)21 ਮਈ 1920 ਨੂੰ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਨ ਤੇ ,ਮਾਸਟਰ ਸੁੰਦਰ ਸਿੰਘ ਲਾਇਲਪੁਰੀ ਦੇ ਉਦਮ ਅਤੇ ਹੀਰਾ ਸਿੰਘ ਦਰਦ ਦੀ ਅਗਵਾਈ ਵਿੱਚ ਰਾਮਗਲੀ ਲਾਹੌਰ ਤੋਂ “ਅਕਾਲੀ” ਅਖ਼ਬਾਰ ਸ਼ੁਰੂ ਕੀਤਾ ਗਿਆ।ਇਸਦਾ ਨਾਮ ਅਕਾਲੀ ਫੂਲਾ ਸਿੰਘ ਦੀ ਬਹਾਦਰੀ ਤੇ ਨਿਰਭੈਤਾ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਨਾਮ ਰੱਖਿਆ ਗਿਆ ।ਇਸਦੇ ਕੱਢਣ ਪਿੱਛੇ ਪੰਜ ਨਿਸ਼ਾਨੇ ਮਿੱਥੇ ਗਏ।
1. ਸਿੱਖ ਜਨਤਾ ਵਿਚ ਰਾਜਸੀ ਤੇ ਕੌਮੀ ਜਾਗਰਤੀ ਪੈਦਾ ਕਰਨੀ।
2. ਗੁਰਦੁਆਰਿਆਂ ਨੂੰ ਮਹੰਤਾਂ ਤੇ ਸਰਕਾਰੀ ਸਰਬਰਾਹਾਂ ਤੋਂ ਆਜ਼ਾਦ ਕਰਵਾ ਕੇ , ਪੰਥਕ ਹੱਥਾ ਵਿਚ ਲਿਆਉਣਾ।
3.ਖਾਲਸਾ ਕਾਲਜ ਨੂੰ ਸਰਕਾਰੀ ਪ੍ਰਬੰਧ ਤੋਂ ਆਜ਼ਾਦ ਕਰਵਾਉਣਾ ਤੇ ਪੰਥਕ ਹੱਥਾਂ ਵਿਚ ਸੌਂਪਣਾ।
4.ਸਰਕਾਰ ਦੁਆਰਾ 1913 ਵਿੱਚ ਰਕਾਬ ਗੰਜ ਦੀ ਢਾਹੀ ਕੰਧ ਨੂੰ ਦੁਬਾਰਾ ਸਰਕਾਰ ਤੋਂ ਬਣਵਾਉਣ ਲਈ ਦਬਾਅ ਪੈਦਾ ਕਰਨਾ।
5.ਪੰਚੈਤੀ ਅਸੂਲਾਂ ਮੁਤਾਬਕ ਸਿੱਖਾਂ ਦੀ ਪ੍ਰਤੀਨਿਧ ਜੱਥੇਬੰਦੀ ਬਣਾਉਣ ਲਈ ਜਾਗ ਲਾਉਣੀ।
ਇਸ ਅਖ਼ਬਾਰ ਦੀ ਲਾਈ ਜਾਗ ਨੇ ਜੋ ਮਾਅਰਕੇ ਦਾ ਕੰਮ ਕੀਤਾ ਉਹ ਵੱਖਰੇ ਲੇਖ ਵਿੱਚ ਕਦੇ ਲਿਖਾਂਗੇ।ਇਹ ਅਖ਼ਬਾਰ ਪੂਰੀ ਤਰ੍ਹਾਂ ਸਫਲ ਰਿਹਾ ਹਰ ਮਿੱਥੇ ਨਿਸ਼ਾਨੇ ਨੂੰ ਪੂਰਾ ਕਰਨ ਵਿਚ।
(ੲ) 20-21ਮਈ ਦੀ ਰਾਤ ਨੂੰ ਬੱਬਰ ਹਜਾਰਾ ਸਿੰਘ ਪੁਤਰ ਇੰਦਰ ਸਿੰਘ, ਹਜਾਰਾ ਸਿੰਘ ਪੁਤਰ ਸ਼ੇਰ ਸਿੰਘ, ਛੱਜਾ ਸਿੰਘ ਤੇ ਅਮਰ ਸਿੰਘ ਨੇ ਮਹੱਦੀਪੁਰ ਦੇ ਸਫ਼ੈਦਪੋਸ਼ (ਅੰਗਰੇਜ਼ ਝੋਲੀ ਚੁਕ)ਨੂੰ ਉਸਦੇ ਘਰ ਸੁਤੇ ਪਏ ਨੂੰ ਜਾ ਦਬੋਚਿਆ ਤੇ ਉਸਦੀਆਂ...

ਲੱਤਾਂ ਵੱਢ ਦਿੱਤੀਆਂ ਪਰ ਕਤਲ ਨ ਕੀਤਾ ।ਇਸ ਘਟਨਾ ਨਾਲ ਬੱਬਰ ਅੰਗਰੇਜ਼ ਮੁਖਬਰਾਂ ਅੰਦਰ ਭੈਅ ਪੈਦਾ ਕਰਨਾ ਸੀ।
(ਸ)20-21ਮਈ 1923 ਦੀ ਰਾਤ ਨੂੰ ਬੱਬਰਾਂ ਨੇ ਕੌਲਗੜ੍ਹੀਏ ਰੱਲੇ ਤੇ ਦਿੱਤੂ ਦਾ ਸੋਧਾ ਲਾਇਆ । ਬੱਬਰ ਕਰਮ ਸਿੰਘ ਤੇ ਬੱਬਰ ਉਦੇ ਸਿੰਘ ਨੇ ਤਿੰਨ ਤਿੰਨ ਗੋਲੀਆਂ ਦੋਨਾਂ ਨੂੰ ਤਕਸੀਮ ਕਲ ਤੀਹਰੇ ਤੀਹਰੇ ਮੁਰੱਬੇ ਬਖਸ਼ੇ। ਬੰਤਾ ਸਿੰਘ ਤੇ ਧੰਨਾ ਸਿੰਘ ਬੱਬਰ ਨੇ ਛਵੀਆਂ ਨਾਲ ਟੱਕ ਲਾ ਬਾਕੀ ਕਾਰਜ ਨੇਪਰੇ ਚਾੜਿਆ।
(ਹ) 21 ਮਈ 1924 ਨੂੰ ਪੰਜਵਾਂ ਸ਼ਹੀਦੀ ਜੱਥਾ ਸ਼ਾਮ 6ਵਜੇ ਜੈਤੋ ਪੁੱਜਾ। ਇਸ ਜੱਥੇ ਨੂੰ ਰੋਕਣ ਲਈ ਅਧੀ ਫੌਜ ਡਾਂਗਾਂ ਤੇ ਅੱਧੀ ਅਸਲਾ ਲੈ ਕੇ ਖੜੀ ਸੀ। 12 ਪਿੰਡਾਂ ਤੋਂ ਕੱਠੇ ਕਰਕੇ ਲਿਆਂਦੇ ਸਨ , ਜੱਥੇ ਦੀ ਮਾਰਕੁੱਟ ਕਰਵਾਉਣ ਲਈ ਜੋ ਸਨਦਬੱਧ ਖਲੋਤੇ ਸਨ। 80 ਦੇ ਕਰੀਬ ਖਾਲੀ ਗੱਡੇ ਖਲੋਤੇ ਸਨ ,ਕੁਝ ਉਪਰ ਰੱਸੇ ਵੀ ਪਏ ਸਨ। ਅੰਗਰੇਜ਼ ਅਫ਼ਸਰ ਨੇ ਗ੍ਰਿਫਤਾਰੀ ਦਾ ਹੁਕਮ ਦਿੱਤਾ।ਸਿਪਾਹੀਆਂ ਨੇ 5-5 ਸਿੰਘਾਂ ਨੂੰ ਨੂੜਨਾ ਸ਼ੁਰੂ ਕੀਤਾ। ਸਿੰਘ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਸਨ। ਸਾਰਿਆਂ ਨੂੰ ਜਕੜ ਕੇ 50-50 ਦੀ ਲਾਈਨ ਵਿਚ ਸਟੇਸ਼ਨ ਤੇ ਲਿਆਂਦਾ ਤੇ ਨਾਭੇ ਨੂੰ ਗੱਡੀ ਚੜਾ ਦਿੱਤਾ ।ਮਹਾਰਾਜਾ ਦਾ ਅਸਵਾਰਾ ਤੇ ਨਿਸ਼ਾਨ ਸਾਹਿਬ ਧਨੌਲੇ ਪਿੰਡ ਦੇ ਲੋਕਾਂ ਦੇ ਸਪੁਰਦ ਕਰ ਦਿੱਤਾ ਗਿਆ।
ਬਲਦੀਪ ਸਿੰਘ ਰਾਮੂੰਵਾਲੀਆ

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)